Friday, 05 June 2026

 

 

ਖ਼ਾਸ ਖਬਰਾਂ ਪੰਜਾਬ ਸਰਕਾਰ ਦੀ ‘ਮੇਰੀ ਰਸੋਈ’ ਸਕੀਮ ਨਾਲ ਜ਼ਿਲ੍ਹੇ ਦੇ 2 ਲੱਖ 70 ਹਜ਼ਾਰ ਪਰਿਵਾਰਾਂ ਨੂੰ ਹੋਵੇਗਾ ਲਾਭ- ਮੋਹਿੰਦਰ ਭਗਤ ਅਮਿੱਟ ਯਾਦਾਂ ਛੱਡਦਾ ਪਿੰਡ ਸੀਚੇਵਾਲ ਦਾ ਪੰਜ ਰੋਜ਼ਾ ਖੇਡ ਮੇਲਾ ਸੰਪੰਨ ਪੰਜਾਬ ਸਰਕਾਰ ਦੀ ਮੁਹਿੰਮ ‘ਯੁੱਧ ਨਸ਼ਿਆਂ ਵਿਰੁੱਧ’ ਸੂਬੇ ’ਚੋਂ ਨਸ਼ਿਆਂ ਦੇ ਖਾਤਮੇ ਲਈ ਜਨ ਅੰਦੋਲਨ ਬਣੀ : ਮੋਹਿੰਦਰ ਭਗਤ ਇਵੇਟ ਕੂਪਰ ਨੇ ਨਰੇਂਦਰ ਮੋਦੀ ਨਾਲ ਮੁਲਾਕਾਤ ਕੀਤੀ ਡੈਲਸੀ ਰੋਡਰਿਗਜ਼ ਨੇ ਨਰੇਂਦਰ ਮੋਦੀ ਨਾਲ ਮੁਲਾਕਾਤ ਕੀਤੀ ਹਰਿਆਣਾ ਸਾਰੇ ਵਿਭਾਗਾਂ ਨੂੰ ਆਪਣੇ 5 ਸਾਲਾਂ ਦਾ ਰੋਡਮੈਪ ਏਆਈ ਟੂਲ 'ਤੇ ਅਪਲੋਡ ਕਰਨ ਦੇ ਨਾਇਬ ਸਿੰਘ ਸੈਣੀ ਨੇ ਦਿੱਤੇ ਨਿਰਦੇਸ਼ ਨਾਇਬ ਸਿੰਘ ਸੈਣੀ ਨੇ ਮਾਰਚ 2027 ਤੱਕ 12 ਫੁੱਟ ਦੀ ਹਰ ਸੜਕ ਨੂੰ 18 ਫੁੱਟ ਚੌੜਾ ਕਰਨ ਦੇ ਨਿਰਦੇਸ਼ ਦਿੱਤੇ ਸੂਬੇ ਵਿੱਚ ਸਾਰੇ ਯੋਗ ਪਰਿਵਾਰਾਂ ਨੂੰ ਦਿੱਤੀ ਜਾਵੇਗੀ ਰਿਹਾਇਸ਼ੀ ਸਹੂਲਤ : ਨਾਇਬ ਸਿੰਘ ਸੈਣੀ ਪ੍ਰੋ. ਅਸੀਮ ਕੁਮਾਰ ਘੋਸ਼ ਨੇ ਨੌਜਵਾਨਾਂ ਨੂੰ ਰੁਜ਼ਗਾਰ ਸਿਰਜਕ ਬਣ ਕੇ ‘ਵਿਕਸਿਤ ਭਾਰਤ’ ਦੇ ਨਿਰਮਾਣ ਵਿੱਚ ਯੋਗਦਾਨ ਪਾਉਣ ਦੀ ਕੀਤੀ ਅਪੀਲ ਹਰਿਆਣਾ ਦੇ ਵੱਖ-ਵੱਖ ਬੋਰਡਾਂ ਅਤੇ ਕਮਿਸ਼ਨਾਂ ਦੇ ਨਵ-ਨਿਯੁਕਤ ਚੇਅਰਮੈਨਾਂ, ਵਾਈਸ-ਚੇਅਰਮੈਨਾਂ ਅਤੇ ਮੈਂਬਰਾਂ ਨੇ ਪੰਚਕੂਲਾ ਵਿੱਚ ਸੰਭਾਲਿਆ ਅਹੁਦਾ ਗੌਰਵ ਗੌਤਮ ਨੇ ਹਰਿਆਣਾ ਦੇ 23 ਉੱਤਮ ਖਿਡਾਰੀਆਂ ਨੂੰ ਸੀਨੀਅਰ ਅਤੇ ਜੂਨੀਅਰ ਕੋਚਾਂ ਦੇ ਨਿਯੁਕਤੀ ਪੱਤਰ ਸੌਂਪੇ 1 ਕਿਲੋਵਾਟ ਖਪਤਕਾਰਾਂ ਦੇ ਘਰ ਬਿਨਾਂ ਬੈਂਕ ਗਾਰੰਟੀ ਲੱਗੇਗਾ ਸੋਲਰ ਸਿਸਟਮ, ਬਿਜਲੀ ਬਿੱਲ ਹੋਵੇਗਾ ਜ਼ੀਰੋ : ਅਨਿਲ ਵਿਜ ਹਰਿਆਣਾ ਵਿੱਚ ਨਿਯਮਾਂ ਦੇ ਸਰਲੀਕਰਨ ਨਾਲ ਵਧੀ ਕਾਰੋਬਾਰੀ ਸੁਗਮਤਾ ਸੂਬੇ ਦੇ ਸਰਕਾਰੀ ਪੌਲੀਟੈਕਨਿਕ ਸੰਸਥਾਵਾਂ ਵਿੱਚ ਸ਼ੁਰੂ ਹੋਣਗੇ ਨਵੇਂ ਰੁਜ਼ਗਾਰਮੁਖੀ ਕੋਰਸ : ਮਹੀਪਾਲ ਢਾਂਡਾ ਰਾਜ ਸਰਕਾਰ ਸੂਬੇ ਦੇ ਸਰਕਾਰੀ ਹਸਪਤਾਲਾਂ ਨੂੰ ਅਤਿ-ਆਧੁਨਿਕ ਸਹੂਲਤਾਂ ਦੇਣ ਲਈ ਚੁੱਕ ਰਹੀ ਹੈ ਕਦਮ : ਆਰਤੀ ਸਿੰਘ ਰਾਓ ਗੁਰੂਗ੍ਰਾਮ ਵਾਸੀਆਂ ਲਈ ਵੱਡੀ ਸੌਗਾਤ ਨਾਂਗਲ ਚੌਧਰੀ ਵਿੱਚ 11.65 ਕਰੋੜ ਦੀ ਲਾਗਤ ਨਾਲ ਬਣੇਗਾ ਅਤਿ-ਆਧੁਨਿਕ ਕਮਿਊਨਿਟੀ ਹੈਲਥ ਸੈਂਟਰ : ਆਰਤੀ ਸਿੰਘ ਰਾਓ ਮੁੱਖ ਸਕੱਤਰ ਨੂੰ ਹਰਿਆਣਾ ਰਾਈਟ ਟੂ ਸਰਵਿਸ ਕਮਿਸ਼ਨ ਦੇ ਚੀਫ਼ ਕਮਿਸ਼ਨਰ ਦਾ ਵਾਧੂ ਚਾਰਜ ਸੰਸਦ ਮੈਂਬਰ ਤਨਮਨਜੀਤ ਸਿੰਘ ਢੇਸੀ ਨੇ ਯੂਕੇ ‘ਚ ਕਤਲ ਕੇਸ ਪਿੱਛੋਂ ਸਿੱਖਾਂ ਨੂੰ ਨਿਸ਼ਾਨਾ ਬਣਾਉਣ ’ਤੇ ਸੱਜੇ ਪੱਖੀ ਪਾਰਟੀਆਂ ਨੂੰ ਲਿਆ ਆੜੇ ਹੱਥੀਂ ਹਰ ਇਕ ਇਨਸਾਨ ਸਾਈਕਲਿੰਗ ਨੂੰ ਆਪਣੀ ਜ਼ਿੰਦਗੀ ਦਾ ਅਨਿੱਖੜਵਾਂ ਅੰਗ ਬਣਾਵੇ : ਵਿਧਾਇਕ ਰੁਪਿੰਦਰ ਸਿੰਘ ਹੈਪੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਐਲਾਨ ਤੋਂ 24 ਘੰਟਿਆਂ ਦੇ ਅੰਦਰ, ਪੰਜਾਬ ਸਰਕਾਰ ਵੱਲੋਂ ਪ੍ਰਾਈਵੇਟ ਸਕੂਲਾਂ ਦੁਆਰਾ ਮਨਮਾਨੇ ਢੰਗ ਨਾਲ ਫੀਸਾਂ ਵਿੱਚ ਵਾਧੇ ‘ਤੇ ਰੋਕ ਲਈ ਕਾਨੂੰਨ ਦਾ ਖਰੜਾ ਬਣਾਉਣ ਦੇ ਹੁਕਮ

 

ਮਨੋਹਰ ਲਾਲ ਖੱਟਰ ਨੇ ਲੇਹ ਵਿੱਚ ਐੱਨਟੀਪੀਸੀ ਦੀ ਗ੍ਰੀਨ ਹਾਈਡ੍ਰੋਜਨ ਬੱਸਾਂ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ

ਲੇਹ ਵਿੱਚ ਗ੍ਰੀਨ ਹਾਈਡ੍ਰੋਜਨ ਮੋਬਿਲਿਟੀ ਪ੍ਰੋਜੈਕਟ ਵਿੱਚ 1.7 ਮੈਗਾਵਾਟ ਦਾ ਸੋਲਰ ਪਲਾਂਟ, 80 ਕਿਲੋਗ੍ਰਾਮ/ਦਿਨ ਸਮਰੱਥਾ ਦਾ ਗ੍ਰੀਨ ਹਾਈਡ੍ਰੋਜਨ ਫਿਲਿੰਗ ਸਟੇਸ਼ਨ ਅਤੇ 5 ਹਾਈਡ੍ਰੋਜਨ ਇੰਟ੍ਰਾ-ਸਿਟੀ ਬੱਸਾਂ ਸ਼ਾਮਲ ਹਨ

Manohar Lal Khattar, Union Minister of Power and Minister of Housing & Urban Affairs, Ministry of Power and Minister of Housing & Urban Affairs, BJP, Bharatiya Janata Party

Web Admin

Web Admin

5 Dariya News

ਲੇਹ , 23 Nov 2024

Last updated on: Nov 23, 2024, 00:00 IST

ਕੇਂਦਰੀ ਬਿਜਲੀ ਅਤੇ ਹਾਊਸਿੰਗ ਅਤੇ ਸ਼ਹਿਰੀ ਮਾਮਲੇ ਮੰਤਰੀ ਸ਼੍ਰੀ ਮਨੋਹਰ ਲਾਲ ਖੱਟਰ ਨੇ ਅੱਜ ਬਿਜਲੀ ਮੰਤਰਾਲੇ, ਲੇਹ ਪ੍ਰਸ਼ਾਸਨ ਅਤੇ ਐੱਨਟੀਪੀਸੀ ਦੇ ਸੀਨੀਅਰ ਅਧਿਕਾਰੀਆਂ ਦੀ ਮੌਜੂਦਗੀ ਵਿੱਚ ਲੇਹ ਵਿੱਚ ਐੱਨਟੀਪੀਸੀ ਦੀ ਗ੍ਰੀਨ ਹਾਈਡ੍ਰੋਜਨ ਬੱਸਾਂ ਦੇ ਫਲੀਟ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ।

ਬੱਸਾਂ ਨੂੰ ਹਰੀ ਝੰਡੀ ਦੇ ਕੇ ਰਵਾਨਾ ਕਰਨ ਦੇ ਬਾਅਦ, ਮੰਤਰੀ ਮਹੋਦਯ ਨੇ ਇੱਕ ਹਾਈਡ੍ਰੋਜਨ ਬੱਸ ਵਿੱਚ ਸਵਾਰ ਹੋ ਕੇ ਹਾਈਡ੍ਰੋਜਨ ਫਿਲਿੰਗ ਸਟੇਸ਼ਨ ਤੋਂ ਲੇਹ ਏਅਰ ਪੋਰਟ ਤੱਕ 12 ਕਿਲੋਮੀਟਰ ਦੀ ਯਾਤਰਾ ਕੀਤੀ। ਕੇਂਦਰੀ ਮੰਤਰੀ ਨੇ ਐੱਨਟੀਪੀਸੀ ਨੂੰ ਗਤੀਸ਼ੀਲਤਾ, ਪੀਐੱਨਜੀ ਦੇ ਨਾਲ ਮਿਸ਼ਰਣ, ਗ੍ਰੀਨ ਮਿਥੇਨੌਲ ਜਿਹੇ ਵਿਭਿੰਨ ਮੋਰਚਿਆਂ ‘ਤੇ ਹਾਈਡ੍ਰੋਜਨ ਟੈਕਨੋਲੋਜੀਆਂ ਨੂੰ ਅਪਣਾਉਣ ਅਤੇ ਨਵਿਆਉਣਯੋਗ ਊਰਜਾ ‘ਤੇ ਸਮੁੱਚਾ ਜ਼ੋਰ ਦੇਣ ਦੇ ਮਾਧਿਅਮ ਨਾਲ ਦੇਸ਼ ਦੀ ਊਰਜਾ ਸੁਰੱਖਿਆ ਅਤੇ ਡੀਕਾਰਬੋਨਾਈਜ਼ੇਸ਼ਨ ਪ੍ਰਯਾਸਾਂ ਵਿੱਚ ਉਸ ਦੇ ਵਿਲੱਖਣ ਯੋਗਦਾਨ ਲਈ ਵਧਾਈ ਦਿੱਤੀ।

ਲੇਹ ਸਥਿਤ ਗ੍ਰੀਨ ਹਾਈਡ੍ਰੋਜਨ ਮੋਬਿਲਿਟੀ ਪ੍ਰੋਜੈਕਟ ਵਿੱਚ 1.7 ਮੈਗਾਵਾਟ ਦਾ ਸੋਲਰ ਪਲਾਂਟ, 80 ਕਿਲੋਗ੍ਰਾਮ/ਦਿਨ ਸਮਰੱਥਾ ਵਾਲਾ ਗ੍ਰੀਨ ਹਾਈਡ੍ਰੋਜਨ ਫਿਲਿੰਗ ਸਟੇਸ਼ਨ ਅਤੇ 5 ਹਾਈਡ੍ਰੋਜਨ ਇੰਟ੍ਰਾ-ਸਿਟੀ ਬੱਸਾਂ ਸ਼ਾਮਲ ਹਨ। ਹਰੇਕ ਬੱਸ 25 ਕਿਲੋਗ੍ਰਾਮ ਹਾਈਡ੍ਰੋਜਨ ਭਰ ਕੇ 300 ਕਿਲੋਮੀਟਰ ਦੀ ਦੂਰੀ ਤੈਅ ਕਰ ਸਕਦੀ ਹੈ। 

ਇਹ ਦੁਨੀਆ ਦਾ ਸਭ ਤੋਂ ਅਧਿਕ ਉੱਚਾਈ (3650 ਮੀਟਰ ਐੱਮਐੱਸਐੱਲ) ਵਾਲਾ ਗ੍ਰੀਨ ਹਾਈਡ੍ਰੋਜਨ ਮੋਬਿਲਿਟੀ ਪ੍ਰੋਜੈਕਟ ਵੀ ਹੈ, ਜਿਸ ਨੂੰ ਘੱਟ ਘਣਤਾ ਵਾਲੀ ਹਵਾ, ਜ਼ੀਰੋ ਡਿਗਰੀ ਤੋਂ ਹੇਠਾਂ ਦੇ ਤਾਪਮਾਨ ਵਿੱਚ ਸੰਚਾਲਿਤ ਕਰਨ ਲਈ ਡਿਜ਼ਾਈਨ ਕੀਤਾ ਗਿਆ ਹੈ ਅਤੇ ਇਹ 350 ਬਾਰ ਪ੍ਰੈਸ਼ਰ ‘ਤੇ ਹਾਈਡ੍ਰੋਜਨ ਭਰ ਸਕਦੀ ਹੈ। 

ਇਹ ਸਟੇਸ਼ਨ ਪ੍ਰਤੀ ਵਰ੍ਹੇ ਲਗਭਗ 350 ਐੱਮਟੀ ਕਾਰਬਨ ਨਿਕਾਸੀ ਨੂੰ ਘੱਟ ਕਰੇਗਾ ਅਤੇ ਵਾਤਾਵਰਣ ਵਿੱਚ ਪ੍ਰਤੀ ਵਰ੍ਹੇ 230 ਐੱਮਟੀ ਸ਼ੁੱਧ ਆਕਸੀਜਨ ਦਾ ਯੋਗਦਾਨ ਦੇਵੇਗਾ, ਜੋ ਲਗਭਗ 13,000 ਰੁੱਖ ਲਗਾਉਣ ਦੇ ਬਰਾਬਰ ਹੈ। ਲੱਦਾਖ ਵਿੱਚ ਗ੍ਰੀਨ ਹਾਈਡ੍ਰੋਜਨ ਮੋਬਿਲਿਟੀ ਸੋਲਿਊਸ਼ਨ ਦੀ ਸੰਭਾਵਨਾ ਬਹੁਤ ਮਜ਼ਬੂਤ ਹੈ, ਕਿਉਂਕਿ ਇੱਥੇ ਘੱਟ ਤਾਪਮਾਨ ਦੇ ਨਾਲ ਹਾਈ ਸੋਲਰ ਇਰੇਡੀਅਨਸ ਹੁੰਦਾ ਹੈ, ਜੋ ਸੋਲਰ ਐਨਰਜੀ ਅਤੇ ਗ੍ਰੀਨ ਹਾਈਡ੍ਰੋਜਨ ਦਾ ਕੁਸ਼ਲਤਾਪੂਰਵਕ ਉਤਪਾਦਨ ਕਰਨ ਲਈ ਇੱਕ ਉਪਯੁਕਤ ਸਥਾਨ ਹੈ। 

ਇਨ੍ਹਾਂ ਸਥਾਨਾਂ ‘ਤੇ ਇਸ ਗ੍ਰੀਨ ਫਿਊਲ ਦੇ ਉਤਪਾਦਨ ਅਤੇ ਉਪਯੋਗ ਦੇ ਜੈਵਿਕ ਈਂਧਣ ਲੌਜਿਸਟਿਕਸ ਤੋਂ ਬਚਿਆ ਜਾ ਸਕੇਗਾ ਅਤੇ ਊਰਜਾ ਜ਼ਰੂਰਤ ਦੇ ਮਾਮਲੇ ਵਿੱਚ ਇਹ ਸਥਾਨ ਆਤਮਨਿਰਭਰ ਬਣਨਗੇ। ਐੱਨਟੀਪੀਸੀ ਵਿਭਿੰਨ ਗ੍ਰੀਨ ਹਾਈਡ੍ਰੋਜਨ ਟੈਕਨੋਲੋਜੀਆਂ ਦੀ ਤੈਨਾਤੀ ਦੇ ਇਲਾਵਾ ਪੂਰੇ ਦੇਸ਼ ਵਿੱਚ ਹੋਰ ਜ਼ਿਆਦਾ ਹਾਈਡ੍ਰੋਜਨ ਮੋਬਿਲਿਟੀ ਪ੍ਰੋਜੈਕਟਸ ਸਥਾਪਿਤ ਕਰ ਰਹੀ ਹੈ ਅਤੇ ਆਂਧਰਾ ਪ੍ਰਦੇਸ਼ ਵਿੱਚ ਹਾਈਡ੍ਰੋਜਨ ਹੱਬ ਦੀ ਸਥਾਪਨਾ ਸਮੇਤ ਨਵਿਆਉਣਯੋਗ ਊਰਜਾ ਸਮਰੱਥਾ ਨੂੰ ਤੇਜ਼ੀ ਨਾਲ ਵਧਾ ਰਹੀ ਹੈ।

 

Tags: Manohar Lal Khattar , Union Minister of Power and Minister of Housing & Urban Affairs , Ministry of Power and Minister of Housing & Urban Affairs , BJP , Bharatiya Janata Party

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD