Thursday, 23 July 2026

 

 

ਖ਼ਾਸ ਖਬਰਾਂ ਆਪ ਸਰਕਾਰ ਨੇ ਅਫ਼ਸਰਸ਼ਾਹੀ ਨੂੰ ਹਾਸ਼ੀਏ ’ਤੇ ਧੱਕਣ ਤੋਂ ਬਾਅਦ ਹੁਣ ਖੁੱਲ੍ਹੇਆਮ ਸਿਆਸਤ ਦਾ ਅਪਰਾਧੀਕਰਨ ਸ਼ੁਰੂ ਕਰ ਦਿੱਤਾ ਹੈ: ਸੁਨੀਲ ਜਾਖੜ ਪੰਜਾਬ ਵਿੱਚ ਪੇਪਰ ਲੀਕ ਹੋਣ ਦੇ ਮਾਮਲਿਆਂ ਵਿੱਚ ਮਾਨ ਤੇ ਬੈਂਸ ਅਸਤੀਫਾ ਦੇਣ: ਅਮਰਿੰਦਰ ਸਿੰਘ ਰਾਜਾ ਵੜਿੰਗ ਖਰੜ ਪੈਦਲ ਮਾਰਚ ਦਾ 9ਵਾਂ ਦਿਨ : ਰਵਿੰਦਰ ਸਿੰਘ ਖੇੜਾ ਨੇ ਨਿੱਜਰ ਰੋਡ 'ਤੇ ਬੰਦ ਪਈ ਸੀਵਰੇਜ ਲਾਈਨ ਦਾ ਮੁੱਦਾ ਚੁੱਕਿਆ ਸਾਰੇ ਹੜ੍ਹ ਮਾਰੇ ਇਲਾਕਿਆਂ ਵਿਚ ਹੜ੍ਹ ਰੋਕੂ ਕੰਮ ਮੁਕੰਮਲ ਕੀਤੇ ਜਾਣ: ਸੁਖਬੀਰ ਸਿੰਘ ਬਾਦਲ ਨੇ ਅਕਾਲੀ ਵਰਕਰਾਂ ਨੂੰ ਕੀਤੀ ਅਪੀਲ ਰੋਸ ਮੁਜ਼ਾਹਰਾ ਕਰ ਰਹੇ ਵਿਦਿਆਰਥੀਆਂ ਦੇ ਮਸਲੇ ਜਲਦੀ ਹੱਲ ਕਰੋ: ਸੁਖਬੀਰ ਸਿੰਘ ਬਾਦਲ ਨੇ ਕੇਂਦਰ ਸਰਕਾਰ ਨੂੰ ਕੀਤੀ ਅਪੀਲ ਓ.ਐਸ.ਡੀ. ਸੁਖਵੀਰ ਸਿੰਘ ਨੇ ਧੂਰੀ ਹਲਕੇ 'ਚ ਚੱਲ ਰਹੇ ਵਿਕਾਸ ਪ੍ਰੋਜੈਕਟਾਂ ਦਾ ਲਿਆ ਜਾਇਜ਼ਾ ਬੇਲਾ ਫਾਰਮੇਸੀ ਕਾਲਜ ਨੂੰ ਨਵਾਂ ਪੇਟੈਂਟ ਮਿਲਿਆ ਪੈਂਡਿੰਗ ਮਾਲੀਆ ਮਾਮਲਿਆਂ ਦਾ ਸਮੇਂ ਸਿਰ ਨਿਪਟਾਰਾ ਯਕੀਨੀ ਬਣਾਉਣ ਅਧਿਕਾਰੀ: ਆਸ਼ਿਕਾ ਜੈਨ ਭਗਵੰਤ ਮਾਨ ਸਰਕਾਰ ਦੀ ‘ਮਾਂਵਾਂ-ਧੀਆਂ ਸਤਿਕਾਰ ਯੋਜਨਾ’ 100 ਸਾਲ ਤੋਂ ਵੱਧ ਉਮਰ ਦੀਆਂ ਮਹਿਲਾਵਾਂ ਨੂੰ ਵੀ ਦੇ ਰਹੀ ਹੈ ਸਨਮਾਨ ਅਤੇ ਆਰਥਿਕ ਸਹਾਰਾ ਗਰਭਵਤੀ ਅਤੇ ਦੁੱਧ ਪਿਲਾਉਣ ਵਾਲੀਆਂ 4056 ਮਹਿਲਾਵਾਂ ਨੂੰ 1.70 ਕਰੋੜ ਦੀ ਵਿੱਤੀ ਸਹਾਇਤਾ : ਡਾ. ਬਲਜੀਤ ਕੌਰ ਉਦਯੋਗ-ਕੇਂਦਰਿਤ ਪੱਤਰਕਾਰੀ ਸਿੱਖਿਆ ਨੂੰ ਮਿਲੇਗਾ ਨਵਾਂ ਹੁਲਾਰਾ : ਆਰਬੀਯੂ ਨੇ ਨਾਮੀ ਨਿਊਜ਼ ਪੇਪਰ ਦੀ ਟਰੱਸਟ ਨਾਲ ਕੀਤਾ ਐਮਓਯੂ ਟਰਾਂਸਪੋਰਟ ਵਿਭਾਗ ਵੱਲੋਂ ਸੜਕ ਸੁਰੱਖਿਆ ਨੂੰ ਮਜ਼ਬੂਤ ਕਰਨ ਅਤੇ ਈ-ਚਲਾਨ ਸ਼ਿਕਾਇਤ ਪ੍ਰਣਾਲੀ ਨੂੰ ਸੁਚਾਰੂ ਬਣਾਉਣ ਲਈ ਵੱਡੇ ਕਦਮ: ਹਰਪਾਲ ਸਿੰਘ ਚੀਮਾ ਭਗਵੰਤ ਸਿੰਘ ਮਾਨ ਸਰਕਾਰ ਵੱਲੋਂ ਸ਼ੁਰੂ ਕੀਤੀਆਂ ਲੋਕ ਪੱਖੀ ਸਕੀਮਾਂ ਬਿਨਾਂ ਕਿਸੇ ਭੇਦਭਾਵ ਦੇ ਲਾਗੂ ਕੀਤੀਆਂ ਜਾ ਰਹੀਆਂ ਹਨ: ਕੁਲਵੰਤ ਸਿੰਘ ਰਾਹੁਲ ਚਾਬਾ ਨੇ ਆਜ਼ਾਦੀ ਦਿਵਸ ਸਮਾਰੋਹ ਦੀਆਂ ਤਿਆਰੀਆਂ ਦਾ ਲਿਆ ਜਾਇਜ਼ਾ ਵਿਧਾਇਕ ਸ਼ੈਰੀ ਕਲਸੀ ਪਿੰਡ ਦਾਨਿਆਂਵਾਲੀ ਪਹੁੰਚੇ ਆਫ਼ਤ ਪ੍ਰਬੰਧਨ ਲਈ ਸਿਖਲਾਈ ਅਤੇ ਤਿਆਰੀ ਹੀ ਸਭ ਤੋਂ ਪ੍ਰਭਾਵਸ਼ਾਲੀ ਹਥਿਆਰ - ਸਾਗਰ ਸੇਤੀਆ ਬ੍ਰਹਮ ਗਿਆਨ ਨੂੰ ਅਮਲ ਵਿੱਚ ਲਿਆ ਕੇ ਹੀ ਜੀਵਨ ਨੂੰ ਸਾਰਥਕ ਬਣਾਇਆ ਜਾ ਸਕਦਾ ਹੈ ਸੀ ਜੀ ਸੀ ਯੂਨੀਵਰਸਿਟੀ ਮੋਹਾਲੀ ਵਿਖੇ ਨਵੇਂ ਅਕਾਦਮਿਕ ਵਰ੍ਹੇ ਦੀ ਸ਼ੁਰੂਆਤ ਮੋਦੀ ਸਰਕਾਰ ਦੀ ਬਰਬਰਤਾ ਦੇ ਸ਼ਿਕਾਰ ਵਿਦਿਆਰਥੀਆਂ ਦੀ ਮਦਦ ਲਈ ਕੇਜਰੀਵਾਲ ਨੇ ਦਿਨ ਭਰ ਹਸਪਤਾਲ, ਥਾਣੇ ਤੋਂ ਲੈ ਕੇ ਜੰਤਰ-ਮੰਤਰ ਤੱਕ ਕੀਤੀ ਭੱਜ-ਦੌੜ ਪੰਜਾਬ ਕੈਬਨਿਟ ਨੇ ਪੰਜਾਬ ਵਿਧਾਨ ਸਭਾ ਦਾ 13ਵਾਂ ਇਜਲਾਸ 3 ਤੋਂ 10 ਅਗਸਤ ਤੱਕ ਸੱਦਣ ਨੂੰ ਦਿੱਤੀ ਪ੍ਰਵਾਨਗੀ ਵਿਧਾਇਕ ਅਜੀਤਪਾਲ ਕੋਹਲੀ ਵਲੋਂ ਮੁੱਖ ਮੰਤਰੀ ਤੀਰਥ ਯਾਤਰਾ ਬੱਸ ਸ੍ਰੀ ਅੰਮ੍ਰਿਤਸਰ ਸਾਹਿਬ ਲਈ ਰਵਾਨਾ

 

ਸ਼ੀਸ਼ ਮਹਿਲ ਵਿਖੇ ਸਰਸ ਮੇਲਾ ਪੂਰੇ ਜੋਬਨ ਤੇ

ਖਰੀਦਦਾਰਾਂ ਦੀ ਪਸੰਦ ਬਣੇ ਅਫ਼ਗਾਨੀ ਸੁੱਕੇ ਮੇਵੇ

Patiala Heritage Festival 2025,Punjabi Heritage Festival,Punjabi Culture & Fashion,Traditional Punjabi Attire,Patiala Heritage Fest 2025

Web Admin

Web Admin

5 Dariya News

ਪਟਿਆਲਾ , 21 Feb 2025

Last updated on: Feb 21, 2025, 00:00 IST

ਪਟਿਆਲਾ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪਟਿਆਲਾ ਹੈਰੀਟੇਜ ਮੇਲੇ ਤਹਿਤ ਇੱਥੇ ਸ਼ੀਸ਼ ਮਹਿਲ ਵਿਖੇ ਲਗਾਇਆ ਗਿਆ ਸਰਸ (ਦਿਹਾਤੀ ਕਾਰੀਗਰਾਂ ਦੀਆਂ ਵਸਤੂਆਂ ਦੀ ਵਿਕਰੀ) ਮੇਲਾ ਅੱਜ ਪੂਰੇ ਜੋਬਨ 'ਤੇ ਹੈ ਅਤੇ ਇਹ ਲੋਕਾਂ ਲਈ ਵੱਡੇ ਪੱਧਰ 'ਤੇ ਖਿੱਚ ਦਾ ਕੇਂਦਰ ਬਣਿਆ ਹੋਇਆ ਹੈ।ਇੱਥੇ ਭਾਰਤ ਦੇ ਕਰੀਬ 20 ਰਾਜਾਂ ਸਮੇਤ ਅਫਗਾਨਿਸਤਾਨ, ਤੁਰਕੀ, ਮਿਸਰ ਅਤੇ ਥਾਈਲੈਂਡ ਦੇ ਕਾਰੀਗਰਾਂ ਦੇ ਵੀ ਸਟਾਲ ਸਜੇ ਹੋਏ ਹਨ। 

ਇਨ੍ਹਾਂ 'ਤੇ ਸੁੱਕੇ ਮੇਵੇ, ਮੋਜ਼ੇਕ ਲੈਂਪ, ਸਿਰੇਮਿਕ ਦਸਤਕਾਰੀ, ਮਿਸਰੀ ਪੁਰਾਤਨ ਵਸਤੂਆਂ ਅਤੇ ਔਰਤਾਂ ਦੇ ਫ਼ੈਸ਼ਨ ਦੀਆਂ ਵਸਤਾਂ ਵਰਗੀਆਂ ਵਿਲੱਖਣ ਚੀਜ਼ਾਂ ਲਈ ਖਿੱਚ ਦਾ ਕੇਂਦਰ ਬਣੀਆਂ ਹੋਈਆਂ ਹਨ। ਅਫ਼ਗਾਨਿਸਤਾਨ ਤੋਂ ਪੁੱਜੇ ਸੁੱਕੇ ਮੇਵਿਆ ਦੇ ਵਪਾਰੀ ਅਬਦੁਲ ਨੇ ਇੱਥੇ ਲੋਕਾਂ ਵੱਲੋਂ ਮਿਲੇ ਉਤਸ਼ਾਹਜਨਕ ਹੁੰਗਾਰੇ 'ਤੇ ਖੁਸ਼ੀ ਪ੍ਰਗਟ ਕਰਦਿਆਂ ਕਿਹਾ ਕਿ ਉਹ ਇਸ ਮੇਲੇ ਲਈ ਖਾਸ ਤੌਰ 'ਤੇ ਅਖਰੋਟ, ਅੰਜੀਰ ਅਤੇ ਬਦਾਮ ਸਮੇਤ ਉੱਚ-ਗੁਣਵੱਤਾ ਵਾਲੇ ਸੁੱਕੇ ਮੇਵੇ ਲੋਕਾਂ ਲਈ ਲਿਆਇਆ ਹੈ।

ਇੱਥੋਂ ਦੇ ਲੋਕ ਅਫ਼ਗਾਨੀ ਸੁੱਕੇ ਮੇਵਿਆਂ ਦੀ ਅਮੀਰੀ ਦੀ ਕਦਰ ਕਰਦੇ ਹਨ, ਅਤੇ ਮੈਨੂੰ ਲੋਕਾਂ ਵੱਲੋਂ ਇਨ੍ਹਾਂ ਸੁੱਕੇ ਮੇਵਿਆਂ ਦਾ ਆਨੰਦ ਮਾਣਨਾ ਦੇਖ ਕੇ ਖੁਸ਼ੀ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਅਫ਼ਗਾਨ ਸੁੱਕੇ ਮੇਵਿਆਂ ਦੀ ਲੰਬੇ ਸਮੇਂ ਤੋਂ ਭਾਰਤੀ ਬਾਜ਼ਾਰਾਂ ਵਿੱਚ ਮੰਗ ਹੈ, ਅਤੇ ਇਹ ਮੇਵੇ ਆਪਣੇ ਉੱਤਮ ਸੁਆਦ ਅਤੇ ਪੌਸ਼ਟਿਕ ਮੁੱਲ ਲਈ ਜਾਣੇ ਜਾਂਦੇ ਹਨ। ਅਬਦੁਲ ਦਾ ਸਟਾਲ ਸਰਸ ਮੇਲੇ ਵਿੱਚ ਵਧੇਰੇ ਵਿਕਰੀ ਵਾਲਾ ਸਟਾਲ ਬਣਿਆ ਹੋਇਆ ਹੈ।

ਇਸੇ ਤਰ੍ਹਾਂ ਇਸ ਮੇਲੇ ਦੀ ਇੱਕ ਮੁੱਖ ਵਿਸ਼ੇਸ਼ਤਾ ਸ਼ਾਨਦਾਰ ਮਿਸਰੀ ਦਸਤਕਾਰੀ ਦੀ ਵਿਸ਼ੇਸ਼ਤਾ ਵਾਲਾ ਸਟਾਲ ਵੀ ਲੋਕਾਂ ਦੀ ਖਿੱਚ ਦਾ ਕੇਂਦਰ ਬਣ ਰਿਹਾ ਹੈ। ਇੱਥੇ ਮਿਸਰ ਦਾ ਕਾਰੀਗਰ ਕਾਇਰੋ, ਪੁਰਾਤਨ ਚੀਜ਼ਾਂ ਅਤੇ ਰਵਾਇਤੀ ਕਲਾਕ੍ਰਿਤੀਆਂ ਦਾ ਇੱਕ ਵਿਸ਼ੇਸ਼ ਸੰਗ੍ਰਹਿ ਲੈ ਕੇ ਪੁੱਜਿਆ ਹੈ ਜੋ ਮਿਸਰ ਦੀ ਅਮੀਰ ਸੱਭਿਆਚਾਰਕ ਵਿਰਾਸਤ ਨੂੰ ਦਰਸਾਉਂਦੇ ਹਨ। 

ਉਸਨੇ ਕਿਹਾ ਕਿ ਉਨ੍ਹਾਂ ਕੋਲ ਪ੍ਰਾਚੀਨ ਮਿਸਰੀ-ਸਿਰਾਮਿਕ ਕਲਾਕਾਰੀ, ਸਜਾਵਟੀ ਵਸਤਾਂ ਅਤੇ ਹੱਥ ਨਾਲ ਬਣੇ ਅਵਸ਼ੇਸ਼ ਸ਼ਾਮਲ ਹਨ ਜੋ ਸੰਗ੍ਰਹਿਕਰਤਾਵਾਂ ਅਤੇ ਕਲਾ ਪ੍ਰੇਮੀਆਂ ਦੁਆਰਾ ਦੀ ਵੱਡੀ ਮੰਗ ਹੈ, ਉਸਨੇ ਲੋਕਾਂ ਨੂੰ ਇਸ ਵਿਲੱਖਣ ਖ਼ਜ਼ਾਨੇ ਦੀ ਖਰੀਦੋ-ਫ਼ਰੋਖਤ ਦਾ ਸੱਦਾ ਦਿੱਤਾ। ਇਸੇ ਦੌਰਾਨ ਇੱਥੇ ਤੁਰਕੀ ਦਾ ਸਟਾਲ ਜੋਕਿ ਮੋਜ਼ੇਕ ਲਾਈਟਾਂ, ਸਿਰੇਮਿਕ ਦਸਤਕਾਰੀ ਅਤੇ ਸਟਾਈਲਿਸ਼ ਘਰੇਲੂ ਸਜਾਵਟ ਦੇ ਸਮਾਨ ਦਾ ਇੱਕ ਮਨਮੋਹਕ ਦ੍ਰਿਸ਼ ਪੇਸ਼ ਕਰਦਾ ਹੈ। 

ਤੁਰਕੀ ਦੇ ਕਾਰੀਗਰ ਹਾਕਾਨ ਕਾਰਪੁਜ਼ ਅਤੇ ਹੇਰੁੱਲਾ ਕਾਰਪੁਜ਼ ਨੇ ਦੱਸਿਆ ਕਿ ਜਦੋਂ ਕਿ ਬਹੁਤ ਸਾਰੇ ਸੈਲਾਨੀ ਉਨ੍ਹਾਂ ਡਿਜ਼ਾਈਨਦਾਰ ਲੈਂਪਾਂ ਦੀ ਪ੍ਰਸ਼ੰਸਾ ਕਰਦੇ ਹਨ ਅਤੇ ਤਸਵੀਰਾਂ ਕਲਿੱਕ ਕਰਦੇ ਹਨ।ਉਸਨੇ ਦੱਸਿਆ ਕਿ ਮੋਜ਼ੇਕ ਸ਼ੀਸ਼ੇ ਦੇ ਪੈਂਡੈਂਟ ਲੈਂਪ, ਬੋਹੇਮੀਅਨ, ਅਤੇ ਆਧੁਨਿਕ ਛੱਤ ਦੀਆਂ ਲਾਈਟਾਂ 500 ਤੋਂ 45,000 ਰੁਪਏ ਤੱਕ ਦੇ ਰੇਟਾਂ 'ਤੇ ਉਪਲਬਧ ਹਨ।

ਉਸਨੇ ਕਿਹਾ ਕਿ ਇਹ ਹੱਥ ਨਾਲ ਬਣੀਆਂ ਵਸਤਾਂ ਘਰਾਂ ਵਿੱਚ ਸ਼ਾਨ ਦਾ ਅਹਿਸਾਸ ਕਰਾਵਾਉਂਦੀਆਂ ਹਨ, ਇਸ ਲਈ ਲੋਕ ਇਸ ਨੂੰ ਜਰੂਰ ਖਰੀਦਣ। ਜਦੋਂਕਿ ਥਾਈਲੈਂਡ ਤੋਂ ਔਰਤਾਂ ਲਈ ਬਰੇਸਲੇਟ, ਚੂੜੀਆਂ, ਵਾਲਾਂ ਦੇ ਕਲਿੱਪ ਅਤੇ ਹੋਰ ਸਜਾਵਟੀ ਵਸਤੂਆਂ ਸ਼ਾਮਲ ਹਨ, ਲੈਕੇ ਪੁੱਜੀਆਂ ਹਨ, ਨੇ ਵੀ ਦਰਸ਼ਕਾਂ, ਖਾਸ ਕਰਕੇ ਔਰਤਾਂ ਤੇ ਕੁੜੀਆਂ ਦਾ ਕਾਫ਼ੀ ਧਿਆਨ ਖਿੱਚਿਆ ਹੈ।

ਥਾਈਲੈਂਡ ਦੇ ਕਾਰੀਗਰ ਪਿਆਰਾਤ ਅਤੇ ਯਿੰਗ ਯਿੰਗ ਨੇ ਲੋਕਾਂ ਦੇ ਭਰਵੇਂ ਹੁੰਗਾਰੇ 'ਤੇ ਆਪਣੀ ਖੁਸ਼ੀ ਪ੍ਰਗਟ ਕੀਤੀ।ਉਨ੍ਹਾਂ ਕਿਹਾ ਕਿ 'ਉਹ ਆਪਣੇ ਹੱਥ ਨਾਲ ਬਣੇ ਸਾਜੋ-ਸਮਾਨ ਲਈ ਲੋਕਾਂ ਦਾ ਉਤਸ਼ਾਹ ਦੇਖ ਕੇ ਬਹੁਤ ਖੁਸ਼ ਹਨ ਅਤੇ ਇਹ ਚੀਜ਼ਾਂ ਰਵਾਇਤੀ ਤਕਨੀਕਾਂ ਦੀ ਵਰਤੋਂ ਕਰਕੇ ਤਿਆਰ ਕੀਤੀਆਂ ਗਈਆਂ ਹਨ ਅਤੇ ਵਿਲੱਖਣ ਫੈਸ਼ਨ ਵਸਤਾਂ ਲੱਭਣ ਵਾਲਿਆਂ ਲਈ ਸ਼ਾਨਦਾਰ ਹਨ। 

ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਤੇ ਸਰਸ ਦੇ ਨੋਡਲ ਅਫਸਰ, ਅਨੁਪ੍ਰਿਤਾ ਜੌਹਲ, ਨੇ ਕਾਰੀਗਰਾਂ ਦਾ ਸਮਰਥਨ ਕਰਨ ਲਈ ਜ਼ਿਲ੍ਹਾ ਪ੍ਰਸ਼ਾਸਨ ਦੀ ਵਚਨਬੱਧਤਾ ਦੁਹਰਾਉਂਦਿਆਂ ਕਿਹਾ ਕਿ 'ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਦੀ ਅਗਵਾਈ ਹੇਠ, ਜ਼ਿਲ੍ਹਾ ਪ੍ਰਸ਼ਾਸਨ ਨੇ ਪੇਂਡੂ ਕਾਰੀਗਰਾਂ ਨੂੰ ਮੁਫ਼ਤ ਵਿੱਚ ਸਟਾਲ ਅਤੇ ਮੰਚ ਪ੍ਰਦਾਨ ਕੀਤਾ।

ਏ.ਡੀ.ਸੀ. ਨੇ ਦੱਸਿਆ ਕਿ ਰਿਕਾਰਡ ਮੁਤਾਬਕ, ਦਰਸ਼ਕ ਮੇਲੇ ਦਾ ਆਨੰਦ ਵੀ ਮਾਣ ਰਹੇ ਹਨ ਅਤੇ ਖਰੀਦਦਾਰੀ ਵੀ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਭਾਰਤ ਅਤੇ ਵਿਦੇਸ਼ਾਂ ਤੋਂ ਹੱਥ ਨਾਲ ਬਣੇ ਉਤਪਾਦਾਂ ਦੇ ਵਿਸ਼ਾਲ ਭੰਡਾਰ ਨਾਲ, ਸਰਸ ਮੇਲਾ ਸੱਭਿਆਚਾਰਕ ਆਦਾਨ-ਪ੍ਰਦਾਨ ਅਤੇ ਵਪਾਰ ਦਾ ਇੱਕ ਕੇਂਦਰ ਬਣਿਆ ਹੋਇਆ ਹੈ।

 

Tags: Patiala Heritage Festival 2025 , Punjabi Heritage Festival , Punjabi Culture & Fashion , Traditional Punjabi Attire , Patiala Heritage Fest 2025

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD