Monday, 20 May 2024

 

 

ਖ਼ਾਸ ਖਬਰਾਂ ਖਰਚਾ ਅਬਜ਼ਰਬਰ ਵਲੋਂ ਲੋਕ ਸਭਾ ਚੋਣਾਂ ਦੇ ਉਮੀਦਵਾਰਾਂ ਨੂੰ ਪ੍ਰਚਾਰ ਦੌਰਾਨ ਕੀਤੇ ਜਾਣ ਵਾਲੇ ਖ਼ਰਚੇ ਦਾ ਮੁਕੰਮਲ ਰਿਕਾਰਡ ਰੱਖਣ ਦੀ ਹਦਾਇਤ ਮੌੜ ਮੰਡੀ 'ਚ ਜਨਤਕ ਮੀਟਿੰਗ ਨੇ ਧਾਰਿਆ ਰੈਲੀ ਦਾ ਰੂਪ ਆਮ ਆਦਮੀ ਪਾਰਟੀ ਵੱਲੋਂ ਪਿਛਲੇ ਢਾਈ ਸਾਲਾਂ ਵਿੱਚ ਕੀਤੇ ਵਿਕਾਸ ਦਾ ਹਿਸਾਬ ਮੰਗਣ ਸ਼ਹਿਰ ਵਾਸੀ: ਬੀਬਾ ਜੈਇੰਦਰ ਕੌਰ ਕਾਰਬਨ ਉਤਸਰਜਨ ਅਤੇ ਪ੍ਰਦੂਸ਼ਣ ਨੂੰ ਘਟਾਉਣ ਦੇ ਲਈ ਗਰੀਨ ਇਲੈਕਸ਼ਨ ਨੂੰ ਬਣਾਇਆ ਗਿਆ ਹੈ ਚੋਣ ਪ੍ਰਕਿਰਿਆ ਦਾ ਹਿੱਸਾ- ਜਨਰਲ ਚੋਣ ਅਬਰਜ਼ਰਵਰ ਡਾ. ਹੀਰਾ ਲਾਲ ਗੜ੍ਹਸ਼ੰਕਰ ਵਿਧਾਨ ਸਭਾ ਹਲਕਾ ਗ੍ਰੀਨ ਚੋਣਾਂ ਦੇ ਮਾਡਲ ਦੇ ਰੂਪ ’ਚ ਕਰੇਗਾ ਕੰਮ : ਡਾ. ਹੀਰਾ ਲਾਲ ਮੋਨਿਕਾ ਗਰੋਵਰ ਆਪਣੇ ਸਾਥੀਆਂ ਸਮੇਤ ਕਾਂਗਰਸ ਛੱਡ ਕੇ ਭਾਜਪਾ ਵਿੱਚ ਸ਼ਾਮਲ, ਬੀਬਾ ਜੈ ਇੰਦਰਾ ਕੌਰ ਨੇ ਉਨ੍ਹਾਂ ਦੇ ਭਾਜਪਾ ਵਿੱਚ ਸ਼ਾਮਲ ਹੋਣ ਦਾ ਕੀਤਾ ਸਵਾਗਤ ਵੋਟਿੰਗ ਮਸ਼ੀਨਾਂ ਦੀ ਦੂਜੀ ਰੈਂਡੇਮਾਇਜੇਸ਼ਨ ਹੋਈ ਲੋਕਾਂ ਨੂੰ ਵੰਡਣ ’ਤੇ ਉਤਾਰੂ ਦਿੱਲੀ ਦੀਆਂ ਪਾਰਟੀਆਂ ਨੂੰ ਰੱਦ ਕਰੋ: ਸੁਖਬੀਰ ਸਿੰਘ ਬਾਦਲ ਨੇ ਪੰਜਾਬੀਆਂ ਨੂੰ ਕੀਤੀ ਅਪੀਲ ਰਾਜਾ ਵੜਿੰਗ ਨੇ ਪ੍ਰਾਪਰਟੀ ਦੀ ਰਜਿਸਟ੍ਰੇਸ਼ਨ ਲਈ ਐਨਓਸੀ 'ਤੇ ਮੁੱਖ ਮੰਤਰੀ ਮਾਨ ਦੇ ਝੂਠੇ ਵਾਅਦੇ ਦਾ ਪਰਦਾਫਾਸ਼ ਕੀਤਾ ਕਾਂਗਰਸ ਨੇਤਾ ਗੁਰਿੰਦਰ ਸਿੰਘ ਢਿੱਲੋਂ ਵੱਲੋਂ ਕਿਸਾਨਾਂ ਲਈ MSP ਦੀ ਕਾਨੂੰਨੀ ਗਾਰੰਟੀ ਦਾ ਸਮਰਥਨ ਗੁਰਜੀਤ ਸਿੰਘ ਔਜਲਾ ਦੇ ਹੱਕ ਵਿੱਚ ਦੱਖਣੀ ਹਲਕੇ ਵਿੱਚ ਚੋਣ ਰੈਲੀਆਂ ਰਾਜਾਸਾਂਸੀ ਅਤੇ ਅਟਾਰੀ ਹਲ੍ਕੇ ਚ ਗੁਰਜੀਤ ਸਿੰਘ ਔਜਲਾ ਨੇ ਕੀਤੀ ਲੋਕਾਂ ਨਾਲ ਮੁਲਾਕਾਤ ਗੁਰਜੀਤ ਸਿੰਘ ਔਜਲਾ ਨੇ ਪ੍ਰਵਾਸੀਆਂ ਦੀ ਸ਼ਲਾਘਾ ਕੀਤੀ ਪਾਰਲੀਮੈਂਟ ਵਿੱਚ ਪੰਜਾਬ ਦੇ ਹੱਕਾਂ ਦੀ ਰਾਖੀ ਲਈ ਲੜਾਂਗੇ: ਮੀਤ ਹੇਅਰ ਸਮਾਣਾ ਹਲਕੇ ਤੋਂ ਐਨ ਕੇ ਸ਼ਰਮਾ ਦੀ ਵੱਡੀ ਲੀਡ ਨਾਲ ਜਿੱਤ ਯਕੀਨੀ ਬਣਾਵਾਂਗੇ: ਸੁਰਜੀਤ ਸਿੰਘ ਰੱਖੜਾ ਖੰਨਾ ਵੱਲੋਂ ਲੋਕਾਂ ਤੋਂ ਭਾਜਪਾ ਦੇ ਪੱਖ ਵਿਚ ਵੋਟਾਂ ਭੁੱਗਤਣ ਦੀ ਅਪੀਲ ਮੁੱਖ ਮੰਤਰੀ ਭਗਵੰਤ ਮਾਨ ਨੇ ਫ਼ਰੀਦਕੋਟ ਤੋਂ ‘ਆਪ’ ਉਮੀਦਵਾਰ ਕਰਮਜੀਤ ਅਨਮੋਲ ਲਈ ਜੈਤੋ ਅਤੇ ਮੋਗਾ ਵਿਖੇ ਕੀਤਾ ਚੋਣ ਪ੍ਰਚਾਰ, ਅਨਮੋਲ ਨੂੰ ਭਾਰੀ ਵੋਟਾਂ ਨਾਲ ਜਿਤਾਉਣ ਦੀ ਕੀਤੀ ਅਪੀਲ ਪੰਜਾਬ 'ਚ ਲਗਾਤਾਰ ਵਧਦਾ ਜਾ ਰਿਹਾ ਹੈ ਆਮ ਆਦਮੀ ਪਾਰਟੀ ਦਾ ਕੁਨਬਾ, ਕਈ ਵੱਡੇ ਨੇਤਾ 'ਆਪ' 'ਚ ਸ਼ਾਮਲ ਰਾਜਪੁਰਾ ਵਿੱਚ ਪੰਜਾਬ ਦਾ ਮੁੱਖ ਉਦਯੋਗਿਕ ਕੇਂਦਰ ਬਣਨ ਦੀਆਂ ਸਾਰੀਆਂ ਵਿਸ਼ੇਸ਼ਤਾਵਾਂ : ਪ੍ਰਨੀਤ ਕੌਰ ਸ੍ਰੀ ਆਨੰਦਪੁਰ ਸਾਹਿਬ ਵਿੱਚ ਕਪਾਹ ਉਦਯੋਗ ਦਾ ਵੱਡਾ ਪ੍ਰੋਜੈਕਟ ਲੈ ਕੇ ਆਵਾਂਗਾ : ਡਾ.ਸੁਭਾਸ਼ ਸ਼ਰਮਾ ਪੰਜਾਬ ਦੇ ਉਦਯੋਗਿਕ ਵਿਕਾਸ ਨੂੰ ਹੁਲਾਰਾ ਦੇਵਾਂਗੇ, ਸਿਖਰਾਂ 'ਤੇ ਪਹੁੰਚਾਵਾਂਗੇ: ਵਿਜੇ ਇੰਦਰ ਸਿੰਗਲਾ

 

ਭਾਰਤੀ ਚੋਣ ਕਮਿਸ਼ਨ ਵੱਲੋਂ ਹਦਾਇਤਾਂ ਦੀ ਇੰਨ੍ਹ-ਬਿੰਨ੍ਹ ਪਾਲਣਾ ਕਰਦੇ ਹੋਏ ਹਰੇਕ ਉਮੀਦਵਾਰ ਦੇ ਚੋਣ ਖਰਚੇ ਉਤੇ ਰੱਖੀ ਜਾਵੇਗੀ ਨਜ਼ਰ- ਅਨੁਰਾਗ ਤ੍ਰਿਪਾਠੀ

ਲੋਕ ਸਭਾ ਚੋਣਾਂ ਦੌਰਾਨ ਉਮੀਦਵਾਰ ਲਈ ਚੋਣ ਖਰਚ ਦੀ ਹੱਦ 95 ਲੱਖ ਰੁਪਏ ਤੈਅ

Sandeep Kumar, DC Tarn Taran, Tarn Taran, Deputy Commissioner Tarn Taran, ECI, Chief Electoral Officer Punjab, Lok Sabha Elections 2024, General Elections 2024, CEO Punjab, Chunav Ka Parv, Desh Ka Garv

Web Admin

Web Admin

5 Dariya News

ਤਰਨ ਤਾਰਨ , 08 May 2024

ਚੋਣ ਕਮਿਸ਼ਨ ਵੱਲੋਂ ਲੋਕ ਸਭਾ ਹਲਕਾ ਖਡੂਰ ਸਾਹਿਬ ਲਈ ਤਾਇਨਾਤ ਖਰਚਾ ਨਿਗਰਾਨ, ਸ਼੍ਰੀ ਅਨੁਰਾਗ ਤ੍ਰਿਪਾਠੀ, (ਆਈ. ਆਰ. ਐੱਸ.) ਵੱਲੋਂ ਅੱਜ ਜ਼ਿਲਾ੍ਹ ਪ੍ਰਬੰਧਕੀ ਕੰਪਲੈਕਸ ਵਿਖੇ ਸਿਆਸੀ ਪਾਰਟੀਆਂ ਅਤੇ ਉਮੀਦਵਾਰਾਂ ਵੱਲੋਂ ਕੀਤੇ ਜਾ ਰਹੇ ਚੋਣ ਖਰਚੇ ਸਬੰਧੀ ਪਹਿਲੀ ਮੀਟਿੰਗ ਕੀਤੀ। ਇਸ ਮੌਕੇ ਹਲਕਾ ਖਡੂਰ ਸਾਹਿਬ ਦੇ ਰਿਟਰਨਿੰਗ ਅਫਸਰ-ਕਮ-ਡਿਪਟੀ ਕਮਿਸ਼ਨਰ, ਤਰਨ ਤਾਰਨ, ਸ਼੍ਰੀ ਸੰਦੀਪ ਕੁਮਾਰ ਅਤੇ ਸਮੂਹ ਸਹਾਇਕ ਰਿਟਰਨਿੰਗ ਅਫ਼ਸਰ ਅਤੇ ਵੱਖ-ਵੱਖ ਟੀਮਾਂ ਦੇ ਨੋਡਲ ਅਫ਼ਸਰ ਮੌਜੂਦ ਸਨ।

ਇਸ ਮੌਕੇ ਖਰਚਾ ਨਿਗਰਾਨ, ਸ਼੍ਰੀ ਅਨੁਰਾਗ ਤ੍ਰਿਪਾਠੀ ਨੇ ਦੱਸਿਆ ਕਿ ਹਲਕਾ ਖਡੂਰ ਸਾਹਿਬ ਦੀ ਵਿਲੱਖਣਤਾ ਅਤੇ ਵਿਸ਼ੇਸ਼ਤਾ ਹੈ ਕਿ ਇਹ ਹਲਕਾ ਸੂਬੇ ਦੇ ਚਾਰ ਜ਼ਿਲ੍ਹਿਆਂ ਨਾਲ ਲੱਗਦਾ ਜਿਸ ਵਿੱਚ 04 ਵਿਧਾਨ ਸਭਾ ਹਲਕੇ (ਤਰਨ ਤਾਰਨ, ਖੇਮਕਰਨ, ਪੱਟੀ ਅਤੇ ਖਡੂਰ ਸਾਹਿਬ) ਜ਼ਿਲਾ੍ਹ ਤਰਨ ਤਾਰਨ, 02 ਵਿਧਾਨ ਸਭਾ ਹਲਕੇ (ਜੰਡਿਆਲਾ ਗੁਰੁ ਅਤੇ ਬਾਬਾ ਬਕਾਲਾ) ਜ਼ਿਲਾ੍ਹ ਅੰਮ੍ਰਿਤਸਰ, 02 ਵਿਧਾਨ ਸਭਾ ਹਲਕੇ (ਕਪੂਰਥਲਾ ਅਤੇ ਸੁਲਤਾਨਪੁਰ ਲੋਧੀ) ਜ਼ਿਲ੍ਹਾ ਕਪੂਰਥਲਾ ਅਤੇ 01 ਵਿਧਾਨ ਸਭਾ ਹਲਕਾ (ਜ਼ੀਰਾ) ਜ਼ਿਲਾ੍ਹ ਫਿਰੋਜ਼ਪੁਰ ਦੇ ਆਉਂਦਾ ਹੈ ਅਤੇ ਚਾਰ ਜ਼ਿਲ੍ਹਿਆਂ ਦੇ ਵਿੱਚ ਆਉਣ ਕਾਰਨ ਚੋਣ ਅਮਲੇ ਜ਼ਿੰਮੇਵਾਰੀ ਕਾਫੀ ਵੱਧ ਜਾਂਦੀ ਹੈ। 

ਉਨਾਂ ਕਿਹਾ ਕਿ ਇਸ ਹਲਕੇ ਦੇ ਕੁਝ ਖੇਤਰ ਭਾਰਤ-ਪਾਕਿ ਸਰਹੱਦ ਨਾਲ ਵੀ ਲੱਗਦੇ ਹਨ, ਜਿਸ ਕਾਰਨ ਪੰਜਾਬ ਪੁਲਿਸ ਅਤੇ ਪ੍ਰਸ਼ਾਸਨ ਨੂੰ ਵਧੇਰੇ ਮੁਸਤੈਦ ਰਹਿਣਾ ਪੈਂਦਾ ਹੈ। ਉਨਾਂ ਨੇ ਕਿਹਾ ਕਿ ਭਾਰਤੀ ਚੋਣ ਕਮਿਸ਼ਨ ਵਲੋਂ ਹਦਾਇਤਾਂ ਦੀ ਇੰਨ੍ਹ-ਬਿੰਨ੍ਹ ਪਾਲਣਾ ਕਰਦੇ ਹੋਏ ਹਰੇਕ ਉਮੀਦਵਾਰ ਦੇ ਚੋਣ ਖਰਚੇ ਉਤੇ ਨਜ਼ਰ ਰੱਖੀ ਜਾਵੇਗੀ ਤਾਂ ਕਿ ਕੋਈ ਵੀ ਉਮੀਦਵਾਰ ਵੱਧ ਖਰਚਾ ਕਰਕੇ ਵੋਟਰਾਂ ਨੂੰ ਪ੍ਰਭਾਵਿਤ ਕਰਨ ਦਾ ਯਤਨ ਨਾ ਕਰ ਸਕੇ।

ਸ਼੍ਰੀ ਤ੍ਰਿਪਾਠੀ ਨੇ ਦੱਸਿਆ ਕਿ ਭਾਰਤੀ ਚੋਣ ਕਮਿਸ਼ਨ ਵੱਲੋਂ ਲੋਕ ਸਭਾ ਚੋਣਾਂ ਦੌਰਾਨ ਉਮੀਦਵਾਰ ਲਈ ਚੋਣ ਖਰਚ ਦੀ ਹੱਦ 95 ਲੱਖ ਰੁਪਏ ਤੈਅ ਕੀਤੀ ਗਈ ਹੈ। ਮੀਟਿੰਗ ਨੰੁ ਸੰਬੋਧਨ ਕਰਦਿਆਂ ਕਿਹਾ ਕਿ ਲੋਕ ਸਭਾ ਚੋਣਾਂ ਦੌਰਾਨ ਹਰ ਵਿਧਾਨ ਸਭਾ ਹਲਕੇ ਦੇ ਵਿੱਚ ਤਾਇਨਾਤ ਸਹਾਇਕ ਖਰਚਾ ਨਿਗਰਾਨਾਂ ਦਾ ਮੁੱਖ ਮੰਤਵ ਲੋਕ ਸਭਾ ਚੋਣਾਂ ਦੌਰਾਨ ਸਿਆਸੀ ਪਾਰਟੀਆਂ ਅਤੇ ਉਮੀਦਵਾਰਾਂ ਦੇ ਚੋਣ ਖਰਚੇ ‘ਤੇ ਤਿੱਖੀ ਨਜ਼ਰ ਰੱਖਣਾ ਹੈ।

ਸਹਾਇਕ ਖਰਚਾ ਨਿਗਰਾਨਾਂ ਨੂੰ ਹਦਾਇਤ ਕਰਦਿਆਂ ਉਹਨਾਂ ਕਿਹਾ ਕਿ ਚੋਣਾਂ ਦੌਰਾਨ ਪੈਸੈ ਦੀ ਦੁਰਵਰਤੋਂ, ਵੋਟਰਾਂ ਨੂੰ ਲਾਲਚ ਜਾਂ ਫਿਰ ਕਿਸੇ ਤਰਾਂ੍ਹ ਦਾ ਵਰਤੋਂ ਵਾਲੇ ਸਮਾਨ ਦੇ ਵੰਡੇ ਜਾਣ ਦਾ ਨੋਟਿਸ ਵੀ ਸਹਾਇਕ ਖਰਚਾ ਨਿਗਰਾਨ ਤੁਰੰਤ ਲੈਣ। ਇਸ ਮੌਕੇ ਪੁਲਿਸ ਅਤੇ ਆਬਕਾਰੀ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕਰਦਿਆਂ ਸ਼੍ਰੀ ਤ੍ਰਿਪਾਠੀ ਨੇ ਕਿਹਾ ਕਿ ਨਸ਼ਿਆਂ ਜਾਂ ਫਿਰ ਨਜ਼ਾਇਜ ਸ਼ਰਾਬ ਵਿਰੁੱਧ ਵੀ ਚਲਾਈ ਜਾ ਰਹੀ ਮੁਹਿੰਮ ਵਿੱਚ ਹੋਰ ਤੇਜ਼ੀ ਲਿਆੳਣ ਤਾਂ ਜੋ ਅਜਿਹੇ ਗੈਰ ਕਾਨੂੰਨੀ ਪਦਾਰਥਾਂ ਦੀ ਵਰਤੋਂ ਚੋਣਾ ਦੌਰਾਨ ਨਾਲ ਕੀਤੀ ਜਾਵੇ।

ਇਸ ਤੋਂ ਇਲਾਵਾ ਸ਼੍ਰੀ ਤ੍ਰਿਪਾਠੀ ਨੇ ਕਿਹਾ ਕਿ ਫਲਾਇੰਗ ਨਿਗਰਾਨ ਦਸਤਿਆਂ ਤੋਂ ਹਦਾਇਤ ਕਰਦਿਆਂ ਕਿਹਾ ਕਿ ਸ਼ੱਕੀ ਵਿਅਕਤੀਆਂ ਤੋਂ ਇਲਾਵਾ ਐਂਬੂਲੈਂਸਾਂ ਦੀ ਅਵਾਜਾਈ ‘ਤੇ ਵੀ ਨਜ਼ਰ ਰੱਖਣ। ਉਨਾਂ ਕਿਹਾ ਕਿ ਜਿਹੜੀਆਂ ਐਂਬੂਲੈਸਾਂ ਦੇ ਵਿੱਚ ਮਰੀਜ਼ ਹੁੰਦੇ ਹਨ, ਉਨਾਂ ਨੂੰ ਤੁਰੰਤ ਤੋਰ ਦੇਣ ਪਰ ਜਿਹੜੀਆਂ ਐਬੂਲੈਂਸਾਂ ਖਾਲੀ ਹੁੰਦੀਆਂ ਹਨ, ਉਨਾਂ ਦੀ ਨਿਰੀਖਣ ਤੁਰੰਤ ਕੀਤਾ ਜਾਵੇ।

ਇਸ ਤੋਂ ਇਲਾਵਾ ਬੈਂਕ ਅਧਿਕਾਰੀਆਂ ਨੂੰ ਹਦਾਇਤ ਕਰਦਿਆਂ ਸ਼੍ਰੀ ਤ੍ਰਿਪਾਠੀ ਨੇ ਕਿਹਾ ਕਿ ਬੈਂਕ ਖਾਤਿਆਂ ਵਿੱਚ ਲੋੜ ਤੋਂ ਵੱਧ ਪੈਸਿਆਂ ਦੇ ਲੈਣ ਦੇਣ ਅਤੇ ਯੂ. ਪੀ. ਆਈ. ਰਾਹੀਂ ਬੇਲੋੜੀ ਪੈਸਿਆਂ ਦੇ ਲੈਣ ਦੇਣ ‘ਤੇ ਨਜ਼ਰ ਰੱਖੀ ਜਾਵੇ। ਉਨਾਂ ਕਿਹਾ ਕਿ ਇਸ ਗੱਲ ਵਿੱਚ ਕੋਈ ਦੋ ਰਾਏ ਨਹੀਂ ਕਿ ਕੈਸ਼ ਦੀ ਬਜਾਏ ਯੂ. ਪੀ. ਆਈ. ਰਾਹੀਂ ਪੈਸਿਆਂ ਦੀ ਵੰਡ ਕੀਤੀ ਜਾ ਸਕਦੀ ਹੈ। ਸ਼੍ਰੀ ਤ੍ਰਿਪਾਠੀ ਨੇ ਕਿਹਾ ਕਿ ਵੀਡੀਓ ਸਰਵੀਲੈਂਸ ਟੀਮਾਂ ਵੱਲੋਂ ਸਿਆਸੀ ਪਾਰਟੀਆਂ ਦੇ ਸਟਾਰ ਪ੍ਰਚਾਰਕਾਂ ਦੀ ਰੈਲੀਆਂ ‘ਤੇ ਵੀ ਨਜ਼ਰ ਬਣਾਈ ਜਾਵੇ ਅਤੇ ਰੈਲੀ ਦੇ ਸ਼ੁਰੂ ਹੋਣ ਤੋਂ ਪਹਿਲਾਂ ਤੋਂ ਲੈ ਕੇ ਰੈਲੀ ਦੇ ਅੰਤ ਤੱਕ ਦੀ ਵੀਡੀਓਗ੍ਰਾਫੀ ਕੀਤੀ ਜਾਵੇ। 

ਇਸ ਮੌਕੇ ਜਿਲ੍ਹਾ ਚੋਣ ਅਫ਼ਸਰ ਸ੍ਰੀ ਸੰਦੀਪ ਕੁਮਾਰ ਨੇ ਜਿਲ੍ਹੇ ਵਿੱਚ ਚੋਣਾਂ ਲਈ ਕੀਤੇ ਗਏ ਪ੍ਰਬੰਧਾਂ ਦਾ ਵਿਸਥਾਰ ਸਹਿਤ ਵੇਰਵਾ ਦਿੰਦੇ ਹੋਏ ਸਾਰੇ ਏ. ਆਰ. ਓਜ਼ ਨੂੰ ਹਦਾਇਤ ਕੀਤੀ ਕਿ  ਚੋਣਾਂ  ਦੌਰਾਨ ਮੌਸਮ ਵਿਭਾਗ ਵੱਲੋਂ ਵੋਟਾਂ ਵਾਲੇ ਦਿਨ ਭਾਵ 01 ਜੂਨ ਨੂੰ ਜ਼ਿਆਦਾ ਗਰਮੀ ਹੋਣ ਸਬੰਧੀ ਕੀਤੀ ਗਈ ਭਵਿੱਖਬਾਣੀ ਦੇ ਮੱਦੇਨਜ਼ਰ ਗਰਮੀ ਤੋਂ ਬਚਾਅ ਲਈ ਪੋਲਿੰਗ ਸਟਾਫ਼ ਦੀ ਸਹੂਲਤ ਵਾਸਤੇ ਢੁੱਕਵੇਂ ਕਦਮ ਚੁੱਕੇ ਜਾਣ ਅਤੇ ਇਹ ਸਹੂਲਤ ਹੋਣ ਵਾਲੀਆਂ ਚੋਣ ਅਭਿਆਸਾਂ ਦੌਰਾਨ ਵੀ ਰੱਖੀ ਜਾਵੇ।

ਉਨਾਂ ਸਮੂਹ ਏ. ਆਰ. ਓਜ਼ ਨੂੰ ਕਿਹਾ ਕਿ ਪੋਲਿੰਗ ਸਟੇਸ਼ਨਾਂ ਅਤੇ ਚੋਣਾਂ ਨਾਲ ਸਬੰਧਤ ਹੋਰ ਸੈਂਟਰਾਂ ਉੱਤੇ ਢੁੱਕਵੇਂ ਪ੍ਰਬੰਧ ਜਿਵੇਂ ਕਿ ਛਾਂ, ਪੀਣ ਵਾਲਾ ਪਾਣੀ, ਵੇਟਿੰਗ ਏਰੀਆ, ਪੁਰਸ਼ਾਂ ਅਤੇ ਮਹਿਲਾਵਾਂ ਲਈ ਸਾਫ਼-ਸੁਥਰੇ ਪਖਾਨਿਆਂ ਦੇ ਸੁਚਾਰੂ ਪ੍ਰਬੰਧ ਹੋਣ। ਇਸ ਮੌਕੇ ਸਹਾਇਕ ਰਿਟਰਨਿੰਗ ਅਫ਼ਸਰ, 21-ਤਰਨ ਤਾਰਨ ਸ੍ਰੀ ਸਿਮਰਨਦੀਪ ਸਿੰਘ, ਸਹਾਇਕ ਰਿਟਰਨਿੰਗ ਅਫ਼ਸਰ 22-ਖੇਮਕਰਨ ਸ੍ਰੀ ਵਰਿੰਦਰਪਾਲ ਸਿੰਘ ਬਾਜਵਾ, ਸਹਾਇਕ ਰਿਟਰਨਿੰਗ ਅਫ਼ਸਰ 24-ਖਡੂਰ ਸਾਹਿਬ ਸ੍ਰੀ ਸਚਿਨ ਪਾਠਕ ਅਤੇ ਨੋਡਲ ਅਫ਼ਸਰ ਚੋਣ ਖਰਚਾ ਸ੍ਰੀ ਪੱਲਵ ਸ਼੍ਰੇਸ਼ਠਾ ਤੋਂ ਇਲਾਵਾ ਖਰਚਾ ਨਿਗਰਾਮ ਟੀਮਾਂ ਦੇ ਅਧਿਕਾਰੀ ਤੇ ਕਰਮਚਾਰੀ ਹਾਜ਼ਰ ਸਨ।

 

Tags: Sandeep Kumar , DC Tarn Taran , Tarn Taran , Deputy Commissioner Tarn Taran , ECI , Chief Electoral Officer Punjab , Lok Sabha Elections 2024 , General Elections 2024 , CEO Punjab , Chunav Ka Parv , Desh Ka Garv

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD