ਇਕ ਆਮ ਬੰਦਾ ਆਪਣੀ ਮੇਹਨਤ ਲਗਨ ਨਾਲ ਅੱਜ ਪੰਜਾਬ ਪ੍ਰਧਾਨ ਬਣਿਆ ਹੈ ਇਸ ਕਰਕੇ ਰਾਜਿੰਦਰ ਸਿੰਘ ਦੀ ਮੇਹਨਤ ਨੂੰ ਸਲਾਮ ਕਰਦੇ ਹੋਏ ਇਹ ਵਧਾਈ ਦਾ ਪਾਤਰ ਹੈ। ਇਹਨਾਂ ਗੱਲਾਂ ਦਾ ਪ੍ਰਗਟਾਵਾ ਸ. ਜੋਧਾ ਸਿੰਘ ਮਾਨ ਵੱਲੋਂ ਖਰੜ ਦੇ ਮਿਊਸਪਲ ਕੌਂਸਲਰਾਂ ਅਤੇ ਆਮ ਆਦਮੀ ਪਾਰਟੀ ਦੇ ਆਹੁਦਾਰ ਅਤੇ ਵਲੰਟੀਅਰਾ ਵੱਲੋਂ ਰੱਖੇ ਸਨਮਾਨ ਸਮਾਰੋਹ ਵਿੱਚ ਕੀਤਾ ਗਿਆ ਸੀ।
ਪਿਛਲੇ ਦਿਨੀਂ ਰਾਜਿੰਦਰ ਸਿੰਘ (ਨੰਬਰਦਾਰ ਅਤੇ ਐਮ.ਸੀ. ਖਰੜ) ਨੂੰ ਗੁਰੂ ਗਿਆਨ ਨਾਥ ਵਾਲਮੀਕਿ ਧਰਮ ਸਮਾਜ ਵਾਲਮੀਕਿ ਤੀਰਥ ਅੰਮ੍ਰਿਤਸਰ (ਰਜਿ.) ਵੱਲੋਂ ਪੁਲੀਟੀਕਲ ਵਿੰਗ ਪੰਜਾਬ ਦਾ ਪ੍ਰਧਾਨ ਲਗਾਇਆ ਗਿਆ ਸੀ। ਅੱਜ ਦਾ ਸਨਮਾਨ ਸਮਾਰੋਹ ਰਾਜਿੰਦਰ ਸਿੰਘ ਨੂੰ ਪੰਜਾਬ ਪ੍ਰਧਾਨ ਲਗਾਉਣ ਦੇ ਸਨਮਾਨ ਵਿੱਚ ਕੀਤਾ ਗਿਆ ਸੀ।
ਇਸ ਸਮਾਰੋਹ ਵਿੱਚ ਸ. ਜੋਧਾ ਸਿੰਘ ਮਾਨ ਪਿਤਾ ਮੈਡਮ ਅਨਮੋਲ ਗਗਨ ਮਾਨ ਕੈਬਿਨੇਟ ਮੰਤਰੀ ਪੰਜਾਬ ਵਿਸੇਸ਼ ਤੌਰ ਤੇ ਪਹੁੰਚੇ ਸਨ ਅੱਜ ਦੇ ਪ੍ਰੋਗਰਾਮ ਵਿੱਚ ਸ. ਜੋਧਾ ਸਿੰਘ ਮਾਨ ਵੱਲੋਂ ਰਾਜਿੰਦਰ ਸਿੰਘ ਪੰਜਾਬ ਪ੍ਰਧਾਨ ਨੂੰ ਸਿਰੋਪਾਓ ਭੇਟ ਕਰਕੇ ਮੁਬਾਰਕਬਾਦ ਦਿੰਦੇ ਹੋਇਆ ਕਿਹਾ ਕਿ ਬਹੁਤ ਮਾਣ ਵਾਲੀ ਗੱਲ ਹੈ ਕਿ ਪੰਜਾਬ ਦੇ ਇੱਕ ਛੋਟੇ ਜਿਹੇ ਸ਼ਹਿਰ ਦੇ ਰਹਿਣ ਵਾਲੇ ਰਾਜਿੰਦਰ ਸਿੰਘ ਨੂੰ ਪੰਜਾਬ ਦੇ ਵਾਲਮੀਕਿ ਸਮਾਜ ਵੱਲੋਂ ਪੂਰੇ ਪੰਜਾਬ ਦਾ ਪ੍ਰਧਾਨ ਲਗਾਇਆ ਗਿਆ ਹੈ ਸਮੂਹ ਕੌਂਸਲਰਾਂ ਅਤੇ ਵਲੰਟੀਅਰਾ ਵੱਲੋਂ ਵੀ ਸਿਰੋਪਾਓ ਭੇਟ ਕਰਕੇ ਰਾਜਿੰਦਰ ਸਿੰਘ ਨੂੰ ਵਧਾਈਆਂ ਦਿੱਤੀਆਂ ਗਈਆਂ।
ਨਵ ਨਿਯੁਕਤ ਪੰਜਾਬ ਪ੍ਰਧਾਨ ਸ. ਰਾਜਿੰਦਰ ਸਿੰਘ ਵੱਲੋਂ ਇਸ ਪ੍ਰੋਗਰਾਮ ਵਿੱਚ ਪਹੁੰਚਣ ਤੇ ਸ. ਜੋਧਾ ਸਿੰਘ ਮਾਨ, ਸਾਥੀ ਕੌਂਸਲਰਾ, ਵਲੰਟੀਅਰਾ ਅਤੇ ਸਮੂਹ ਵਕੀਲਾਂ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਹਾਕਮ ਸਿੰਘ ਵਾਲੀਆ ਚੇਅਰਮੈਨ ਮਾਰਕੀਟ ਕਮੇਟੀ, ਅਨਤਾਰ ਸਿੰਘ ਬਰਾੜ ਦਫ਼ਤਰ ਇੰਚਾਰਜ ਮਾਲਵਿੰਦਰ ਸਿੰਘ ਕੰਗ , ਰਾਮ ਸਰੂਪ, ਵਿਨੀਤ ਜੈਨ, ਗੁਰਬਿੰਦਰ ਸਿੰਘ ਚੀਮਾ, ਜਸਵੀਰ ਸਿੰਘ ਬਡਾਲੀ, ਨਵਦੀਪ ਸਿੰਘ ਬੱਬੂ, ਅਮਨਦੀਪ ਸਿੰਘ, ਡਾਕਟਰ ਸਾਹਿਬ, ਪੰਕਜ ਚੱਡਾ ਸਾਰੇ ਐਮ.ਸੀ. ਜਤਿੰਦਰ ਰਾਣਾ, ਸੁਖਵਿੰਦਰ ਸਿੰਘ ਬਿੱਟੂ , ਵਿਕਾਸ ਮੋਹਨ ਆਦਿ ਬਲਾਕ ਪ੍ਰਧਾਨ ਆਮ ਆਦਮੀ ਪਾਰਟੀ ਦੇ ਵਲੰਟੀਅਰ ਅਤੇ ਵਕੀਲ ਹਾਜ਼ਰ ਸਨ।