Monday, 29 April 2024

 

 

ਖ਼ਾਸ ਖਬਰਾਂ ਆਜ਼ਾਦੀ ਦੇ 65 ਸਾਲ ਬਾਅਦ ਵੀ 18000 ਪਿੰਡਾਂ 'ਚ ਨਹੀਂ ਸੀ ਬਿਜਲੀ, ਮੋਦੀ ਨੇ ਜੰਗੀ ਪੱਧਰ 'ਤੇ ਕੀਤੀ ਸ਼ੁਰੂਆਤ : ਸੰਜੇ ਟੰਡਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਿਸ਼ਵ ਪੱਧਰ 'ਤੇ ਭਾਰਤ ਦਾ ਰੁਤਬਾ ਉੱਚਾ ਚੁੱਕਿਆ: ਪ੍ਰਨੀਤ ਕੌਰ ਵਪਾਰੀਆਂ ਦਾ ਹੱਥ ਔਜਲਾ ਦੇ ਨਾਲ ਡਿਪਟੀ ਕਮਿਸ਼ਨਰ ਡਾ. ਸੇਨੂ ਦੁੱਗਲ ਵੱਲੋਂ ਫਾਜ਼ਿਲਕਾ ਦੀ ਅਨਾਜ ਮੰਡੀ ਦਾ ਦੌਰਾ ਪੰਜਾਬ ਵਿੱਚ 2024 ਦੀ ਸਭ ਤੋਂ ਵੱਡੀ ਹੈਰੋਇਨ ਖੇਪ ਜ਼ਬਤ: ਪੰਜਾਬ ਪੁਲਿਸ ਨੇ ਅੰਤਰਰਾਸ਼ਟਰੀ ਡਰੱਗ ਸਿੰਡੀਕੇਟ ਦਾ ਕੀਤਾ ਪਰਦਾਫਾਸ਼; 48 ਕਿਲੋ ਹੈਰੋਇਨ, 21 ਲੱਖ ਰੁਪਏ ਦੀ ਡਰੱਗ ਮਨੀ ਸਮੇਤ ਤਿੰਨ ਮੈਂਬਰ ਕਾਬੂ ਜ਼ਿਲ੍ਹਾ ਬਰਨਾਲਾ ਦੇ 558 ਪੋਲਿੰਗ ਸਟੇਸ਼ਨਾਂ ’ਤੇ ਤਾਇਨਾਤ ਹੋਣ ਵਾਲੇ ਚੋਣ ਅਮਲੇ ਦੀ ਪਹਿਲੀ ਰੈਂਡੇਮਾਈਜੇਸ਼ਨ ਕੀਤੀ ਗਈ ਡੀ.ਪੀ.ਆਰ.ਓ ਫ਼ਰੀਦਕੋਟ ਬਣੇ ਉਰਦੂ ਤਾਲੀਮ ਯਾਫਤਾ-ਡਿਪਟੀ ਕਮਿਸ਼ਨਰ ਨੇ ਦਿੱਤੀਆਂ ਵਧਾਈਆਂ ਮੰਡੀਆਂ ਵਿੱਚ ਕਣਕ ਦੀ ਆਮਦ ਅਤੇ ਲਿਫਟਿੰਗ ਨੂੰ ਲੈ ਕੇ ਜ਼ਿਲਾ੍ਹ ਪ੍ਰਸ਼ਾਸਨ ਪੂਰੀ ਤਰ੍ਹਾਂ ਮੁਸਤੈਦ : ਸੰਦੀਪ ਕੁਮਾਰ ਸੀਜੀਸੀ ਲਾਂਡਰਾਂ ਨੇ ਕੌਮੀ ਪੱਧਰੀ ਹੈਕਫੈਸਟ 24 ਦੇ ਖੇਤਰੀ ਦੌਰ ਦੀ ਕੀਤੀ ਮੇਜ਼ਬਾਨੀ ਸੰਗਰੂਰ ਦੇ ਸੂਝਵਾਨ ਲੋਕ ਬਾਹਰੀ ਉਮੀਦਵਾਰਾਂ ਤੇ ਬਾਕੀ ਪਾਰਟੀਆਂ ਨੂੰ ਸਬਕ ਸਿਖਾਉਣਗੇ: ਮੀਤ ਹੇਅਰ ਪੀਈਸੀ ਨੇ ਸਾਂਝੀ ਖੋਜ ਅਤੇ ਅਕਾਦਮਿਕ ਸਹਿਯੋਗ ਲਈ ਸ਼੍ਰੀ ਮਾਤਾ ਵੈਸ਼ਨੋ ਦੇਵੀ ਯੂਨੀਵਰਸਿਟੀ (SMVDU), ਕਟੜਾ, ਜੰਮੂ ਨਾਲ ਕੀਤੇ MoU ਤੇ ਸਾਈਨ ''ਇਹ ਖੁਸ਼ੀਆਂ ਭਰਿਆ, ਮੌਜ-ਮਸਤੀ ਕਰਨ ਦਾ ਮੌਕਾ ਹੈ'' : ਪ੍ਰੋ. (ਡਾ.) ਬਲਦੇਵ ਸੇਤੀਆ, ਡਾਇਰੈਕਟਰ ਪੀ.ਈ.ਸੀ. ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਿਨ ਸੀ ਵੱਲੋਂ ਵਟਸਐਪ ਚੈਨਲ ਜਾਰੀ ਪਿਛਲੇ 72 ਘੰਟਿਆਂ ਦੌਰਾਨ ਜਿਲ੍ਹੇ ਦੀ ਮੰਡੀਆਂ ਵਿੱਚ 133 ਫੀਸਦੀ ਦਰ ਨਾਲ ਕਣਕ ਦੀ ਚੁਕਾਈ ਕਈ ਅੜਚਨਾਂ ਦੇ ਬਾਵਜ਼ੂਦ ਜ਼ਿਲ੍ਹਾ ਮੋਗਾ ਵਿੱਚ ਸੁਚਾਰੂ ਤਰੀਕੇ ਨਾਲ ਚੱਲ ਰਹੀ ਖਰੀਦ ਪ੍ਰਕਿਰਿਆ ਮਾਨਸਾ ਦੇ ਪ੍ਰਭਾਰੀ ਸਕੱਤਰ ਨੇ ਵੱਖ ਵੱਖ ਖਰੀਦ ਏਜੰਸੀਆਂ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਕਣਕ ਦੇ ਖਰੀਦ ਪ੍ਰਬੰਧਾਂ ਬਾਰੇ ਮੀਟਿੰਗ ਕੀਤੀ ਮੰਡੀਆਂ ਵਿੱਚ ਕਣਕ ਦੀ ਭਾਰੀ ਆਮਦ ਨੂੰ ਦੇਖਦਿਆਂ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੀਤੇ ਗਏ ਪੁਖਤਾ ਪ੍ਰਬੰਧ- ਡਿਪਟੀ ਕਮਿਸ਼ਨਰ ਸੰਦੀਪ ਕੁਮਾਰ ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਅਤੇ ਸਮੂਹ ਉਪ ਮੰਡਲ ਮੈਜਿਸਟਰੇਟ ਵੱਲੋਂ ਜ਼ਿਲ੍ਹੇ ਦੀਆਂ ਮੁੱਖ ਅਨਾਜ ਮੰਡੀਆਂ ਦਾ ਦੌਰਾ ਜ਼ਿਲਾ ਚੋਣ ਅਫਸਰ ਜਤਿੰਦਰ ਜੋਰਵਾਲ ਵੱਲੋਂ ਸੀ ਵਿਜਿਲ, ਸ਼ਿਕਾਇਤ ਸੈਲ ਅਤੇ ਵੈਬਕਾਸਟਿੰਗ ਰੂਮ ਦਾ ਅਚਨਚੇਤ ਦੌਰਾ ਫਾਜ਼ਿਲਕਾ ਜ਼ਿਲ੍ਹੇ ਨੇ ਇੱਕ ਦਿਨ ਵਿੱਚ ਲਿਫਟਿੰਗ ਦਾ ਨਵਾਂ ਰਿਕਾਰਡ ਬਣਾਇਆ ਜ਼ਿਲ੍ਹਾ ਚੋਣ ਅਫ਼ਸਰ ਆਸ਼ਿਕਾ ਜੈਨ ਨੇ ਨੋਡਲ ਅਫ਼ਸਰਾਂ ਨਾਲ ਲੋਕ ਸਭਾ ਚੋਣਾਂ-2024 ਦੀਆਂ ਤਿਆਰੀਆਂ ਦਾ ਜਾਇਜ਼ਾ ਲਿਆ

 

ਸੁਨੀਲ ਜਾਖੜ ਵਲੋਂ ਪੰਜਾਬ ਭਾਜਪਾ ਦੇ 31 ਸੈੱਲਾਂ ਦੇ ਕਨਵੀਨਰ ਨਿਯੁਕਤ

BJP PUNJAB APOINTMENTS

Web Admin

Web Admin

5 Dariya News

ਚੰਡੀਗੜ੍ਹ , 07 Jan 2024

ਪੰਜਾਬ ਭਾਜਪਾ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਸ਼੍ਰੀ ਜੇਪੀ ਨੱਡਾ ਨਾਲ ਵਿਚਾਰ ਵਟਾਂਦਰਾ ਕਰਨ ਤੋਂ ਬਾਅਦ ਪੰਜਾਬ ਭਾਜਪਾ ਦੇ ਲਗਭਗ 31 ਵੱਖ-ਵੱਖ ਸੈੱਲਾਂ ਦੇ ਕਨਵੀਨਰ ਅਤੇ ਕੋ-ਕਨਵੀਨਰ ਨਿਯੁਕਤ ਕੀਤੇ ਹਨ। ਸ੍ਰੀ ਜਾਖੜ ਵੱਲੋਂ ਜਾਰੀ 31 ਸੈੱਲਾਂ ਦੀ ਸੂਚੀ ਵਿੱਚ ਰੰਜਨ ਕਾਮਰਾ ਨੂੰ ਸਟੇਟ ਸੇਲਜ਼ ਦਾ ਕਨਵੀਨਰ ਨਿਯੁਕਤ ਕੀਤਾ ਗਿਆ ਹੈ ਅਤੇ ਰਾਹੁਲ ਮਹੇਸ਼ਵਰੀ ਨੂੰ ਸਟੇਟ ਸੈੱਲ ਦਾ ਕੋ-ਕਨਵੀਨਰ ਨਿਯੁਕਤ ਕੀਤਾ ਗਿਆ ਹੈ।

ਇਸੇ ਤਰ੍ਹਾਂ ਟ੍ਰੇਡ ਸੈੱਲ ਵਿਚ ਦਿਨੇਸ਼ ਸਰਪਾਲ ਨੂੰ ਕਨਵੀਨਰ ਅਤੇ ਸਰਜੀਵਨ ਜਿੰਦਲ, ਕਪਿਲ ਅਗਰਵਾਲ ਅਤੇ ਰਵਿੰਦਰ ਧੀਰ ਨੂੰ ਕੋ-ਕਨਵੀਨਰ ਨਿਯੁਕਤ ਕੀਤਾ ਗਿਆ, ਲੀਗਲ ਸੈੱਲ ਵਿਚ ਐਡਵੋਕੇਟ ਐਨ.ਕੇ.ਵਰਮਾ ਕਨਵੀਨਰ ਅਤੇ ਐਡਵੋਕੇਟ ਹਰਮੀਤ ਸਿੰਘ ਓਬਰਾਏ, ਐਡਵੋਕੇਟ ਰਾਕੇਸ਼ ਭਾਟੀਆ ਅਤੇ ਸੁਰਜੀਤ ਸਿੰਘ ਰੰਧਾਵਾ ਨੂੰ ਕੋ-ਕਨਵੀਨਰ ਨਿਯੁਕਤ ਕੀਤਾ ਗਿਆ, ਬੁੱਧੀਜੀਵੀ ਸੈੱਲ ਵਿੱਚ ਪੀਕੇਐਸ ਭਾਰਦਵਾਜ ਕਨਵੀਨਰ ਅਤੇ ਮੋਹਨ ਲਾਲ ਸ਼ਰਮਾ ਕੋ-ਕਨਵੀਨਰ, ਰਾਈਸ ਟਰੇਡ ਸੈੱਲ ਵਿੱਚ ਰੋਹਿਤ ਕੁਮਾਰ ਅਗਰਵਾਲ ਕਨਵੀਨਰ ਅਤੇ ਅਭਿਨੰਦਨ ਗੋਇਲ ਕੋ-ਕਨਵੀਨਰ, ਮੀਡੀਆ ਮੈਨੇਜਮੈਂਟ ਸੈੱਲ ਵਿਨੀਤ ਜੋਸ਼ੀ ਕਨਵੀਨਰ ਅਤੇ ਧਰੁਵ ਵਧਵਾ ਅਤੇ  ਸੁਨੀਲ ਸਿੰਗਲਾ ਕੋ-ਕਨਵੀਨਰ, ਐੱਮਐੱਸਐੱਮਈ ਸੈੱਲ ਵਿੱਚ ਸੁਭਾਸ਼ ਡਾਵਰ ਕਨਵੀਨਰ ਅਤੇ ਅਨਿਲ ਦੱਤ, ਦਰਸ਼ਨ ਵਧਵਾ ਅਤੇ ਕੁਮਾਦ ਸ਼ਰਮਾ ਕੋ-ਕਨਵੀਨਰ, ਲੋਕਲ ਬਾਡੀ ਸੈੱਲ ਵਿੱਚ ਕੇ.ਕੇ. ਮਲਹੋਤਰਾ ਕਨਵੀਨਰ ਅਤੇ ਪੁਰਸ਼ੋਤਮ ਪਾਸੀ ਕੋ-ਕਨਵੀਨਰ, ਬੂਥ ਮੈਨੇਜਮੈਂਟ ਸੈੱਲ 'ਚ ਗੋਬਿੰਦ ਅਗਰਵਾਲ ਕਨਵੀਨਰ ਅਤੇ ਬਖਸ਼ੀਸ਼ ਸਿੰਘ ਕੋ-ਕਨਵੀਨਰ, ਪੂਰਵਾਂਚਲ ਸੈੱਲ 'ਚ ਰਾਜੇਸ਼ ਕੁਮਾਰ ਮਿਸ਼ਰਾ ਕਨਵੀਨਰ ਅਤੇ ਰਾਮ ਚੇਤ ਗੌੜ ਕੋ-ਕਨਵੀਨਰ, ਸਪੋਰਟਸ 'ਚ ਸੰਨੀ ਸ਼ਰਮਾ ਕਨਵੀਨਰ ਅਤੇ ਰਾਜਪਾਲ ਚੌਹਾਨ ਕੋ-ਕਨਵੀਨਰ, ਮੈਡੀਕਲ ਸੈੱਲ ਵਿੱਚ ਡਾ: ਨਰੇਸ਼ ਕਨਵੀਨਰ ਅਤੇ ਡਾ: ਏ.ਪੀ. ਸਿੰਘ ਨੂੰ ਕੋ-ਕਨਵੀਨਰ, ਟ੍ਰੇਨਿੰਗ ਸੈੱਲ ਵਿਚ ਪ੍ਰਤੀਕ ਆਹਲੂਵਾਲੀਆ ਕਨਵੀਨਰ ਅਤੇ ਡਾ. ਰਿਪਿਨ ਜੈਨ ਕੋ-ਕਨਵੀਨਰ, ਸੱਭਿਆਚਾਰਕ ਅਤੇ ਪੇਂਡੂ ਖੇਡ ਸੈੱਲ ਵਿਚ ਹੌਬੀ ਧਾਲੀਵਾਲ ਕਨਵੀਨਰ ਅਤੇ ਰਾਜੀਵ ਝਾਂਜੀ ਅਤੇ ਵਿਕਰਾਂਤ ਸ਼ੌਰੀ ਨੂੰ ਕੋ-ਕਨਵੀਨਰ ਨਿਯੁਕਤ ਕੀਤਾ ਗਿਆ ਹੈ।

ਇਸ ਤੋਂ ਇਲਾਵਾ ਗਊ ਸੁਰੱਖਿਆ ਸੈੱਲ ਵਿੱਚ ਚੰਦਰ ਮੋਹਨ ਹਾਂਡਾ ਕਨਵੀਨਰ ਤੇ ਪ੍ਰਵੀਨ ਕੁਮਾਰ ਕੋ-ਕਨਵੀਨਰ, ਪੰਚਾਇਤੀ ਰਾਜ ਸੈੱਲ ਵਿੱਚ ਬਲਵਿੰਦਰ ਸਿੰਘ ਲਾਡੀ ਕਨਵੀਨਰ ਤੇ ਜ਼ੋਰਾ ਸਿੰਘ ਸੰਧੂ ਕੋ-ਕਨਵੀਨਰ, ਸੀਨੀਅਰ ਸਿਟੀਜ਼ਨ ਸੈੱਲ ਵਿੱਚ ਰਾਕੇਸ਼ ਸ਼ਰਮਾ ਕਨਵੀਨਰ ਤੇ ਵੇਦ ਆਰੀਆ ਕੋ-ਕਨਵੀਨਰ, ਐਕਸ ਸਰਵਿਸਮੈਨ ਸੈੱਲ ਸੁਭਾਸ਼ ਡਡਵਾਲ ਕਨਵੀਨਰ ਅਤੇ ਕਰਨਲ ਐਸਪੀਆਰ ਗਾਬਾ ਕੋ-ਕਨਵੀਨਰ, ਟਰਾਂਸਪੋਰਟ ਸੈੱਲ ਵਿੱਚ ਗੁਰਤੇਜ ਸਿੰਘ ਝੰਜੇੜੀ ਕਨਵੀਨਰ ਅਤੇ ਜਗਮੇਲ ਸਿੰਘ ਢਿੱਲੋਂ ਅਤੇ ਪ੍ਰਵੀਨ ਮਨਹਾਸ ਕੋ-ਕਨਵੀਨਰ, ਆਰ.ਟੀ.ਆਈ. ਸੈੱਲ ਵਿੱਚ ਕੀਮਤੀ ਰਾਵਲ ਕਨਵੀਨਰ ਅਤੇ ਨਰੇਂਦਰ ਮੈਨੀ ਕੋ-ਕਨਵੀਨਰ, ਕੋ-ਆਪ੍ਰੇਟਿਵ ਸੈੱਲ 'ਚ ਜੁਗਰਾਜ ਸਿੰਘ ਕਟੋਰਾ ਕਨਵੀਨਰ ਅਤੇ ਪਲਵਿੰਦਰ ਸਿੰਘ ਕੋ-ਕਨਵੀਨਰ, ਐਜੂਕੇਟਰ ਸੈੱਲ 'ਚ ਪੰਕਜ ਮਹਾਜਨ ਕਨਵੀਨਰ ਅਤੇ ਰਜਿੰਦਰਾ ਗਿਰਧਰ ਅਤੇ ਅਸ਼ੋਕ ਮੋਂਗਾ ਕੋ-ਕਨਵੀਨਰ, ਐੱਨ.ਆਰ.ਆਈ ਸੈੱਲ 'ਚ ਗਗਨ ਵਿਧੂ ਕਨਵੀਨਰ ਅਤੇ ਜਵਾਹਰ ਖੁਰਾਣਾ ਅਤੇ ਰਾਹੁਲ ਬਹਿਲ ਕੋ-ਕਨਵੀਨਰ, ਹਿਮਾਚਲ ਸੈੱਲ ਵਿੱਚ ਸੁਨੀਲ ਮੌਦਗਿਲ ਕਨਵੀਨਰ ਅਤੇ ਕੁਲਬੀਰ ਸਿੰਘ ਬੈਨੀਵਾਲ ਨੂੰ ਕੋ-ਕਨਵੀਨਰ ਨਿਯੁਕਤ ਕੀਤਾ ਗਿਆ ਹੈ।

ਇਸੇ ਤਰ੍ਹਾਂ ਆਸ਼ੂ ਵਧਵਾ ਉਦਯੋਗ ਸੈੱਲ ਵਿੱਚ ਕਨਵੀਨਰ ਅਤੇ ਸਮੀਰ ਮਰਵਾਹਾ ਕੋ-ਕਨਵੀਨਰ, ਸਵੱਛ ਭਾਰਤ ਸੈੱਲ ਵਿੱਚ ਰਾਜਕੁਮਾਰ ਮਾਗੋ ਕਨਵੀਨਰ ਅਤੇ ਅਰੁਣ ਖੋਸਲਾ ਕੋ-ਕਨਵੀਨਰ, ਮਨੁੱਖੀ ਅਧਿਕਾਰ ਸੈੱਲ ਵਿੱਚ ਐਡਵੋਕੇਟ ਕਾਮੇਸ਼ਵਰ ਗੁੰਭਰ ਕਨਵੀਨਰ ਅਤੇ ਮਨਮੋਹਨ ਸਿੰਘ ਰਾਜਪੂਤ ਅਤੇ ਸੁਨੀਲ ਸ਼ਰਮਾ ਕੋ-ਕਨਵੀਨਰ, ਐਨ.ਜੀ.ਓ. ਸੈੱਲ ਵਿੱਚ ਮਨਜਿੰਦਰ ਸਿੰਘ ਨੂੰ ਕਨਵੀਨਰ ਅਤੇ ਅੰਕਿਤ ਸ਼ਰਮਾ ਅਤੇ ਸਚਿਨ ਬਾਸੀ ਨੂੰ ਕੋ-ਕਨਵੀਨਰ ਨਿਯੁਕਤ ਕੀਤਾ ਗਿਆ ਹੈ, ਇਸ ਤੋਂ ਇਲਾਵਾ ਮਨਰੇਗਾ ਸੈੱਲ ਵਿੱਚ ਤਰਸੇਮ ਸਿੰਘ ਕਨਵੀਨਰ, ਡੀਐਨਟੀ ਸੈੱਲ ਵਿੱਚ ਰਣਬੀਰ ਸਿੰਘ ਕਨਵੀਨਰ, ਯੂ.ਪੀ. ਸੇਲ ਸੰਜੀਵ ਤਿਵਾੜੀ ਨੂੰ ਕਨਵੀਨਰ ਅਤੇ ਬਰਨਾਲਾ ਦੇ ਧੀਰਜ ਕੁਮਾਰ ਨੂੰ ਆਦਿਤਿਆ ਸੈੱਲ ਵਿੱਚ ਕਨਵੀਨਰ ਨਿਯੁਕਤ ਕੀਤਾ ਗਿਆ ਹੈ।

 

Tags: Sunil Jakhar , Bharatiya Janata Party , BJP , BJP Punjab

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD