Thursday, 23 May 2024

 

 

ਖ਼ਾਸ ਖਬਰਾਂ ਵਿਜੀਲੈਂਸ ਬਿਓਰੋ ਵੱਲੋਂ ਜੰਗ-ਏ-ਅਜਾਦੀ ਯਾਦਗਾਰ ਕਰਤਾਰਪੁਰ ਦੀ ਉਸਾਰੀ ਸਬੰਧੀ ਫੰਡਾਂ ਵਿੱਚ ਘਪਲੇਬਾਜੀ ਦੇ ਦੋਸ਼ ਹੇਠ 26 ਵਿਅਕਤੀਆਂ ਵਿਰੁੱਧ ਕੇਸ ਦਰਜ, 15 ਗ੍ਰਿਫਤਾਰ ਕੇਂਦਰ ਵਿੱਚ ਵਿਕਾਸ ਪੱਖੀ ਸਰਕਾਰ ਬਣਾਉਣ ਲਈ ਭਾਜਪਾ ਨੂੰ ਮੁਡ਼ ਚੁਣੋ : ਨਿਤਿਨ ਗਡਕਰੀ 800 ਤੋਂ ਵੱਧ ਲੋਕਾਂ ਤੋਂ ਠੱਗੇ ਗਏ ਕਰੋੜਾਂ ਰੁਪਇਆ ਦਾ ਜਵਾਬ ਦੇਵੇ ਬੀਜੇਪੀ: ਆਪ ਸਚਿਨ ਪਾਇਲਟ ਨੇ ਲੁਧਿਆਣਾ ਵਿੱਚ ਕਾਂਗਰਸ ਦੇ ਲੋਕ ਸਭਾ ਉਮੀਦਵਾਰ ਰਾਜਾ ਵੜਿੰਗ ਦੇ ਸਮਰਥਨ ਵਿੱਚ ਚੋਣ ਰੈਲੀ ਕੀਤੀ ਇੰਡੀਆ ਗੱਠਜੋੜ ਦੀ ਸਰਕਾਰ ਬਣਨ 'ਤੇ ਅਗਨੀਵੀਰ ਯੋਜਨਾ ਨੂੰ ਕੂੜੇਦਾਨ 'ਚ ਸੁੱਟ ਦਿਆਂਗੇ, ਪਾੜ ਦੇਵਾਂਗੇ : ਰਾਹੁਲ ਗਾਂਧੀ ਅਲੋਕ ਸ਼ਰਮਾ ਦਾ ਮੋਦੀ ਸਰਕਾਰ 'ਤੇ ਹਮਲਾ ਬਠਿੰਡਾ ਮਿਸ਼ਨ 'ਤੇ ਮਾਨ - ਲੋਕਾਂ ਨਾਲ ਹਲਕੇ ਦੇ ਮੁੱਦਿਆਂ 'ਤੇ ਕੀਤੀ ਗੱਲ, ਆਪਣੇ ਦੋ ਸਾਲ ਦੇ ਕੰਮ ਗਿਣਾਏ, ਬਾਦਲਾਂ 'ਤੇ ਬੋਲਿਆ ਤਿੱਖਾ ਸਿਆਸੀ ਹਮਲਾ ਪੰਜਾਬ ਨੂੰ ਅਜਿਹਾ ਬਣਾਵਾਂਗੇ ਕਿ ਨੌਕਰੀ ਲਈ ਬਾਹਰ ਨਾ ਜਾਣਾ ਪਵੇ : ਵਿਜੇ ਇੰਦਰ ਸਿੰਗਲਾ ਮੋਤੀ ਮਹਿਲ ਵਾਲਿਆਂ ਨੇ ਬੁਲਾ ਲਿਆ ਮੋਦੀ ਪਰ ਨਹੀਂ ਲੱਗਣੀ ਮਹਾਰਾਣੀ ਦੀ ਬੇੜੀ ਪਾਰ: ਐਨ ਕੇ ਸ਼ਰਮਾ ਭਾਜਪਾ ਦਾ 400 ਪਾਰ ਟੀਚਾ ਹੋਵੇਗਾ ਮੁਕੰਮਲ : ਸੁਭਾਸ਼ ਸ਼ਰਮਾ ਕਾਂਗਰਸ ਦੇ ਰਾਜ ਭਾਗ ਨੇ ਬਰਬਾਦ ਕੀਤੇ ਦੇਸ਼ ਦੇ 60 ਸਾਲ-ਸੁਭਾਸ਼ ਸ਼ਰਮਾ ਮੀਤ ਹੇਅਰ ਨੇ ਨੌਜਵਾਨਾਂ ਨੂੰ ਭੜਕਾਉਣ ਵਾਲੇ ਵਿਰੋਧੀਆਂ ਨੂੰ ਆੜੇ ਹੱਥੀ ਲਿਆ ਰਾਜਾ ਵੜਿੰਗ ਨੇ ਭਾਜਪਾ ਤੋਂ ਚੋਣਾਂ 'ਚ ਬਦਲਾ ਲੈਣ ਦਾ ਦਿੱਤਾ ਸੱਦਾ; ਮਹੱਤਵਪੂਰਨ ਖੇਤੀ ਸੁਧਾਰਾਂ ਦਾ ਵਾਅਦਾ ਕੀਤਾ ਮਾਨ ਸਰਕਾਰ ਨੇ ਐਮਐਸਪੀ ਤੇ ਹੜ੍ਹ ਪ੍ਰਭਾਵਿਤ ਫਸਲਾਂ ਦੇ ਮੁਆਵਜ਼ੇ 'ਤੇ ਕਿਸਾਨਾਂ ਨਾਲ ਧੋਖਾ ਕੀਤਾ : ਡਾ. ਸੁਭਾਸ਼ ਸ਼ਰਮਾ ਦੇਸ਼ ਵਿੱਚ ਦਸ ਸਾਲਾਂ ਤੋਂ ਕਾਰਪੋਰੇਟ ਘਰਾਣਿਆਂ ਦਾ ਚੱਲ ਰਿਹਾ ਹੈ ਰਾਜ : ਗੁਰਜੀਤ ਸਿੰਘ ਔਜਲਾ ਔਜਲਾ ਬਹਾਦਰ, ਮਿਹਨਤੀ, ਇਮਾਨਦਾਰ ਅਤੇ ਅੰਮ੍ਰਿਤਸਰ ਦੇ ਕਿਸਾਨ ਦਾ ਪੁੱਤਰ ਹੈ : ਸਚਿਨ ਪਾਇਲਟ ਮੁੱਖ ਮੰਤਰੀ ਭਗਵੰਤ ਮਾਨ ਨੇ ਬਠਿੰਡਾ ਤੋਂ 'ਆਪ' ਉਮੀਦਵਾਰ ਗੁਰਮੀਤ ਖੁੱਡੀਆਂ ਲਈ ਕੀਤਾ ਚੋਣ ਪ੍ਰਚਾਰ, ਬੁਢਲਾਡਾ 'ਚ ਕੀਤੀ ਜਨਸਭਾ, ਕਿਹਾ- ਇੱਥੋਂ ਮੇਰਾ ਬਹੁਤ ਪੁਰਾਣਾ ਰਿਸ਼ਤਾ ਹੈ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਲੋਕਾਂ ਨੂੰ ਗਰਮੀ ਅਤੇ ਲੂੰ ਤੋਂ ਬਚਣ ਦੀ ਸਲਾਹ ਚੋਣ ਨਿਗਰਾਨਾਂ ਵੱਲੋਂ ਆਰ.ਓ., ਏ. ਆਰ.ਓਜ਼. ਤੇ ਸਮੂਹ ਨੋਡਲ ਅਫ਼ਸਰਾਂ ਨਾਲ ਮੀਟਿੰਗ ਜ਼ਿਲ੍ਹਾ ਚੋਣ ਅਫ਼ਸਰ ਕੁਲਵੰਤ ਸਿੰਘ ਨੇ ਵੋਟਰ ਜਾਗਰੂਕਤਾ ਵੈਨ ਨੂੰ ਹਰੀ ਝੰਡੀ ਦੇ ਕੇ ਕੀਤਾ ਰਵਾਨਾ ਜ਼ਿਲ੍ਹੇ ਵਿੱਚ ਆਦਰਸ਼ ਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ 10 ਕਰੋੜ ਰੁਪਏ ਮੁੱਲ ਦੀਆਂ ਨਕਦੀ, ਨਸ਼ੀਲੀਆਂ ਦਵਾਈਆਂ ਅਤੇ ਹੋਰ ਕੀਮਤੀ ਸਮਾਨ ਜ਼ਬਤ-ਡੀ ਸੀ ਆਸ਼ਿਕਾ ਜੈਨ

 

ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਵੱਲੋਂ ਹੜ੍ਹਾਂ ਤੋਂ ਬਚਾਅ ਲਈ ਅਗੇਤੀ ਰਣਨੀਤੀ ਬਣਾਉਣ ਲਈ ਬੈਠਕ

ਕਿਹਾ, ਪਿਛਲੇ ਸਾਲ ਹੜ੍ਹਾਂ ਕਰਕੇ ਟੁੱਟੇ ਬੰਨ੍ਹ ਵਾਲੀਆਂ ਥਾਵਾਂ ਦਾ ਦੌਰਾ ਕਰਕੇ ਲੈਣਗੇ ਸਥਿਤੀ ਦਾ ਜਾਇਜ਼ਾ

Showkat Ahmad Parray, DC Patiala, Deputy Commissioner Patiala, Patiala

Web Admin

Web Admin

5 Dariya News

ਪਟਿਆਲਾ , 03 May 2024

ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਨੇ ਪਟਿਆਲਾ ਜ਼ਿਲ੍ਹੇ ਵਿੱਚ ਲੰਘੇ ਵਰ੍ਹੇ ਆਏ ਹੜ੍ਹਾਂ ਦੇ ਮੱਦੇਨਜ਼ਰ ਭਵਿੱਖ ਵਿੱਚ ਹੜ੍ਹਾਂ ਵਰਗੀ ਸਥਿਤੀ ਪੈਦਾ ਹੋਣ ਤੋਂ ਬਚਾਅ ਲਈ ਅਗੇਤੀ ਰਣਨੀਤੀ ਬਣਾਉਣ ਲਈ ਅਧਿਕਾਰੀਆਂ ਨਾਲ ਬੈਠਕ ਕੀਤੀ। ਇਸ ਮੌਕੇ ਉਨ੍ਹਾਂ ਦੱਸਿਆ ਕਿ ਪਿਛਲੇ ਸਾਲ ਹੜ੍ਹਾਂ ਕਰਕੇ ਘੱਗਰ ਤੇ ਹੋਰਨਾਂ ਨਦੀਆਂ, ਨਾਲਿਆਂ ਵਿੱਚ ਜਿੱਥੇ ਬੰਨ੍ਹ ਟੁੱਟੇ ਸਨ, ਉਨ੍ਹਾਂ ਥਾਵਾਂ ਦਾ ਉਹ ਖ਼ੁਦ ਦੌਰਾ ਕਰਕੇ ਤਾਜਾ ਸਥਿਤੀ ਦਾ ਜਾਇਜ਼ਾ ਲੈਣਗੇ ਤਾਂ ਕਿ ਭਵਿੱਖ ਵਿੱਚ ਹੋਰ ਵੀ ਮਜ਼ਬੂਤ ਪ੍ਰਬੰਧ ਕਰਨੇ ਯਕੀਨੀ ਬਣਾਏ ਜਾ ਸਕਣ।

ਡਿਪਟੀ ਕਮਿਸ਼ਨਰ ਨੇ ਜਲ ਨਿਕਾਸ, ਪੇਂਡੂ ਵਿਕਾਸ ਤੇ ਪੰਚਾਇਤ ਅਤੇ ਲੋਕ ਨਿਰਮਾਣ ਵਿਭਾਗਾਂ ਤੇ ਮੰਡੀ ਬੋਰਡ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਪ੍ਰਭਾਵਤ ਪਿੰਡਾਂ ਤੇ ਇਲਾਕਿਆਂ ਮੁਤਾਬਕ ਪ੍ਰਤੀ ਪਿੰਡ 1000 ਬੈਗ ਸੀਮਿੰਟ ਦੇ ਖਾਲੀ ਥੈਲੇ ਮਿੱਟੀ ਨਾਲ ਭਰਕੇ ਅਗੇਤੇ ਹੀ ਰੱਖਣ ਲੈਣ। ਇਸ ਤੋਂ ਬਿਨ੍ਹਾਂ ਵੱਡੇ ਪਾੜ ਪੈਣ ਦੀ ਸੂਰਤ ਵਿੱਚ ਇਨ੍ਹਾਂ ਨੂੰ ਬੰਨ੍ਹਣ ਲਈ ਲੋਹੇ ਦੇ ਜਾਲ ਵੀ ਬੁਣਵਾ ਲਏ ਜਾਣ ਤਾਂ ਕਿ ਹੰਗਾਮੀ ਸਥਿਤੀ ਮੌਕੇ ਪਾੜ ਤੁਰੰਤ ਪੂਰੇ ਜਾ ਸਕਣ ਦੀ ਕਾਰਵਾਈ ਕੀਤੀ ਜਾ ਸਕੇ।

ਸ਼ੌਕਤ ਅਹਿਮਦ ਪਰੇ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਪ੍ਰਮੁੱਖ ਸਕੱਤਰ ਜਲ ਸਰੋਤ ਵਿਭਾਗ ਵੱਲੋਂ ਜਾਰੀ ਹਦਾਇਤਾਂ ਮੁਤਾਬਕ ਜ਼ਿਲ੍ਹੇ ਵਿੱਚੋਂ ਲੰਘਦੇ ਘੱਗਰ, ਟਾਂਗਰੀ, ਝੰਬੋ ਵਾਲੀ ਚੋਅ, ਸਰਹਿੰਦ ਚੋਅ, ਵੱਡੀ ਨਦੀ ਤੇ ਛੋਟੀ ਨਦੀ ਸਮੇਤ ਹੋਰ ਨਦੀਆਂ ਤੇ ਨਾਲਿਆਂ ਦੀ ਸਫਾਈ ਤੇ ਬੰਨ੍ਹ ਮਜ਼ਬੂਤ ਕਰਨ ਦੀ ਕਾਰਵਾਈ ਕਰਨ ਲਈ ਅਗੇਤੇ ਯਤਨ ਅਰੰਭੇ ਜਾਣ।

ਮੀਟਿੰਗ 'ਚ ਏ.ਡੀ.ਸੀ. (ਦਿਹਾਤੀ ਵਿਕਾਸ) ਡਾ. ਹਰਜਿੰਦਰ ਸਿੰਘ ਬੇਦੀ, ਏ.ਡੀ.ਸੀ (ਸ਼ਹਿਰੀ ਵਿਕਾਸ) ਨਵਰੀਤ ਕੌਰ ਸੇਖੋਂ, ਜਲ ਨਿਕਾਸ ਵਿਭਾਗ ਦੇ ਕਾਰਜਕਾਰੀ ਇੰਜੀਨੀਅਰ ਰਜਿੰਦਰ ਘਈ, ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ ਅਮਨਦੀਪ ਕੌਰ, ਲੋਕ ਨਿਰਮਾਣ ਵਿਭਾਗ ਦੇ ਕਾਰਜਕਾਰੀ ਇੰਜੀਨੀਅਰ ਪ੍ਰਨੀਤ ਕੌਰ, ਸਮੇਤ ਮੰਡੀ ਬੋਰਡ ਤੇ ਹੋਰ ਵਿਭਾਗਾਂ ਦੇ ਅਧਿਕਾਰੀ ਵੀ ਮੌਜੂਦ ਸਨ।

 

Tags: Showkat Ahmad Parray , DC Patiala , Deputy Commissioner Patiala , Patiala

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD