Thursday, 23 July 2026

 

 

ਖ਼ਾਸ ਖਬਰਾਂ ਆਪ ਸਰਕਾਰ ਨੇ ਅਫ਼ਸਰਸ਼ਾਹੀ ਨੂੰ ਹਾਸ਼ੀਏ ’ਤੇ ਧੱਕਣ ਤੋਂ ਬਾਅਦ ਹੁਣ ਖੁੱਲ੍ਹੇਆਮ ਸਿਆਸਤ ਦਾ ਅਪਰਾਧੀਕਰਨ ਸ਼ੁਰੂ ਕਰ ਦਿੱਤਾ ਹੈ: ਸੁਨੀਲ ਜਾਖੜ ਪੰਜਾਬ ਵਿੱਚ ਪੇਪਰ ਲੀਕ ਹੋਣ ਦੇ ਮਾਮਲਿਆਂ ਵਿੱਚ ਮਾਨ ਤੇ ਬੈਂਸ ਅਸਤੀਫਾ ਦੇਣ: ਅਮਰਿੰਦਰ ਸਿੰਘ ਰਾਜਾ ਵੜਿੰਗ ਖਰੜ ਪੈਦਲ ਮਾਰਚ ਦਾ 9ਵਾਂ ਦਿਨ : ਰਵਿੰਦਰ ਸਿੰਘ ਖੇੜਾ ਨੇ ਨਿੱਜਰ ਰੋਡ 'ਤੇ ਬੰਦ ਪਈ ਸੀਵਰੇਜ ਲਾਈਨ ਦਾ ਮੁੱਦਾ ਚੁੱਕਿਆ ਸਾਰੇ ਹੜ੍ਹ ਮਾਰੇ ਇਲਾਕਿਆਂ ਵਿਚ ਹੜ੍ਹ ਰੋਕੂ ਕੰਮ ਮੁਕੰਮਲ ਕੀਤੇ ਜਾਣ: ਸੁਖਬੀਰ ਸਿੰਘ ਬਾਦਲ ਨੇ ਅਕਾਲੀ ਵਰਕਰਾਂ ਨੂੰ ਕੀਤੀ ਅਪੀਲ ਰੋਸ ਮੁਜ਼ਾਹਰਾ ਕਰ ਰਹੇ ਵਿਦਿਆਰਥੀਆਂ ਦੇ ਮਸਲੇ ਜਲਦੀ ਹੱਲ ਕਰੋ: ਸੁਖਬੀਰ ਸਿੰਘ ਬਾਦਲ ਨੇ ਕੇਂਦਰ ਸਰਕਾਰ ਨੂੰ ਕੀਤੀ ਅਪੀਲ ਓ.ਐਸ.ਡੀ. ਸੁਖਵੀਰ ਸਿੰਘ ਨੇ ਧੂਰੀ ਹਲਕੇ 'ਚ ਚੱਲ ਰਹੇ ਵਿਕਾਸ ਪ੍ਰੋਜੈਕਟਾਂ ਦਾ ਲਿਆ ਜਾਇਜ਼ਾ ਬੇਲਾ ਫਾਰਮੇਸੀ ਕਾਲਜ ਨੂੰ ਨਵਾਂ ਪੇਟੈਂਟ ਮਿਲਿਆ ਪੈਂਡਿੰਗ ਮਾਲੀਆ ਮਾਮਲਿਆਂ ਦਾ ਸਮੇਂ ਸਿਰ ਨਿਪਟਾਰਾ ਯਕੀਨੀ ਬਣਾਉਣ ਅਧਿਕਾਰੀ: ਆਸ਼ਿਕਾ ਜੈਨ ਭਗਵੰਤ ਮਾਨ ਸਰਕਾਰ ਦੀ ‘ਮਾਂਵਾਂ-ਧੀਆਂ ਸਤਿਕਾਰ ਯੋਜਨਾ’ 100 ਸਾਲ ਤੋਂ ਵੱਧ ਉਮਰ ਦੀਆਂ ਮਹਿਲਾਵਾਂ ਨੂੰ ਵੀ ਦੇ ਰਹੀ ਹੈ ਸਨਮਾਨ ਅਤੇ ਆਰਥਿਕ ਸਹਾਰਾ ਗਰਭਵਤੀ ਅਤੇ ਦੁੱਧ ਪਿਲਾਉਣ ਵਾਲੀਆਂ 4056 ਮਹਿਲਾਵਾਂ ਨੂੰ 1.70 ਕਰੋੜ ਦੀ ਵਿੱਤੀ ਸਹਾਇਤਾ : ਡਾ. ਬਲਜੀਤ ਕੌਰ ਉਦਯੋਗ-ਕੇਂਦਰਿਤ ਪੱਤਰਕਾਰੀ ਸਿੱਖਿਆ ਨੂੰ ਮਿਲੇਗਾ ਨਵਾਂ ਹੁਲਾਰਾ : ਆਰਬੀਯੂ ਨੇ ਨਾਮੀ ਨਿਊਜ਼ ਪੇਪਰ ਦੀ ਟਰੱਸਟ ਨਾਲ ਕੀਤਾ ਐਮਓਯੂ ਟਰਾਂਸਪੋਰਟ ਵਿਭਾਗ ਵੱਲੋਂ ਸੜਕ ਸੁਰੱਖਿਆ ਨੂੰ ਮਜ਼ਬੂਤ ਕਰਨ ਅਤੇ ਈ-ਚਲਾਨ ਸ਼ਿਕਾਇਤ ਪ੍ਰਣਾਲੀ ਨੂੰ ਸੁਚਾਰੂ ਬਣਾਉਣ ਲਈ ਵੱਡੇ ਕਦਮ: ਹਰਪਾਲ ਸਿੰਘ ਚੀਮਾ ਭਗਵੰਤ ਸਿੰਘ ਮਾਨ ਸਰਕਾਰ ਵੱਲੋਂ ਸ਼ੁਰੂ ਕੀਤੀਆਂ ਲੋਕ ਪੱਖੀ ਸਕੀਮਾਂ ਬਿਨਾਂ ਕਿਸੇ ਭੇਦਭਾਵ ਦੇ ਲਾਗੂ ਕੀਤੀਆਂ ਜਾ ਰਹੀਆਂ ਹਨ: ਕੁਲਵੰਤ ਸਿੰਘ ਰਾਹੁਲ ਚਾਬਾ ਨੇ ਆਜ਼ਾਦੀ ਦਿਵਸ ਸਮਾਰੋਹ ਦੀਆਂ ਤਿਆਰੀਆਂ ਦਾ ਲਿਆ ਜਾਇਜ਼ਾ ਵਿਧਾਇਕ ਸ਼ੈਰੀ ਕਲਸੀ ਪਿੰਡ ਦਾਨਿਆਂਵਾਲੀ ਪਹੁੰਚੇ ਆਫ਼ਤ ਪ੍ਰਬੰਧਨ ਲਈ ਸਿਖਲਾਈ ਅਤੇ ਤਿਆਰੀ ਹੀ ਸਭ ਤੋਂ ਪ੍ਰਭਾਵਸ਼ਾਲੀ ਹਥਿਆਰ - ਸਾਗਰ ਸੇਤੀਆ ਬ੍ਰਹਮ ਗਿਆਨ ਨੂੰ ਅਮਲ ਵਿੱਚ ਲਿਆ ਕੇ ਹੀ ਜੀਵਨ ਨੂੰ ਸਾਰਥਕ ਬਣਾਇਆ ਜਾ ਸਕਦਾ ਹੈ ਸੀ ਜੀ ਸੀ ਯੂਨੀਵਰਸਿਟੀ ਮੋਹਾਲੀ ਵਿਖੇ ਨਵੇਂ ਅਕਾਦਮਿਕ ਵਰ੍ਹੇ ਦੀ ਸ਼ੁਰੂਆਤ ਮੋਦੀ ਸਰਕਾਰ ਦੀ ਬਰਬਰਤਾ ਦੇ ਸ਼ਿਕਾਰ ਵਿਦਿਆਰਥੀਆਂ ਦੀ ਮਦਦ ਲਈ ਕੇਜਰੀਵਾਲ ਨੇ ਦਿਨ ਭਰ ਹਸਪਤਾਲ, ਥਾਣੇ ਤੋਂ ਲੈ ਕੇ ਜੰਤਰ-ਮੰਤਰ ਤੱਕ ਕੀਤੀ ਭੱਜ-ਦੌੜ ਪੰਜਾਬ ਕੈਬਨਿਟ ਨੇ ਪੰਜਾਬ ਵਿਧਾਨ ਸਭਾ ਦਾ 13ਵਾਂ ਇਜਲਾਸ 3 ਤੋਂ 10 ਅਗਸਤ ਤੱਕ ਸੱਦਣ ਨੂੰ ਦਿੱਤੀ ਪ੍ਰਵਾਨਗੀ ਵਿਧਾਇਕ ਅਜੀਤਪਾਲ ਕੋਹਲੀ ਵਲੋਂ ਮੁੱਖ ਮੰਤਰੀ ਤੀਰਥ ਯਾਤਰਾ ਬੱਸ ਸ੍ਰੀ ਅੰਮ੍ਰਿਤਸਰ ਸਾਹਿਬ ਲਈ ਰਵਾਨਾ

 

ਸੀ.ਆਈ.ਏ. ਸਟਾਫ ਦੀ ਟੀਮ ਵੱਲੋਂ 02 ਅਲੱਗ-ਅਲੱਗ ਮੁਕੱਦਮਿਆਂ ਵਿੱਚ 05 ਦੋਸ਼ੀ ਗ੍ਰਿਫਤਾਰ

110 ਗ੍ਰਾਮ ਹੈਰੋਇਨ ਅਤੇ 02 ਕਾਰਾਂ ਬ੍ਰਾਮਦ

Crime News Punjab, Punjab Police, Police, Crime News, S.A.S. Nagar Police, Mohali Police, Kharar, Kharar News, News of Kharar, Kharar Updates

Web Admin

Web Admin

5 Dariya News

ਖਰੜ/ਸਾਹਿਬਜ਼ਾਦਾ ਅਜੀਤ ਸਿੰਘ ਨਗਰ , 06 Sep 2024

Last updated on: Sep 06, 2024, 00:00 IST

ਸੀਨੀਅਰ ਕਪਤਾਨ ਪੁਲਿਸ, ਜ਼ਿਲ੍ਹਾ ਐਸ.ਏ.ਐਸ. ਨਗਰ, ਸ੍ਰੀ ਦੀਪਕ ਪਾਰਿਕ  ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਪੁਲਿਸ ਵੱਲੋਂ ਮਾੜੇ ਅਨਸਰਾਂ ਵਿਰੁੱਧ ਚਲਾਈ ਮੁਹਿਮ ਦੌਰਾਨ ਸ਼੍ਰੀਮਤੀ ਡਾ. ਜੋਤੀ ਯਾਦਵ, ਕਪਤਾਨ ਪੁਲਿਸ (ਇੰਨਵੈਸਟੀਗੇਸ਼ਨ) ਅਤੇ ਤਲਵਿੰਦਰ ਸਿੰਘ ਉੱਪ ਕਤਪਾਨ ਪੁਲਿਸ (ਇੰਨਵੈਸਟੀਗੇਸ਼ਨ) ਦੀ ਨਿਗਰਾਨੀ ਹੇਠ ਇੰਸਪੈਕਟਰ ਹਰਮਿੰਦਰ ਸਿੰਘ, ਇੰਚਾਰਜ, ਸੀ.ਆਈ.ਏ. ਸਟਾਫ ਮੋਹਾਲ਼ੀ ਕੈਂਪ ਐਂਟ ਖਰੜ੍ਹ ਦੀ ਟੀਮ ਵੱਲੋਂ 02 ਅਲੱਗ-ਅਲੱਗ ਮੁਕੱਦਮਿਆਂ ਵਿੱਚ 05 ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ, ਉਹਨਾਂ ਪਾਸੋਂ 110 ਗ੍ਰਾਮ ਹੈਰੋਇਨ ਅਤੇ 02 ਕਾਰਾਂ ਬ੍ਰਾਮਦ ਕਰਾਉਣ ਵਿੱਚ ਸਫਲਤਾ ਹਾਸਿਲ ਕੀਤੀ ਹੈ।

ਡਾ. ਜੋਤੀ ਯਾਦਵ, ਕਪਤਾਨ ਪੁਲਿਸ (ਇੰਨਵੈਸਟੀਗੇਸ਼ਨ) ਨੇ ਜਾਣਕਾਰੀ ਦਿੰਦੇ ਦੱਸਿਆ ਕਿ ਮਿਤੀ 03-09-2024 ਨੂੰ ਸੀ.ਆਈ.ਏ. ਸਟਾਫ ਦੀ ਪੁਲਿਸ ਪਾਰਟੀ ਨੇੜੇ ਅੰਬੇਦਕਰ ਲੇਬਰ ਯੂਨੀਅਨ ਪੰਜਾਬ, ਖਰੜ ਵਿਖੇ ਨਾਕਾਬੰਦੀ ਤੇ ਮੌਜੂਦ ਸੀ। ਚੈਕਿੰਗ ਦੌਰਾਨ ਇੱਕ ਕਾਰ ਨੰ: PB65-BG-4108 ਮਾਰਕਾ ਵਰਨਾ, ਰੰਗ ਕਾਲ਼ਾ ਜਿਸ ਵਿੱਚ ਦੋ ਮੌਨੇ ਨੌਜਵਾਨ ਸਵਾਰ ਸਨ, ਨੂੰ ਰੋਕ ਕੇ ਚੈੱਕ ਕੀਤਾ ਗਿਆ, ਜਿਸ ਵਿੱਚੋਂ 30 ਗ੍ਰਾਮ ਹੈਰੋਇਨ ਬ੍ਰਾਮਦ ਹੋਈ। 

ਨਿਮਨ ਲਿਖਤ ਦੋਸ਼ੀਆਂ ਵਿਰੁੱਧ ਮੁਕੱਦਮਾ ਨੰ: 307 ਮਿਤੀ 03-09-2024 ਅ/ਧ 21-61-85 NDPS Act ਥਾਣਾ ਸਿਟੀ ਖਰੜ ਦਰਜ ਰਜਿਸਟਰ ਕੀਤਾ ਗਿਆ। ਦੋਸ਼ੀ ਪੁਲਿਸ ਰਿਮਾਂਡ ਅਧੀਨ ਹਨ। ਇਸੇ ਤਰਾਂ ਮਿਤੀ 05-09-2024 ਨੂੰ ਸੀ.ਆਈ.ਏ. ਸਟਾਫ ਦੀ ਪੁਲਿਸ ਪਾਰਟੀ ਮੇਨ ਮਾਰਕੀਟ ਗੁਰੂ ਤੇਗ ਬਹਾਦਰ ਨਗਰ ਖਰੜ ਵਿਖੇ ਨਾਕਾਬੰਦੀ ਤੇ ਮੌਜੂਦ ਸੀ। 

ਨਾਕਾਬੰਦੀ ਤੇ ਚੈਕਿੰਗ ਦੌਰਾਨ ਇੱਕ ਗੱਡੀ ਨੰ: PB29-AG-4832 ਮਾਰਕਾ ਸਵਿਫਟ ਰੰਗ ਚਿੱਟਾ ਜਿਸ ਵਿੱਚ ਤਿੰਨ ਨੌਜਵਾਨ ਸਵਾਰ ਸਨ, ਨੂੰ ਰੋਕ ਕੇ ਚੈੱਕ ਕੀਤਾ, ਜਿਸ ਵਿੱਚੋਂ 80 ਗ੍ਰਾਮ ਹੈਰੋਇਨ ਬ੍ਰਾਮਦ ਹੋਈ। ਨਿਮਨ ਲਿਖਤ ਦੋਸ਼ੀਆਂ ਵਿਰੁੱਧ ਮੁਕੱਦਮਾ ਨੰ: 309 ਮਿਤੀ 05-09-2024 ਅ/ਧ 21/29-61-85 NDPS Act ਥਾਣਾ ਸਿਟੀ ਖਰੜ ਦਰਜ ਰਜਿਸਟਰ ਕੀਤਾ ਗਿਆ। ਦੋਸ਼ੀਆਂ ਨੂੰ ਪੇਸ਼ ਅਦਾਲਤ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾ ਰਿਹਾ ਹੈ। 

ਪੁੱਛ ਗਿੱਛ ਦੋਸ਼ੀਆਂ:-

1) ਮੁਕੱਦਮਾ ਨੰ: 307 ਮਿਤੀ 03-09-2024 ਅ/ਧ 21-61-85 NDPS Act ਥਾਣਾਸਿਟੀ ਖਰੜ ਵਿੱਚ

   ਗ੍ਰਿਫਤਾਰ ਕੀਤੇ ਦੋਸ਼ੀ:-

1. ਦੋਸ਼ੀ ਚੰਨਪ੍ਰੀਤ ਸਿੰਘ ਪੁੱਤਰ ਬਲਜਿੰਦਰ ਸਿੰਘ ਵਾਸੀ ਨੇੜੇ ਗੁਰਦੁਆਰਾ ਸਿੰਘ ਸਭਾ ਪਿੰਡ ਭਨਿਹਾਰੀ ਥਾਣਾ ਸਦਰ ਸਿਰਸਾ, ਜਿਲਾ ਸਿਰਸਾ, ਹਰਿਆਣਾ ਹਾਲ ਵਾਸੀ ਫਲੈਟ ਨੰ: 22ਸੀ, ਗੋਲਡਨ ਅਸਟੇਟ ਨੇੜੇ ਜੇ.ਟੀ.ਪੀ.ਐਲ. ਸੋਸਾਇਟੀ ਲਾਂਡਰਾ ਰੋਡ ਖਰੜ, ਜਿਲਾ ਐਸ.ਏ.ਐਸ. ਨਗਰ, ਜਿਸਦੀ ਉਮਰ 25 ਸਾਲ ਹੈ, ਜੋ ਬਾਰਾਂ ਕਲਾਸਾਂ ਪਾਸ ਹੈ ਅਤੇ ਅਨ ਮੈਰਿਡ ਹੈ। ਦੋਸ਼ੀ ਦੇ ਵਿਰੁੱਧ ਪਹਿਲਾਂ ਵੀ ਅ/ਧ 306 ਆਈ.ਪੀ.ਸੀ. ਤਹਿਤ ਥਾਣਾ ਮਕਬੂਲਪੁਰਾ, ਅੰਮ੍ਰਿਸਰ ਵਿਖੇ ਮੁਕੱਦਮਾ ਦਰਜ ਹੈ।        

2. ਦੋਸ਼ੀ ਹਰਪਾਲ ਸਿੰਘ ਪੁੱਤਰ ਦਵਿੰਦਰ ਸਿੰਘ ਵਾਸੀ ਢਾਣੀ ਦਿਲਬਾਗ ਸਿੰਘ ਪਿੰਡ ਭਨਿਹਾਰੀ ਥਾਣਾ ਸਦਰ ਸਿਰਸਾ, ਜਿਲਾ ਸਿਰਸਾ, ਹਰਿਆਣਾ ਹਾਲ ਵਾਸੀ ਹਾਲ ਵਾਸੀ ਫਲੈਟ ਨੰ: 22ਸੀ, ਗੋਲਡਨ ਅਸਟੇਟ ਨੇੜੇ ਜੇ.ਟੀ.ਪੀ.ਐਲ. ਸੋਸਾਇਟੀ ਲਾਂਡਰਾ ਰੋਡ ਖਰੜ, ਜਿਲਾ ਐਸ.ਏ.ਐਸ. ਨਗਰ ਜਿਸਦੀ ਉਮਰ ਕ੍ਰੀਬ 28 ਸਾਲ ਹੈ, ਜੋ 11 ਕਲਾਸਾਂ ਪਾਸ ਹੈ ਅਤੇ ਅਨ ਮੈਰਿਡ ਹੈ। 

2) ਮੁਕੱਦਮਾ ਨੰ: 309 ਮਿਤੀ 05-09-2024 ਅ/ਧ 21/29-61-85 NDPS Act ਥਾਣਾ ਸਿਟੀ ਖਰੜ ਵਿੱਚ

   ਗ੍ਰਿਫਤਾਰ ਕੀਤੇ ਦੋਸ਼ੀ:-

1. ਦੋਸ਼ੀ ਅਮਨਦੀਪ ਸਿੰਘ ਉਰਫ ਹੰਟਰ ਉਰਫ ਕੁਲਵੰਤ ਪੁੱਤਰ ਲੇਟ ਗੁਰਮੀਤ ਸਿੰਘ ਵਾਸੀ ਪਿੰਡ ਰਾਉਂਕੇ ਕਲਾਂ, ਥਾਣਾ ਵਧਾਣੀ ਕਲਾਂ, ਜਿਲਾ ਮੋਗਾ, ਜਿਸਦੀ ਉਮਰ ਕ੍ਰੀਬ 28 ਸਾਲ ਹੈ, ਜੋ 10 ਕਲਾਸਾਂ ਪਾਸ ਹੈ ਅਤੇ ਅਨ-ਮੈਰਿਡ ਹੈ।

2. ਹਰਮਨਦੀਪ ਸਿੰਘ ਉਰਫ ਹੰਮੂ ਪੁੱਤਰ ਜਸਵੰਤ ਸਿੰਘ ਵਾਸੀ ਪਿੰਡ ਰਾਜੇਵਾਣਾ ਥਾਣਾ ਬਾਗਾ ਪੁਰਾਣਾ, ਜਿਲਾ ਮੋਗਾ, ਜਿਸਦੀ ਉਮਰ ਕ੍ਰੀਬ 33 ਸਾਲ ਹੈ, ਜੋ 10 ਕਲਾਸਾਂ ਪਾਸ ਹੈ ਅਤੇ ਅਨ-ਮੈਰਿਡ ਹੈ। ਦੋਸ਼ੀ ਦੇ ਵਿਰੁੱਧ ਪਹਿਲਾਂ ਵੀ ਥਾਣਾ ਬਾਗਾ ਪੁਰਾਣਾ ਵਿਖੇ ਲੜਾਈ ਝਗੜੇ ਦਾ ਮੁਕੱਦਮਾ ਦਰਜ ਹੈ।

3. ਦੋਸ਼ੀ ਗੁਰਸੇਵਕ ਸਿੰਘ ਪੁੱਤਰ ਗੁਰਦੀਪ ਸਿੰਘ ਵਾਸੀ ਪਿੰਡ ਰੋਡਾ, ਥਾਣਾ ਸਮਾਲਸਰ, ਜਿਲਾ ਮੋਗਾ ਜਿਸਦੀ ਉਮਰ ਕ੍ਰੀਬ 36 ਸਾਲ ਹੈ, ਜੋ ਬਾਰਾਂ ਕਲਾਸਾਂ ਪਾਸ ਹੈ ਅਤੇ ਸ਼ਾਦੀ ਸ਼ੁਦਾ ਹੈ। 

ਬ੍ਰਾਮਦਗੀ ਦਾ ਵੇਰਵਾ:-

1) 02 ਕਾਰਾਂ (ਇੱਕ ਕਾਰ ਮਾਰਕਾ ਸਵਿਫਟ ਅਤੇ ਇੱਕ ਕਾਰ ਮਾਰਕਾ ਵਰਨਾ)

2) 110 ਗ੍ਰਾਮ ਹੈਰੋਇਨ

 

Tags: Crime News Punjab , Punjab Police , Police , Crime News , S.A.S. Nagar Police , Mohali Police , Kharar , Kharar News , News of Kharar , Kharar Updates

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD