Tuesday, 07 May 2024

 

 

ਖ਼ਾਸ ਖਬਰਾਂ ਬਠਿੰਡਾ ਵਿੱਚ ਭਗਵੰਤ ਮਾਨ ਨੇ ਬਾਦਲਾਂ ਤੇ ਕੈਪਟਨ ਤੇ ਬੋਲਿਆ ਹਮਲਾ, ਲੋਕਾਂ ਨੂੰ ਸੁਹਿਰਦ ਆਗੂ ਗੁਰਮੀਤ ਖੁੱਡੀਆਂ ਨੂੰ ਵੋਟ ਪਾਉਣ ਦੀ ਕੀਤੀ ਅਪੀਲ ਮੁੱਖ ਮੰਤਰੀ ਭਗਵੰਤ ਮਾਨ ਨੇ ਸੁਨਾਮ 'ਚ ਮੀਤ ਹੇਅਰ ਲਈ ਕੀਤਾ ਚੋਣ ਪ੍ਰਚਾਰ, ਭਾਰੀ ਵੋਟਾਂ ਨਾਲ ਜਿਤਾਉਣ ਲਈ ਲੋਕਾਂ ਨੂੰ ਕੀਤੀ ਅਪੀਲ ਕੱਲ ਤੋਂ ਲੋਕ ਸਭਾ ਚੋਣਾਂ ਲਈ ਕਾਗਜ਼ ਭਰ ਸਕਣਗੇ ਉਮੀਦਵਾਰ-ਘਨਸ਼ਾਮ ਥੋਰੀ ਵਿਰੋਧੀ ਪਾਰਟੀਆਂ ਦੇ ਕਈ ਸੀਨੀਅਰ ਆਗੂਆਂ ਦੇ ਸ਼ਾਮਲ ਹੋਣ ਨਾਲ ਆਮ ਆਦਮੀ ਪਾਰਟੀ ਦੀ ਤਾਕਤ ਕਈ ਗੁਣਾ ਵਧੀ 99.65 ਫੀਸਦ ਤੋਂ ਵੱਧ ਕਣਕ ਦੀ ਖਰੀਦ, ਕਿਸਾਨਾਂ ਨੂੰ 1658 ਕਰੋੜ ਰੁਪਏ ਦਾ ਭੁਗਤਾਨ ਵੀ ਕੀਤਾ - ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਆਮ ਆਦਮੀ ਪਾਰਟੀ ਦੀ 2 ਸਾਲਾਂ ਦੀ ਕਾਰਗੁਜ਼ਾਰੀ ਤੋ ਪੰਜਾਬ ਦੇ ਲੋਕ ਬੇਹਦ ਖੁਸ਼ – ਲਾਲਜੀਤ ਸਿੰਘ ਭੁੱਲਰ ਪੰਜਾਬ ਵਿੱਚ 13 ਸੀਟਾਂ ਉੱਪਰ ਸ਼ਾਨਦਾਰ ਜਿੱਤ ਹਾਸਿਲ ਕਰੇਗੀ ਆਮ ਆਦਮੀ ਪਾਰਟੀ–ਮਨਜਿੰਦਰ ਸਿੰਘ ਲਾਲਪੁਰਾ ਅੰਮ੍ਰਿਤਸਰ ਨੂੰ ਬਣਾਇਆ ਜਾਵੇਗਾ ਸਪੈਸ਼ਲ ਇਕਾਨਮੀ ਜੋਨ -ਗੁਰਜੀਤ ਸਿੰਘ ਔਜਲਾ ਪੰਜਾਬ ਦੇ ਲੋਕਾਂ ਲਈ ਉਮੀਦ ਦੀ ਕਿਰਨ ਹੈ ਅਕਾਲੀ ਦਲ : ਐਨ.ਕੇ. ਸ਼ਰਮਾ ਕੋਈ ਨਾਗਰਿਕ ਵੋਟ ਪਾਉਣ ਤੋਂ ਨਾ ਰਹੇ ਵਾਂਝਾ, ਪ੍ਰਚਾਰ ਲਈ ਸਹਿਯੋਗ ਕਰਨ ਸਿਨੇਮਾ ਘਰਾਂ ਤੇ ਮਾਲਜ਼ ਦੇ ਪ੍ਰਬੰਧਕ-ਕੰਚਨ ਐਲਪੀਯੂ ਵੱਲੋਂ ਐਕਸਚੇਂਜ ਪ੍ਰੋਗਰਾਮ ਦੇ ਤਹਿਤ ਯੂਨਾਈਟਿਡ ਕਿੰਗਡਮ ਦੇ 15 ਵਿਦਿਆਰਥੀਆਂ ਦੀ ਮੇਜ਼ਬਾਨੀ ਪਰਿਵਾਰਕ ਕਾਮੇਡੀ ਦਾ ਨਵਾਂ ਰੰਗ ਅਤੇ ਪਿਓ-ਪੁੱਤ ਦੇ ਰਿਸ਼ਤੇ ਦੀ ਕਹਾਣੀ ਫ਼ਿਲਮ 'ਸ਼ਿੰਦਾ-ਸ਼ਿੰਦਾ ਨੋ ਪਾਪਾ' PEC ਨੇ ਜੋਇੰਟ ਰਿਸਰਚ ਅਤੇ ਅਕੈਡੇਮਿਕ੍ਸ ਦੀਆਂ ਗਤੀਵਿਧੀਆਂ ਲਈ ਯੂਨੀਵਰਸਿਟੀ ਆਫ਼ ਲੱਦਾਖ ਨਾਲ MoU ਕੀਤਾ ਸਾਈਨ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪੋਲਿੰਗ ਸਟਾਫ਼ ਦੀ ਸਿਖਲਾਈ ਦਾ ਪਹਿਲਾ ਸੈਸ਼ਨ ਲਾਇਆ ਗਿਆ ਰਾਖੀ ਗੁਪਤਾ ਵਲੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿਹੜੇ ਗਾਏ ਪੰਜਾਬੀ ਗੀਤ ‘ਮਾਹੀਆ‘ ਦਾ ਲੋਕ-ਅਰਪਣ ਚੋਣ ਰਿਹਰਸਲ ’ਚ ਗੈਰਹਾਜ਼ਰ ਰਹਿਣ ਵਾਲੇ ਕਰਮਚਾਰੀਆਂ ਵਿਰੁੱਧ ਕੀਤੀ ਜਾਵੇਗੀ ਸਖ਼ਤ ਕਾਰਵਾਈ - ਜਿਲ੍ਹਾ ਚੋਣ ਅਫ਼ਸਰ ਜੰਡਿਆਲਾ ਗੁਰੁ ਦੇ ਪਿੰਡ ਬੰਡਾਲਾ ਦੇ ਸੈਂਕੜੇ ਪਰਿਵਾਰ ਮੰਤਰੀ ਹਰਭਜਨ ਸਿੰਘ ਈ ਟੀ ਓ ਦੀ ਅਗਵਾਈ ਵਿੱਚ ਆਮ ਆਦਮੀ ਪਾਰਟੀ ਚ ਸ਼ਾਮਲ ਲੋਕ ਸਭਾ ਚੋਣਾਂ ਸਬੰਧੀ ਜ਼ਿਲ੍ਹੇ ਭਰ ਵਿਚ ਪੋਲਿੰਗ ਅਮਲੇ ਦੀ ਹੋਈ ਪਹਿਲੀ ਰਿਹਰਸਲ ਡਿਪਟੀ ਕਮਿਸ਼ਨਰ ਕੋਮਲ ਮਿੱਤਲ ਵੱਲੋਂ ਗਿਣਤੀ ਕੇਂਦਰਾਂ ਅਤੇ ਸਟਰਾਂਗ ਰੂਮਾਂ ਦਾ ਨਿਰੀਖਣ ਆਮ ਆਦਮੀ ਪਾਰਟੀ ਸੰਵਿਧਾਨ ਤੇ ਸੰਵਿਧਾਨਕ ਸੰਸਥਾਵਾਂ ਨੂੰ ਬਚਾਉਣ ਦੀ ਲੜਾਈ ਲੜ ਰਹੀ ਹੈ: ਮੀਤ ਹੇਅਰ ਸੱਥਾਂ ਤੋਂ ਸੰਸਦ ਤੱਕ ਸੰਗਰੂਰ ਦੀ ਹਰ ਮੰਗ ਉਠਾਵਾਗਾਂ: ਮੀਤ ਹੇਅਰ

 

ਮੰਡੀਆਂ ’ਚ ਖ਼ਰੀਦੀ ਗਈ ਕਣਕ ਦੀ ਲਿਫਟਿੰਗ ’ਚ ਲਿਆਂਦੀ ਜਾਵੇ ਤੇਜ਼ੀ : ਵਿਨਿਤ ਕੁਮਾਰ

ਹੁਣ ਤੱਕ 22,1799 ਮੀਟ੍ਰਿਕ ਟਨ ਕਣਕ ’ਚੋਂ 19,0193 ਮੀਟ੍ਰਿਕ ਟਨ ਕਣਕ ਦੀ ਹੋਈ ਖ਼ਰੀਦ

Vineet Kumar, DC Faridkot, Deputy Commissioner Faridkot, Faridkot

Web Admin

Web Admin

5 Dariya News

ਫਰੀਦਕੋਟ , 24 Apr 2024

ਡਿਪਟੀ ਕਮਿਸ਼ਨਰ ਸ਼੍ਰੀ ਵਿਨਿਤ ਕੁਮਾਰ ਨੇ ਦਾਣਾ ਮੰਡੀ ਫਰੀਦਕੋਟ ਦਾ ਦੌਰਾ ਕਰਦਿਆਂ ਖ਼ਰੀਦ ਏਜੰਸੀਆਂ ਨੂੰ ਨਿਰਦੇਸ਼ ਦਿੱਤੇ ਕਿ ਮੰਡੀਆਂ ਵਿਚ ਖ਼ਰੀਦੀ ਗਈ ਕਣਕ ਦੀ ਲਿਫਟਿੰਗ ਵਿਚ ਤੇਜ਼ੀ ਲਿਆਂਦੀ ਜਾਵੇ। ਉਨ੍ਹਾਂ ਇਸ ਦੌਰਾਨ ਸਬੰਧਤ ਅਧਿਕਾਰੀਆਂ ਨੂੰ ਵੀ ਨਿਰਦੇਸ਼ ਦਿੱਤੇ ਕਿ ਉਹ ਯਕੀਨੀ ਬਣਾਉਣ ਕਿ ਮੰਡੀਆਂ ਵਿਚ ਕਣਕ ਵੇਚਣ ਆਏ ਕਿਸਾਨਾਂ ਨੂੰ ਕਿਸੇ ਤਰ੍ਹਾਂ ਦੀ ਪ੍ਰੇਸ਼ਾਨ ਦਾ ਸਾਹਮਣਾ ਨਾ ਕਰਨਾ ਪਵੇ।

ਸ਼੍ਰੀ ਵਿਨੀਤ ਕੁਮਾਰ ਨੇ ਦੱਸਿਆ ਕਿ ਜ਼ਿਲ੍ਹੇ ਦੀਆਂ ਮੰਡੀਆਂ ਵਿਚ ਹੁਣ ਤੱਕ 22,1799 ਮੀਟ੍ਰਿਕ ਟਨ ਕਣਕ ਦੀ ਆਮਦ ਹੋਈ ਹੈ ਅਤੇ ਜਿਸ ਵਿੱਚੋਂ 19,0193 ਮੀਟ੍ਰਿਕ ਟਨ ਕਣਕ ਦੀ ਖਰੀਦ ਕੀਤੀ ਜਾ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਹੁਣ ਤੱਕ ਪਨਗ੍ਰੇਨ ਵੱਲੋਂ 46,079 ਮੀਟ੍ਰਿਕ ਟਨ ਕਣਕ ਦੀ ਖਰੀਦ ਕੀਤੀ ਗਈ ਹੈ। ਇਸੇ ਤਰ੍ਹਾਂ ਮਾਰਕਫੈਡ ਵੱਲੋਂ 56,165, ਪਨਸਪ ਵੱਲੋਂ 42,085, ਪੰਜਾਬ ਸਟੇਟ ਵੇਅਰ ਹਾਊਸ ਕਾਰਪੋਰੇਸ਼ਨ ਵੱਲੋਂ 28,503 ਅਤੇ ਵਪਾਰੀਆਂ ਵੱਲੋਂ 17,558 ਮੀਟ੍ਰਿਕ ਟਨ ਕਣਕ ਦੀ ਖ਼ਰੀਦ ਕੀਤੀ ਜਾ ਚੁੱਕੀ ਹੈ।

ਇਸ ਮੌਕੇ ਡਿਪਟੀ ਕਮਿਸ਼ਨਰ ਨੇ ਇਹ ਵੀ ਕਿਹਾ ਕਿ ਮੰਡੀਆਂ ਵਿਚ ਕਣਕ ਦਾ ਇਕ-ਇਕ ਦਾਣਾ ਖਰੀਦਿਆ ਜਾਵੇਗਾ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਰਾਤ ਨੂੰ ਕੰਬਾਇਨਾਂ ਨਾਲ ਕਣਕ ਦੀ ਕਟਾਈ ਨਾ ਕੀਤੀ ਜਾਵੇ ਅਤੇ ਉਨ੍ਹਾਂ ਇਹ ਵੀ ਕਿਹਾ ਕਿ ਕਣਕ ਦੀ ਰਹਿੰਦ-ਖੂੰਹਦ ਅਤੇ ਨਾੜ ਨੂੰ ਅੱਗ ਨਾ ਲਗਾ ਕੇ ਵਾਤਾਵਰਣ ਨੂੰ ਦੂਸ਼ਿਤ ਹੋਣ ਤੋਂ ਬਚਾਇਆ ਜਾਵੇ। ਮੰਡੀ ਦੇ ਦੌਰੇ ਦੌਰਾਨ ਉਨ੍ਹਾਂ ਨਾਲ ਐਸ.ਡੀ.ਐਮ ਫਰੀਦਕੋਟ ਡਾ. ਵਰੁਣ ਕੁਮਾਰ ਅਤੇ ਜ਼ਿਲ੍ਹਾ ਖੁਰਾਕ ਅਤੇ ਸਪਲਾਈ ਕੰਟਰੋਲਰ ਸ਼੍ਰੀਮਤੀ ਵੰਦਨਾ ਕੰਬੋਜ ਵੀ ਮੌਜੂਦ ਸਨ।

 

Tags: Vineet Kumar , DC Faridkot , Deputy Commissioner Faridkot , Faridkot

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD