Friday, 24 May 2024

 

 

ਖ਼ਾਸ ਖਬਰਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਜਲੰਧਰ ਤੋਂ 'ਆਪ' ਉਮੀਦਵਾਰ ਪਵਨ ਕੁਮਾਰ ਟੀਨੂੰ ਲਈ ਕੀਤਾ ਚੋਣ ਪ੍ਰਚਾਰ ਕਾਂਗਰਸ ਪ੍ਰਵਾਸੀ ਮਜ਼ਦੂਰਾਂ ਦੇ ਖ਼ਿਲਾਫ਼ : ਸੰਜੇ ਟੰਡਨ ਆਪ’ ਸਿਧਾਂਤਾਂ, ਨੈਤਿਕਤਾ ਅਤੇ ਵਿਚਾਰਧਾਰਾ ਤੋਂ ਬੇਮੁੱਖ ਪਾਰਟੀ ਹੈ : ਸੰਜੇ ਟੰਡਨ ਗੁਰਜੀਤ ਸਿੰਘ ਔਜਲਾ ਨੇ ਸ਼ਹਿਰ ਦੇ ਬਜਾਰਾਂ ਵਿਚ ਕੀਤੀ ਦੁਕਾਨਦਾਰਾਂ ਨਾਲ ਮੁਲਾਕਾਤ ਪਟਿਆਲਾ ਦੇ ਇੱਕ ਲੱਖ ਤੋਂ ਵੱਧ ਲੋਕ ਪ੍ਰਧਾਨਮੰਤਰੀ ਮੋਦੀ ਦੀ ਫ਼ਤਿਹ ਰੈਲੀ ਦੇ ਬਣੇ ਗਵਾਹ ਪੰਜਾਬ ਵਿੱਚ ਬਿਜਲੀ ਨੂੰ ਲੈ ਕੇ ਹਾਹਾਕਾਰ: ਵਿਜੇ ਇੰਦਰ ਸਿੰਗਲਾ ਪੰਜਾਬ 'ਚ ਆਪ ਲਗਾਤਾਰ ਹੋ ਰਹੀ ਹੈ ਮਜ਼ਬੂਤ, ਸ਼੍ਰੋਮਣੀ ਅਕਾਲੀ ਦਲ ਅਤੇ ਕਾਂਗਰਸ ਨੂੰ ਵੱਡਾ ਝਟਕਾ! ਕਈ ਵੱਡੇ ਆਗੂ 'ਆਪ' 'ਚ ਹੋਏ ਸ਼ਾਮਲ ਜ਼ਿਲ੍ਹਾ ਮੁਹਾਲੀ ਵਿਖੇ ਏਅਰਪੋਰਟ ਮਾਡਲ ਅਤੇ ਗਰੀਨ ਇਲੈਕਸ਼ਨ ਦੇ ਥੀਮ 'ਤੇ ਆਧਾਰਿਤ ਦੋ ਅਤਿ ਆਧੁਨਿਕ ਪੋਲਿੰਗ ਬੂਥ ਬਣਾਏ ਜਾਣਗੇ ਭਗਵੰਤ ਮਾਨ ਜੀ ਔਰਤਾਂ ਨੂੰ ਇੱਕ ਇੱਕ ਹਜ਼ਾਰ ਰੁਪਿਆ ਮਹੀਨਾ ਕਦੋਂ ਮਿਲੂਗਾ ? : ਗੁਰਜੀਤ ਸਿੰਘ ਔਜਲਾ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਸਾਕਾ ਸ੍ਰੀ ਪਾਉਂਟਾ ਸਾਹਿਬ ਦੀ ਯਾਦ ’ਚ ਸਮਾਗਮ ਪ੍ਰਧਾਨ ਮੰਤਰੀ ਦੱਸਣ ਕਿ ਉਹਨਾਂ ਦੀ ਪਾਰਟੀ ਵੋਟਰਾਂ ਨੂੰ ਭਾਜਪਾ ਲਈ ਵੋਟਾਂ ਪਾਉਣ ਲਈ ਡਰਾਉਣ ਦੀ ਥਾਂ ਦੇਸ਼ ਨੂੰ ਅੱਗੇ ਕਿਵੇਂ ਲਿਜਾਏਗੀ : ਸੁਖਬੀਰ ਸਿੰਘ ਬਾਦਲ ਰਾਜਾ ਵੜਿੰਗ ਨੇ ਲੁਧਿਆਣਾ ਪੂਰਬੀ ਵਿੱਚ ਚੋਣ ਪ੍ਰਚਾਰ ਦੌਰਾਨ ਬਦਲਾਅ ਦੀ ਵਕਾਲਤ ਕੀਤੀ 'ਜੁਮਲੇਬਾਜ਼' ਅਤੇ ਉਨ੍ਹਾਂ ਦੀ 'ਜੁਮਲੇਬਾਜ਼ੀ' ਤੋਂ ਸਾਵਧਾਨ ਰਹੋ : ਅਮਰਿੰਦਰ ਸਿੰਘ ਰਾਜਾ ਵੜਿੰਗ ਸੰਸਦ ਵਿੱਚ ਸ਼੍ਰੀ ਆਨੰਦਪੁਰ ਸਾਹਿਬ ਦੀ ਅਵਾਜ਼ ਬੁਲੰਦ ਕਰਾਂਗਾ : ਡਾ ਸੁਭਾਸ਼ ਸ਼ਰਮਾ ਡਾ: ਸੁਭਾਸ਼ ਸ਼ਰਮਾ ਨੇ ਸ੍ਰੀ ਅਨੰਦਪੁਰ ਸਾਹਿਬ ਦੇ ਬਹੁਪੱਖੀ ਵਿਕਾਸ ਲਈ ਜਾਰੀ ਕੀਤਾ ਸੰਕਲਪ ਪੱਤਰ ਇੰਡੋਨੇਸ਼ੀਆ ਪ੍ਰਤੀਨਿਧੀ ਸਭਾ ਅਤੇ ਅੰਤਰ-ਸੰਸਦੀ ਸੰਘ ਦੁਆਰਾ ਆਯੋਜਿਤ 10ਵੇਂ ਵਿਸ਼ਵ ਜਲ ਫੋਰਮ 'ਤੇ ਸੰਸਦੀ ਮੀਟਿੰਗ ਪਟਿਆਲਾ ’ਚ ਸ਼੍ਰੋਮਣੀ ਅਕਾਲੀ ਦਲ ਨੂੰ ਵੱਡਾ ਹੁਲਾਰਾ, ਜੀਨਗਰ ਸਮਾਜ ਦੇ ਮੈਂਬਰ ਪ੍ਰਧਾਨ ਰਾਕੇਸ਼ ਜੋਇਆ ਦੀ ਅਗਵਾਈ ਹੇਠ ਪ੍ਰੋ. ਸੁਮੇਰ ਸੀੜਾ ਦੀ ਪ੍ਰੇਰਨਾ ਸਦਕਾ ਐਨ ਕੇ ਸ਼ਰਮਾ ਦੀ ਹਾਜ਼ਰੀ ’ਚ ਅਕਾਲੀ ਦਲ ’ਚ ਹੋਏ ਸ਼ਾਮਲ ਜ਼ਿਲ੍ਹਾ ਚੋਣ ਅਫ਼ਸਰ ਘਨਸ਼ਾਮ ਥੋਰੀ ਵੱਲੋਂ ਦਿਵਿਆਂਗ ਵੋਟਰਾਂ ਨੂੰ ਵੋਟਾਂ ਵਾਲੇ ਦਿਨ ਸਹੂਲਤਾਂ ਦਾ ਲਾਭ ਲੈਣ ਲਈ 'ਸਕਸ਼ਮ ਐਪ' ਦੀ ਵਰਤੋਂ ਕਰਨ ਦੀ ਅਪੀਲ ਆਪ ਦੇ ਪਰਿਵਾਰ ਵਿੱਚ ਹੋਇਆ ਵਾਧਾ ਬੰਡਾਲਾ ਪਿੰਡ ਵਿੱਚ ਕਈ ਕਾਂਗਰਸੀ ਪਰਿਵਾਰ ਹੋਏ ਸ਼ਾਮਲ ਅੱਜ ਜੋ ਹਾਂ ਸਭ ਬਰਨਾਲਾ ਵਾਸੀਆਂ ਦੇ ਸਾਥ ਤੇ ਸਹਿਯੋਗ ਸਦਕਾ ਹਾਂ: ਮੀਤ ਹੇਅਰ ਲੋਕ ਸਭਾ ਚੋਣਾਂ 2024 : ਇਲੈਕਟ੍ਰੋਨਿਕ ਵੋਟਿੰਗ ਮਸ਼ੀਨਾਂ ਜਾਰੀ ਕੀਤੀਆਂ ਗਈਆਂ

 

ਈ ਆਟੋ ਚਾਲਕਾਂ ਲਈ ਵੱਡੀ ਖਬਰ, ਸ਼ਹਿਰ ਨੂੰ ਜਨਵਰੀ, 2024 ਦੇ ਅੰਤ ਤੱਕ 19 ਈਵੀ ਚਾਰਜਿੰਗ ਸਟੇਸ਼ਨ ਮਿਲਣਗੇ - ਸੀ.ਈ.ਓ. ਅੰਮ੍ਰਿਤਸਰ ਸਮਾਰਟ ਸਿਟੀ

Ghanshyam Thori

Web Admin

Web Admin

5 Dariya News

ਅੰਮ੍ਰਿਤਸਰ , 19 Jan 2024

ਡਿਪਟੀ ਕਮਿਸ਼ਨਰ ਅੰਮ੍ਰਿਤਸਰ ਅਤੇ ਸੀ.ਈ.ਓ. ਅੰਮ੍ਰਿਤਸਰ ਸਮਾਰਟ ਸਿਟੀ ਲਿਮਟਿਡ ਸ੍ਰੀ ਘਨਸ਼ਾਮ ਥੋਰੀ ਨੇ ਦੱਸਿਆ ਕਿ ਈ ਆਟੋ ਡਰਾਈਵਰਾਂ ਲਈ ਇੱਕ ਵੱਡੀ ਖਬਰ ਹੈ ਕਿਉਂਕਿ ਸ਼ਹਿਰ ਵਿੱਚ 19 ਈਵੀ ਚਾਰਜਿੰਗ ਸਟੇਸ਼ਨ ਜਨਵਰੀ 2024 ਦੇ ਅੰਤ ਤੱਕ ਕੰਮ ਕਰਨਾ ਸ਼ੁਰੂ ਕਰ ਦੇਣਗੇ। ਇਸ ਸਬੰਧੀ ਅੱਜ ਪ੍ਰਮੁੱਖ ਸਕੱਤਰ ਸਥਾਨਕ ਸਰਕਾਰਾਂ ਪੰਜਾਬ  ਸ੍ਰੀ ਅਜੋਏ ਸ਼ਰਮਾ ਦੀ ਪ੍ਰਧਾਨਗੀ ਹੇਠ ਰਾਹੀ ਪ੍ਰੋਜੈਕਟ ਦੀ ਪ੍ਰਗਤੀ ਦਾ ਜਾਇਜ਼ਾ ਲੈਣ ਲਈ ਵੀਡਿਓ ਕਾਨਫਰੰਸਿੰਗ ਰਾਹੀਂ ਹੋਈ ਮੀਟਿੰਗ ਵਿੱਚ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਅਤੇ ਸੀ.ਈ.ਓ. ਅੰਮ੍ਰਿਤਸਰ ਸਮਾਰਟ ਸਿਟੀ ਲਿਮਟਿਡ ਸ਼. ਘਨਸ਼ਿਆਮ ਥੋਰੀ, ਸੰਯੁਕਤ ਕਮਿਸ਼ਨਰ ਨਗਰ ਨਿਗਮ ਅੰਮ੍ਰਿਤਸਰ ਅਤੇ ਪ੍ਰੋਜੈਕਟ ਇੰਚਾਰਜ ਰਾਹੀ ਪ੍ਰੋਜੈਕਟ ਸ: ਹਰਦੀਪ ਸਿੰਘ, ਸਕੱਤਰ ਆਰ.ਟੀ.ਏ ਸ: ਅਰਸ਼ਦੀਪ ਸਿੰਘ ਲੁਬਾਣਾ ਹਾਜ਼ਰ ਸਨ। 

ਮੀਟਿੰਗ ਵਿੱਚ ਸ੍ਰੀ ਥੋਰੀ ਨੇ ਦੱਸਿਆ ਕਿ ਕੰਪਨੀ ਬਾਗ ਪਾਰਕਿੰਗ, ਰੇਲਵੇ ਸਟੇਸ਼ਨ ਚੁੰਗੀ, ਕੋਟ ਖਾਲਸਾ ਟਿਊਬਵੈੱਲ, ਜ਼ੋਨ ਨੰਬਰ 8 ਛੇਹਰਟਾ, ਰਾਮ ਤਲਾਈ ਚੌਕ, ਗੁਰੂ ਨਾਨਕ ਭਵਨ ਪਾਰਕਿੰਗ, ਬੱਸ ਸਟੈਂਡ ਦੇ ਅੰਦਰ, ਬੁਲਾਰੀਆ ਪਾਰਕ, ਗੁਰੂ ਨਾਨਕ ਮਾਰਕੀਟ, ਰਾਂਝੇ ਦੀ ਹਵੇਲੀ ਬੁਲਾਰੀਆ ਪਾਰਕ ਨੇੜੇ ਗਿਆਨ ਆਸ਼ਰਮ ਇੰਟਰਨੈਸ਼ਨਲ ਸਕੂਲ, ਥਾਣਾ ਡੀ ਡਵੀਜ਼ਨ ਨੇੜੇ ਬੇਰੀ ਫਾਟਕ, ਐਮਸੀਏ ਵਾਹਨ ਵਰਕਸ਼ਾਪ, ਟੈਕਸੀ ਸਟੈਂਡ ਨੇੜੇ ਰੇਲਵੇ ਸਟੇਸ਼ਨ ਦੇ ਪਿਛਲੇ ਪਾਸੇ, ਭੰਡਾਰੀ ਪੁਲ ਨੇੜੇ ਪੁਰਾਣੀ ਸਬਜ਼ੀ ਮੰਡੀ, ਚੱਲੀ ਖੂਈ, ਗੋਲ ਬਾਗ, ਐਮਸੀਏ ਮੁੱਖ ਦਫ਼ਤਰ ਰਣਜੀਤ ਐਵੀਨਿਊ ਅਤੇ ਸਾਰਾਗੜ੍ਹੀ ਮਲਟੀਲੇਵਲ ਕਾਰ ਪਾਰਕਿੰਗ19 ਥਾਵਾਂ ’ਤੇ ਈਵੀ ਚਾਰਜਿੰਗ ਸਟੇਸ਼ਨ ਜਨਵਰੀ, 2024 ਦੇ ਅੰਤ ਤੱਕ ਚਾਲੂ ਹ ਜਾਣਗੇ ਜੋ ਕਿ ਰਾਹੀ ਪ੍ਰੋਜੈਕਟ ਅਧੀਨ ਈ ਆਟੋ ਚਲਾਉਣ ਦੇ ਚਾਹਵਾਨਾਂ ਲਈ ਇੱਕ ਵੱਡਾ ਹੁਲਾਰਾ ਹੋਵੇਗਾ।

ਸ੍ਰੀ ਥੋਰੀ ਨੇ ਕਿਹਾ ਕਿ ਈਵੀ ਚਾਰਜਿੰਗ ਸਟੇਸ਼ਨਾਂ ਦੀ ਵੱਧਦੀ ਮੰਗ ਦਾ ਮੁਕਾਬਲਾ ਕਰਨ ਲਈ ਆਉਣ ਵਾਲੇ ਦਿਨਾਂ ਵਿੱਚ ਸ਼ਹਿਰ ਦੇ ਵੱਧ ਤੋਂ ਵੱਧ ਹਿੱਸਿਆਂ ਵਿੱਚ ਈਵੀ ਚਾਰਜਿੰਗ ਸਟੇਸ਼ਨ ਸਥਾਪਤ ਕਰਨ ਲਈ ਹੋਰ ਸਾਈਟਾਂ ਅਲਾਟ ਕੀਤੀਆਂ ਜਾਣਗੀਆਂ। ਇਹ ਈਵੀ ਚਾਰਜਿੰਗ ਸਟੇਸ਼ਨਾਂ ਨਾਲ ਨਾ ਸਿਰਫ਼ ਈ ਆਟੋ ਡਰਾਈਵਰਾਂ ਨੂੰ ਫਾਇਦਾ ਹੋਵੇਗਾ, ਸਗੋਂ 2 ਇਲੈਕਟ੍ਰਿਕ ਵਹੀਲਰ/4s ਇਲੈਕਟ੍ਰਿਕ ਵਹੀਲਰ ਸਵਾਰਾਂ ਨੂੰ ਵੀ ਫਾਇਦਾ ਹੋਵੇਗਾ। 

ਉਨ੍ਹਾਂ ਕਿਹਾ ਕਿ ਰਾਹੀ ਪ੍ਰੋਜੈਕਟ ਸ਼ਹਿਰ ਦੇ ਵਾਤਾਵਰਨ ਨੂੰ ਬਚਾਉਣ ਅਤੇ ਇਸ ਨੂੰ ਸਾਫ਼ ਸੁਥਰਾ ਅਤੇ ਪ੍ਰਦੂਸ਼ਣ ਮੁਕਤ ਬਣਾਉਣ ਲਈ ਸਭ ਤੋਂ ਉੱਤਮ ਯੋਜਨਾ ਹੈ। ਉਨ੍ਹਾਂ ਨੇ ਸਾਰੇ ਪੁਰਾਣੇ ਡੀਜ਼ਲ ਆਟੋ ਚਾਲਕਾਂ ਨੂੰ 1.40 ਲੱਖ ਰੁਪਏ ਦੀ ਨਕਦ ਸਬਸਿਡੀ ਦਾ ਲਾਭ ਲੈਣ ਅਤੇ ਆਪਣੇ ਡੀਜ਼ਲ ਆਟੋ ਨੂੰ ਈ ਆਟੋ ਨਾਲ ਬਦਲਣ ਦੀ ਅਪੀਲ ਕੀਤੀ। ਮੀਟਿੰਗ ਵਿੱਚ ਡਾ: ਜੋਤੀ ਮਹਾਜਨ ਅਤੇ ਰਾਹੀ ਪ੍ਰੋਜੈਕਟ ਤੋਂ ਆਸ਼ੀਸ਼ ਕੁਮਾਰ ਹਾਜ਼ਰ ਸਨ।

 

Tags: DC Amritsar , Amritsar , Ghanshyam Thori , Deputy Commissioner Amritsar , E Auto Drivers , Amritsar Smart City Limited , Ajoy Sharma , RAAHI Project , Arshdeep Singh Lubana

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD