Wednesday, 22 July 2026

 

 

ਖ਼ਾਸ ਖਬਰਾਂ ਆਪ ਸਰਕਾਰ ਨੇ ਅਫ਼ਸਰਸ਼ਾਹੀ ਨੂੰ ਹਾਸ਼ੀਏ ’ਤੇ ਧੱਕਣ ਤੋਂ ਬਾਅਦ ਹੁਣ ਖੁੱਲ੍ਹੇਆਮ ਸਿਆਸਤ ਦਾ ਅਪਰਾਧੀਕਰਨ ਸ਼ੁਰੂ ਕਰ ਦਿੱਤਾ ਹੈ: ਸੁਨੀਲ ਜਾਖੜ ਪੰਜਾਬ ਵਿੱਚ ਪੇਪਰ ਲੀਕ ਹੋਣ ਦੇ ਮਾਮਲਿਆਂ ਵਿੱਚ ਮਾਨ ਤੇ ਬੈਂਸ ਅਸਤੀਫਾ ਦੇਣ: ਅਮਰਿੰਦਰ ਸਿੰਘ ਰਾਜਾ ਵੜਿੰਗ ਖਰੜ ਪੈਦਲ ਮਾਰਚ ਦਾ 9ਵਾਂ ਦਿਨ : ਰਵਿੰਦਰ ਸਿੰਘ ਖੇੜਾ ਨੇ ਨਿੱਜਰ ਰੋਡ 'ਤੇ ਬੰਦ ਪਈ ਸੀਵਰੇਜ ਲਾਈਨ ਦਾ ਮੁੱਦਾ ਚੁੱਕਿਆ ਸਾਰੇ ਹੜ੍ਹ ਮਾਰੇ ਇਲਾਕਿਆਂ ਵਿਚ ਹੜ੍ਹ ਰੋਕੂ ਕੰਮ ਮੁਕੰਮਲ ਕੀਤੇ ਜਾਣ: ਸੁਖਬੀਰ ਸਿੰਘ ਬਾਦਲ ਨੇ ਅਕਾਲੀ ਵਰਕਰਾਂ ਨੂੰ ਕੀਤੀ ਅਪੀਲ ਰੋਸ ਮੁਜ਼ਾਹਰਾ ਕਰ ਰਹੇ ਵਿਦਿਆਰਥੀਆਂ ਦੇ ਮਸਲੇ ਜਲਦੀ ਹੱਲ ਕਰੋ: ਸੁਖਬੀਰ ਸਿੰਘ ਬਾਦਲ ਨੇ ਕੇਂਦਰ ਸਰਕਾਰ ਨੂੰ ਕੀਤੀ ਅਪੀਲ ਓ.ਐਸ.ਡੀ. ਸੁਖਵੀਰ ਸਿੰਘ ਨੇ ਧੂਰੀ ਹਲਕੇ 'ਚ ਚੱਲ ਰਹੇ ਵਿਕਾਸ ਪ੍ਰੋਜੈਕਟਾਂ ਦਾ ਲਿਆ ਜਾਇਜ਼ਾ ਬੇਲਾ ਫਾਰਮੇਸੀ ਕਾਲਜ ਨੂੰ ਨਵਾਂ ਪੇਟੈਂਟ ਮਿਲਿਆ ਪੈਂਡਿੰਗ ਮਾਲੀਆ ਮਾਮਲਿਆਂ ਦਾ ਸਮੇਂ ਸਿਰ ਨਿਪਟਾਰਾ ਯਕੀਨੀ ਬਣਾਉਣ ਅਧਿਕਾਰੀ: ਆਸ਼ਿਕਾ ਜੈਨ ਭਗਵੰਤ ਮਾਨ ਸਰਕਾਰ ਦੀ ‘ਮਾਂਵਾਂ-ਧੀਆਂ ਸਤਿਕਾਰ ਯੋਜਨਾ’ 100 ਸਾਲ ਤੋਂ ਵੱਧ ਉਮਰ ਦੀਆਂ ਮਹਿਲਾਵਾਂ ਨੂੰ ਵੀ ਦੇ ਰਹੀ ਹੈ ਸਨਮਾਨ ਅਤੇ ਆਰਥਿਕ ਸਹਾਰਾ ਗਰਭਵਤੀ ਅਤੇ ਦੁੱਧ ਪਿਲਾਉਣ ਵਾਲੀਆਂ 4056 ਮਹਿਲਾਵਾਂ ਨੂੰ 1.70 ਕਰੋੜ ਦੀ ਵਿੱਤੀ ਸਹਾਇਤਾ : ਡਾ. ਬਲਜੀਤ ਕੌਰ ਉਦਯੋਗ-ਕੇਂਦਰਿਤ ਪੱਤਰਕਾਰੀ ਸਿੱਖਿਆ ਨੂੰ ਮਿਲੇਗਾ ਨਵਾਂ ਹੁਲਾਰਾ : ਆਰਬੀਯੂ ਨੇ ਨਾਮੀ ਨਿਊਜ਼ ਪੇਪਰ ਦੀ ਟਰੱਸਟ ਨਾਲ ਕੀਤਾ ਐਮਓਯੂ ਟਰਾਂਸਪੋਰਟ ਵਿਭਾਗ ਵੱਲੋਂ ਸੜਕ ਸੁਰੱਖਿਆ ਨੂੰ ਮਜ਼ਬੂਤ ਕਰਨ ਅਤੇ ਈ-ਚਲਾਨ ਸ਼ਿਕਾਇਤ ਪ੍ਰਣਾਲੀ ਨੂੰ ਸੁਚਾਰੂ ਬਣਾਉਣ ਲਈ ਵੱਡੇ ਕਦਮ: ਹਰਪਾਲ ਸਿੰਘ ਚੀਮਾ ਭਗਵੰਤ ਸਿੰਘ ਮਾਨ ਸਰਕਾਰ ਵੱਲੋਂ ਸ਼ੁਰੂ ਕੀਤੀਆਂ ਲੋਕ ਪੱਖੀ ਸਕੀਮਾਂ ਬਿਨਾਂ ਕਿਸੇ ਭੇਦਭਾਵ ਦੇ ਲਾਗੂ ਕੀਤੀਆਂ ਜਾ ਰਹੀਆਂ ਹਨ: ਕੁਲਵੰਤ ਸਿੰਘ ਰਾਹੁਲ ਚਾਬਾ ਨੇ ਆਜ਼ਾਦੀ ਦਿਵਸ ਸਮਾਰੋਹ ਦੀਆਂ ਤਿਆਰੀਆਂ ਦਾ ਲਿਆ ਜਾਇਜ਼ਾ ਵਿਧਾਇਕ ਸ਼ੈਰੀ ਕਲਸੀ ਪਿੰਡ ਦਾਨਿਆਂਵਾਲੀ ਪਹੁੰਚੇ ਆਫ਼ਤ ਪ੍ਰਬੰਧਨ ਲਈ ਸਿਖਲਾਈ ਅਤੇ ਤਿਆਰੀ ਹੀ ਸਭ ਤੋਂ ਪ੍ਰਭਾਵਸ਼ਾਲੀ ਹਥਿਆਰ - ਸਾਗਰ ਸੇਤੀਆ ਬ੍ਰਹਮ ਗਿਆਨ ਨੂੰ ਅਮਲ ਵਿੱਚ ਲਿਆ ਕੇ ਹੀ ਜੀਵਨ ਨੂੰ ਸਾਰਥਕ ਬਣਾਇਆ ਜਾ ਸਕਦਾ ਹੈ ਸੀ ਜੀ ਸੀ ਯੂਨੀਵਰਸਿਟੀ ਮੋਹਾਲੀ ਵਿਖੇ ਨਵੇਂ ਅਕਾਦਮਿਕ ਵਰ੍ਹੇ ਦੀ ਸ਼ੁਰੂਆਤ ਮੋਦੀ ਸਰਕਾਰ ਦੀ ਬਰਬਰਤਾ ਦੇ ਸ਼ਿਕਾਰ ਵਿਦਿਆਰਥੀਆਂ ਦੀ ਮਦਦ ਲਈ ਕੇਜਰੀਵਾਲ ਨੇ ਦਿਨ ਭਰ ਹਸਪਤਾਲ, ਥਾਣੇ ਤੋਂ ਲੈ ਕੇ ਜੰਤਰ-ਮੰਤਰ ਤੱਕ ਕੀਤੀ ਭੱਜ-ਦੌੜ ਪੰਜਾਬ ਕੈਬਨਿਟ ਨੇ ਪੰਜਾਬ ਵਿਧਾਨ ਸਭਾ ਦਾ 13ਵਾਂ ਇਜਲਾਸ 3 ਤੋਂ 10 ਅਗਸਤ ਤੱਕ ਸੱਦਣ ਨੂੰ ਦਿੱਤੀ ਪ੍ਰਵਾਨਗੀ ਵਿਧਾਇਕ ਅਜੀਤਪਾਲ ਕੋਹਲੀ ਵਲੋਂ ਮੁੱਖ ਮੰਤਰੀ ਤੀਰਥ ਯਾਤਰਾ ਬੱਸ ਸ੍ਰੀ ਅੰਮ੍ਰਿਤਸਰ ਸਾਹਿਬ ਲਈ ਰਵਾਨਾ

 

ਪਟਿਆਲਾ ਪੁਲਿਸ ਨਾਲ ਨਾਭਾ ਤੋ ਲੁੱਟੀ ਥਾਰ ਜੀਪ ਦਾ ਮੁੱਖ ਦੋਸੀ ਪੁਲਿਸ ਇਨਕਾਂਉਟਰ ਦੋਰਾਨ ਜਖਮੀ

ਇਕ ਪਿਸਟਲ .32 ਬੋਰ ਅਤੇ ਲੁੱਟੀ ਥਾਰ ਜੀਪ ਬ੍ਰਾਮਦ

Crime News Punjab, Punjab Police, Police, Crime News, Patiala  Police, Patiala

Web Admin

Web Admin

5 Dariya News

ਪਟਿਆਲਾ , 25 Nov 2024

Last updated on: Nov 25, 2024, 00:00 IST

ਡਾ:ਨਾਨਕ ਸਿੰਘ, ਆਈ.ਪੀ.ਐਸ, ਸੀਨੀਅਰ ਕਪਤਾਨ ਪੁਲਿਸ, ਨੇ ਪ੍ਰੈਸ ਨੋਟ ਰਾਹੀਂ ਦੱਸਿਆਂ ਕਿ ਪਟਿਆਲਾ ਪਲਿਸ ਵੱਲੋਂ ਅਪਰਾਧਿਕ ਅਨਸਰਾਂ ਖਿਲਾਫ ਅਤੇ ਅਣਸੁਲਝੇ ਜੁਰਮਾਂ ਵਿੱਚ ਲੋੜੀਦੇ ਵਿਅਕਤੀਆਂ ਨੂੰ ਗ੍ਰਿਫਤਾਰ ਕਰਨ ਲਈ ਚਲਾਈ ਗਈ ਸਪੈਸਲ ਮੁਹਿੰਮ ਤਹਿਤ ਕਾਮਯਾਬੀ ਮਿਲੀ ਹੈ, ਜਿਸ ਦੇ ਤਹਿਤ ਸ੍ਰੀ ਯੁਗੇਸ ਸ਼ਰਮਾਂ PPS, SP (Inv) PTL, ਸ੍ਰੀ ਵੈਭਵ ਚੌਧਰੀ IPS, ASP ਡਿਟੈਕਟਿਵ ਪਟਿਆਲਾ ਦੀ ਅਗਵਾਈ ਵਿੱਚ ਇੰਸਪੈਕਟਰ ਸ਼ਮਿੰਦਰ ਸਿੰਘ ਇੰਚਾਰਜ ਸੀ.ਆਈ.ਏ ਪਟਿਆਲਾ ਦੀ ਟੀਮ ਵੱਲੋਂ ਪਿਛਲੇ ਦਿਨੀ ਮਿਤੀ 21.11.2024 ਨੂੰ ਨਾਭਾ ਤੋ ਚਿਰਾਗ ਛਾਬੜਾ ਨਾਮ ਦੇ ਵਿਅਕਤੀ ਦੇ ਸੱਟਾ ਮਾਰਕੇ ਲੁੱਟਖੋਹ ਕੀਤੀ ਥਾਰ ਜੀਪ ਵਾਲੇ ਕੇਸ ਨੂੰ ਟਰੇਸ ਕਰਕੇ ਦੋਸੀਆਨ ਦੀ ਤਲਾਸ ਕੀਤੀ ਗਈ, ਇਸੇ ਦੋਰਾਨ ਮਿਤੀ 25.11.2024 ਨੂੰ ਸੀ.ਆਈ.ਆਈ.ਪਟਿਆਲਾ ਨੂੰ ਗੁਪਤ ਸੂਚਨਾ ਮਿਲੀ ਕਿ ਨਾਭਾ ਤੋ ਲੁੱਟੀ ਥਾਰ ਜੀਪ ਦਾ ਮੁੱਖ ਦੋਸੀ ਸਰੋਵਰ ਸਿੰਘ ਉਰਫ ਲਵਲੀ ਪੁੱਤਰ ਜਤਿੰਦਰ ਸਿੰਘ ਵਾਸੀ ਰੋਹਟੀ ਬਸਤਾ ਸਿੰਘ ਥਾਣਾ ਸਦਰ ਨਾਭਾ ਜਿਲ੍ਹਾ ਪਟਿਆਲਾ ਜੋ ਲੁੱਟੀ ਹੋਈ ਥਾਰ ਜੀਪ ਪਰ ਸਵਾਰ ਹੋਕੇ ਸੰਗਰੂਰ ਪਟਿਆਲਾ ਬਾਈਪਾਸ ਪਰ ਆ ਰਿਹਾ ਜੋ ਇਸ ਨੂੰ ਪੁਲਿਸ ਪਾਰਟੀ ਨੇ ਕਾਬੂ ਕਰਨ ਦੀ ਕੋਸਿਸ ਕੀਤੀ ਜਿਸਨੇ ਪੁਲਿਸ ਪਾਰਟੀ ਪਰ ਫਾਇਰ ਕੀਤੇ ਜਿਸ ਤੇ ਪੁਲਿਸ ਨੇ ਜੁਵਾਬੀ ਫਾਇਰ ਦੋਰਾਨ ਸਰੋਵਰ ਸਿੰਘ ਉਰਫ ਲਵਲੀ ਪੁਲਿਸ ਇਨਕਾਂਉਟਰ ਦੋਰਾਨ ਜਖਮੀ ਹੋ ਗਿਆ ਹੈ ਜਿਸ ਨੂੰ ਇਲਾਜ ਲਈ ਰਜਿੰਦਰਾ ਹਸਪਤਾਲ ਪਟਿਆਲਾ ਦਾਖਲ ਕਰਾਇਆ ਗਿਆ ਹੈ।ਜਿਸ ਪਾਸੋਂ ਮੋਕਾ ਤੋ ਇਕ ਪਿਸਟਲ .32 ਬੋਰ ਸਮੇਤ 03 ਖੋਲ ਰੋਦ ਅਤੇ 03 ਜਿੰਦਾ ਰੋਦ ਅਤੇ ਲੁੱਟੀ ਹੋਈ ਥਾਰ ਜੀਪ ਮੋਕਾ ਬਰਾਮਦ ਕੀਤੀ ਗਈ ਹੈ।

ਪੁਲਿਸ ਇਨਕਾਉਟਰ ਦੋਰਾਨ ਜਖਮੀ:- ਜਿੰਨ੍ਹਾ ਨੇ ਅੱਗੇ ਦੱਸਿਆ ਕਿ ਅੱਜ ਮਿਤੀ 25.11.2024 ਨੂੰ ਨਾਭਾ ਤੋ ਲੁੱਟੀ ਹੋਈ ਥਾਰ ਗੱਡੀ ਵਾਲੇ ਮੁਕੱਦਮਾ ਨੰਬਰ 168 ਮਿਤੀ 22.11.2024 ਅ/ਧ 309(4),309(6),61(2) ਬੀ.ਐਨ.ਐਸ ਥਾਣਾ ਕੋਤਵਾਲੀ ਨਾਭਾ ਦੇ ਸਬੰਧ ਵਿੱਚ ਲੋੜੀਦੇ ਦੋਸੀਆਨ ਦੀ ਤਲਾਸ ਕਰ ਰਹੇ ਸੀ ਇਸੇ ਦੋਰਾਨ ਸੀ.ਆਈ.ਏ ਪਟਿਆਲਾ ਨੂੰ ਗੁਪਤ ਸੂਚਨਾ ਮਿਲੀ ਕਿ ਨਾਭਾ ਤੋ ਪਿਛਲੀ ਦਿਨੀ ਜੋ ਥਾਰ ਜੀਪ ਲੁੱਟੀ ਗਈ ਹੈ ਦਾ ਦੋਸੀ ਸਰੋਵਰ ਸਿੰਘ ਉਰਫ ਲਵਲੀ ਉਕਤ ਜੋ ਕਿ ਲੁੱਟੀ ਹੋਈ ਥਾਰ ਜੀਪ ਵਿੱਚ ਸਵਾਰ ਹੋਕੇ ਸੰਗਰੂਰ ਪਟਿਆਲਾ ਬਾਈਪਾਸ ਸਾਇਡ ਤੋ ਆ ਰਿਹਾ ਹੈ ਇਸੇ ਦੋਰਾਨ ਥਾਰ ਜੀਪ ਪਰ ਸਵਾਰ ਹੋਕੇ ਜਾਂਦੇ ਦੋਸੀ ਸਰੋਵਰ ਸਿੰਘ ਉਰਫ ਲਵਲੀ ਨੂੰ ਕਾਬੂ ਕਰਨ ਦੀ ਕੋਸਿਸ ਕੀਤੀ ਜਿਸ ਨੇ ਥਾਰ ਜੀਪ ਸਾਇਡ ਤੇ ਰੋਕ ਕੇ ਪੁਲਿਸ ਪਾਰਟੀ ਪਰ ਮਾਰ ਦੇਣ ਦੀ ਨੀਯਤ ਨਾਲ ਫਾਇਰ ਕੀਤੇ ਜੋ ਪੁਲਿਸ ਪਾਰਟੀ ਨੇ ਆਪਣੀ ਅਤੇ ਆਉਣ ਜਾਣ ਵਾਲੀ ਪਬਲਿਕ ਦੀ ਜਾਨ ਵਾ ਮਾਲ ਦੀ ਹਿਫਾਜਤ ਕਰਦੇ ਹੋਏ ਜੁਵਾਬੀ ਫਾਇਰਿੰਗ ਕੀਤੀ ਜਿਸ ਦੋਰਾਨ ਦੋਸੀ ਸਰੋਵਰ ਸਿੰਘ ਉਰਫ ਲਵਲੀ ਦੇ ਲੱਤ ਵਿੱਚ ਫਾਇਰ ਲੱਗਣ ਕਾਰਨ ਜਖਮੀ ਹੋ ਗਿਆ ਸੀ ਜਿਸ ਨੂੰ ਫੋਰੀ ਤੋਰ ਇਲਾਜ ਲਈ ਰਜਿੰਦਰਾ ਹਸਪਤਾਲ ਦਾਖਲ ਕਰਾਇਆ ਗਿਆ ਜਿਸ ਪਾਸੋ ਮੋਕਾ ਤੋ ਇਕ ਪਿਸਟਲ . 32 ਬੋਰ  ਸਮੇਤ . ਖੋਲ ਰੋਦ ਅਤੇ ਰੋਦ ਅਤੇ ਲੁੱਟੀ ਹੋਈ ਥਾਰ ਜੀਪ ਮੋਕਾ ਤੋ ਬਰਾਮਦ ਕੀਤੀ ਗਈ ਜਿਸ ਸਬੰਧੀ ਮੁਕੱਦਮਾ ਨੰਬਰ :: ਮਿਤੀ 25.11.2024 ਅ/ਧ 109, 132,221 BNS , 25 Sub Section (6) & (7) Arms Act 1959 As Amended by the arms (amendment) act 2019 ਥਾਣਾ ਪਸਿਆਣਾ ਦਰਜ ਕੀਤਾ ਜਾ ਰਿਹਾ ਹੈ।

ਥਾਰ ਜੀਪ ਦੀ ਲੁੱਟਖੋਹ ਸਬੰਧੀ : ਮੁਦਈ ਚਿਰਾਗ ਛਾਬੜਾ ਵਾਸੀ ਮਕਾਨ ਨੰਬਰ 221 ਵਾਰਡ ਨੰਬਰ 21 ਨੇੜੇ ਗੋਰਮਿੰਟ ਗਰਲਜ਼ ਕਾਲਜ ਅਲੋਹਰਾਂ ਗੇਟ ਨਾਭਾ ਪਾਸੋ ਨਾ ਮਾਲੂਮ ਵਿਅਕਤੀਆਂ ਵੱਲੋਂ ਮਿਤੀ 21.11.2024 ਨੂੰ ਥਾਰ ਜੀਪ PB11DA6275 ਦੀ ਟਰਾਈ ਲੈਣ ਦੇ ਬਹਾਨੇ ਰੋਹਟੀ ਪੁਲ ਜੋੜੇਪੁਰ ਰੋੜ ਤੋ ਲੁੱਟਖੋਹ ਕੀਤੀ ਸੀ ਜਿਸ ਸਬੰਧੀ ਮਕੱਦਮੇ ਨੰਬਰ 168 ਮਿਤੀ 22.11.2024 ਅ/ਧ 103 (4)309 (6),61 (2) BNS ਥਾਣਾ ਕੋਤਵਾਲੀ ਨਾਭਾ ਦਰਜ ਕੀਤਾ ਗਿਆ ਸੀ । 

ਅਪਰਾਧਿਕ ਪਿਛੋਕੜ :- ਜਿੰਨ੍ਹਾ ਨੇ ਦੱਸਿਆ ਕਿ ਦੋਸੀ ਸਰੋਵਰ ਸਿੰਘ ਉਰਫ ਲਵਲੀ ਦਾ ਕਰੀਮੀਨਲ ਪਿਛੋਕੜ ਹੈ ਜਿਸ ਦੇ ਖਿਲਾਫ ਲੁੱਟਖੋਹ ਡਕੈਤੀ ਅਤੇ ਸਰਾਬ ਐਕਟ ਤਹਿਤ ਦਰਜ ਹਨ ਜਿੰਨ੍ਹਾ ਵਿੱਚ 3 ਮੁਕੱਦਮੇ ਸਿਟੀ ਸੰਗਰੂਰ ਅਤੇ 2 ਮੁਕੱਦਮੇ ਸਿਟੀ ਖੰਨਾ ਅਤੇ ਇਕ ਮੁਕੱਦਮਾ ਥਾਣਾ ਕੋਤਵਾਲੀ ਨਾਭਾ ਵਿਖੇ ਦਰਜ ਹੈ ਜਿਸ ਦੇ ਖਿਲਾਫ ਕੁਲ 6 ਮੁਕੱਦਮੇ ਦਰਜ ਹਨ ਇਹ ਜੁਲਾਈ 2024 ਵਿੱਚ ਨਾਭਾ ਜੇਲ ਵਿੱਚੋਂ ਬਾਹਰ ਆਇਆ ਹੈ, ਜਿਸ ਦੇ ਜੇਲ ਵਿੱਚ ਬੰਦ ਕਈ ਖਤਰਨਾਕ ਅਪਰਾਧੀਆਂ ਨਾਲ ਸਬੰਧ ਹੋਣੇ ਵੀ ਸਾਹਮਣੇ ਆਏ ਹਨ ਜਿੰਨ੍ਹਾ ਦੇ ਇਹ ਸੰਪਕਰ ਵਿੱਚ ਸੀ।

ਡਾ:ਨਾਨਕ ਸਿੰਘ, ਆਈ.ਪੀ.ਐਸ, ਨੇ ਦੱਸਿਆ ਕਿ ਕਰੀਮੀਨਲ ਗਤੀਵਿਧੀਆ ਕਰਨ ਵਾਲੇ ਮੁਲਜਮਾ ਨੂੰ ਸਖਤ ਤਾੜਨਾ ਕੀਤੀ ਹੈ ਕਿ ਪਟਿਆਲਾ ਜਿਲ੍ਹਾ ਵਿੱਚ ਲੋਕਾਂ ਦੀ ਸੁਰੱਖਿਆ ਨੂੰ ਹਰ ਹਾਲਤ ਵਿੱਚ ਮਾੜੈ ਅਨਸਰਾ ਤੋ ਸੁਰੱਖਿਅਤ ਕੀਤਾ ਜਾਵੇਗਾ।

ਦੋਸੀਆ ਬਾਰੇ ਜਾਣਕਾਰੀ

ਨਾਮ ਪਤਾ ਦੋਸੀਆਨ

ਦਰਜ ਮੁਕੱਦਮੇ

ਗ੍ਰਿਫਤਾਰੀ ਅਤੇ ਬ੍ਰਾਮਦਗੀ

ਸਰੋਵਰ ਸਿੰਘ ਉਰਫ ਲਵਲੀ ਪੁੱਤਰ ਜਤਿੰਦਰ ਸਿੰਘ ਵਾਸੀ ਰੋਹਟੀ ਬਸਤਾ ਸਿੰਘ  ਥਾਣਾ ਸਦਰ ਨਾਭਾ ਜਿਲ੍ਹਾ ਪਟਿਆਲਾ।

ਉਮਰ :

ਪੜਾਈ :

Fir No 178 date 06.11.2022 U/s 379B, IPC Ps City Khanna District Khanna

Fir No 259 date 24.11.2022 U/s 379B, 411 IPC, Ps City Sangrur District Sangrur .

Fir No 201 date 28.11.2022 U/s 379B, 411 IPC, Ps Khanna City-2 District Khanna.

Fir No 262 date 03.12.2022 U/s 379B, 34,411 IPC, Ps City Sangrur  District Sangrur.

Fir No 263 date 03.12.2022 U/s 379 IPC, Ps City Sangrur District Sangrur.

Fir No 73 date 20.04.2024 U/s 61 Ex-Act Ps Kotwali Nabha, District Patiala.

ਇਕ ਪਿਸਟਲ .32 ਬੋਰ ਸਮੇਤ 03 ਜਿੰਦਾ ਰੋਦ ਅਤੇ 03 ਖੋਲ ਰੋਦ ਅਤੇ ਲੁੱਟੀ ਹੋਈ ਥਾਰ ਜੀਪ

 

Tags: Crime News Punjab , Punjab Police , Police , Crime News , Patiala Police , Patiala

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD