Friday, 17 May 2024

 

 

ਖ਼ਾਸ ਖਬਰਾਂ ਤੁਹਾਡੀ ਵੋਟ ਇਸ ਵਾਰ ਦੇਸ਼ ਅਤੇ ਸੰਵਿਧਾਨ ਨੂੰ ਬਚਾਉਣ ਦੇ ਨਾਂ ਉੱਤੇ : ਅਰਵਿੰਦ ਕੇਜਰੀਵਾਲ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਨੇ ਸ਼੍ਰੀ ਦੁਰਗਿਆਣਾ ਮੰਦਰ ਵਿਖੇ ਟੇਕਿਆ ਮੱਥਾ ਸੁਖਬੀਰ ਸਿੰਘ ਬਾਦਲ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਹਰਸਿਮਰਤ ਕੌਰ ਬਾਦਲ ਦੀ ਹਮਾਇਤ ਕਰਨ ਤਾਂ ਜੋ ਬਠਿੰਡਾ ਵਿਚ ਵਿਕਾਸ ਕਾਰਜ ਮੁੜ ਤੋਂ ਸ਼ੁਰੂ ਕੀਤੇ ਜਾ ਸਕਣ ਜਦੋਂ ਕਾਂਗਰਸੀ ਤੇ ਆਪ ਵਾਲੇ ਤੁਹਾਡੇ ਤੋਂ ਵੋਟਾਂ ਮੰਗਣ ਆਉਣ ਤੋਂ ਉਹਨਾਂ ਤੋਂ ’ਹਿਸਾਬ’ ਮੰਗੋ : ਹਰਸਿਮਰਤ ਕੌਰ ਬਾਦਲ ਸਾਡੇ 2 ਸਾਲ ਦੇ ਕੀਤੇ ਕੰਮ ਪਿਛਲੀਆਂ ਸਰਕਾਰਾਂ ਦੇ 70 ਸਾਲਾਂ ਨਾਲੋਂ ਵੀ ਵੱਧ : ਮੀਤ ਹੇਅਰ ਪੰਜਾਬ 'ਚ ਜਵਾਨ ਅਤੇ ਕਿਸਾਨ ਦੋਵੇਂ ਨਾਰਾਜ਼ : ਵਿਜੇ ਇੰਦਰ ਸਿੰਗਲਾ ਦੀਪਾ ਸਿੰਗਲਾ ਵੱਲੋਂ ਲੋਕ ਸਭਾ ਚੋਣ ਦਫ਼ਤਰ ਹੱਲਕਾ ਖਰੜ ਦਾ ਕੀਤਾ ਗਿਆ ਉਦਘਾਟਣ ਕਾਂਗਰਸੀ ਲੋਕ ਸਭਾ ਉਮੀਦਵਾਰ ਰਾਜਾ ਵੜਿੰਗ ਨੇ ਲੁਧਿਆਣਾ ਦੇ ਵੋਟਰਾਂ ਨੂੰ ਲੋਕਤੰਤਰ ਬਚਾਉਣ ਦੀ ਕੀਤੀ ਅਪੀਲ 'ਆਪ' ਅਤੇ ਅਕਾਲੀਆਂ ਨੂੰ ਵੋਟ ਪਾਉਣ ਦਾ ਮਤਲਬ ਹੈ, ਭਾਜਪਾ ਨੂੰ ਵੋਟ ਦੇਣਾ : ਅਮਰਿੰਦਰ ਸਿੰਘ ਰਾਜਾ ਵੜਿੰਗ ਐਲਪੀਯੂ ਦੇ ਵਿਦਿਆਰਥੀਆਂ ਨੇ ਸਿੱਖਿਆ ਮੰਤਰਾਲੇ ਦੇ ਰਾਸ਼ਟਰੀ ਰੋਬੋਟਿਕਸ ਅਤੇ ਡਰੋਨ ਮੁਕਾਬਲੇ ਵਿੱਚ 5 ਲੱਖ ਰੁਪਏ ਦੀ ਗ੍ਰਾਂਟ ਜਿੱਤੀ ਪੰਜਾਬ ਕਾਂਗਰਸ ਪ੍ਰਚਾਰ ਕਮੇਟੀ ਨੇ ਰਾਣਾ ਕੰਵਰਪਾਲ ਸਿੰਘ ਦੀ ਅਗਵਾਈ ਹੇਠ ਪ੍ਰੈਸ ਕਾਨਫਰੰਸ ਕੀਤੀ ਜੋਧਾ ਸਿੰਘ ਮਾਨ ਨੇ ਰਾਜਿੰਦਰ ਸਿੰਘ ਨੰਬਰਦਾਰ ਨੂੰ ਕੀਤਾ ਸਨਮਾਨਿਤ ਮੋਹਾਲੀ ਪੁਲਿਸ ਵੱਲੋ ਇੰਟੈਲੀਜੈਸ ਹੈਡਕੁਆਟਰ ਮੋਹਾਲੀ ਤੇ ਹਮਲਾ ਕਰਵਾਉਣ ਵਾਲੇ ਵਿਦੇਸ਼ ਵਿੱਚ ਬੈਠੇ ਅੱਤਵਾਦੀ ਲਖਬੀਰ ਸਿੰਘ ਉੱਰਫ ਲੰਡਾ ਅਤੇ ਜੱਸਲ ਦੇ ਸਾਥੀ 06 ਪਿਸਟਲਾ ਅਤੇ 20 ਜਿੰਦਾ ਕਾਰਤੂਸਾਂ ਸਮੇਤ ਗ੍ਰਿਫਤਾਰ ਭਰੋਸੇ ਦੀ ਤਾਕਤ ਨਾਲ, ਪਟਿਆਲਾ ਦੀ ਬੇਟੀ ਕਰਵਾਏਗੀ ਜ਼ਿਲ੍ਹੇ ਦਾ ਸਰਬਪੱਖੀ ਵਿਕਾਸ: ਪ੍ਰਨੀਤ ਕੌਰ ਮਨੀਪੁਰ ਵਿੱਚ ਔਰਤਾਂ ਦਾ ਨਿਰਾਦਰ ਕਰਨ ਵਾਲੀ ਬੀਜੇਪੀ ਦਾ ਤਖਤਾ ਮੂਧਾ ਮਾਰਨ ਲਈ ਲੋਕ ਕਾਹਲੇ - ਗੁਰਜੀਤ ਔਜਲਾ ਮੁੱਖ ਮੰਤਰੀ ਭਗਵੰਤ ਮਾਨ ਨੇ ਗੁਰਦਾਸਪੁਰ ਤੋਂ 'ਆਪ' ਉਮੀਦਵਾਰ ਸ਼ੈਰੀ ਕਲਸੀ ਲਈ ਕੀਤਾ ਚੋਣ ਪ੍ਰਚਾਰ, ਕਾਦੀਆਂ 'ਚ ਕੀਤੀ ਵਿਸ਼ਾਲ ਜਨਸਭਾ ਰਾਹੁਲ ਗਾਂਧੀ ਤੇ ਅਰਵਿੰਦ ਕੇਜਰੀਵਾਲ ਸਨਾਤਨ ਧਰਮ ਦੇ ਦੁਸ਼ਮਣ : ਡਾ ਸੁਭਾਸ਼ ਸ਼ਰਮਾ ਮੇਅਰ ਚੋਣ ਵਿੱਚ ਲੋਕਤੰਤਰ ਦੀ ਹੱਤਿਆ ਕਰਨ ਵਾਲੇ ਅਤੇ ਕਰਵਾਉਣ ਵਾਲਿਆਂ ਦਾ ਬੀਜੇਪੀ ਕਿਉਂ ਦੇ ਰਹੀ ਹੈ ਸਾਥ : ਡਾ. ਐਸ.ਐਸ. ਆਹਲੂਵਾਲੀਆ ਗੁਰਜੀਤ ਔਜਲਾ ਨੇ ਵਕੀਲਾਂ ਨਾਲ ਕੀਤੀ ਮੁਲਾਕਾਤ ਆਪ ਦੇ ਪਰਿਵਾਰ ’ਚ ਹੋਇਆ ਵਾਧਾ ਡੇਂਗੂ ਤੋਂ ਬਚਾਅ ਲਈ ਸਮਾਜ ਚ ਜਾਗਰੂਕਤਾ ਅਤੇ ਸਹਿਯੋਗ ਜਰੂਰੀ: ਸਿਵਲ ਸਰਜਨ ਬਰਨਾਲਾ ਡਾ. ਹਰਿੰਦਰ ਸ਼ਰਮਾ

 

ਰਿਆਤ ਬਾਹਰਾ ਯੂਨੀਵਰਸਿਟੀ ਵਿਖੇ ਵਿਸ਼ਵ ਵੈਟਲੈਂਡ ਦਿਵਸ-2024 ਮੌਕੇ ਮੁਕਾਬਲਿਆਂ ਦਾ ਆਯੋਜਨ

Rayat Bahra University, Rayat Bahra Group of Institutions, RBGI, Gurvinder Singh Bahra

Web Admin

Web Admin

5 Dariya News

ਮੋਹਾਲੀ , 05 Feb 2024

ਰਿਆਤ ਬਾਹਰਾ ਯੂਨੀਵਰਸਿਟੀ ਦੇ ਜੀਵ ਵਿਗਿਆਨ ਵਿਭਾਗ ਵੱਲੋਂ ਮਹਾਤਮਾ ਗਾਂਧੀ ਨੈਸ਼ਨਲ ਕੌਂਸਲ ਆਫ਼ ਰੂਰਲ ਐਜੂਕੇਸ਼ਨ ਐਂਡ ਰੈੱਡ ਰਿਬਨ ਕਲੱਬ ਦੇ ਅਧੀਨ ਵਿਸ਼ਵ ਵੈਟਲੈਂਡ ਦਿਵਸ-2024 ਮਨਾਇਆ ਗਿਆ ਜਿਸ ਦੌਰਾਨ ‘ਵੈੱਟਲੈਂਡਜ਼ ਐਂਡ ਹਿਊਮਨ ਵੈਲ-ਬੀਇੰਗ”’ ਵਿਸ਼ੇ ’ਤੇ ਲੇਖ ਲਿਖਣ, ਫੋਟੋਗ੍ਰਾਫੀ ਅਤੇ ਪੋਟ ਪੇਂਟਿੰਗ ਮੁਕਾਬਲੇ ਕਰਵਾਏ ਗਏ। ਡਾ: ਪਰਵਿੰਦਰ ਸਿੰਘ, ਵਾਈਸ-ਚਾਂਸਲਰ, ਰਿਆਤ ਬਾਹਰਾ ਯੂਨੀਵਰਸਿਟੀ, ਨੇ ਵੈਟਲੈਂਡਜ਼ ਦੀ ਮਹੱਤਤਾ ’ਤੇ ਚਾਨਣਾ ਪਾਇਆ ਅਤੇ ਭਾਗੀਦਾਰਾਂ ਨੂੰ ਮਾਨਵ ਕਿਰਿਆਵਾਂ ਦੁਆਰਾ ਵਿਗੜ ਰਹੇ ਵੈਟਲੈਂਡਜ਼ ਦੀ ਗੁਣਵੱਤਾ ਨੂੰ ਬਹਾਲ ਕਰਨ ਲਈ ਪ੍ਰੇਰਿਤ ਕੀਤਾ।

ਇਸ ਦੌਰਾਨ ਚਾਂਸਲਰ ਗੁਰਵਿੰਦਰ ਸਿੰਘ ਬਾਹਰਾ ਨੇ ਵਿਦਿਆਰਥੀਆਂ ਵੱਲੋਂ ਵਿੱਦਿਅਕ ਸਮਾਜਿਕ ਜ਼ਿੰਮੇਵਾਰੀ ਤਹਿਤ ਕੀਤੇ ਜਾ ਰਹੇ ਉਪਰਾਲਿਆਂ ਦੀ ਸ਼ਲਾਘਾ ਕੀਤੀ। ਸਟੂਡੈਂਟਸ ਵੈਲਫੇਅਰ ਦੀ ਡੀਨ ਡਾ: ਸਿਮਰਜੀਤ ਕੌਰ ਨੇ ਵੈਟਲੈਂਡਜ਼ ਦੀ ਸੰਭਾਲ ਦੀ ਲੋੜ ’ਤੇ ਚਾਨਣਾ ਪਾਇਆ ਅਤੇ ਵਿਦਿਆਰਥੀਆਂ ਨੂੰ ਵਾਤਾਵਰਣ ਦੇ ਮੁੱਦਿਆਂ ਵੱਲ ਧਿਆਨ ਦੇਣ ਲਈ ਪ੍ਰੇਰਿਤ ਕੀਤਾ। ਜੀਵ ਵਿਗਿਆਨ ਵਿਭਾਗ ਤੋਂ ਡਾ: ਸ਼ਾਇਨਾ ਅਤੇ ਸਬਾ ਸਆਦਤ ਨੇ ਸਮਾਗਮ ਦਾ ਸੰਚਾਲਨ ਕੀਤਾ।

ਇਸ ਦੌਰਾਨ ਕਰਵਾਏ ਗਏ ਲੇਖ ਲਿਖਣ ਮੁਕਾਬਲੇ ਦੇ ਜੇਤੂਆਂ ਵਿੱਚ ਪਹਿਲਾ ਸਥਾਨ- ਪ੍ਰਿਯਾਂਸ਼ੂ ਠਾਕੁਰ (ਬੀ.ਐਸ.ਸੀ. ਮਾਈਕਰੋਬਾਇਓਲੋਜੀ-ਤੀਜਾ ਸਾਲ), ਪੀਜੀਜੀਸੀਜੀ-42, ਚੰਡੀਗੜ੍ਹ; ਦੂਸਰਾ ਸਥਾਨ- ਈਸ਼ਾ ਦੇਵੀ, (ਐੱਮ.ਐੱਸ.ਸੀ. ਜ਼ੂਆਲੋਜੀ-ਦੂਜਾ ਸੇਮ), ਡਿਪਾਰਟਮੈਂਟ ਆਫ ਲਾਈਫ ਸਾਇੰਸਿਜ਼, ਯੂ.ਐੱਸ.ਐੱਸ., ਰਿਆਤ ਬਾਹਰਾ ਯੂਨੀਵਰਸਿਟੀ; ਤੀਸਰਾ ਸਥਾਨ- ਅਨੰਤਿਕਾ, (ਐੱਮ.ਐੱਸ.ਸੀ. ਈ.ਵੀ.ਐੱਸ.-4 ਸੇਮ), ਡਿਪਾਰਟਮੈਂਟ ਆਫ ਲਾਈਫ ਸਾਇੰਸਿਜ਼, ਯੂ.ਐੱਸ.ਐੱਸ., ਰਿਆਤ ਬਾਹਰਾ ਯੂਨੀਵਰਸਿਟੀ ; ਤਸੱਲੀ ਇਨਾਮ- ਦਾਮਿਨੀ (ਬੀ.ਐਸ.ਸੀ. ਮਾਈਕਰੋਬਾਇਓਲੋਜੀ-ਤੀਜਾ ਸਾਲ), ਪੀਜੀਜੀਸੀਜੀ-42, ਚੰਡੀਗੜ੍ਹ।

ਇਸੇ ਤਰ੍ਹਾਂ ਫੋਟੋਗ੍ਰਾਫੀ ਦੇ ਜੇਤੂਆਂ ਵਿੱਚ ਪਹਿਲੀ- ਸ਼ੰਭਵੀ (ਬੀ.ਐਸ.ਸੀ. ਫਿਜ਼ਿਕਸ ਆਨਰਜ਼) ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ; ਦੂਜਾ- ਆਤਿਫ (ਡਿਪਲੋਮਾ ਆਟੋਮੋਬਾਈਲਜ਼-4ਵਾਂ ਸੇਮ), ਪੌਲੀਟੈਕਨਿਕ, ਰਿਆਤ ਬਾਹਰਾ ਯੂਨੀਵਰਸਿਟੀ; ਤੀਸਰਾ- ਅਰਸ਼ਦੀਪ ਕੌਰ (ਐੱਮ.ਐੱਸ.ਸੀ. ਗਣਿਤ), ਗਣਿਤ ਵਿਭਾਗ, ਯੂ.ਐੱਸ.ਐੱਸ., ਰਿਆਤ ਬਾਹਰਾ ਯੂਨੀਵਰਸਿਟੀ। ਪੋਟ ਪੇਂਟਿੰਗ ਵਿੱਚ ਪਹਿਲਾ- ਪ੍ਰਥਮ ਜਿੰਦਲ ਅਤੇ ਅਨਿਕੇਤ ਗੁਲੇਰੀਆ (ਬੀ. ਫਾਰਮੇਸੀ-4 ਸੇਮ),ਰਿਆਤ ਬਾਹਰਾ ਯੂਨੀਵਰਸਿਟੀ ; 2- ਜਸ਼ਨਪ੍ਰੀਤ ਕੌਰ ਡਿਪਲੋਮਾ, ਪੌਲੀਟੈਕਨਿਕ; 3- ਸ਼ਾਜ਼ਲ ਚਿਕੋਂਡੇ ਲਾਈਫ ਸਾਇੰਸਜ਼ ਵਿਭਾਗ, ਤਸੱਲੀ ਇਨਾਮ- ਮਹਿਕ (ਬੀ. ਐਸ. ਸੀ. ਬਾਇਓਟੈਕਨਾਲੋਜੀ-ਦੂਜਾ ਸੇਮ), ਜੀਵਨ ਵਿਗਿਆਨ ਵਿਭਾਗ, ਯੂ.ਐਸ.ਐਸ.; ਡਿਪਲੋਮਾ ਸੀਐਸਈ, ਪੌਲੀਟੈਕਨਿਕ ਦੀ ਸਪਨਾ ਰਾਣੀ। ਇਨ੍ਹਾਂ ਜੇਤੂਆਂ ਨੂੰ ਵਾਈਸ-ਚਾਂਸਲਰ ਡਾ: ਪਰਵਿੰਦਰ ਸਿੰਘ ਨੇ ਵੱਖ-ਵੱਖ ਮੁਕਾਬਲਿਆਂ ਦੇ ਜੇਤੂਆਂ ਨੂੰ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ।  

 

Tags: Rayat Bahra University , Rayat Bahra Group of Institutions , RBGI , Gurvinder Singh Bahra

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD