Thursday, 23 July 2026

 

 

ਖ਼ਾਸ ਖਬਰਾਂ ਆਪ ਸਰਕਾਰ ਨੇ ਅਫ਼ਸਰਸ਼ਾਹੀ ਨੂੰ ਹਾਸ਼ੀਏ ’ਤੇ ਧੱਕਣ ਤੋਂ ਬਾਅਦ ਹੁਣ ਖੁੱਲ੍ਹੇਆਮ ਸਿਆਸਤ ਦਾ ਅਪਰਾਧੀਕਰਨ ਸ਼ੁਰੂ ਕਰ ਦਿੱਤਾ ਹੈ: ਸੁਨੀਲ ਜਾਖੜ ਪੰਜਾਬ ਵਿੱਚ ਪੇਪਰ ਲੀਕ ਹੋਣ ਦੇ ਮਾਮਲਿਆਂ ਵਿੱਚ ਮਾਨ ਤੇ ਬੈਂਸ ਅਸਤੀਫਾ ਦੇਣ: ਅਮਰਿੰਦਰ ਸਿੰਘ ਰਾਜਾ ਵੜਿੰਗ ਖਰੜ ਪੈਦਲ ਮਾਰਚ ਦਾ 9ਵਾਂ ਦਿਨ : ਰਵਿੰਦਰ ਸਿੰਘ ਖੇੜਾ ਨੇ ਨਿੱਜਰ ਰੋਡ 'ਤੇ ਬੰਦ ਪਈ ਸੀਵਰੇਜ ਲਾਈਨ ਦਾ ਮੁੱਦਾ ਚੁੱਕਿਆ ਸਾਰੇ ਹੜ੍ਹ ਮਾਰੇ ਇਲਾਕਿਆਂ ਵਿਚ ਹੜ੍ਹ ਰੋਕੂ ਕੰਮ ਮੁਕੰਮਲ ਕੀਤੇ ਜਾਣ: ਸੁਖਬੀਰ ਸਿੰਘ ਬਾਦਲ ਨੇ ਅਕਾਲੀ ਵਰਕਰਾਂ ਨੂੰ ਕੀਤੀ ਅਪੀਲ ਰੋਸ ਮੁਜ਼ਾਹਰਾ ਕਰ ਰਹੇ ਵਿਦਿਆਰਥੀਆਂ ਦੇ ਮਸਲੇ ਜਲਦੀ ਹੱਲ ਕਰੋ: ਸੁਖਬੀਰ ਸਿੰਘ ਬਾਦਲ ਨੇ ਕੇਂਦਰ ਸਰਕਾਰ ਨੂੰ ਕੀਤੀ ਅਪੀਲ ਓ.ਐਸ.ਡੀ. ਸੁਖਵੀਰ ਸਿੰਘ ਨੇ ਧੂਰੀ ਹਲਕੇ 'ਚ ਚੱਲ ਰਹੇ ਵਿਕਾਸ ਪ੍ਰੋਜੈਕਟਾਂ ਦਾ ਲਿਆ ਜਾਇਜ਼ਾ ਬੇਲਾ ਫਾਰਮੇਸੀ ਕਾਲਜ ਨੂੰ ਨਵਾਂ ਪੇਟੈਂਟ ਮਿਲਿਆ ਪੈਂਡਿੰਗ ਮਾਲੀਆ ਮਾਮਲਿਆਂ ਦਾ ਸਮੇਂ ਸਿਰ ਨਿਪਟਾਰਾ ਯਕੀਨੀ ਬਣਾਉਣ ਅਧਿਕਾਰੀ: ਆਸ਼ਿਕਾ ਜੈਨ ਭਗਵੰਤ ਮਾਨ ਸਰਕਾਰ ਦੀ ‘ਮਾਂਵਾਂ-ਧੀਆਂ ਸਤਿਕਾਰ ਯੋਜਨਾ’ 100 ਸਾਲ ਤੋਂ ਵੱਧ ਉਮਰ ਦੀਆਂ ਮਹਿਲਾਵਾਂ ਨੂੰ ਵੀ ਦੇ ਰਹੀ ਹੈ ਸਨਮਾਨ ਅਤੇ ਆਰਥਿਕ ਸਹਾਰਾ ਗਰਭਵਤੀ ਅਤੇ ਦੁੱਧ ਪਿਲਾਉਣ ਵਾਲੀਆਂ 4056 ਮਹਿਲਾਵਾਂ ਨੂੰ 1.70 ਕਰੋੜ ਦੀ ਵਿੱਤੀ ਸਹਾਇਤਾ : ਡਾ. ਬਲਜੀਤ ਕੌਰ ਉਦਯੋਗ-ਕੇਂਦਰਿਤ ਪੱਤਰਕਾਰੀ ਸਿੱਖਿਆ ਨੂੰ ਮਿਲੇਗਾ ਨਵਾਂ ਹੁਲਾਰਾ : ਆਰਬੀਯੂ ਨੇ ਨਾਮੀ ਨਿਊਜ਼ ਪੇਪਰ ਦੀ ਟਰੱਸਟ ਨਾਲ ਕੀਤਾ ਐਮਓਯੂ ਟਰਾਂਸਪੋਰਟ ਵਿਭਾਗ ਵੱਲੋਂ ਸੜਕ ਸੁਰੱਖਿਆ ਨੂੰ ਮਜ਼ਬੂਤ ਕਰਨ ਅਤੇ ਈ-ਚਲਾਨ ਸ਼ਿਕਾਇਤ ਪ੍ਰਣਾਲੀ ਨੂੰ ਸੁਚਾਰੂ ਬਣਾਉਣ ਲਈ ਵੱਡੇ ਕਦਮ: ਹਰਪਾਲ ਸਿੰਘ ਚੀਮਾ ਭਗਵੰਤ ਸਿੰਘ ਮਾਨ ਸਰਕਾਰ ਵੱਲੋਂ ਸ਼ੁਰੂ ਕੀਤੀਆਂ ਲੋਕ ਪੱਖੀ ਸਕੀਮਾਂ ਬਿਨਾਂ ਕਿਸੇ ਭੇਦਭਾਵ ਦੇ ਲਾਗੂ ਕੀਤੀਆਂ ਜਾ ਰਹੀਆਂ ਹਨ: ਕੁਲਵੰਤ ਸਿੰਘ ਰਾਹੁਲ ਚਾਬਾ ਨੇ ਆਜ਼ਾਦੀ ਦਿਵਸ ਸਮਾਰੋਹ ਦੀਆਂ ਤਿਆਰੀਆਂ ਦਾ ਲਿਆ ਜਾਇਜ਼ਾ ਵਿਧਾਇਕ ਸ਼ੈਰੀ ਕਲਸੀ ਪਿੰਡ ਦਾਨਿਆਂਵਾਲੀ ਪਹੁੰਚੇ ਆਫ਼ਤ ਪ੍ਰਬੰਧਨ ਲਈ ਸਿਖਲਾਈ ਅਤੇ ਤਿਆਰੀ ਹੀ ਸਭ ਤੋਂ ਪ੍ਰਭਾਵਸ਼ਾਲੀ ਹਥਿਆਰ - ਸਾਗਰ ਸੇਤੀਆ ਬ੍ਰਹਮ ਗਿਆਨ ਨੂੰ ਅਮਲ ਵਿੱਚ ਲਿਆ ਕੇ ਹੀ ਜੀਵਨ ਨੂੰ ਸਾਰਥਕ ਬਣਾਇਆ ਜਾ ਸਕਦਾ ਹੈ ਸੀ ਜੀ ਸੀ ਯੂਨੀਵਰਸਿਟੀ ਮੋਹਾਲੀ ਵਿਖੇ ਨਵੇਂ ਅਕਾਦਮਿਕ ਵਰ੍ਹੇ ਦੀ ਸ਼ੁਰੂਆਤ ਮੋਦੀ ਸਰਕਾਰ ਦੀ ਬਰਬਰਤਾ ਦੇ ਸ਼ਿਕਾਰ ਵਿਦਿਆਰਥੀਆਂ ਦੀ ਮਦਦ ਲਈ ਕੇਜਰੀਵਾਲ ਨੇ ਦਿਨ ਭਰ ਹਸਪਤਾਲ, ਥਾਣੇ ਤੋਂ ਲੈ ਕੇ ਜੰਤਰ-ਮੰਤਰ ਤੱਕ ਕੀਤੀ ਭੱਜ-ਦੌੜ ਪੰਜਾਬ ਕੈਬਨਿਟ ਨੇ ਪੰਜਾਬ ਵਿਧਾਨ ਸਭਾ ਦਾ 13ਵਾਂ ਇਜਲਾਸ 3 ਤੋਂ 10 ਅਗਸਤ ਤੱਕ ਸੱਦਣ ਨੂੰ ਦਿੱਤੀ ਪ੍ਰਵਾਨਗੀ ਵਿਧਾਇਕ ਅਜੀਤਪਾਲ ਕੋਹਲੀ ਵਲੋਂ ਮੁੱਖ ਮੰਤਰੀ ਤੀਰਥ ਯਾਤਰਾ ਬੱਸ ਸ੍ਰੀ ਅੰਮ੍ਰਿਤਸਰ ਸਾਹਿਬ ਲਈ ਰਵਾਨਾ

 

ਕੇਂਦਰੀ ਮੰਤਰੀ ਮਨੋਹਰ ਲਾਲ ਨੇ 2400 ਮੈਗਾਵਾਟ ਟਿਹਰੀ ਹਾਈਡ੍ਰੋ ਪਾਵਰ ਕੰਪਲੈਕਸ ਦਾ ਦੌਰਾ ਕੀਤਾ

ਟਿਹਰੀ ਡੈਮ ਦਾ ਨਿਰਮਾਣ ਕਿਸੇ ਅਚੰਭੇ ਅਤੇ ਇੰਜੀਨੀਅਰਿੰਗ ਚਮਤਕਾਰ ਤੋਂ ਘੱਟ ਨਹੀਂ ਹੈ: ਸ਼੍ਰੀ ਮਨੋਹਰ ਲਾਲ

Manohar Lal Khattar, Union Minister of Power and Minister of Housing & Urban Affairs, Ministry of Power and Minister of Housing & Urban Affairs, BJP, Bharatiya Janata Party, Garhwal, Uttarakhand, Tehri Power Complex, ehri Garhwal, Uttarakhand, Tehri Pumped Storage Plant

Web Admin

Web Admin

5 Dariya News

ਗਢਵਾਲ (ਉੱਤਰਾਖੰਡ) , 15 Jul 2024

Last updated on: Jul 15, 2024, 00:00 IST

ਆਪਣੀ ਇਸ ਯਾਤਰਾ ਦੇ ਦੌਰਾਨ ਮਨੋਹਰ ਲਾਲ ਨੇ 1000 ਮੈਗਾਵਾਟ ਦੇ ਟਿਹਰੀ ਪੰਪ ਸਟੋਰੇਜ ਪਲਾਂਟ (TPSP) ਵਿੱਚ ਚਲ ਰਹੀਆਂ ਨਿਰਮਾਣ ਗਤੀਵਿਧੀਆਂ ਦਾ ਨਿਰੀਖਣ ਕੀਤਾ। ਇਹ ਟੀਐੱਚਡੀਸੀਆਈਐੱਲ (THDCIL) ਦੇ ਤਹਿਤ ਇੱਕ ਫਲੈਗਸ਼ਿਪ ਪ੍ਰੋਜੈਕਟ ਹੈ ਜੋ ਕਿ ਭਾਰਤ ਦੇ ਰਿਨਿਊਏਬਲ ਐਨਰਜੀ ਇਨਫ੍ਰਾਸਟ੍ਰਕਚਰ ਦਾ ਇੱਕ ਮਹੱਤਵਪੂਰਨ ਕੰਪੋਨੈਂਟ ਹੈ। ਕੇਂਦਰੀ ਮੰਤਰੀ ਨੇ ਬਟਰਫਲਾਈ ਵਾਲਵ ਚੈਂਬਰ, ਮਸ਼ੀਨ ਹਾਲ ਅਤੇ ਟਿਹਰੀ ਪੀਐੱਸਪੀ ਦੇ ਆਊਟਫਾਲ ਸਮੇਤ ਕਈ ਪ੍ਰਮੁੱਖ ਖੇਤਰਾ ਦਾ ਵਿਸਤ੍ਰਿਤ ਨਿਰੀਖਣ ਕੀਤਾ। 

ਉਨ੍ਹਾਂ ਨੇ ਨਦੀ ਨੂੰ ਜੋੜਣ ਦੇ ਕੰਮ ਦੀ ਸਮੀਖਿਆ ਕੀਤੀ, ਜੋ ਕਿ ਪੀਐੱਸਪੀ ਨੂੰ ਮੌਜੂਦਾ ਵਾਟਰ ਮੈਨੇਜਮੈਂਟ ਸਿਸਟਮਸ ਵਿੱਚ ਏਕੀਕ੍ਰਿਤ ਕਰਨ ਦਾ ਇੱਕ ਮਹੱਤਵਪੂਰਨ ਪਹਿਲੂ ਹੈ। ਮੌਜੂਦਾ ਪ੍ਰਯਾਸਾਂ ਦੀ ਸ਼ਲਾਘਾ ਕਰਦੇ ਹੋਏ ਸ਼੍ਰੀ ਮਨੋਹਰ ਲਾਲ ਨੇ ਟੀਐੱਚਡੀਸੀ ਦੀ ਪੂਰੀ ਟੀਮ ਨੂੰ ਰਿਨਿਊਏਬਲ ਅਤੇ ਭਰੋਸੇਯੋਗ ਹਾਈਡ੍ਰੋਪਾਵਰ ਜੈਨਰੇਸ਼ਨ ਨੂੰ ਅੱਗੇ ਵਧਾਉਣ ਦੀ ਦਿਸ਼ਾ ਵਿੱਚ ਉਨ੍ਹਾਂ ਦੇ ਅਣਥੱਕ ਸਮਰਪਣ ਅਤੇ ਸਖਤ ਮਿਹਨਤ ਲਈ ਵਧਾਈ ਦਿੱਤੀ।  

ਉਨ੍ਹਾਂ ਨੇ ਟੀਮ ਦੀਆਂ ਮਹੱਤਵਪੂਰਨ ਉਪਲਬਧੀਆਂ ਅਤੇ 2400 ਮੈਗਾਵਾਟ ਟਿਹਰੀ ਪਾਵਰ ਕੰਪਲੈਕਸ ਦੇ ਵਿਕਾਸ ਵਿੱਚ ਸਥਾਪਿਤ ਕੀਤੇ ਗਏ ਉੱਚ ਮਿਆਰਾਂ ਨੂੰ ਸਵੀਕਾਰ ਕਰਦੇ ਹੋਏ ਇਸ ਗੱਲ ‘ਤੇ ਚਾਨਣਾ ਪਾਇਆ ਕਿ ਕਿਵੇਂ ਹਾਈਡ੍ਰੋਪਾਵਰ ਪ੍ਰੋਜੈਕਟਸ ਵਿੱਚ ਟੀਐੱਚਡੀਸੀ ਦਾ ਯੋਗਦਾਨ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ 2047 ਤੱਕ ਵਿਕਸਿਤ ਭਾਰਤ ਦੇ ਦ੍ਰਿਸ਼ਟੀਕੋਣ ਨੂੰ ਵਾਸਤਵਿਕ ਰੂਪ ਦੇ ਰਿਹਾ ਹੈ। 

ਉਨ੍ਹਾਂ ਨੇ ਕਿਹਾ ਕਿ ਟਿਹਰੀ ਡੈਮ ਟੀਐੱਚਡੀਸੀਆਈਐੱਲ ਦੇ ਲਈ ਇੱਕ ਜ਼ਿਕਰਯੋਗ ਉਪਲਬਧੀ ਹੈ, ਜੋ ਅਜਿਹੇ ਸਮੇਂ ਵਿੱਚ ਪੂਰਾ ਹੋਇਆ ਹੈ, ਜਦੋਂ ਇੰਨੇ ਵੱਡੇ ਡੈਮ ਦਾ ਵਿਚਾਰ ਲਗਭਗ ਕਲਪਨਾਯੋਗ ਲੱਗ ਰਿਹਾ ਹੈ। ਟਿਹਰੀ ਡੈਮ ਦਾ ਵਿਕਾਸ ਆਪਣੇ ਆਪ ਵਿੱਚ ਕਿਸੇ ਅਚੰਭੇ ਅਤੇ ਇੰਜੀਨੀਅਰਿੰਗ ਚਮਤਕਾਰ ਤੋਂ ਘੱਟ ਨਹੀਂ ਹੈ। ਟੀਐੱਚਡੀਸੀ (THDC) ਮੈਨੇਜਮੈਂਟ ਅਤੇ ਕਰਮਚਾਰੀਆਂ ਨੂੰ ਸੰਬੋਧਨ ਕਰਦੇ ਹੋਏ ਮੰਤਰੀ ਮਹੋਦਯ ਨੇ ਜਲਵਾਯੂ ਪਰਿਵਰਤਨ ਨਾਲ ਨਜਿੱਠਣ ਅਤੇ ਰਾਸ਼ਟਰ ਦੀ ਊਰਜਾ ਸੁਰੱਖਿਆ ਦਾ ਸਮਰਥਨ ਕਰਨ ਵਿੱਚ ਹਾਈਡ੍ਰੋਪਾਵਰ ਦੇ ਰਣਨੀਤਕ ਮਹੱਤਵ ‘ਤੇ ਜ਼ੋਰ ਦਿੱਤਾ। 

ਉਨ੍ਹਾਂ ਨੇ ਪੂਰੀ ਟੀਮ ਨੂੰ ਆਪਣੀ ਗਤੀ ਬਰਕਰਾਰ ਰੱਖਣ ਅਤੇ ਬਾਕੀ  ਪ੍ਰੋਜੈਕਟ ਫੇਜਾਂ ਨੂੰ ਨਿਰਧਾਰਿਤ ਸਮੇਂ-ਸੀਮਾ ਵਿੱਚ ਪੂਰਾ ਕਰਨ ‘ਤੇ ਧਿਆਨ ਕੇਂਦ੍ਰਿਤ ਕਰਨ ਦੀ ਤਾਕੀਦ ਕੀਤੀ। ਉਨ੍ਹਾਂ ਨੇ ਹਾਈਡ੍ਰੋਪਾਵਰ ਟੈਕਨੋਲੋਜੀ ਦੀਆਂ ਸੀਮਾਵਾਂ ਨੂੰ ਅੱਗੇ ਵਧਾਉਣ ਵਿੱਚ ਟੀਐੱਚਡੀਸੀਆਈਐੱਲ ਦੇ ਪ੍ਰਯਾਸਾਂ ਦੀ ਸ਼ਲਾਘਾ ਕੀਤੀ ਅਤੇ ਟੀਮ ਨੂੰ ਉਤਕ੍ਰਿਸ਼ਟਤਾ ਲਈ ਆਪਣੇ ਪ੍ਰਯਾਸ ਜਾਰੀ ਰੱਖਣ ਦੀ ਤਾਕੀਦ ਕੀਤੀ। ਟੀਐੱਚਡੀਸੀਆਈਐੱਲ ਦੇ ਚੇਅਰਮੈਨ ਅਤੇ ਮੈਨੇਜਿੰਗ ਡਾਇਰੈਕਟਰ ਸ਼੍ਰੀ ਆਰ.ਕੇ. ਵਿਸ਼ਨੋਈ ਦੇ ਮੰਤਰੀ ਮਹੋਦਯ ਨੂੰ ਉਨ੍ਹਾਂ ਦੇ ਇਸ ਦੌਰੇ ਅਤੇ ਉਤਸ਼ਾਹਪੂਰਨ ਸ਼ਬਦਾਂ ਲਈ ਧੰਨਵਾਦ ਦਿੱਤਾ। 

ਉਨ੍ਹਾਂ ਨੇ ਭਾਰਤ ਲਈ ਇੱਕ ਟਿਕਾਊ ਊਰਜਾ ਭਵਿੱਖ ਵਿੱਚ ਯੋਗਦਾਨ ਦੇਣ ਦੇ ਵਿਆਪਕ ਮਿਸ਼ਨ ਦੇ ਹਿੱਸੇ ਦੇ ਰੂਪ ਵਿੱਚ ਟਿਹਰੀ ਪਾਵਰ ਕੰਪਲੈਕਸ ਅਤੇ ਹੋਰ ਰਿਨਿਊਏਬਲ ਪਾਵਰ ਪ੍ਰੋਜੈਕਟਾਂ ਨੂੰ ਅੱਗੇ ਵਧਾਉਣ ਲਈ ਟੀਐੱਚਡੀਸੀਆਈਐੱਲ (THDCIL) ਟੀਮ ਦੇ ਦਰਮਿਆਨ, ਉਦੇਸ਼ ਦੀ ਨਵੀਂ ਭਾਵਨਾ ਦੇ ਸੰਚਾਰ ਦੇ ਨਾਲ ਸੰਪੰਨ ਹੋਇਆ, ਜੋ ਕਿ ਭਾਰਤ ਦੇ ਹਾਈਡ੍ਰੋਪਾਵਰ ਸੈਕਟਰ ਦੇ ਭਵਿੱਖ ਲਈ ਮੰਤਰੀ ਮਹੋਦਯ ਦੇ ਵਿਜ਼ਨ ਦੇ ਨਾਲ-ਨਾਲ ਉਸ ਵਿਜ਼ਨ ਨੂੰ ਸਾਕਾਰ ਕਰਨ ਵਿੱਚ ਉਨ੍ਹਾਂ ਦੀ ਭੂਮਿਕਾ ਤੋਂ ਪ੍ਰੇਰਿਤ ਰਹੀ। 

ਮੰਤਰੀ ਮਹੋਦਯ ਦੇ ਨਾਲ ਆਏ ਬਿਜਲੀ ਮੰਤਰਾਲੇ ਦੇ ਪ੍ਰਤਿਸ਼ਠਿਤ ਵਫਦ ਦੀ ਟੀਐੱਚਡੀਸੀ ਇੰਡੀਆ ਲਿਮਿਟਿਡ ਦੇ ਚੇਅਰਮੈਨ ਅਤੇ ਮੈਨੇਜਿੰਗ ਡਾਇਰੈਕਟ, ਸ਼੍ਰੀ ਆਰ.ਕੇ. ਵਿਸ਼ਨੋਈ, ਡਾਇਰੈਕਟਰ, (ਪਰਸੋਨਲ) ਸ਼੍ਰੀ ਸ਼ਲਿੰਦਰ ਸਿੰਘ, ਡਾਇਰੈਕਟਰ (ਤਕਨੀਕੀ), ਸ਼੍ਰੀ ਭੂਪੇਂਦਰ ਗੁਪਤਾ ਅਤੇ ਟੀਐੱਚਡੀਸੀਆਈਐੱਲ ਦੇ ਹੋਰ ਸੀਨੀਅਰ ਅਧਿਕਾਰੀਆਂ ਨੇ ਗਰਮਜੋਸ਼ੀ ਨਾਲ ਸੁਆਗਤ ਕੀਤਾ। 

ਟਿਹਰੀ ਹਾਈਡ੍ਰੋ ਪਾਵਰ ਕੰਪਲੈਕਸ ਬਾਰੇ ਜਾਰੀ:

ਟੀਐੱਚਪੀਸੀ ਗੰਗਾ ਨਦੀ (THPC) ਦੀ ਸਹਾਇਕ ਨਦੀ ਭਾਗੀਰਤੀ (Bhagirathi) ‘ਤੇ ਬਣੀ ਇੱਕ ਬਹੁਉਦੇਸ਼ੀ ਯੋਜਨਾ ਹੈ। ਇਸ ਨੂੰ ਮੌਨਸੂਨ ਦੌਰਾਨ ਭਾਗੀਰਥੀ ਨਦੀ ਦੇ ਵਾਧੂ ਪਾਣੀ ਦਾ ਸੰਗ੍ਰਹਿ ਕਰਨ ਅਤੇ ਗ਼ੈਰ-ਮੌਨਸੂਨ ਅਵਧੀ ਦੌਰਾਨ ਉੱਤਰਾਖੰਡ ਅਤੇ ਉੱਤਰ ਪ੍ਰਦੇਸ਼ ਦੇ ਗੰਗਾ ਦੇ ਮੈਦਾਨੀ ਇਲਾਕਿਆਂ ਵਿੱਚ ਰਹਿਣ ਵਾਲੇ ਲੋਕਾਂ ਦੀ ਸਿੰਚਾਈ ਅਤੇ ਪੀਣ ਵਾਲੇ ਪਾਣੀ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਇਸ ਇਕੱਠੇ ਕੀਤੇ ਗਏ ਪਾਣੀ ਨੂੰ ਉਪਲਬਧ ਕਰਵਾਉਣ ਲਈ ਡਿਜ਼ਾਈਨ ਕੀਤਾ ਗਿਆ ਹੈ। ਇਸ ਪ੍ਰੋਜੈਕਟ ਨਾਲ 2400 ਮੈਗਾਵਾਟ ਬਿਜਲੀ ਦਾ ਉਤਪਾਦਨ ਵੀ ਕੀਤਾ ਜਾਂਦਾ ਹੈ। 

ਟਿਹਰੀ ਐੱਚਪੀਸੀ ਵਿੱਚ ਹੇਠ ਲਿਖੇ ਪ੍ਰੋਜੈਕਟਸ ਸ਼ਾਮਲ ਹਨ:

1 ਟਿਹਰੀ ਹਾਈਡ੍ਰੋ ਪਾਵਰ ਪਲਾਂਟ (ਟਿਹਰੀ ਐੱਚਪੀਪੀ) -1000 ਮੈਗਾਵਾਟ (4×250 ਮੈਗਾਵਾਟ)

2 ਕੋਟੇਸ਼ਵਰ ਹਾਈਡ੍ਰੋ ਇਲੈਕਟ੍ਰਿਕ ਪ੍ਰੋਜੈਕਟ (ਕੋਟੇਸ਼ਵਰ ਐੱਚਈਪੀ) - 400 ਮੈਗਾਵਾਟ (4x100 ਮੈਗਾਵਾਟ)

3 ਟਿਹਰੀ ਪੰਪ ਸਟੋਰੇਜ ਪਲਾਂਟ (ਟਿਹਰੀ ਪੀਐੱਸਪੀ) - 1000 ਮੈਗਾਵਾਟ (4x250 ਮੈਗਾਵਾਟ)

 

Tags: Manohar Lal Khattar , Union Minister of Power and Minister of Housing & Urban Affairs , Ministry of Power and Minister of Housing & Urban Affairs , BJP , Bharatiya Janata Party , Garhwal , Uttarakhand , Tehri Power Complex , ehri Garhwal , Uttarakhand , Tehri Pumped Storage Plant

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD