Monday, 13 May 2024

 

 

ਖ਼ਾਸ ਖਬਰਾਂ ਪੰਜਾਬ ਦੇ ਨੌਜਵਾਨਾਂ ਨੂੰ ਬੇਰੁਜ਼ਗਾਰੀ ਵੱਲ ਧੱਕਿਆ, ਹਰ ਵਰਗ ਦੇ ਚਿਹਰੇ 'ਤੇ ਨਿਰਾਸ਼ਾ ਦੇ ਬੱਦਲ: ਵਿਜੇ ਇੰਦਰ ਸਿੰਗਲਾ ਮਨਮੋਹਨ ਸਿੰਘ ਦੀ ਸਰਕਾਰ ਦੌਰਾਨ ਦੇਸ਼ ਦੇ ਸਭ ਤੋਂ ਵਧੀਆ ਸਾਲ ਸਨ : ਹਰੀਸ਼ ਚੌਧਰੀ ਆਮ ਆਦਮੀ ਪਾਰਟੀ ਪੰਜਾਬ ਤੇ ਦਿੱਲੀ ਵਾਂਗ ਕੇਂਦਰ ਵਿੱਚ ਵੀ ਹੁਣ ਗਾਰੰਟੀਆਂ ਪੂਰੀਆਂ ਕਰੇਗੀ: ਮੀਤ ਹੇਅਰ ਗੁਰਜੀਤ ਸਿੰਘ ਔਜਲਾ ਦੇ ਹੱਕ ਵਿੱਚ ਅਟਾਰੀ ਹਲਕੇ ਵਿੱਚ ਹੋਇਆ ਵਿਸ਼ਾਲ ਇਕੱਠ ਮਾਲਵੇ ਨੂੰ ਰੇਲ ਲਿੰਕ ਰਾਹੀਂ ਚੰਡੀਗੜ੍ਹ ਨਾਲ ਜੋੜਨ ਲਈ ਉਪਰਾਲੇ ਕੀਤੇ ਜਾਣਗੇ : ਮੀਤ ਹੇਅਰ ਸ਼੍ਰੋਮਣੀ ਕਮੇਟੀ ਵੱਲੋਂ ਸਰਹਿੰਦ ਫ਼ਤਹਿ ਦਿਵਸ ਮੌਕੇ ਚੱਪੜਚਿੜੀ ਤੋਂ ਸ੍ਰੀ ਫ਼ਤਹਿਗੜ੍ਹ ਸਾਹਿਬ ਤੱਕ ਸਜਾਇਆ ਗਿਆ ਫ਼ਤਹਿ ਮਾਰਚ ਮੈਂ ਦੁਬਾਰਾ ਜੇਲ੍ਹ ਚੱਲਿਆ ਗਿਆ ਤਾਂ ਭਾਜਪਾ ਵਾਲੇ ਮੁਫ਼ਤ ਬਿਜਲੀ, ਪਾਣੀ ਅਤੇ ਇਲਾਜ ਰੋਕ ਦੇਣਗੇ - ਕੇਜਰੀਵਾਲ ਗਜੇਂਦਰ ਸਿੰਘ ਸ਼ੇਖਾਵਤ ਨੇ ਮੁਹਾਲੀ ਵਿੱਚ ਵੋਟਰਾਂ ਨੂੰ ਭਾਜਪਾ ਉਮੀਦਵਾਰ ਦੇ ਹੱਕ ਵਿੱਚ ਵੋਟ ਪਾਉਣ ਲਈ ਕਿਹਾ ਯਾਦ ਰੱਖਿਓ 1 ਜੂਨ 1984, ਇਸ ਦਿਨ ਹੀ ਐਤਕੀਂ ਤੁਸੀਂ ਵੋਟਾਂ ਪਾਉਣੀਆਂ ਨੇ: ਸੁਖਬੀਰ ਸਿੰਘ ਬਾਦਲ ਨੇ ਪੰਜਾਬੀਆਂ ਨੂੰ ਕੀਤੀ ਅਪੀਲ ਲੋਕਾਂ ਨੂੰ ਗੁੰਮਰਾਹ ਕਰਨ ਦੀ ਬਜਾਏ ਵਿਕਾਸ ਦੀ ਗੱਲ ਕਰੇ ਕਾਂਗਰਸ, ਭਾਜਪਾ ਤੇ ਆਪ : ਐਨ. ਕੇ. ਸ਼ਰਮਾ ਆਈਸਾਈਟ ਚੈਰੀਟੇਬਲ ਆਈ ਹਸਪਤਾਲ ਦੇ ਮਾਹਰ ਡਾਕਟਰਾਂ ਦੀ ਟੀਮ ਵੱਲੋਂ ਅੱਖਾਂ ਦਾ ਕੈਂਪ ਲਗਾਇਆ ਗਿਆ ਭਗਵਾਨ ਪਰਸ਼ੂਰਾਮ ਦੀ ਗਣਨਾ ਸਪਤ ਚਿਰੰਨਜੀਵੀ ਮਹਾਪੁਰਸ਼ਾ ਵਿੱਚ ਕੀਤੀ ਜਾਂਦੀ ਹੈ : ਰਾਜਿੰਦਰ ਸਿੰਘ ਨੰਬਰਦਾਰ ਚੰਡੀਗੜ੍ਹ 'ਚ ਲੋਕਾਂ ਦਾ ਭਾਰੀ ਸਮਰਥਨ, ਇਸ ਵਾਰ ਭਾਜਪਾ 400 ਦਾ ਅੰਕੜਾ ਜ਼ਰੂਰ ਪਾਰ ਕਰੇਗੀ : ਜਤਿੰਦਰ ਪਾਲ ਮਲਹੋਤਰਾ ਆਪ ਤੇ ਅਕਾਲੀ ਕਿਸਾਨ ਵਿਰੋਧੀ, ਪੰਜਾਬ ਦੇ ਵਿਕਾਸ ਲਈ ਦੋਨਾਂ ਨੂੰ ਹਰਾਉਣਾ ਜਰੂਰੀ : ਜੀਤਮਹਿੰਦਰ ਸਿੰਘ ਸਿੱਧੂ ਸ੍ਰੀ ਅਨੰਦਪੁਰ ਸਾਹਿਬ ਤੋਂ ਮਾਈਨਿੰਗ ਮਾਫੀਆ ਦਾ ਸਫਾਇਆ ਕਰਾਂਗਾ : ਡਾ ਸੁਭਾਸ਼ ਸ਼ਰਮਾ ਗੁਰਬਾਜ ਸਿੰਘ ਸਿੱਧੂ ਨੇ ਪਿਤਾ ਦੇ ਲਈ ਮੰਗੀਆਂ ਵੋਟਾਂ ਅਸੀਂ ਤੁਹਾਡੇ ਲਈ ਸਕੂਲ ਅਤੇ ਹਸਪਤਾਲ ਬਣਾਏ, ਬਿਜਲੀ ਅਤੇ ਪਾਣੀ ਮੁਫਤ ਕੀਤਾ, ਇਸ ਲਈ ਮੈਨੂੰ ਜੇਲ ਭੇਜਿਆ : ਅਰਵਿੰਦ ਕੇਜਰੀਵਾਲ ਮੁੱਖ ਮੰਤਰੀ ਨੇ ਅਮਿਤ ਸ਼ਾਹ ਨਾਲ ਕੀਤਾ ਸਮਝੌਤਾ, ਕੇਜਰੀਵਾਲ ਨੂੰ ਛੱਡ ਕੇ ਪੰਜਾਬ ’ਚ ਵੱਖਰੀ ਆਪ ਸਰਕਾਰ ਬਣਾਉਣਗੇ : ਸੁਖਬੀਰ ਸਿੰਘ ਬਾਦਲ ਆਪ ਦੱਸੇ ਕਿ ਉਹ ਭ੍ਰਿਸ਼ਟਾਚਾਰ ਵਿਚ ਫਸੇ ਅਰਵਿੰਦ ਕੇਜਰੀਵਾਲ ਦਾ ਬਚਾਅ ਕਿਉਂ ਕਰ ਰਹੀ ਹੈ: ਹਰਸਿਮਰਤ ਕੌਰ ਬਾਦਲ ਕਾਂਗਰਸ ਦੀ ਸਥਿਤੀ ਮਜ਼ਬੂਤ; ਸਾਬਕਾ ਵਿਧਾਇਕ ਜੱਸੀ ਖੰਗੂੜਾ ਦੀ ਪਾਰਟੀ 'ਚ ਵਾਪਸੀ ਸਾਬਕਾ ਸਰਪੰਚ ਸਾਥੀਆਂ ਸਮੇਤ ਅਕਾਲੀ ਦਲ ਨੂੰ ਅਲਵਿਦਾ ਕੇ ਕਾਂਗਰਸ ਵਿੱਚ ਸ਼ਾਮਲ

 

ਪੰਜਾਬ ਸਰਕਾਰ ਦੀ ਨਿਵੇਕਲੀ 'ਪਹਿਲ' ਦਾ ਕੀਤਾ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਆਗਾਜ਼

ਜ਼ਿਲ੍ਹਾ ਬਰਨਾਲਾ ਵਿਖੇ 16000 ਵਰਦੀਆਂ 150 ਔਰਤਾਂ ਵੱਲੋਂ ਬਣਾਈ ਜਾਣਗੀਆਂ, ਮੀਤ ਹੇਅਰ

Gurmeet Singh Meet Hayer, Meet Hayer, AAP, Aam Aadmi Party, Aam Aadmi Party Punjab, AAP Punjab, DC Barnala, Deputy Commissioner Barnala, PoonamDeep Kaur, Barnala

Web Admin

Web Admin

5 Dariya News

ਮੌੜ ਨਾਭਾ (ਸ਼ਹਿਣਾ) , 18 Jan 2024

ਪੰਜਾਬ ਸਰਕਾਰ ਦੇ ਪ੍ਰੋਜੈਕਟ ਪਹਿਲ ਤਹਿਤ ਪਹਿਲ ਹੋਜ਼ਰੀ ਆਜੀਵੀਕ ਦਾ ਆਗਾਜ਼ ਅੱਜ ਸ. ਗੁਰਮੀਤ ਸਿੰਘ ਮੀਤ ਹੇਅਰ, ਕੈਬੀਨੇਟ ਮੰਤਰੀ ਖੇਡ ਅਤੇ ਯੁਵਾ ਮਾਮਲਿਆਂ, ਪੰਜਾਬ ਸਰਕਾਰ ਵੱਲੋਂ ਪਿੰਡ ਮੌੜ ਨਾਭਾ ਵਿਖੇ ਚੇਅਰਮੈਨ ਨਗਰ ਸੁਧਾਰ ਟਰੱਸਟ ਸ੍ਰੀ ਰਾਮ ਤੀਰਥ ਮੰਨਾ, ਡਿਪਟੀ ਕਮਿਸ਼ਨਰ ਬਰਨਾਲਾ ਸ਼੍ਰੀਮਤੀ ਪੂਨਮਦੀਪ ਕੌਰ ਅਤੇ ਵੱਖ-ਵੱਖ ਪਿੰਡਾਂ ਤੋਂ ਆਈਆਂ ਔਰਤਾਂ ਦੀ ਹਾਜ਼ਰੀ ਵਿੱਚ ਕੀਤਾ ਗਿਆ। ਇਸ ਮੌਕੇ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਪਹਿਲ ਪ੍ਰੋਜੈਕਟ ਤਹਿਤ ਸਾਰੇ ਸਰਕਾਰੀ ਸਕੂਲਾਂ ਦੇ ਬੱਚਿਆਂ ਨੂੰ ਸਰਕਾਰ ਵੱਲੋਂ ਵਰਦੀਆਂ ਦਿੱਤੀਆਂ ਜਾਣਗੀਆਂ, ਜਿਸ ਨੂੰ ਔਰਤਾਂ ਦੇ ਸਵੈ ਸੇਵੀ ਗਰੁੱਪ ਤਿਆਰ ਕਰਨਗੇ। 

ਪਿੰਡ ਮੌਤ ਨਾਭਾ ਵਿਖੇ 40 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਕੀਤੀ ਗਈ ਇਮਾਰਤ ਵਿੱਚ ਇਹ ਕੇਂਦਰ ਸ਼ੁਰੂ ਕੀਤਾ ਗਿਆ ਹੈ, ਜਿੱਥੇ ਪੰਜਾਬ ਸਰਕਾਰ ਵੱਲੋਂ 14 ਮਸ਼ੀਨਾਂ ਇਸ ਕੰਮ ਨੂੰ ਨੇਪਰੇ ਚਾੜ੍ਹਨ ਲਈ ਦਿੱਤੀਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਬਰਨਾਲਾ ਵਿੱਚ ਗਰੀਬ ਪੇਂਡੂ ਔਰਤਾਂ ਦੇ ਲਗਭਗ 800 ਦੇ ਕਰੀਬ ਸਵੈ-ਸਹਾਇਤਾ ਸਮੂਹ ਚੱਲ ਰਹੇ ਹਨ। ਪੰਜਾਬ ਸਰਕਾਰ ਵੱਲੋਂ ਇਨ੍ਹਾਂ ਔਰਤਾਂ ਦਾ ਜੀਵਨ ਪੱਧਰ ਉਪਰ ਚੁੱਕਣ ਲਈ ਰੁਜ਼ਗਰ ਦਾ ਮੌਕਾ ਮੁੱਹਈਆ ਕਰਵਾਉਣ ਲਈ ਪਹਿਲ ਪ੍ਰੋਜੈਕਟ ਉਲੀਕਿਆ ਗਿਆ। 

ਜਿਸ ਅਧੀਨ ਸਕੂਲੀ ਬੱਚਿਆਂ ਨੂੰ ਵਰਦੀਆ ਦਿੱਤੀਆ ਜਾਣੀਆ ਹਨ, ਇਨ੍ਹਾਂ ਵਰਦੀਆਂ ਦੀ ਸਿਲਾਈ ਸਵੈ- ਸਹਾਇਤਾ ਸਮੂਹ ਦੇ ਮੈਬਰਾਂ ਦੁਆਰਾ ਕੀਤੀ ਜਾਣੀ ਹੈ। ਪੰਜਾਬ ਸਰਕਾਰ ਦਾ ਇਹ ਪਹਿਲ ਪ੍ਰੋਜੈਕਟ ਸਵੈ-ਸਹਾਇਤਾ ਸਮੂਹ ਦੀਆਂ ਔਰਤਾਂ ਲਈ ਵਰਦਾਨ ਸਿੱਧ ਹੋਵੇਗਾ। ਸ. ਗੁਰਮੀਤ ਸਿੰਘ ਮੀਤ ਹੇਅਰ ਨੇ ਦੱਸਿਆ ਕਿ ਇਸ ਪ੍ਰੋਜੈਕਟ ਲਈ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਅਧੀਨ ਚੱਲ ਰਹੀ ਸਕੀਮ ਪੰਜਾਬ ਸੂਬਾ ਪੇਂਡੂ ਆਜੀਵੀਕਾ ਮਿਸ਼ਨ ਰਾਹੀਂ ਜ਼ਿਲ੍ਹਾ ਬਰਨਾਲਾ ਨੂੰ 40 ਲੱਖ ਰੁਪਏ ਫੰਡ ਪ੍ਰਾਪਤ ਹੋਏ ਹਨ। 

ਇਸ ਵਿੱਚੋਂ 3.83 ਲੱਖ ਰੁਪਏ ਦੀ ਮਸ਼ੀਨਰੀ ਦੀ ਖਰੀਦ ਕੀਤੀ ਗਈ ਹੈ। ਪੇਂਡੂ ਸਵੈ ਰੋਜ਼ਗਾਰ ਸਿਖਲਾਈ ਸੰਸਥਾ (ਆਰ ਸੇਟੀ) ਸਵੈ ਸਹਾਇਤਾ - ਸਮੂਹਾ ਦੀਆਂ 70 ਔਰਤਾਂ ਨੂੰ ਸਿਲਾਈ ਦੀ ਸਿਖਲਾਈ ਦਿੱਤੀ ਗਈ। ਇਸ ਪ੍ਰੋਜੈਕਟ ਤਹਿਤ ਲਗਭਗ 150 ਔਰਤਾਂ ਨੂੰ ਰੁਜ਼ਗਰ ਮਿਲੇਗਾ। ਇਸ ਪ੍ਰੋਜੈਕਟ ਅਧੀਨ ਰਾਜ ਪੱਧਰ ਵੱਲੋਂ ਜ਼ਿਲ੍ਹਾ ਬਰਨਾਲਾ ਨੂੰ 16,000 ਵਰਦੀਆਂ ਬਣਾਉਣ ਦਾ ਟੀਚਾ ਮਿਲਿਆ ਹੈ। 

ਇਸ ਤੋਂ ਇਲਾਵਾ ਇਸ ਪ੍ਰੋਜੈਕਟ ਲਈ ਕੁੱਝ ਮੈਂਬਰਾਂ ਦਾ ਸਟਾਫ ਰੱਖਿਆ ਗਿਆ ਜੋ ਇਹਨਾ ਸਵੈ-ਸਹਾਇਤਾ ਸਮੂਹ ਦੀਆ ਪੜ੍ਹੀਆ ਲਿਖੀਆ ਹੋਈਆ ਔਰਤਾ ਵਿੱਚੋਂ ਹੀ ਚੁਣਿਆ ਗਿਆ ਹੈ। ਉਨ੍ਹਾਂ ਕਿਹਾ ਕਿ ਪ੍ਰਤੀ ਮਹਿਲਾ ਇਕ ਵਰਦੀ ਬਣਾਉਣ ਦੇ 60 ਰੁਪਏ ਦਿੱਤੇ ਜਾਣਗੇ ਅਤੇ ਜਦ ਵੀ ਗਰੁੱਪ ਨੂੰ ਮੁਨਾਫਾ ਹੋਵੇਗਾ ਉਸ ਵਿਚੋਂ ਵੀ ਮਹਿਲਾਵਾਂ ਨੂੰ ਹਿੱਸਾ ਦਿੱਤਾ ਜਾਵੇਗਾ। ਇਸ ਮੌਕੇ ਡਿਪਟੀ ਕਮਿਸ਼ਨਰ ਬਰਨਾਲਾ ਸ਼੍ਰੀਮਤੀ ਪੂਨਮਦੀਪ ਕੌਰ ਨੇ ਦੱਸਿਆ ਕਿ ਇਸ ਪ੍ਰੋਜੈਕਟ ‘ਚ ਹਿੱਸਾ ਲੈ ਕੇ ਔਰਤਾਂ ਆਪਣੇ ਘਰ ਦਾ ਖ਼ਰਚਾ ਕੱਢ ਸਕਦੀਆਂ ਹਨ। 

ਉਨ੍ਹਾਂ ਕਿਹਾ ਕਿ ਇਸ ਵਿਚ ਹਿੱਸਾ ਲੈਣ ਦੀ ਚਾਹਵਾਨ ਔਰਤਾਂ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਦੇ ਦਫਤਰ ਪਹੁੰਚ ਕੇ ਵਧੇਰੇ ਜਾਣਕਾਰੀ ਲੈ ਸਕਦੀਆਂ ਹਨ। ਇਸ ਮੌਕੇ ਓ.ਐੱਸ.ਡੀ. ਸ੍ਰੀ ਹਸਨਪ੍ਰੀਤ ਭਾਰਦਵਾਜ, ਵਧੀਕ ਡਿਪਟੀ ਕਮਿਸ਼ਨਰ (ਜ) ਸ. ਸਤਵੰਤ ਸਿੰਘ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਡਾ. ਨਰਿੰਦਰ ਸਿੰਘ ਧਾਲੀਵਾਲ, ਉੱਪ ਮੰਡਲ ਮੈਜਿਸਟਰੇਟ ਬਰਨਾਲਾ ਸ. ਗੋਪਾਲ ਸਿੰਘ, ਡੀ. ਐੱਸ. ਪੀ. ਡਾ. ਮਾਨਵਜੀਤ ਸਿੰਘ ਅਤੇ ਹੋਰ ਲੋਕ ਹਾਜ਼ਰ ਸਨ।

 

Tags: Gurmeet Singh Meet Hayer , Meet Hayer , AAP , Aam Aadmi Party , Aam Aadmi Party Punjab , AAP Punjab , DC Barnala , Deputy Commissioner Barnala , PoonamDeep Kaur , Barnala

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD