Wednesday, 08 May 2024

 

 

ਖ਼ਾਸ ਖਬਰਾਂ ਭਗਵੰਤ ਮਾਨ ਦੀ ਬਠਿੰਡਾ ਵਾਸੀਆਂ ਨੂੰ ਅਪੀਲ: ਬੱਸ ਇੱਕ ਬਠਿੰਡੇ ਵਾਲਾ ਕੰਢਾ ਰਹਿ ਗਿਆ, ਇਹ ਵੀ ਕੱਢ ਦਿਓ ਇਸ ਵਾਰ ਪ੍ਰਨੀਤ ਕੌਰ ਨੇ ਕਿਹਾ, ਪੂਰਾ ਪਟਿਆਲਾ ਜ਼ਿਲ੍ਹਾ ਮੇਰਾ ਪਰਿਵਾਰ, ਮੈਂ ਨੂੰਹ ਬਣ ਕੇ ਆਈ ਸੀ, ਧੀ ਵਰਗਾ ਪਿਆਰ ਮਿਲਿਆ ਭਗਵੰਤ ਮਾਨ ਨੇ ਲੋਕ ਸਭਾ ਹਲਕਾ ਫ਼ਿਰੋਜਪੁਰ ਵਿਚ ਕੀਤਾ ਚੋਣ ਪ੍ਰਚਾਰ ਸੀਆਈਐਸਸੀਈ ਦੇ 12ਵੀਂ ਕਲਾਸ ਦਾ ਨਤੀਜਾ ਐਨ ਕੇ ਸ਼ਰਮਾ ਦੇ ਮੁੱਖ ਚੋਣ ਦਫਤਰ ਦੇ ਉਦਘਾਟਨ ਮੌਕੇ ਉਮੜਿਆ ਜਨ ਸੈਲਾਬ ਜ਼ਿਲ੍ਹਾ ਚੋਣ ਅਫ਼ਸਰ ਵੱਲੋਂ ‘ਸਵੀਪ’ ਟੀਮ ਵੱਲੋਂ ਤਿਆਰ ਗੀਤ ‘ਵੋਟ ਮੈਂ ਜ਼ਰੂਰ ਪਾਉਣੀ ਆਂ’ ਦਾ ਵੀਡੀਓ ਜਾਰੀ ਸਵੀਪ ਤਹਿਤ ਪੰਜਾਬ ਦੇ ਸਾਰੇ ਲੋਕ ਸਭਾ ਹਲਕਿਆਂ ਦੀ ਸਾਈਕਲ ਯਾਤਰਾ ਕਰਕੇ ਪਰਤੇ ਮਨਮੋਹਨ ਸਿੰਘ ਦਾ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਭਰਵਾਂ ਸੁਆਗਤ ਮੋਹਾਲੀ ਪ੍ਰਸ਼ਾਸਨ ਜ਼ਿਲ੍ਹੇ ਵਿੱਚ ਆਜ਼ਾਦ, ਨਿਰਪੱਖ ਅਤੇ ਪਾਰਦਰਸ਼ੀ ਚੋਣਾਂ ਕਰਵਾਉਣ ਲਈ ਵਚਨਬੱਧ-ਡੀ ਸੀ ਆਸ਼ਿਕਾ ਜੈਨ ਅੰਮ੍ਰਿਤਸਰ ਦੀ ਅਵਾਜ਼ ਬੁਲੰਦ ਕਰਨ ਵਾਲੇ ਲੀਡਰ ਨੂੰ ਆਪਣੀ ਵੋਟ ਦਿਓ- ਬੱਬਰ ਔਜਲਾ ਲੋਕ ਸਭਾ ਚੋਣਾਂ ਲਈ ਨੋਟੀਫਿਕੇਸ਼ਨ ਜਾਰੀ ਹੋਣ ਦੇ ਨਾਲ ਹੀ ਨਾਮਜ਼ਦਗੀ ਪੱਤਰ ਭਰਨ ਦੀ ਪ੍ਰਕ੍ਰਿਆ ਸ਼ੂਰੂ- ਸੰਦੀਪ ਕੁਮਾਰ ਨੈਤਿਕ ਅਧਾਰ ਉਪਰ ਵੋਟ ਜਰੂਰ ਪਾਉਣ ਦਾ ਨੁੱਕੜ ਨਾਟਕ ਰਾਹੀਂ ਸੁਨੇਹਾ ਫਾਜ਼ਿਲਕਾ ਜ਼ਿਲ੍ਹੇ ਦੇ ਕਿਸਾਨਾਂ ਨੂੰ 1566 ਕਰੋੜ ਰੁਪਏ ਦੀ ਕੀਤੀ ਅਦਾਇਗੀ, ਪਹੁੰਚੀ ਕਣਕ ਦੀ 99 ਫੀਸਦੀ ਤੋਂ ਵਧ ਹੋਈ ਖਰੀਦ ਸੇਫ ਸਕੂਲ ਵਾਹਨ ਪਾਲਿਸੀ ਬਾਰੇ ਸਕੂਲੀ ਬੱਸਾਂ ਦੇ ਡਰਾਈਵਰਾਂ, ਕੰਡਕਟਰਾਂ ਤੇ ਲੇਡੀ ਅਟੈਂਡੈਂਟ ਨੂੰ ਕੀਤਾ ਜਾਗਰੂਕ ਪੰਜਾਬ ਦੀਆਂ ਮੰਡੀਆਂ ਵਿੱਚ ਹੁਣ ਤੱਕ ਪੁੱਜੀ ਕਣਕ ਦੀ ਹੋਈ 100 ਫੀਸਦੀ ਖਰੀਦ : ਹਰਚੰਦ ਸਿੰਘ ਬਰਸਟ ਪਹਿਲੇ ਦਿਨ 3 ਨਾਮਜ਼ਦਗੀ ਪੱਤਰ ਹੋਏ ਦਾਖਲ: ਰਾਜੇਸ਼ ਧੀਮਾਨ ਨਿਰਪੱਖ, ਪਾਰਦਰਸ਼ੀ ਅਤੇ ਭੈਅ ਮੁਕਤ ਚੋਣਾਂ ਕਰਵਾਉਣ ਲਈ ਪਟਿਆਲਾ ਜ਼ਿਲ੍ਹਾ ਪ੍ਰਸਾਸ਼ਨ ਪੂਰੀ ਤਰ੍ਹਾਂ ਚੌਕਸ ਸਿਵਲ ਸਰਜਨ ਵੱਲੋਂ ਸਿਹਤ ਯੋਜਨਾਵਾਂ ਦੀ ਪਹੁੰਚ ਵਧਾਉਣ ਸਬੰਧੀ ਮੀਟਿੰਗ ਲੀਡਰਾਂ ਦੇ ਨਿਆਣਿਆਂ ਦੀ ਜਗ੍ਹਾਂ ਆਮ ਘਰਾਂ ਦੇ ਪੁੱਤਾਂ-ਧੀਆਂ ਨੂੰ ਨੌਕਰੀ ਮਿਲਣ ਲੱਗੀਆਂ: ਮੀਤ ਹੇਅਰ ਸਿਵਲ ਸਰਜਨ ਵਲੋਂ ਵੱਧ ਤੋਂ ਵੱਧ ਯੋਗ ਵਿਅਕਤੀਆਂ ਦੇ ਆਯੁਸ਼ਮਾਨ ਕਾਰਡ ਬਣਾਉਣ ਦੀ ਹਦਾਇਤ ਰਵਾਇਤੀ ਸਨਅਤ ਨੂੰ ਮੁੜ ਸੁਰਜੀਤ ਕੀਤਾ ਜਾਵੇਗਾ - ਗੁਰਜੀਤ ਔਜਲਾ ਮਲੇਰੀਆ ਦੀ ਰੋਕਥਾਮ ਅਤੇ ਬਚਾਅ ਲਈ ਐਡਵਾਈਜ਼ਰੀ ਲਗਾਤਾਰ ਜਾਰੀ

 

‘ਮੁੱਖ ਮੰਤਰੀ ਤੀਰਥ ਯਾਤਰਾ ਸਕੀਮ’- ਵਿਧਾਇਕ ਅਮਨਸ਼ੇਰ ਸਿੰਘ ਸ਼ੈਰੀ ਕਲਸੀ ਦੀ ਅਗਵਾਈ ਹੇਠ ਧਾਰਮਿਕ ਸਥਾਨਾਂ ਦੇ ਦਰਸ਼ਨਾਂ ਲਈ 5ਵੀਂ ਬੱਸ ਰਵਾਨਾ

ਸ਼ਰਧਾਲੂਆਂ ਵਲੋਂ ਪੰਜਾਬ ਸਰਕਾਰ ਦੇ ਉਪਰਾਲੇ ਦੀ ਸ਼ਲਾਘਾ

Shery Kalsi, Amansher Singh Shery Kalsi, Shery Kalsi, Batala, AAP, Aam Aadmi Party, Aam Aadmi Party Punjab, AAP Punjab, Mukh Mantri Teerth Yatra

Web Admin

Web Admin

5 Dariya News

ਬਟਾਲਾ , 14 Feb 2024

‘ਮੁੱਖ ਮੰਤਰੀ ਤੀਰਥ ਯਾਤਰਾ ਸਕੀਮ’ ਤਹਿਤ ਅੱਜ ਵਿਧਾਨ ਸਭਾ ਹਲਕਾ ਬਟਾਲਾ ਦੇ ਵਿਧਾਇਕ ਅਮਨਸ਼ੇਰ ਸਿੰਘ ਸ਼ੈਰੀ ਕਲਸੀ ਦੀ ਅਗਵਾਈ ਹੇਠ ਸ਼੍ਰੀ ਬਾਲਾ ਜੀ ਮੰਦਰ ਸਾਲਾਸਰ ਧਾਮ (ਹਨੂਮਾਨ ਜੀ ਦਾ ਮੰਦਰ) ਜ਼ਿਲ੍ਹਾ ਚੁਰੂ ਰਾਜਸਥਾਨ ਅਤੇ ਸ਼੍ਰੀ ਖਾਟੂ ਸ਼ਿਆਮ ਮੰਦਰ (ਸ਼੍ਰੀ ਕ੍ਰਿਸ਼ਨ ਜੀ ਮੰਦਰ) ਜ਼ਿਲ੍ਹਾ ਸੀਕਰ ਰਾਜਸਥਾਨ ਦੇ ਦਰਸ਼ਨਾਂ ਲਈ 5ਵੀਂ ਬੱਸ ਰਵਾਨਾ ਕੀਤੀ ਗਈ।ਇਸ ਮੌਕੇ ਵਿਧਾਇਕ ਸ਼ੈਰੀ ਕਲਸੀ ਦੇ ਭਰਾ ਤਰੁਣ ਕਲਸੀ,ਪੰਚਾਇਤ ਅਫਸਰ ਮਨਜਿੰਦਰ ਸਿੰਘ, ਜਤਿੰਦਰ ਕੌਰ, ਕਸ਼ਮੀਰ ਸਿੰਘ ਵਾਹਲਾ, ਹਰਪ੍ਰੀਤ ਸਿੰਘ, ਸੁੁਨੀਲ ਕੁਮਾਰ, ਦਵਿੰਦਰ ਸਿੰਘ, ਪਵਨ ਕੁਮਾਰ ਅਤੇ , ਪ੍ਰਦੀਪ ਵਾਰਡ ਨੰ-32 ਇੰਚਾਰਜ ਆਦਿ ਮੌਜੂਦ ਸਨ। 

ਇਸ  ਮੌਕੇ ਯਾਤਰੀਆਂ ਦੀ ਬੱਸ ਨੂੰ ਜੈਕਾਰਿਆਂ ਦੀ ਗੂੰਜ ਵਿਚ ਰਵਾਨਾ ਕੀਤਾ ਗਿਆ। ਮੁੱਖ ਮੰਤਰੀ ਤੀਰਥ ਯਾਤਰਾ ਸਕੀਮ’ ਸਬੰਧੀ ਗੱਲਬਾਤ ਦੌਰਾਨ ਵਿਧਾਇਕ ਸ਼ੈਰੀ ਕਲਸੀ ਨੇ ਦੱਸਿਆ ਕਿ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵਲੋਂ ‘ਮੁੱਖ ਮੰਤਰੀ ਤੀਰਥ ਯਾਤਰਾ’ ਸਕੀਮ ਸ਼ੁਰੂ ਕੀਤੀ ਗਈ ਹੈ, ਜਿਸ ਨਾਲ ਸੰਗਤਾਂ ਵੱਖ-ਵੱਖ ਧਾਰਮਿਕ ਸਥਾਨਾਂ ਦੇ ਦਰਸ਼ਨ ਕਰ ਰਹੀਆਂ ਹਨ। ਅੱਜ ਬੱਸ ਵਿੱਚ ਗਏ ਸ਼ਰਧਾਲੂਆਂ ਵਿੱਚ ਪੂਰੀ ਖੁਸ਼ੀ ਤੇ ਉਤਸ਼ਾਹ ਸੀ ਤੇ ਉਨਾਂ ਪੰਜਾਬ ਸਰਕਾਰ ਵਲੋਂ ਕੀਤੇ ਇਸ ਉਪਰਾਲੇ ਦੀ ਭਰਵੀਂ ਸ਼ਲਾਘਾ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਨ ਦਾ ਸੁਭਾਗ ਮਿਲਿਆ ਹੈ।

ਵਿਧਾਇਕ ਸ਼ੈਰੀ ਕਲਸੀ ਨੇ ਅੱਗੇ ਦੱਸਿਆ ਕਿ ਸੰਗਤਾਂ ਨੂੰ ਇੱਕ-ਇੱਕ ਕਿੱਟ ਵੀ ਪੰਜਾਬ ਸਰਕਾਰ ਵਲੋਂ ਮੁਹੱਈਆ ਕਰਵਾਈ ਗਈ ਹੈ, ਜਿਸ ਵਿੱਚ ਲੋੜੀਦਾ ਸਮਾਨ ਹੈ। ਉਨਾਂ ਦੱਸਿਆ ਕਿ ਯਾਤਰੀਆਂ ਦੇ ਆਉਣ-ਜਾਣ, ਰਸਤੇ ਵਿੱਚ ਚਾਹ ਤੇ ਖਾਣੇ ਅਤੇ ਰਾਤ ਠਹਿਰਣ ਆਦਿ ਦਾ ਸਮੁੱਚਾ ਪ੍ਰਬੰਧ ਪੰਜਾਬ ਸਰਕਾਰ ਵਲੋਂ ਕੀਤਾ ਗਿਆ ਹੈ ਤਾਂ ਜੋ ਯਾਤਰੀ ਨੂੰ ਕਿਸੇ ਤਰਾਂ ਦੀ ਪਰੇਸ਼ਾਨੀ ਨਾ ਆਵੇ। 

ਇਸ ਮੌਕੇ ਸਿਹਤ ਵਿਭਾਗ ਦੀ ਟੀਮ ਵਲੋਂ ਸ਼ਰਧਾਲੂਆਂ ਦਾ ਮੈਡੀਕਲ ਚੈੱਕਅੱਪ ਵੀ ਕੀਤਾ ਗਿਆ। ਦੱਸਣਯੋਗ ਹੈ ਕਿ ਮੁੱਖ ਮੰਤਰੀ ਤੀਰਥ ਯਾਤਰਾ ਸਕੀਮ’ ਤਹਿਤ ਬੱਸ ਰਾਹੀਂ ਸ੍ਰੀ ਅਨੰਦਪੁਰ ਸਾਹਿਬ, ਗੁਰਦੁਆਰਾ ਦਮਦਮਾ ਸਾਹਿਬ ਤਲਵੰਡੀ ਸਾਬੋ, ਸ੍ਰੀ ਅੰਮ੍ਰਿਤਸਰ ਸਾਹਿਬ, ਸਾਲਾਸਰ ਧਾਮ, ਮਾਤਾ ਚਿੰਤਪੁਰਨੀ, ਮਾਤਾ ਵੈਸ਼ਨੂੰ ਦੇਵੀ, ਮਾਤਾ ਜਵਾਲਾ ਜੀ ਵਰਗੇ ਧਾਰਮਿਕ ਅਸਥਾਨਾਂ ਦੀ ਯਾਤਰਾ ਕਰਵਾਈ ਜਾ ਰਹੀ ਹੈ।

 

Tags: Shery Kalsi , Amansher Singh Shery Kalsi , Shery Kalsi , Batala , AAP , Aam Aadmi Party , Aam Aadmi Party Punjab , AAP Punjab , Mukh Mantri Teerth Yatra

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD