Wednesday, 22 July 2026

 

 

ਖ਼ਾਸ ਖਬਰਾਂ ਆਪ ਸਰਕਾਰ ਨੇ ਅਫ਼ਸਰਸ਼ਾਹੀ ਨੂੰ ਹਾਸ਼ੀਏ ’ਤੇ ਧੱਕਣ ਤੋਂ ਬਾਅਦ ਹੁਣ ਖੁੱਲ੍ਹੇਆਮ ਸਿਆਸਤ ਦਾ ਅਪਰਾਧੀਕਰਨ ਸ਼ੁਰੂ ਕਰ ਦਿੱਤਾ ਹੈ: ਸੁਨੀਲ ਜਾਖੜ ਪੰਜਾਬ ਵਿੱਚ ਪੇਪਰ ਲੀਕ ਹੋਣ ਦੇ ਮਾਮਲਿਆਂ ਵਿੱਚ ਮਾਨ ਤੇ ਬੈਂਸ ਅਸਤੀਫਾ ਦੇਣ: ਅਮਰਿੰਦਰ ਸਿੰਘ ਰਾਜਾ ਵੜਿੰਗ ਖਰੜ ਪੈਦਲ ਮਾਰਚ ਦਾ 9ਵਾਂ ਦਿਨ : ਰਵਿੰਦਰ ਸਿੰਘ ਖੇੜਾ ਨੇ ਨਿੱਜਰ ਰੋਡ 'ਤੇ ਬੰਦ ਪਈ ਸੀਵਰੇਜ ਲਾਈਨ ਦਾ ਮੁੱਦਾ ਚੁੱਕਿਆ ਸਾਰੇ ਹੜ੍ਹ ਮਾਰੇ ਇਲਾਕਿਆਂ ਵਿਚ ਹੜ੍ਹ ਰੋਕੂ ਕੰਮ ਮੁਕੰਮਲ ਕੀਤੇ ਜਾਣ: ਸੁਖਬੀਰ ਸਿੰਘ ਬਾਦਲ ਨੇ ਅਕਾਲੀ ਵਰਕਰਾਂ ਨੂੰ ਕੀਤੀ ਅਪੀਲ ਰੋਸ ਮੁਜ਼ਾਹਰਾ ਕਰ ਰਹੇ ਵਿਦਿਆਰਥੀਆਂ ਦੇ ਮਸਲੇ ਜਲਦੀ ਹੱਲ ਕਰੋ: ਸੁਖਬੀਰ ਸਿੰਘ ਬਾਦਲ ਨੇ ਕੇਂਦਰ ਸਰਕਾਰ ਨੂੰ ਕੀਤੀ ਅਪੀਲ ਓ.ਐਸ.ਡੀ. ਸੁਖਵੀਰ ਸਿੰਘ ਨੇ ਧੂਰੀ ਹਲਕੇ 'ਚ ਚੱਲ ਰਹੇ ਵਿਕਾਸ ਪ੍ਰੋਜੈਕਟਾਂ ਦਾ ਲਿਆ ਜਾਇਜ਼ਾ ਬੇਲਾ ਫਾਰਮੇਸੀ ਕਾਲਜ ਨੂੰ ਨਵਾਂ ਪੇਟੈਂਟ ਮਿਲਿਆ ਪੈਂਡਿੰਗ ਮਾਲੀਆ ਮਾਮਲਿਆਂ ਦਾ ਸਮੇਂ ਸਿਰ ਨਿਪਟਾਰਾ ਯਕੀਨੀ ਬਣਾਉਣ ਅਧਿਕਾਰੀ: ਆਸ਼ਿਕਾ ਜੈਨ ਭਗਵੰਤ ਮਾਨ ਸਰਕਾਰ ਦੀ ‘ਮਾਂਵਾਂ-ਧੀਆਂ ਸਤਿਕਾਰ ਯੋਜਨਾ’ 100 ਸਾਲ ਤੋਂ ਵੱਧ ਉਮਰ ਦੀਆਂ ਮਹਿਲਾਵਾਂ ਨੂੰ ਵੀ ਦੇ ਰਹੀ ਹੈ ਸਨਮਾਨ ਅਤੇ ਆਰਥਿਕ ਸਹਾਰਾ ਗਰਭਵਤੀ ਅਤੇ ਦੁੱਧ ਪਿਲਾਉਣ ਵਾਲੀਆਂ 4056 ਮਹਿਲਾਵਾਂ ਨੂੰ 1.70 ਕਰੋੜ ਦੀ ਵਿੱਤੀ ਸਹਾਇਤਾ : ਡਾ. ਬਲਜੀਤ ਕੌਰ ਉਦਯੋਗ-ਕੇਂਦਰਿਤ ਪੱਤਰਕਾਰੀ ਸਿੱਖਿਆ ਨੂੰ ਮਿਲੇਗਾ ਨਵਾਂ ਹੁਲਾਰਾ : ਆਰਬੀਯੂ ਨੇ ਨਾਮੀ ਨਿਊਜ਼ ਪੇਪਰ ਦੀ ਟਰੱਸਟ ਨਾਲ ਕੀਤਾ ਐਮਓਯੂ ਟਰਾਂਸਪੋਰਟ ਵਿਭਾਗ ਵੱਲੋਂ ਸੜਕ ਸੁਰੱਖਿਆ ਨੂੰ ਮਜ਼ਬੂਤ ਕਰਨ ਅਤੇ ਈ-ਚਲਾਨ ਸ਼ਿਕਾਇਤ ਪ੍ਰਣਾਲੀ ਨੂੰ ਸੁਚਾਰੂ ਬਣਾਉਣ ਲਈ ਵੱਡੇ ਕਦਮ: ਹਰਪਾਲ ਸਿੰਘ ਚੀਮਾ ਭਗਵੰਤ ਸਿੰਘ ਮਾਨ ਸਰਕਾਰ ਵੱਲੋਂ ਸ਼ੁਰੂ ਕੀਤੀਆਂ ਲੋਕ ਪੱਖੀ ਸਕੀਮਾਂ ਬਿਨਾਂ ਕਿਸੇ ਭੇਦਭਾਵ ਦੇ ਲਾਗੂ ਕੀਤੀਆਂ ਜਾ ਰਹੀਆਂ ਹਨ: ਕੁਲਵੰਤ ਸਿੰਘ ਰਾਹੁਲ ਚਾਬਾ ਨੇ ਆਜ਼ਾਦੀ ਦਿਵਸ ਸਮਾਰੋਹ ਦੀਆਂ ਤਿਆਰੀਆਂ ਦਾ ਲਿਆ ਜਾਇਜ਼ਾ ਵਿਧਾਇਕ ਸ਼ੈਰੀ ਕਲਸੀ ਪਿੰਡ ਦਾਨਿਆਂਵਾਲੀ ਪਹੁੰਚੇ ਆਫ਼ਤ ਪ੍ਰਬੰਧਨ ਲਈ ਸਿਖਲਾਈ ਅਤੇ ਤਿਆਰੀ ਹੀ ਸਭ ਤੋਂ ਪ੍ਰਭਾਵਸ਼ਾਲੀ ਹਥਿਆਰ - ਸਾਗਰ ਸੇਤੀਆ ਬ੍ਰਹਮ ਗਿਆਨ ਨੂੰ ਅਮਲ ਵਿੱਚ ਲਿਆ ਕੇ ਹੀ ਜੀਵਨ ਨੂੰ ਸਾਰਥਕ ਬਣਾਇਆ ਜਾ ਸਕਦਾ ਹੈ ਸੀ ਜੀ ਸੀ ਯੂਨੀਵਰਸਿਟੀ ਮੋਹਾਲੀ ਵਿਖੇ ਨਵੇਂ ਅਕਾਦਮਿਕ ਵਰ੍ਹੇ ਦੀ ਸ਼ੁਰੂਆਤ ਮੋਦੀ ਸਰਕਾਰ ਦੀ ਬਰਬਰਤਾ ਦੇ ਸ਼ਿਕਾਰ ਵਿਦਿਆਰਥੀਆਂ ਦੀ ਮਦਦ ਲਈ ਕੇਜਰੀਵਾਲ ਨੇ ਦਿਨ ਭਰ ਹਸਪਤਾਲ, ਥਾਣੇ ਤੋਂ ਲੈ ਕੇ ਜੰਤਰ-ਮੰਤਰ ਤੱਕ ਕੀਤੀ ਭੱਜ-ਦੌੜ ਪੰਜਾਬ ਕੈਬਨਿਟ ਨੇ ਪੰਜਾਬ ਵਿਧਾਨ ਸਭਾ ਦਾ 13ਵਾਂ ਇਜਲਾਸ 3 ਤੋਂ 10 ਅਗਸਤ ਤੱਕ ਸੱਦਣ ਨੂੰ ਦਿੱਤੀ ਪ੍ਰਵਾਨਗੀ ਵਿਧਾਇਕ ਅਜੀਤਪਾਲ ਕੋਹਲੀ ਵਲੋਂ ਮੁੱਖ ਮੰਤਰੀ ਤੀਰਥ ਯਾਤਰਾ ਬੱਸ ਸ੍ਰੀ ਅੰਮ੍ਰਿਤਸਰ ਸਾਹਿਬ ਲਈ ਰਵਾਨਾ

 

ਸ਼ਹਿਰ ਦੀ ਖੂਬਸੂਰਤੀ ਨਾਲ ਖਿਲਵਾੜ ਕਰਨ ਦੀ ਕਿਸੇ ਨੂੰ ਵੀ ਨਹੀਂ ਦਿੱਤੀ ਜਾਵੇਗੀ ਇਜਾਜ਼ਤ : ਕੁਲਵੰਤ ਸਿੰਘ

ਰੈਜੀਡੈਂਟ ਵੈਲਫੇਅਰ ਐਸੋਸੀਏਸ਼ਨ ਦੇ ਨੁਮਾਇੰਦਿਆਂ ਨੇ ਕੀਤੀ ਵਿਧਾਇਕ ਕੁਲਵੰਤ ਸਿੰਘ ਨਾਲ ਅਹਿਮ ਮੁਲਾਕਾਤ

 Kulwant Singh Mohali, S A S Nagar, Mohali, S A S Nagar Mohali, Sahibzada Ajit Singh Nagar, AAP, Aam Aadmi Party, Aam Aadmi Party Punjab, AAP Punjab

Web Admin

Web Admin

5 Dariya News

ਮੋਹਾਲੀ , 13 Mar 2025

Last updated on: Mar 13, 2025, 16:31 IST

ਕੰਨਫਡਰੇਸ਼ਨ ਰੈਜੀਡੈਂਸ਼ਅਲ ਵੈਲਫੇਅਰ ਐਸੋਸੀਏਸ਼ਨ ਮੋਹਾਲੀ ਦੇ ਨੁਮਾਇੰਦਿਆਂ ਦੀ ਇੱਕ ਅਹਿਮ ਮੀਟਿੰਗ ਵਿਧਾਇਕ ਕੁਲਵੰਤ ਸਿੰਘ ਨਾਲ ਹੋਈ। ਜਿਸ ਵਿੱਚ ਮੋਹਾਲੀ ਸ਼ਹਿਰ ਦੀਆਂ ਸਮੱਸਿਆਵਾਂ ਸਬੰਧੀ ਵਿਸਥਾਰ ਵਿੱਚ ਵਿਚਾਰ ਵਟਾਂਦਰਾ ਕੀਤਾ ਗਿਆ ਅਤੇ ਰੈਜੀਡੈਂਟ ਵੈਲਫੇਅਰ ਐਸੋਸੀਏਸ਼ਨ ਦੇ ਪੈਟਰਨ ਐਮ.ਐਸ.ਔਜਲਾ ਅਤੇ ਪ੍ਰਧਾਨ ਕੇ. ਕੇ. ਸੈਣੀ ਦੀ ਅਗਵਾਈ ਹੇਠ  ਸ਼ਹਿਰ ਦੀਆਂ ਸਮੱਸਿਆਵਾਂ ਸਬੰਧੀ ਇੱਕ ਮੰਗ ਪੱਤਰ ਵੀ ਸੌਂਪਿਆ ਗਿਆ।

ਮੀਟਿੰਗ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਐਸੋਸੀਏਸ਼ਨ ਵੱਲੋਂ ਰੱਖੀਆਂ ਗਈਆਂ ਸਾਰੀਆਂ ਮੰਗਾਂ ਤੇ ਗੌਰ ਕੀਤਾ ਜਾਵੇਗਾ। ਸ਼ਹਿਰ ਦੀ ਖੂਬਸੂਰਤੀ ਨਾਲ ਖਿਲਵਾੜ ਕਰਨ ਦੀ ਕਿਸੇ ਨੂੰ ਵੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਉਹਨਾਂ ਕਿਹਾ ਕਿ ਸ਼ਹਿਰ ਵਿੱਚ ਚੋਰੀਆਂ ਨੂੰ  ਰੋਕੇ ਜਾਣ ਦੇ ਲਈ ਅਤੇ ਸੜਕ ਦੁਰਘਟਨਾਵਾਂ ਤੋਂ ਨਿਜਾਤ ਪਾਉਣ ਦੇ ਲਈ ਸ਼ਹਿਰ ਵਿੱਚ ਜਿੱਥੇ ਵੱਡੇ ਪੱਧਰ ਤੇ ਚੌਂਕ ਬਣ ਰਹੇ ਹਨ।

ਸੜਕਾਂ ਚੌੜੀਆਂ ਕੀਤੀਆਂ ਜਾ  ਰਹੀਆਂ ਹਨ, ਉੱਥੇ ਸੀ.ਸੀ.ਟੀਵੀ ਕੈਮਰੇ ਨਾਲ ਸਮਾਜ ਵਿਰੋਧੀ ਅਨਸਰਾਂ ਉੱਤੇ ਨਿਗਹਾ ਰੱਖੀ ਜਾ ਰਹੀ  ਹੈ। ਇੱਥੇ ਇਹ ਗੱਲ ਜ਼ਿਕਰਯੋਗ ਹੈ ਕਿ  ਵਿਧਾਇਕ ਕੁਲਵੰਤ ਸਿੰਘ ਵੱਲੋਂ ਮੋਹਾਲੀ ਦੇ ਫੇਸ -7 ਅਤੇ ਫੇਸ- ਇੱਕ ਦੀ ਮੋਟਰ ਮਾਰਕੀਟ ਸਬੰਧੀ ਅਤੇ ਮੋਹਾਲੀ ਦੇ ਵੱਡੇ ਪ੍ਰਾਈਵੇਟ ਹਸਪਤਾਲਾਂ ਦੇ ਬਾਹਰ ਪਾਰਕਿੰਗ ਦੀ ਸਮੱਸਿਆ ਸਬੰਧੀ ਹੋਰ ਵੀ ਕਈ ਮਸਲਿਆਂ ਨੂੰ  ਲੈ ਕੇ ਪੰਜਾਬ ਵਿਧਾਨ ਸਭਾ ਦੇ ਅੰਦਰ ਆਵਾਜ਼ ਉਠਾਈ ਹੈ।

ਵਿਧਾਇਕ ਕੁਲਵੰਤ ਸਿੰਘ ਨੂੰ ਰੈਜੀਡੈਂਟ ਵੈਲਫੇਅਰ ਐਸੋਸੀਏਸ਼ਨ ਵੱਲੋਂ ਦਿੱਤੇ ਗਏ ਮੰਗ ਪੱਤਰ ਵਿੱਚ  ਸ਼ਹਿਰ ਦੇ ਵਿਕਾਸ ਸਬੰਧੀ ਸੁਝਾਅ ਦੇ ਸਮੁੱਚੇ ਖਰੜੇ ਸਬੰਧੀ ਰੈਜੀਡੈਂਟ ਵੈਲਫੇਅਰ ਐਸੋਸੀਏਸ਼ਨ ਦੇ ਨੁਮਾਇੰਦਿਆਂ ਨੇ ਆਪਣੇ ਵਿਚਾਰ ਰੱਖੇ, ਮੰਗ ਪੱਤਰ ਦੇ ਵਿੱਚ ਸ਼ਹਿਰ ਵਿੱਚ ਸਫਾਈ ਸਹੀ ਤਰੀਕੇ ਨਾ ਹੋਣ ਕਾਰਨ ਜਗ੍ਹਾ-ਜਗ੍ਹਾ ਤੇ ਕਚਰੇ ਨੂੰ ਲੈ ਕੇ ਠੇਕੇਦਾਰ ਵੱਲੋਂ ਕੀਤੀ ਜਾਂਦੀ ਸਫਾਈ ਦੀ ਨਿਗਰਾਨੀ ਹੋਣੀ ਚਾਹੀਦੀ ਹੈ। ਵੱਧ ਰਹੀਆਂ ਚੋਰੀਆਂ ਦੀ ਰੋਕਥਾਮ ਕਰਨ ਦੇ ਉਪਾਅ, ਸੜਕਾਂ ਵਿੱਚ ਪਏ ਖੱਡਿਆਂ ਨੂੰ ਛੇਤੀ ਭਰਨ ਵਾਸਤੇ, ਮਿਉਂਸੀਪਲ ਕਾਰਪੋਰੇਸ਼ਨ ਦੀਆਂ ਪਾਰਕਾਂ ਨੂੰ ਮੈਡੀਸਨਲ ਪਲਾਂਟ ਪਾਰਕ ਬਣਾਉਣ ਵਾਸਤੇ, ਮਾਨਵਤਾ ਦੀ ਸੇਵਾ ਦੇ ਪੁੰਜ ਭਾਈ ਘਨਈਆ ਜੀ ਦੇ ਨਾਮ ਤੇ ਚੌਂਕ ਅਤੇ ਉਨ੍ਹਾਂ ਦਾ ਬੁੱਤ ਬਣਾਉਣ ਵਾਸਤੇ,ਕਾਰਪੋਰੇਸ਼ਨ ਵੱਲੋਂ ਬਰਸਾਤਾਂ ਵਿੱਚ ਲਗਵਾਏ ਰੁੱਖਾਂ ਦੀ ਨਿਗਰਾਨੀ ਕਰਨ ਸਬੰਧੀ ਕਮੇਟੀ ਬਣਾਈ ਜਾਵੇ।

ਸੜਕਾਂ ਤੇ ਖੰਬੇ ਖਾਲੀ ਪਏ ਬੋਰਡ ਤੇ ਅਣ-ਅਧਿਕਾਰਿਤ ਇਸ਼ਤਿਹਾਰ ਲੱਗੇ ਹੋਏ ਹਨ ਜਿਸ ਨਾਲ ਦੁਰਘਟਨਾਵਾਂ ਹੋਣ ਦੇ ਕਾਰਨ ਬਣਦੇ ਹਨ ਅਤੇ ਸ਼ਹਿਰ ਦੀ ਖੂਬਸੂਰਤੀ ਘੱਟਦੀ ਹੈ ਇਸ ਲਈ ਸ਼ਹਿਰ ਵਿੱਚ ਗੈਰ ਕਾਨੂੰਨੀ ਟੈਲੀਫੋਨ ਦੀ ਤਾਰਾ ਖਾਲੀ ਪਏ ਖੱਬੇ ਹਟਾਉਣ ਦੀ ਲੋੜ ਹੈ। ਫੁਟਪਾਥਾਂ ਦੀ ਸਫਾਈ ਕਰਨ ਦੀ ਲੋੜ ਹੈ, ਆਵਾਰਾ ਕੁੱਤਿਆਂ ਨੂੰ ਰੱਖਣ ਵਾਸਤੇ ਚੰਡੀਗੜ੍ਹ ਪੈਟਰਨ ਤੇ ਸ਼ੈਡ ਬਣਾਏ ਜਾਣ ਦੀ ਤੁਰੰਤ ਕਾਰਵਾਈ ਕੀਤੀ ਜਾਵੇ।

ਸ਼ੋਰ ਪ੍ਰਦੂਸਣ ਨੂੰ ਰੋਕਣ ਦੇ ਉਪਰਾਲਿਆਂ ਨੂੰ ਸਖਤੀ ਨਾਲ ਲਾਗੂ ਕਰਨ ਸਬੰਧੀ, ਪਾਰਕਾਂ ਵਿੱਚ ਰੇਲਿੰਗ ਦੀ ਉਚਾਈ ਘੱਟੋ-ਘੱਟ 4 ਫੁੱਟ ਕਰਨ ਸਬੰਧੀ, ਵੱਡੇ ਪਾਰਕਾਂ ਵਿੱਚ ਯੋਗਾ ਕਰਨ ਲਈ ਪਲੇਟਫਾਰਮ ਬਣਾਉਣ ਸਬੰਧੀ, ਸ਼ਹਿਰ ਦੀਆਂ ਸੜਕਾਂ ਤੇ ਬਣਾਏ ਸਪੀਡ ਬਰੇਕਰਾਂ ਨੂੰ ਚੰਗੀ ਤਰਾਂ ਹਾਈਲਾਇਟ ਕਰਨ ਸਬੰਧੀ, ਪਾਰਕਾਂ ਦੇ ਰੱਖ ਰਖਾਵ ਤੇ ਆਉਣ ਵਾਲੇ ਖਰਚੇ ਦੀ ਹਰ ਮਹੀਨੇ ਅਦਾਇਗੀ ਦੇ ਹੁਕਮ ਕਰਨ ਬਾਰੇ,  ਨੌਜਵਾਨਾਂ ਨੂੰ ਖੇਡਣ ਲਈ ਪਛਾਣ ਕਰਕੇ ਜਗ੍ਹਾ ਮੁਹੱਈਆ ਕਰਨ ਬਾਰੇ, ਰੈਜੀਡੈਂਟ ਐਸੋਸ਼ੀਏਸ਼ਨ ਵੱਲੋਂ ਪਾਰਕਾਂ ਦੇ ਰੱਖ ਰਖਾਵ ਸਬੰਧੀ ਰੇਟ ਵਧਾਉਣ ਦੀ ਸੂਚਨਾ ਦਾ ਅਮਲੀਨਾਮਾ ਲਾਗੂ ਕਰਨ ਬਾਰੇ, ਦੁਕਾਨਦਾਰਾ ਦੇ ਅੱਗੇ ਪਈ ਸਰਕਾਰੀ ਜਗ੍ਹਾ ਨੂੰ ਖਾਲੀ ਕਰਵਾਉਣ ਸਬੰਧੀ, ਮੰਗਾਂ ਵੀ ਸ਼ਾਮਿਲ ਹਨ।

ਮੀਟਿੰਗ ਦੌਰਾਨ ਕੰਨਫਡਰੇਸ਼ਨ ਰੈਜੀਡੈਂਸ਼ਅਲ ਵੈਲਫੇਅਰ ਐਸੋਸੀਏਸ਼ਨ ਮੋਹਾਲੀ ਐਮ.ਐਸ ਓਜਲਾ ਪੈਟਰਨ, ਕੇ.ਕੇ ਸੈਣੀ ਪ੍ਰਧਾਨ, ਗੁਰਮੇਲ ਸਿੰਘ ਸੀਨੀਅਰ ਵਾਈਸ ਪ੍ਰਧਾਨ, ਬਖਸ਼ੀਸ਼ ਸਿੰਘ ਵਾਈਸ ਪ੍ਰੈਜੀਡੈਂਟ, ਓ.ਪੀ. ਚੋਟਾਨੀ ਜਨਰਲ ਸੈਕਟਰੀ ਵੀ ਹਾਜ਼ਰ ਸਨ।

 

Tags: Kulwant Singh Mohali , S A S Nagar , Mohali , S A S Nagar Mohali , Sahibzada Ajit Singh Nagar , AAP , Aam Aadmi Party , Aam Aadmi Party Punjab , AAP Punjab

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD