Wednesday, 22 July 2026

 

 

ਖ਼ਾਸ ਖਬਰਾਂ ਆਪ ਸਰਕਾਰ ਨੇ ਅਫ਼ਸਰਸ਼ਾਹੀ ਨੂੰ ਹਾਸ਼ੀਏ ’ਤੇ ਧੱਕਣ ਤੋਂ ਬਾਅਦ ਹੁਣ ਖੁੱਲ੍ਹੇਆਮ ਸਿਆਸਤ ਦਾ ਅਪਰਾਧੀਕਰਨ ਸ਼ੁਰੂ ਕਰ ਦਿੱਤਾ ਹੈ: ਸੁਨੀਲ ਜਾਖੜ ਪੰਜਾਬ ਵਿੱਚ ਪੇਪਰ ਲੀਕ ਹੋਣ ਦੇ ਮਾਮਲਿਆਂ ਵਿੱਚ ਮਾਨ ਤੇ ਬੈਂਸ ਅਸਤੀਫਾ ਦੇਣ: ਅਮਰਿੰਦਰ ਸਿੰਘ ਰਾਜਾ ਵੜਿੰਗ ਖਰੜ ਪੈਦਲ ਮਾਰਚ ਦਾ 9ਵਾਂ ਦਿਨ : ਰਵਿੰਦਰ ਸਿੰਘ ਖੇੜਾ ਨੇ ਨਿੱਜਰ ਰੋਡ 'ਤੇ ਬੰਦ ਪਈ ਸੀਵਰੇਜ ਲਾਈਨ ਦਾ ਮੁੱਦਾ ਚੁੱਕਿਆ ਸਾਰੇ ਹੜ੍ਹ ਮਾਰੇ ਇਲਾਕਿਆਂ ਵਿਚ ਹੜ੍ਹ ਰੋਕੂ ਕੰਮ ਮੁਕੰਮਲ ਕੀਤੇ ਜਾਣ: ਸੁਖਬੀਰ ਸਿੰਘ ਬਾਦਲ ਨੇ ਅਕਾਲੀ ਵਰਕਰਾਂ ਨੂੰ ਕੀਤੀ ਅਪੀਲ ਰੋਸ ਮੁਜ਼ਾਹਰਾ ਕਰ ਰਹੇ ਵਿਦਿਆਰਥੀਆਂ ਦੇ ਮਸਲੇ ਜਲਦੀ ਹੱਲ ਕਰੋ: ਸੁਖਬੀਰ ਸਿੰਘ ਬਾਦਲ ਨੇ ਕੇਂਦਰ ਸਰਕਾਰ ਨੂੰ ਕੀਤੀ ਅਪੀਲ ਓ.ਐਸ.ਡੀ. ਸੁਖਵੀਰ ਸਿੰਘ ਨੇ ਧੂਰੀ ਹਲਕੇ 'ਚ ਚੱਲ ਰਹੇ ਵਿਕਾਸ ਪ੍ਰੋਜੈਕਟਾਂ ਦਾ ਲਿਆ ਜਾਇਜ਼ਾ ਬੇਲਾ ਫਾਰਮੇਸੀ ਕਾਲਜ ਨੂੰ ਨਵਾਂ ਪੇਟੈਂਟ ਮਿਲਿਆ ਪੈਂਡਿੰਗ ਮਾਲੀਆ ਮਾਮਲਿਆਂ ਦਾ ਸਮੇਂ ਸਿਰ ਨਿਪਟਾਰਾ ਯਕੀਨੀ ਬਣਾਉਣ ਅਧਿਕਾਰੀ: ਆਸ਼ਿਕਾ ਜੈਨ ਭਗਵੰਤ ਮਾਨ ਸਰਕਾਰ ਦੀ ‘ਮਾਂਵਾਂ-ਧੀਆਂ ਸਤਿਕਾਰ ਯੋਜਨਾ’ 100 ਸਾਲ ਤੋਂ ਵੱਧ ਉਮਰ ਦੀਆਂ ਮਹਿਲਾਵਾਂ ਨੂੰ ਵੀ ਦੇ ਰਹੀ ਹੈ ਸਨਮਾਨ ਅਤੇ ਆਰਥਿਕ ਸਹਾਰਾ ਗਰਭਵਤੀ ਅਤੇ ਦੁੱਧ ਪਿਲਾਉਣ ਵਾਲੀਆਂ 4056 ਮਹਿਲਾਵਾਂ ਨੂੰ 1.70 ਕਰੋੜ ਦੀ ਵਿੱਤੀ ਸਹਾਇਤਾ : ਡਾ. ਬਲਜੀਤ ਕੌਰ ਉਦਯੋਗ-ਕੇਂਦਰਿਤ ਪੱਤਰਕਾਰੀ ਸਿੱਖਿਆ ਨੂੰ ਮਿਲੇਗਾ ਨਵਾਂ ਹੁਲਾਰਾ : ਆਰਬੀਯੂ ਨੇ ਨਾਮੀ ਨਿਊਜ਼ ਪੇਪਰ ਦੀ ਟਰੱਸਟ ਨਾਲ ਕੀਤਾ ਐਮਓਯੂ ਟਰਾਂਸਪੋਰਟ ਵਿਭਾਗ ਵੱਲੋਂ ਸੜਕ ਸੁਰੱਖਿਆ ਨੂੰ ਮਜ਼ਬੂਤ ਕਰਨ ਅਤੇ ਈ-ਚਲਾਨ ਸ਼ਿਕਾਇਤ ਪ੍ਰਣਾਲੀ ਨੂੰ ਸੁਚਾਰੂ ਬਣਾਉਣ ਲਈ ਵੱਡੇ ਕਦਮ: ਹਰਪਾਲ ਸਿੰਘ ਚੀਮਾ ਭਗਵੰਤ ਸਿੰਘ ਮਾਨ ਸਰਕਾਰ ਵੱਲੋਂ ਸ਼ੁਰੂ ਕੀਤੀਆਂ ਲੋਕ ਪੱਖੀ ਸਕੀਮਾਂ ਬਿਨਾਂ ਕਿਸੇ ਭੇਦਭਾਵ ਦੇ ਲਾਗੂ ਕੀਤੀਆਂ ਜਾ ਰਹੀਆਂ ਹਨ: ਕੁਲਵੰਤ ਸਿੰਘ ਰਾਹੁਲ ਚਾਬਾ ਨੇ ਆਜ਼ਾਦੀ ਦਿਵਸ ਸਮਾਰੋਹ ਦੀਆਂ ਤਿਆਰੀਆਂ ਦਾ ਲਿਆ ਜਾਇਜ਼ਾ ਵਿਧਾਇਕ ਸ਼ੈਰੀ ਕਲਸੀ ਪਿੰਡ ਦਾਨਿਆਂਵਾਲੀ ਪਹੁੰਚੇ ਆਫ਼ਤ ਪ੍ਰਬੰਧਨ ਲਈ ਸਿਖਲਾਈ ਅਤੇ ਤਿਆਰੀ ਹੀ ਸਭ ਤੋਂ ਪ੍ਰਭਾਵਸ਼ਾਲੀ ਹਥਿਆਰ - ਸਾਗਰ ਸੇਤੀਆ ਬ੍ਰਹਮ ਗਿਆਨ ਨੂੰ ਅਮਲ ਵਿੱਚ ਲਿਆ ਕੇ ਹੀ ਜੀਵਨ ਨੂੰ ਸਾਰਥਕ ਬਣਾਇਆ ਜਾ ਸਕਦਾ ਹੈ ਸੀ ਜੀ ਸੀ ਯੂਨੀਵਰਸਿਟੀ ਮੋਹਾਲੀ ਵਿਖੇ ਨਵੇਂ ਅਕਾਦਮਿਕ ਵਰ੍ਹੇ ਦੀ ਸ਼ੁਰੂਆਤ ਮੋਦੀ ਸਰਕਾਰ ਦੀ ਬਰਬਰਤਾ ਦੇ ਸ਼ਿਕਾਰ ਵਿਦਿਆਰਥੀਆਂ ਦੀ ਮਦਦ ਲਈ ਕੇਜਰੀਵਾਲ ਨੇ ਦਿਨ ਭਰ ਹਸਪਤਾਲ, ਥਾਣੇ ਤੋਂ ਲੈ ਕੇ ਜੰਤਰ-ਮੰਤਰ ਤੱਕ ਕੀਤੀ ਭੱਜ-ਦੌੜ ਪੰਜਾਬ ਕੈਬਨਿਟ ਨੇ ਪੰਜਾਬ ਵਿਧਾਨ ਸਭਾ ਦਾ 13ਵਾਂ ਇਜਲਾਸ 3 ਤੋਂ 10 ਅਗਸਤ ਤੱਕ ਸੱਦਣ ਨੂੰ ਦਿੱਤੀ ਪ੍ਰਵਾਨਗੀ ਵਿਧਾਇਕ ਅਜੀਤਪਾਲ ਕੋਹਲੀ ਵਲੋਂ ਮੁੱਖ ਮੰਤਰੀ ਤੀਰਥ ਯਾਤਰਾ ਬੱਸ ਸ੍ਰੀ ਅੰਮ੍ਰਿਤਸਰ ਸਾਹਿਬ ਲਈ ਰਵਾਨਾ

 

ਦੇਸ਼ ਭਰ ਵਿੱਚ ਮਸ਼ਹੂਰ 'ਕਮਲਜੀਤ ਖੇਡਾਂ' ਇਸ ਵਾਰ 28 ਨਵੰਬਰ ਤੋਂ 1 ਦਸੰਬਰ ਵਿਚਕਾਰ ਹੋਣਗੀਆਂ

Sports News, Batala, Batala News, Kamaljeet Games

Web Admin

Web Admin

5 Dariya News

ਬਟਾਲਾ , 25 Nov 2024

Last updated on: Nov 25, 2024, 00:00 IST

ਦੇਸ਼ ਭਰ ਵਿੱਚ ਮਸ਼ਹੂਰ 'ਕਮਲਜੀਤ ਖੇਡਾਂ' ਇਸ ਵਾਰ 28 ਨਵੰਬਰ ਤੋਂ 1 ਦਸੰਬਰ ਵਿਚਕਾਰ ਹੋਣਗੀਆਂ। ਸਥਾਨਕ ਬਟਾਲਾ ਪ੍ਰੈਸ ਕਲੱਬ ਵਿਖੇ ਕੀਤੀ ਪੱਤਰਕਾਰ ਵਾਰਤਾ ਦੌਰਾਨ ਜਾਣਕਾਰੀ ਦਿੰਦਿਆਂ ਸੁਰਜੀਤ ਸਪੋਰਟਸ ਐਸੋਸੀਏਸ਼ਨ ਦੇ ਜਨਰਲ ਸਕੱਤਰ ਸਰਦਾਰ ਨਿਸ਼ਾਨ ਸਿੰਘ ਰੰਧਾਵਾ, ਖਜਾਨਚੀ ਪ੍ਰਿੰਸੀਪਲ ਮੁਸ਼ਤਾਕ ਗਿੱਲ, ਦਵਿੰਦਰ ਸਿੰਘ ਕਾਲਾ ਨੰਗਲ, ਤਰਨਪ੍ਰੀਤ ਸਿੰਘ ਕਲਸੀ, ਸਰਪੰਚ ਪਿੰਡ ਕੋਟਲਾ ਸ਼ਾਹੀਆਂ, ਰਾਜਵਿੰਦਰ ਸਿੰਘ ਕਾਲਾ ਨੰਗਲ, ਜਸਵੰਤ ਸਿੰਘ ਢਿੱਲੋਂ, ਖੁਸ਼ਕਰਨ ਸਿੰਘ, ਦਿਲਬਾਗ ਸਿੰਘ ਅਤੇ ਹਰਜਿੰਦਰ ਸਿੰਘ ਕਲਸੀ, ਡੀ.ਪੀ.ਆਰ.ਓ, ਗੁਰਦਾਸਪੁਰ ਤੇ ਬਟਾਲਾ ਨੇ ਦੱਸਿਆ ਕਿ ਬਟਾਲਾ ਦੇ ਵਿਧਾਇਕ ਅਮਨਸ਼ੇਰ ਸਿੰਘ ਸ਼ੈਰੀ ਕਲਸੀ ਦੇ ਵਿਸ਼ੇਸ਼ ਪ੍ਰਬੰਧਾਂ ਹੇਠ ਹੋਣ ਵਾਲੀਆਂ '31ਵੀਆਂ ਕਮਲਜੀਤ ਖੇਡਾਂ' ਸਵਰਗੀ ਮਾਤਾ ਰਣਜੀਤ ਕੌਰ ਅਖਾੜਾ ਅਤੇ ਸਵਰਗੀ ਪ੍ਰਿੰਸੀਪਲ ਗੁਰਮੁਖ ਸਿੰਘ ਮਾਣੂਕੇ ਨੂੰ ਸਮਰਪਿਤ ਹੋਣਗੀਆਂ। 

ਉਨ੍ਹਾਂ ਦੱਸਿਆ ਕਿ 28 ਨਵੰਬਰ ਨੂੰ ਖੇਡਾਂ ਦੀ ਸ਼ੁਰੂਆਤ ਸਵਰਗੀ ਓਲੰਪੀਅਨ ਸੁਰਜੀਤ ਸਿੰਘ ਰੰਧਾਵਾ ਦੇ ਬਟਾਲਾ ਵਿਖੇ ਸਥਾਪਿਤ ਬੁੱਤ ਤੋਂ ਜੋਤੀ ਜਗਾ ਕੇ ਅੰਤਰਰਾਸ਼ਟਰੀ ਅਥਲੀਟ ਲਵਪ੍ਰੀਤ ਕੌਰ ਅਤੇ ਮਨਜਿੰਦਰ ਸਿੰਘ ਬਟਾਲਾ ਦੀ ਅਗਵਾਈ ਵਿੱਚ ਸੁਰਜੀਤ ਕਮਲਜੀਤ ਖੇਡ ਸਟੇਡੀਅਮ ਵਿਖੇ ਵਿਸ਼ਾਲ ਮਾਰਚ ਪਾਸਟ ਹੋਵੇਗਾ ਤੇ ਝੰਡਾ ਲਹਿਰਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਉਦਘਾਟਨੀ ਸਮਾਰੋਹ ਦੇ ਮੁੱਖ ਮਹਿਮਾਨ ਹਰਦੀਪ ਸਿੰਘ ਮੁੰਡੀਆਂ ਕੈਬਨਿਟ ਮੰਤਰੀ ਪੰਜਾਬ ਹੋਣਗੇ ਅਤੇ ਪ੍ਰਧਾਨਗੀ ਡਿਪਟੀ ਕਮਿਸ਼ਨਰ ਗੁਰਦਾਸਪੁਰ ਸ੍ਰੀ ਉਮਾ ਸ਼ੰਕਰ ਗੁਪਤਾ ਕਰਨਗੇ। 

ਪੱਤਰਕਾਰਾਂ ਨਾਲ ਗੱਲ ਕਰਦਿਆਂ ਉਨ੍ਹਾਂ ਦੱਸਿਆ ਕਿ ਇਸ ਮੌਕੇ ਗਿੱਧਾ, ਭੰਗੜਾ ਤੇ ਗਤਕੇ ਦੇ ਸ਼ੋਅ ਤੋਂ ਇਲਾਵਾ ਸਕੂਲਾਂ ਦੇ ਵਿਦਿਆਰਥੀਆਂ ਵੱਲੋਂ ਵਿਸ਼ੇਸ਼ ਸੱਭਿਆਚਾਰਕ ਪ੍ਰੋਗਰਾਮ ਪੇਸ਼ ਹੋਵੇਗਾ। ਇਸ ਟੂਰਨਾਮੈਂਟ ਦੇ ਪੰਜ ਬੈਸਟ ਅਥਲੀਟਾਂ ਨੂੰ ਮੋਟਰਸਾਈਕਲ ਇਨਾਮ ਵਿੱਚ ਦਿੱਤੇ ਜਾਣਗੇ। ਖੇਡ ਟੂਰਨਾਮੈਂਟ ਵਿੱਚ ਦਸ ਖੇਡਾਂ ਦੇ ਈਵਟਸ ਦੇ ਨਾਲ-ਨਾਲ 50 ਐਥਲੈਟਿਕਸ ਦੇ ਖੇਡ ਮੁਕਾਬਲੇ ਹੋਣਗੇ। ਇਸ ਤੋਂ ਇਲਾਵਾ ਕੁੱਤਿਆਂ ਦੀਆਂ ਦੌੜਾਂ ਵੀ ਕਰਵਾਈਆਂ ਜਾਣਗੀਆਂ। ਜੇਤੂ ਖਿਡਾਰੀਆਂ ਨੂੰ 25 ਲੱਖ ਰੁਪਏ ਦੇ ਨਗਦ ਇਨਾਮ ਦਿੱਤੇ ਜਾਣਗੇ।  

ਇਸ ਤੋਂ ਇਲਾਵਾ ਵਾਲੀਬਾਲ ਲੜਕੀਆਂ ਦੀ ਜੇਤੂ ਟੀਮ ਨੂੰ ਪ੍ਰੋਫੈਸਰ ਨਿਰਪਜੀਤ ਕੌਰ ਗਿੱਲ ਯਾਦਗਾਰੀ ਟਰਾਫੀ, ਫੁੱਟਬਾਲ ਲੜਕਿਆਂ ਦੀ ਜੇਤੂ ਟੀਮ ਨੂੰ ਜੁਗਰਾਜ ਸਿੰਘ ਉੱਪਲ ਬੱਸੀਆਂ ਯਾਦਗਾਰੀ ਟਰਾਫੀ, ਵਾਲੀਵਾਲ ਲੜਕਿਆਂ ਦੀ ਜੇਤੂ ਟੀਮ ਨੂੰ ਜਤਿੰਦਰ ਪਾਲ ਸਿੰਘ ਪਾਲੀ ਯਾਦਗਾਰੀ ਟਰਾਫੀ, ਹਾਕੀ ਲੜਕਿਆਂ ਦੀ ਜੇਤੂ ਟੀਮ ਨੂੰ ਹਰਜੀਤ ਸਿੰਘ ਬੇਦੀ ਯਾਦਗਾਰੀ ਟਰਾਫੀ, ਕਬੱਡੀ ਨੈਸ਼ਨਲ ਸਟਾਈਲ ਲੜਕਿਆਂ ਨੂੰ ਇੰਸਪੈਕਟਰ ਜਸਬੀਰ ਸਿੰਘ ਯਾਦਗਾਰੀ ਟਰਾਫੀ, ਕਬੱਡੀ ਨੈਸ਼ਨਲ ਸਟਾਈਲ ਲੜਕਿਆਂ ਨੂੰ ਮਾਤਾ ਸੁਰਜੀਤ ਕੌਰ ਉਗਰੂਖੇੜਾ ਟਰਾਫੀ, ਬੈਸਟ ਅਥਲੀਟ ਲੜਕੀ ਨੂੰ ਡਾਕਟਰ ਮਨੋਹਰ ਸਿੰਘ ਕਲਸੀ ਯਾਦਗਾਰੀ ਟਰਾਫੀ, ਬੈਸਟ ਐਥਲੀਟ ਲੜਕੇ ਨੂੰ ਹੈਡਮਾਸਟਰ ਸਾਧੂ ਸਿੰਘ ਯਾਦਗਾਰੀ ਟਰਾਫੀ, ਬੈਸਟ ਅਥਲੀਟ 18 ਸਾਲ ਲੜਕੇ ਨੂੰ ਹਰਜਿੰਦਰ ਸਿੰਘ ਹੇਅਰ ਯਾਦਗਾਰੀ ਟਰਾਫੀ, ਬੈਸਟ ਐਥਲੀਟ 18 ਸਾਲ ਲੜਕੀ ਨੂੰ ਬੀਬਾ ਲਵਲੀਨ ਕੌਰ ਯਾਦਗਾਰੀ ਟਰਾਫੀ, ਨੈਟਬਾਲ ਲੜਕੀਆਂ ਦੀ ਜੇਤੂ ਟੀਮ ਨੂੰ ਰਜਵੰਤ ਸਿੰਘ ਵਿੰਜਵਾਂ ਯਾਦਗਾਰੀ ਟਰਾਫੀ ਨਾਲ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਜਾਵੇਗਾ। 

ਪੈਰਿਸ ਓਲੰਪਿਕਸ ਵਿੱਚ ਭਾਗ ਲੈਣ ਵਾਲੇ ਪੰਜਾਬੀ ਖਿਡਾਰੀਆਂ ਸਵਰਗੀ ਸ਼ਹੀਦ ਮੇਜਰ ਵਜਿੰਦਰ ਸਿੰਘ ਸਾਹੀ ਪੰਜਾਬ ਦਾ ਗੌਰਵ ਐਵਾਰਡ, ਸਵਰਗੀ ਸੁਰਜੀਤ ਸਿੰਘ ਰੰਧਾਵਾ ਯਾਦਗਾਰੀ ਐਵਾਰਡ, ਸਵਰਗੀ ਕਮਲਜੀਤ ਯਾਦਗਾਰੀ ਐਵਾਰਡ, ਸਵਰਗੀ ਅਮਰਜੀਤ ਸਿੰਘ ਗਰੇਵਾਲ ਯਾਦਗਾਰੀ ਐਵਾਰਡ, ਸਵਰਗੀ ਹਰਜੀਤ ਸਿੰਘ ਬਰਾੜ ਯਾਦਗਾਰੀ ਐਵਾਰਡ ਅਤੇ ਮਾਝੇ ਦਾ ਮਾਨ ਯਾਦਗਾਰੀ ਐਵਾਰਡ ਦਿੱਤੇ ਜਾਣਗੇ। ਇਨਾਮ ਵੰਡ ਸਮਾਰੋਹ ਦੇ ਮੁੱਖ ਮਹਿਮਾਨ ਪੇਂਡੂ ਵਿਕਾਸ ਮੰਤਰੀ ਪੰਜਾਬ ਸ: ਤਰਨਪ੍ਰੀਤ ਸਿੰਘ ਸੌਂਦ ਹੋਣਗੇ, ਜਦ ਕਿ ਪ੍ਰਧਾਨਗੀ ਕੈਬਨਟ ਮੰਤਰੀ ਸ: ਕੁਲਦੀਪ ਸਿੰਘ ਧਾਲੀਵਾਲ ਕਰਨਗੇ। 

ਇਹਨਾਂ ਤੋਂ ਇਲਾਵਾ ਖੇਡ ਟੂਰਨਾਮੈਂਟ ਦੌਰਾਨ ਵੱਖ ਵੱਖ ਦਿਨਾਂ ਚ ਕੈਬਨਟ ਮੰਤਰੀ ਸ਼੍ਰੀ ਲਾਲ ਚੰਦ ਕਟਾਰੂ ਚੱਕ ਅਤੇ ਕੈਬਨਟ ਮੰਤਰੀ ਹਰਭਜਨ ਸਿੰਘ ਈਟੀਓ ਵੀ ਹਾਜਰੀ ਭਰ ਕੇ ਖਿਡਾਰੀਆਂ ਨੂੰ ਅਸ਼ੀਰਵਾਦ ਦੇਣਗੇ। ਖੇਡਾਂ ਦੇ ਹਰੇਕ ਦਿਨ ਸ਼ਾਮ ਵੇਲੇ ਖੇਡ ਦਰਸ਼ਕਾਂ ਦੇ ਮਨੋਰੰਜਨ ਲਈ ਮਸ਼ਹੂਰ ਸਿੰਗਰ ਮਨਮੋਹਨ ਵਾਰਸ, ਜੋਤੀ ਨੂਰਾਂ, ਅਮਰ ਰੋਜੀ, ਮੰਨਾ ਢਿੱਲੋਂ ਅਤੇ ਬਾਗੀ ਆਪਣੀ ਹਾਜਰੀ ਲਵਾਉਣਗੇ। ਇਨਾ ਖੇਡਾਂ ਦੇ ਮੁਕਾਬਲਿਆਂ ਵਿੱਚ ਵੱਖ ਵੱਖ ਦਿਨਾਂ ਦੌਰਾਨ ਵੱਖ ਵੱਖ ਮੁਕਾਬਲੇ ਕਰਵਾਏ ਜਾਣਗੇ।

 

Tags: Sports News , Batala , Batala News , Kamaljeet Games

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD