Wednesday, 22 July 2026

 

 

ਖ਼ਾਸ ਖਬਰਾਂ ਆਪ ਸਰਕਾਰ ਨੇ ਅਫ਼ਸਰਸ਼ਾਹੀ ਨੂੰ ਹਾਸ਼ੀਏ ’ਤੇ ਧੱਕਣ ਤੋਂ ਬਾਅਦ ਹੁਣ ਖੁੱਲ੍ਹੇਆਮ ਸਿਆਸਤ ਦਾ ਅਪਰਾਧੀਕਰਨ ਸ਼ੁਰੂ ਕਰ ਦਿੱਤਾ ਹੈ: ਸੁਨੀਲ ਜਾਖੜ ਪੰਜਾਬ ਵਿੱਚ ਪੇਪਰ ਲੀਕ ਹੋਣ ਦੇ ਮਾਮਲਿਆਂ ਵਿੱਚ ਮਾਨ ਤੇ ਬੈਂਸ ਅਸਤੀਫਾ ਦੇਣ: ਅਮਰਿੰਦਰ ਸਿੰਘ ਰਾਜਾ ਵੜਿੰਗ ਖਰੜ ਪੈਦਲ ਮਾਰਚ ਦਾ 9ਵਾਂ ਦਿਨ : ਰਵਿੰਦਰ ਸਿੰਘ ਖੇੜਾ ਨੇ ਨਿੱਜਰ ਰੋਡ 'ਤੇ ਬੰਦ ਪਈ ਸੀਵਰੇਜ ਲਾਈਨ ਦਾ ਮੁੱਦਾ ਚੁੱਕਿਆ ਸਾਰੇ ਹੜ੍ਹ ਮਾਰੇ ਇਲਾਕਿਆਂ ਵਿਚ ਹੜ੍ਹ ਰੋਕੂ ਕੰਮ ਮੁਕੰਮਲ ਕੀਤੇ ਜਾਣ: ਸੁਖਬੀਰ ਸਿੰਘ ਬਾਦਲ ਨੇ ਅਕਾਲੀ ਵਰਕਰਾਂ ਨੂੰ ਕੀਤੀ ਅਪੀਲ ਰੋਸ ਮੁਜ਼ਾਹਰਾ ਕਰ ਰਹੇ ਵਿਦਿਆਰਥੀਆਂ ਦੇ ਮਸਲੇ ਜਲਦੀ ਹੱਲ ਕਰੋ: ਸੁਖਬੀਰ ਸਿੰਘ ਬਾਦਲ ਨੇ ਕੇਂਦਰ ਸਰਕਾਰ ਨੂੰ ਕੀਤੀ ਅਪੀਲ ਓ.ਐਸ.ਡੀ. ਸੁਖਵੀਰ ਸਿੰਘ ਨੇ ਧੂਰੀ ਹਲਕੇ 'ਚ ਚੱਲ ਰਹੇ ਵਿਕਾਸ ਪ੍ਰੋਜੈਕਟਾਂ ਦਾ ਲਿਆ ਜਾਇਜ਼ਾ ਬੇਲਾ ਫਾਰਮੇਸੀ ਕਾਲਜ ਨੂੰ ਨਵਾਂ ਪੇਟੈਂਟ ਮਿਲਿਆ ਪੈਂਡਿੰਗ ਮਾਲੀਆ ਮਾਮਲਿਆਂ ਦਾ ਸਮੇਂ ਸਿਰ ਨਿਪਟਾਰਾ ਯਕੀਨੀ ਬਣਾਉਣ ਅਧਿਕਾਰੀ: ਆਸ਼ਿਕਾ ਜੈਨ ਭਗਵੰਤ ਮਾਨ ਸਰਕਾਰ ਦੀ ‘ਮਾਂਵਾਂ-ਧੀਆਂ ਸਤਿਕਾਰ ਯੋਜਨਾ’ 100 ਸਾਲ ਤੋਂ ਵੱਧ ਉਮਰ ਦੀਆਂ ਮਹਿਲਾਵਾਂ ਨੂੰ ਵੀ ਦੇ ਰਹੀ ਹੈ ਸਨਮਾਨ ਅਤੇ ਆਰਥਿਕ ਸਹਾਰਾ ਗਰਭਵਤੀ ਅਤੇ ਦੁੱਧ ਪਿਲਾਉਣ ਵਾਲੀਆਂ 4056 ਮਹਿਲਾਵਾਂ ਨੂੰ 1.70 ਕਰੋੜ ਦੀ ਵਿੱਤੀ ਸਹਾਇਤਾ : ਡਾ. ਬਲਜੀਤ ਕੌਰ ਉਦਯੋਗ-ਕੇਂਦਰਿਤ ਪੱਤਰਕਾਰੀ ਸਿੱਖਿਆ ਨੂੰ ਮਿਲੇਗਾ ਨਵਾਂ ਹੁਲਾਰਾ : ਆਰਬੀਯੂ ਨੇ ਨਾਮੀ ਨਿਊਜ਼ ਪੇਪਰ ਦੀ ਟਰੱਸਟ ਨਾਲ ਕੀਤਾ ਐਮਓਯੂ ਟਰਾਂਸਪੋਰਟ ਵਿਭਾਗ ਵੱਲੋਂ ਸੜਕ ਸੁਰੱਖਿਆ ਨੂੰ ਮਜ਼ਬੂਤ ਕਰਨ ਅਤੇ ਈ-ਚਲਾਨ ਸ਼ਿਕਾਇਤ ਪ੍ਰਣਾਲੀ ਨੂੰ ਸੁਚਾਰੂ ਬਣਾਉਣ ਲਈ ਵੱਡੇ ਕਦਮ: ਹਰਪਾਲ ਸਿੰਘ ਚੀਮਾ ਭਗਵੰਤ ਸਿੰਘ ਮਾਨ ਸਰਕਾਰ ਵੱਲੋਂ ਸ਼ੁਰੂ ਕੀਤੀਆਂ ਲੋਕ ਪੱਖੀ ਸਕੀਮਾਂ ਬਿਨਾਂ ਕਿਸੇ ਭੇਦਭਾਵ ਦੇ ਲਾਗੂ ਕੀਤੀਆਂ ਜਾ ਰਹੀਆਂ ਹਨ: ਕੁਲਵੰਤ ਸਿੰਘ ਰਾਹੁਲ ਚਾਬਾ ਨੇ ਆਜ਼ਾਦੀ ਦਿਵਸ ਸਮਾਰੋਹ ਦੀਆਂ ਤਿਆਰੀਆਂ ਦਾ ਲਿਆ ਜਾਇਜ਼ਾ ਵਿਧਾਇਕ ਸ਼ੈਰੀ ਕਲਸੀ ਪਿੰਡ ਦਾਨਿਆਂਵਾਲੀ ਪਹੁੰਚੇ ਆਫ਼ਤ ਪ੍ਰਬੰਧਨ ਲਈ ਸਿਖਲਾਈ ਅਤੇ ਤਿਆਰੀ ਹੀ ਸਭ ਤੋਂ ਪ੍ਰਭਾਵਸ਼ਾਲੀ ਹਥਿਆਰ - ਸਾਗਰ ਸੇਤੀਆ ਬ੍ਰਹਮ ਗਿਆਨ ਨੂੰ ਅਮਲ ਵਿੱਚ ਲਿਆ ਕੇ ਹੀ ਜੀਵਨ ਨੂੰ ਸਾਰਥਕ ਬਣਾਇਆ ਜਾ ਸਕਦਾ ਹੈ ਸੀ ਜੀ ਸੀ ਯੂਨੀਵਰਸਿਟੀ ਮੋਹਾਲੀ ਵਿਖੇ ਨਵੇਂ ਅਕਾਦਮਿਕ ਵਰ੍ਹੇ ਦੀ ਸ਼ੁਰੂਆਤ ਮੋਦੀ ਸਰਕਾਰ ਦੀ ਬਰਬਰਤਾ ਦੇ ਸ਼ਿਕਾਰ ਵਿਦਿਆਰਥੀਆਂ ਦੀ ਮਦਦ ਲਈ ਕੇਜਰੀਵਾਲ ਨੇ ਦਿਨ ਭਰ ਹਸਪਤਾਲ, ਥਾਣੇ ਤੋਂ ਲੈ ਕੇ ਜੰਤਰ-ਮੰਤਰ ਤੱਕ ਕੀਤੀ ਭੱਜ-ਦੌੜ ਪੰਜਾਬ ਕੈਬਨਿਟ ਨੇ ਪੰਜਾਬ ਵਿਧਾਨ ਸਭਾ ਦਾ 13ਵਾਂ ਇਜਲਾਸ 3 ਤੋਂ 10 ਅਗਸਤ ਤੱਕ ਸੱਦਣ ਨੂੰ ਦਿੱਤੀ ਪ੍ਰਵਾਨਗੀ ਵਿਧਾਇਕ ਅਜੀਤਪਾਲ ਕੋਹਲੀ ਵਲੋਂ ਮੁੱਖ ਮੰਤਰੀ ਤੀਰਥ ਯਾਤਰਾ ਬੱਸ ਸ੍ਰੀ ਅੰਮ੍ਰਿਤਸਰ ਸਾਹਿਬ ਲਈ ਰਵਾਨਾ

 

ਜੀਰਕਪੁਰ 'ਚ ਕਾਰ ਖੋਹ ਕਾਂਡ ਦੇ 3 ਦੋਸ਼ੀ ਗ੍ਰਿਫਤਾਰ, ਖੋਹ ਕੀਤੀ ਕਾਰ ਬਰਾਮਦ

Crime News Punjab, Punjab Police, Police, Crime News, S.A.S. Nagar Police, Mohali Police

5 Dariya News

5 Dariya News

5 Dariya News

ਐਸ.ਏ.ਐਸ. ਨਗਰ , 19 Oct 2024

Last updated on: Oct 19, 2024, 00:00 IST

ਸ਼੍ਰੀ ਦੀਪਕ ਪਾਰਿਕ ਆਈ.ਪੀ.ਐਸ. ਸੀਨੀਅਰ ਕਪਤਾਨ ਪੁਲਿਸ, ਜਿਲਾ ਐਸ.ਏ.ਐਸ. ਨਗਰ ਜੀ ਦੇ ਦਿਸ਼ਾਂ ਨਿਰਦੇਸ਼ਾਂ ਮੁਤਾਬਕ ਮਿਤੀ 29/30-09-2024 ਦੀ ਦਰਮਿਆਨੀ ਰਾਤ ਨੂੰ ਥਾਣਾ ਜੀਰਕਪੁਰ ਦੇ ਏਰੀਆ ਵਿੱਚ ਨੇੜੇ ਛੱਤ ਲਾਈਟਾਂ ਏਅਰਪੋਰਟ ਰੋਡ ਤੋਂ 03 ਨਾ-ਮਾਲੂਮ ਦੋਸ਼ੀਆਂਨ ਵੱਲੋਂ ਤੇਜਧਾਰ ਹਥਿਆਰਾਂ ਦੀ ਨੋਕ ਤੇ ਖੋਹ ਕੀਤੀ ਕਾਰ ਦੀ ਵਾਰਦਾਤ ਨੂੰ ਟਰੇਸ ਕਰਦੇ ਹੋਏ 03 ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਪਾਸੋਂ ਖੋਹ ਕੀਤੀ ਕਾਰ ਬ੍ਰਾਮਦ ਕਰਾਉਣ ਵਿੱਚ ਸਫਲਤਾ ਹਾਸਲ ਕੀਤੀ ਹੈ। 

ਮਿਤੀ 30-09-2024 ਨੂੰ ਅਸ਼ੋਕ ਕੁਮਾਰ ਪੁੱਤਰ ਲੇਟ ਸ਼੍ਰੀ ਵਿਜੇ ਰਾਮ ਵਾਸੀ ਗਡਾਵਨ ਥਾਣਾ ਡਲ਼ੀ ਜਿਲਾ ਸ਼ਿਮਲਾ, ਹਿਮਾਚਲ ਪ੍ਰਦੇਸ਼ ਦੇ ਬਿਆਨਾਂ ਦੇ ਅਧਾਰ ਤੇ 03 ਨਾ-ਮਾਲੂਮ ਵਿਅਕਤੀਆਂ ਵਿਰੁੱਧ ਮੁਕੱਦਮਾ ਨੰ: 434 ਮਿਤੀ 30-09-2024 ਅ/ਧ 309(4), 3(5), 341(2) BNS ਥਾਣਾ ਜੀਰਕਪੁਰ ਦਰਜ ਰਜਿਸਟਰ ਹੋਇਆ ਸੀ ਕਿ ਉਹ ਗੱਡੀ ਨੰ: HP01-A-8533 ਬਤੌਰ ਟੈਕਸੀ ਚਲਾਉਂਦਾ ਹੈ, ਮਿਤੀ 30-09-2024 ਨੂੰ ਉਸਨੇ ਏਅਰਪੋਰਟ, ਮੋਹਾਲ਼ੀ ਤੋਂ ਸਵੇਰੇ 06:00 ਏ.ਐਮ. ਤੇ ਸਵਾਰੀ ਪਿੱਕ ਕਰਨੀ ਸੀ, ਉਹ ਮਿਤੀ 29/30-09-2024 ਦੀ ਦਰਮਿਆਨੀ ਰਾਤ ਨੂੰ ਸਵਾਰੀ ਪਿੱਕ ਕਰਨ ਤੋਂ ਪਹਿਲਾਂ ਨੇੜੇ ਛੱਤ ਲਾਈਟਾਂ ਸਰਵਿਸ ਰੋਡ ਤੇ ਆਪਣੀ ਟੈਕਸੀ ਗੱਡੀ ਵਿੱਚ ਅਰਾਮ ਕਰ ਰਿਹਾ ਸੀ ਤਾਂ ਵਕਤ ਕ੍ਰੀਬ 2/2:30 ਏ.ਐਮ. ਦਾ ਹੋਵੇਗਾ ਕਿ ਉਸਦੀ ਗੱਡੀ ਦਾ 03 ਨੌਜਵਾਨਾਂ ਨੇ ਇੱਕ-ਦਮ ਕੰਡਕਟਰ ਸਾਈਡ ਵਾਲ਼ਾ ਸ਼ੀਸ਼ਾ ਤੋੜ ਦਿੱਤਾ, ਜਿਨਾਂ ਪਾਸ ਤਲਵਾਰ ਅਤੇ ਚਾਕੂ ਸਨ, ਜਿਨਾਂ ਨੇ ਆਪਣੇ ਮੂੰਹ ਬੰਨੇ ਹੋਏ ਸਨ, ਨੇ ਗੱਡੀ ਵਿੱਚੋਂ ਥੱਲੇ ਉੱਤਰਕੇ, ਗੱਡੀ ਦੀ ਚਾਬੀ ਦੇਣ ਲਈ ਕਿਹਾ, ਜਿਸਤੇ ਮੁਦੱਈ ਮੁਕੱਦਮਾ ਨੇ ਡਰਦੇ ਮਾਰੇ ਚਾਬੀ ਦੇ ਦਿੱਤੀ ਤੇ ਤਿੰਨੋਂ ਦੋਸ਼ੀ ਉਸਦੀ ਕਾਰ ਖੋਹਕੇ ਮੋਹਾਲ਼ੀ ਵੱਲ਼੍ਹ ਫਰਾਰ ਹੋ ਗਏ ਸਨ। ਸ਼੍ਰੀ ਦੀਪਕ ਪਾਰਿਕ ਆਈ.ਪੀ.ਐਸ. ਸੀਨੀਅਰ ਕਪਤਾਨ ਪੁਲਿਸ ਜਿਲ੍ਹਾ ਐਸ.ਏ.ਐਸ. ਨਗਰ ਜੀ ਵੱਲੋਂ ਉਕਤ ਮੁਕੱਦਮਾ ਨੂੰ ਟਰੇਸ ਕਰਨ ਸਬੰਧੀ ਸੀ.ਆਈ.ਏ. ਸਟਾਫ ਨੂੰ ਟਾਸਕ ਦਿੱਤਾ ਗਿਆ ਸੀ। 

ਸ਼੍ਰੀ ਮਨਪ੍ਰੀਤ ਸਿੰਘ ਕਪਤਾਨ ਪੁਲਿਸ (ਦਿਹਾਤੀ) ਅਤੇ ਸ਼੍ਰੀ ਤਲਵਿੰਦਰ ਸਿੰਘ ਉਪ-ਕਪਤਾਨ ਪੁਲਿਸ (ਇੰਨਵੈਸਟੀਗੇਸ਼ਨ) ਜੀ ਦੀ ਨਿਗਰਾਨੀ ਹੇਠ ਕੰਮ ਕਰਦੇ ਹੋਏ ਇੰਸਪੈਕਟਰ ਹਰਮਿੰਦਰ ਸਿੰਘ ਇੰਚਾਰਜ ਸੀ.ਆਈ.ਏ. ਸਟਾਫ ਦੀ ਟੀਮ ਵੱਲੋਂ ਹਿਊਮਨ ਇੰਨਟੈਲੀਜੈਂਸ ਅਤੇ ਟੈਕਨੀਕਲ ਢੰਗ ਨਾਲ਼ ਤਫਤੀਸ਼ ਕਰਦੇ ਹੋਏ ਮੁਕੱਦਮਾ ਦੇ ਦੋਸ਼ੀਆਂਨ ਨੂੰ ਸਮੇਤ ਖੋਹ ਕੀਤੀ ਕਾਰ, ਮੋਬਾਇਲ ਫੋਨ ਅਤੇ ਤੇਜਧਾਰ ਹਥਿਆਰਾਂ ਸਮੇਤ ਸੈਕਟਰ-35ਸੀ, ਚੰਡੀਗੜ੍ਹ ਅਤੇ ਬਨੂੜ ਤੋਂ ਮਿਤੀ 12-10-2024 ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਖੋਹ ਕੀਤੀ ਕਾਰ ਦੋਸ਼ੀਆਂ ਦੀ ਨਿਸ਼ਾਨਦੇਹੀ ਤੇ ਹਾਊਸ ਫੈਡ ਕੰਪਲੈਕਸ ਬਨੂੜ ਦੇ ਫਲੈਟਾਂ ਦੀ ਪਾਰਕਿੰਗ ਵਿੱਚੋਂ ਬ੍ਰਾਮਦ ਕੀਤੀ ਗਈ। 

ਦੌਰਾਨੇ ਪੁੱਛਗਿੱਛ ਦੋਸ਼ੀਆਂ ਨੇ ਮੰਨਿਆ ਕਿ ਉਹ ਵੇਹਲੇ ਹਨ ਅਤੇ ਸਾਰੇ ਬਨੂੜ ਦੇ ਰਹਿਣ ਵਾਲ਼ੇ ਹਨ। ਜੋ ਇੱਕ ਦੂਸਰੇ ਨੂੰ ਕਾਫੀ ਸਮੇਂ ਤੋਂ ਜਾਣਦੇ ਸਨ। ਜੋ ਕਿ ਆਪਸ ਵਿੱਚ ਸਾਜਬਾਜ ਹੋ ਕੇ ਲੁੱਟ-ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਹਨ। ਦੋਸ਼ੀਆਂਨ ਦੀ ਪੁੱਛਗਿੱਛ ਤੇ ਖੁਲਾਸਾ ਹੋਇਆ ਕਿ ਉਹਨਾਂ ਵੱਲੋਂ ਉਕਤ ਖੋਹ ਕੀਤੀ ਕਾਰ ਪਰ ਆਪਣੇ ਇੱਕ ਹੋਰ ਸਾਥੀ ਸਮੇਤ ਸਵਾਰ ਹੋ ਕੇ, ਕਾਰ ਪਰ ਜਾਅਲੀ ਨੰਬਰ ਪਲੇਟ PB39-K-0088 ਲਗਾਕੇ ਮਿਤੀ 05-10-2024 ਨੂੰ ਪਰਵ ਪੁੱਤਰ ਸੰਜੀ ਕੁਮਾਰ ਜੋ ਕਿ ਮਕਾਨ ਨੰ: 6501 ਬਲਾਕ-ਜੀ ਐਰੋਸਿਟੀ, ਥਾਣਾ ਜੀਰਕਪੁਰ ਜਿਲਾ ਐਸ.ਏ.ਐਸ. ਨਗਰ ਦਾ ਰਹਿਣ ਵਾਲ਼ਾ ਹੈ। ਜੋ ਕਿ ਮਿਤੀ 05-10-2024 ਵਕਤ ਕ੍ਰੀਬ 1:30 ਏ.ਐਮ. ਤੇ ਸੈਕਟਰ-67 ਮੋਹਾਲ਼ੀ ਤੋਂ ਆਪਣੇ ਘਰ ਐਰੋਸਿਟੀ ਨੂੰ ਆ ਰਿਹਾ ਸੀ। 

ਜਿਸਨੂੰ ਉਕਤ ਦੋਸ਼ੀਆਂਨ ਨੇ ਨੇੜੇ ਗੋਇਲ ਬੇਕਰੀ ਬਲਾਕ-ਜੀ ਐਰੋਸਿਟੀ ਕੋਲ਼ ਉਸਦੇ ਮੋਟਰਸਾਈਕਲ ਵਿੱਚ ਪਿੱਛੋਂ ਗੱਡੀ ਮਾਰੀ ਅਤੇ ਉਸਤੇ ਤੇਜਧਾਰ ਹਥਿਆਰਾਂ ਨਾਲ਼ ਹਮਲਾ ਕਰ ਦਿੱਤਾ ਅਤੇ ਉਸ ਪਾਸੋਂ ਉਸਦਾ ਮੋਬਾਇਲ ਫੋਨ ਅਤੇ ਕੀਮਤੀ ਸਮਾਨ ਖੋਹਕੇ ਫਰਾਰ ਹੋ ਗਏ ਸਨ। ਜਿਸ ਸਬੰਧੀ ਥਾਣਾ ਜੀਰਕਪੁਰ ਵਿਖੇ ਮੁਕੱਦਮਾ ਨੰ: 440 ਮਿਤੀ 05-10-2024 ਅ/ਧ 126(2), 115(2), 304(2) BNS ਦਰਜ ਰਜਿਸਟਰ ਹੋਇਆ ਸੀ। ਉਕਤ ਦੋਸ਼ੀਆਂ ਦੀ ਗ੍ਰਿਫਤਾਰੀ ਨਾਲ਼ ਇਹ ਮੁਕੱਦਮਾ ਵੀ ਟਰੇਸ ਹੋ ਚੁੱਕਾ ਹੈ। 

ਦੋਸ਼ੀਆਂ ਦੀ ਪੁੱਛਗਿੱਛ ਦਾ ਵੇਰਵਾ:- 

1. ਪ੍ਰਭਜੋਤ ਸਿੰਘ ਉਰਫ ਪਾਰਸ ਪੁੱਤਰ ਜਗਤਾਰ ਸਿੰਘ ਵਾਸੀ ਨੇੜੇ ਓਲੀ ਮੈਰੀ ਸਕੂਲ ਬਨੂੜ, ਥਾਣਾ ਬਨੂੜ, ਜਿਲ੍ਹਾ ਪਟਿਆਲ਼ਾ। ਜਿਸਦੀ ਉਮਰ ਕ੍ਰੀਬ 23 ਸਾਲ ਹੈ, ਜੋ ਕਿ 10 ਕਲਾਸਾਂ ਪਾਸ ਹੈ ਅਤੇ ਅਨ-ਮੈਰਿਡ ਹੈ। ਜੋ ਕਿ ਪਿੱਛੋਂ ਵਾਰਡ ਨੰ: 4 ਪੀਰ ਬਾਬਾ ਕਲੋਨੀ, ਹੁਮਾਉਂਪੁਰ, ਸਰਹਿੰਦ, ਜਿਲਾ ਫਤਿਹਗੜ ਸਾਹਿਬ ਦਾ ਰਹਿਣ ਵਾਲ਼ਾ ਹੈ, ਜੋ ਹੁਣ ਪੱਕੇ ਤੌਰ ਤੇ ਬਨੂੜ ਆਪਣੇ ਨਾਨਕੇ ਘਰ ਉਕਤ ਪਤੇ ਪਰ ਰਹਿ ਰਿਹਾ ਹੈ। 

ਜਿਸਦੇ ਵਿਰੁੱਧ ਸਾਲ 2023 ਵਿੱਚ ਥਾਣਾ ਸਰਹਿੰਦ ਵਿਖੇ ਪਹਿਲਾਂ ਵੀ ਚੋਰੀ ਦਾ ਮੁਕੱਦਮਾ ਦਰਜ ਹੈ। ਹੁਣ ਵੀ ਇਹ ਦੋਸ਼ੀ ਮੁਕੱਦਮਾ ਨੰ: 69 ਮਿਤੀ 18-07-2024 ਅ/ਧ 118(1), 115(2), 126(1), 351(3), 324(4), 191(3), 190 ਬੀ.ਐਨ.ਐਸ. ਥਾਣਾ ਬਨੂੜ ਵਿੱਚ ਲੋੜੀਂਦਾ ਹੈ। 

2. ਨਿਤਿਸ਼ ਸ਼ਰਮਾਂ ਉਰਫ ਬਾਮਣ ਪੁੱਤਰ ਅਸ਼ਵਨੀ ਸ਼ਰਮਾਂ ਵਾਸੀ ਬਾਬਾ ਬੰਦਾ ਸਿੰਘ ਬਹਾਦਰ ਕਲੋਨੀ ਬਨੂੜ, ਥਾਣਾ ਬਨੂੜ, ਜਿਲ੍ਹਾ ਪਟਿਆਲ਼ਾ। ਜਿਸਦੀ ਉਮਰ ਕ੍ਰੀਬ 23 ਸਾਲ ਹੈ, ਜੋ ਕਿ ਬਾਰਾਂ ਕਲਾਸਾਂ ਪਾਸ ਹੈ ਅਤੇ ਅਨ-ਮੈਰਿਡ ਹੈ। ਦੋਸ਼ੀ ਵਿਰੁੱਧ ਪਹਿਲਾਂ ਕੋਈ ਮੁਕੱਦਮਾ ਦਰਜ ਨਹੀਂ ਹੈ। 

3. ਅਕਾਸ਼ਦੀਪ ਸ਼ਰਮਾਂ ਉਰਫ ਅਕਾਸ਼ ਪੁੱਤਰ ਪਿੰਦਰਪਾਲ ਵਾਸੀ ਗੋਇਲ ਕਲੋਨੀ ਬਨੂੜ, ਥਾਣਾ ਬਨੂੜ, ਜਿਲ੍ਹਾ ਪਟਿਆਲ਼ਾ। ਜਿਸਦੀ ਉਮਰ ਕ੍ਰੀਬ 19 ਸਾਲ ਹੈ, ਜੋ ਕਿ 10 ਕਲਾਸਾਂ ਪਾਸ ਹੈ ਅਤੇ ਅਨ-ਮੈਰਿਡ ਹੈ। ਦੋਸ਼ੀ ਵਿਰੁੱਧ ਪਹਿਲਾਂ ਕੋਈ ਮੁਕੱਦਮਾ ਦਰਜ ਨਹੀਂ ਹੈ। ਬ੍ਰਾਮਦਗੀ ਦਾ ਵੇਰਵਾ:- 1. ਖੋਹ ਕੀਤੀ ਕਾਰ ਨੰ: HP01-A-8533 ਮਾਰਕਾ Glanza Toyota ਜਿਸ ਪਰ ਜਾਅਲੀ ਨੰ: PB39-K-0088 ਲੱਗਾ ਹੋਇਆ ਹੈ। 2. ਖੋਹ ਕੀਤਾ ਮੋਬਾਇਲ ਮਾਰਕਾ ਵੀਵੋ 3. ਵਾਰਦਾਤਾਂ ਵਿੱਚ ਵਰਤੇ ਗਏ ਤੇਜਧਾਰ ਹਥਿਆਰ ਦੋਸ਼ੀ ਪੁਲਿਸ ਰਿਮਾਂਡ ਅਧੀਨ ਹਨ, ਜਿਨਾਂ ਪਾਸੋਂ ਹੋਰ ਕੀਤੀਆਂ ਵਾਰਦਾਤਾਂ ਸਬੰਧੀ ਪੁੱਛਗਿੱਛ ਕੀਤੀ ਜਾ ਰਹੀ ਹੈ।

 

Tags: Crime News Punjab , Punjab Police , Police , Crime News , S.A.S. Nagar Police , Mohali Police

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD