Friday, 10 May 2024

 

 

ਖ਼ਾਸ ਖਬਰਾਂ ਲੋਕ ਸਭਾ ਤੋਂ ਗੈਰਹਾਜ਼ਰ ਰਹਿਣ ਵਾਲਿਆਂ ਨੂੰ ਵੋਟ ਮੰਗਣ ਦਾ ਅਧਿਕਾਰ ਨਹੀਂ : ਐਨ.ਕੇ. ਸ਼ਰਮਾ ‘ਪੰਜ ਆਬ’ 1 ਜੂਨ ਨੂੰ ਕਰੇਗਾ ਮਤਦਾਨ, ਨੂੰ ਦਰਸਾਉਦਾ ਕੰਧ ਚਿੱਤਰ ਲੋਕ ਅਰਪਨ ਖਰਚਾ ਨਿਗਰਾਨ ਸ਼ਿਲਪੀ ਸਿਨਹਾ ਨੇ ਡਿਪਟੀ ਕਮਿਸ਼ਨਰ ਅਤੇ ਐਸ. ਐਸ. ਪੀ. ਦੀ ਮੌਜੂਦਗੀ ਚ ਕੀਤਾ ਲੋਕ ਅਰਪਣ ਮੈਂ ਪੋਹ ਦੀਆਂ ਠੰਢੀਆਂ ਰਾਤਾਂ ਵਿੱਚ ਦਿੱਲੀ ਦੀਆਂ ਸੜਕਾਂ ਤੇ ਕਿਸਾਨਾਂ ਦੇ ਹੱਕ ਵਿੱਚ ਲੜਾਈ ਲੜੀ : ਗੁਰਜੀਤ ਸਿੰਘ ਔਜਲਾ ਮੋਦੀ ਨੇ ਦੇਸ਼ ਦੇ ਕਿਸਾਨਾਂ ਅਤੇ ਸਿਪਾਹੀਆਂ ਨੂੰ ਫੇਲ੍ਹ ਕੀਤਾ : ਪ੍ਰਤਾਪ ਸਿੰਘ ਬਾਜਵਾ ਕਾਂਗਰਸ ਦੇ ਲੋਕ ਸਭਾ ਉਮੀਦਵਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਆਪਣੀ ਚੋਣ ਮੁਹਿੰਮ ਨੂੰ ਤੇਜ਼ ਕੀਤਾ ਕਾਂਗਰਸ ਨੇ ਹਰ ਨਵੇਂ ਗ੍ਰੈਜੂਏਟ ਨੂੰ ਪਹਿਲੀ ਨੌਕਰੀ ਦੀ ਗਾਰੰਟੀ ਦੇਣ ਦਾ ਵਾਅਦਾ ਕੀਤਾ: ਵੜਿੰਗ ਡਾ: ਸੁਭਾਸ਼ ਸ਼ਰਮਾ ਨੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਅਤੇ ਮਾਤਾ ਨੈਣਾ ਦੇਵੀ ਮੰਦਿਰ ਵਿਖੇ ਮੱਥਾ ਟੇਕਣ ਉਪਰੰਤ ਚੋਣ ਮੁਹਿੰਮ ਦੀ ਸ਼ੁਰੂਆਤ ਕੀਤੀ ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਵੱਲੋਂ ਕਣਕ ਦੇ ਨਾੜ ਨੂੰ ਸਾੜਨ ਦੀਆਂ ਘਟਨਾਵਾਂ ਨੂੰ ਰੋਕਣ ਲਈ ਅਧਿਕਾਰੀਆਂ ਨੂੰ ਮੁਸਤੈਦ ਰਹਿਣ ਦੇ ਆਦੇਸ਼ ਖਡੂਰ ਸਾਹਿਬ ਦੀ ਸੀਟ ਜਿੱਤਾਂਗੇ ਸ਼ਾਨ ਨਾਲ- ਹਰਭਜਨ ਸਿੰਘ ਈ.ਟੀਂ.ਓ ਜ਼ਿਲ੍ਹਾ ਚੋਣ ਅਫਸਰ ਡਾ. ਪ੍ਰੀਤੀ ਯਾਦਵ ਨੇ ਲੋਕ ਸਭਾ ਚੋਣਾ-2024 ਦੇ ਵੱਖ-ਵੱਖ ਪਹਿਲੂਆਂ ਬਾਰੇ ਦੱਸਿਆ ਪੰਜਾਬ ਪੁਲਿਸ ਨੇ ਅੰਤਰ-ਰਾਜੀ ਹਥਿਆਰ ਤਸਕਰੀ ਰੈਕੇਟ ਦਾ ਕੀਤਾ ਪਰਦਾਫਾਸ਼; 6 ਪਿਸਤੌਲਾਂ ਸਮੇਤ 2 ਵਿਅਕਤੀ ਕਾਬੂ ਭਾਰਤੀ ਚੋਣ ਕਮਿਸ਼ਨ ਵੱਲੋਂ ਹਦਾਇਤਾਂ ਦੀ ਇੰਨ੍ਹ-ਬਿੰਨ੍ਹ ਪਾਲਣਾ ਕਰਦੇ ਹੋਏ ਹਰੇਕ ਉਮੀਦਵਾਰ ਦੇ ਚੋਣ ਖਰਚੇ ਉਤੇ ਰੱਖੀ ਜਾਵੇਗੀ ਨਜ਼ਰ- ਅਨੁਰਾਗ ਤ੍ਰਿਪਾਠੀ "ਵਿਸ਼ਵ ਥੈਲਾਸੀਮੀਆ ਦਿਵਸ "ਮੌਕੇ ਸਿਵਲ ਸਰਜਨ ਨੇ ਜਾਗਰੂਕਤਾ ਰੈਲੀ ਨੂੰ ਦਿੱਤੀ ਹਰੀ ਝੰਡੀ ਲੋਕ ਸਭਾ ਚੋਣਾਂ ਵਿਚ ਮਤਦਾਨ ਦੇ ਸੁਨੇਹੇ ਨਾਲ ਵਿਸ਼ਵ ਰੈੱਡ ਕਰਾਸ ਦਿਵਸ ਮੌਕੇ ਤੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਫਾਜ਼ਿਲਕਾ ਵਿਖੇ ਲਗਾਇਆ ਗਿਆ ਖੂਨਦਾਨ ਕੈਂਪ ਦੂਸਰੇ ਦਿਨ ਦੋ ਨਾਮਜ਼ਦਗੀ ਪੱਤਰ ਹੋਏ ਦਾਖਲ: ਵਿਨੀਤ ਕੁਮਾਰ ਕਾਊਟਿੰਗ ਸਟਾਫ ਦੀ ਪਹਿਲੀ ਰੈਂਡੇਮਾਈਜੇਸ਼ਨ ਕੀਤੀ ਗਈ ਮਾਨਵਤਾ ਦੀ ਸੇਵਾ ਹੀ ਸੱਚੀ ਸੇਵਾ ਹੈ–ਸਹਾਇਕ ਕਮਿਸ਼ਨਰ ਹਰ ਤੰਦਰੁਸਤ ਵਿਅਕਤੀ ਨੂੰ ਮਾਨਵਤਾ ਦੀ ਸੇਵਾ ਲਈ ਖ਼ੂਨ ਦਾਨ ਕਰਨਾ ਚਾਹੀਦੈ- ਵਧੀਕ ਡਿਪਟੀ ਕਮਿਸ਼ਨਰ ਅਗਾਮੀ ਲੋਕ ਸਭਾ ਚੋਣਾਂ ਲਈ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਵੱਲੋਂ ਕਾਊਂਟਿੰਗ ਸਟਾਫ ਦੀ ਪਹਿਲੀ ਰੈਂਡਮਾਈਜ਼ੇਸ਼ਨ ਕੀਤੀ ਗਈ ਖ਼ਰਚਾ ਅਬਜ਼ਰਵਰ ਵਲੋਂ ਮੀਡੀਆ ਸਰਟੀਫਿਕੇਸ਼ਨ ਐਂਡ ਮੋਨੀਟਰਿੰਗ ਕਮੇਟੀ ਦੀ ਕਾਰਗੁਜ਼ਾਰੀ ਦਾ ਜਾਇਜ਼ਾ ਭਾਰਤੀ-ਅਮਰੀਕੀਆਂ ਨੇ ਸੰਧੂ ਰਾਹੀਂ ਅੰਮ੍ਰਿਤਸਰ ਦੇ ਆਰਥਿਕ ਵਿਕਾਸ ਲਈ 800 ਕਰੋੜ ਰੁਪਏ ਨਿਵੇਸ਼ ਕਰਨ ਦਾ ਐਲਾਨ ਕੀਤਾ- ਡਾ. ਸਰਬਜੀਤ ਸਿੰਘ ਸਠਿਆਲਾ

 

ਕਿਸਾਨਾਂ ਨੂੰ ਮੁਆਵਜ਼ਾ ਦਿੱਤੇ ਬਗੈਰ ਸੜਕ ਦੇ ਟੈਂਡਰ ਲਗਵਾ ਕੇ ਜ਼ਮੀਨ ’ਤੇ ਗੈਰ ਕਾਨੂੰਨੀ ਕਬਜ਼ਾ ਕਰਵਾਉਣਾ ਚਾਹੁੰਦੇ ਨੇ ਪ੍ਰਨੀਤ ਕੌਰ ਤੇ ਡਾ. ਬਲਬੀਰ ਸਿੰਘ: ਐਨ ਕੇ ਸ਼ਰਮਾ

ਕਿਹਾ ਕਿ ਕਿਸਾਨਾਂ ਨਾਲ ਸਭ ਤੋਂ ਵੱਡਾ ਧੋਖਾ ਇਹਨਾਂ ਦੋਵਾਂ ਆਗੂਆਂ ਨੇ ਕੀਤਾ

N. K. Sharma, Shiromani Akali Dal, SAD, Akali Dal, Patiala

Web Admin

Web Admin

5 Dariya News

ਪਟਿਆਲਾ , 26 Apr 2024

ਸ਼੍ਰੋਮਣੀ ਅਕਾਲੀ ਦਲ ਦੇ ਪਟਿਆਲਾ ਲੋਕ ਸਭਾ ਹਲਕੇ ਤੋਂ ਉਮੀਦਵਾਰ ਐਨ ਕੇ ਸ਼ਰਮਾ ਨੇ ਕਿਹਾ ਹੈ ਕਿ ਪਟਿਆਲਾ ਵਿਚ ਬਣਨ ਵਾਲੇ ਉੱਤਰੀ ਬਾਈਪਾਸ ਲਈ ਕਿਸਾਨਾਂ ਨੂੰ ਐਕਵਾਇਰ ਕੀਤੀ ਜ਼ਮੀਨਾਂ ਦਾ ਮੁਆਵਜ਼ਾ ਦਿੱਤੇ ਬਗੈਰ ਸੜਕ ਦਾ ਟੈਂਡਰ ਲਗਵਾ ਕੇ ਭਾਜਪਾ ਦੇ ਆਗੂ ਪ੍ਰਨੀਤ ਕੌਰ ਅਤੇ ਕੈਬਨਿਟ ਮੰਤਰੀ ਡਾ. ਬਲਬੀਰ ਸਿੰਘ ਕਿਸਾਨਾਂ ਦੀਆਂ ਜ਼ਮੀਨਾਂ ’ਤੇ ਗੈਰ ਕਾਨੂੰਨੀ ਕਬਜ਼ਾ ਕਰਵਾਉਣਾ ਚਾਹੁੰਦੇ ਹਨ। ਅੱਜ ਇਥੇ ਜਾਰੀ ਕੀਤੇ ਇਕ ਬਿਆਨ ਵਿਚ ਐਨ ਕੇ ਸ਼ਰਮਾ ਨੇ ਕਿਹਾ ਕਿ ਉਹ ਹੈਰਾਨ ਹਨ ਕਿ ਤਿੰਨ ਸਾਲ ਤੋਂ ਕਿਸਾਨਾਂ ਨੂੰ ਜ਼ਮੀਨ ਦੇ ਮੁਆਵਜ਼ੇ ਦੀ ਫੁੱਟੀ ਕੌਡੀ ਵੀ ਨਹੀਂ ਮਿਲੀ ਪਰ ਪ੍ਰਨੀਤ ਕੌਰ ਜੀ ਨੇ ਕੇਂਦਰੀ ਮੰਤਰੀ ਨਿਤਿਨ ਗਡਕਰੀ ਨਾਲ ਮੀਟਿੰਗਾਂ ਕਰ ਕੇ ਸੜਕ ਦੇ 764 ਕਰੋੜ ਰੁਪਏ ਦਾ ਟੈਂਡਰ ਲਗਵਾ ਦਿੱਤਾ ਹੈ ਜੋ ਖੁੱਲ੍ਹ ਵੀ ਗਿਆ ਹੈ। 

ਉਹਨਾਂ ਕਿਹਾ ਕਿ ਜਦੋਂ ਟੈਂਡਰ ਖੁੱਲ੍ਹ ਗਿਆ ਤਾਂ ਸੁਭਾਵਕ ਹੈ ਕਿ ਸੜਕ ਬਣਾਉਣ ਲਈ ਜ਼ਿੰਮੇਵਾਰ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ (ਐਨ ਐਚ ਏ ਆਈ) ਹੁਣ ਜ਼ਮੀਨਾਂ ਦਾ ਕਬਜ਼ਾ ਲੈਣਾ ਸ਼ੁਰੂ ਕਰ ਦੇਵੇਗੀ। ਉਹਨਾਂ ਕਿਹਾ ਕਿ ਇਹ ਦੇਸ਼ ਵਿਚ ਪਹਿਲੀ ਅਜਿਹੀ ਉਦਾਹਰਣ ਹੋਵੇਗੀ ਜਦੋਂ ਕਿਸਾਨਾਂ ਨੂੰ ਮੁਆਵਜ਼ਾ ਦਿੱਤੇ ਬਗੈਰ ਕਿਸੇ ਸੜਕ ਵਾਸਤੇ ਗੈਰ ਕਾਨੂੰਨੀ ਢੰਗ ਨਾਲ ਕਿਸਾਨਾਂ ਦੀ ਜ਼ਮੀਨ ਦਾ ਕਬਜ਼ਾ ਲਿਆ ਜਾਵੇ। 

ਉਹਨਾਂ ਕਿਹਾ ਕਿ ਬੇਸ਼ੱਕ ਪ੍ਰਨੀਤ ਕੌਰ ਦਾਅਵੇ ਕਰ ਰਹੇ ਹਨ ਕਿ ਉਹਨਾਂ ਨੇ ਕੇਂਦਰੀ ਮੰਤਰੀ ਨਿਤਿਨ ਗਡਕਰੀ ਨਾਲ ਮੀਟਿੰਗਾਂ ਕਰਵਾਈਆਂ ਪਰ ਸ਼ਾਇਦ ਉਹ ਭੁੱਲ ਰਹੇ ਹਨ ਕਿ ਉਹਨਾਂ ਖੁਦ ਦਾਅਵਾ ਕੀਤਾ ਸੀ ਕਿ ਜ਼ਮੀਨਾਂ ਦਾ ਸਾਰਾ ਮੁਆਵਜ਼ਾ ਕੇਂਦਰ ਸਰਕਾਰ ਦੇਵੇਗੀ ਜਦੋਂ ਕਿ ਕੇਂਦਰ ਸਰਕਾਰ ਇਹ ਮੁਆਵਜ਼ਾ ਦੇਣ ਤੋਂ ਭੱਜ ਗਈ ਤੇ ਸਾਰੀ ਜ਼ਿੰਮੇਵਾਰੀ ਸੂਬੇ ਦੀ ਭਗਵੰਤ ਮਾਨ ਸਰਕਾਰ ’ਤੇ ਸੁੱਟ ਕੇ ਦਾਅਵਾ ਕਰ ਦਿੱਤਾ ਕਿ ਨਿਯਮਾਂ ਮੁਤਾਬਕ ਅੱਧਾ ਮੁਆਵਜ਼ਾ ਸੂਬਾ ਸਰਕਾਰ ਨੇ ਦੇਣਾ ਹੈ। 

ਉਹਨਾਂ ਨੇ ਪ੍ਰਨੀਤ ਕੌਰ ਨੂੰ ਸਵਾਲ ਕੀਤਾ ਕਿ ਕੇਂਦਰ ਸਰਕਾਰ ਲਈ 250-300 ਕਰੋੜ ਰੁਪਏ ਦੇਣਾ ਕਿੰਨਾ ਕੁ ਵੱਡਾ ਸਵਾਲ ਹੈ ? ਕਹਿਣ ਦੇ ਬਾਵਜੂਦ ਕੇਂਦਰ ਸਰਕਾਰ ਸਾਰਾ ਮੁਆਵਜ਼ਾ ਦੇਣ ਤੋਂ ਕਿਉਂ ਇਨਕਾਰੀ ਹੈ ? ਐਨ ਕੇ ਸ਼ਰਮਾ ਨੇ ਕਿਹਾ ਕਿ ਪ੍ਰਨੀਤ ਕੌਰ ਨੇ ਅੱਜ ਆਪਣੇ ਸਮਰਥਕਾਂ ਦਾ ਇਕੱਠ ਉਸੇ ਜੱਸੋਵਾਲ ਪਿੰਡ ਵਿਚ ਸੱਦਿਆ ਜਿਸਦੀ ਜ਼ਮੀਨ ਐਕਵਾਇਰ ਹੋ ਰਹੀ ਹੈ। 

ਉਹਨਾਂ ਕਿਹਾ ਕਿ ਇਹਨਾਂ ਕਿਸਾਨਾਂ ਨੂੰ ਨਿਯਮਾਂ ਮੁਤਾਬਕ 2.88 ਕਰੋੜ ਰੁਪਏ ਮੁਆਵਜ਼ਾ ਮਿਲਣਾ ਚਾਹੀਦਾ ਹੈ, ਉਹ ਤਾਂ ਇਹੀ ਮੰਗ ਕਰ ਰਹੇ ਹਨ। ਉਹਨਾਂ ਕਿਹਾ ਕਿ ਇਹ ਇਲਾਕਾ ਡਾ. ਬਲਬੀਰ ਸਿੰਘ ਦੇ ਵਿਧਾਨ ਸਭਾ ਹਲਕੇ ਵਿਚ ਪੈਂਦਾ ਹੈ ਪਰ ਉਹ ਕਿਸਾਨਾਂ ਦੀ ਮੰਗ ਚੁੱਕਣ ਤੇ ਉਹਨਾਂ ਨੂੰ ਇਨਸਾਫ ਦੁਆਉਣ ਵਿਚ ਨਾਕਾਮ ਰਹੇ ਹਨ।

ਅਕਾਲੀ ਆਗੂ ਨੇ ਕਿਹਾ ਕਿ ਉਹ ਆਪ ਤਾਂ ਸਿਰਫ ਕਿਸਾਨਾਂ ਦੇ ਹੱਕ ਵਿਚ ਹਾਅ ਦਾ ਨਾਅਰਾ ਮਾਰ ਰਹੇ ਹਨ ਤੇ ਕੋਈ ਰਾਜਨੀਤੀ ਨਹੀਂ ਕਰ ਰਹੇ। ਉਹਨਾਂ ਕਿਹਾ ਕਿ ਕਿਸਾਨ ਹੋਣ ਦੇ ਨਾਅਤੇ ਕਿਸਾਨਾਂ ਦੇ ਹੱਕ ਵਿਚ ਖੜ੍ਹੇ ਹੋਣਾ ਉਹਨਾਂ ਦੀ ਮੁੱਢਲੀ ਜ਼ਿੰਮੇਵਾਰੀ ਹੈ ਤੇ ਕਿਸਾਨਾਂ ਨੂੰ ਬਣਦਾ ਹੱਕ ਦੁਆਉਣ ਵਾਸਤੇ ਉਹ ਕਿਸੇ ਵੀ ਪੱਧਰ ਤੱਕ ਜਾਣ ਲਈ ਤਿਆਰ ਹਨ।

ਐਨ ਕੇ ਸ਼ਰਮਾ ਨੇ ਕਿਹਾ ਕਿ ਜੇਕਰ ਪ੍ਰਨੀਤ ਕੌਰ ਅਤੇ ਡਾ. ਬਲਬੀਰ ਸਿੰਘ ਕਿਸਾਨਾਂ ਪ੍ਰਤੀ ਸੁਹਿਰਦ ਹਨ ਤਾਂ ਉਹਨਾਂ ਨੂੰ ਤੁਰੰਤ 2.88 ਕਰੋੜ ਰੁਪਏ ਪ੍ਰਤੀ ਏਕੜ ਦੀ ਦਰ ਤੋਂ ਕੇਂਦਰ ਸਰਕਾਰ ਤੋਂ ਮੁਆਵਜ਼ਾ ਦੁਆਉਣ। ਉਹਨਾਂ ਕਿਹਾ ਕਿ ਅਸਲੀਅਤ ਇਹ ਹੈ ਕਿ ਪ੍ਰਨੀਤ ਕੌਰ ਨੇ ਇਕ ਵਾਰ ਵੀ ਇਹ ਮਸਲਾ ਸੰਸਦ ਵਿਚ ਨਹੀਂ ਚੁੱਕਿਆ ਤੇ ਨਾ ਹੀ ਡਾ. ਬਲਬੀਰ ਸਿੰਘ ਨੇ ਕਦੇ ਸਰਕਾਰ ਕੋਲ ਕਿਸਾਨਾਂ ਦਾ ਮਸਲਾ ਚੁੱਕਿਆ।  

ਸਿਰਫ ਮੀਟਿੰਗਾਂ ਦਾ ਡਰਾਮਾ ਕਰ ਕੇ ਕਿਸਾਨਾਂ ਨੂੰ ਗੁੰਮਰਾਹ ਕਰਨ ਦਾ ਯਤਨ ਜ਼ਰੂਰ ਕੀਤਾ ਹੈ। ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ (ਆਪ) ਸਰਕਾਰ ਅਤੇ ਕੇਂਦਰ ਦੀ ਭਾਜਪਾ ਸਰਕਾਰ ਦੋਵੇਂ ਕਿਸਾਨਾਂ ਦੇ ਗੁਨਾਹਗਾਰ ਹਨ ਅਤੇ ਜੇਕਰ ਉਹਨਾਂ ਨੇ ਬਿਨਾਂ ਮੁਆਵਜ਼ਾ ਦਿੱਤੇ ਕਿਸਾਨਾਂ ਦੀ ਜ਼ਮੀਨ ’ਤੇ ਕਬਜ਼ਾ ਕਰਨ ਦੀ ਗੈਰ ਕਾਨੂੰਨੀ ਕੋਸ਼ਿਸ਼ ਕੀਤੀ ਤਾਂ ਉਹ ਕਿਸਾਨਾਂ ਨਾਲ ਰਲ ਕੇ ਖੁਦ ਇਸਦਾ ਡਟਵਾਂ ਵਿਰੋਧ ਕਰਨਗੇ।

Preneet Kaur and Dr. Balbir Singh trying to usurp land of farmers illegally without paying even a single penny to them: N. K Sharma

Says without paying compensation, tenders have been floated for road construction which is a big fraud

Patiala

Shiromani Akali Dal candidate from Patiala Parliamentary Constituency NK Sharma today lambasted BJP candidate Preneet Kaur and AAP Candidate Dr. Balbir Singh and said that they were trying to illegally usurp land of farmers for northern bypass even without paying compensation to farmers whose land is being acquired as tenders for the construction of expressway have already been floated.

In a statement released here today, NK Sharma said that though three years have already been passed since the land has been transferred in the name of National Highways Authority of India (NHAI) but farmers have not got even a single penny for their land. He said that BJP candidate Preneet Kaur had met Union Minister Nitin Gadkari after which tendor of Rs. 764 was floated for construction of road. 

He said that though tender has opened for road construction which means now land will be acquired physically but farmer were yet to get their compensation. He said that this was first example in the country when land will be acquire without paying compensation.

He said that though Preneet Kaur claims that she met Gadkari a number of times but result of these meetings was zero. He said that earlier Preneet Kaur had claimed that full compensation will be paid by Centre after converting scheme of construction of Expressway but that too didn’t materialized.. He asked how much it matter for Union government to pay Rs. 250 crores for compensation? He said that now Union Government was making Bhagwant Mann government responsible for not paying its share of land acquisition after claiming that Centre will bear all the cost. He said that Preneet Kaur had gathered his supporters on same land of Jassowal who land is being acquired. 

He said that he had only demanded that farmers should be paid Rs. 2.88 crore per acre as per rules of the state and did nothing political in it. He said that as he was himself being a farmer, it was his duty to stand with the farmers. He said that this area falls under Assembly constituency of Dr. Balbir Singh who is Cabinet Minister but failed to get justice for farmers.

He said that If Preneet Kaur and Dr. Balbir Singh are well-wishers of farmers then they should ensure that farmers get Rs. 2.88 crore per acre for their land from Union or state government. He said that it was also a reality that neither Preneet Kaur raised the issue in Parliament nor did Dr. Balbir Singh tried to get it resolved through their government.

 

Tags: N. K. Sharma , Shiromani Akali Dal , SAD , Akali Dal , Patiala

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD