Wednesday, 15 May 2024

 

 

ਖ਼ਾਸ ਖਬਰਾਂ ਬਾਜਵਾ ਨੇ 'ਆਪ' ਅਤੇ ਭਾਜਪਾ ਦੀ ਕੀਤੀ ਆਲੋਚਨਾ, ਫਤਿਹਗੜ੍ਹ ਰੈਲੀ 'ਚ ਗਿਣਾਏ ਕਾਂਗਰਸ ਦੇ ਵਾਅਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਲੁਧਿਆਣਾ ਤੋਂ ਉਮੀਦਵਾਰ ਅਸ਼ੋਕ ਪਰਾਸ਼ਰ ਪੱਪੀ ਲਈ ਕੀਤਾ ਚੋਣ ਪ੍ਰਚਾਰ ਅਯੁੱਧਿਆ ਵਿੱਚ ਵਿਸ਼ਾਲ ਸ਼੍ਰੀ ਰਾਮ ਮੰਦਰ ਬਣ ਗਿਆ ਹ, ਹੁਣ ਮਥੁਰਾ ਦੀ ਵਾਰੀ ਹੈ : ਪੁਸ਼ਕਰ ਸਿੰਘ ਧਾਮੀ ਮੁੱਖ ਮੰਤਰੀ ਭਗਵੰਤ ਮਾਨ ਨੇ ਫ਼ਤਿਹਗੜ੍ਹ ਸਾਹਿਬ ਤੋਂ 'ਆਪ' ਉਮੀਦਵਾਰ ਗੁਰਪ੍ਰੀਤ ਜੀਪੀ ਲਈ ਕੀਤਾ ਚੋਣ ਪ੍ਰਚਾਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਨਤਮਸਤਕ ਹੋ ਕੇ ਸੰਪੰਨ ਕੀਤੀ ਪੰਜਾਬ ਬਚਾਓ ਯਾਤਰਾ ਪੰਜਾਬ ਕਰਜ਼ੇ ਦੀ ਲਪੇਟ 'ਚ, ਗਰਦਨ ਤੱਕ ਕਰਜ਼ੇ 'ਚ ਡੁੱਬਿਆ ਹੋਇਆ : ਵਿਜੇ ਇੰਦਰ ਸਿੰਗਲਾ ਕਿਸਾਨਾਂ ਦਾ ਕਰਜ਼ਾ ਮੁਆਫ਼ ਕਰੇਗੀ ਕਾਂਗਰਸ ਸਰਕਾਰ; ਐਮਐਸਪੀ ਲਈ ਕਾਨੂੰਨੀ ਗਾਰੰਟੀ ਪ੍ਰਦਾਨ ਕਰੇਗੀ ਚੰਡੀਗੜ੍ਹ ਦੇ ਵਾਰਡ 8 ਤੋਂ ਨਗਰ ਨਿਗਮ ਚੋਣ ਲੜੇ ਅਮਰੀਕ ਸਿੰਘ ਸੈਣੀ ਹੋਏ ਆਪ ਵਿੱਚ ਸ਼ਾਮਿਲ ਸੰਗਰੂਰ ਅਤੇ ਫ਼ਰੀਦਕੋਟ ਲੋਕ ਸਭਾ ਹਲਕਿਆਂ ਵਿੱਚ ਆਮ ਆਦਮੀ ਪਾਰਟੀ ਹੋਈ ਹੋਰ ਵੀ ਮਜ਼ਬੂਤ ਸ੍ਰੀ ਆਨੰਦਪੁਰ ਸਾਹਿਬ ਤੋਂ ਭਾਜਪਾ ਉਮੀਦਵਾਰ ਡਾ: ਸੁਭਾਸ਼ ਸ਼ਰਮਾ ਨੇ ਨਾਮਜ਼ਦਗੀ ਪੱਤਰ ਦਾਖਲ ਕੀਤਾ ਨਾਮਜ਼ਦਗੀ ਪੱਤਰ ਦਾਖਲ ਕਰਨ ਤੋਂ ਪਹਿਲਾਂ ਮਨੀਸ਼ ਤਿਵਾੜੀ ਦੀ ਪਦਯਾਤਰਾ 'ਚ ਹਜ਼ਾਰਾਂ ਕਾਂਗਰਸ, 'ਆਪ', ਸਪਾ ਵਰਕਰਾਂ ਨੇ ਸ਼ਮੂਲੀਅਤ ਕੀਤੀ ਫਿਰਕੂ ਵੰਡੀਆਂ ਪਾਉਣ ਵਾਲੀ ਭਾਰਤੀ ਜਨਤਾ ਪਾਰਟੀ ਨੂੰ ਠਿੱਬੀ ਲਾ ਕੇ ਕਾਂਗਰਸ ਦੀ ਸਰਕਾਰ ਬਣਾ ਦਿਓ - ਗੁਰਜੀਤ ਔਜਲਾ ਮੀਤ ਹੇਅਰ ਨੇ ਮਾਲੇਰਕੋਟਲਾ ਵਿਖੇ ਪਾਰਟੀ ਦਫਤਰ ਦਾ ਕੀਤਾ ਉਦਘਾਟਨ ਰਾਜਾ ਵੜਿੰਗ ਨੇ ਦਾਖਾ ਵਿੱਚ ਪ੍ਰਚਾਰ ਕੀਤਾ, ਪੰਜਾਬ ਲਈ ਕਾਂਗਰਸ ਦੇ 'ਪੰਜ ਨਿਆਂ’ ਦੀ ਵਕਾਲਤ ਕੀਤੀ ਭਾਰਤ ਚੋਣ ਕਮਿਸ਼ਨ ਵੱਲੋਂ ਨਿਯੁਕਤ ਜਨਰਲ ਅਬਜ਼ਰਵਰ ਡਾ. ਹੀਰਾ ਲਾਲ ਨੇ ਲੋਕ ਸਭਾ ਚੋਣਾਂ ਸਬੰਧੀ ਕੀਤੀਆਂ ਤਿਆਰੀਆਂ ਦਾ ਨਿਰੀਖਣ ਕੀਤਾ ਸੀਜੀਸੀ ਲਾਂਡਰਾਂ ਦੀ ਐਯੂਓ ਮਹਿਮਾ ਨੇ ਸਰਵੋਤਮ ਕੈਡੇਟ ਲਈ ਸੀਡਬਲਿਓ ਐਵਾਰਡ ਜਿੱਤਿਆ 6000 ਰੁਪਏ ਦੀ ਰਿਸ਼ਵਤ ਲੈਂਦਾ ਏ.ਐਸ.ਆਈ ਵਿਜੀਲੈਂਸ ਬਿਊਰੋ ਵੱਲੋਂ ਕਾਬੂ ਜਨਰਲ ਅਬਜਰਵਰ ਵੱਲੋਂ ਫਾਜ਼ਿਲਕਾ ਦਾ ਦੌਰਾ, ਚੋਣ ਤਿਆਰੀਆਂ ਦਾ ਲਿਆ ਜਾਇਜ਼ਾ ਐਲਪੀਯੂ ਵੱਲੋਂ 15ਵੇਂ ਅਚੀਵਰਜ਼ ਅਵਾਰਡ ਸਮਾਰੋਹ ਦਾ ਆਯੋਜਨ: ਵਿਦਿਆਰਥੀਆਂ ਨੂੰ ਕੀਤਾ ਇੱਕ ਕਰੋੜ ਰੁਪਏ ਦੇ ਨਕਦ ਪੁਰਸਕਾਰਾਂ ਨਾਲ ਸਨਮਾਨਿਤ ਬੀਐਸਐਫ ਦੇ ਵਿਹੜੇ ਗੂੰਜਿਆਂ ਮਤਦਾਨ ਦਾ ਨਾਅਰਾ ਡਿਪਟੀ ਕਮਿਸ਼ਨਰ ਡਾ: ਸੇਨੂ ਦੁੱਗਲ ਵੱਲੋਂ ਘੰਟਾ ਘਰ ਚੌਕ ਸਮੇਤ ਮੁੱਖ ਬਜਾਰਾਂ ਦਾ ਦੌਰਾ

 

ਬੀਕੇਯੂ ਡਕੌਂਦਾ ਵੱਲੋਂ ਇਤਿਹਾਸਕ ਪਿੰਡ ਠੀਕਰੀਵਾਲਾ ਵਿਖੇ ਕੌਮਾਂਤਰੀ ਔਰਤ ਦਿਵਸ ਮਨਾਇਆ ਗਿਆ

ਇਤਿਹਾਸਕ ਪ੍ਰਸੰਗ ਵਿੱਚ ਔਰਤਾਂ ਨਵੇਂ ਸਮਾਜ ਦੀ ਸਿਰਜਣਾ ਦੇ ਸੰਕਲਪ ਨੂੰ ਸਮਝਣ: ਮਨਪ੍ਰੀਤ ਕੌਰ

Mehal Kalan, Barnala, International Women’s Day

Web Admin

Web Admin

5 Dariya News

ਮਹਿਲਕਲਾਂ , 08 Mar 2024

ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ (ਧਨੇਰ) ਦੀ ਸੂਬਾ ਕਮੇਟੀ ਵੱਲੋਂ 8 ਮਾਰਚ 'ਕੌਮਾਂਤਰੀ ਔਰਤ ਦਿਵਸ' ਮਨਾਉਣ ਦੇ ਸੱਦੇ ਨੂੰ ਲਾਗੂ ਕਰਦਿਆਂ ਜ਼ਿਲ੍ਹਾ ਬਰਨਾਲਾ ਵੱਲੋਂ ਇਤਿਹਾਸਕ ਪਿੰਡ ਠੀਕਰੀਵਾਲਾ ਵਿਖੇ ਕਾਨਫਰੰਸ ਕੀਤੀ ਗਈ। ਪ੍ਰੋਗਰਾਮ ਦੀ ਸ਼ੁਰੂਆਤ ਬੇਵਕਤੀ ਵਿਛੋੜਾ ਦੇ ਗਏ ਸਾਥੀਆਂ ਨੂੰ ਸ਼ਰਧਾਂਜਲੀ ਭੇਂਟ ਕਰਨ ਨਾਲ ਹੋਈ। ਪਿਛਲੇ ਦਿਨੀਂ ਬੇਵਕਤੀ ਵਿਛੋੜਾ ਦੇ ਗਈ ਕਿਸਾਨ ਕਾਰਕੁਨ ਪਰਮਜੀਤ ਕੌਰ ਨੂੰ ਯਾਦ ਕੀਤਾ ਗਿਆ।

ਇਸ ਕਨਵੈਨਸ਼ਨ ਵਿੱਚ ਬੁਲਾਰਿਆਂ ਮਨਪ੍ਰੀਤ ਕੌਰ, ਪ੍ਰੇਮਪਾਲ ਕੌਰ, ਮਨਜੀਤ ਕੌਰ, ਪ੍ਰਦੀਪ ਕੌਰ, ਜੈਸਮੀਨ, ਪਰਮਜੀਤ ਕੌਰ ਹਮੀਦੀ ਨੇ ਇਤਿਹਾਸਕ ਤੌਰ 'ਤੇ ਔਰਤ ਦਿਵਸ ਦੀ ਮਹੱਤਤਾ ਤੋਂ ਜਾਣੂ ਕਰਵਾਉਂਦਿਆਂ ਹੋਇਆਂ ਕਿਹਾ ਕਿ ਅਖੌਤੀ ਅਜ਼ਾਦੀ ਦੇ 76 ਸਾਲ ਬੀਤ ਜਾਣ ਬਾਅਦ ਵੀ ਔਰਤਾਂ ਉੱਪਰ ਜ਼ਬਰ ਸਾਰੇ ਹੱਦਾਂ ਬੰਨ੍ਹੇ ਪਾਰ ਕਰ ਰਿਹਾ ਹੈ। ਸਦੀਆਂ ਤੋਂ ਔਰਤਾਂ ਨੂੰ ਇਸ ਜਾਬਰ ਢਾਂਚੇ ਨੇ ਪਛੜਿਆਂ ਰੱਖਿਆ ਹੋਇਆ ਹੈ। ਔਰਤਾਂ ਨੂੰ ਹਾਲੇ ਵੀ ਦੂਜੇ ਦਰਜ਼ੇ ਦੀ ਨਾਗਰਿਕ  ਵਜੋਂ ਹੀ ਵੇਖਿਆ ਜਾਂਦਾ ਹੈ। ਇਸ ਪ੍ਰਬੰਧ ਨੇ ਆਖਣ ਨੂੰ ਔਰਤਾਂ ਦੇ ਹੱਕ ਵਿੱਚ ਕਾਨੂੰਨ ਬਣਾਏ ਹੋਏ ਹਨ ਪਰ ਦੂਜੇ ਪਾਸੇ ਇਸੇ ਪ੍ਰਬੰਧ ਦੇ ਰਾਖੇ ਵਜੋਂ ਪਾਰਲੀਮੈਂਟ/ਵਿਧਾਨ ਸਭਾਵਾਂ ਵਿੱਚ 43% ਅਪਰਾਧਿਕ ਪਿਛੋਕੜ ਵਾਲੇ ਬਿਰਾਜਮਾਨ ਹਨ।

ਅੱਜ ਦੇ ਸਾਮਰਾਜਵਾਦ ਦੇ ਯੁੱਗ ਵਿੱਚ ਤਾਂ ਇਸ ਤੋਂ ਵੀ ਅੱਗੇ ਵੱਧਕੇ ਔਰਤਾਂ ਦੀ ਸਸਤੀ ਕਿਰਤ ਨੂੰ ਹੋਰ ਵਧੇਰੇ ਲੁੱਟਣ ਲਈ ਉਹਨਾਂ ਨੂੰ ਘਰਾਂ ਦੀਆਂ ਤੰਗ ਵਲਗਣਾਂ ਚੋਂ ਬਾਹਰ ਕੱਢਣ ਤੇ ਪੈਦਾਵਾਰ ਦੇ ਵੱਖੋ-ਵੱਖਰੇ ਖੇਤਰਾਂ ਵਿੱਚ ਲਾਉਣ ਅਤੇ ਸੰਸਾਰ ਮੰਡੀ ਦਾ ਅੰਗ ਬਣਾਉਣ ਲਈ ਇਸ ਲੁਟੇਰੇ ਪ੍ਰਬੰਧ ਦੇ ਹਾਕਮ ਅਤੇ ਅਖੌਤੀ ਨਾਰੀਵਾਦੀਏ ਔਰਤਾਂ ਦੀ ਆਜ਼ਾਦੀ ਦੇ ਢੋਲ ਵਜਾ ਰਹੇ ਹਨ ਅਤੇ ਉਪਰੋਂ ਦੇਖਣ ਨੂੰ ਇਹ ਲੱਗ ਸਕਦਾ ਹੈ ਕਿ ਹੁਣ ਔਰਤਾਂ ਅਜ਼ਾਦ ਹੋ ਗਈਆਂ ਹਨ ਮਰਦਾ ਬਰਾਬਰ ਹਰ ਖੇਤਰ ਵਿੱਚ ਕੰਮ ਕਰਦੀਆਂ ਹਨ, ਪਰ ਅਸਲ ਸੱਚਾਈ ਇਹ ਹੈ ਕਿ ਜਿੱਥੇ ਇਹ ਅਖੌਤੀ ਅਜ਼ਾਦੀ ਨਾਲ ਔਰਤਾਂ ਦੀ ਦੋਹਰੀ ਲੁੱਟ ਵਿੱਚ ਹੋਰ ਵਾਧਾ ਹੋਇਆ ਹੈ ਉੱਥੇ ਹੀ ਜ਼ਬਰ ਜੁਲਮ ਤੇ ਔਰਤਾਂ ਨਾਲ ਛੇੜ - ਛਾੜ ਤੇ ਵਹਿਸ਼ੀ ਬਲਾਤਕਾਰ ਤੇ ਉਹਨਾਂ ਨੂੰ ਕਤਲ ਕਰਨ ਦੀਆਂ ਘਟਨਾਵਾਂ ਦੇ ਵੱਧ ਰਹੇ ਵਰਤਾਰੇ ਨੇ ਔਰਤਾਂ ਦੀ ਤੁਰਨ ਫਿਰਨ ਦੀ ਆਜ਼ਾਦੀ ਨੂੰ ਬਹੁਤ ਵੱਡੇ ਖ਼ੌਫ਼ ਚ ਬਦਲ ਦਿੱਤਾ ਹੈ।

ਇਹ ਕਹਿੰਦੇ ਹੋਏ ਬੁਲਾਰਿਆਂ ਨੇ ਸਦਾ ਦਿੱਤਾ ਕਿ ਔਰਤਾਂ ਦੀ ਪੂਰਨ ਮੁਕਤੀ ਸਿਰਫ਼ ਤੇ ਸਿਰਫ਼ ਨਵੇਂ ਸਮਾਜਿਕ ਪ੍ਰਬੰਧ ਵਿੱਚ ਹੀ ਹੋ ਸਕਦੀ ਹੈ  ਜਿਹੜਾ ਵਿਗਿਆਨਕ ਵਿਚਾਰਾਂ ਰਾਹੀਂ ਸਿਰਜਿਆ ਗਿਆ ਹੋਵੇ। ਅਜਿਹੇ ਮਹਾਨ ਮਕਸਦ ਦੇ ਨਿਸ਼ਾਨੇ ਨੂੰ ਕੇਂਦਰ ਚ ਰੱਖਦੇ ਹੋਏ ਇਨਕਲਾਬੀ ਜੱਦੋ ਜਹਿਦ ਦਾ ਅੰਗ ਬਣਕੇ, ਹਰ ਕਿਸਮ ਦੀ ਲੁੱਟ, ਜ਼ਬਰ ਤੇ ਦਾਬੇ ਵਿਰੁੱਧ ਟਾਕਰੇ ਦੀ ਲਹਿਰ ਦੀ ਹਮਾਇਤ ਕਰਦੇ ਹੋਏ, ਇਸ ਲੁਟੇਰੇ ਸਮਾਜਿਕ ਪ੍ਰਬੰਧ ਦੀਆਂ ਜੜ੍ਹਾਂ ਫਰੋਲਦੇ ਹੋਏ, ਆਮ ਚੇਤਨਾ ਤੋਂ ਵਿਗਿਆਨਕ ਚੇਤਨਾ ਹਾਸਲ ਕਰਦੇ ਹੋਏ ਔਰਤਾਂ ਨੂੰ ਵੀ ਲਾਮਬੰਦ ਕਰਨਾ ਤੇ ਹੋਣਾ ਸਮੇਂ ਦੀ ਅਣਸਰਦੀ ਲੋੜ ਹੈ।

ਇਹ ਸਾਡਾ ਨੈਤਿਕ ਫਰਜ਼ ਵੀ ਬਣਦਾ ਹੈ ਕਿ ਅਸੀਂ ਔਰਤਾਂ ਸਮੇਤ ਕਿਰਤੀ ਲੋਕਾਂ ਤੱਕ ਇਸ ਵਿਗਿਆਨਕ ਸਚਾਈ ਨੂੰ ਲਿਜਾਂਦੇ ਹੋਏ ਇਸ ਲੁੱਟੇਰੇ ਤੇ ਜਾਬਰ ਪ੍ਰਬੰਧ ਵਿਰੁੱਧ ਜੱਦੋ ਜਹਿਦ ਨੂੰ ਹੋਰ ਵਿਕਸਿਤ ਕਰੀਏ ਤਾਂ ਜੋ ਅੱਧ ਸੰਸਾਰ ਦੀਆਂ ਮਾਲਕ ਔਰਤਾਂ ਵੀ ਕਿਰਤੀ ਜਮਾਤ ਦੀ ਇਨਕਲਾਬੀ ਜੱਦੋਜਹਿਦ ਦਾ ਲਾਜ਼ਮੀ ਤੇ ਵਿਸ਼ੇਸ਼ ਅੰਗ ਬਣਕੇ ਇਸਨੂੰ ਅੱਗੇ ਵਧਾਉਣ ਕਿਉਂਕਿ ਅਜਿਹਾ ਕਰਦੇ ਹੋਏ ਹੀ ਅਸਲ ਅਰਥਾਂ ਵਿੱਚ ਔਰਤ ਮੁਕਤੀ ਦੀ ਜੱਦੋ ਜਹਿਦ ਨੂੰ ਅੱਗੇ ਵਧਾਇਆ ਜਾ ਸਕਦਾ ਹੈ ਤੇ ਇਸ ਜੱਦੋਜਹਿਦ ਦੇ ਅਗਵਾਨੂਆਂ ਨੂੰ ਹਰ ਪੱਧਰ ਉੱਤੇ ਔਰਤਾਂ ਨੂੰ ਬਰਾਬਰ ਮਾਨ ਸਨਮਾਨ ਦੇਣਾ ਅਤੇ ਉਹਨਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ।

ਇਸ ਗੱਲ ਨੂੰ ਹਮੇਸ਼ਾ ਯਾਦ ਰੱਖਦੇ ਹੋਏ ਇਕ ਮੁਹਿੰਮ ਵਜੋਂ ਅੱਗੇ ਵਧਾਉਣਾ ਚਾਹੀਦਾ ਹੈ ਕਿ ਅਸੀਂ ਇੱਕ ਅਜਿਹੇ ਸੰਸਾਰ ਲਈ ਲੜਦੇ ਹਾਂ ਜਿੱਥੇ ਔਰਤਾਂ, ਮਰਦ ਅਤੇ ਵੱਖੋ-ਵੱਖਰੇ ਲਿੰਗ ਵਾਲੇ ਲੋਕ ਬਰਾਬਰ ਹਨ। ਅਸੀਂ ਔਰਤਾਂ ਨੂੰ ਸਰੀਰਕ ਜਾਂ ਜ਼ੁਬਾਨੀ ਤੌਰ ਤੇ ਦੁਰਵਿਵਹਾਰ ਕਰਨਾ ਜਾਂ ਉਨ੍ਹਾਂ ਨਾਲ ਜਿਨਸੀ ਵਸਤੂਆਂ ਵਜੋਂ ਪੇਸ਼ ਆਉਣਾ ਬਰਦਾਸ਼ਤ ਨਹੀਂ ਕਰਦੇ, ਨਾ ਹੀ ਅਸੀਂ ਲੋਕਾਂ ਦੇ ਲਿੰਗ ਜਾਂ ਜਿਨਸੀ ਝੁਕਾਅ ਬਾਰੇ ਅਪਮਾਨ ਜਾਂ "ਮਜ਼ਾਕ" ਨੂੰ ਬਰਦਾਸ਼ਤ ਕਰਦੇ ਹਾਂ।

ਇਸ ਸਮੇਂ ਬੀਕੇਯੂ ਏਕਤਾ ਡਕੌਂਦਾ ਦੇ ਸੂਬਾ ਕਾਰਜਕਾਰੀ ਪ੍ਰਧਾਨ ਮਨਜੀਤ ਧਨੇਰ, ਜਗਤਾਰ ਸਿੰਘ ਦੁੱਗਾਂ, ਸਾਹਿਬ ਸਿੰਘ ਬਡਬਰ, ਗੁਰਦੇਵ ਸਿੰਘ ਮਾਂਗੇਵਾਲ, ਨਾਨਕ ਸਿੰਘ ਅਮਲਾ ਸਿੰਘ ਵਾਲਾ, ਬਾਬੂ ਸਿੰਘ ਖੁੱਡੀਕਲਾਂ, ਨਰਾਇਣ ਦੱਤ, ਰਜਿੰਦਰ ਪਾਲ, ਖੁਸਮੰਦਰ ਪਾਲ, ਯਾਦਵਿੰਦਰ ਸਿੰਘ ਠੀਕਰੀਵਾਲਾ, ਸੁਖਵਿੰਦਰ ਸਿੰਘ ਠੀਕਰੀਵਾਲਾ, ਗੁਰਮੇਲ ਸਿੰਘ ਠੁੱਲੀਵਾਲ, ਹਰਚਰਨ ਸਿੰਘ ਚਹਿਲ, ਸੋਹਣ ਸਿੰਘ ਮਾਝੀ, ਕੁਲਵੀਰ ਸਿੰਘ ਠੀਕਰੀਵਾਲਾ, ਪਲਵਿੰਦਰ ਸਿੰਘ ਠੀਕਰੀਵਾਲਾ, ਹਰਦੀਪ ਕੌਰ, ਕੇਵਵਲਜੀਤ ਕੌਰ, ਨੀਲਮ ਰਾਣੀ, ਸੁਰਜੀਤ ਕੌਰ ਦੁੱਗਾਂ ਆਦਿ ਆਗੂ ਵੀ ਸ਼ਾਮਲ ਸਨ।

ਇਸ ਕਾਨਫਰੰਸ ਨੂੰ ਜਮਹੂਰੀ ਅਧਿਕਾਰ ਸਭਾ ਅਤੇ ਇਨਕਲਾਬੀ ਕੇਂਦਰ ਪੰਜਾਬ ਨੇ ਵੀ ਸਹਿਯੋਗ ਕੀਤਾ। ਸਟੇਜ ਸਕੱਤਰ ਦੇ ਫਰਜ਼ ਭੈਣ ਪਰਮਜੀਤ ਕੌਰ ਬਾਖ਼ੂਬੀ ਨਿਭਾਏ। ਸਮੁੱਚੇ ਪ੍ਰਬੰਧ ਪਿੰਡ ਇਕਾਈ ਠੀਕਰੀਵਾਲਾ ਦੇ ਪ੍ਰਧਾਨ ਅਵਤਾਰ ਸਿੰਘ, ਸਕੱਤਰ ਹਰਦੀਪ ਸਿੰਘ, ਜੋਧਾ ਸਿੰਘ, ਅਮਨਦੀਪ ਸਿੰਘ, ਬਲਵੰਤ ਸਿੰਘ, ਗੁਰਦਿਆਲ ਸਿੰਘ ਮਾਨ ਆਦਿ ਦੀ ਅਗਵਾਈ ਹੇਠ ਨੌਜਵਾਨ ਕਿਸਾਨਾਂ ਨੇ ਨਿਭਾਏ। ਲਖਵਿੰਦਰ ਲੱਖਾ ਅਤੇ ਯਾਦਵਿੰਦਰ ਠੀਕਰੀਵਾਲ ਨੇ ਗੀਤ ਪੇਸ਼ ਕੀਤੇ।

 

Tags: Mehal Kalan , Barnala , International Women’s Day

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD