Wednesday, 22 July 2026

 

 

ਖ਼ਾਸ ਖਬਰਾਂ ਆਪ ਸਰਕਾਰ ਨੇ ਅਫ਼ਸਰਸ਼ਾਹੀ ਨੂੰ ਹਾਸ਼ੀਏ ’ਤੇ ਧੱਕਣ ਤੋਂ ਬਾਅਦ ਹੁਣ ਖੁੱਲ੍ਹੇਆਮ ਸਿਆਸਤ ਦਾ ਅਪਰਾਧੀਕਰਨ ਸ਼ੁਰੂ ਕਰ ਦਿੱਤਾ ਹੈ: ਸੁਨੀਲ ਜਾਖੜ ਪੰਜਾਬ ਵਿੱਚ ਪੇਪਰ ਲੀਕ ਹੋਣ ਦੇ ਮਾਮਲਿਆਂ ਵਿੱਚ ਮਾਨ ਤੇ ਬੈਂਸ ਅਸਤੀਫਾ ਦੇਣ: ਅਮਰਿੰਦਰ ਸਿੰਘ ਰਾਜਾ ਵੜਿੰਗ ਖਰੜ ਪੈਦਲ ਮਾਰਚ ਦਾ 9ਵਾਂ ਦਿਨ : ਰਵਿੰਦਰ ਸਿੰਘ ਖੇੜਾ ਨੇ ਨਿੱਜਰ ਰੋਡ 'ਤੇ ਬੰਦ ਪਈ ਸੀਵਰੇਜ ਲਾਈਨ ਦਾ ਮੁੱਦਾ ਚੁੱਕਿਆ ਸਾਰੇ ਹੜ੍ਹ ਮਾਰੇ ਇਲਾਕਿਆਂ ਵਿਚ ਹੜ੍ਹ ਰੋਕੂ ਕੰਮ ਮੁਕੰਮਲ ਕੀਤੇ ਜਾਣ: ਸੁਖਬੀਰ ਸਿੰਘ ਬਾਦਲ ਨੇ ਅਕਾਲੀ ਵਰਕਰਾਂ ਨੂੰ ਕੀਤੀ ਅਪੀਲ ਰੋਸ ਮੁਜ਼ਾਹਰਾ ਕਰ ਰਹੇ ਵਿਦਿਆਰਥੀਆਂ ਦੇ ਮਸਲੇ ਜਲਦੀ ਹੱਲ ਕਰੋ: ਸੁਖਬੀਰ ਸਿੰਘ ਬਾਦਲ ਨੇ ਕੇਂਦਰ ਸਰਕਾਰ ਨੂੰ ਕੀਤੀ ਅਪੀਲ ਓ.ਐਸ.ਡੀ. ਸੁਖਵੀਰ ਸਿੰਘ ਨੇ ਧੂਰੀ ਹਲਕੇ 'ਚ ਚੱਲ ਰਹੇ ਵਿਕਾਸ ਪ੍ਰੋਜੈਕਟਾਂ ਦਾ ਲਿਆ ਜਾਇਜ਼ਾ ਬੇਲਾ ਫਾਰਮੇਸੀ ਕਾਲਜ ਨੂੰ ਨਵਾਂ ਪੇਟੈਂਟ ਮਿਲਿਆ ਪੈਂਡਿੰਗ ਮਾਲੀਆ ਮਾਮਲਿਆਂ ਦਾ ਸਮੇਂ ਸਿਰ ਨਿਪਟਾਰਾ ਯਕੀਨੀ ਬਣਾਉਣ ਅਧਿਕਾਰੀ: ਆਸ਼ਿਕਾ ਜੈਨ ਭਗਵੰਤ ਮਾਨ ਸਰਕਾਰ ਦੀ ‘ਮਾਂਵਾਂ-ਧੀਆਂ ਸਤਿਕਾਰ ਯੋਜਨਾ’ 100 ਸਾਲ ਤੋਂ ਵੱਧ ਉਮਰ ਦੀਆਂ ਮਹਿਲਾਵਾਂ ਨੂੰ ਵੀ ਦੇ ਰਹੀ ਹੈ ਸਨਮਾਨ ਅਤੇ ਆਰਥਿਕ ਸਹਾਰਾ ਗਰਭਵਤੀ ਅਤੇ ਦੁੱਧ ਪਿਲਾਉਣ ਵਾਲੀਆਂ 4056 ਮਹਿਲਾਵਾਂ ਨੂੰ 1.70 ਕਰੋੜ ਦੀ ਵਿੱਤੀ ਸਹਾਇਤਾ : ਡਾ. ਬਲਜੀਤ ਕੌਰ ਉਦਯੋਗ-ਕੇਂਦਰਿਤ ਪੱਤਰਕਾਰੀ ਸਿੱਖਿਆ ਨੂੰ ਮਿਲੇਗਾ ਨਵਾਂ ਹੁਲਾਰਾ : ਆਰਬੀਯੂ ਨੇ ਨਾਮੀ ਨਿਊਜ਼ ਪੇਪਰ ਦੀ ਟਰੱਸਟ ਨਾਲ ਕੀਤਾ ਐਮਓਯੂ ਟਰਾਂਸਪੋਰਟ ਵਿਭਾਗ ਵੱਲੋਂ ਸੜਕ ਸੁਰੱਖਿਆ ਨੂੰ ਮਜ਼ਬੂਤ ਕਰਨ ਅਤੇ ਈ-ਚਲਾਨ ਸ਼ਿਕਾਇਤ ਪ੍ਰਣਾਲੀ ਨੂੰ ਸੁਚਾਰੂ ਬਣਾਉਣ ਲਈ ਵੱਡੇ ਕਦਮ: ਹਰਪਾਲ ਸਿੰਘ ਚੀਮਾ ਭਗਵੰਤ ਸਿੰਘ ਮਾਨ ਸਰਕਾਰ ਵੱਲੋਂ ਸ਼ੁਰੂ ਕੀਤੀਆਂ ਲੋਕ ਪੱਖੀ ਸਕੀਮਾਂ ਬਿਨਾਂ ਕਿਸੇ ਭੇਦਭਾਵ ਦੇ ਲਾਗੂ ਕੀਤੀਆਂ ਜਾ ਰਹੀਆਂ ਹਨ: ਕੁਲਵੰਤ ਸਿੰਘ ਰਾਹੁਲ ਚਾਬਾ ਨੇ ਆਜ਼ਾਦੀ ਦਿਵਸ ਸਮਾਰੋਹ ਦੀਆਂ ਤਿਆਰੀਆਂ ਦਾ ਲਿਆ ਜਾਇਜ਼ਾ ਵਿਧਾਇਕ ਸ਼ੈਰੀ ਕਲਸੀ ਪਿੰਡ ਦਾਨਿਆਂਵਾਲੀ ਪਹੁੰਚੇ ਆਫ਼ਤ ਪ੍ਰਬੰਧਨ ਲਈ ਸਿਖਲਾਈ ਅਤੇ ਤਿਆਰੀ ਹੀ ਸਭ ਤੋਂ ਪ੍ਰਭਾਵਸ਼ਾਲੀ ਹਥਿਆਰ - ਸਾਗਰ ਸੇਤੀਆ ਬ੍ਰਹਮ ਗਿਆਨ ਨੂੰ ਅਮਲ ਵਿੱਚ ਲਿਆ ਕੇ ਹੀ ਜੀਵਨ ਨੂੰ ਸਾਰਥਕ ਬਣਾਇਆ ਜਾ ਸਕਦਾ ਹੈ ਸੀ ਜੀ ਸੀ ਯੂਨੀਵਰਸਿਟੀ ਮੋਹਾਲੀ ਵਿਖੇ ਨਵੇਂ ਅਕਾਦਮਿਕ ਵਰ੍ਹੇ ਦੀ ਸ਼ੁਰੂਆਤ ਮੋਦੀ ਸਰਕਾਰ ਦੀ ਬਰਬਰਤਾ ਦੇ ਸ਼ਿਕਾਰ ਵਿਦਿਆਰਥੀਆਂ ਦੀ ਮਦਦ ਲਈ ਕੇਜਰੀਵਾਲ ਨੇ ਦਿਨ ਭਰ ਹਸਪਤਾਲ, ਥਾਣੇ ਤੋਂ ਲੈ ਕੇ ਜੰਤਰ-ਮੰਤਰ ਤੱਕ ਕੀਤੀ ਭੱਜ-ਦੌੜ ਪੰਜਾਬ ਕੈਬਨਿਟ ਨੇ ਪੰਜਾਬ ਵਿਧਾਨ ਸਭਾ ਦਾ 13ਵਾਂ ਇਜਲਾਸ 3 ਤੋਂ 10 ਅਗਸਤ ਤੱਕ ਸੱਦਣ ਨੂੰ ਦਿੱਤੀ ਪ੍ਰਵਾਨਗੀ ਵਿਧਾਇਕ ਅਜੀਤਪਾਲ ਕੋਹਲੀ ਵਲੋਂ ਮੁੱਖ ਮੰਤਰੀ ਤੀਰਥ ਯਾਤਰਾ ਬੱਸ ਸ੍ਰੀ ਅੰਮ੍ਰਿਤਸਰ ਸਾਹਿਬ ਲਈ ਰਵਾਨਾ

 

ਖਰੜ ਦੇ ਮਿਊਸਪਲ ਕੌਂਸਲਰਾਂ ਵੱਲੋਂ ਰਾਜਿੰਦਰ ਸਿੰਘ ਨੂੰ ਸਿਰੋਪਾਓ ਪਾ ਕੇ ਮਾਨ ਸਤਿਕਾਰ ਕੀਤਾ ਗਿਆ

Web Admin

Web Admin

5 Dariya News

ਖਰੜ , 18 Jun 2024

Last updated on: Jun 18, 2024, 00:00 IST

ਅਵੱਲ ਅੱਲ੍ਹਾ ਨੂਰ ਉਪਾਇਆ, ਕੁਦਰਤ ਕੇ ਸਭ ਬੰਦੈ 

ਏਕ ਨੂਰ ਤੇ ਸਭ ਜਗ ਉਪਜੇਆ

ਕਉਨ ਭਲੇ ਕਉ ਮੰਦੇ।

ਇਹਨਾਂ ਗੱਲਾਂ ਦਾ ਪ੍ਰਗਟਾਵਾ ਉਦੋਂ ਕੀਤਾ ਗਿਆ ਜਦੋਂ ਰਾਜਿੰਦਰ ਸਿੰਘ ਨੰਬਰਦਾਰ ਜੋ ਕਿ ਵਾਰਡ ਨੰਬਰ 6 ਦੇ ਮਿਊਸਪਲ ਕੌਂਸਲਰ ਹਨ,  ਦੇ ਘਰ ਖਰੜ ਮਿਊਸਪਲ ਕਮੇਟੀ ਦੇ ਸਾਰੇ ਕੌਂਸਲਰਾਂ ਪਹੁੰਚੇ ਸਨ ਰਾਜਿੰਦਰ ਸਿੰਘ ਦੇ ਘਰ ਪਹੁੰਚਣ ਦਾ ਕਾਰਨ ਇਹ ਸੀ ਕਿ ਪਿਛਲੇ ਮਈ ਮਹੀਨੇ ਵਿੱਚ ਵਾਲਮੀਕ ਸਮਾਜ ਦੇ ਵਾਲਮੀਕ ਤੀਰਥ ਅੰਮ੍ਰਿਤਸਰ ਦੇ ਸਰਪ੍ਰਸਤ ਸੰਤ ਬਾਬਾ ਨਛੱਤਰ ਦਾਸ ਸ਼ੇਰਗਿੱਲ ਵੱਲੋਂ ਸਮੂਹ ਸੰਤ ਸਮਾਜ ਦੇ ਨਾਲ ਰਾਜਿੰਦਰ ਸਿੰਘ ਨੰਬਰਦਾਰ ਦੇ ਘਰ ਪਹੁੰਚੇ ਸਨ ।

ਸੰਤਾਂ ਵੱਲੋਂ ਰਾਜਿੰਦਰ ਸਿੰਘ ਦੀ ਸਮਾਜ ਸੇਵਾ ਨੂੰ ਧਿਆਨ ਵਿੱਚ ਰੱਖਦੇ ਹੋਏ ਪੂਰੀ ਜਾਂਚ ਪੜਤਾਲ ਤੋਂ ਬਾਅਦ ਰਾਜਿੰਦਰ ਸਿੰਘ ਨੂੰ ਇੱਕ ਜਿੰਮੇਵਾਰੀ ਸੋਂਪੀ ਗਈ ਕਿ ਲੋਕ ਸੇਵਾ ਦੇ ਨਾਲ ਨਾਲ ਆਪਣੇ ਵਾਲਮੀਕ ਸਮਾਜ ਦੀ ਸੇਵਾ ਕਰਨ ਲਈ ਗੁਰੂ ਗਿਆਨ ਨਾਥ ਵਾਲਮੀਕ ਧਰਮ ਸਮਾਜ ਦੇ (ਪੋਲੀਟੀਕਲ ਵਿੰਗ) ਪੰਜਾਬ ਦਾ ਪ੍ਰਧਾਨ ਲਗਾਇਆ ਜਾਂਦਾ ਹੈ। ਅੱਜ ਖਰੜ ਦੇ ਮਿਊਸਪਲ ਕੌਂਸਲਰ ਰਾਜਿੰਦਰ ਸਿੰਘ ਨੂੰ ਪੰਜਾਬ ਪ੍ਰਧਾਨ ਬਣਨ ਦੀ ਖੁਸ਼ੀ ਵਿੱਚ ਉਹਨਾ ਦੇ ਗ੍ਰਹਿ ਵਿਖੇ ਪਹੁੰਚੇ ਸਨ ।

ਸਾਰਿਆਂ ਮਿਊਸਪਲ ਕੌਂਸਲਰਾਂ ਵੱਲੋਂ ਰਾਜਿੰਦਰ ਸਿੰਘ ਨੂੰ ਸਿਰੋਪਾਓ ਪਾ ਕੇ ਮਾਨ ਸਤਿਕਾਰ ਕੀਤਾ ਗਿਆ ਅਤੇ ਖੁਸ਼ੀ ਪ੍ਰਗਟ ਕਰਦੇ ਹੋਏ ਕਿਹਾ ਕਿ ਬਹੁਤ ਮਾਨ ਵਾਲੀ ਗੱਲ ਹੈ ਕਿ ਵਾਲਮੀਕ ਸਮਾਜ ਦੇ ਸਭ ਤੋਂ ਉੱਚੇ ਤੀਰਥ ਵੱਲੋਂ ਸਾਡੇ ਖਰੜ ਸ਼ਹਿਰ ਦੇ ਐਮ.ਸੀ. ਸਾਥੀ ਨੂੰ ਪੰਜਾਬ ਪ੍ਰਧਾਨ ਲਗਾਇਆ ਗਿਆ ਹੈ । ਸਾਰੇ ਮਿਊਸਪਲ ਕੌਂਸਲਰਾਂ ਵੱਲੋਂ ਰਾਜਿੰਦਰ ਸਿੰਘ ਨੂੰ ਵਿਸ਼ਵਾਸ਼ ਦਿਵਾਇਆ ਗਿਆ ਕਿ ਉਹ ਸਾਰੇ ਰਾਜਿੰਦਰ ਸਿੰਘ ਦੇ ਨਾਲ ਮੋਢੇ ਨਾਲ ਮੋਢਾ ਜੋੜਕੇ ਇਸ ਧਰਮ ਦੇ ਕੰਮ ਵਿੱਚ ਸਾਥ ਦੇਣਗੇ ਅਤੇ ਜਦੋਂ ਵੀ ਰਾਜਿੰਦਰ ਸਿੰਘ ਨੂੰ ਓਹਨਾਂ ਦੀ ਲੋੜ ਹੋਵੇ ਉਹ ਹਮੇਸ਼ਾ ਰਾਜਿੰਦਰ ਸਿੰਘ ਦੀ ਪਿੱਠ ਦੇ ਪਿੱਛੇ ਖੜੇ ਰਹਿਣਗੇ ।

ਨਵ ਨਿਯੁਕਤ ਪੰਜਾਬ ਪ੍ਰਧਾਨ ਵੱਲੋਂ ਆਪਣੇ ਸਾਥੀ ਕੌਂਸਲਰਾਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਜਿਵੇਂ ਬਾਣੀ ਵਿੱਚ ਲਿਖਿਆ ਹੈ ਕਿ ਅਵੱਲ ਅੱਲ੍ਹਾ ਨੂਰ ਉਪਾਇਆ, ਕੁਦਰਤ ਕੇ ਸਭ ਬੰਦੈ ਏਕ ਨੂਰ ਤੇ ਸਭ ਜਗ ਉਪਜੇਆ ਕਉਨ ਭਲੇ ਕਉ ਮੰਦੇ।ਉਸ ਦੀ ਮਸਾਲ ਅੱਜ ਖਰੜ ਦੇ ਕੌਂਸਲਰਾਂ ਵੱਲੋਂ ਦਿੱਤੀ ਗਈ ਹੈ ਕਿਉਂਕਿ ਇੱਕ ਛੋਟੇ ਜਿਹੇ ਐਸ.ਸੀ. ਸਮਾਜ ਨਾਲ ਸੰਬਧਤ ਕੌਂਸਲਰ ਦੇ ਘਰ ਸਾਰੇ ਕੌਂਸਲਰਾਂ ਵੱਲੋਂ ਪਹੁੰਚਕੇ ਐਨਾ ਪਿਆਰ ਤੇ ਸਤਿਕਾਰ ਦੇਣਾ ਰਾਜਿੰਦਰ ਸਿੰਘ ਲਈ ਬਹੁਤ ਹੀ ਮਾਣ ਵਾਲੀ ਗੱਲ ਹੈ।

ਖਰੜ ਦੇ ਕੌਂਸਲਰਾਂ ਦੀ ਸੋਚ ਜੇਕਰ ਸਾਰਾ ਪੰਜਾਬ ਅਖਤਿਆਰ ਕਰ ਲਵੇ ਤਾਂ ਛੂਤ ਛਾਤ ਦੀ ਬਿਮਾਰੀ ਪੰਜਾਬ ਵਿੱਚੋਂ ਬਿਲਕੁਲ ਖਤਮ ਹੋ ਸਕਦੀ ਹੈ ਪਰ ਇਸਦੇ ਨਾਲ ਤਸਵੀਰ ਦਾ ਦੂਜਾ ਪਾਸਾ ਵੀ ਹੈ ਕਿ ਪੰਜਾਬ ਵਿੱਚ ਹਾਲੇ ਵੀ ਕੁਝ ਮੰਦ ਬੁੱਧੀ ਇਨਸਾਨ ਇਹੋ ਜਿਹੇ ਹਨ ਜਿਹੜੇ ਲੋਕ ਐਸ.ਸੀ. ਸਮਾਜ ਦੇ ਲੋਕਾਂ ਨਾਲ ਵਿਤਕਰਾ ਅਤੇ ਭੇਦ ਭਾਵ ਕਰਦੇ ਹਨ । ਐਸ.ਸੀ. ਸਮਾਜ ਨੂੰ ਨੀਵਾਂ ਵਿਖਾਉਣ ਖਾਤਿਰ ਅਤੇ ਆਪਣੇ ਆਪ ਨੂੰ ਰੱਬ ਸਮਝ ਕੇ ਕੋਜੀਆਂ ਹਰਕਤਾਂ ਕਰਦੇ ਰਹਿੰਦੇ ਹਨ ।

ਜਿਸਦੀ ਮਿਸਾਲ ਇਹ ਹੈ ਕਿ ਪਿੱਛੇ ਦਿਨੇ ਸੰਗਰੂਰ ਵਿੱਚ ਐਸ.ਸੀ. ਸਮਾਜ ਦੇ 2 ਯੁਵਕਾਂ ਨੂੰ ਬਹੁਤ ਜਿਆਦਾ ਕੁੱਟਿਆ ਮਾਰਿਆ ਗਿਆ ਅਤੇ ਜਾਤੀ ਸੂਚਕ ਅਪਸ਼ਬਦ ਵੀ  ਬੋਲੇ ਗਏ ਹਨ ਸੋ ਇਸ ਤਰ੍ਹਾਂ ਦੀਆਂ ਘਟਨਾਵਾਂ ਦੀ ਨਿੰਦਾ ਕਰਦੇ ਹੋਏ ਰਾਜਿੰਦਰ ਸਿੰਘ ਨੇ ਕਿਹਾ ਕਿ ਇਹੋ ਜਿਹੇ ਚੰਦ ਲੋਕ ਪੰਜਾਬ ਦੀ ਅਮਨ ਸ਼ਾਂਤੀ ਭੰਗ ਕਰ ਰਹੇ ਹਨ ਇਸ ਤਰ੍ਹਾਂ ਦੀਆਂ ਘਟਨਾਵਾਂ ਬੰਦ ਹੋਣੀਆਂ ਚਾਹੀਦੀਆਂ ਹਨ।

ਨਵ ਨਿਯੁਕਤ ਪ੍ਰਧਾਨ ਵੱਲੋਂ ਸਭ ਕੌਂਸਲਰਾਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਉਹ ਹਮੇਸ਼ਾ ਆਪਣੇ ਕੌਂਸਲਰ ਸਾਥੀਆਂ ਦੇ ਨਾਲ ਮਿਲਕੇ ਖਰੜ ਦੇ ਵਿਕਾਸ ਅਤੇ ਵਾਲਮੀਕ ਸਮਾਜ ਦੀ ਤਰੱਕੀ ਅਤੇ ਖੁਸ਼ਹਾਲੀ ਲਈ ਦਿਨ ਰਾਤ ਕੰਮ ਕਰਦੇ ਰਹਿਣਗੇ। ਅੱਜ ਦੇ ਪ੍ਰੋਗਰਾਮ ਵਿੱਚ ਖਰੜ ਦੇ ਮਿਊਸਪਲ ਕਮੇਟੀ ਦੇ 26 ਕੌਂਸਲਰਾਂ ਵਿੱਚੋਂ ਕੁਝ ਕੌਂਸਲਰਾਂ ਨੂੰ ਜਰੂਰੀ ਕੰਮ ਪੈਣ ਕਾਰਣ ਨਹੀਂ ਪਹੁੰਚ ਸਕੇ ਇਹਨਾਂ ਤੋਂ ਇਲਾਵਾ ਕੁਝ 20 ਕੌਂਸਲਰਾਂ ਨੇ ਇਸ ਪ੍ਰੋਗਰਾਮ ਵਿੱਚ ਸ਼ਿਰਕਤ ਕੀਤੀ।

 

Tags: Rajinder Singh Lambardaar , Kharar , Kharar News , News of Kharar , Kharar Updates

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD