Thursday, 04 June 2026

 

 

ਖ਼ਾਸ ਖਬਰਾਂ ਸਮਾਜ ਦਾ ਹਰ ਵਰਗ ਨਸ਼ਿਆਂ ਦੇ ਖਾਤਮੇ ਲਈ ਆਪਣਾ ਯੋਗਦਾਨ ਪਾਵੇ : ਅਮਨ ਅਰੋੜਾ ਹਰਪਾਲ ਸਿੰਘ ਚੀਮਾ ਵੱਲੋਂ ਮੁਲਾਜ਼ਮ ਯੂਨੀਅਨਾਂ ਨਾਲ ਮੁਲਾਕਾਤ ਸ਼ਿਮਲਾ ਪਹਾੜੀ ਚੌਕ ਦੀ ਸਾਲਾਂ ਪੁਰਾਣੀ ਪਾਣੀ ਭਰਨ ਦੀ ਸਮੱਸਿਆ ਦਾ ਹੱਲ ਪੰਜਾਬ ਪੁਲਿਸ ਵੱਲੋਂ ਵੱਡੀ ਅੱਤਵਾਦੀ ਸਾਜਿਸ਼ ਨਾਕਾਮ ਰੋਟਰੀ ਕਲੱਬ ਰੋਪੜ ਸੈਂਟਰਲ ਦੇ ਡਿਸਟਰਿਕਟ ਗਵਰਨਰ ਰਵੀ ਪ੍ਰਕਾਸ਼ ਵੱਲੋਂ ਅਧਿਕਾਰਤ ਦੌਰਾ ਕੀਤਾ ਗਿਆ ਪੰਜਾਬ ਸਰਕਾਰ ਦੀ ਅਗਵਾਈ ਵਿਚ ਨੌਜਵਾਨਾਂ ਲਈ ਰੋਜ਼ਗਾਰ ਦੇ ਨਵੇਂ ਰਾਹ ਖੋਲ੍ਹੇਗਾ ਜ਼ਿਲ੍ਹਾ ਪ੍ਰਸ਼ਾਸਨ : ਡਾ. ਹਿਮਾਂਸ਼ੂ ਅਗਰਵਾਲ ਨਸ਼ਿਆਂ ਵਿਰੁੱਧ ਮੁਹਿੰਮ ਨੂੰ ਹੋਰ ਮਜ਼ਬੂਤ ਕਰਨ ਲਈ ਅੰਮ੍ਰਿਤਸਰ ਕੇਂਦਰੀ ਵਿੱਚ ਅਹਿਮ ਮੀਟਿੰਗ ਆਯੋਜਿਤ ਨਸ਼ਿਆਂ ਦੇ ਜੜੋਂ ਖਾਤਮੇ ਲਈ ਵਿਲੇਜ ਅਤੇ ਵਾਰਡ ਡਿਫੈਂਸ ਕਮੇਟੀਆਂ ਪੁਲਿਸ ਤੇ ਸਿਵਲ ਪ੍ਰਸ਼ਾਸ਼ਨ ਨਾਲ ਮਿਲਕੇ ਨਿਭਾਉਣ ਅਹਿਮ ਭੂਮਿਕਾ : ਲਖਵੀਰ ਸਿੰਘ ਰਾਏ ਡਾ. ਸੋਨਾ ਥਿੰਦ ਵੱਲੋਂ ਸਪੈਸ਼ਲ ਇੰਟੈਂਸਿਵ ਰਵੀਜਨ ਦੇ ਰਿਵਾਈਜਡ ਸ਼ਡਿਊਲ ਤੋਂ ਰਾਜਸੀ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਕਰਵਾਇਆ ਜਾਣੂ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ : ਮੋਗਾ ਵਿੱਚ ਲੋਕਾਂ ਹੁਣ ਤੱਕ 8.61 ਕਰੋੜ ਰੁਪੈ ਤੋਂ ਵਧੇਰੇ ਦਾ ਕਰਵਾਇਆ ਮੁਫਤ ਇਲਾਜ ਐਡਵੋਕੈਟ ਅਮਰਪਾਲ ਸਿੰਘ ਨੇ ਪਿੰਡ ਚਾਚੋਕੇ ਵਿੱਖੇ ਪਿੰਡ ਦੇ ਵਿਕਾਸ ਕਾਰਜਾਂ ਅਤੇ ਲੋਕ ਭਲਾਈ ਦੇ ਮੁੱਦਿਆਂ ਸਬੰਧੀ ਪਿੰਡ ਵਾਸੀਆਂ ਨਾਲ ਕੀਤੀ ਮੀਟਿੰਗ ਅਮਨ ਅਰੋੜਾ ਦੇ ਯਤਨਾਂ ਸਦਕਾ ਪਿੰਡ ਅਕਬਰਪੁਰ ਦੀ 789 ਏਕੜ ਜ਼ਮੀਨ ਨੂੰ ਅਜ਼ਾਦੀ ਤੋਂ ਬਾਅਦ ਪਹਿਲੀ ਵਾਰ ਮਿਲੇਗਾ ਨਹਿਰੀ ਪਾਣੀ ਸ੍ਰੀ ਆਨੰਦਪੁਰ ਸਾਹਿਬ ਹੈਰੀਟੇਜ ਸਟਰੀਟ ਪ੍ਰਾਜੈਕਟ ਨੂੰ ਪ੍ਰਵਾਨਗੀ, ਕਿਲ੍ਹਾ ਸ੍ਰੀ ਅਨੰਦਗੜ੍ਹ ਸਾਹਿਬ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਅਤੇ ਇਤਿਹਾਸਕ ਗੁਰਦੁਆਰਿਆਂ ਨੂੰ ਜੋੜੇਗੀ ਹੈਰੀਟੇਜ ਸਟਰੀਟ : ਭਗਵੰਤ ਸਿੰਘ ਮਾਨ ਪੰਜਾਬ ਪੁਲਿਸ ਦੀ ਲੋਕ-ਕੇਂਦਰਿਤ ਪੁਲਿਸਿੰਗ ਨਾਲ ਲੋਕਾਂ ਦਾ ਭਰੋਸਾ ਹੋਇਆ ਮਜ਼ਬੂਤ, ਉਦਯੋਗ ਅਤੇ ਨਿਵੇਸ਼ ਲਈ ਬਣਿਆ ਸੁਰੱਖਿਅਤ ਮਾਹੌਲ ਵਪਾਰੀਆਂ ਨੂੰ ਦਰਪੇਸ਼ ਮੁਸ਼ਕਿਲਾਂ ਦਾ ਨਾਲੋ ਨਾਲ ਨਿਪਟਾਰਾ ਯਕੀਨੀ ਬਣਾਉਣ ਅਧਿਕਾਰੀ : ਨਵਜੋਤ ਕੌਰ ਨਵਜੋਤ ਕੌਰ ਵੱਲੋਂ ਹੜ੍ਹ ਸੁਰੱਖਿਆ ਕਾਰਜ ਨਿਰਧਾਰਤ ਸਮੇਂ ਅੰਦਰ ਯਕੀਨੀ ਬਣਾਉਣ ਦੀ ਹਦਾਇਤ ਸੀਨੀਅਰ ਸਿਟੀਜ਼ਨਾਂ ਦੇ ਕੰਮ ਪਹਿਲ ਦੇ ਆਧਾਰ ਤੇ ਕੀਤੇ ਜਾਣ : ਡਾ.ਸੋਨਾ ਥਿੰਦ ਅਜੀਤਪਾਲ ਸਿੰਘ ਕੋਹਲੀ ਵੱਲੋਂ ਲੀਲਾ ਭਵਨ ਤੋਂ ਥਾਪਰ ਚੌਂਕ ਤੱਕ 2.25 ਕਰੋੜ ਰੁਪਏ ਦੀ ਲਾਗਤ ਨਾਲ ਬਣੀ ਸੜਕ ਲੋਕਾਂ ਨੂੰ ਸਮਰਪਿਤ ਦੋ ਰੋਜ਼ਾ “ਐਡਵਾਂਸਡ ਟੈਕਨੋਲੋਜੀਕਲ ਇੰਟਰਵੈਨਸ਼ਨ ਇਨ ਸਮਾਰਟ ਫਾਰਮਿੰਗ” ਵਰਕਸ਼ਾਪ ਦਾ ਆਯੋਜਨ ਰਾਜਨੀਤਿਕ ਪਾਰਟੀਆਂ ਨੂੰ ਐਸ.ਆਈ.ਆਰ. ਦੇ ਸੋਧੇ ਹੋਏ ਸ਼ਡਿਊਲ ਬਾਰੇ ਜਾਣੂ ਕਰਵਾਇਆ ਆਊਟਸੋਰਸ ਸਿਹਤ ਵਿਭਾਗ ਮੁਲਾਜ਼ਮ ਯੂਨੀਅਨ ਪੰਜਾਬ ਜਥੇਬੰਦੀ ਵੱਲੋਂ ਡਾ. ਬਲਵੀਰ ਸਿੰਘ ਨਾਲ ਕੀਤੀ ਗਈ ਮੀਟਿੰਗ

 

ਮਾਹ ਅਗਸਤ ਵਿੱਚ ਹੋਏ ਬਹੁ-ਚਰਚਿਤ ਕਤਲ ਕਾਂਡ ਦੇ ਦੋਸ਼ੀਆ ਨੂੰ ਕੀਤਾ ਗ੍ਰਿਫਤਾਰ

Crime News Punjab, Punjab Police, Police, Crime News, Hoshiarpur Police, Hoshiarpur

Web Admin

Web Admin

5 Dariya News

ਹੁਸਿਆਰਪੁਰ , 01 Dec 2023

Last updated on: Dec 01, 2023, 00:00 IST

ਮਾਨਯੋਗ ਸ਼੍ਰੀ ਸੁਰੇਂਦਰ ਲਾਂਬਾ IPS, ਸੀਨੀਅਰ ਪੁਲਿਸ ਕਪਤਾਨ ਹੁਸਿਆਰਪੁਰ ਜੀ ਨੇ ਸੰਗੀਨ ਜੁਰਮਾ ਦੇ ਦੋਸ਼ੀਆ ਨੂੰ ਗ੍ਰਿਫਤਾਰ ਕਰਨ ਲਈ ਵਿੱਢੀ ਮੁਹਿਮ ਤਹਿਤ ਸ਼੍ਰੀ ਸਰਬਜੀਤ ਸਿੰਘ,ਪੁਲਿਸ ਕਪਤਾਨ ਤਫਤੀਸ਼ ਹੁਸਿ: ਜੀ ਦੀ ਅਗਵਾਈ ਵਿੱਚ DSP ਸਿਟੀ ਸ਼੍ਰੀ ਪਲਵਿੰਦਰ ਸਿੰਘ PPS ਅਤੇ ਇੰਸਪੈਕਟਰ ਕਰਨੈਲ ਸਿੰਘ ਮੁੱਖ ਅਫਸਰ ਥਾਣਾ ਮਾਡਲ ਟਾਊਨ ਹੁਸਿਆਰਪੁਰ ਤੇ ਅਧਾਰਤ ਇਕ ਵਿਸ਼ੇਸ ਟੀਮ ਦਾ ਗਠਨ ਕੀਤਾ ਗਿਆ ਸੀ। 

ਮਾਹ ਅਗਸਤ ਵਿੱਚ ਹੋਏ ਬਹੁ-ਚਰਚਿਤ ਕਤਲ ਕਾਂਡ ਜਿਸ ਵਿੱਚ ਮਿਤੀ 07/08-07-2023 ਦੀ ਦਰਮਿਆਨੀ ਰਾਤ ਨੂੰ ਫਗਵਾੜਾ ਰੋਡ ਰਿਲਾਇੰਸ ਪੈਟਰੋਲ ਪੰਪ ਪਿੰਡ ਪੁੰਗਾ ਵਿਖੇ 12-13 ਨੋਜਵਾਨਾ ਨੇ ਹਮ ਸਲਾਹ ਹੋ ਕੇ ਤੇਜਧਾਰ ਹਥਿਆਰਾ ਨਾਲ ਸੱਟਾ ਮਾਰਕੇ ਤਨਮੇ ਪੁੱਤਰ ਅਵਤਾਰ ਸਿੰਘ ਵਾਸੀ ਮੁਹੱਲਾ ਰਾਮਗੜ ਥਾਣਾ ਸਿਟੀ ਹੁਸ਼ਿਆਰਪੁਰ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਸੀ। 

ਜਿਸਤੇ ਮ੍ਰਿਤਕ ਤਨਮੇ ਸਿੰਘ ਦੇ ਪਿਤਾ ਅਵਤਾਰ ਸਿੰਘ ਪੁੱਤਰ ਦੇਸ ਰਾਜ ਵਾਸੀ ਮੁਹੱਲਾ ਰਾਮਗੜ ਮਕਾਨ ਨੰਬਰ 18/204 ਥਾਣਾ ਸਿਟੀ ਹੁਸ਼ਿਆਰਪੁਰ  ਦੇ ਬਿਆਨ ਤੇ ਮੁੱਕਦਮਾ ਨੰਬਰ 178 ਮਿਤੀ 08-07-2023 ਅ:ਧ: 302,148,149 IPC ਥਾਣਾ ਮਾਡਲ ਟਾਊਨ ਹੁਸ਼ਿਆਰਪੁਰ ਦਰਜ ਰਜਿਸਟਰ ਕੀਤਾ ਗਿਆ ਸੀ। ਇਸ ਕੇਸ ਵਿੱਚ 08 ਦੋਸ਼ੀ ਪਹਿਲਾਂ ਹੀ ਗ੍ਰਿਫਤਾਰ ਕੀਤੇ ਜਾ ਚੁੱਕੇ ਹਨ ਅਤੇ ਬਾਕੀ ਰਹਿੰਦੇ ਦੋਸ਼ੀ ਆਪਣੀ ਗ੍ਰਿਫਤਾਰੀ ਤੋ ਬੱਚਦੇ ਹੋਏ ਅਲੱਗ ਅਲੱਗ ਥਾਵਾ ਤੇ ਲੁੱਕ ਛਿਪ ਕੇ ਰਹਿ ਰਹੇ ਸਨ। 

ਇਸ ਮੁਕੱਦਮੇ ਦਾ ਦੋਸ਼ੀ ਅੰਮ੍ਰਿਤ ਸਿੰਘ ਉਰਫ ਘੜਿਲ ਪੁੱਤਰ ਗੁਰਮੀਤ ਸਿੰਘ ਵਾਸੀ ਮਕਾਨ ਨੰਬਰ 279 ਗਲੀ ਨੰਬਰ 10 ਮੁਹੱਲਾ ਕਮਾਲਪੁਰ ਥਾਣਾ ਮਾਡਲ ਟਾਊਨ ਹੁਸ਼ਿਆਰਪੁਰ ਅਤੇ ਦੋਸ਼ੀ ਅਭਿਸ਼ੇਕ ਭੱਟੀ ਉਰਫ ਅਭੀ ਪੁੱਤਰ ਅਸ਼ੋਕ ਕੁਮਾਰ ਵਾਸੀ ਮਕਾਨ ਨੰਬਰ 435/1 ਗਲੀ ਨੰਬਰ 02 ਮੁਹੱਲਾ ਭਗਤ ਨਗਰ ਥਾਣਾ ਮਾਡਲ ਟਾਊਨ ਹੁਸ਼ਿਆਰਪੁਰ, ਜੋ ਤੰਨਮੇ ਦਾ ਕਤਲ ਕਰਨ ਤੋ ਬਾਅਦ ਰਾਜਸਥਾਨ ਵਿੱਚ ਲੁੱਕ ਛਿੱਪ ਕੇ ਰਹਿ ਰਹੇ ਸਨ। 

ਜਿਨਾਂ ਨੇ ਬਾੜਮੇਰ ਸ਼ਹਿਰ (ਰਾਜਸਥਾਨ) ਵਿੱਚ ਵੀ ਆਪਣੇ ਹੋਰ ਸਾਥੀਆ ਨਾਲ ਮਿਲ ਕੇ ਹਰਪਾਲ ਸਿੰਘ ਉਰਫ ਰਿੰਕੂ ਪੁੱਤਰ ਸੁੱਖਮਿੰਦਰ ਸਿੰਘ ਵਾਸੀ ਜਮੀਤੇਵਾਲਾ ਲਾਲਗੜ ਜਿਲ੍ਹਾ ਗੰਗਾ ਨਗਰ ਰਾਜਸਥਾਨ ਨੂੰ ਗੋਲੀਆ ਮਾਰ ਕੇ ਕਤਲ ਕਰ ਦਿੱਤਾ ਸੀ। ਜਿਸਦੇ ਸਬੰਧ ਵਿੱਚ ਮੁੱਕਦਮਾ ਨੰਬਰ 347 ਮਿਤੀ 3-10-2023 ਅ:ਧ:302,307,341,323 ਭ:ਦ: 3/25, 5/25 ਅਸਲਾ ਐਕਟ ਥਾਣਾ ਸਦਰ ਬਾੜਮੇਰ ਰਾਜਸਥਾਨ ਦਰਜ ਰਜਿਸਟਰ ਹੋਇਆ ਸੀ। 

ਜਿਸ ਵਿੱਚ ਉੱਕਤ ਦੋਸ਼ੀ ਅੰਮ੍ਰਿਤ ਸਿੰਘ ਉਰਫ ਘੜਿਲ ਅਤੇ ਦੋਸ਼ੀ ਅਭਿਸ਼ੇਕ ਭੱਟੀ ਉਰਫ ਅਭੀ ਜਿਲ੍ਹਾ ਜੇਲ ਬਾੜਮੇਰ (ਰਾਜਸਥਾਨ) ਵਿੱਚ ਬੰਦ ਸਨ। ਜਿਹਨਾਂ ਨੂੰ ਅਦਾਲਤ ਤੋ ਪ੍ਰੋਡਕਸ਼ਨ ਵਰੰਟ ਹਾਸਲ ਕਰਕੇ ਬਾੜਮੇਰ ਜੇਲ ਤੋ ਲਿਆ ਕੇ ਮੁੱਕਦਮਾ ਨੰਬਰ 178 ਮਿਤੀ 08-07-2023 ਅ:ਧ: 302,148,149 IPC ਥਾਣਾ ਮਾਡਲ ਟਾਊਨ ਹੁਸ਼ਿਆਰਪੁਰ ਵਿੱਚ ਪੇਸ਼ ਅਦਾਲਤ ਕਰਕੇ ਰਿਮਾਂਡ ਹਾਸਲ ਕੀਤਾ ਗਿਆ ਹੈ। 

ਇਹਨਾ ਵੱਲੋ ਝਗੜੇ ਦੌਰਾਨ ਵਰਤੇ ਗਏ ਹਥਿਆਰ ਕਿਰਚਾਂ ਲੋਹਾ ਵੀ ਬ੍ਰਾਮਦ ਕੀਤਾ ਹੈ ਅਤੇ ਮਿਤੀ 30-11-2023 ਨੂੰ ਮੁਕੱਦਮਾ ਵਿੱਚ ਰਹਿੰਦਾ ਇੱਕ ਹੋਰ ਦੋਸ਼ੀ ਬਲਜੀਤ ਸਿੰਘ ਉਰਫ ਗੋਰਾ ਪੁੱਤਰ ਦਵਿੰਦਰ ਸਿੰਘ ਵਾਸੀ ਗਲੀ ਨੰਬਰ 04 ਮੁਹੱਲਾ ਸੁਭਾਸ਼ ਨਗਰ ਥਾਣਾ ਮਾਡਲ ਟਾਊਨ ਹੁਸ਼ਿਆਰਪੁਰ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹੈ। ਦੋਸ਼ੀਆ ਤੋਂ ਮੁੱਕਦਮਾ ਵਿੱਚ ਹੋਰ ਵੀ ਡੁੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਇਸ ਤੋ ਇਲਾਵਾ ਇਹਨਾਂ ਵਲੋ ਕੀਤੇ ਹੋਰ ਸੰਗੀਨ ਅਪਰਾਧਾਂ ਬਾਰੇ ਵੀ ਪਤਾ ਕੀਤਾ ਜਾ ਰਿਹਾ ਹੈ। ਮੁਕੱਦਮਾ ਵਿੱਚ ਬਾਕੀ ਰਹਿੰਦੇ 3 ਦੋਸ਼ੀਆ ਨੂੰ ਜਲਦੀ ਗ੍ਰਿਫਤਾਰ ਕੀਤਾ ਜਾਵੇਗਾ।

ਗ੍ਰਿਫਤਾਰ ਦੋਸ਼ੀ:- 

1. ਅੰਮ੍ਰਿਤ ਸਿੰਘ ਉਰਫ ਘੜਿਲ ਪੁੱਤਰ ਗੁਰਮੀਤ ਸਿੰਘ ਵਾਸੀ ਮਕਾਨ ਨੰਬਰ 279 ਗਲੀ ਨੰਬਰ  10 ਮੁਹੱਲਾ ਕਮਾਲਪੁਰ ਥਾਣਾ ਮਾਡਲ ਟਾਊਨ ਹੁਸ਼ਿਆਰਪੁਰ।

2. ਅਭਿਸ਼ੇਕ ਭੱਟੀ ਉਰਫ ਅਭੀ ਪੁੱਤਰ ਅਸ਼ੋਕ ਕੁਮਾਰ ਵਾਸੀ ਮਕਾਨ ਨੰਬਰ 435/1 ਗਲੀ ਨੰਬਰ 02 ਮੁਹੱਲਾ ਭਗਤ ਨਗਰ ਥਾਣਾ ਮਾਡਲ ਟਾਊਨ ਹੁਸ਼ਿਆਰਪੁਰ।

3. ਬਲਜੀਤ ਸਿੰਘ ਉਰਫ ਗੋਰਾ ਪੁੱਤਰ ਦਵਿੰਦਰ ਸਿੰਘ ਵਾਸੀ ਗਲੀ ਨੰਬਰ 04 ਮੁਹੱਲਾ ਸੁਭਾਸ਼ ਨਗਰ ਥਾਣਾ ਮਾਡਲ ਟਾਊਨ ਹੁਸ਼ਿਆਰਪੁਰ।

ਬ੍ਰਾਮਦਗੀ:-  ਇੱਕ ਖੰਡਾ ਲੋਹਾ ਅਤੇ ਦੋ ਕਿਰਚਾਂ ਲੋਹਾ

ਨੋਟ:- ਗ੍ਰਿਫਤਾਰ ਕੀਤੇ ਦੋਸ਼ੀ  ਅੰਮ੍ਰਿਤ ਸਿਘ ਉਰਫ ਘੜਿਲ ਪੁੱਤਰ ਗੁਰਮੀਤ ਸਿੰਘ ਵਾਸੀ ਮਕਾਨ ਨੰਬਰ 279 ਗਲੀ ਨੰਬਰ 10 ਮੁਹੱਲਾ ਕਮਾਲਪੁਰ ਥਾਣਾ ਮਾਡਲ ਟਾਊਨ ਹੁਸ਼ਿਆਰਪੁਰ ਦੇ ਖਿਲਾਫ ਪਹਿਲਾ ਦਰਜ ਹੋਏ ਮੁਕੱਦਮਿਆਂ ਦਾ ਵੇਰਵਾ:-

•     ਮੁੱਕਦਮਾ ਨੰਬਰ 219 ਮਿਤੀ 3-9-2022 ਅ:ਧ: 307,326,148,149 ਥਾਣਾ ਸਿਟੀ ਜਿਲਾ ਹੁਸ਼ਿਆਰਪੁਰ

•    ਮੁੱਕਦਮਾ ਨੰਬਰ 254 ਮਿਤੀ 1-10-2022 ਅ:ਧ: 452,406,427,148,149 ਭ:ਦ: ਥਾਣਾ

•     ਮੁੱਕਦਮਾ ਨੰਬਰ 347 ਮਿਤੀ 3-10-2023 ਅ:ਧ:302,307,341,323 ਭ:ਦ: 3/25,5/25 ਅਸਲਾ  ਐਕਟ ਥਾਣਾ ਸਦਰ ਬਾੜਮੇਰ ਰਾਜਸਥਾਨ

 2.  ਗ੍ਰਿਫਤਾਰ ਕੀਤੇ ਦੋਸ਼ੀ ਅਭਿਸ਼ੇਕ ਭੱਟੀ ਉਰਫ ਅਭੀ ਪੁੱਤਰ ਅਸ਼ੋਕ ਕੁਮਾਰ ਵਾਸੀ ਮਕਾਨ ਨੰਬਰ 435/1 ਗਲੀ ਨੰਬਰ 02 ਮੁਹੱਲਾ ਭਗਤ ਨਗਰ ਥਾਣਾ ਮਾਡਲ ਟਾਊਨ ਹੁਸ਼ਿਆਰਪੁਰ ਦੇ ਪਹਿਲਾ ਦਰਜ ਹੋਏ ਮੁਕੱਦਮਿਆਂ ਦਾ ਵੇਰਵਾ:-

•        ਮੁੱਕਦਮਾ ਨੰਬਰ 28 ਮਿਤੀ 01-03-2021 ਅ:ਧ: 21-61-85 ਐਨ ਡੀ ਪੀ ਐਸ ਐਕਟ ਥਾਣਾ ਮਾਡਲ ਟਾਊਨ ਹੁਸ਼ਿਆਰਪੁਰ

•        ਮੁੱਕਦਮਾ ਨੰਬਰ 16 ਮਿਤੀ 24-2-2022 ਅ:ਧ: 379 ਬੀ ਭ:ਦ: ਥਾਣਾ ਹਰਿਆਣਾ ਹੁਸ਼ਿਆਰਪੁਰ

•        ਮੁੱਕਦਮਾ ਨੰਬਰ 219 ਮਿਤੀ 3-9-2022 ਅ:ਧ: 307,326,148,149 ਥਾਣਾ ਸਿਟੀ ਜਿਲਾ ਹੁਸ਼ਿਆਰਪੁਰ

•        ਮੁੱਕਦਮਾ ਨੰਬਰ 347 ਮਿਤੀ 3-10-2023 ਅ:ਧ: 302,307,341,323 ਭ:ਦ: 3/25,5/25 ਅਸਲਾ ਐਕਟ ਥਾਣਾ ਸਦਰ ਬਾੜਮੇਰ ਰਾਜਸਥਾਨ

 

Tags: Crime News Punjab , Punjab Police , Police , Crime News , Hoshiarpur Police , Hoshiarpur

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD