Wednesday, 22 July 2026

 

 

ਖ਼ਾਸ ਖਬਰਾਂ ਆਪ ਸਰਕਾਰ ਨੇ ਅਫ਼ਸਰਸ਼ਾਹੀ ਨੂੰ ਹਾਸ਼ੀਏ ’ਤੇ ਧੱਕਣ ਤੋਂ ਬਾਅਦ ਹੁਣ ਖੁੱਲ੍ਹੇਆਮ ਸਿਆਸਤ ਦਾ ਅਪਰਾਧੀਕਰਨ ਸ਼ੁਰੂ ਕਰ ਦਿੱਤਾ ਹੈ: ਸੁਨੀਲ ਜਾਖੜ ਪੰਜਾਬ ਵਿੱਚ ਪੇਪਰ ਲੀਕ ਹੋਣ ਦੇ ਮਾਮਲਿਆਂ ਵਿੱਚ ਮਾਨ ਤੇ ਬੈਂਸ ਅਸਤੀਫਾ ਦੇਣ: ਅਮਰਿੰਦਰ ਸਿੰਘ ਰਾਜਾ ਵੜਿੰਗ ਖਰੜ ਪੈਦਲ ਮਾਰਚ ਦਾ 9ਵਾਂ ਦਿਨ : ਰਵਿੰਦਰ ਸਿੰਘ ਖੇੜਾ ਨੇ ਨਿੱਜਰ ਰੋਡ 'ਤੇ ਬੰਦ ਪਈ ਸੀਵਰੇਜ ਲਾਈਨ ਦਾ ਮੁੱਦਾ ਚੁੱਕਿਆ ਸਾਰੇ ਹੜ੍ਹ ਮਾਰੇ ਇਲਾਕਿਆਂ ਵਿਚ ਹੜ੍ਹ ਰੋਕੂ ਕੰਮ ਮੁਕੰਮਲ ਕੀਤੇ ਜਾਣ: ਸੁਖਬੀਰ ਸਿੰਘ ਬਾਦਲ ਨੇ ਅਕਾਲੀ ਵਰਕਰਾਂ ਨੂੰ ਕੀਤੀ ਅਪੀਲ ਰੋਸ ਮੁਜ਼ਾਹਰਾ ਕਰ ਰਹੇ ਵਿਦਿਆਰਥੀਆਂ ਦੇ ਮਸਲੇ ਜਲਦੀ ਹੱਲ ਕਰੋ: ਸੁਖਬੀਰ ਸਿੰਘ ਬਾਦਲ ਨੇ ਕੇਂਦਰ ਸਰਕਾਰ ਨੂੰ ਕੀਤੀ ਅਪੀਲ ਓ.ਐਸ.ਡੀ. ਸੁਖਵੀਰ ਸਿੰਘ ਨੇ ਧੂਰੀ ਹਲਕੇ 'ਚ ਚੱਲ ਰਹੇ ਵਿਕਾਸ ਪ੍ਰੋਜੈਕਟਾਂ ਦਾ ਲਿਆ ਜਾਇਜ਼ਾ ਬੇਲਾ ਫਾਰਮੇਸੀ ਕਾਲਜ ਨੂੰ ਨਵਾਂ ਪੇਟੈਂਟ ਮਿਲਿਆ ਪੈਂਡਿੰਗ ਮਾਲੀਆ ਮਾਮਲਿਆਂ ਦਾ ਸਮੇਂ ਸਿਰ ਨਿਪਟਾਰਾ ਯਕੀਨੀ ਬਣਾਉਣ ਅਧਿਕਾਰੀ: ਆਸ਼ਿਕਾ ਜੈਨ ਭਗਵੰਤ ਮਾਨ ਸਰਕਾਰ ਦੀ ‘ਮਾਂਵਾਂ-ਧੀਆਂ ਸਤਿਕਾਰ ਯੋਜਨਾ’ 100 ਸਾਲ ਤੋਂ ਵੱਧ ਉਮਰ ਦੀਆਂ ਮਹਿਲਾਵਾਂ ਨੂੰ ਵੀ ਦੇ ਰਹੀ ਹੈ ਸਨਮਾਨ ਅਤੇ ਆਰਥਿਕ ਸਹਾਰਾ ਗਰਭਵਤੀ ਅਤੇ ਦੁੱਧ ਪਿਲਾਉਣ ਵਾਲੀਆਂ 4056 ਮਹਿਲਾਵਾਂ ਨੂੰ 1.70 ਕਰੋੜ ਦੀ ਵਿੱਤੀ ਸਹਾਇਤਾ : ਡਾ. ਬਲਜੀਤ ਕੌਰ ਉਦਯੋਗ-ਕੇਂਦਰਿਤ ਪੱਤਰਕਾਰੀ ਸਿੱਖਿਆ ਨੂੰ ਮਿਲੇਗਾ ਨਵਾਂ ਹੁਲਾਰਾ : ਆਰਬੀਯੂ ਨੇ ਨਾਮੀ ਨਿਊਜ਼ ਪੇਪਰ ਦੀ ਟਰੱਸਟ ਨਾਲ ਕੀਤਾ ਐਮਓਯੂ ਟਰਾਂਸਪੋਰਟ ਵਿਭਾਗ ਵੱਲੋਂ ਸੜਕ ਸੁਰੱਖਿਆ ਨੂੰ ਮਜ਼ਬੂਤ ਕਰਨ ਅਤੇ ਈ-ਚਲਾਨ ਸ਼ਿਕਾਇਤ ਪ੍ਰਣਾਲੀ ਨੂੰ ਸੁਚਾਰੂ ਬਣਾਉਣ ਲਈ ਵੱਡੇ ਕਦਮ: ਹਰਪਾਲ ਸਿੰਘ ਚੀਮਾ ਭਗਵੰਤ ਸਿੰਘ ਮਾਨ ਸਰਕਾਰ ਵੱਲੋਂ ਸ਼ੁਰੂ ਕੀਤੀਆਂ ਲੋਕ ਪੱਖੀ ਸਕੀਮਾਂ ਬਿਨਾਂ ਕਿਸੇ ਭੇਦਭਾਵ ਦੇ ਲਾਗੂ ਕੀਤੀਆਂ ਜਾ ਰਹੀਆਂ ਹਨ: ਕੁਲਵੰਤ ਸਿੰਘ ਰਾਹੁਲ ਚਾਬਾ ਨੇ ਆਜ਼ਾਦੀ ਦਿਵਸ ਸਮਾਰੋਹ ਦੀਆਂ ਤਿਆਰੀਆਂ ਦਾ ਲਿਆ ਜਾਇਜ਼ਾ ਵਿਧਾਇਕ ਸ਼ੈਰੀ ਕਲਸੀ ਪਿੰਡ ਦਾਨਿਆਂਵਾਲੀ ਪਹੁੰਚੇ ਆਫ਼ਤ ਪ੍ਰਬੰਧਨ ਲਈ ਸਿਖਲਾਈ ਅਤੇ ਤਿਆਰੀ ਹੀ ਸਭ ਤੋਂ ਪ੍ਰਭਾਵਸ਼ਾਲੀ ਹਥਿਆਰ - ਸਾਗਰ ਸੇਤੀਆ ਬ੍ਰਹਮ ਗਿਆਨ ਨੂੰ ਅਮਲ ਵਿੱਚ ਲਿਆ ਕੇ ਹੀ ਜੀਵਨ ਨੂੰ ਸਾਰਥਕ ਬਣਾਇਆ ਜਾ ਸਕਦਾ ਹੈ ਸੀ ਜੀ ਸੀ ਯੂਨੀਵਰਸਿਟੀ ਮੋਹਾਲੀ ਵਿਖੇ ਨਵੇਂ ਅਕਾਦਮਿਕ ਵਰ੍ਹੇ ਦੀ ਸ਼ੁਰੂਆਤ ਮੋਦੀ ਸਰਕਾਰ ਦੀ ਬਰਬਰਤਾ ਦੇ ਸ਼ਿਕਾਰ ਵਿਦਿਆਰਥੀਆਂ ਦੀ ਮਦਦ ਲਈ ਕੇਜਰੀਵਾਲ ਨੇ ਦਿਨ ਭਰ ਹਸਪਤਾਲ, ਥਾਣੇ ਤੋਂ ਲੈ ਕੇ ਜੰਤਰ-ਮੰਤਰ ਤੱਕ ਕੀਤੀ ਭੱਜ-ਦੌੜ ਪੰਜਾਬ ਕੈਬਨਿਟ ਨੇ ਪੰਜਾਬ ਵਿਧਾਨ ਸਭਾ ਦਾ 13ਵਾਂ ਇਜਲਾਸ 3 ਤੋਂ 10 ਅਗਸਤ ਤੱਕ ਸੱਦਣ ਨੂੰ ਦਿੱਤੀ ਪ੍ਰਵਾਨਗੀ ਵਿਧਾਇਕ ਅਜੀਤਪਾਲ ਕੋਹਲੀ ਵਲੋਂ ਮੁੱਖ ਮੰਤਰੀ ਤੀਰਥ ਯਾਤਰਾ ਬੱਸ ਸ੍ਰੀ ਅੰਮ੍ਰਿਤਸਰ ਸਾਹਿਬ ਲਈ ਰਵਾਨਾ

 

ਨਰਿੰਦਰ ਮੋਦੀ ਨੇ 6ਵੇਂ ਬਿਮਸਟੇਕ ਸਿਖਰ ਸੰਮੇਲਨ ਵਿੱਚ ਖੇਤਰੀ ਵਿਕਾਸ ਅਤੇ ਸੰਪਰਕ ਲਈ ਮੁੱਖ ਪਹਿਲਕਦਮੀਆਂ ਦੀ ਘੋਸ਼ਣਾ ਕੀਤੀ

Narendra Modi, Modi, BJP, Bharatiya Janata Party, Prime Minister of India, Prime Minister, Narendra Damodardas Modi, 6th BIMSTEC Summit, BIMSTEC Summit, Bangkok Summit, Prime Minister of Bhutan, Prime Minister of Bhutan, Paetongtarn Shinawatra, Prime Minister of Thailand, Subrahmanyam Jaishankar

Web Admin

Web Admin

5 Dariya News

ਬੈਂਕਾਕ , 04 Apr 2025

Last updated on: Apr 05, 2025, 12:54 IST

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਥਾਈਲੈੰਡ ਦੁਆਰਾ ਆਯੋਜਿਤ 6ਵੇਂ ਬਿਮਸਟੈੱਕ (ਬਹੁ-ਖੇਤਰੀ ਤਕਨੀਕੀ ਅਤੇ ਆਰਥਿਕ ਸਹਿਯੋਗ ਦੇ ਲਈ ਬੰਗਾਲ ਦੀ ਖਾੜੀ ਪਹਿਲ-BIMSTEC) ਸਮਿਟ ਵਿੱਚ ਹਿੱਸਾ ਲਿਆ। ਸਮਿਟ ਦਾ ਵਿਸ਼ਾ ਸੀ- “ਬਿਮਸਟੈੱਕ: ਸਮ੍ਰਿੱਧ, ਲਚੀਲਾ ਅਤੇ ਖੁੱਲ੍ਹਾ।” 

ਇਸ ਵਿੱਚ ਸ਼ਾਮਲ ਨੇਤਾਵਾਂ ਦੀਆਂ ਪ੍ਰਾਥਮਿਕਤਾਵਾਂ ਅਤੇ ਬਿਮਸਟੈੱਕ ਖੇਤਰ ਦੇ ਲੋਕਾਂ ਦੀਆਂ ਆਕਾਂਖਿਆਵਾਂ ਦੇ ਨਾਲ-ਨਾਲ ਆਲਮੀ ਅਨਿਸ਼ਚਿਤਤਾਵਾਂ ਦੇ ਸਮੇਂ ਵਿੱਚ ਸਾਂਝਾ ਵਿਕਾਸ ਸੁਨਿਸ਼ਚਿਤ ਕਰਨ ਵਿੱਚ ਬਿਮਸਟੈੱਕ ਦੇ ਪ੍ਰਯਾਸਾਂ ਨੂੰ ਦਰਸਾਇਆ ਗਿਆ। ਪ੍ਰਧਾਨ ਮੰਤਰੀ ਨੇ ਮਿਆਂਮਾਰ ਅਤੇ ਥਾਈਲੈਂਡ ਵਿੱਚ ਆਏ ਵਿਨਾਸ਼ਕਾਰੀ ਭੁਚਾਲ ਵਿੱਚ ਹੋਏ ਜਨੀ ਨੁਕਸਾਨ ‘ਤੇ ਸੋਗ ਵਿਅਕਤ ਕਰਦੇ ਹੋਏ ਆਪਣੇ ਸੰਬੋਧਨ ਦੀ ਸ਼ੁਰੂਆਤ ਕੀਤੀ। 

ਉਨ੍ਹਾਂ ਨੇ ਸਮੂਹ ਨੂੰ ਸਫ਼ਲਤਾਪੂਰਵਕ ਸੰਚਾਲਿਤ ਕਰਨ ਦੇ ਲਈ ਪ੍ਰਧਾਨ ਮੰਤਰੀ ਸ਼ਿਨਾਵਾਤ੍ਰਾ (Shinawatra) ਦਾ ਧੰਨਵਾਦ ਕੀਤਾ। ਸ਼੍ਰੀ ਮੋਦੀ ਨੇ ਦੱਖਣ ਏਸ਼ੀਆ ਅਤੇ ਦੱਖਣ-ਪੂਰਬ ਏਸ਼ੀਆ ਦੇ ਦਰਮਿਆਨ ਬਿਮਸਟੈੱਕ ਨੂੰ ਇੱਕ ਮਹੱਤਵਪੂਰਨ ਸੇਤੁ ਦੇ ਰੂਪ ਵਿੱਚ ਰੇਖਾਂਕਿਤ ਕਰਦੇ ਹੋਏ ਕਿਹਾ ਕਿ ਸਮੂਹ ਖੇਤਰੀ ਸਹਿਯੋਗ, ਤਾਲਮੇਲ ਅਤੇ ਪ੍ਰਗਤੀ ਦੇ ਲਈ ਇੱਕ ਪ੍ਰਭਾਵਸ਼ਾਲੀ ਮੰਚ ਬਣ ਗਿਆ ਹੈ। 

ਉਨ੍ਹਾਂ ਨੇ ਬਿਮਸਟੈੱਕ ਦੇ ਏਜੰਡਾ ਅਤੇ ਸਮਰੱਥਾ ਨੂੰ ਹੋਰ ਮਜ਼ਬੂਤ ਕਰਨ ਦੀ ਸੱਦਾ ਦਿੱਤਾ। ਪ੍ਰਧਾਨ ਮੰਤਰੀ ਨੇ ਬਿਮਸਟੈੱਕ ਵਿੱਚ ਸੰਸਥਾਨ ਅਤੇ ਸਮਰੱਥਾ ਨਿਰਮਾਣ ਦੀ ਦਿਸ਼ਾ ਵਿੱਚ ਭਾਰਤ ਦੀ ਅਗਵਾਈ ਵਾਲੀਆਂ ਕਈ ਪਹਿਲਾਂ ਦਾ ਐਲਾਨ ਕੀਤਾ। ਇਨ੍ਹਾਂ ਵਿੱਚ ਭਾਰਤ ਵਿੱਚ ਆਪਦਾ ਪ੍ਰਬੰਧਨ, ਟਿਕਾਊ ਸਮੁੰਦਰੀ ਟ੍ਰਾਂਸਪੋਰਟ, ਪਰੰਪਰਾਗਤ ਚਿਕਿਤਸਾ ਅਤੇ ਖੇਤੀਬਾੜੀ ਵਿੱਚ ਰਿਸਰਚ ਅਤੇ ਟ੍ਰੇਨਿੰਗ ‘ਤੇ ਬਿਮਸਟੈੱਕ ਉਤਕ੍ਰਿਸ਼ਟਤਾ ਕੇਂਦਰ ਸਥਾਪਿਤ ਕਰਨਾ ਸ਼ਾਮਲ ਹੈ। 

ਸ਼੍ਰੀ ਮੋਦੀ ਨੇ ਨੌਜਵਾਨਾਂ ਨੂੰ ਕੌਸ਼ਲ ਪ੍ਰਦਾਨ ਕਰਨ ਦੇ ਲਈ ਇੱਕ ਨਵੇਂ ਪ੍ਰੋਗਰਾਮ – ਬੋਧੀ (ਮਾਨਵ ਸੰਸਾਧਨ ਇਨਫ੍ਰਾਸਟ੍ਰਕਚਰ ਦੇ ਸੰਗਠਿਤ ਵਿਕਾਸ ਦੇ ਲਈ ਬਿਮਸਟੈੱਕ) (BODHI [BIMSTEC for Organized Development of Human Resource Infrastructure]) ਦਾ ਵੀ ਐਲਾਨ ਕੀਤਾ, ਜਿਸ ਦੇ ਤਹਿਤ ਪੇਸ਼ੇਵਰਾਂ, ਵਿਦਿਆਰਥੀਆਂ, ਰਿਸਰਚਰਾਂ, ਡਿਪਲੋਮੈਟਸ ਅਤੇ ਹੋਰ ਲੋਕਾਂ ਨੂੰ ਟ੍ਰੇਨਿੰਗ ਅਤੇ ਸਕਾਲਰਸ਼ਿਪ ਪ੍ਰਦਾਨ ਕੀਤੀ ਜਾਵੇਗੀ। 

ਉਨ੍ਹਾਂ ਨੇ ਡਿਜੀਟਲ ਪਬਲਿਕ ਇਨਫ੍ਰਾਸਟ੍ਰਕਚਰ ਵਿੱਚ ਖੇਤਰੀ ਜ਼ਰੂਰਤਾਂ ਦਾ ਮੁੱਲਾਂਕਣ ਕਰਨ ਦੇ ਲਈ ਭਾਰਤ ਦੁਆਰਾ ਇੱਕ ਪ੍ਰਾਯੋਗਿਕ ਸਟਡੀ ਅਤੇ ਖੇਤਰ ਵਿੱਚ ਕੈਂਸਰ ਦੇਖਭਾਲ਼ ਦੇ ਲਈ ਇੱਕ ਸਮਰੱਥਾ ਨਿਰਮਾਣ ਪ੍ਰੋਗਰਾਮ ਦੀ ਭੀ ਪੇਸ਼ਕਸ਼ ਕੀਤੀ। ਸ਼੍ਰੀ ਮੋਦੀ ਨੇ ਅਧਿਕ ਖੇਤਰੀ ਆਰਥਿਕ ਏਕੀਕਰਣ ਦੀ ਤਾਕੀਦ ਕਰਦੇ ਹੋਏ, ਬਿਮਸਟੈੱਕ ਚੈਂਬਰ ਆਵ੍ ਕਮਰਸ ਦੀ ਸਥਾਪਨਾ ਅਤੇ ਭਾਰਤ ਵਿੱਚ ਹਰੇਕ ਵਰ੍ਹੇ ਬਿਮਸਟੈੱਕ ਬਿਜ਼ਨਸ ਸਮਿਟ ਆਯੋਜਿਤ ਕਰਨ ਦੀ ਪੇਸ਼ਕਸ਼ ਕੀਤੀ।

ਸ਼੍ਰੀ ਮੋਦੀ ਨੇ ਇਸ ਖੇਤਰ ਨੂੰ ਇਕੱਠੇ ਲਿਆਉਣ ਵਾਲੇ ਇਤਿਹਾਸਿਕ ਅਤੇ ਸੱਭਿਆਚਾਰ ਸਬੰਧਾਂ ਨੂੰ ਹੁਲਾਰਾ ਦੇਣ ਦੀ ਜ਼ਰੂਰਤ ‘ਤੇ ਜ਼ੋਰ ਦਿੰਦੇ ਹੋਏ, ਲੋਕਾਂ ਨਾਲ ਲੋਕਾਂ ਦੇ ਦਰਮਿਆਨ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਦੇ ਲਈ ਕਈ ਪਹਿਲਾਂ ਦਾ ਐਲਾਨ ਕੀਤਾ। ਭਾਰਤ ਇਸ ਵਰ੍ਹੇ ਬਿਮਸਟੈੱਕ ਐਥਲੈਟਿਕਸ ਮੀਟ ਅਤੇ 2027 ਵਿੱਚ ਪਹਿਲੀਆਂ ਬਿਮਸਟੈੱਕ ਖੇਡਾਂ ਦੀ ਮੇਜ਼ਬਾਨੀ ਕਰੇਗਾ, ਜਦੋਂ ਸਮੂਹ ਆਪਣੀ 30ਵੀਂ ਵਰ੍ਹੇਗੰਢ ਮਨਾਵੇਗਾ। 

ਇਹ ਬਿਮਸਟੈੱਕ ਪਰੰਪਰਾਗਤ ਸੰਗੀਤ ਸਮਾਰੋਹ ਦੀ ਭੀ ਮੇਜ਼ਬਾਨੀ ਕਰੇਗਾ। ਖੇਤਰ ਦੇ ਨੌਜਵਾਨਾਂ ਨੂੰ ਕਰੀਬ ਲਿਆਉਣ ਦੇ ਲਈ ਪ੍ਰਧਾਨ ਮੰਤਰੀ ਨੇ ਯੁਵਾ ਨੇਤਾਵਾਂ ਦੇ ਸਮਿਟ, ਹੈਕਾਥੌਨ ਅਤੇ ਯੁਵਾ ਪੇਸ਼ੇਵਰ ਵਿਜ਼ਿਟਰਸ ਪ੍ਰੋਗਰਾਮ ਦਾ ਐਲਾਨ ਕੀਤਾ। ਪ੍ਰਧਾਨ ਮੰਤਰੀ ਦੁਆਰਾ ਐਲਾਨ ਕੀਤੀਆਂ ਪਹਿਲਾਂ ਦੀ ਪੂਰੀ ਸੂਚੀ  ਇੱਥੇ ਦੇਖੀ ਜਾ ਸਕਦੀ ਹੈ।

ਸਮਿਟ ਵਿੱਚ ਨਿਮਨਲਿਖਿਤ ਨੂੰ ਅਪਣਾਇਆ ਗਿਆ:

1. ਸਮਿਟ ਐਲਾਨ।

2. ਬਿਮਸਟੈੱਕ ਬੈਂਕਾਕ ਵਿਜ਼ਨ 2030 ਦਸਤਾਵੇਜ਼, ਜੋ ਖੇਤਰ ਦੀ ਸਮੂਹਿਕ ਸਮ੍ਰਿੱਧੀ ਦੇ ਲਈ ਰੋਡ ਮੈਪ ਤਿਆਰ ਕਰਦਾ ਹੈ।

3. ਬਿਮਸਟੈੱਕ ਸਮੁੰਦਰੀ ਟ੍ਰਾਂਸਪੋਰਟ ਸਮਝੌਤੇ ‘ਤੇ ਹਸਤਾਖਰ, ਜਿਸ ਦੇ ਤਹਿਤ ਨਿਮਨਲਿਖਿਤ ਪ੍ਰਾਵਧਾਨ ਹਨ- ਜਹਾਜ਼ਾਂ, ਚਾਲਕ ਦਲ ਅਤੇ ਕਾਰਗੋ ਦੇ ਲਈ ਰਾਸ਼ਟਰੀ ਉਪਚਾਰ ਅਤੇ ਸਹਾਇਤਾ; ਪ੍ਰਮਾਣ ਪੱਤਰਾਂ/ਦਸਤਾਵੇਜ਼ਾਂ ਦੀ ਆਪਸੀ ਮਾਨਤਾ; ਸੰਯੁਕਤ ਜਹਾਜ਼ਰਾਨੀ ਤਾਲਮੇਲ ਕਮੇਟੀ; ਅਤੇ ਵਿਵਾਦ ਨਿਪਟਾਨ ਤੰਤਰ।

4. ਬਿਮਸਟੈੱਕ ਦੇ ਲਈ ਭਵਿੱਖ ਸਬੰਧੀ ਸਿਫਾਰਿਸ਼ਾਂ ਕਰਨ ਲਈ ਗਠਿਤ ਬਿਮਸਟੈੱਕ ਪ੍ਰਤਿਸ਼ਠਿਤ ਵਿਅਕਤੀ ਸਮੂਹ ਦੀ ਰਿਪੋਰਟ।

 

Tags: Narendra Modi , Modi , BJP , Bharatiya Janata Party , Prime Minister of India , Prime Minister , Narendra Damodardas Modi , 6th BIMSTEC Summit , BIMSTEC Summit , Bangkok Summit , Prime Minister of Bhutan , Prime Minister of Bhutan , Paetongtarn Shinawatra , Prime Minister of Thailand , Subrahmanyam Jaishankar

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD