Wednesday, 22 July 2026

 

 

ਖ਼ਾਸ ਖਬਰਾਂ ਖਰੜ ਪੈਦਲ ਮਾਰਚ ਦਾ 9ਵਾਂ ਦਿਨ : ਰਵਿੰਦਰ ਸਿੰਘ ਖੇੜਾ ਨੇ ਨਿੱਜਰ ਰੋਡ 'ਤੇ ਬੰਦ ਪਈ ਸੀਵਰੇਜ ਲਾਈਨ ਦਾ ਮੁੱਦਾ ਚੁੱਕਿਆ ਸਾਰੇ ਹੜ੍ਹ ਮਾਰੇ ਇਲਾਕਿਆਂ ਵਿਚ ਹੜ੍ਹ ਰੋਕੂ ਕੰਮ ਮੁਕੰਮਲ ਕੀਤੇ ਜਾਣ: ਸੁਖਬੀਰ ਸਿੰਘ ਬਾਦਲ ਨੇ ਅਕਾਲੀ ਵਰਕਰਾਂ ਨੂੰ ਕੀਤੀ ਅਪੀਲ ਰੋਸ ਮੁਜ਼ਾਹਰਾ ਕਰ ਰਹੇ ਵਿਦਿਆਰਥੀਆਂ ਦੇ ਮਸਲੇ ਜਲਦੀ ਹੱਲ ਕਰੋ: ਸੁਖਬੀਰ ਸਿੰਘ ਬਾਦਲ ਨੇ ਕੇਂਦਰ ਸਰਕਾਰ ਨੂੰ ਕੀਤੀ ਅਪੀਲ ਓ.ਐਸ.ਡੀ. ਸੁਖਵੀਰ ਸਿੰਘ ਨੇ ਧੂਰੀ ਹਲਕੇ 'ਚ ਚੱਲ ਰਹੇ ਵਿਕਾਸ ਪ੍ਰੋਜੈਕਟਾਂ ਦਾ ਲਿਆ ਜਾਇਜ਼ਾ ਬੇਲਾ ਫਾਰਮੇਸੀ ਕਾਲਜ ਨੂੰ ਨਵਾਂ ਪੇਟੈਂਟ ਮਿਲਿਆ ਪੈਂਡਿੰਗ ਮਾਲੀਆ ਮਾਮਲਿਆਂ ਦਾ ਸਮੇਂ ਸਿਰ ਨਿਪਟਾਰਾ ਯਕੀਨੀ ਬਣਾਉਣ ਅਧਿਕਾਰੀ: ਆਸ਼ਿਕਾ ਜੈਨ ਭਗਵੰਤ ਮਾਨ ਸਰਕਾਰ ਦੀ ‘ਮਾਂਵਾਂ-ਧੀਆਂ ਸਤਿਕਾਰ ਯੋਜਨਾ’ 100 ਸਾਲ ਤੋਂ ਵੱਧ ਉਮਰ ਦੀਆਂ ਮਹਿਲਾਵਾਂ ਨੂੰ ਵੀ ਦੇ ਰਹੀ ਹੈ ਸਨਮਾਨ ਅਤੇ ਆਰਥਿਕ ਸਹਾਰਾ ਗਰਭਵਤੀ ਅਤੇ ਦੁੱਧ ਪਿਲਾਉਣ ਵਾਲੀਆਂ 4056 ਮਹਿਲਾਵਾਂ ਨੂੰ 1.70 ਕਰੋੜ ਦੀ ਵਿੱਤੀ ਸਹਾਇਤਾ : ਡਾ. ਬਲਜੀਤ ਕੌਰ ਉਦਯੋਗ-ਕੇਂਦਰਿਤ ਪੱਤਰਕਾਰੀ ਸਿੱਖਿਆ ਨੂੰ ਮਿਲੇਗਾ ਨਵਾਂ ਹੁਲਾਰਾ : ਆਰਬੀਯੂ ਨੇ ਨਾਮੀ ਨਿਊਜ਼ ਪੇਪਰ ਦੀ ਟਰੱਸਟ ਨਾਲ ਕੀਤਾ ਐਮਓਯੂ ਟਰਾਂਸਪੋਰਟ ਵਿਭਾਗ ਵੱਲੋਂ ਸੜਕ ਸੁਰੱਖਿਆ ਨੂੰ ਮਜ਼ਬੂਤ ਕਰਨ ਅਤੇ ਈ-ਚਲਾਨ ਸ਼ਿਕਾਇਤ ਪ੍ਰਣਾਲੀ ਨੂੰ ਸੁਚਾਰੂ ਬਣਾਉਣ ਲਈ ਵੱਡੇ ਕਦਮ: ਹਰਪਾਲ ਸਿੰਘ ਚੀਮਾ ਭਗਵੰਤ ਸਿੰਘ ਮਾਨ ਸਰਕਾਰ ਵੱਲੋਂ ਸ਼ੁਰੂ ਕੀਤੀਆਂ ਲੋਕ ਪੱਖੀ ਸਕੀਮਾਂ ਬਿਨਾਂ ਕਿਸੇ ਭੇਦਭਾਵ ਦੇ ਲਾਗੂ ਕੀਤੀਆਂ ਜਾ ਰਹੀਆਂ ਹਨ: ਕੁਲਵੰਤ ਸਿੰਘ ਰਾਹੁਲ ਚਾਬਾ ਨੇ ਆਜ਼ਾਦੀ ਦਿਵਸ ਸਮਾਰੋਹ ਦੀਆਂ ਤਿਆਰੀਆਂ ਦਾ ਲਿਆ ਜਾਇਜ਼ਾ ਵਿਧਾਇਕ ਸ਼ੈਰੀ ਕਲਸੀ ਪਿੰਡ ਦਾਨਿਆਂਵਾਲੀ ਪਹੁੰਚੇ ਆਫ਼ਤ ਪ੍ਰਬੰਧਨ ਲਈ ਸਿਖਲਾਈ ਅਤੇ ਤਿਆਰੀ ਹੀ ਸਭ ਤੋਂ ਪ੍ਰਭਾਵਸ਼ਾਲੀ ਹਥਿਆਰ - ਸਾਗਰ ਸੇਤੀਆ ਬ੍ਰਹਮ ਗਿਆਨ ਨੂੰ ਅਮਲ ਵਿੱਚ ਲਿਆ ਕੇ ਹੀ ਜੀਵਨ ਨੂੰ ਸਾਰਥਕ ਬਣਾਇਆ ਜਾ ਸਕਦਾ ਹੈ ਸੀ ਜੀ ਸੀ ਯੂਨੀਵਰਸਿਟੀ ਮੋਹਾਲੀ ਵਿਖੇ ਨਵੇਂ ਅਕਾਦਮਿਕ ਵਰ੍ਹੇ ਦੀ ਸ਼ੁਰੂਆਤ ਮੋਦੀ ਸਰਕਾਰ ਦੀ ਬਰਬਰਤਾ ਦੇ ਸ਼ਿਕਾਰ ਵਿਦਿਆਰਥੀਆਂ ਦੀ ਮਦਦ ਲਈ ਕੇਜਰੀਵਾਲ ਨੇ ਦਿਨ ਭਰ ਹਸਪਤਾਲ, ਥਾਣੇ ਤੋਂ ਲੈ ਕੇ ਜੰਤਰ-ਮੰਤਰ ਤੱਕ ਕੀਤੀ ਭੱਜ-ਦੌੜ ਪੰਜਾਬ ਕੈਬਨਿਟ ਨੇ ਪੰਜਾਬ ਵਿਧਾਨ ਸਭਾ ਦਾ 13ਵਾਂ ਇਜਲਾਸ 3 ਤੋਂ 10 ਅਗਸਤ ਤੱਕ ਸੱਦਣ ਨੂੰ ਦਿੱਤੀ ਪ੍ਰਵਾਨਗੀ ਵਿਧਾਇਕ ਅਜੀਤਪਾਲ ਕੋਹਲੀ ਵਲੋਂ ਮੁੱਖ ਮੰਤਰੀ ਤੀਰਥ ਯਾਤਰਾ ਬੱਸ ਸ੍ਰੀ ਅੰਮ੍ਰਿਤਸਰ ਸਾਹਿਬ ਲਈ ਰਵਾਨਾ ਜ਼ਿਲ੍ਹਾ ਚੋਣ ਅਫ਼ਸਰ ਨਵਜੋਤ ਕੌਰ ਵਲੋਂ 4 ਬੀ.ਐੱਲ.ਓਜ਼ ਦਾ ਵਿਸ਼ੇਸ਼ ਸਨਮਾਨ ਮੋਗਾ ਗ੍ਰਨੇਡ ਹਮਲੇ ’ਚ ਸ਼ਾਮਲ 3 ਮੁੱਖ ਦੋਸ਼ੀਆਂ ਸਣੇ 17 ਵਿਅਕਤੀਆਂ ਗ੍ਰਿਫ਼ਤਾਰ

 

ਮੋਹਾਲ਼ੀ ਪੁਲਿਸ ਵੱਲੋਂ ਫੈਕਟਰੀਆਂ ਨੂੰ ਪਾੜ ਲਗਾਕੇ ਚੋਰੀ ਕਰਨ ਵਾਲਾ 06 ਮੈਂਬਰੀ ਗਿਰੋਹ ਗ੍ਰਿਫ਼ਤਾਰ

Crime News Punjab, Punjab Police, Police, Crime News, S.A.S. Nagar Police, Mohali Police

Web Admin

Web Admin

5 Dariya News

ਐਸ.ਏ.ਐਸ.ਨਗਰ , 18 Sep 2024

Last updated on: Sep 18, 2024, 00:00 IST

ਡਾ. ਜੋਤੀ ਯਾਦਵ, ਕਪਤਾਨ ਪੁਲਿਸ (ਇੰਨਵੈਸਟੀਗੇਸ਼ਨ) ਜ਼ਿਲ੍ਹਾ ਐਸ.ਏ.ਐਸ. ਨਗਰ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸ਼੍ਰੀ ਦੀਪਕ ਪਾਰਿਕ ਆਈ.ਪੀ.ਐਸ. ਸੀਨੀਅਰ ਕਪਤਾਨ ਪੁਲਿਸ, ਜ਼ਿਲ੍ਹਾ ਐਸ.ਏ.ਐਸ. ਨਗਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਐਸ.ਏ.ਐਸ. ਨਗਰ (ਮੋਹਾਲ਼ੀ) ਪੁਲਿਸ ਵੱਲੋਂ ਮਾੜੇ ਅਨਸਰਾਂ ਵਿਰੁੱਧ ਚਲਾਈ ਮੁਹਿਮ ਦੌਰਾਨ ਤਲਵਿੰਦਰ ਸਿੰਘ, ਉੱਪ ਕਤਪਾਨ ਪੁਲਿਸ (ਇੰਨਵੈਸਟੀਗੇਸ਼ਨ) ਜ਼ਿਲ੍ਹਾ ਐਸ.ਏ.ਐਸ. ਨਗਰ ਦੀ ਨਿਗਰਾਨੀ ਹੇਠ ਇੰਸਪੈਕਟਰ ਹਰਮਿੰਦਰ ਸਿੰਘ ਇੰਚਾਰਜ ਸੀ.ਆਈ.ਏ. ਸਟਾਫ ਮੋਹਾਲ਼ੀ ਦੀ ਟੀਮ ਵੱਲੋਂ ਫੈਕਟਰੀਆਂ ਨੂੰ ਪਾੜ ਲਗਾਕੇ ਚੋਰੀ ਕਰਨ ਵਾਲ਼ੇ 06 ਮੈਂਬਰੀ ਗਿਰੋਹ ਨੂੰ ਵਾਰਦਾਤ ਵਿੱਚ ਵਰਤੀ ਜਾਂਦੀ ਗੱਡੀ ਮਾਰਕਾ ਮਹਿੰਦਰਾ ਪਿੱਕਅੱਪ ਸਮੇਤ ਗ੍ਰਿਫਤਾਰ ਕਰਕੇ ਗਰਿੱਡ, ਬੈਟਰੀ ਪਲੇਟਾਂ ਅਤੇ ਪੈਲੇਟ ਬ੍ਰਾਮਦ ਕਰਾਉਣ ਵਿੱਚ ਸਫਲਤਾ ਹਾਸਲ ਕੀਤੀ ਗਈ ਹੈ।

ਡਾ. ਜੋਤੀ ਯਾਦਵ, ਆਈ.ਪੀ.ਐਸ. ਕਪਤਾਨ ਪੁਲਿਸ (ਇੰਨਵੈਸਟੀਗੇਸ਼ਨ) ਜ਼ਿਲ੍ਹਾ ਐਸ.ਏ.ਐਸ. ਨਗਰ ਨੇ ਪ੍ਰੈਸ ਨੂੰ ਅੱਗੇ ਦੱਸਿਆ ਕਿ ਥਾਣਾ ਸਦਰ ਕੁਰਾਲ਼ੀ ਅਤੇ ਥਾਣਾ ਸਦਰ ਖਰੜ੍ਹ ਦੇ ਏਰੀਆ ਵਿੱਚ ਨਾ-ਮਾਲੂਮ ਵਿਅਕਤੀਆਂ ਵੱਲੋਂ ਫੈਕਟਰੀਆਂ ਨੂੰ ਪਾੜ ਲਗਾਕੇ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਗਿਆ ਸੀ। ਜਿਸ ਸਬੰਧ ਵਿੱਚ ਥਾਣਾ ਸਦਰ ਕੁਰਾਲ਼ੀ ਅਤੇ ਥਾਣਾ ਸਦਰ ਖਰੜ੍ਹ ਵਿਖੇ ਦੋ ਅਲੱਗ-ਅਲੱਗ ਮੁਕੱਦਮੇ ਦਰਜ ਰਜਿਸਟਰ ਹੋਏ ਸਨ। 

ਜੋ ਅਨ-ਟਰੇਸ ਸਨ। ਸੀ.ਆਈ.ਏ. ਸਟਾਫ ਦੀ ਟੀਮ ਵੱਲੋਂ ਟੈਕਨੀਕਲ ਐਨਾਲਾਇਸਿਸ ਅਤੇ ਹਿਊਮਨ ਸੋਰਸਾਂ ਰਾਹੀਂ ਤਫਤੀਸ਼ ਕਰਦੇ ਹੋਏ ਨਾ-ਮਾਲੂਮ ਪਾੜ ਚੋਰ ਗਿਰੋਹ ਦੇ ਦੋਸ਼ੀਆਂਨ ਨੂੰ ਟਰੇਸ ਕਰਕੇ, ਗ੍ਰਿਫਤਾਰ ਕੀਤਾ।    ਉਨ੍ਹਾਂ ਅੱਗੇ ਦੱਸਿਆ ਕਿ ਮਿਤੀ 05-09-2024 ਨੂੰ ਸਨੀ ਮਲਿਕ ਪੁੱਤਰ ਸ਼੍ਰੀ ਰਿਸ਼ੀਪਾਲ ਮਲਿਕ ਵਾਸੀ ਮਕਾਨ ਨੰ: 4352 ਸੈਕਟਰ-125 ਸੰਨੀ ਇੰਨਕਲੇਵ ਖਰੜ੍ਹ ਥਾਣਾ ਸਿਟੀ ਖਰੜ੍ਹ ਦੇ ਬਿਆਨਾ ਦੇ ਅਧਾਰ ਤੇ ਮੁਕੱਦਮਾ ਨੰ: 35 ਮਿਤੀ 05-09-2024 ਅ/ਧ 331(4), 305 BNS ਥਾਣਾ ਸਦਰ ਕੁਰਾਲ਼ੀ ਦਰਜ ਰਜਿਸਟਰ ਹੋਇਆ ਸੀ, ਕਿ ਉਸਨੇ ਪਿੰਡ ਸਿੰਘਪੁਰਾ ਵਿਖੇ ਬੈਕਸਾਈਡ ਫੋਕਲ ਪੁਆਇੰਟ ਇੱਕ ਫੈਕਟਰੀ ਸ਼ਿਵਾ ਬੈਟਰੀ ਇੰਡਸਟਰੀਜ ਦੇ ਨਾਮ ਪਰ ਕ੍ਰੀਬ 10 ਸਾਲ ਪਹਿਲਾਂ ਲਗਾਈ ਸੀ। 

ਜਿੱਥੇ ਕਿ BLAZE ਨਾਮ ਦੀਆਂ ਵੱਖ-ਵੱਖ ਐਮਪੇਅਰ ਦੀਆਂ ਬੈਟਰੀਆਂ ਬਣਦੀਆਂ ਹਨ। ਫੈਕਟਰੀ ਵਿੱਚ ਕ੍ਰੀਬ 25 ਮੁਲਾਜਮ ਕੰਮ ਕਰਦੇ ਹਨ ਅਤੇ 02 ਸੁਰੱਖਿਆ ਗਾਰਡ ਵੀ ਦਿਨ ਅਤੇ ਰਾਤ ਡਿਊਟੀ ਕਰਦੇ ਹਨ। ਉਸਦੀ ਫੈਕਟਰੀ ਵਿੱਚ ਮਿਤੀ 04/05-09-2024 ਦੀ ਦਰਮਿਆਨੀ ਰਾਤ ਨੂੰ ਨਾ-ਮਾਲੂਮ ਦੋਸ਼ੀਆਂਨ ਵੱਲੋਂ ਬੈਕਸਾਈਡ ਦੀ ਕੰਧ ਕ੍ਰੀਬ 03 ਫੁੱਟ ਚੌੜਾ ਪਾੜ ਲਗਾਕੇ ਫੈਕਟਰੀ ਵਿੱਚੋਂ ਭਾਰੀ ਮਾਤਰਾ ਵਿੱਚ ਗਰਿੱਡ ਅਤੇ ਬੈਟਰੀ ਪਲੇਟਾਂ ਚੋਰੀ ਕਰ ਲਈਆਂ ਸਨ। 

ਇਸ ਤੋਂ ਪਹਿਲਾਂ ਵੀ ਮਿਤੀ 14-08-2024 ਨੂੰ ਰਾਤ ਸਮੇਂ ਉਕਤ ਨਾ-ਮਾਲੂਮ ਚੋਰਾਂ ਵੱਲੋਂ ਦੂਸਰੀ ਕੰਧ ਨੂੰ ਪਾੜ ਲਗਾਕੇ ਭਾਰੀ ਮਾਤਰਾ ਵਿੱਚ ਗਰਿੱਡ ਅਤੇ ਬੈਟਰੀ ਪਲੇਟਾਂ ਚੋਰੀ ਕਰ ਲਈਆਂ ਸਨ। ਜਿਨਾਂ ਦੀ ਕੀਮਤ ਕ੍ਰੀਬ 10 ਲੱਖ ਰੁਪਏ ਸੀ। ਇਸੇ ਤਰਾਂ ਮਿਤੀ 14-09-2024 ਨੂੰ ਏਕਮਨੂਰ ਸਿੰਘ ਬਰਾੜ ਪੁੱਤਰ ਹਰਚੰਦ ਸਿੰਘ ਬਰਾੜ ਵਾਸੀ ਮਕਾਨ ਨੰ: 199, ਸੈਕਟਰ 21ਏ, ਚੰਡੀਗੜ ਦੇ ਬਿਆਨਾ ਦੇ ਅਧਾਰ ਤੇ ਮੁਕੱਦਮਾ ਨੰ: 234 ਮਿਤੀ 14-09-2024 ਅ/ਧ 331(4), 305 BNS ਥਾਣਾ ਸਦਰ ਖਰੜ ਦਰਜ ਰਜਿਸਟਰ ਹੋਇਆ ਸੀ, ਕਿ ਮੈਂ ਬਾਬਾ ਫਰੀਦ ਸਪੰਨ ਪਾਇਪ ਫੈਕਟਰੀ ਦੇ ਨਾਮ ਪਰ ਮਾਨਖੇੜੀ ਰੋਡ ਘੜੂੰਆਂ ਵਿਖੇ ਫੈਕਟਰੀ ਚਲਾ ਰਿਹਾ ਹਾਂ। 

ਮੇਰੀ ਫੈਕਟਰੀ ਦੇ ਵਿੱਚ 20 ਦੇ ਕ੍ਰੀਬ ਵਰਕਰ ਹਨ। ਉਸਦੀਫੈਕਟਰੀ ਵਿੱਚ ਮਿਤੀ 29/30-08-2024 ਦੀ ਦਰਮਿਆਨੀ ਰਾਤ ਨੂੰ ਨਾ-ਮਾਲੂਮ ਦੋਸ਼ੀਆਂਨ ਵੱਲੋਂ ਫੈਕਟਰੀ ਦੀ ਕੰਧ ਨੂੰ ਪਾੜ ਲਗਾਕੇ, ਫੈਕਟਰੀ ਵਿੱਚੋਂ 10 ਪੈਲੇਟ 700 MMNP-2 ਅਤੇ 04 ਪੈਲੇਟ 800 MMNP-3  ਚੋਰੀ ਕਰ ਲਈਆਂ ਸਨ। ਜਿਨਾਂ ਦੀ ਕੀਮਤ ਕ੍ਰੀਬ ਢਾਈ ਲੱਖ ਰੁਪਏ ਹੈ। 

ਨਾਮ ਪਤਾ ਦੋਸ਼ੀਆਂਨ:-

1. ਸਾਜਨ ਪੁੱਤਰ ਮਹੀਪਾਲ ਵਾਸੀ ਮਕਾਨ ਨੰ: 502 ਰੱਤਪੁਰ ਕਲੋਨੀ, ਪੰਜੌਰ, ਥਾਣਾ ਸਿਟੀ ਪੰਜੌਰ, ਜਿਲਾ ਪੰਚਕੂਲਾ, ਹਰਿਆਣਾ, ਉਮਰ ਕ੍ਰੀਬ 32 ਸਾਲ

2. ਵਿਸ਼ਾਲ ਪੁੱਤਰ ਹਜੂਰੀ ਵਾਸੀ ਵਾਰਡ ਨੰ-16 ਬੰਗਾਲਾ ਬਸਤੀ ਨੇੜੇ ਰੇਲਵੇ ਸਟੇਸ਼ਨ ਕੁਰਾਲ਼ੀ, ਥਾਣਾ ਸਿਟੀ ਕੁਰਾਲ਼ੀ, ਜਿਲਾ ਐਸ.ਏ.ਐਸ. ਨਗਰ। ਉਮਰ ਕ੍ਰੀਬ 26 ਸਾਲ (ਦੋਸ਼ੀ ਵਿਰੁੱਧ ਪਹਿਲਾਂ ਵੀ ਥਾਣਾ ਸਿਟੀ ਕੁਰਾਲ਼ੀ ਅਤੇ ਥਾਣਾ ਸਿਟੀ ਰੋਪੜ ਵਿੱਚ ਚੋਰੀ ਦੇ 02 ਮੁਕੱਦਮੇ ਦਰਜ ਹਨ)

3. ਰਾਹੁਲ ਪੁੱਤਰ ਕਿਸ਼ਨ ਵਾਸੀ ਮਕਾਨ ਨੰ: 537 ਰੱਤਪੁਰ ਕਲੋਨੀ, ਪੰਜੌਰ, ਥਾਣਾ ਸਿਟੀ ਪੰਜੌਰ, ਜਿਲਾ ਪੰਚਕੂਲਾ, ਹਰਿਆਣਾ। ਉਮਰ ਕ੍ਰੀਬ 26 ਸਾਲ

4. ਬਤਾਬ ਪੁੱਤਰ ਸੋਮਨਾਥ ਵਾਸੀ ਪਿੰਡ ਚੰਡੀ ਕੋਟਕਾ, ਥਾਣਾ ਨਾਢਾ ਸਾਹਿਬ, ਜਿਲਾ ਪੰਚਕੂਲਾ, ਹਰਿਆਣਾ। ਉਮਰ ਕ੍ਰੀਬ 38 ਸਾਲ

5. ਸੁਨੀਲ ਪੁੱਤਰ ਮੋਹਣਾ ਵਾਸੀ ਮਕਾਨ ਨੰ: 30 ਪਿੰਡ ਖੋਲ਼ੀ, ਥਾਣਾ ਮੜਾ ਆਲ਼ੀ, ਜਿਲਾ ਪੰਚਕੂਲਾ, ਹਰਿਆਣਾ। ਉਮਰ ਕ੍ਰੀਬ 35 ਸਾਲ

6. ਹਜੂਰੀ ਪੁੱਤਰ ਨਸੀਬਾ ਵਾਸੀ ਵਾਰਡ ਨੰ-16, ਬੰਗਾਲਾ ਬਸਤੀ ਨੇੜੇ ਰੇਲਵੇ ਸਟੇਸ਼ਨ, ਕੁਰਾਲ਼ੀ, ਥਾਣਾ ਸਿਟੀ ਕੁਰਾਲ਼ੀ, ਜਿਲਾ ਐਸ.ਏ.ਐਸ. ਨਗਰ। ਉਮਰ ਕ੍ਰੀਬ 50 ਸਾਲ

 

ਦੋਸ਼ੀਆਂਨ ਪਾਸੋਂ ਬ੍ਰਾਮਦ ਕੀਤੇ ਸਮਾਨ ਦਾ ਵੇਰਵਾ: 

1) ਗਰਿੱਡ, ਬੈਟਰੀ ਪਲੇਟਾਂ ਅਤੇ ਸਿੱਕਾ ਵਜਨ (ਕ੍ਰੀਬ ਢਾਈ ਟੰਨ) ਜੋ ਕਿ ਬੈਟਰੀ ਵਿੱਚ ਪੈਂਦਾ ਹੈ, ਕੀਮਤ ਕ੍ਰੀਬ 10 ਲੱਖ ਰੁਪਏ

2) 10 ਪੈਲੇਟ 700 MMNP-2 ਅਤੇ 04 ਪੈਲੇਟ 800 MMNP-3 ਜਿਸ ਤੋਂ ਪਾਇਪ ਤਿਆਰ ਕੀਤੇ ਜਾਂਦੇ ਹਨ। ਕੀਮਤ ਕ੍ਰੀਬ  ਢਾਈ ਲੱਖ ਰੁਪਏ

3) ਵਾਰਦਾਤਾਂ ਵਿੱਚ ਵਰਤੀ ਜਾਣ ਵਾਲ਼ੀ ਗੱਡੀ ਨੰ: HR58-B-8866 ਮਾਰਕਾ ਮਹਿੰਦਰਾ ਪਿੱਕਅੱਪ   

ਦੋਸ਼ੀ ਪੁਲਿਸ ਰਿਮਾਂਡ ਅਧੀਨ ਹਨ। ਦੋਸ਼ੀਆਂਨ ਨੇ ਆਪਣੀ ਪੁੱਛਗਿੱਛ ਤੇ ਮੰਨਿਆ ਕਿ ਉਹਨਾਂ ਨੇ ਉਕਤ ਚੋਰੀਆਂ ਤੋਂ ਇਲਾਵਾ ਪਿੰਡ ਬੰਨਮਾਜਰਾ ਜਿਲਾ ਰੋਪੜ ਤੋਂ ਲੋਹੇ ਦੀਆਂ ਚਾਦਰਾਂ ਚੋਰੀ ਕੀਤੀਆਂ ਸਨ।

 

Tags: Crime News Punjab , Punjab Police , Police , Crime News , S.A.S. Nagar Police , Mohali Police

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD