Wednesday, 22 July 2026

 

 

ਖ਼ਾਸ ਖਬਰਾਂ ਵਾਤਾਵਰਣ ਸੁਰੱਖਿਆ ਨੂੰ ਬਣਾਓ ਜਨ ਅੰਦੋਲਨ : ਨਾਇਬ ਸਿੰਘ ਸੈਣੀ ਟ੍ਰੀਟੇਡ ਪਾਣੀ ਦਾ ਵਿਗਿਆਨਕ ਅਤੇ ਯੋਜਨਾਬੱਧ ਢੰਗ ਨਾਲ ਵਰਤੋ ਕੀਤੀ ਜਾਵੇ - ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੇਸ਼ ਦਾ ਨੌਜਵਾਨ ਅਤੇ ਕਿਸਾਨ ਸੜਕਾਂ 'ਤੇ ਹੈ, ਪਰ ਗੱਲਬਾਤ ਕਰਨ ਦੀ ਬਜਾਏ ਭਾਜਪਾ ਸਰਕਾਰ ਉਨ੍ਹਾਂ ਦੀ ਆਵਾਜ਼ ਨੂੰ ਦਬਾਉਣ ਲਈ ਤਾਕਤ ਦੀ ਵਰਤੋਂ ਕਰ ਰਹੀ ਹੈ : ਬਲਤੇਜ ਪੰਨੂ ਮੁੱਖ ਮੰਤਰੀ ਨਾਲ ਮਿਲੇ ਨੀਟ (ਗਰੈਜੂਏਟ)-2026 ਵਿੱਚ ਅਖਿਲ ਭਾਰਤੀ ਪੱਧਰ 'ਤੇ ਦੂਜਾ ਰੈਂਕ ਪ੍ਰਾਪਤ ਕਰਨ ਵਾਲੇ ਪੰਸ਼ੁਲ ਬੰਸਲ ਲੋਕਤੰਤਰ ਦੀ ਮਜ਼ਬੂਤੀ ਲਈ ਹਰ ਵਿਅਕਤੀ ਆਪਣੀ ਵੋਟ ਜ਼ਰੂਰ ਬਣਵਾਏ - ਮੁੱਖ ਮੰਤਰੀ ਨਾਇਬ ਸਿੰਘ ਸੈਣੀ ਮੁੱਖ ਚੋਣ ਅਧਿਕਾਰੀ ਨੇ ਕੀਤੀ ਵਿਸ਼ੇਸ਼ ਗਹਿਣ ਪੁਨਰ-ਨਿਰੀਖਣ 'ਤੇ ਸਮੀਖਿਆ ਮੀਟਿੰਗ ਪ੍ਰਧਾਨ ਮੰਤਰੀ ਮੋਦੀ ਨੇ ਮੈਨੂੰ ਵੇਖਦੇ ਹੀ ਪਛਾਣ ਲਿਆ, ਕਾਰਕੁਨਾਂ ਪ੍ਰਤੀ ਉਨ੍ਹਾਂ ਦਾ ਸਨੇਹ ਬੇਮਿਸਾਲ ਹੈ : ਵਿਨੀਤ ਜੋਸ਼ੀ ਨਾਬਾਰਡ ਨੇ ਬਦਲੀ ਹਰਿਆਣਾ ਦੇ ਗ੍ਰਾਮੀਣ ਆਂਚਲ ਦੀ ਤਸਵੀਰ ਹਰਿਆਣਾ ਦੇ ਸਿਵਲ ਏਵੀਏਸ਼ਨ ਮੰਤਰੀ ਸ੍ਰੀ ਵਿਪੁਲ ਗੋਇਲ ਦੀ ਅਗਵਾਈ ਹੇਠ ਐਚ.ਏ.ਡੀ.ਸੀ. ਦੀ 8ਵੀਂ ਬੋਰਡ ਮੀਟਿੰਗ ਸੰਪੰਨ ਆਈ.ਟੀ.ਆਈ. ਦੇ ਵਿਦਿਆਰਥੀਆਂ ਨੂੰ ਹੁਨਰਮੰਦ ਬਣਾ ਕੇ ਆਧੁਨਿਕ ਉਦਯੋਗਾਂ ਨਾਲ ਜੋੜਨਾ ਹੈ ਸਰਕਾਰ ਦਾ ਮੁੱਖ ਟੀਚਾ - ਰਾਜ ਮੰਤਰੀ ਗੌਰਵ ਗੌਤਮ ਡਾ. ਹਿਮਾਂਸ਼ੂ ਅਗਰਵਾਲ ਵੱਲੋਂ ਸੇਵਾ ਕੇਂਦਰ ਤੇ ਸਬ-ਰਜਿਸਟਰਾਰ ਦਫ਼ਤਰ ਦਾ ਅਚਨਚੇਤ ਨਿਰੀਖਣ ਮੈਗਾ ਰੁਜ਼ਗਾਰ ਮੇਲਾ ਨੌਜਵਾਨਾਂ ਲਈ ਰੁਜ਼ਗਾਰ ਦਾ ਸੁਨਹਿਰੀ ਮੌਕਾ: ਡਾ. ਹਿਮਾਂਸ਼ੂ ਅਗਰਵਾਲ ਜ਼ਿਲ੍ਹਾ ਪ੍ਰਸ਼ਾਸਨ ਨੇ ਆਜ਼ਾਦੀ ਦਿਹਾੜੇ ਸਮਾਗਮ ਦੀਆਂ ਤਿਆਰੀਆਂ ਵਿੱਢੀਆਂ ਸ਼ਾਹ ਦੇ ਇਸ਼ਾਰਿਆਂ 'ਤੇ ਨੱਚ ਰਹੇ ਹਨ ਮਾਨ: ਅਮਰਿੰਦਰ ਸਿੰਘ ਰਾਜਾ ਵੜਿੰਗ ਪ੍ਰਿਤਪਾਲ ਸਿੰਘ ਬੱਲੀਏਵਾਲ ਵੱਲੋਂ ਹਲਕਾ ਸਾਹਨੇਵਾਲ ਦੇ ਬੰਨ੍ਹਾਂ ਦੀ ਮੁਰੰਮਤ ਅਤੇ ਗੈਰਕਾਨੂੰਨੀ ਮਾਈਨਿੰਗ ਲਈ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਭੇਜਿਆ ਮੋਹਿੰਦਰ ਭਗਤ ਵੱਲੋਂ ਸਾਬਕਾ ਸੈਨਿਕਾਂ ਦੀ ਭਲਾਈ ਯਕੀਨੀ ਬਣਾਉਣ ਲਈ ਅਧਿਕਾਰੀਆਂ ਨਾਲ ਵਿਸ਼ੇਸ਼ ਸਮੀਖਿਆ ਮੀਟਿੰਗ ਹਰਭਜਨ ਸਿੰਘ ਈ.ਟੀ.ਓ. ਨੇ 4.55 ਕਰੋੜ ਰੁਪਏ ਦੀ ਲਾਗਤ ਨਾਲ ਕਾਲੇਕੇ–ਰਮਾਣਾ ਚੱਕ ਸੜਕ ਦੇ ਨਵੀਨੀਕਰਨ ਕਾਰਜ ਦਾ ਨੀਂਹ ਪੱਥਰ ਰੱਖਿਆ ਅਮਰਪਾਲ ਸਿੰਘ ਨੇ ਪਿੰਡ ਹਰਚੋਵਾਲ ਵਿਖੇ ਲੋਕ ਮਿਲਣੀ ਕਰਕੇ ਸੁਣੀਆਂ ਲੋਕਾਂ ਦੀਆਂ ਸਮੱਸਿਆਵਾਂ ਨਵਜੋਤ ਕੌਰ ਵੱਲੋਂ ਵਪਾਰੀਆਂ ਨੂੰ ਦਰਪੇਸ਼ ਔਕੜਾਂ ਦਾ ਸਥਾਈ ਹੱਲ ਕਰਨ ਦੇ ਆਦੇਸ਼ ਸਰਵਿੰਗ ਅਰਥ ਸੋਸਾਇਟੀ ਵੱਲੋਂ ਪ੍ਰਿੰਸੀਪਲ ਜਤਿੰਦਰ ਗੁਪਤਾ ਨੂੰ 40 ਸਾਲਾਂ ਦੀ ਅਧਿਆਪਕ ਸੇਵਾ ਲਈ ਸਨਮਾਨਿਤ ਕੀਤਾ ਗਿਆ ਸਹਾਇਕ ਕਮਿਸ਼ਨਰ ਅੰਕਿਤਾ ਕਾਂਸਲ ਵੱਲੋਂ ਮਾਈ ਭਾਰਤ ਦੀ ਜ਼ਿਲ੍ਹਾ ਸਲਾਹਕਾਰ ਕਮੇਟੀ ਦੀ ਮੀਟਿੰਗ ਦੀ ਪ੍ਰਧਾਨਗੀ

 

ਡਿਪਟੀ ਕਮਿਸ਼ਨਰ ਰੂਪਨਗਰ ਡਾ. ਪ੍ਰੀਤੀ ਯਾਦਵ ਨੇ ਖੇਡਾਂ ਵਤਨ ਪੰਜਾਬੀ ਦੀਆਂ-2 ਦੇ ਜੇਤੂ ਖਿਡਾਰੀਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ

DC Ropar, Preeti Yadav, Deputy Commissioner Ropar, Rupnagar, Ropar, Sports News, Khedan Watan Punjab Dia 2023, Khedan Watan Punjab Dia, Khedan Watan Punjab Diyan-2023, Khedan Watan Punjab Diyan

Web Admin

Web Admin

5 Dariya News

ਰੂਪਨਗਰ , 20 Oct 2023

Last updated on: Oct 20, 2023, 00:00 IST

ਡਿਪਟੀ ਕਮਿਸ਼ਨਰ ਰੂਪਨਗਰ ਡਾ. ਪ੍ਰੀਤੀ ਯਾਦਵ ਨੇ ਜੇਤੂ ਖਿਡਾਰੀਆਂ ਨੂੰ ਵੱਖ ਵੱਖ ਪੱਧਰ ਦੇ ਰੋਇੰਗ ਮੁਕਾਬਲਿਆਂ ਵਿੱਚ ਆਪਣੇ-ਆਪਣੇ ਜ਼ਿਲ੍ਹੇ ਦਾ ਨਾਮ ਰੌਸ਼ਨ ਕਰਨ ਲਈ ਲਈ ਸੁਭਕਾਮਨਾਵਾਂ ਵੀ ਦਿੱਤੀਆਂ। ਇਸ ਮੌਕੇ ਉਨ੍ਹਾਂ ਜੇਤੂ ਖਿਡਾਰੀਆਂ ਨੂੰ ਕਿਹਾ ਕਿ ਕੌਮੀਂ ਤੇ ਕੌਮਾਂਤਰੀ ਪੱਧਰੀ ਖੇਡਾਂ ਵਿੱਚ ਸ਼ਾਨਦਾਰ ਪ੍ਰਰਦਰਸ਼ਨ ਲਈ ਆਪਣੇ ਅਭਿਆਸ ਨੂੰ ਨਿਰੰਤਰ ਜਾਰੀ ਰੱਖਿਆ ਜਾਵੇ। ਇਸ ਮੌਕੇ ਜ਼ਿਲ੍ਹਾ ਖੇਡ ਅਫਸਰ ਰੁਪੇਸ਼ ਕੁਮਾਰ ਬੇਗੜਾ ਨੇ ਵੀ ਸਾਰੇ ਜੇਤੂ ਖਿਡਾਰੀਆਂ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਇਹ ਖੇਡ ਮੁਕਾਬਾਲੇ ਛੋਟੋ ਸ਼ਹਿਰਾਂ, ਪਿੰਡਾਂ ਤੇ ਕਸਬਿਆਂ ਦੇ ਨੌਜਵਾਨਾਂ ਨੂੰ ਆਪਣੀ ਪ੍ਰਤੀਭਾ ਸਾਬਤ ਕਰਨ ਲਈ ਇੱਕ ਚੰਗਾ ਪਲੇਟਫਾਰਮ ਹੈ। 

ਪਹਿਲਾਂ ਜਿਹੜੇ ਨੌਜਾਵਾਨਾਂ ਵਿੱਚ ਚੰਗਾ ਹੁਨਰ ਸੀ ਉਹ ਕਿਸੇ ਨਾ ਕਿਸੇ ਕਾਰਨ ਕਰਕੇ ਪਿੱਛੇ ਰਹਿ ਜਾਂਦੇ ਸਨ। ਪਰ ਪੰਜਾਬ ਸਰਕਾਰ ਦਾ ਇਹ ਉਪਰਾਲਾ ਉਨ੍ਹਾਂ ਲਈ ਕਿਸੇ ਵਰਦਾਨ ਤੋਂ ਘੱਟ ਨਹੀਂ ਹੈ। ਪੰਜਾਬ ਇੰਸਟਚਿਊਟ ਆਫ਼ ਸਪੋਰਟਸ ਦੇ ਕੋਚ ਗੁਰਜਿੰਦਰ ਸਿੰਘ ਚੀਮਾ ਦੀ ਅਗਵਾਈ ਵਿਚ ਵੱਖ-ਵੱਖ ਜ਼ਿਲ੍ਹਿਆਂ ਦੇ ਕੋਚ ਦੇ ਸਹਿਯੋਗ ਨਾਲ ਰੋਇੰਗ ਦੇ ਮੁਕਾਬਲੇ ਕਰਵਾਏ ਗਏ। ਉਨ੍ਹਾਂ ਵੱਲੋ ਪ੍ਰਾਪਤ ਜਾਣਕਾਰੀ ਅਨੁਸਾਰ ਰੋਇੰਗ ਇੱਕ ਤਰ੍ਹਾਂ ਦੀ ਕਿਸ਼ਤੀਆਂ ਦੀ ਦੌੜ ਵਾਲੀ ਖੇਡ ਹੈ। 

ਇਸ ਦੀ ਸ਼ੁਰੂਆਤ ਪੁਰਾਤਨ ਮਿਸਰ ਦੇ ਸਮੇਂ ਤੋਂ ਹੋਈ ਸੀ। ਇਹ ਪਾਣੀ ਵਿੱਚ ਚੱਪੂ ਦੀ ਸਹਾਇਤਾ ਨਾਲ ਬਹਿ ਰਹੀ ਇੱਕ ਕਿਸ਼ਤੀ (ਰੇਸਿੰਗ ਸ਼ੈੱਲ) `ਤੇ ਅਧਾਰਿਤ ਖੇਡ ਹੈ। ਚੱਪੂ ਨੂੰ ਪਾਣੀ ਦੇ ਉਲਟ ਚਲਾ ਕੇ ਇੱਕ ਕਿਸ਼ਤੀ ਨੂੰ ਚਲਾਉਣ ਵਾਸਤੇ ਇੱਕ ਬਲ ਤਿਆਰ ਕੀਤਾ ਜਾਂਦਾ ਹੈ। ਜ਼ਿਲ੍ਹਾ ਸਿੱਖਿਆ ਅਫਸਰ ਕਿਹਾ ਕਿ ਇਹ ਖੇਡ ਮਨੋਰੰਜਨ ਵਾਸਤੇ ਵੀ ਖੇਡੀ ਜਾ ਸਕਦੀ ਹੈ, ਜਿੱਥੇ ਕਿ ਧਿਆਨ ਰੋਇੰਗ ਦੀ ਤਕਨੀਕ ਸਿੱਖਣ `ਤੇ ਰਹਿੰਦਾ ਹੈ ਜਾਂ ਫਿਰ ਇਹ ਮੁਕਾਬਲੇ ਵਜੋਂ ਵੀ ਖੇਡੀ ਜਾਂਦੀ ਹੈ, ਜਿਸ ਵਿੱਚ ਖਿਡਾਰੀ ਇੱਕ-ਦੂਜੇ ਵਿਰੁੱਧ ਕਿਸ਼ਤੀਆਂ ਦੀ ਦੌੜ ਲਗਾਉਂਦੇ ਹਨ।

ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਹੋਏ ਓਵਰਆਲ ਇੰਚਾਰਜ ਭੀਮ ਰਾਓ ਨੇ ਦੱਸਿਆ ਕਿ ਅੱਜ ਪੇਅਰ ਅੰਡਰ 23 ਲੜਕੀਆਂ ਦੇ ਗਰੁੱਪ ਦੇ ਵਿੱਚ ਜੈਸਮੀਨ ਕੌਰ ਰੂਪਨਗਰ ਅਤੇ ਜਸ਼ਨਪ੍ਰੀਤ ਕੌਰ ਰੂਪਨਗਰ ਨੇ ਪਹਿਲਾ ਸਥਾਨ, ਸਿਮਰਨ ਕੌਰ ਮੋਹਾਲੀ ਅਤੇ ਰਾਜਵੀਰ ਕੌਰ ਮੋਹਾਲੀ ਨੇ ਦੂਸਰਾ ਸਥਾਨ ਆਰਤੀ ਪਠਾਨਕੋਟ ਅਤੇ ਸ਼ਬਨਮ ਪਠਾਨਕੋਟ ਨੇ ਤੀਸਰਾ ਸਥਾਨ ਹਾਸਿਲ ਕੀਤਾ। ਇਸ ਮੌਕੇ ਡਾਇਟ ਪ੍ਰਿੰ. ਮੋਨਿਕਾ ਬੰਸਲ, ਸ਼੍ਰੀਮਤੀ ਪੂਨਮ ਡੋਗਰਾ ਡਾਇਰੈਕਟਰ ਕੰਮ ਪ੍ਰਿੰਸੀਪਲ ਸੈਂਟ ਕਾਰਮਲ ਸਕੂਲ ਕਟਲੀ, ਸ੍ਰੀ ਐਸਕੇ ਗੌਤਮ ਪ੍ਰਿੰਸੀਪਲ ਸ੍ਰੀ ਗੁਰੂ ਰਾਮ ਰਾਏ ਪਬਲਿਕ ਸਕੂਲ ਕਟਲੀ, ਸ੍ਰੀ ਹਰਵਿੰਦਰ ਸਿੰਘ ਧਾਲੀਵਾਲ ਸੈਕਟਰੀ ਜ਼ਿਲ੍ਹਾ ਰੋਇੰਗ ਐਸੋਸੀਏਸ਼ਨ ਰੂਪਨਗਰ, ਸ਼੍ਰੀਮਤੀ ਕਮਲਾ ਦਿਆਲ, ਸ੍ਰੀ ਜਸਵੀਰ ਸਿੰਘ ਗਿੱਲ ਜਰਨਲ ਸਕੱਤਰ ਪੰਜਾਬ ਰੋਇੰਗ ਐਸੋਸੀਏਸ਼ਨ ਅਤੇ ਜ਼ਿਲ੍ਹਾ ਰੋਇੰਗ ਐਸੋਸੀਏਸ਼ਨ ਦੇ ਸੀਨੀਅਰ ਵਾਈਸ ਪ੍ਰਧਾਨ ਦਵਿੰਦਰ ਸਿੰਘ ਜਟਾਣ ਨੇ ਵੀ ਆਪਣੀ ਹਾਜ਼ਰੀ ਲਗਵਾਈ।

ਸਿੰਗਲ ਸਕਲ ਅੰਡਰ 23 ਲੜਕੀਆਂ ਦੇ ਗਰੁੱਪ ਦੇ ਵਿੱਚ ਅਮਨਦੀਪ ਕੌਰ ਰੂਪਨਗਰ ਨੇ ਪਹਿਲਾ ਸਥਾਨ, ਤਰਨਜੀਤ ਕੌਰ ਮੋਗਾ ਨੇ ਦੂਸਰਾ ਸਥਾਨ ਮਨਦੀਪ ਕੌਰ ਮੋਹਾਲੀ ਨੇ ਤੀਸਰਾ ਸਥਾਨ ਹਾਸਿਲ ਕੀਤਾ। ਕਾਕਲੈਸ 4 ਅੰਡਰ 23 ਲੜਕੀਆਂ ਦੇ ਗਰੁੱਪ ਦੇ ਵਿੱਚ ਜੈਸਮੀਨ ਕੌਰ ਰੂਪਨਗਰ, ਜਸ਼ਨਪ੍ਰੀਤ ਕੌਰ ਰੂਪਨਗਰ, ਸਿਮਰਨ ਕੌਰ ਰੂਪਨਗਰ ਅਤੇ ਰਾਜਵੀਰ ਕੌਰ ਨੇ ਪਹਿਲਾ ਸਥਾਨ, ਆਰਤੀ ਪਠਾਨਕੋਟ, ਮਨਜੀਤ ਕੌਰ ਪਠਾਨਕੋਟ, ਪਲਕ ਪਠਾਨਕੋਟ ਅਤੇ ਵਸਿੰਕਾ ਪਠਾਨਕੋਟ ਨੇ ਦੂਸਰਾ ਸਥਾਨ ਅਤੇ ਅਮਨਦੀਪ ਕੌਰ ਸ਼੍ਰੀ ਮੁਕਤਸਰ ਸਾਹਿਬ, ਚਰਨਪ੍ਰੀਤ ਕੌਰ ਸ਼੍ਰੀ ਮੁਕਤਸਰ ਸਾਹਿਬ, ਗੁਰਮੀਤ ਕੌਰ ਸ਼੍ਰੀ ਮੁਕਤਸਰ ਸਾਹਿਬ ਅਤੇ ਗਗਨਪ੍ਰੀਤ ਕੌਰ ਨੇ ਤੀਸਰਾ ਸਥਾਨ ਹਾਸਿਲ ਕੀਤਾ।

ਡਬਲ ਸਕੱਲ ਅੰਡਰ 23 ਲੜਕਿਆਂ ਦੇ ਗਰੁੱਪ ਦੇ ਵਿਚ ਹਰਵਿੰਦਰ ਸਿੰਘ ਚੀਮਾ ਰੂਪਨਗਰ ਅਤੇ ਪਿੰਥਵੀ ਸਿੰਘ ਚੀਮਾ ਨੇ ਪਹਿਲਾ ਸਥਾਨ, ਗੁਰਸੇਵਕ ਸਿੰਘ ਮੋਹਾਲੀ ਅਤੇ ਜਗਸੀਰ ਸਿੰਘ ਮੋਹਾਲੀ ਨੇ ਦੂਜਾ ਸਥਾਨ ਅਤੇ ਸਿਮਰਨਜੀਤ ਲੁਧਿਆਣਾ ਅਤੇ ਗੁਣਵੰਤ ਸਿੰਘ ਲੁਧਿਆਣਾ ਨੇ ਤੀਸਰਾ ਸਥਾਨ ਹਾਸਿਲ ਕੀਤਾ। ਪੇਅਰ ਇਵੈਂਟ ਵਿੱਚ ਅੰਡਰ 18 ਲੜਕੀਆਂ ਦੇ ਗਰੁੱਪ ਵਿੱਚ ਜੈਸਮੀਨ ਕੌਰ ਰੂਪਨਗਰ ਅਤੇ ਜਸ਼ਨਪ੍ਰੀਤ ਕੌਰ ਰੂਪਨਗਰ ਨੇ ਪਹਿਲਾ ਸਥਾਨ, ਨਵਨੀਤ ਕੌਰ ਮੋਹਾਲੀ ਅਤੇ ਮਨਦੀਪ ਕੌਰ ਮੋਹਾਲੀ ਨੇ ਦੂਸਰਾ ਸਥਾਨ ਅਤੇ ਹਰਮਨਦੀਪ ਕੌਰ ਅਤੇ ਅਸ਼ਨਦੀਪ ਕੌਰ ਮੋਗਾ ਨੇ ਤੀਸਰਾ ਸਥਾਨ ਹਾਸਲ ਕੀਤਾ।

ਡਬਲ ਸਕਲ ਅੰਦਰ 18 ਲੜਕੀਆਂ ਦੇ ਗਰੁੱਪ ਵਿੱਚ ਮਮਤਾ ਰਾਣੀ ਮੋਹਾਲੀ ਅਤੇ ਸਿਮਰਨਜੀਤ ਕੌਰ ਮੋਹਾਲੀ ਨੇ ਪਹਿਲਾ ਸਥਾਨ, ਜੈਮਨ ਰਾਣੀ ਰੂਪ ਨਗਰ ਅਤੇ ਗਗਨਪ੍ਰੀਤ ਕੌਰ ਰੂਪਨਗਰ ਨੇ ਦੂਸਰਾ ਸਥਾਨ ਅਤੇ ਰੈਕਸਦੀਪ ਕੌਰ ਮੋਗਾ ਅਤੇ ਮਨਦੀਪ ਕੌਰ ਮੋਗਾ ਨੇ ਤੀਸਰਾ ਸਥਾਨ ਹਾਸਿਲ ਕੀਤਾ। ਕਾਕਸਲੈਸ 4 ਅੰਦਰ 18 ਲੜਕੀਆਂ ਵਿੱਚ ਜਸ਼ਨਪ੍ਰੀਤ ਕੌਰ ਰੂਪਨਗਰ, ਜੈਸਮੀਨ ਕੌਰ ਰੂਪਨਗਰ, ਸਿਮਰਨ ਕੌਰ ਰੂਪਨਗਰ, ਸੁਖਨੂਰ ਕੌਰ ਰੂਪਨਗਰ ਨੇ ਪਹਿਲਾ ਸਥਾਨ, ਸਿਮਰਨਜੀਤ ਕੌਰ ਮੋਹਾਲੀ, ਨਵਨੀਤ ਕੌਰ ਮੋਹਾਲੀ, ਮਨਦੀਪ ਕੌਰ ਮੋਹਾਲੀ ਅਤੇ ਵਿਸ਼ਾਲੀ ਮੋਹਾਲੀ ਨੇ ਦੂਸਰਾ ਸਥਾਨ ਅਤੇ ਸਿਮਰਨ ਕੌਰ ਸ੍ਰੀ ਮੁਕਤਸਰ ਸਾਹਿਬ, ਗਗਨਦੀਪ ਕੌਰ ਸ੍ਰੀ ਮੁਕਤਸਰ ਸਾਹਿਬ, ਸੁਨੇਹਾ ਸ੍ਰੀ ਮੁਕਤਸਰ ਸਾਹਿਬ ਅਤੇ ਅਮਨਦੀਪ ਕੌਰ ਸ੍ਰੀ ਮੁਕਤਸਰ ਸਾਹਿਬ ਨੇ ਤੀਸਰਾ ਸਥਾਨ ਹਾਸਿਲ ਕੀਤਾ।

ਸਿੰਗਲਸ ਸਕਲ ਅੰਡਰ 18 ਲੜਕਿਆਂ ਦੇ ਵਰਗ ਵਿੱਚ ਪ੍ਰਿਥਵੀ ਸਿੰਘ ਚੀਮਾ ਨਵਾਂ ਸ਼ਹਿਰ ਨੇ ਪਹਿਲਾਂ ਸਥਾਨ, ਗੁਰਸੇਵਕ ਸਿੰਘ ਰੂਪਨਗਰ ਨੇ ਦੂਜਾ ਸਥਾਨ ਅਤੇ ਗਗਨਦੀਪ ਸਿੰਘ ਮੋਗਾ ਨੇ ਤੀਸਰਾ ਸਥਾਨ ਹਾਸਿਲ ਕੀਤਾ। ਡਬਲ ਸਕਲ ਅੰਡਰ 18 ਲੜਕਿਆਂ ਦੇ ਵਰਗ ਵਿੱਚ ਪ੍ਰਿਥਵੀ ਸਿੰਘ ਚੀਮਾ ਰੂਪਨਗਰ ਅਤੇ ਗੁਰਸੇਵਕ ਸਿੰਘ ਰੂਪ ਨਗਰ ਨੇ ਪਹਿਲਾ ਸਥਾਨ, ਮਨੀਸ਼ ਕੁਮਾਰ ਫਿਰੋਜਪੁਰ ਅਤੇ ਲਵਪ੍ਰੀਤ ਸਿੰਘ ਫਿਰੋਜ਼ਪੁਰ ਦੂਸਰਾ ਸਥਾਨ ਅਤੇ ਅਰਮਾਨ ਕੁਮਾਰ ਲੁਧਿਆਣਾ ਅਤੇ ਬ੍ਰਹਮਦੀਪ ਸਿੰਘ ਲੁਧਿਆਣਾ ਨੇ ਤੀਸਰਾ ਸਥਾਨ ਹਾਸਿਲ ਕੀਤਾ।

ਪੇਅਰ ਅੰਡਰ 18 ਲੜਕਿਆਂ ਦੇ ਵਰਗ ਵਿੱਚ ਅਰਮਾਨਦੀਪ ਸਿੰਘ ਰੂਪਨਗਰ ਗਗਨਦੀਪ ਸਿੰਘ ਰੂਪਨਗਰ ਨੇ ਪਹਿਲਾ ਸਥਾਨ, ਜਸ਼ਨਦੀਪ ਸਿੰਘ ਮੋਗਾ ਗੁਰਵੀਰ ਸਿੰਘ ਅਤੇ ਮੋਗਾ ਨੇ ਦੂਜਾ ਸਥਾਨ ਅਤੇ ਗੁਰਜੋਤ ਸਿੰਘ ਮੋਹਾਲੀ ਅਤੇ ਹਰਮਨਦੀਪ ਸਿੰਘ ਮੋਹਾਲੀ ਨੇ ਤੀਸਰਾ ਸਥਾਨ ਹਾਸਿਲ ਕੀਤਾ। ਕੋਕਸਕਲ 4 ਲੜਕਿਆਂ ਦੇ ਵਰਗ ਵਿੱਚ ਹਰਮਨਦੀਪ ਸਿੰਘ ਰੂਪਨਗਰ, ਗੁਰਜੋਤ ਸਿੰਘ ਰੂਪਨਗਰ, ਇਕਬਾਲ ਸਿੰਘ ਰੂਪਨਗਰ ਅਤੇ ਪ੍ਰਭਜੋਤ ਸਿੰਘ ਰੂਪਨਗਰ ਨੇ ਪਹਿਲਾ ਸਥਾਨ, ਜਰਮਨਦੀਪ ਸਿੰਘ ਮੋਹਾਲੀ, ਗਗਨਦੀਪ ਸਿੰਘ ਮੋਹਾਲੀ, ਅਰਮਾਨਦੀਪ ਸਿੰਘ ਮੋਹਾਲੀ ਅਤੇ ਹਰਸ਼ਪ੍ਰੀਤ ਸਿੰਘ ਮੋਹਾਲੀ ਨੇ ਦੂਸਰਾ ਸਥਾਨ ਅਤੇ ਜਸ਼ਨਦੀਪ ਸਿੰਘ ਮੋਗਾ, ਗੋਬਿੰਦ ਸ਼ਾਹ ਮੋਗਾ, ਗੁਰਵਿੰਦਰ ਸਿੰਘ ਮੋਗਾ ਅਤੇ ਗੁਰਵੀਰ ਸਿੰਘ ਮੱਲੀ ਮੋਗਾ ਨੇ ਤੀਸਰਾ ਸਥਾਨ ਹਾਸਲ ਕੀਤਾ। ਇਸ ਮੌਕੇ ਮਾਰਕੀਟ ਕਮੇਟੀ ਦੇ ਸੁਪਰਵਾਈਜ਼ਰ ਜਸਵਿੰਦਰ ਸਿੰਘ ਦੀ ਅਗਵਾਈ ਵਿੱਚ ਪਾਣੀ ਦੀ ਸੇਵਾ ਕੀਤੀ ਜਾ ਰਹੀ ਹੈ। ਟਾਈਮ ਕੀਪਰ ਦੀ ਭੂਮਿਕਾ ਗੁਰਮੀਤ ਕੌਰ ਸਹੇੜੀ ਸਰਬਜੀਤ ਕੌਰ ਬੂਰ ਮਾਜਰਾ ਅਮਨਦੀਪ ਸਿੰਘ ਟੰਗਰਾਲੀ ਅਤੇ ਦਵਿੰਦਰ ਸਿੰਘ ਧਨੌਲਾ ਵੱਲੋਂ ਬਾਖੂਬੀ ਨਿਭਾਈ ਗਈ। ਮੰਚ ਦਾ ਸੰਚਾਲਨ ਸ੍ਰੀ ਭੀਮ ਰਾਓ, ਸ੍ਰੀ ਕਰਨੈਲ ਸਿੰਘ, ਸ਼੍ਰੀਮਤੀ ਰਣਬੀਰ ਕੌਰ ਅਤੇ ਸ੍ਰੀਮਤੀ ਹਰਪ੍ਰੀਤ ਕੌਰ ਵੱਲੋਂ ਬਾਖੂਬੀ ਕੀਤਾ ਗਿਆ।

ਇਸ ਮੌਕੇ ਜ਼ਿਲ੍ਹਾ ਖੇਡ ਕੋਆਰਡੀਨੇਟਰ ਸ੍ਰੀਮਤੀ ਸ਼ਰਨਜੀਤ ਕੌਰ, ਲੈਕਚਰਾਰ ਬਲਜਿੰਦਰ ਸਿੰਘ, ਮੀਡੀਆ ਇੰਚਾਰਜ ਮਨਜਿੰਦਰ ਸਿੰਘ ਚੱਕਲ, ਸ਼੍ਰੀਮਤੀ ਰੁਚੀ ਸ਼ਰਮਾ, ਸ਼੍ਰੀਮਤੀ ਰਵਿੰਦਰ ਕੌਰ, ਸ੍ਰੀ ਅਮਨਦੀਪ ਸਿੰਘ ਢੰਗਰਾਲੀ ਸ੍ਰੀਮਤੀ ਸਰਬਜੀਤ ਕੌਰ ਬੂਰ ਮਾਜਰਾ, ਸ੍ਰੀ ਪੰਕਜ ਵਸ਼ਿਸ਼ਟ, ਸ੍ਰੀ ਗੁਰਪ੍ਰਤਾਪ ਸਿੰਘ, ਸ਼੍ਰੀ ਚਰਨਜੀਤ ਸਿੰਘ ਚੱਕਲ, ਸ੍ਰੀਮਤੀ ਗੁਰਪ੍ਰੀਤ ਕੌਰ, ਲੈਕ ਸ਼ੇਰ ਸਿੰਘ, ਸ੍ਰੀ ਵਿਜੇ ਕੁਮਾਰ, ਸ੍ਰੀਮਤੀ ਸ਼ੀਲ ਭਗਤ ਬੈਡਮਿੰਟਨ ਕੋਚ, ਸ਼੍ਰੀਮਤੀ ਵੰਦਨਾ ਬਹਾਰੀ ਬਾਸਕਿਟਬਾਲ ਕੋਚ, ਸ੍ਰੀਮਤੀ ਪ੍ਰਿਅੰਕਾ ਦੇਵੀ ਕਬੱਡੀ ਕੋਚ, ਸ੍ਰੀਮਤੀ ਭੁਪਿੰਦਰ ਕੌਰ, ਸ੍ਰੀ ਮਤੀ ਸਰਬਜੀਤ ਕੌਰ, ਸ੍ਰੀ ਰਵਿੰਦਰ ਪਾਲ ਸਿੰਘ, ਸ੍ਰੀ ਅਮਿਤ ਸ਼ਰਮਾ, ਸ਼੍ਰੀ ਵਿਕਾਸ ਰਣਦੇਵ, ਸ੍ਰੀ ਦਿਲਬਾਗ ਸਿੰਘ, ਸ੍ਰੀ ਹਰਜਿੰਦਰ ਸਿੰਘ, ਕੋਚ ਰਵਿੰਦਰ ਕੌਰ, ਕੋਚ ਅੰਮ੍ਰਿਤ ਪਾਲ ਸਿੰਘ, ਕੋਚ ਰਾਜਵੀਰ ਸਿੰਘ, ਬੋਟਮੈਨ ਅਮਰਜੀਤ ਸਿੰਘ, ਫਿਜੀਕਲ ਟਰੇਡਰ ਕੁਲਵਿੰਦਰ ਕੌਰ, ਅੰਤਰਰਾਸ਼ਟਰੀ ਖਿਡਾਰੀ ਪ੍ਰਿਤਪਾਲ ਸਿੰਘ ਸਮੇਤ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ, ਵੱਡੀ ਗਿਣਤੀ ਖਿਡਾਰੀ ਤੇ ਦਰਸ਼ਕ ਹਾਜ਼ਰ ਸਨ।

 

Tags: DC Ropar , Preeti Yadav , Deputy Commissioner Ropar , Rupnagar , Ropar , Sports News , Khedan Watan Punjab Dia 2023 , Khedan Watan Punjab Dia , Khedan Watan Punjab Diyan-2023 , Khedan Watan Punjab Diyan

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD