Thursday, 23 July 2026

 

 

ਖ਼ਾਸ ਖਬਰਾਂ ਆਪ ਸਰਕਾਰ ਨੇ ਅਫ਼ਸਰਸ਼ਾਹੀ ਨੂੰ ਹਾਸ਼ੀਏ ’ਤੇ ਧੱਕਣ ਤੋਂ ਬਾਅਦ ਹੁਣ ਖੁੱਲ੍ਹੇਆਮ ਸਿਆਸਤ ਦਾ ਅਪਰਾਧੀਕਰਨ ਸ਼ੁਰੂ ਕਰ ਦਿੱਤਾ ਹੈ: ਸੁਨੀਲ ਜਾਖੜ ਪੰਜਾਬ ਵਿੱਚ ਪੇਪਰ ਲੀਕ ਹੋਣ ਦੇ ਮਾਮਲਿਆਂ ਵਿੱਚ ਮਾਨ ਤੇ ਬੈਂਸ ਅਸਤੀਫਾ ਦੇਣ: ਅਮਰਿੰਦਰ ਸਿੰਘ ਰਾਜਾ ਵੜਿੰਗ ਖਰੜ ਪੈਦਲ ਮਾਰਚ ਦਾ 9ਵਾਂ ਦਿਨ : ਰਵਿੰਦਰ ਸਿੰਘ ਖੇੜਾ ਨੇ ਨਿੱਜਰ ਰੋਡ 'ਤੇ ਬੰਦ ਪਈ ਸੀਵਰੇਜ ਲਾਈਨ ਦਾ ਮੁੱਦਾ ਚੁੱਕਿਆ ਸਾਰੇ ਹੜ੍ਹ ਮਾਰੇ ਇਲਾਕਿਆਂ ਵਿਚ ਹੜ੍ਹ ਰੋਕੂ ਕੰਮ ਮੁਕੰਮਲ ਕੀਤੇ ਜਾਣ: ਸੁਖਬੀਰ ਸਿੰਘ ਬਾਦਲ ਨੇ ਅਕਾਲੀ ਵਰਕਰਾਂ ਨੂੰ ਕੀਤੀ ਅਪੀਲ ਰੋਸ ਮੁਜ਼ਾਹਰਾ ਕਰ ਰਹੇ ਵਿਦਿਆਰਥੀਆਂ ਦੇ ਮਸਲੇ ਜਲਦੀ ਹੱਲ ਕਰੋ: ਸੁਖਬੀਰ ਸਿੰਘ ਬਾਦਲ ਨੇ ਕੇਂਦਰ ਸਰਕਾਰ ਨੂੰ ਕੀਤੀ ਅਪੀਲ ਓ.ਐਸ.ਡੀ. ਸੁਖਵੀਰ ਸਿੰਘ ਨੇ ਧੂਰੀ ਹਲਕੇ 'ਚ ਚੱਲ ਰਹੇ ਵਿਕਾਸ ਪ੍ਰੋਜੈਕਟਾਂ ਦਾ ਲਿਆ ਜਾਇਜ਼ਾ ਬੇਲਾ ਫਾਰਮੇਸੀ ਕਾਲਜ ਨੂੰ ਨਵਾਂ ਪੇਟੈਂਟ ਮਿਲਿਆ ਪੈਂਡਿੰਗ ਮਾਲੀਆ ਮਾਮਲਿਆਂ ਦਾ ਸਮੇਂ ਸਿਰ ਨਿਪਟਾਰਾ ਯਕੀਨੀ ਬਣਾਉਣ ਅਧਿਕਾਰੀ: ਆਸ਼ਿਕਾ ਜੈਨ ਭਗਵੰਤ ਮਾਨ ਸਰਕਾਰ ਦੀ ‘ਮਾਂਵਾਂ-ਧੀਆਂ ਸਤਿਕਾਰ ਯੋਜਨਾ’ 100 ਸਾਲ ਤੋਂ ਵੱਧ ਉਮਰ ਦੀਆਂ ਮਹਿਲਾਵਾਂ ਨੂੰ ਵੀ ਦੇ ਰਹੀ ਹੈ ਸਨਮਾਨ ਅਤੇ ਆਰਥਿਕ ਸਹਾਰਾ ਗਰਭਵਤੀ ਅਤੇ ਦੁੱਧ ਪਿਲਾਉਣ ਵਾਲੀਆਂ 4056 ਮਹਿਲਾਵਾਂ ਨੂੰ 1.70 ਕਰੋੜ ਦੀ ਵਿੱਤੀ ਸਹਾਇਤਾ : ਡਾ. ਬਲਜੀਤ ਕੌਰ ਉਦਯੋਗ-ਕੇਂਦਰਿਤ ਪੱਤਰਕਾਰੀ ਸਿੱਖਿਆ ਨੂੰ ਮਿਲੇਗਾ ਨਵਾਂ ਹੁਲਾਰਾ : ਆਰਬੀਯੂ ਨੇ ਨਾਮੀ ਨਿਊਜ਼ ਪੇਪਰ ਦੀ ਟਰੱਸਟ ਨਾਲ ਕੀਤਾ ਐਮਓਯੂ ਟਰਾਂਸਪੋਰਟ ਵਿਭਾਗ ਵੱਲੋਂ ਸੜਕ ਸੁਰੱਖਿਆ ਨੂੰ ਮਜ਼ਬੂਤ ਕਰਨ ਅਤੇ ਈ-ਚਲਾਨ ਸ਼ਿਕਾਇਤ ਪ੍ਰਣਾਲੀ ਨੂੰ ਸੁਚਾਰੂ ਬਣਾਉਣ ਲਈ ਵੱਡੇ ਕਦਮ: ਹਰਪਾਲ ਸਿੰਘ ਚੀਮਾ ਭਗਵੰਤ ਸਿੰਘ ਮਾਨ ਸਰਕਾਰ ਵੱਲੋਂ ਸ਼ੁਰੂ ਕੀਤੀਆਂ ਲੋਕ ਪੱਖੀ ਸਕੀਮਾਂ ਬਿਨਾਂ ਕਿਸੇ ਭੇਦਭਾਵ ਦੇ ਲਾਗੂ ਕੀਤੀਆਂ ਜਾ ਰਹੀਆਂ ਹਨ: ਕੁਲਵੰਤ ਸਿੰਘ ਰਾਹੁਲ ਚਾਬਾ ਨੇ ਆਜ਼ਾਦੀ ਦਿਵਸ ਸਮਾਰੋਹ ਦੀਆਂ ਤਿਆਰੀਆਂ ਦਾ ਲਿਆ ਜਾਇਜ਼ਾ ਵਿਧਾਇਕ ਸ਼ੈਰੀ ਕਲਸੀ ਪਿੰਡ ਦਾਨਿਆਂਵਾਲੀ ਪਹੁੰਚੇ ਆਫ਼ਤ ਪ੍ਰਬੰਧਨ ਲਈ ਸਿਖਲਾਈ ਅਤੇ ਤਿਆਰੀ ਹੀ ਸਭ ਤੋਂ ਪ੍ਰਭਾਵਸ਼ਾਲੀ ਹਥਿਆਰ - ਸਾਗਰ ਸੇਤੀਆ ਬ੍ਰਹਮ ਗਿਆਨ ਨੂੰ ਅਮਲ ਵਿੱਚ ਲਿਆ ਕੇ ਹੀ ਜੀਵਨ ਨੂੰ ਸਾਰਥਕ ਬਣਾਇਆ ਜਾ ਸਕਦਾ ਹੈ ਸੀ ਜੀ ਸੀ ਯੂਨੀਵਰਸਿਟੀ ਮੋਹਾਲੀ ਵਿਖੇ ਨਵੇਂ ਅਕਾਦਮਿਕ ਵਰ੍ਹੇ ਦੀ ਸ਼ੁਰੂਆਤ ਮੋਦੀ ਸਰਕਾਰ ਦੀ ਬਰਬਰਤਾ ਦੇ ਸ਼ਿਕਾਰ ਵਿਦਿਆਰਥੀਆਂ ਦੀ ਮਦਦ ਲਈ ਕੇਜਰੀਵਾਲ ਨੇ ਦਿਨ ਭਰ ਹਸਪਤਾਲ, ਥਾਣੇ ਤੋਂ ਲੈ ਕੇ ਜੰਤਰ-ਮੰਤਰ ਤੱਕ ਕੀਤੀ ਭੱਜ-ਦੌੜ ਪੰਜਾਬ ਕੈਬਨਿਟ ਨੇ ਪੰਜਾਬ ਵਿਧਾਨ ਸਭਾ ਦਾ 13ਵਾਂ ਇਜਲਾਸ 3 ਤੋਂ 10 ਅਗਸਤ ਤੱਕ ਸੱਦਣ ਨੂੰ ਦਿੱਤੀ ਪ੍ਰਵਾਨਗੀ ਵਿਧਾਇਕ ਅਜੀਤਪਾਲ ਕੋਹਲੀ ਵਲੋਂ ਮੁੱਖ ਮੰਤਰੀ ਤੀਰਥ ਯਾਤਰਾ ਬੱਸ ਸ੍ਰੀ ਅੰਮ੍ਰਿਤਸਰ ਸਾਹਿਬ ਲਈ ਰਵਾਨਾ

 

ਜਦੋਂ ਫਿਲਮ ‘ਅਰਦਾਸ ਸਰਬੱਤ ਦੇ ਭਲੇ ਦੀ’ ਦੇ ਪ੍ਰੀਮੀਅਰ ਸ਼ੋਅ ਮੌਕੇ ਫਿਲਮ ਦੇਖ ਭਾਵੁਕ ਹੋਈ ਸਟਾਰਕਾਸਟ ਤੇ ਸਰੋਤੇ

Pollywood, Entertainment, Actress, Cinema, Punjabi Films, Movie, Gippy Grewal, Ardaas Sarbat De Bhale Di

Web Admin

Web Admin

5 Dariya News

ਚੰਡੀਗੜ੍ਹ ((ਹਰਜਿੰਦਰ ਸਿੰਘ ਜਵੰਦਾ) , 10 Sep 2024

Last updated on: Sep 10, 2024, 00:00 IST

ਪੰਜਾਬੀ ਸਿਨੇਮਾ 'ਚ ਇੱਕ ਵੱਖਰਾ ਮੁਕਾਮ ਹਾਸਲ ਕਰਨ ਵਾਲੀ ਪੰਜਾਬੀ ਫਿਲਮ ‘ਅਰਦਾਸ’ ਅਤੇ ‘ਅਰਦਾਸ ਕਰਾਂ’ ਤੋਂ ਬਾਅਦ ਨਿਰਮਾਤਾ ਤੇ ਅਦਾਕਾਰ ਗਿੱੱਪੀ ਗਰੇਵਾਲ ਦਰਸ਼ਕਾਂ ਦੀ ਕਚਹਿਰੀ 'ਚ ਹੁਣ ਆਪਣੀ ਨਵੀਂ ਫਿਲਮ ‘ਅਰਦਾਸ ਸਰਬੱਤ ਦੇ ਭਲੇ ਦੀ’ ਨਾਲ ਇਕ ਵਾਰ ਫਿਰ ਆਉਣ ਵਾਲੀ 13 ਸਤੰਬਰ ਨੂੰ ਹਾਜ਼ਰ ਹੋਣ ਜਾ ਰਹੇ ਹਨ। ਇਸ ਫਿਲਮ ਦਾ ਸ਼ਾਨਦਾਰ ਪ੍ਰੀਮੀਅਰ ਸ਼ੋਅ ਬੀਤੀ ਸ਼ਾਮ ਪੀ ਵੀ ਆਰ ਸਿਨੇਮਾ ਅਲਾਂਟੇ ਮਾਲ ਚੰਡੀਗੜ੍ਹ 'ਚ ਰੱਖਿਆ ਗਿਆ।

ਫਿਲਮ ਦੇ ਪ੍ਰੀਮੀਅਰ ਸ਼ੋਅ ਮੌਕੇ ਇਸ ਫਿਲਮ ਦੀ ਸਮੁੱਚੀ ਸਟਾਰਕਾਸਟ ਗਿੱਪੀ ਗਰੇਵਾਲ, ਜੈਸਮੀਨ ਭਸੀਨ, ਗੁਰਪ੍ਰੀਤ ਘੁੱਗੀ, ਪ੍ਰਿੰਸ ਕੰਵਲਜੀਤ ਸਿੰਘ, ਜੱਗੀ ਸਿੰਘ, ਪ੍ਰਿੰਸ ਕੰਵਲਜੀਤ ਸਿੰਘ, ਰਘੂਬੀਰ ਬੋਲੀ, ਰੁਪਿੰਦਰ ਰੂਪੀ, ਸ਼ੀਮਾ ਕੌਂਸਲ, ਰਾਣਾ ਜੰਗ ਬਹਾਦਰ, ਸਰਦਾਰ ਸੋਹੀ, ਮਲਕੀਤ ਰੋਣੀ, ਜਗਤਾਰ ਬੈਨੀਪਾਲ, ਅਮਨ ਕੌਤਿਸ਼, ਰਵਿੰਦਰ ਮੰਡ ਅਤੇ ਤਾਨਿਆ ਮਹਾਜਨ ਆਦਿ ਤੋਂ ਇਲਾਵਾ ਮੁਨੀਸ਼ ਸਾਹਨੀ, ਸੰਦੀਪ ਬਾਂਸਲ, ਕਰਮਜੀਤ ਅਨਮੋਲ, ਭਾਨਾ ਐੱਲ ਏ, ਜਰਨੈਲ ਸਿੰਘ, ਨਰੇਸ਼ ਕਥੂਰੀਆ, ਬਾਬਾ ਗੁਲਾਬ ਸਿੰਘ, ਜੈਸਮੀਨ ਅਖਤਰ ਅਤੇ ਗੁਰਪ੍ਰੀਤ ਸਿੰਘ ਗਿਆਨੀ ਆਦਿ ਤੋਂ ਇਲਾਵਾ ਵੱਡੀ ਗਿਣਤੀ ਚ ਪੰਜਾਬੀ ਫਿਲਮ ਇੰਡਸਟਰੀ ਅਤੇ ਧਰਾਮਿਕ ਖੇਤਰ ਦੀਆਂ ਨਾਮੀ ਸ਼ਖਸੀਅਤਾਂ ਹਾਜ਼ਰ ਸਨ। 

ਇਸ ਮੌਕੇ ਹਾਜ਼ਰੀਨ ਹਰ ਇਨਸਾਨ ਵਲੋਂ ਫਿਲਮ ਦੇਖਣ ਉਪਰੰਤ ਫਿਲਮ ਅਤੇ ਫਿਲਮ ਦੀ ਟੀਮ ਦੀ ਖੂਬ ਸਰਾਹਨਾ ਕੀਤੀ ਗਈ  ਅਤੇ ਉਨਾਂ ਕਿਹਾ ਕਿ ਆਮ ਫਿਲਮਾਂ ਤੋਂ ਹੱਟ ਕੇ ਇਕ ਬਿੱਲਕੁਲ ਵੱਖਰਾ ਕੰਸੇਪਟ ਤੇ ਅਧਾਰਤ, ਹਕੀਕਤ ਤੇ ਤਲਖ ਸਚਾਈਆਂ ਨਾਲ ਜੁੜੀ ਹੋਈ, ਜਿਉਣ ਦਾ ਜਜਬਾ ਸਿਖਾਉਂਦੀ ਅਤੇ ਅਨੇਕਾਂ ਸਮਾਜਿਕ ਬੁਰਾਈਆਂ ਪ੍ਰਤੀ ਜਾਗਰੂਕ ਕਰਦੀ ਇਹ ਫਿਲਮ ਪੰਜਾਬੀ ਸਿਨੇਮਾ ਦੀ ਝੋਲੀ ਪਾਉਣਾ ਮਾਣ ਵਾਲੀ ਗੱਲ ਹੈ। ਪ੍ਰੀਮੀਅਰ ਸ਼ੋਅ ਦੇਖਣ ਆਏ ਦਰਸ਼ਕਾਂ ਦਾ ਕਹਿਣਾ ਹੈ ਕਿ ਫਿਲਮ ਰਾਹੀਂ ਜਿੱਥੇ ਰੱਬ ਦੀ ਰਜ਼ਾ ‘ਚ ਰਹਿਣਾ, ਵਾਹਿਗੁਰੂ ਦਾ ਸ਼ੁੱਕਰ ਕਰਨਾ, ਦੁੱਖਾਂ ਤੇ ਮੁਸਿਬਤਾਂ ਚ ਕਦੇ ਵੀ ਨਾ ਡੋਲਣਾ ਸਗੋਂ ਉਨਾਂ ਦਾ ਟਾਕਰਾ ਬਹਾਦਰੀ ਨਾਲ ਕਰਨ, ਧੀਆਂ ਤੇ ਮਾਪਿਆਂ ਦਾ ਆਦਰ ਸਤਿਕਾਰ ਕਰਨਾ ਅਤੇ ਨਸ਼ਿਆਂ ਤੋਂ ਬੱਚ ਕੇ ਰਹਿਣਾ ਆਦਿ ਅਨੇਕਾਂ ਹੀ ਨਸੀਅਤਾਂ ਮਿਲਦੀਆਂ ਹਨ, ਉੱਥੇ ਹੀ ਗੁਰਬਾਣੀ, ਸਿੱਖੀ, ਸਿੱਖ ਇਤਿਹਾਸ ਬਾਰੇ ਵੀ ਬਹੁਤ ਕੁਝ ਸਿੱਖਣ ਨੂੰ ਮਿਲਿਆ ਹੈ। 

ਜ਼ਿਕਰਯੋਗ ਹੈ ਕਿ ਸੰਗੀਤ ਪੱਖੋਂ ਇਹ ਫਿਲਮ ਪਹਿਲਾਂ ਹੀ ਸਰੋਤਿਆਂ ਦੇ ਦਿਲਾਂ ‘ਚ ਚੰਗੀ ਛਾਪ ਬਣਾ ਚੁੱਕੀ ਹੈ। ਗਿੱਪੀ ਹੁਰਾਂ ਵਲੋਂ ਲਿਖੀ ਫਿਲਮ ਦੀ ਕਹਾਣੀ ਤਾਂ ਇਨੀ ਕੁ ਦਿਲਚਸਪ ਅਤੇ ਦਿਲ ਨੂੰ ਝਿੰਜੋੜ ਕੇ ਰੱਖ ਦੇਣ ਵਾਲੀ ਹੈ ਕਿ ਫਿਲਮ ਦੇ ਦੋਵੇਂ ਭਾਗਾਂ ‘ਚ ਦਰਸ਼ਕਾਂ ਦੀ ਤਵੱਜੋ ਜ਼ਰਾ ਵੀ ਆਪਣੇ ਤੋਂ ਹਟਾਉਣ ਨਹੀਂ ਦਿੰਦੀ। 

ਫਿਲਮ ਦੇ ਡਾਇਲਾਗ ਲੰਮਾ ਸਮਾਂ ਦਰਸ਼ਕਾਂ ਦੀ ਜੁਬਾਨ ਤੇ ਸੁਣੇ ਜਾਣਗੇ।ਫਿਲਮ ਸਮਾਪਤੀ ਤੇ ਫਿਲਮ ਦੀ ਸਟਾਰਕਾਸਟ ਅਤੇ ਦਰਸ਼ਕ ਭਾਵੁਕ ਹੋਏ ਰੋਂਦੇ ਨਜ਼ਰ ਆਏ।ਫਿਲਮ ਦੇ ਆਖੀਰ ਸਮੂਹ ਸਟਾਰਕਾਸਟ ਅਤੇ ਦਰਸ਼ਕਾਂ ਵਲੋਂ ਅਕਾਲ-ਪੁਰਖ ਅੱਗੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਗਈ।

 

Tags: Pollywood , Entertainment , Actress , Cinema , Punjabi Films , Movie , Gippy Grewal , Ardaas Sarbat De Bhale Di

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD