Wednesday, 22 July 2026

 

 

ਖ਼ਾਸ ਖਬਰਾਂ ਆਪ ਸਰਕਾਰ ਨੇ ਅਫ਼ਸਰਸ਼ਾਹੀ ਨੂੰ ਹਾਸ਼ੀਏ ’ਤੇ ਧੱਕਣ ਤੋਂ ਬਾਅਦ ਹੁਣ ਖੁੱਲ੍ਹੇਆਮ ਸਿਆਸਤ ਦਾ ਅਪਰਾਧੀਕਰਨ ਸ਼ੁਰੂ ਕਰ ਦਿੱਤਾ ਹੈ: ਸੁਨੀਲ ਜਾਖੜ ਪੰਜਾਬ ਵਿੱਚ ਪੇਪਰ ਲੀਕ ਹੋਣ ਦੇ ਮਾਮਲਿਆਂ ਵਿੱਚ ਮਾਨ ਤੇ ਬੈਂਸ ਅਸਤੀਫਾ ਦੇਣ: ਅਮਰਿੰਦਰ ਸਿੰਘ ਰਾਜਾ ਵੜਿੰਗ ਖਰੜ ਪੈਦਲ ਮਾਰਚ ਦਾ 9ਵਾਂ ਦਿਨ : ਰਵਿੰਦਰ ਸਿੰਘ ਖੇੜਾ ਨੇ ਨਿੱਜਰ ਰੋਡ 'ਤੇ ਬੰਦ ਪਈ ਸੀਵਰੇਜ ਲਾਈਨ ਦਾ ਮੁੱਦਾ ਚੁੱਕਿਆ ਸਾਰੇ ਹੜ੍ਹ ਮਾਰੇ ਇਲਾਕਿਆਂ ਵਿਚ ਹੜ੍ਹ ਰੋਕੂ ਕੰਮ ਮੁਕੰਮਲ ਕੀਤੇ ਜਾਣ: ਸੁਖਬੀਰ ਸਿੰਘ ਬਾਦਲ ਨੇ ਅਕਾਲੀ ਵਰਕਰਾਂ ਨੂੰ ਕੀਤੀ ਅਪੀਲ ਰੋਸ ਮੁਜ਼ਾਹਰਾ ਕਰ ਰਹੇ ਵਿਦਿਆਰਥੀਆਂ ਦੇ ਮਸਲੇ ਜਲਦੀ ਹੱਲ ਕਰੋ: ਸੁਖਬੀਰ ਸਿੰਘ ਬਾਦਲ ਨੇ ਕੇਂਦਰ ਸਰਕਾਰ ਨੂੰ ਕੀਤੀ ਅਪੀਲ ਓ.ਐਸ.ਡੀ. ਸੁਖਵੀਰ ਸਿੰਘ ਨੇ ਧੂਰੀ ਹਲਕੇ 'ਚ ਚੱਲ ਰਹੇ ਵਿਕਾਸ ਪ੍ਰੋਜੈਕਟਾਂ ਦਾ ਲਿਆ ਜਾਇਜ਼ਾ ਬੇਲਾ ਫਾਰਮੇਸੀ ਕਾਲਜ ਨੂੰ ਨਵਾਂ ਪੇਟੈਂਟ ਮਿਲਿਆ ਪੈਂਡਿੰਗ ਮਾਲੀਆ ਮਾਮਲਿਆਂ ਦਾ ਸਮੇਂ ਸਿਰ ਨਿਪਟਾਰਾ ਯਕੀਨੀ ਬਣਾਉਣ ਅਧਿਕਾਰੀ: ਆਸ਼ਿਕਾ ਜੈਨ ਭਗਵੰਤ ਮਾਨ ਸਰਕਾਰ ਦੀ ‘ਮਾਂਵਾਂ-ਧੀਆਂ ਸਤਿਕਾਰ ਯੋਜਨਾ’ 100 ਸਾਲ ਤੋਂ ਵੱਧ ਉਮਰ ਦੀਆਂ ਮਹਿਲਾਵਾਂ ਨੂੰ ਵੀ ਦੇ ਰਹੀ ਹੈ ਸਨਮਾਨ ਅਤੇ ਆਰਥਿਕ ਸਹਾਰਾ ਗਰਭਵਤੀ ਅਤੇ ਦੁੱਧ ਪਿਲਾਉਣ ਵਾਲੀਆਂ 4056 ਮਹਿਲਾਵਾਂ ਨੂੰ 1.70 ਕਰੋੜ ਦੀ ਵਿੱਤੀ ਸਹਾਇਤਾ : ਡਾ. ਬਲਜੀਤ ਕੌਰ ਉਦਯੋਗ-ਕੇਂਦਰਿਤ ਪੱਤਰਕਾਰੀ ਸਿੱਖਿਆ ਨੂੰ ਮਿਲੇਗਾ ਨਵਾਂ ਹੁਲਾਰਾ : ਆਰਬੀਯੂ ਨੇ ਨਾਮੀ ਨਿਊਜ਼ ਪੇਪਰ ਦੀ ਟਰੱਸਟ ਨਾਲ ਕੀਤਾ ਐਮਓਯੂ ਟਰਾਂਸਪੋਰਟ ਵਿਭਾਗ ਵੱਲੋਂ ਸੜਕ ਸੁਰੱਖਿਆ ਨੂੰ ਮਜ਼ਬੂਤ ਕਰਨ ਅਤੇ ਈ-ਚਲਾਨ ਸ਼ਿਕਾਇਤ ਪ੍ਰਣਾਲੀ ਨੂੰ ਸੁਚਾਰੂ ਬਣਾਉਣ ਲਈ ਵੱਡੇ ਕਦਮ: ਹਰਪਾਲ ਸਿੰਘ ਚੀਮਾ ਭਗਵੰਤ ਸਿੰਘ ਮਾਨ ਸਰਕਾਰ ਵੱਲੋਂ ਸ਼ੁਰੂ ਕੀਤੀਆਂ ਲੋਕ ਪੱਖੀ ਸਕੀਮਾਂ ਬਿਨਾਂ ਕਿਸੇ ਭੇਦਭਾਵ ਦੇ ਲਾਗੂ ਕੀਤੀਆਂ ਜਾ ਰਹੀਆਂ ਹਨ: ਕੁਲਵੰਤ ਸਿੰਘ ਰਾਹੁਲ ਚਾਬਾ ਨੇ ਆਜ਼ਾਦੀ ਦਿਵਸ ਸਮਾਰੋਹ ਦੀਆਂ ਤਿਆਰੀਆਂ ਦਾ ਲਿਆ ਜਾਇਜ਼ਾ ਵਿਧਾਇਕ ਸ਼ੈਰੀ ਕਲਸੀ ਪਿੰਡ ਦਾਨਿਆਂਵਾਲੀ ਪਹੁੰਚੇ ਆਫ਼ਤ ਪ੍ਰਬੰਧਨ ਲਈ ਸਿਖਲਾਈ ਅਤੇ ਤਿਆਰੀ ਹੀ ਸਭ ਤੋਂ ਪ੍ਰਭਾਵਸ਼ਾਲੀ ਹਥਿਆਰ - ਸਾਗਰ ਸੇਤੀਆ ਬ੍ਰਹਮ ਗਿਆਨ ਨੂੰ ਅਮਲ ਵਿੱਚ ਲਿਆ ਕੇ ਹੀ ਜੀਵਨ ਨੂੰ ਸਾਰਥਕ ਬਣਾਇਆ ਜਾ ਸਕਦਾ ਹੈ ਸੀ ਜੀ ਸੀ ਯੂਨੀਵਰਸਿਟੀ ਮੋਹਾਲੀ ਵਿਖੇ ਨਵੇਂ ਅਕਾਦਮਿਕ ਵਰ੍ਹੇ ਦੀ ਸ਼ੁਰੂਆਤ ਮੋਦੀ ਸਰਕਾਰ ਦੀ ਬਰਬਰਤਾ ਦੇ ਸ਼ਿਕਾਰ ਵਿਦਿਆਰਥੀਆਂ ਦੀ ਮਦਦ ਲਈ ਕੇਜਰੀਵਾਲ ਨੇ ਦਿਨ ਭਰ ਹਸਪਤਾਲ, ਥਾਣੇ ਤੋਂ ਲੈ ਕੇ ਜੰਤਰ-ਮੰਤਰ ਤੱਕ ਕੀਤੀ ਭੱਜ-ਦੌੜ ਪੰਜਾਬ ਕੈਬਨਿਟ ਨੇ ਪੰਜਾਬ ਵਿਧਾਨ ਸਭਾ ਦਾ 13ਵਾਂ ਇਜਲਾਸ 3 ਤੋਂ 10 ਅਗਸਤ ਤੱਕ ਸੱਦਣ ਨੂੰ ਦਿੱਤੀ ਪ੍ਰਵਾਨਗੀ ਵਿਧਾਇਕ ਅਜੀਤਪਾਲ ਕੋਹਲੀ ਵਲੋਂ ਮੁੱਖ ਮੰਤਰੀ ਤੀਰਥ ਯਾਤਰਾ ਬੱਸ ਸ੍ਰੀ ਅੰਮ੍ਰਿਤਸਰ ਸਾਹਿਬ ਲਈ ਰਵਾਨਾ

 

ਗੰਨ ਪੁਆਇੰਟ ਤੇ ਕਾਰ ਖੋਹ ਕਰਨ ਵਾਲ਼ੇ 02 ਦੋਸ਼ੀਆਂ ਨੂੰ ਮੋਹਾਲ਼ੀ ਪੁਲਿਸ ਵੱਲੋਂ ਕੀਤਾ ਗਿਆ ਗ੍ਰਿਫਤਾਰ

Crime News Punjab, Punjab Police, Police, Crime News, S.A.S. Nagar Police, Mohali Police

Web Admin

Web Admin

5 Dariya News

ਸਾਹਿਬਜ਼ਾਦਾ ਅਜੀਤ ਸਿੰਘ ਨਗਰ , 10 Oct 2024

Last updated on: Oct 10, 2024, 00:00 IST

ਸੀਨੀਅਰ ਕਪਤਾਨ ਪੁਲਿਸ, ਜਿਲਾ ਐਸ.ਏ.ਐਸ. ਨਗਰ ਸ਼੍ਰੀ ਦੀਪਕ ਪਾਰਿਕ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮਿਤੀ 07-10-2024 ਨੂੰ ਥਾਣਾ ਸੋਹਾਣਾ ਦੇ ਏਰੀਆ ਵਿੱਚੋਂ ਗੰਨ ਪੁਆਇੰਟ ਤੇ ਕਾਰ ਖੋਹ ਕਰਨ ਵਾਲ਼ੇ 02 ਦੋਸ਼ੀਆਂ ਨੂੰ ਮੋਹਾਲ਼ੀ ਪੁਲਿਸ ਵੱਲੋਂ ਤੁਰੰਤ ਅਤੇ ਪ੍ਰਭਾਵੀ ਐਕਸ਼ਨ ਲੈਂਦੇ ਹੋਏ 48 ਘੰਟਿਆਂ ਦੇ ਅੰਦਰ ਗ੍ਰਿਫਤਾਰ ਕਰ ਲਿਆ ਗਿਆ। ਐੱਸ ਐੱਸ ਪੀ ਦੀਪਕ ਪਾਰਿਕ ਨੇ ਦੱਸਿਆ ਕਿ ਸ਼੍ਰੀ ਗੌਰਵ ਯਾਦਵ ਡੀ.ਜੀ.ਪੀ. ਪੰਜਾਬ, ਸ਼੍ਰੀਮਤੀ ਨਿਲੰਬਰੀ ਵਿਜੈ ਜਗਦਲੇ ਡੀ ਆਈ ਜੀ ਦੇ ਦਿਸ਼ਾਂ ਨਿਰਦੇਸ਼ਾਂ ਮੁਤਾਬਕ, ਮਿਤੀ 07-10-2024 ਨੂੰ ਥਾਣਾ ਸੋਹਾਣਾ ਦੇ ਏਰੀਆ ਵਿੱਚੋਂ 02 ਨਾ-ਮਾਲੂਮ ਵਿਅਕਤੀਆਂ ਵੱਲੋਂ ਗੰਨ ਪੁਆਇੰਟ ਤੇ ਖੋਹ ਕੀਤੀ ਕਾਰ ਦੀ ਵਾਰਦਾਤ ਨੂੰ ਟਰੇਸ ਕਰਨ ਲਈ ਸ਼੍ਰੀ ਹਰਵੀਰ ਸਿੰਘ ਅਟਵਾਲ ਪੀ.ਪੀ.ਐਸ. ਕਪਤਾਨ ਪੁਲਿਸ (ਸ਼ਹਿਰੀ), ਸ਼੍ਰੀ ਹਰਸਿਮਰਨ ਸਿੰਘ ਪੀ.ਪੀ.ਐਸ. ਉਪ-ਕਪਤਾਨ ਪੁਲਿਸ (ਸ਼ਹਿਰੀ-2) ਅਤੇ ਸ਼੍ਰੀ ਤਲਵਿੰਦਰ ਸਿੰਘ ਪੀ.ਪੀ.ਐਸ. ਉਪ-ਕਪਤਾਨ ਪੁਲਿਸ (ਇੰਨਵੈਸਟੀਗੇਸ਼ਨ), ਜਿਲਾ ਐਸ.ਏ.ਐਸ. ਨਗਰ ਜੀ ਦੀ ਨਿਗਰਾਨੀ ਹੇਠ ਸੀ.ਆਈ.ਏ. ਸਟਾਫ ਨੂੰ ਟਾਸਕ ਦਿੱਤਾ ਗਿਆ ਸੀ ਅਤੇ ਹਦਾਇਤ ਕੀਤੀ ਗਈ ਸੀ ਕਿ ਖੋਹ ਕੀਤੀ ਕਾਰ ਦੀ ਵਾਰਦਾਤ ਨੂੰ ਹਰ ਸੰਭਵ ਕੋਸ਼ਿਸ਼ ਕਰਕੇ ਟਰੇਸ ਕਰੇ, ਜਿਸਤੇ ਇੰਸ: ਹਰਮਿੰਦਰ ਸਿੰਘ ਇੰਚਾਰਜ ਸੀ.ਆਈ.ਏ. ਸਟਾਫ ਅਤੇ ਉਹਨਾਂ ਦੀ ਟੀਮ ਵੱਲੋਂ ਥਾਣਾ ਸੋਹਾਣਾ ਦੇ ਏਰੀਆ ਵਿੱਚੋਂ ਖੋਹ ਕੀਤੀ ਕਾਰ ਮਾਰਕਾ HUNDAI AURA TEMPARORY ਨੰ: T1024CH 9260B, ਸਮੇਤ ਮੋਬਾਇਲ ਫੋਨ ਅਤੇ ਵਾਰਦਾਤ ਵਿੱਚ ਵਰਤਿਆ ਡੰਮੀ ਪਿਸਟਲ ਬ੍ਰਾਮਦ ਕਰਾਉਣ ਵਿੱਚ ਸਫਲਤਾ ਹਾਸਲ ਕੀਤੀ ਹੈ। ਮਿਤੀ 07-10-2024 ਨੂੰ ਵਿਸ਼ਾਲ ਪੁੱਤਰ ਸ਼੍ਰੀ ਨਰੇਸ਼ ਕੁਮਾਰ ਵਾਸੀ ਮਕਾਨ ਨੰ: 2715/3 ਸੈਕਟਰ 49ਸੀ, ਚੰਡੀਗੜ ਦੇ ਬਿਆਨਾਂ ਦੇ ਅਧਾਰ ਤੇ 02 ਨਾ-ਮਾਲੂਮ ਵਿਅਕਤੀਆਂ ਵਿਰੁੱਧ ਮੁਕੱਦਮਾ ਨੰ: 288 ਮਿਤੀ 07-10-2024 ਅ/ਧ 304 BNS 25-54-59 Arms Act ਥਾਣਾ ਸੋਹਾਣਾ ਦਰਜ ਰਜਿਸਟਰ ਹੋਇਆ ਸੀ ਕਿ ਉਸਨੇ ਮਿਤੀ 04-10-2024 ਨੂੰ ਉਕਤ ਕਾਰ ਖਰੀਦ ਕੀਤੀ ਸੀ। 

ਜਿਸਨੂੰ ਉਹ ਟੈਕਸੀ ਵਜੋਂ ਚਲਾਉਂਦਾ ਸੀ। ਮਿਤੀ 07-10-2024 ਦੀ ਸਵੇਰ ਨੂੰ ਉਹ ਆਪਣੀ ਟੈਕਸੀ ਪਰ ਸੈਕਟਰ-43 ਬੱਸ ਸਟੈਂਡ ਦੇ ਨੇੜੇ ਖੜ੍ਹਾ ਸੀ। ਜਿੱਥੇ ਕਿ ਉਸਨੂੰ ਕ੍ਰੀਬ 04:00 ਵਜੇ Indrive App ਰਾਹੀਂ ਸੈਕਟਰ-43 ਚੰਡੀਗੜ੍ਹ ਤੋਂ ਸੈਕਟਰ-109 ਮੋਹਾਲ਼ੀ ਦੀ ਰਾਈਡ ਬੁੱਕ ਹੋਈ ਸੀ। ਜਿਸਤੇ ਉਸਨੇ ਸੈਕਟਰ-43 ਨੇੜੇ ਬੱਸ ਸਟੈਂਡ ਤੋਂ 02 ਨਾ-ਮਾਲੂਮ ਵਿਅਕਤੀਆਂ ਨੂੰ ਗੱਡੀ ਵਿੱਚ ਪਿੱਕ ਕੀਤਾ ਸੀ ਅਤੇ ਉਹਨਾਂ ਨੂੰ ਗੱਡੀ ਵਿੱਚ ਬਿਠਾਕੇ ਉਹ ਸੈਕਟਰ-109 ਮੋਹਾਲ਼ੀ ਵੱਲ਼ ਚੱਲ ਪਿਆ ਸੀ। 

ਜਦੋਂ ਉਹ ਸੈਕਟਰ 85/86 ਚੌਂਕ ਮੋਹਾਲ਼ੀ ਨੇੜੇ ਪੁੱਜਾ ਤਾਂ ਸੁੰਨਸਾਨ ਸੜਕ ਤੇ ਉਹਨਾਂ ਵਿੱਚੋਂ ਇੱਕ ਵਿਅਕਤੀ ਨੇ ਪੇਸ਼ਾਬ ਕਰਨ ਦੇ ਬਹਾਨੇ ਨਾਲ਼ ਗੱਡੀ ਰੁਕਵਾ ਲਈ ਅਤੇ ਉਸ ਤੋਂ ਬਾਅਦ ਉਸਨੇ ਵਾਪਸ ਆ ਕੇ ਉਸਦਾ ਸ਼ੀਸ਼ਾ ਖੁਲਵਾਕੇ ਉਸਦੀ ਕੰਨ ਤੇ ਪਿਸਤੌਲ ਰੱਖ ਦਿੱਤਾ ਅਤੇ ਉਸਨੂੰ ਗੱਡੀ ਦੀ ਚਾਬੀ ਅਤੇ ਮੋਬਾਇਲ ਫੋਨ ਦੇਣ ਲਈ ਕਿਹਾ, ਜੋ ਵਿਸ਼ਾਲ ਨੇ ਡਰਦੇ ਮਾਰੇ ਗੱਡੀ ਦੀ ਚਾਬੀ ਅਤੇ ਮੋਬਾਇਲ ਫੋਨ ਉਹਨਾਂ ਦੇ ਹਵਾਲੇ ਕਰ ਦਿੱਤਾ ਅਤੇ ਨਾ-ਮਾਲੂਮ ਵਿਅਕਤੀ ਗੱਡੀ ਅਤੇ ਮੋਬਾਇਲ ਫੋਨ ਖੋਹ ਕੇ ਫਰਾਰ ਹੋ ਗਏ ਸਨ।

ਦੀਪਕ ਪਾਰਿਕ, ਸੀਨੀਅਰ ਕਪਤਾਨ ਪੁਲਿਸ ਜਿਲ੍ਹਾ ਐਸ.ਏ.ਐਸ. ਨਗਰ ਨੇ ਪ੍ਰੈਸ ਨੂੰ ਅੱਗੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸੀ.ਆਈ.ਏ. ਸਟਾਫ ਦੀ ਟੀਮ ਵੱਲੋਂ ਹਿਊਮਨ ਇੰਨਟੈਲੀਜੈਂਸ ਅਤੇ ਟੈਕਨੀਕਲ ਢੰਗ ਨਾਲ਼ ਤਫਤੀਸ਼ ਕਰਦੇ ਹੋਏ ਮੁਕੱਦਮਾ ਦੇ ਦੋਸ਼ੀਆਂਨ ਨੂੰ ਸਮੇਤ ਖੋਹ ਕੀਤੀ ਕਾਰ, ਮੋਬਾਇਲ ਫੋਨ ਅਤੇ ਡੰਮੀ ਪਿਸਟਲ ਸਮੇਤ MG Road ਨੇੜੇ ਮੈਟਰੋ ਸਟੇਸ਼ਨ, ਗੁੜਗਾਓਂ ਤੋਂ ਮਿਤੀ 09-10-2024 ਨੂੰ ਗ੍ਰਿਫਤਾਰ ਕੀਤਾ ਗਿਆ। ਦੌਰਾਨੇ ਪੁੱਛਗਿੱਛ ਦੋਸ਼ੀਆਂ ਨੇ ਮੰਨਿਆ ਕਿ ਉਹ ਕ੍ਰੀਬ 01 ਸਾਲ ਤੋਂ ਵੇਹਲੇ ਹਨ ਅਤੇ ਇੱਕ ਦੂਸਰੇ ਨੂੰ ਕਾਫੀ ਸਮੇਂ ਤੋਂ ਜਾਣਦੇ ਸਨ। ਦੋਨਾਂ ਨੇ ਆਪਸ ਵਿੱਚ ਸਾਜਬਾਜ ਹੋ ਕੇ ਟੈਕਸੀ ਗੱਡੀ ਖੋਹਣ ਦਾ ਪਲਾਨ ਬਣਾਇਆ ਸੀ। 

ਉਹਨਾਂ ਨੇ ਆਪਣੇ ਬਣਾਏ ਪਲਾਨ ਮੁਤਾਬਕ ਸਭ ਤੋਂ ਪਹਿਲਾਂ ਇਹਨਾਂ ਨੇ ਮਿਤੀ 06-10-2024 ਨੂੰ ਸੈਕਟਰ-44 ਪੈਟਰੌਲ ਪੰਪ ਦੇ ਸਾਹਮਣੇ ਇੱਕ ਵਿਅਕਤੀ ਜੋ ਕਿ ਰੋਡ ਤੇ ਰਾਤ ਸਮੇਂ ਆਪਣੀ ਗੱਡੀ ਵਿੱਚ ਸ਼ੀਸ਼ੇ ਖੋਲ੍ਹਕੇ ਸੁੱਤਾ ਪਿਆ ਸੀ, ਜਿਸਦਾ ਮੋਬਾਇਲ ਫੋਨ ਚੋਰੀ ਕੀਤਾ ਸੀ। ਜਿਨ੍ਹਾਂ ਨੇ ਚੋਰੀ ਕੀਤੇ ਮੋਬਾਇਲ ਫੋਨ ਵਿੱਚ ਫਰਜੀ ਨਾਮ Upkar Sidhu ਦੇ ਨਾਮ ਤੇ Indrive App ਡਾਊਨਲੋਡ ਕੀਤੀ ਸੀ। ਜਿਸ ਤੋਂ ਉਕਤ ਕਾਰ ਬੁੱਕ ਕਰਵਾਕੇ ਵਾਰਦਾਤ ਨੂੰ ਅੰਜਾਮ ਦਿੱਤਾ ਸੀ। ਦੋਸ਼ੀਆਂਨ ਵੱਲੋਂ ਵਾਰਦਾਤ ਵਿੱਚ Indrive App ਚਲਾਉਣ ਲਈ ਵਰਤਿਆ, ਚੋਰੀ ਕੀਤਾ ਮੋਬਾਇਲ ਫੋਨ ਵੀ ਬ੍ਰਾਮਦ ਕਰ ਲਿਆ ਹੈ।

ਦੋਸ਼ੀਆਂ ਦੀ ਪੁੱਛਗਿੱਛ ਦਾ ਵੇਰਵਾ :

1. ਦੋਸ਼ੀ ਰਣਜੀਤ ਸਿੰਘ ਪੁੱਤਰ ਹਰਭਜਨ ਸਿੰਘ ਪਿੰਡ ਦਿਓਣ ਥਾਣਾ ਸਦਰ ਬਠਿੰਡਾ, ਜਿਲ੍ਹਾ ਬਠਿੰਡਾ ਜਿਸਦੀ ਉਮਰ ਕ੍ਰੀਬ 28

ਸਾਲ ਹੈ, ਜੋ ਬਾਰਾਂ ਕਲਾਸ ਪਾਸ ਹੈ ਅਤੇ ਸ਼ਾਦੀ ਸ਼ੁਦਾ ਹੈ।

2. ਦੋਸ਼ੀ ਸਤਿੰਦਰਵੀਰ ਸਿੰਘ ਪੁੱਤਰ ਜਗਵੀਰ ਸਿੰਘ ਵਾਸੀ ਪਿੰਡ ਘੜੂੰਆਂ, ਥਾਣਾ ਘੜੂੰਆਂ, ਜਿਲ੍ਹਾ ਐਸ.ਏ.ਐਸ. ਨਗਰ। ਜਿਸਦੀ ਉਮਰ ਕ੍ਰੀਬ 27 ਸਾਲ ਹੈ, ਜੋ ਬਾਰਾਂ ਕਲਾਸ ਪਾਸ ਹੈ ਅਤੇ ਅਨ-ਮੈਰਿਡ ਹੈ। ਦੋਸ਼ੀਆਂਨ ਵਿਰੁੱਧ ਪਹਿਲਾਂ ਕੋਈ ਮੁਕੱਦਮਾ ਦਰਜ

ਨਹੀਂ ਹੈ।

ਬ੍ਰਾਮਦਗੀ ਦਾ ਵੇਰਵਾ :

1. ਖੋਹ ਕੀਤੀ ਕਾਰ ਮਾਰਕਾ HUNDAI AURA TEMPARORY ਨੰ: T1024CH 9260B,

2. ਵਾਰਦਾਤ ਵਿੱਚ ਵਰਤਿਆ ਡੰਮੀ ਪਿਸਟਲ

3. ਖੋਹ ਕੀਤਾ ਮੋਬਾਇਲ ਫੋਨ

4. ਚੋਰੀ ਕੀਤਾ ਗਿਆ ਮੋਬਾਇਲ ਫੋਨ (ਜਿਸ ਤੇ ਫਰਜੀ ਨਾਮ ਤੇ Indrive App ਡਾਊਨਲੋਡ ਕੀਤੀ ਸੀ)

ਦੋਸ਼ੀਆਂਨ ਨੂੰ ਅੱਜ ਮਿਤੀ 10-10-2024 ਨੂੰ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾ ਰਿਹਾ ਹੈ।

 

Tags: Crime News Punjab , Punjab Police , Police , Crime News , S.A.S. Nagar Police , Mohali Police

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD