Thursday, 23 July 2026

 

 

ਖ਼ਾਸ ਖਬਰਾਂ ਆਪ ਸਰਕਾਰ ਨੇ ਅਫ਼ਸਰਸ਼ਾਹੀ ਨੂੰ ਹਾਸ਼ੀਏ ’ਤੇ ਧੱਕਣ ਤੋਂ ਬਾਅਦ ਹੁਣ ਖੁੱਲ੍ਹੇਆਮ ਸਿਆਸਤ ਦਾ ਅਪਰਾਧੀਕਰਨ ਸ਼ੁਰੂ ਕਰ ਦਿੱਤਾ ਹੈ: ਸੁਨੀਲ ਜਾਖੜ ਪੰਜਾਬ ਵਿੱਚ ਪੇਪਰ ਲੀਕ ਹੋਣ ਦੇ ਮਾਮਲਿਆਂ ਵਿੱਚ ਮਾਨ ਤੇ ਬੈਂਸ ਅਸਤੀਫਾ ਦੇਣ: ਅਮਰਿੰਦਰ ਸਿੰਘ ਰਾਜਾ ਵੜਿੰਗ ਖਰੜ ਪੈਦਲ ਮਾਰਚ ਦਾ 9ਵਾਂ ਦਿਨ : ਰਵਿੰਦਰ ਸਿੰਘ ਖੇੜਾ ਨੇ ਨਿੱਜਰ ਰੋਡ 'ਤੇ ਬੰਦ ਪਈ ਸੀਵਰੇਜ ਲਾਈਨ ਦਾ ਮੁੱਦਾ ਚੁੱਕਿਆ ਸਾਰੇ ਹੜ੍ਹ ਮਾਰੇ ਇਲਾਕਿਆਂ ਵਿਚ ਹੜ੍ਹ ਰੋਕੂ ਕੰਮ ਮੁਕੰਮਲ ਕੀਤੇ ਜਾਣ: ਸੁਖਬੀਰ ਸਿੰਘ ਬਾਦਲ ਨੇ ਅਕਾਲੀ ਵਰਕਰਾਂ ਨੂੰ ਕੀਤੀ ਅਪੀਲ ਰੋਸ ਮੁਜ਼ਾਹਰਾ ਕਰ ਰਹੇ ਵਿਦਿਆਰਥੀਆਂ ਦੇ ਮਸਲੇ ਜਲਦੀ ਹੱਲ ਕਰੋ: ਸੁਖਬੀਰ ਸਿੰਘ ਬਾਦਲ ਨੇ ਕੇਂਦਰ ਸਰਕਾਰ ਨੂੰ ਕੀਤੀ ਅਪੀਲ ਓ.ਐਸ.ਡੀ. ਸੁਖਵੀਰ ਸਿੰਘ ਨੇ ਧੂਰੀ ਹਲਕੇ 'ਚ ਚੱਲ ਰਹੇ ਵਿਕਾਸ ਪ੍ਰੋਜੈਕਟਾਂ ਦਾ ਲਿਆ ਜਾਇਜ਼ਾ ਬੇਲਾ ਫਾਰਮੇਸੀ ਕਾਲਜ ਨੂੰ ਨਵਾਂ ਪੇਟੈਂਟ ਮਿਲਿਆ ਪੈਂਡਿੰਗ ਮਾਲੀਆ ਮਾਮਲਿਆਂ ਦਾ ਸਮੇਂ ਸਿਰ ਨਿਪਟਾਰਾ ਯਕੀਨੀ ਬਣਾਉਣ ਅਧਿਕਾਰੀ: ਆਸ਼ਿਕਾ ਜੈਨ ਭਗਵੰਤ ਮਾਨ ਸਰਕਾਰ ਦੀ ‘ਮਾਂਵਾਂ-ਧੀਆਂ ਸਤਿਕਾਰ ਯੋਜਨਾ’ 100 ਸਾਲ ਤੋਂ ਵੱਧ ਉਮਰ ਦੀਆਂ ਮਹਿਲਾਵਾਂ ਨੂੰ ਵੀ ਦੇ ਰਹੀ ਹੈ ਸਨਮਾਨ ਅਤੇ ਆਰਥਿਕ ਸਹਾਰਾ ਗਰਭਵਤੀ ਅਤੇ ਦੁੱਧ ਪਿਲਾਉਣ ਵਾਲੀਆਂ 4056 ਮਹਿਲਾਵਾਂ ਨੂੰ 1.70 ਕਰੋੜ ਦੀ ਵਿੱਤੀ ਸਹਾਇਤਾ : ਡਾ. ਬਲਜੀਤ ਕੌਰ ਉਦਯੋਗ-ਕੇਂਦਰਿਤ ਪੱਤਰਕਾਰੀ ਸਿੱਖਿਆ ਨੂੰ ਮਿਲੇਗਾ ਨਵਾਂ ਹੁਲਾਰਾ : ਆਰਬੀਯੂ ਨੇ ਨਾਮੀ ਨਿਊਜ਼ ਪੇਪਰ ਦੀ ਟਰੱਸਟ ਨਾਲ ਕੀਤਾ ਐਮਓਯੂ ਟਰਾਂਸਪੋਰਟ ਵਿਭਾਗ ਵੱਲੋਂ ਸੜਕ ਸੁਰੱਖਿਆ ਨੂੰ ਮਜ਼ਬੂਤ ਕਰਨ ਅਤੇ ਈ-ਚਲਾਨ ਸ਼ਿਕਾਇਤ ਪ੍ਰਣਾਲੀ ਨੂੰ ਸੁਚਾਰੂ ਬਣਾਉਣ ਲਈ ਵੱਡੇ ਕਦਮ: ਹਰਪਾਲ ਸਿੰਘ ਚੀਮਾ ਭਗਵੰਤ ਸਿੰਘ ਮਾਨ ਸਰਕਾਰ ਵੱਲੋਂ ਸ਼ੁਰੂ ਕੀਤੀਆਂ ਲੋਕ ਪੱਖੀ ਸਕੀਮਾਂ ਬਿਨਾਂ ਕਿਸੇ ਭੇਦਭਾਵ ਦੇ ਲਾਗੂ ਕੀਤੀਆਂ ਜਾ ਰਹੀਆਂ ਹਨ: ਕੁਲਵੰਤ ਸਿੰਘ ਰਾਹੁਲ ਚਾਬਾ ਨੇ ਆਜ਼ਾਦੀ ਦਿਵਸ ਸਮਾਰੋਹ ਦੀਆਂ ਤਿਆਰੀਆਂ ਦਾ ਲਿਆ ਜਾਇਜ਼ਾ ਵਿਧਾਇਕ ਸ਼ੈਰੀ ਕਲਸੀ ਪਿੰਡ ਦਾਨਿਆਂਵਾਲੀ ਪਹੁੰਚੇ ਆਫ਼ਤ ਪ੍ਰਬੰਧਨ ਲਈ ਸਿਖਲਾਈ ਅਤੇ ਤਿਆਰੀ ਹੀ ਸਭ ਤੋਂ ਪ੍ਰਭਾਵਸ਼ਾਲੀ ਹਥਿਆਰ - ਸਾਗਰ ਸੇਤੀਆ ਬ੍ਰਹਮ ਗਿਆਨ ਨੂੰ ਅਮਲ ਵਿੱਚ ਲਿਆ ਕੇ ਹੀ ਜੀਵਨ ਨੂੰ ਸਾਰਥਕ ਬਣਾਇਆ ਜਾ ਸਕਦਾ ਹੈ ਸੀ ਜੀ ਸੀ ਯੂਨੀਵਰਸਿਟੀ ਮੋਹਾਲੀ ਵਿਖੇ ਨਵੇਂ ਅਕਾਦਮਿਕ ਵਰ੍ਹੇ ਦੀ ਸ਼ੁਰੂਆਤ ਮੋਦੀ ਸਰਕਾਰ ਦੀ ਬਰਬਰਤਾ ਦੇ ਸ਼ਿਕਾਰ ਵਿਦਿਆਰਥੀਆਂ ਦੀ ਮਦਦ ਲਈ ਕੇਜਰੀਵਾਲ ਨੇ ਦਿਨ ਭਰ ਹਸਪਤਾਲ, ਥਾਣੇ ਤੋਂ ਲੈ ਕੇ ਜੰਤਰ-ਮੰਤਰ ਤੱਕ ਕੀਤੀ ਭੱਜ-ਦੌੜ ਪੰਜਾਬ ਕੈਬਨਿਟ ਨੇ ਪੰਜਾਬ ਵਿਧਾਨ ਸਭਾ ਦਾ 13ਵਾਂ ਇਜਲਾਸ 3 ਤੋਂ 10 ਅਗਸਤ ਤੱਕ ਸੱਦਣ ਨੂੰ ਦਿੱਤੀ ਪ੍ਰਵਾਨਗੀ ਵਿਧਾਇਕ ਅਜੀਤਪਾਲ ਕੋਹਲੀ ਵਲੋਂ ਮੁੱਖ ਮੰਤਰੀ ਤੀਰਥ ਯਾਤਰਾ ਬੱਸ ਸ੍ਰੀ ਅੰਮ੍ਰਿਤਸਰ ਸਾਹਿਬ ਲਈ ਰਵਾਨਾ

 

ਜਲੰਧਰ ਦੇ ਖਿਡਾਰੀ ਪੰਜਾਬ ਬੈਡਮਿੰਟਨ ਚੈਂਪਿਅਨਸ਼ਿਪ ਵਿੱਚ ਚਮਕੇ

ਮਾਨਯਾ ਰਲਹਨ, ਮ੍ਰਿਦੁਲ ਝਾ ਅਤੇ ਅਧ੍ਯਨ ਕੱਕਰ ਨੇ ਦੋਹਰੇ ਖਿਤਾਬ ਜਿੱਤੇ

Himanshu Aggarwal, Dr. Himanshu Aggarwal, DC Jalandhar, Jalandhar, Deputy Commissioner Jalandhar

Web Admin

Web Admin

5 Dariya News

ਜਲੰਧਰ , 02 Dec 2024

Last updated on: Dec 02, 2024, 00:00 IST

ਪੰਜਾਬ ਰਾਜ ਸੀਨੀਅਰ ਬੈਡਮਿੰਟਨ ਚੈਂਪਿਅਨਸ਼ਿਪ ਰਾਈਜ਼ਾ ਹੰਸਰਾਜ ਬੈਡਮਿੰਟਨ ਸਟੇਡੀਅਮ ਜਲੰਧਰ ਵਿੱਚ ਸੋਮਵਾਰ ਨੂੰ ਖਤਮ ਹੋਈ, ਜਿਸ ਵਿੱਚ ਸਥਾਨਕ ਖਿਡਾਰੀਆਂ ਨੇ ਆਪਣੀ ਛਾਪ ਛੱਡੀ । ਜਲੰਧਰ ਦੇ ਮਾਨਯਾ ਰਲਹਨ ਅਤੇ ਮ੍ਰਿਦੁਲ ਝਾ ਨੇ ਆਪਣੇ-ਆਪਣੇ ਸ਼੍ਰੇਣੀਆਂ ਵਿੱਚ ਦੋਹਰੇ ਖਿਤਾਬ ਜਿੱਤੇ। ਰਲਹਨ ਨੇ ਮਹਿਲਾ ਸਿੰਗਲਜ਼ ਅਤੇ ਡਬਲਜ਼ ਦੋਹਾਂ ਵਿੱਚ ਜਿੱਤ ਹਾਸਲ ਕੀਤੀ, ਜਦੋਂਕਿ ਝਾ ਨੇ ਪੁਰੁਸ਼ ਸਿੰਗਲਜ਼ ਅਤੇ ਮਿਕਸਡ ਡਬਲਜ਼ ਵਿੱਚ ਜਿੱਤ ਦਰਜ ਕਿੱਤੀ । ਇਸਦੇ ਨਾਲ ਹੀ, ਅੰਮ੍ਰਿਤਸਰ ਦੇ ਅਧ੍ਯਨ ਕੱਕਰ ਨੇ ਪੁਰੁਸ਼ ਡਬਲਜ਼ ਅਤੇ ਮਿਕਸਡ ਡਬਲਜ਼ ਵਿੱਚ ਖਿਤਾਬ ਜਿੱਤੇ ।

ਡੀਬੀਏ ਸਕੱਤਰ ਰਿਤਿਨ ਖੰਨਾ ਨੇ ਦੱਸਿਆ ਕਿ ਲਗਭਗ 200 ਖਿਡਾਰੀਆਂ ਨੇ ਪੰਜ ਮੁਕਾਬਲਿਆਂ ਵਿੱਚ ਹਿੱਸਾ ਲਿਆ, ਜਿਸ ਵਿੱਚ ਸਿੰਗਲਜ਼, ਡਬਲਜ਼ ਅਤੇ ਮਿਕਸਡ ਡਬਲਜ਼ ਸ਼ਾਮਿਲ ਸਨ। ਇਸ ਸਾਲ ਦੀ ਚੈਂਪਿਅਨਸ਼ਿਪ ਪੰਜਾਬ ਬੈਡਮਿੰਟਨ ਐਸੋਸੀਏਸ਼ਨ ਲਈ ਇਤਿਹਾਸਿਕ ਸੀ ਕਿਉਕਿ ਵਿਜੇਤਾਂ ਨੂੰ ਪਹਿਲੀ ਵਾਰ 2 ਲੱਖ  ਰੁਪਏ ਦੇ ਇਨਾਮ ਦਿੱਤੇ ਗਏ । ਵਿਜੇਤਾਂ ਨੂੰ ਇਹ ਇਨਾਮ ਜਲੰਧਰ ਦੇ ਡਿਪਟੀ ਕਮਿਸ਼ਨਰ ਡਾ. ਹੀਮਾਂਸ਼ੂ ਅਗਰਵਾਲ ਨੇ ਦਿੱਤੇ। 

ਵਿਜੇਤਾ  ਖਿਡਾਰੀ ਇਸ ਮਹੀਨੇ ਬੰਗਲੂਰੁ ਵਿੱਚ ਹੋਣ ਵਾਲੀ ਰਾਸ਼ਟਰੀ ਚੈਂਪਿਅਨਸ਼ਿਪ ਵਿੱਚ ਪੰਜਾਬ ਦਾ ਪ੍ਰਤੀਨਿਧਿਤਵ ਕਰਨਗੇ। ਇਸ ਮੌਕੇ ਤੇ ਜਲੰਧਰ ਦੀ ਇਨਾਯਤ ਗੁਲਾਟੀ ਅਤੇ ਪਟਿਆਲਾ ਦੇ ਜਗਸ਼ਰ ਖੰਘੂਰਾ ਨੂੰ ਵਧੀਆ ਪ੍ਰਦਰਸ਼ਨ ਲਈ ਰੁਪਏ 11,000 ਦਾ ਇਨਾਮ ਦਿੱਤਾ ਗਿਆ।ਇਸ ਮੌਕੇ 'ਤੇ ਡਾ. ਅਗਰਵਾਲ ਨੇ ਨੌਜਵਾਨਾਂ ਨੂੰ ਖੇਡਾਂ ਨੂੰ ਆਪਣੀ ਜ਼ਿੰਦਗੀ ਦਾ ਅਹਮ ਹਿੱਸਾ ਬਣਾਉਣ ਲਈ ਪ੍ਰੇਰਿਤ ਕੀਤਾ ਅਤੇ ਕਿਹਾ ਕਿ ਖੇਡਾਂ ਦੇ ਜ਼ਰੀਏ ਸਰੀਰਕ, ਮਾਨਸਿਕ ਅਤੇ ਨਿੱਜੀ ਵਿਕਾਸ ਨੂੰ ਉਤਸ਼ਾਹਿਤ ਕੀਤਾ ਜਾ ਸਕਦਾ ਹੈ।

ਉਨ੍ਹਾਂ ਨੇ ਇਹ ਵੀ ਕਿਹਾ ਕਿ ਖੇਡਾਂ ਵਿੱਚ ਕਾਮਯਾਬੀ ਜ਼ਿੰਦਗੀ ਦੇ ਕੁਝ ਅਹਮ ਹੁਨਰ ਜਿਵੇਂ ਧੈਰਜ, ਟੀਮ ਵਰਕ ਅਤੇ ਫੋਕਸ ਨੂੰ ਵਿਕਸਤ ਕਰਦੀ ਹੈ, ਜੋ ਕਿ ਕਿਸੇ ਵੀ ਖੇਤਰ ਵਿੱਚ ਕਾਮਯਾਬੀ ਲਈ ਜ਼ਰੂਰੀ ਹੁੰਦੇ ਹਨ।ਇਸ ਸਮਾਗਮ ਵਿੱਚ ਪੀਬੀਏ ਸਕੱਤਰ ਅਨੁਪਮ ਕਮਾਰੀਆ, ਰਾਕੇਸ਼ ਖੰਨਾ, ਨਰੇਸ਼ ਬੁਧੀਆ, ਅਨਿਲ ਭੱਟੀ, ਏ.ਕੇ. ਕੌਸ਼ਲ, ਧੀਰਜ ਸ਼ਰਮਾ, ਮਯੰਕ ਬਿਹਲ ਅਤੇ ਪਰਮਿੰਦਰ ਸ਼ਰਮਾ ਵੀ ਸ਼ਾਮਿਲ ਸਨ ।ਆਖਰੀ ਨਤੀਜੇ ਇਸ ਪ੍ਰਕਾਰ ਰਹੇ: ਮਹਿਲਾ ਸਿੰਗਲਜ਼ ਫਾਈਨਲ ਵਿੱਚ, ਮਾਨਯਾ ਰਲਹਨ ਨੇ ਸਮ੍ਰਿਧੀ ਭਾਰਦਵਾਜ਼ ਨੂੰ 21-18, 21-13 ਨਾਲ ਹਰਾਇਆ। 

ਮਰਦ ਸਿੰਗਲਜ਼ ਵਿੱਚ ਮ੍ਰਿਦੁਲ ਝਾ ਨੇ ਸ਼ਿਖਰ ਰਾਲਹਨ ਨੂੰ 27-25, 21-19 ਨਾਲ ਹਰਾਇਆ। ਮਰਦ ਡਬਲਜ਼ ਫਾਈਨਲ ਵਿੱਚ ਅਧ੍ਯਨ ਕੱਕਰ ਅਤੇ ਮ੍ਰਿਦੁਲ ਝਾ ਨੇ ਲਵ ਕੁਮਾਰ ਅਤੇ ਮਯੰਕ ਬਿਹਲ ਨੂੰ 21-18, 21-12 ਨਾਲ ਹਰਾਇਆ। ਮਹਿਲਾ ਡਬਲਜ਼  ਵਿੱਚ ਮਾਨਯਾ ਰਲਹਨ ਅਤੇ ਸਮ੍ਰਿਧੀ ਭਾਰਦਵਾਜ਼ ਨੇ ਲੀਜ਼ਾ ਟਾਂਕ ਅਤੇ ਸਾਨਵੀ ਨੌਟਿਆਲ ਨੂੰ 22-20, 21-11 ਨਾਲ ਹਰਾਇਆ। ਮਿਕਸਡ ਡਬਲਜ਼ ਵਿੱਚ ਅਧ੍ਯਨ ਕੱਕਰ ਅਤੇ ਲੀਜ਼ਾ ਟਾਂਕ ਨੇ ਮਨਮੋਹਿਤ ਸਂਧੂ ਅਤੇ ਮਾਨਯਾ ਰਲਹਨ ਨੂੰ 21-16, 21-16 ਨਾਲ ਹਰਾਇਆ।

 

Tags: Himanshu Aggarwal , Dr. Himanshu Aggarwal , DC Jalandhar , Jalandhar , Deputy Commissioner Jalandhar

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD