Tuesday, 30 April 2024

 

 

ਖ਼ਾਸ ਖਬਰਾਂ ਆਜ਼ਾਦੀ ਦੇ 65 ਸਾਲ ਬਾਅਦ ਵੀ 18000 ਪਿੰਡਾਂ 'ਚ ਨਹੀਂ ਸੀ ਬਿਜਲੀ, ਮੋਦੀ ਨੇ ਜੰਗੀ ਪੱਧਰ 'ਤੇ ਕੀਤੀ ਸ਼ੁਰੂਆਤ : ਸੰਜੇ ਟੰਡਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਿਸ਼ਵ ਪੱਧਰ 'ਤੇ ਭਾਰਤ ਦਾ ਰੁਤਬਾ ਉੱਚਾ ਚੁੱਕਿਆ: ਪ੍ਰਨੀਤ ਕੌਰ ਵਪਾਰੀਆਂ ਦਾ ਹੱਥ ਔਜਲਾ ਦੇ ਨਾਲ ਡਿਪਟੀ ਕਮਿਸ਼ਨਰ ਡਾ. ਸੇਨੂ ਦੁੱਗਲ ਵੱਲੋਂ ਫਾਜ਼ਿਲਕਾ ਦੀ ਅਨਾਜ ਮੰਡੀ ਦਾ ਦੌਰਾ ਪੰਜਾਬ ਵਿੱਚ 2024 ਦੀ ਸਭ ਤੋਂ ਵੱਡੀ ਹੈਰੋਇਨ ਖੇਪ ਜ਼ਬਤ: ਪੰਜਾਬ ਪੁਲਿਸ ਨੇ ਅੰਤਰਰਾਸ਼ਟਰੀ ਡਰੱਗ ਸਿੰਡੀਕੇਟ ਦਾ ਕੀਤਾ ਪਰਦਾਫਾਸ਼; 48 ਕਿਲੋ ਹੈਰੋਇਨ, 21 ਲੱਖ ਰੁਪਏ ਦੀ ਡਰੱਗ ਮਨੀ ਸਮੇਤ ਤਿੰਨ ਮੈਂਬਰ ਕਾਬੂ ਜ਼ਿਲ੍ਹਾ ਬਰਨਾਲਾ ਦੇ 558 ਪੋਲਿੰਗ ਸਟੇਸ਼ਨਾਂ ’ਤੇ ਤਾਇਨਾਤ ਹੋਣ ਵਾਲੇ ਚੋਣ ਅਮਲੇ ਦੀ ਪਹਿਲੀ ਰੈਂਡੇਮਾਈਜੇਸ਼ਨ ਕੀਤੀ ਗਈ ਡੀ.ਪੀ.ਆਰ.ਓ ਫ਼ਰੀਦਕੋਟ ਬਣੇ ਉਰਦੂ ਤਾਲੀਮ ਯਾਫਤਾ-ਡਿਪਟੀ ਕਮਿਸ਼ਨਰ ਨੇ ਦਿੱਤੀਆਂ ਵਧਾਈਆਂ ਮੰਡੀਆਂ ਵਿੱਚ ਕਣਕ ਦੀ ਆਮਦ ਅਤੇ ਲਿਫਟਿੰਗ ਨੂੰ ਲੈ ਕੇ ਜ਼ਿਲਾ੍ਹ ਪ੍ਰਸ਼ਾਸਨ ਪੂਰੀ ਤਰ੍ਹਾਂ ਮੁਸਤੈਦ : ਸੰਦੀਪ ਕੁਮਾਰ ਸੀਜੀਸੀ ਲਾਂਡਰਾਂ ਨੇ ਕੌਮੀ ਪੱਧਰੀ ਹੈਕਫੈਸਟ 24 ਦੇ ਖੇਤਰੀ ਦੌਰ ਦੀ ਕੀਤੀ ਮੇਜ਼ਬਾਨੀ ਸੰਗਰੂਰ ਦੇ ਸੂਝਵਾਨ ਲੋਕ ਬਾਹਰੀ ਉਮੀਦਵਾਰਾਂ ਤੇ ਬਾਕੀ ਪਾਰਟੀਆਂ ਨੂੰ ਸਬਕ ਸਿਖਾਉਣਗੇ: ਮੀਤ ਹੇਅਰ ਪੀਈਸੀ ਨੇ ਸਾਂਝੀ ਖੋਜ ਅਤੇ ਅਕਾਦਮਿਕ ਸਹਿਯੋਗ ਲਈ ਸ਼੍ਰੀ ਮਾਤਾ ਵੈਸ਼ਨੋ ਦੇਵੀ ਯੂਨੀਵਰਸਿਟੀ (SMVDU), ਕਟੜਾ, ਜੰਮੂ ਨਾਲ ਕੀਤੇ MoU ਤੇ ਸਾਈਨ ''ਇਹ ਖੁਸ਼ੀਆਂ ਭਰਿਆ, ਮੌਜ-ਮਸਤੀ ਕਰਨ ਦਾ ਮੌਕਾ ਹੈ'' : ਪ੍ਰੋ. (ਡਾ.) ਬਲਦੇਵ ਸੇਤੀਆ, ਡਾਇਰੈਕਟਰ ਪੀ.ਈ.ਸੀ. ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਿਨ ਸੀ ਵੱਲੋਂ ਵਟਸਐਪ ਚੈਨਲ ਜਾਰੀ ਪਿਛਲੇ 72 ਘੰਟਿਆਂ ਦੌਰਾਨ ਜਿਲ੍ਹੇ ਦੀ ਮੰਡੀਆਂ ਵਿੱਚ 133 ਫੀਸਦੀ ਦਰ ਨਾਲ ਕਣਕ ਦੀ ਚੁਕਾਈ ਕਈ ਅੜਚਨਾਂ ਦੇ ਬਾਵਜ਼ੂਦ ਜ਼ਿਲ੍ਹਾ ਮੋਗਾ ਵਿੱਚ ਸੁਚਾਰੂ ਤਰੀਕੇ ਨਾਲ ਚੱਲ ਰਹੀ ਖਰੀਦ ਪ੍ਰਕਿਰਿਆ ਮਾਨਸਾ ਦੇ ਪ੍ਰਭਾਰੀ ਸਕੱਤਰ ਨੇ ਵੱਖ ਵੱਖ ਖਰੀਦ ਏਜੰਸੀਆਂ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਕਣਕ ਦੇ ਖਰੀਦ ਪ੍ਰਬੰਧਾਂ ਬਾਰੇ ਮੀਟਿੰਗ ਕੀਤੀ ਮੰਡੀਆਂ ਵਿੱਚ ਕਣਕ ਦੀ ਭਾਰੀ ਆਮਦ ਨੂੰ ਦੇਖਦਿਆਂ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੀਤੇ ਗਏ ਪੁਖਤਾ ਪ੍ਰਬੰਧ- ਡਿਪਟੀ ਕਮਿਸ਼ਨਰ ਸੰਦੀਪ ਕੁਮਾਰ ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਅਤੇ ਸਮੂਹ ਉਪ ਮੰਡਲ ਮੈਜਿਸਟਰੇਟ ਵੱਲੋਂ ਜ਼ਿਲ੍ਹੇ ਦੀਆਂ ਮੁੱਖ ਅਨਾਜ ਮੰਡੀਆਂ ਦਾ ਦੌਰਾ ਜ਼ਿਲਾ ਚੋਣ ਅਫਸਰ ਜਤਿੰਦਰ ਜੋਰਵਾਲ ਵੱਲੋਂ ਸੀ ਵਿਜਿਲ, ਸ਼ਿਕਾਇਤ ਸੈਲ ਅਤੇ ਵੈਬਕਾਸਟਿੰਗ ਰੂਮ ਦਾ ਅਚਨਚੇਤ ਦੌਰਾ ਫਾਜ਼ਿਲਕਾ ਜ਼ਿਲ੍ਹੇ ਨੇ ਇੱਕ ਦਿਨ ਵਿੱਚ ਲਿਫਟਿੰਗ ਦਾ ਨਵਾਂ ਰਿਕਾਰਡ ਬਣਾਇਆ ਜ਼ਿਲ੍ਹਾ ਚੋਣ ਅਫ਼ਸਰ ਆਸ਼ਿਕਾ ਜੈਨ ਨੇ ਨੋਡਲ ਅਫ਼ਸਰਾਂ ਨਾਲ ਲੋਕ ਸਭਾ ਚੋਣਾਂ-2024 ਦੀਆਂ ਤਿਆਰੀਆਂ ਦਾ ਜਾਇਜ਼ਾ ਲਿਆ

 

ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ 49ਵੀਂ ਸਾਲਾਨਾ ਕਾਨਵੋਕੇਸ਼ਨ

ਸ਼੍ਰੀ ਗੁਲਜ਼ਾਰ ਤੇ ਪ੍ਰੋ. ਯੋਗੇਸ਼ ਆਨਰਜ਼ ਕਾਜ਼ਾ ਡਿਗਰੀਆਂ ਨਾਲ ਸਨਮਾਨਿਤ

Banwari Lal Purohit, Banwarilal Purohit, Governor of Punjab, Punjab Governor, Punjab Raj Bhavan, Guru Nanak Dev University Amritsar, Guru Nanak Dev University, Prof. Jaspal Singh Sandhu, GNDU, Amritsar

Web Admin

Web Admin

5 Dariya News

ਅੰਮ੍ਰਿਤਸਰ , 06 Apr 2024

ਪੰਜਾਬ ਦੇ ਮਾਨਯੋਗ ਰਾਜਪਾਲ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਕੁਲਪਤੀ ਸ਼੍ਰੀ ਬਨਵਾਰੀਲਾਲ ਪੁਰੋਹਿਤ ਨੇ ਕਿਹਾ ਹੈ ਕਿ ਵਿਿਦਆਰਥੀਆਂ ਨੂੰ ਸਮਰਪਣ ਨਾਲ ਆਪਣਾ ਫਰਜ ਨਿਭਾਉਂਦੇ ਹੋਏ ਚੰਗੇ ਪੇਸ਼ੇਵਰ ਅਤੇ ਮਨੱੁਖ ਬਣਨਾ ਚਾਹੀਦਾ ਹੈ। ਭਾਰਤੀ ਸਿਿਖਆ ਦੇ ਇਸ ਮੰਤਰ ਨੂੰ ਕਿ "ਸਿਿਖਆ ਲਈ ਆਓ ਸੇਵਾ ਲਈ ਜਾਓ", ਨੂੰ ਦੁਹਰਾਉਂਦਿਆਂ ਕਿਹਾ ਕਿ ਤੁਸੀਂ ਵਿਿਦਆ ਪ੍ਰਾਪਤ ਕਰਨ ਲਈ ਯੂਨੀਵਰਸਿਟੀ 'ਚ ਆਏ ਸੀ ਹੁਣ ਤੁੁਸਾਂ ਯੂਨੀਵਰਸਿਟੀ 'ਚ ਪ੍ਰਾਪਤ ਕੀਤੇ ਗਏ ਗਿਆਨ ਨੂੰ ਸਮਾਜ ਅਤੇ ਦੇਸ਼ ਦੀ ਸੇਵਾ ਲਈ ਵਰਤਣਾ ਹੈ। 

ਉੁਹ ਅੱਜ ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਆਯੋਜਿਤ 49ਵੀਂ ਸਾਲਾਨਾ ਕਾਨਵੋਕੇਸ਼ਨ ਮੌਕੇ ਮੱੁਖ ਮਹਿਮਾਨ ਦੇ ਤੌਰ 'ਤੇ ਇਥੇ ਪੁੱਜੇ ਸਨ। ਉਨ੍ਹਾਂ ਨੇੇ ਯੂਨੀਵਰਸਿਟੀ ਦੇ ਗੋਲਡਨ ਜੁਬਲੀ ਕਨਵੈਂਸ਼ਨ ਹਾਲ ਵਿਖੇ ਡਿਗਰੀਆਂ ਪ੍ਰਾਪਤ ਕਰਨ ਆਏ ਵਿਿਦਆਰਥੀਆਂ ਨੂੰ ਸੰਬੋਧਨ ਕਰਦਿਆਂ ਨੈਤਿਕ ਕਦਰਾਂ ਕੀਮਤਾਂ 'ਤੇ ਜ਼ੋਰ ਦਿੱਤਾ ਅਤੇ ਕਿਹਾ ਕਿ ਤੁਸੀਂ ਜੋ ਵੀ ਕਰੋ , ਤੁਸੀਂ ਜਿੱਥੇ ਵੀ ਜਾਓ, ਹਮੇਸ਼ਾ ਸੱਚ ਦੇ ਮਾਰਗ ਉੱਤੇ ਚੱਲਣ ਦਾ ਪ੍ਰਣ ਕਰਨਾ ਹੈ। 

ਉਨ੍ਹਾਂ ਗੁਰਬਾਣੀ ਦਾ ਹਵਾਲਾ ਦਿੰਦਿਆਂ ਇਹ ਵੀ ਕਿਹਾ ਗਿਆ ਹੈ ਕਿ ਸੱਚ ਸਭ ਤੋਂ ਉੱਪਰ ਹੈ ਅਤੇ ਜੇਕਰ ਕੋਈ ਇਸ ਤੋਂ ਵੀ ਉੱਪਰ ਹੈ ਤਾਂ ਉਹ ਹੈ ਸੱਚਾ ਆਚਰਣ, ਸੱਚ ਸਰਬ-ਉੱਚ ਹੈ, ਜੇ ਇਸ ਤੋਂ ਵੀ ਉੱਚਾ ਕੁਝ ਹੈ, ਤਾਂ ਉਹ ਹੈ, ਸਚਿਆਰਤਾ ਦੇ ਮਾਰਗ ਉੱਤੇ ਚੱਲਣਾ। ਉਨ੍ਹਾਂ ਦਾ ਮੰਨਣਾ ਸੀ ਕਿ "ਚਰਿੱਤਰ ਦਾ ਸੰਕਟ" ਅੱਜ ਦੇਸ਼ ਅਤੇ ਦੁਨੀਆ ਦੇ ਸਾਹਮਣੇ ਸਭ ਤੋਂ ਵੱਡੀਆਂ ਚੁਨੌਤੀਆਂ ਵਿੱਚੋਂ ਇੱਕ ਹੈ। ਸਿਿਖਆ ਪ੍ਰਣਾਲੀ ਨੂੰ ਚਰਿੱਤਰ ਦੇ ਸੰਕਟ 'ਚੋਂ ਉਭਾਰਨ ਲਈ ਸਾਡੀ ਸਿੱਖਿਆ ਪ੍ਰਣਾਲੀ ਨੂੰ ਇਸ ਮੂਲ ਟੀਚੇ ਵੱਲ ਮੁੜਨਾ ਚਾਹੀਦਾ ਹੈ।

ਇਸ ਮੌਕੇ ਪੀ.ਐਚ.ਡੀ., ਪੋਸਟ ਗਰੈਜੂਏਟ ਅਤੇ ਅੰਡਰ ਗਰੈਜੂਏਟ ਦੀਆਂ 370 ਡਿਗਰੀਆਂ ਅਤੇ 171 ਮੈਡਲ ਵੱਖ ਵੱਖ ਫੈਕਲਟੀ ਦੇ ਵਿਿਦਆਰਥੀਆਂ-ਖੋਜਾਰਥੀਆਂ ਨੂੰ ਪ੍ਰਦਾਨ ਕੀਤੇ ਗਏ। ਪ੍ਰਸਿੱਧ ਗੀਤਕਾਰ, ਕਵੀ, ਲੇਖਕ, ਪਟਕਥਾ ਲੇਖਕ, ਫਿਲਮ ਨਿਰਦੇਸ਼ਕ ਅਤੇ ਨਿਰਮਾਤਾ ਵਜੋਂ ਆਪਣੇ ਯੋਗਦਾਨ ਲਈ ਜਾਣੇ ਜਾਂਦੇ ਨਾਮਵਰ ਬਾਲੀਵੁੱਡ ਸ਼ਖਸੀਅਤ, ਗੁਲਜ਼ਾਰ (ਸ. ਸੰਪੂਰਨ ਸਿੰਘ ਕਾਲੜਾ) ਨੂੰ ਭਾਸ਼ਾਵਾਂ ਫੈਕਲਟੀ ਵਿੱਚ ਆਨਰਜ਼ ਕਾਜ਼ਾ ਡਾਕਟਰੇਟ ਡਿਗਰੀ ਆਫ ਲਿਟਰੇਰਚਰ ਨਾਲ ਸਨਮਾਨਿਤ (ਆਨਲਾਈਨ) ਕੀਤਾ ਗਿਆ। 

ਪ੍ਰੋ. ਯੋਗੇਸ਼ ਕੇ. ਚਾਵਲਾ, ਸਾਬਕਾ ਡਾਇਰੈਕਟਰ ਅਤੇ ਐਮਰੀਟਸ ਪ੍ਰੋਫੈਸਰ, ਅਤੇ ਪੀਜੀਆਈਐਮਈਆਰ, ਚੰਡੀਗੜ੍ਹ ਵਿਖੇ ਹੈਪੇਟੋਲੋਜੀ ਵਿਭਾਗ ਦੇ ਸਾਬਕਾ ਪ੍ਰੋਫੈਸਰ ਅਤੇ ਮੁਖੀ ਨੂੰ ਮੈਡੀਕਲ ਸਾਇੰਸਜ਼ ਫੈਕਲਟੀ ਵਿੱਚ ਸਾਇੰਸ ਦੀ ਆਨਰਜ਼ ਕਾਜ਼ਾ ਡਾਕਟਰੇਟ ਡਿਗਰੀ ਨਾਲ ਸਨਮਾਨਿਤ ਕੀਤਾ ਗਿਆ। ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਜ਼, ਫਰੀਦਕੋਟ ਦੇ ਵਾਈਸ ਚਾਂਸਲਰ, ਪ੍ਰੋ. ਰਾਜੀਵ ਸੂਦ ਇਸ ਮੌਕੇ ਵਿਸ਼ੇਸ਼ ਮਹਿਮਾਨ ਵਜੋਂ ਹਾਜਰ ਸਨ।

ਇਸ ਤੋਂ ਪਹਿਲਾਂ ਵਾਈਸ-ਚਾਂਸਲਰ, ਪ੍ਰੋਫੈਸਰ ਜਸਪਾਲ ਸਿੰਘ ਸੰਧੂ ਨੇ ਪੰਜਾਬ ਦੇ ਮਾਨਯੋਗ ਰਾਜਪਾਲ ਬਨਵਾਰੀਲਾਲ ਪੁਰੋਹਿਤ ਦਾ ਇੱਥੇ ਪੁੱਜਣ ਤੇ ਨਿੱਘਾ ਸਵਾਗਤ ਕੀਤਾ ਅਤੇ ਯੂਨੀਵਰਸਿਟੀ ਦੀਆਂ ਪ੍ਰਾਪਤੀਆਂ ਤੋਂ ਜਾਣੂ ਕਰਵਾਇਆ। ਡੀਨ, ਅਕਾਦਮਿਕ ਮਾਮਲੇ, ਪ੍ਰੋ. ਪਲਵਿੰਦਰ ਸਿੰਘ ਨੇ ਕਾਨਵੋਕੇਸ਼ਨ ਵਿਚ ਪੁੱਜੇ ਸਮੂਹ ਪਤਵੰਤਿਆਂ ਦਾ ਧੰਨਵਾਦ ਕੀਤਾ। ਇਸ ਤੋਂ ਪਹਿਲਾਂ ਉਨ੍ਹਾਂ ਆਨਰਜ਼ ਕਾਜ਼ਾ ਡਿਗਰੀਆਂ ਪ੍ਰਾਪਤ ਕਰਨ ਵਾਲੀਆਂ  ਦੋਵੇਂ ਮਹਾਨ ਸਖਸ਼ੀਅਤਾਂ ਦੇ ਜੀਵਨ ਤੇ  ਚਾਨਣਾ ਪਾਇਆ ਅਤੇ ਉਹਨਾਂ ਵੱਲੋਂ  ਆਪੋ ਆਪਣੇ ਖੇਤਰਾਂ ਵਿਚ ਮਾਰੇ ਗਏ ਮਾਰਕਿਆ ਤੋਂ ਵੀ ਜਾਣੂ ਕਰਵਾਇਆ। 

ਡੀਨ ਵਿਿਦਆਰਥੀ ਭਲਾਈ ਡਾ. ਪ੍ਰੀਤ ਮੋਹਿੰਦਰ ਸਿੰਘ ਬੇਦੀ ਤੋਂ ਇਲਾਵਾ ਸਿੰਡੀਕੇਟ ਤੇ ਸੈਨੇਟ ਮੈਂਬਰ ਅਤੇ ਹੋਰ ਪਤਵੰਤੇ ਇਸ ਮੌਕੇ ਹਾਜ਼ਰ ਸਨ। ਸ੍ਰੀ  ਪੁਰੋਹਿਤ ਨੇ ਡਿਗਰੀਆਂ ਪ੍ਰਾਪਤ ਕਰਨ ਵਾਲੇ ਵਿਿਦਆਰਥੀਆਂ ਖੋਜਾਰਥੀਆਂ ਨੂੰ ਕਿਹਾ ਕਿ ਤੁਸੀਂ ਖ਼ੁਸ਼ਕਿਸਮਤ ਹੋ ਕਿ ਤੁਹਾਨੂੰ ਇੱਕ ਅਜਿਹੀ ਸੰਸਥਾ ਤੋਂ ਡਿਗਰੀਆਂ ਪ੍ਰਾਪਤ ਕੀਤੀਆਂ ਹਨ ਜਿਸ ਦਾ ਨਾਮ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਾਮ ਉੱਤੇ ਰੱਖਿਆ ਗਿਆ ਹੈ। 

ਉਨ੍ਹਾਂ ਕਿਹਾ ਕਿ ਗੁਰੂ ਨਾਨਕ ਦੇਵ ਜੀ ਨੇ ਸਮਾਨਤਾ ਅਤੇ ਦਇਆ ਦਾ ਉਪਦੇਸ਼ ਦਿੱਤਾ ਅਤੇ ਹਨੇਰੇ ਵਿੱਚ ਡੁੱਬੀ ਹੋਈ ਦੁਨੀਆ ਵਿੱਚ ਗਿਆਨ ਦੀ ਰੌਸ਼ਨੀ ਦੇ ਰੂਪ ਵਿੱਚ ਪ੍ਰਗਟ ਹੋਏ। ਉਨ੍ਹਾਂ ਕਿਹਾ ਕਿ ਇਹ ਉਹ ਯੂਨੀਵਰਸਿਟੀ ਹੈ ਜੋ 1969 ਤੋਂ ਗਿਆਨ ਦੀ ਰੌਸ਼ਨੀ ਫੈਲਾ ਰਹੀ ਹੈ ਅਤੇ ਇਸ ਨੇ ਦੇਸ਼ ਦੇ ਉੱਚ ਸਿੱਖਿਆ ਵਿੱਚ ਗੌਰਵਮਈ ਸਥਾਨ ਹਾਸਲ ਕੀਤਾ ਹੈ। ਉਨ੍ਹਾਂ ਕਿਹਾ ਕਿ ਇਹ ਖ਼ੁਸ਼ੀ ਦੀ ਗੱਲ ਹੈ ਕਿ ਯੂਨੀਵਰਸਿਟੀ ਆਪਣੇ ਨਾਮ ਉੱਤੇ ਕਾਇਮ ਹੈ ਅਤੇ ਆਪਣੇ ਵਿਿਦਆਰਥੀਆਂ ਵਿੱਚ ਸਹਿਨਸ਼ੀਲਤਾ, ਲਗਨ, ਦ੍ਰਿੜਤਾ ਅਤੇ ਆਤਮ-ਨਿਰਭਰਤਾ ਦੇ ਗੁਣਾਂ ਨੂੰ ਉਤਸ਼ਾਹਿਤ ਕਰ ਰਹੀ ਹੈ। 

ਉਨ੍ਹਾਂ ਕਿਹਾ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਆਪਣੀ ਰੈਂਕਿੰਗ ਅਤੇ ਕਾਰਗੁਜ਼ਾਰੀ ਵਿੱਚ ਨਿਰੰਤਰ ਵਿਕਾਸ ਕਰ ਰਹੀ ਹੈ। ਸ਼੍ਰ੍ਰੀ ਪੁਰੋਹਿਤ ਨੇ ਕਿਹਾ ਕਿ ਤੁਹਾਡੇ ਜੀਵਨ ਦਾ ਇਹ ਪੜਾਅ ਰਸਮੀ ਸਿੱਖਿਆ ਪ੍ਰਾਪਤ ਕਰਨ ਦੇ ਅੰਤ ਨੂੰ ਦਰਸਾਉਂਦਾ ਹੈ ਪਰ ਨਾਲ ਹੀ ਕਿੱਤਾਮੁਖੀ ਪੱਖ ਵਜੋਂ ਤੁਹਾਡੇ ਜੀਵਨ ਦੀ ਸ਼ੁਰੂਆਤ ਨੂੰ ਵੀ ਦਰਸਾਉਂਦਾ ਹੈ। ਉਨ੍ਹਾਂ ਕਿਹਾ ਕਿ ਗੁਰੂਕੁਲ ਪਰੰਪਰਾ ਵਿੱਚ ਵਿੱਦਿਆ ਦੀ ਪ੍ਰਕਿਿਰਆ ਦੇ ਤਿੰਨ ਪੜਾਅ ਸਨ- ਸ਼੍ਰਵਣ, ਮਨਨ ਅਤੇ ਨਿਿਧਆਸਨ। 

ਸ਼੍ਰਵਣ ਦਾ ਅਰਥ ਹੈ ਇੰਦਰੀਆਂ ਰਾਹੀਂ ਗਿਆਨ ਪ੍ਰਾਪਤ ਕਰਨਾ, ਮਨਨ ਦਾ ਅਰਥ ਹੈ ਸੁਣੀ ਹੋਈ ਗੱਲ ਨੂੰ ਮਨ ਦੇ ਮਾਧਿਅਮ ਰਾਹੀਂ ਸੋਚਣ ਅਤੇ ਮੰਥਨ ਕਰਨ ਦੀ ਪ੍ਰਕਿਿਰਆ ਅਤੇ ਨਿਿਧਆਸਨ ਦਾ ਅਰਥ ਹੈ ਸੁਣੇ ਹੋਏ ਗਿਆਨ ਨੂੰ ਆਪਣੇ ਜੀਵਨ ਵਿੱਚ ਲਾਗੂ ਕਰਨਾ। ਇਸ ਲਈ, ਉਨ੍ਹਾਂ ਕਿਹਾ ਕਿ, ਹੁਣ ਗਿਆਨ ਪ੍ਰਾਪਤੀ ਦੀ ਇਕ ਨਿਸ਼ਚਿਤ ਮਿਆਦ ਨੂੰ ਪੂਰਾ ਕਰਨ ਤੋਂ ਬਾਅਦ, ਹੁਣ ਤੁਸੀਂ ਇਸਨੂੰ ਇਕ ਵਿਹਾਰਕ ਰੂਪ ਦੇਣਾ ਹੈ।

ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਤਜ਼ਰਬੇਕਾਰ ਅਤੇ ਵਿਦਵਤ ਅਧਿਆਪਨ ਪ੍ਰਣਾਲੀ ਦੀ ਪਸੰਸਾ ਕਰਦਿਆਂ ਉਨ੍ਹਾਂ ਕਿਹਾ ਕਿ ਵਿਿਦਆਰਥੀਆਂ ਨੂੰ ਮਿਆਰੀ ਸਿੱਖਿਆ ਪ੍ਰਦਾਨ ਕਰਨ ਵਿੱਚ ਪਰਿਪੱਕ ਅਤੇ ਤਜਰਬੇਕਾਰ ਅਧਿਆਪਨ ਦਾ ਮਹੱਤਵਪੂਰਨ ਸਥਾਨ ਹੈ। ਉਨ੍ਹਾਂ ਆਪਣੇ ਸਕੂਲ ਜੀਵਨ ਦੀ ਉਦਾਹਰਣ ਦਿੰਦਿਆਂ ਚੰਗੀ ਸਿੱਖਿਆ ਦੇ ਨਾਲ-ਨਾਲ ਜੀਵਨ ਵਿੱਚ ਚਰਿੱਤਰ ਦੀ ਮਹੱਤਤਾ ਨੂੰ ਦੁਹਰਾਇਆ। ਉਨ੍ਹਾਂ ਵਸੁਧੈਵ ਕੁਟੁੰਬਕਮ ਦੇ ਸੰਦਰਭ ਵਿੱਚ ਸ਼ਿਕਾਗੋ ਵਿੱਚ ਧਰਮ ਸੰਸਦ ਵਿੱਚ ਸਵਾਮੀ ਵਿਵੇਕਾਨੰਦ ਦੇ ਭਾਸ਼ਣ ਦਾ ਹਵਾਲਾ ਦਿੰਦਿਆਂ ਭਾਰਤੀ ਸੰਸਕ੍ਰਿਤੀ ਵਿੱਚ ਔਰਤ ਦੀ ਉਚਤਾ 'ਤੇ ਜ਼ੋਰ ਦਿੱਤਾ। 

ਉਨ੍ਹਾਂ ਉਥੇ ਹਾਜ਼ਰ ਸਖਸ਼ੀਅਤਾਂ ਅਤੇ ਵਿਿਦਆਰਥੀਆਂ ਨੂੰ ਸੀਮਤ ਲੋੜਾਂ ਦੇ ਨਾਲ ਸਾਦਾ ਤੇ ਸੱਚਾ ਜੀਵਨ ਜੀਉਣ, ਸਵੈ-ਮਾਣ, ਸਵੈ-ਨਿਰਭਰਤਾ, ਬੇਇਨਸਾਫ਼ੀ ਦੇ ਵਿਰੁੱਧ ਆਵਾਜ਼ ਬੁਲੰਦ ਕਰਨ (ਮਾਰਟਿਨ ਲੂਥਰ ਕਿੰਗ ਦੇ ਹਵਾਲੇ ਨਾਲ), ਚੰਗੀ ਗੁਣਵੱਤਾ ਵਾਲੇ ਵਿਅਕਤੀ ਨਾਲ ਜੁੜਨ ਅਤੇ ਭਾਰਤ ਦੇ ਚੰਗੇ ਨਾਗਰਿਕ ਬਣਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਮਹਾਤਮਾ ਗਾਂਧੀ ਜੀ ਨੇ ਕਿਹਾ ਸੀ: ਸਿਧਾਂਤਾਂ ਤੋਂ ਬਿਨਾ ਰਾਜਨੀਤੀ, ਕਿਰਤ ਤੋਂ ਬਿਨਾ ਦੌਲਤ, ਈਮਾਨ ਤੋਂ ਬਿਨਾ ਆਨੰਦ, ਚਰਿੱਤਰ ਤੋਂ ਬਿਨਾ ਗਿਆਨ, ਨੈਤਿਕਤਾ ਤੋਂ ਬਿਨਾ ਵਪਾਰ, ਮਾਨਵਤਾ ਤੋਂ ਬਿਨਾ ਵਿਿਗਆਨ ਅਤੇ ਬਲੀਦਾਨ ਤੋਂ ਬਿਨਾ ਪੂਜਾ ਸਮਾਜਿਕ ਪਾਪ ਹਨ। 

ਉਨ੍ਹਾਂ ਕਿਹਾ ਕਿ ਜਦੋਂ ਕਦਰਾਂ-ਕੀਮਤਾਂ ਨੂੰ ਮਜਬੂਤੀ ਨਾਲ ਧਾਰਨ ਨਹੀਂ ਕੀਤਾ ਜਾਂਦਾ ਤਾਂ ਲੋਕ ਸੰਕਟ ਪ੍ਰਤੀ ਕਮਜ਼ੋਰ ਪ੍ਰਤੀਕਿਿਰਆ ਕਰਦੇ ਹਨ ਜੋ ਨਤੀਜੇ ਵਜੋਂ ਸਮਾਜਿਕ ਤਾਣੇ-ਬਾਣੇ ਲਈ ਖ਼ਤਰਨਾਕ ਸਾਬਿਤ ਹੁੰਦਾ ਹੈ। ਇਸ ਲਈ ਕਦਰਾਂ-ਕੀਮਤਾਂ ਦੀ ਪਾਲਣਾ ਕਰਨਾ ਤੁਹਾਡੇ ਜੀਵਨ ਦਾ ਲਾਜ਼ਮੀ ਹਿੱਸਾ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਅਨੁਸ਼ਾਸਨ ਨੂੰ ਆਪਣਾ ਨਾਅਰਾ ਬਣਾਉ, ਸਮਰਪਣ ਨੂੰ ਆਪਣਾ ਮਿੱਤਰ ਬਣਾਉ ਅਤੇ ਸਰਬ-ਸ਼ਕਤੀਮਾਨ ਪਰਮਾਤਮਾ ਪ੍ਰਤੀ ਸਮਰਪਣ ਨੂੰ ਆਪਣਾ ਮਾਰਗ-ਦਰਸ਼ਕ ਬਣਾਉ। ਉਨ੍ਹਾਂ ਕਿਹਾ ਕਿ ਜਦੋਂ ਕਦਰਾਂ-ਕੀਮਤਾਂ ਤੁਹਾਡੇ ਚਰਿੱਤਰ ਦਾ ਨਿਰਮਾਣ ਕਰਦੀਆਂ ਹਨ ਤਾਂ ਤੁਹਾਡੇ ਗਿਆਨ ਦੇ ਪ੍ਰਭਾਵ ਨੂੰ ਆਦਰ ਅਤੇ ਮਾਨਤਾ ਲਾਜ਼ਮੀ ਰੂਪ ਵਿਚ ਪ੍ਰਾਪਤ ਹੁੰਦੇ ਹਨ। 

ਉਨ੍ਹਾਂ ਕਿਹਾ ਕਿ ਮੈਨੂੰ ਰਾਬਿੰਦਰ ਨਾਥ ਟੈਗੋਰ ਦੇ ਇਹਨਾਂ ਸ਼ਬਦਾਂ ਉੱਤੇ ਦ੍ਰਿੜ ਵਿਸ਼ਵਾਸ ਹੈ ਕਿ "ਸਿੱਖਿਆ ਬਰਤਨ ਨੂੰ ਭਰਨਾ ਨਹੀਂ ਹੈ, ਬਲਕਿ ਅਗਨੀ ਦਾ ਪ੍ਰਕਾਸ਼ ਹੈ" ਇਸ ਲਈ, ਵਿਸ਼ੇਸ਼ਗਤਾ ਸਹਿਤ ਗਿਆਨ ਪ੍ਰਾਪਤ ਕਰਨਾ ਸਿੱਖਿਆ ਦੀ ਸੰਪੂਰਨਤਾ ਨਹੀਂ ਸਗੋਂ ਇਸ ਵਿਚ ਸੁਤੰਤਰ ਸੋਚ ਅਤੇ ਨਿਰਣੇ ਦੀ ਯੋਗਤਾ ਦਾ ਵਿਕਾਸ ਕਰਨਾ ਵਧੇਰੇ ਮਹੱਤਵਪੂਰਨ ਹੈ। ਉਨ੍ਹਾਂ ਕਿਹਾ ਕਿ ਤੰਗ ਸੰਪਰਦਾਇਕ ਸੋਚ ਨਾ ਰੱਖੋ ਸਗੋਂ ਜੀਵਨ ਦੀ ਵਿਆਪਕ ਅਤੇ ਹਮਦਰਦੀ ਵਾਲੀ ਸਮਝ ਪੈਦਾ ਕਰੋ, ਅੰਤਰਰਾਸ਼ਟਰੀ ਨਾਗਰਿਕ ਬਣੋ ਅਤੇ "ਵਸੁਧੈਵ ਕੁਟੁੰਬਕਮ" ਨੂੰ ਆਪਣਾ ਦ੍ਰਿਸ਼ਟੀਕੋਣ ਬਣਾਉ। ਇਸ ਨਾਲ ਹੀ ਭਾਰਤ ਵਿਸ਼ਵ-ਗੁਰੂ ਦਾ ਦਰਜਾ ਪ੍ਰਾਪਤ ਕਰ ਸਕਦਾ ਹੈ।

ਉਨ੍ਹਾਂ ਕਿਹਾ ਕਿ ਤੁਹਾਡਾ ਉਦੇਸ਼ ਪੈਸਾ ਕਮਾਉਣ ਤੋਂ ਪਾਰ ਹੋਣਾ ਚਾਹੀਦਾ ਹੈ ਅਤੇ ਤੁਹਾਡੇ ਦ੍ਰਿਸ਼ਟੀਕੋਣ ਵਿਚ ਭਾਈਚਾਰਕ ਉਥਾਨ ਤੇ ਤੁਹਾਡੇ ਵਿਚ ਵਾਤਾਵਰਨ ਦੀ ਸੁਰੱਖਿਆ ਅਤੇ ਸਮਾਜਿਕ ਨਿਆਂ ਨੂੰ ਉਤਸ਼ਾਹਿਤ ਕਰਨ ਵਾਲੇ ਵਿਆਪਕ ਵਿਚਾਰ ਸ਼ਾਮਲ ਹੋਣੇ ਚਾਹੀਦੇ ਹਨ। ਭਾਵੇਂ ਤੁਸੀਂ ਨਿੱਜੀ ਖੇਤਰ, ਜਨਤਕ ਖੇਤਰ ਜਾਂ ਗੈ਼ਰ-ਲਾਭਕਾਰੀ ਖੇਤਰ ਵਿੱਚ ਆਪਣਾ ਕੈਰੀਅਰ ਬਣਾਉਣ ਦੀ ਚੋਣ ਕਰੋ, ਤੁਹਾਡਾ ਕੰਮ ਉਦੇਸ਼ ਕੇਂਦਰਤ ਅਤੇ ਕੁਝ ਵੱਖਰਾ ਕਰਨ ਦੀ ਵਚਨਬੱਧਤਾ ਦੀ ਪਹੁੰਚ ਵਾਲਾ ਹੋਣਾ ਚਾਹੀਦਾ ਹੈ। 

ਉਨ੍ਹਾਂ ਕਿਹਾ ਕਿ ਯਾਦ ਰੱਖੋ ਕਿ ਸਫ਼ਲਤਾ ਸਿਰਫ਼ ਨਿੱਜੀ ਪ੍ਰਾਪਤੀਆਂ ਨਹੀਂ ਹਨ, ਅਸਲ ਵਿਚ ਇਹ ਦੂਜਿਆਂ ਨੂੰ ਉੱਚਾ ਚੁੱਕਣ ਅਤੇ ਤੁਹਾਡੇ ਤੋਂ ਬਾਅਦ ਵਿਚ ਆਉਣ ਵਾਲਿਆਂ ਲਈ ਮੌਕੇ ਪੈਦਾ ਕਰਨ ਨਾਲ ਸਬੰਧਿਤ ਹੁੰਦੀ ਹੈ। ਸ਼੍ਰੀ ਪੁਰੋਹਿਤ ਨੇ ਕਿਹਾ ਕਿ ਅਸੀਂ ਅੱਜ 5ਵੀਂ ਸਭ ਤੋਂ ਵੱਡੀ ਅਰਥ-ਵਿਵਸਥਾ ਹਾਂ ਅਤੇ ਇੱਕ ਪ੍ਰਫੁੱਲਿਤ ਅਤੇ ਕੁਸ਼ਲ ਕਾਰਜਸ਼ੈਲੀ ਵਾਲਾ ਲੋਕਤੰਤਰ ਹਾਂ। ਅਸੀਂ ਚੰਦ ਤਕ ਪਹੁੰਚ ਕਰ ਲਈ ਹੈ ਅਤੇ ਹੁਣ ਸਾਡੀਆਂ ਨਜ਼ਰਾਂ ਸੂਰਜ 'ਤੇ ਟਿਕੀਆਂ ਹਨ। ਸਾਡੇ ਵਿਕਾਸ ਦੀ ਕਹਾਣੀ ਦੁਨੀਆ ਨੂੰ ਅਚੰਭਿਤ ਅਤੇ ਪ੍ਰੇਰਿਤ ਕਰਦੀ ਹੈ ਪਰ ਸਾਨੂੰ ਸੁਚੇਤ ਹੋਣ ਦੀ ਲੋੜ ਹੈ, ਸੰਤੁਸ਼ਟ ਹੋਣ ਦੀ ਨਹੀਂ। ਸੰਸਾਰ ਬਹੁਤ ਤੇਜ਼ ਰਫ਼ਤਾਰ ਨਾਲ ਬਦਲ ਰਿਹਾ ਹੈ  ਇਸ ਲਈ ਭੂਤਕਾਲ ਦਾ ਗਿਆਨ ਅਤੇ ਹੁਨਰ ਭਵਿੱਖਮੁਖੀ ਚੁਨੌਤੀਆਂ ਲਈ ਕਾਫ਼ੀ ਨਹੀਂ ਹੈ। 

ਇਸ ਲਈ ਉਨ੍ਹਾਂ ਕਿਹਾ ਕਿ ਉਤਸੁਕ ਰਹੋ, ਗਿਆਨ ਦੇ ਤਲਬਗ਼ਾਰ ਰਹੋ ਤੇ ਆਪਣੇ ਦਿਸਹੱਦਿਆਂ ਨੂੰ ਵਿਸ਼ਾਲ ਕਰਨ ਅਤੇ ਦ੍ਰਿਸ਼ਟੀਕੋਣ ਦੇ ਫੈਲਾਉ  ਲਈ ਨਵੇਂ ਮੌਕਿਆਂ ਦੀ ਭਾਲ 'ਤੇ ਰੋਕ  ਨਾ ਲਾਉ। ਉਨ੍ਹਾਂ ਅਮਰੀਕੀ ਰਾਸ਼ਟਰਪਤੀ ਦੇ ਸ਼ਬਦ ਸਾਂਝੇ ਕਰਦਿਆਂ ਕਿਹਾ ਕਿ ਫ੍ਰੈਂਕਲਿਨ ਡੀ ਰੂਜ਼ਵੈਲਟ ਜਿਨ੍ਹਾਂ ਨੇ ਇਕ ਵਾਰ ਕਿਹਾ ਸੀ "ਅਸੀਂ ਹਮੇਸ਼ਾ ਨੌਜਵਾਨਾਂ ਲਈ ਭਵਿੱਖ ਦਾ ਨਿਰਮਾਣ ਨਹੀਂ ਕਰ ਸਕਦੇ ਪਰ ਅਸੀਂ ਭਵਿੱਖ ਲਈ ਆਪਣੇ ਨੌਜਵਾਨਾਂ ਨੂੰ ਤਿਆਰ ਕਰ ਸਕਦੇ ਹਾਂ। "

 

Tags: Banwari Lal Purohit , Banwarilal Purohit , Governor of Punjab , Punjab Governor , Punjab Raj Bhavan , Guru Nanak Dev University Amritsar , Guru Nanak Dev University , Prof. Jaspal Singh Sandhu , GNDU , Amritsar

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD