Friday, 05 June 2026

 

 

ਖ਼ਾਸ ਖਬਰਾਂ ਇਵੇਟ ਕੂਪਰ ਨੇ ਨਰੇਂਦਰ ਮੋਦੀ ਨਾਲ ਮੁਲਾਕਾਤ ਕੀਤੀ ਡੈਲਸੀ ਰੋਡਰਿਗਜ਼ ਨੇ ਨਰੇਂਦਰ ਮੋਦੀ ਨਾਲ ਮੁਲਾਕਾਤ ਕੀਤੀ ਹਰਿਆਣਾ ਸਾਰੇ ਵਿਭਾਗਾਂ ਨੂੰ ਆਪਣੇ 5 ਸਾਲਾਂ ਦਾ ਰੋਡਮੈਪ ਏਆਈ ਟੂਲ 'ਤੇ ਅਪਲੋਡ ਕਰਨ ਦੇ ਨਾਇਬ ਸਿੰਘ ਸੈਣੀ ਨੇ ਦਿੱਤੇ ਨਿਰਦੇਸ਼ ਨਾਇਬ ਸਿੰਘ ਸੈਣੀ ਨੇ ਮਾਰਚ 2027 ਤੱਕ 12 ਫੁੱਟ ਦੀ ਹਰ ਸੜਕ ਨੂੰ 18 ਫੁੱਟ ਚੌੜਾ ਕਰਨ ਦੇ ਨਿਰਦੇਸ਼ ਦਿੱਤੇ ਸੂਬੇ ਵਿੱਚ ਸਾਰੇ ਯੋਗ ਪਰਿਵਾਰਾਂ ਨੂੰ ਦਿੱਤੀ ਜਾਵੇਗੀ ਰਿਹਾਇਸ਼ੀ ਸਹੂਲਤ : ਨਾਇਬ ਸਿੰਘ ਸੈਣੀ ਪ੍ਰੋ. ਅਸੀਮ ਕੁਮਾਰ ਘੋਸ਼ ਨੇ ਨੌਜਵਾਨਾਂ ਨੂੰ ਰੁਜ਼ਗਾਰ ਸਿਰਜਕ ਬਣ ਕੇ ‘ਵਿਕਸਿਤ ਭਾਰਤ’ ਦੇ ਨਿਰਮਾਣ ਵਿੱਚ ਯੋਗਦਾਨ ਪਾਉਣ ਦੀ ਕੀਤੀ ਅਪੀਲ ਹਰਿਆਣਾ ਦੇ ਵੱਖ-ਵੱਖ ਬੋਰਡਾਂ ਅਤੇ ਕਮਿਸ਼ਨਾਂ ਦੇ ਨਵ-ਨਿਯੁਕਤ ਚੇਅਰਮੈਨਾਂ, ਵਾਈਸ-ਚੇਅਰਮੈਨਾਂ ਅਤੇ ਮੈਂਬਰਾਂ ਨੇ ਪੰਚਕੂਲਾ ਵਿੱਚ ਸੰਭਾਲਿਆ ਅਹੁਦਾ ਗੌਰਵ ਗੌਤਮ ਨੇ ਹਰਿਆਣਾ ਦੇ 23 ਉੱਤਮ ਖਿਡਾਰੀਆਂ ਨੂੰ ਸੀਨੀਅਰ ਅਤੇ ਜੂਨੀਅਰ ਕੋਚਾਂ ਦੇ ਨਿਯੁਕਤੀ ਪੱਤਰ ਸੌਂਪੇ 1 ਕਿਲੋਵਾਟ ਖਪਤਕਾਰਾਂ ਦੇ ਘਰ ਬਿਨਾਂ ਬੈਂਕ ਗਾਰੰਟੀ ਲੱਗੇਗਾ ਸੋਲਰ ਸਿਸਟਮ, ਬਿਜਲੀ ਬਿੱਲ ਹੋਵੇਗਾ ਜ਼ੀਰੋ : ਅਨਿਲ ਵਿਜ ਹਰਿਆਣਾ ਵਿੱਚ ਨਿਯਮਾਂ ਦੇ ਸਰਲੀਕਰਨ ਨਾਲ ਵਧੀ ਕਾਰੋਬਾਰੀ ਸੁਗਮਤਾ ਸੂਬੇ ਦੇ ਸਰਕਾਰੀ ਪੌਲੀਟੈਕਨਿਕ ਸੰਸਥਾਵਾਂ ਵਿੱਚ ਸ਼ੁਰੂ ਹੋਣਗੇ ਨਵੇਂ ਰੁਜ਼ਗਾਰਮੁਖੀ ਕੋਰਸ : ਮਹੀਪਾਲ ਢਾਂਡਾ ਰਾਜ ਸਰਕਾਰ ਸੂਬੇ ਦੇ ਸਰਕਾਰੀ ਹਸਪਤਾਲਾਂ ਨੂੰ ਅਤਿ-ਆਧੁਨਿਕ ਸਹੂਲਤਾਂ ਦੇਣ ਲਈ ਚੁੱਕ ਰਹੀ ਹੈ ਕਦਮ : ਆਰਤੀ ਸਿੰਘ ਰਾਓ ਗੁਰੂਗ੍ਰਾਮ ਵਾਸੀਆਂ ਲਈ ਵੱਡੀ ਸੌਗਾਤ ਨਾਂਗਲ ਚੌਧਰੀ ਵਿੱਚ 11.65 ਕਰੋੜ ਦੀ ਲਾਗਤ ਨਾਲ ਬਣੇਗਾ ਅਤਿ-ਆਧੁਨਿਕ ਕਮਿਊਨਿਟੀ ਹੈਲਥ ਸੈਂਟਰ : ਆਰਤੀ ਸਿੰਘ ਰਾਓ ਮੁੱਖ ਸਕੱਤਰ ਨੂੰ ਹਰਿਆਣਾ ਰਾਈਟ ਟੂ ਸਰਵਿਸ ਕਮਿਸ਼ਨ ਦੇ ਚੀਫ਼ ਕਮਿਸ਼ਨਰ ਦਾ ਵਾਧੂ ਚਾਰਜ ਸੰਸਦ ਮੈਂਬਰ ਤਨਮਨਜੀਤ ਸਿੰਘ ਢੇਸੀ ਨੇ ਯੂਕੇ ‘ਚ ਕਤਲ ਕੇਸ ਪਿੱਛੋਂ ਸਿੱਖਾਂ ਨੂੰ ਨਿਸ਼ਾਨਾ ਬਣਾਉਣ ’ਤੇ ਸੱਜੇ ਪੱਖੀ ਪਾਰਟੀਆਂ ਨੂੰ ਲਿਆ ਆੜੇ ਹੱਥੀਂ ਹਰ ਇਕ ਇਨਸਾਨ ਸਾਈਕਲਿੰਗ ਨੂੰ ਆਪਣੀ ਜ਼ਿੰਦਗੀ ਦਾ ਅਨਿੱਖੜਵਾਂ ਅੰਗ ਬਣਾਵੇ : ਵਿਧਾਇਕ ਰੁਪਿੰਦਰ ਸਿੰਘ ਹੈਪੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਐਲਾਨ ਤੋਂ 24 ਘੰਟਿਆਂ ਦੇ ਅੰਦਰ, ਪੰਜਾਬ ਸਰਕਾਰ ਵੱਲੋਂ ਪ੍ਰਾਈਵੇਟ ਸਕੂਲਾਂ ਦੁਆਰਾ ਮਨਮਾਨੇ ਢੰਗ ਨਾਲ ਫੀਸਾਂ ਵਿੱਚ ਵਾਧੇ ‘ਤੇ ਰੋਕ ਲਈ ਕਾਨੂੰਨ ਦਾ ਖਰੜਾ ਬਣਾਉਣ ਦੇ ਹੁਕਮ 'ਆਪ' ਨੇ ਜਾਖੜ ਅਤੇ ਬਿੱਟੂ ਦਾ ਹਵਾਲਾ ਦਿੰਦੇ ਹੋਏ ਭਾਜਪਾ ਦੀ 'ਵਰਤੋਂ ਅਤੇ ਸੁੱਟੋ' ਦੀ ਰਾਜਨੀਤੀ ਦੀ ਕੀਤੀ ਨਿੰਦਾ ਸਾਲ 2025-26 ਦੌਰਾਨ ਬਿਸਤ-ਦੁਆਬ ਨਹਿਰੀ ਨੈਟਵਰਕ ਹੇਠ ਸਿੰਜਾਈ ਅਧੀਨ ਰਕਬੇ 'ਚ ਹੋਇਆ 167% ਵਾਧਾ : ਬਰਿੰਦਰ ਕੁਮਾਰ ਗੋਇਲ 144 ਸਾਲਾਂ ਦੌਰਾਨ ਕਿਸੇ ਸਰਕਾਰ ਨੇ ਨਹਿਰਾਂ ਚੋਂ ਪਾਣੀ ਨਹੀਂ ਲੈਣ ਦਿੱਤਾ, ਮੁੱਖ ਮੰਤਰੀ ਭਗਵੰਤ ਸਿੰਘ ਮਾਨ ਬਣੇ ਕਿਸਾਨਾਂ ਦੇ ਮਸੀਹਾ : ਮਨਵਿੰਦਰ ਸਿੰਘ ਗਿਆਸਪੁਰਾ

 

ਘੋੜ ਸਵਾਰੀ ਲਈ ਤਿੰਨ-ਰੋਜ਼ਾ “ਰਾਸ਼ਟਰੀ ਕੁਆਲੀਫਾਇਰ” ਦਾ ਪਹਿਲਾ ਦਿਨ ਬੱਚਿਆਂ ਦੇ ਨਾਮ

ਮੋਹਾਲੀ ਵਿਖੇ ਸੁਹਾਵਾ (13) ਨੇ ਪਹਿਲਾ ਨੈਸ਼ਨਲ ਕੁਆਲੀਫਾਇਰ ਪਾਸ ਕੀਤਾ ਜਦਕਿ ਸਾਵੀਆ (10) ਬੱਚਿਆਂ ਦੇ ਵਰਗ ਵਿੱਚ ਦੂਜੇ ਸਥਾਨ 'ਤੇ ਰਹੀ

Sports News, Horse Riding, Suhawa, Dr Tarundeep Kaur, S.A.S Nagar, Mohali

Web Admin

Web Admin

5 Dariya News

ਐਸ.ਏ.ਐਸ.ਨਗਰ , 15 Nov 2024

Last updated on: Nov 15, 2024, 00:00 IST

ਬੱਚਿਆਂ ਅਤੇ ਬਾਲਗਾਂ ਵਿੱਚ ਘੋੜ ਸਵਾਰੀ ਦੀ ਖੇਡ ਨੂੰ ਉਤਸ਼ਾਹਿਤ ਕਰਨ ਲਈ, ਅੱਜ ਚੰਡੀਗੜ੍ਹ ਘੋੜ ਸਵਾਰੀ ਸੋਸਾਇਟੀ, ਮੋਹਾਲੀ (ਵਾਈ.ਪੀ.ਐਸ. ਦੇ ਨਾਲ) ਵਿੱਚ ਤਿੰਨ ਦਿਨਾਂ ਰਾਸ਼ਟਰੀ ਕੁਆਲੀਫਾਇਰ ਮੁਕਾਬਲੇ ਦੀ ਸ਼ੁਰੂਆਤ ਬੜੇ ਜੋਸ਼ ਅਤੇ ਉਤਸ਼ਾਹ ਨਾਲ ਹੋਈ। ਇਸ ਈਵੈਂਟ ਵਿੱਚ ਬੱਚਿਆਂ ਦਾ ਸ਼ਾਨਦਾਰ ਪ੍ਰਦਰਸ਼ਨ ਦੇਖਣ ਨੂੰ ਮਿਲਿਆ ਕਿਉਂਕਿ ਸੁਹਾਵਾ (13) ਨੇ ਪਹਿਲਾ ਨੈਸ਼ਨਲ ਕੁਆਲੀਫਾਇਰ ਪਾਸ ਕੀਤਾ ਜਦੋਂ ਕਿ ਸਾਵੀਆ (10) ਕਿਡਜ਼ ਵਰਗ ਵਿੱਚ ਦੂਜੇ ਸਥਾਨ 'ਤੇ ਰਹੀ।

ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਸੁਸਾਇਟੀ ਦੇ ਜਨਰਲ ਸਕੱਤਰ ਐਡਵੋਕੇਟ ਜੇ.ਐਸ.ਤੂਰ ਨੇ ਦੱਸਿਆ ਕਿ ਨੈਸ਼ਨਲ ਕੁਆਲੀਫਾਇਰ ਵਿੱਚ ਪਹਿਲੇ ਦਿਨ 38 ਪ੍ਰਤੀਭਾਗੀਆਂ ਨੇ ਭਾਗ ਲਿਆ, ਜਿਨ੍ਹਾਂ ਵਿੱਚੋਂ 34 ਨੇ ਦੂਜੀ ਵਾਰ ਦਾ ਨੈਸ਼ਨਲ ਕੁਆਲੀਫਾਇਰ ਪਾਸ ਕੀਤਾ, ਜੋ ਕਿ ਅਗਲੇ ਸਾਲ ਫਰਵਰੀ ਵਿੱਚ ਹੋਣ ਵਾਲੀ ਰਾਸ਼ਟਰੀ ਘੋੜਸਵਾਰ ਚੈਂਪੀਅਨਸ਼ਿਪ ਵਿੱਚ ਭਾਗ ਲੈਣ ਲਈ ਲਾਜ਼ਮੀ ਸ਼ਰਤ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਪੁਲਿਸ ਦੇ ਡੀ ਆਈ ਜੀ ਇੰਦਰਵੀਰ ਸਿੰਘ ਨੇ ਅੱਜ ਦੂਜੇ ਨੈਸ਼ਨਲ ਕੁਆਲੀਫਾਇਰ ਨੂੰ ਵੀ ਪਾਰ ਕਰ ਲਿਆ।

ਆਪਣੀ ਬੇਟੀ ਸੁਹਾਵਾ ਦੇ ਪਹਿਲੇ ਨੈਸ਼ਨਲ ਕੁਆਲੀਫਾਇਰ 'ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਡਾ. ਤਰੁਣਦੀਪ ਕੌਰ, ਸਾਬਕਾ ਘੋੜ ਸਵਾਰ, (ਆਈ.ਆਰ.ਐਸ.) ਨੇ ਕਿਹਾ ਕਿ ਇਹ ਉਨ੍ਹਾਂ ਦੇ ਪਤੀ ਰਵੀ ਭਗਤ, ਆਈ.ਏ.ਐਸ. (ਲਾਲ ਬਹਾਦਰ ਸ਼ਾਸਤਰੀ ਨੈਸ਼ਨਲ ਅਕੈਡਮੀ ਆਫ਼ ਐਡਮਿਨਿਸਟ੍ਰੇਸ਼ਨ, ਮਸੂਰੀ ਦੇ ਤਿੰਨ ਵਾਰ ਦੇ ਸਰਵੋਤਮ ਰਾਈਡਰ) ਦਾ ਸੁਪਨਾ ਸੀ। ਉਨ੍ਹਾਂ ਨੂੰ ਕਿਹਾ ਕਿ ਉਨ੍ਹਾਂ ਦੀ ਧੀ ਵੀ ਉਨ੍ਹਾਂ ਵਾਂਗ ਘੋੜ ਸਵਾਰੀ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦੀ ਹੈ ਅਤੇ ਅੱਜ ਜਦੋਂ ਉਸਨੇ 13 ਸਾਲ ਦੀ ਉਮਰ ਵਿੱਚ ਪਹਿਲਾ ਨੈਸ਼ਨਲ ਕੁਆਲੀਫਾਇਰ ਪਾਸ ਕੀਤਾ ਤਾਂ ਉਨ੍ਹਾਂ ਨੂੰ ਬਹੁਤ ਖੁਸ਼ੀ ਮਹਿਸੂਸ ਹੋਈ। 

ਉਸ ਨੇ ਕਿਹਾ ਕਿ ਉਨ੍ਹਾਂ ਦੋਵਾਂ ਨੂੰ ਆਪਣੇ ਬੱਚੇ ਤੋਂ ਬਹੁਤ ਉਮੀਦਾਂ ਹਨ ਕਿਉਂਕਿ ਉਸ ਨੇ ਅੱਜ ਦੇ ਮੁਕਾਬਲੇ ਦੌਰਾਨ ਦੁਰਲੱਭ ਸਾਹਸ ਦਾ ਪ੍ਰਦਰਸ਼ਨ ਕੀਤਾ। ਡਾ. ਤਰੁਨਪ੍ਰੀਤ ਨੇ ਅੱਗੇ ਕਿਹਾ ਕਿ ਘੋੜ ਸਵਾਰੀ ਕਰਦੇ ਸਮੇਂ ਇਕਾਗਰ, ਦ੍ਰਿੜ੍ਹ ਅਤੇ ਸ਼ਾਂਤ ਮਨ ਹੀ ਘੋੜੇ ਨੂੰ ਕਾਬੂ ਕਰਨ ਦੀ ਸਫ਼ਲ ਕੁੰਜੀ ਹੈ। ਡਾ. ਤਰੁਨਪ੍ਰੀਤ ਨੇ ਕਿਹਾ ਕਿ ਉਨ੍ਹਾਂ ਨੂੰ ਆਪਣੀ ਬੇਟੀ 'ਤੇ ਮਾਣ ਹੈ ਕਿ ਉਸ ਨੇ ਖੇਡ ਭਾਵਨਾ ਨਾਲ ਬਹੁਤ ਹੀ ਸੂਝ-ਬੂਝ ਅਤੇ ਇਮਾਨਦਾਰੀ ਨਾਲ ਖੇਡ ਨੂੰ ਅੱਗੇ ਵਧਾਇਆ ਹੈ।

ਐਡਵੋਕੇਟ ਜੀ ਐਸ ਤੂਰ ਨੇ ਅੱਗੇ ਦੱਸਿਆ ਕਿ ਸੁਹਾਵਾ ਨੇ ਘੋੜਸਵਾਰੀ ਦੌਰਾਨ ਅੱਠ ਜੰਪ ਮਾਰੇ। ਉਹ ਸੋਸਾਇਟੀ ਦੇ ਉਨ੍ਹਾਂ ਪ੍ਰਮੁੱਖ ਰਾਈਡਰਾਂ ਵਿੱਚੋਂ ਇੱਕ ਹੈ ਜਿਨ੍ਹਾਂ ਤੋਂ ਸੀ ਐਚ ਆਰ ਐਸ ਨੂੰ ਬਹੁਤ ਉਮੀਦਾਂ ਹਨ। ਉਨ੍ਹਾਂ ਕਿਹਾ ਕਿ ਬੱਚਿਆਂ ਦੀ ਸ਼੍ਰੇਣੀ ਵਿੱਚ 60-70 ਦੇ ਕਰੀਬ ਪ੍ਰਤੀਯੋਗੀ ਸਨ ਜਿਨ੍ਹਾਂ ਨੇ ਘੋੜਸਵਾਰੀ ਨੂੰ ਅੱਗੇ ਵਧਾਉਣ ਲਈ ਆਪਣੇ ਦੁਰਲੱਭ ਹੁਨਰ ਦਾ ਪ੍ਰਦਰਸ਼ਨ ਕੀਤਾ। 

ਉਨ੍ਹਾਂ ਕਿਹਾ ਕਿ ਟੈਂਟ ਪੈੱਗਿੰਗ ਅਤੇ ਹੋਰ ਗਤੀਵਿਧੀਆਂ ਲਈ ਤਿੰਨ ਦਿਨਾਂ ਰਾਸ਼ਟਰੀ ਕੁਆਲੀਫਾਇਰ ਵਿੱਚ ਉੱਤਰੀ ਭਾਰਤ ਦੇ ਭਾਗੀਦਾਰ ਹਿੱਸਾ ਲੈ ਰਹੇ ਹਨ। 

 

Tags: Sports News , Horse Riding , Suhawa , Dr Tarundeep Kaur , S.A.S Nagar , Mohali

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD