Wednesday, 22 July 2026

 

 

ਖ਼ਾਸ ਖਬਰਾਂ ਵਾਤਾਵਰਣ ਸੁਰੱਖਿਆ ਨੂੰ ਬਣਾਓ ਜਨ ਅੰਦੋਲਨ : ਨਾਇਬ ਸਿੰਘ ਸੈਣੀ ਟ੍ਰੀਟੇਡ ਪਾਣੀ ਦਾ ਵਿਗਿਆਨਕ ਅਤੇ ਯੋਜਨਾਬੱਧ ਢੰਗ ਨਾਲ ਵਰਤੋ ਕੀਤੀ ਜਾਵੇ - ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੇਸ਼ ਦਾ ਨੌਜਵਾਨ ਅਤੇ ਕਿਸਾਨ ਸੜਕਾਂ 'ਤੇ ਹੈ, ਪਰ ਗੱਲਬਾਤ ਕਰਨ ਦੀ ਬਜਾਏ ਭਾਜਪਾ ਸਰਕਾਰ ਉਨ੍ਹਾਂ ਦੀ ਆਵਾਜ਼ ਨੂੰ ਦਬਾਉਣ ਲਈ ਤਾਕਤ ਦੀ ਵਰਤੋਂ ਕਰ ਰਹੀ ਹੈ : ਬਲਤੇਜ ਪੰਨੂ ਮੁੱਖ ਮੰਤਰੀ ਨਾਲ ਮਿਲੇ ਨੀਟ (ਗਰੈਜੂਏਟ)-2026 ਵਿੱਚ ਅਖਿਲ ਭਾਰਤੀ ਪੱਧਰ 'ਤੇ ਦੂਜਾ ਰੈਂਕ ਪ੍ਰਾਪਤ ਕਰਨ ਵਾਲੇ ਪੰਸ਼ੁਲ ਬੰਸਲ ਲੋਕਤੰਤਰ ਦੀ ਮਜ਼ਬੂਤੀ ਲਈ ਹਰ ਵਿਅਕਤੀ ਆਪਣੀ ਵੋਟ ਜ਼ਰੂਰ ਬਣਵਾਏ - ਮੁੱਖ ਮੰਤਰੀ ਨਾਇਬ ਸਿੰਘ ਸੈਣੀ ਮੁੱਖ ਚੋਣ ਅਧਿਕਾਰੀ ਨੇ ਕੀਤੀ ਵਿਸ਼ੇਸ਼ ਗਹਿਣ ਪੁਨਰ-ਨਿਰੀਖਣ 'ਤੇ ਸਮੀਖਿਆ ਮੀਟਿੰਗ ਪ੍ਰਧਾਨ ਮੰਤਰੀ ਮੋਦੀ ਨੇ ਮੈਨੂੰ ਵੇਖਦੇ ਹੀ ਪਛਾਣ ਲਿਆ, ਕਾਰਕੁਨਾਂ ਪ੍ਰਤੀ ਉਨ੍ਹਾਂ ਦਾ ਸਨੇਹ ਬੇਮਿਸਾਲ ਹੈ : ਵਿਨੀਤ ਜੋਸ਼ੀ ਨਾਬਾਰਡ ਨੇ ਬਦਲੀ ਹਰਿਆਣਾ ਦੇ ਗ੍ਰਾਮੀਣ ਆਂਚਲ ਦੀ ਤਸਵੀਰ ਹਰਿਆਣਾ ਦੇ ਸਿਵਲ ਏਵੀਏਸ਼ਨ ਮੰਤਰੀ ਸ੍ਰੀ ਵਿਪੁਲ ਗੋਇਲ ਦੀ ਅਗਵਾਈ ਹੇਠ ਐਚ.ਏ.ਡੀ.ਸੀ. ਦੀ 8ਵੀਂ ਬੋਰਡ ਮੀਟਿੰਗ ਸੰਪੰਨ ਆਈ.ਟੀ.ਆਈ. ਦੇ ਵਿਦਿਆਰਥੀਆਂ ਨੂੰ ਹੁਨਰਮੰਦ ਬਣਾ ਕੇ ਆਧੁਨਿਕ ਉਦਯੋਗਾਂ ਨਾਲ ਜੋੜਨਾ ਹੈ ਸਰਕਾਰ ਦਾ ਮੁੱਖ ਟੀਚਾ - ਰਾਜ ਮੰਤਰੀ ਗੌਰਵ ਗੌਤਮ ਡਾ. ਹਿਮਾਂਸ਼ੂ ਅਗਰਵਾਲ ਵੱਲੋਂ ਸੇਵਾ ਕੇਂਦਰ ਤੇ ਸਬ-ਰਜਿਸਟਰਾਰ ਦਫ਼ਤਰ ਦਾ ਅਚਨਚੇਤ ਨਿਰੀਖਣ ਮੈਗਾ ਰੁਜ਼ਗਾਰ ਮੇਲਾ ਨੌਜਵਾਨਾਂ ਲਈ ਰੁਜ਼ਗਾਰ ਦਾ ਸੁਨਹਿਰੀ ਮੌਕਾ: ਡਾ. ਹਿਮਾਂਸ਼ੂ ਅਗਰਵਾਲ ਜ਼ਿਲ੍ਹਾ ਪ੍ਰਸ਼ਾਸਨ ਨੇ ਆਜ਼ਾਦੀ ਦਿਹਾੜੇ ਸਮਾਗਮ ਦੀਆਂ ਤਿਆਰੀਆਂ ਵਿੱਢੀਆਂ ਸ਼ਾਹ ਦੇ ਇਸ਼ਾਰਿਆਂ 'ਤੇ ਨੱਚ ਰਹੇ ਹਨ ਮਾਨ: ਅਮਰਿੰਦਰ ਸਿੰਘ ਰਾਜਾ ਵੜਿੰਗ ਪ੍ਰਿਤਪਾਲ ਸਿੰਘ ਬੱਲੀਏਵਾਲ ਵੱਲੋਂ ਹਲਕਾ ਸਾਹਨੇਵਾਲ ਦੇ ਬੰਨ੍ਹਾਂ ਦੀ ਮੁਰੰਮਤ ਅਤੇ ਗੈਰਕਾਨੂੰਨੀ ਮਾਈਨਿੰਗ ਲਈ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਭੇਜਿਆ ਮੋਹਿੰਦਰ ਭਗਤ ਵੱਲੋਂ ਸਾਬਕਾ ਸੈਨਿਕਾਂ ਦੀ ਭਲਾਈ ਯਕੀਨੀ ਬਣਾਉਣ ਲਈ ਅਧਿਕਾਰੀਆਂ ਨਾਲ ਵਿਸ਼ੇਸ਼ ਸਮੀਖਿਆ ਮੀਟਿੰਗ ਹਰਭਜਨ ਸਿੰਘ ਈ.ਟੀ.ਓ. ਨੇ 4.55 ਕਰੋੜ ਰੁਪਏ ਦੀ ਲਾਗਤ ਨਾਲ ਕਾਲੇਕੇ–ਰਮਾਣਾ ਚੱਕ ਸੜਕ ਦੇ ਨਵੀਨੀਕਰਨ ਕਾਰਜ ਦਾ ਨੀਂਹ ਪੱਥਰ ਰੱਖਿਆ ਅਮਰਪਾਲ ਸਿੰਘ ਨੇ ਪਿੰਡ ਹਰਚੋਵਾਲ ਵਿਖੇ ਲੋਕ ਮਿਲਣੀ ਕਰਕੇ ਸੁਣੀਆਂ ਲੋਕਾਂ ਦੀਆਂ ਸਮੱਸਿਆਵਾਂ ਨਵਜੋਤ ਕੌਰ ਵੱਲੋਂ ਵਪਾਰੀਆਂ ਨੂੰ ਦਰਪੇਸ਼ ਔਕੜਾਂ ਦਾ ਸਥਾਈ ਹੱਲ ਕਰਨ ਦੇ ਆਦੇਸ਼ ਸਰਵਿੰਗ ਅਰਥ ਸੋਸਾਇਟੀ ਵੱਲੋਂ ਪ੍ਰਿੰਸੀਪਲ ਜਤਿੰਦਰ ਗੁਪਤਾ ਨੂੰ 40 ਸਾਲਾਂ ਦੀ ਅਧਿਆਪਕ ਸੇਵਾ ਲਈ ਸਨਮਾਨਿਤ ਕੀਤਾ ਗਿਆ ਸਹਾਇਕ ਕਮਿਸ਼ਨਰ ਅੰਕਿਤਾ ਕਾਂਸਲ ਵੱਲੋਂ ਮਾਈ ਭਾਰਤ ਦੀ ਜ਼ਿਲ੍ਹਾ ਸਲਾਹਕਾਰ ਕਮੇਟੀ ਦੀ ਮੀਟਿੰਗ ਦੀ ਪ੍ਰਧਾਨਗੀ

 

ਪੰਜਾਬ ਦਾ ਓਬੀਸੀ ਸਮਾਜ ਇੱਕਜੁੱਟ ਹੋ ਜਾਓ, ਅਗਲੀ ਵਾਰ ਸਰਕਾਰ ਭਾਜਪਾ ਦੀ ਹੋਵੇਗੀ - ਨਾਇਬ ਸਿੰਘ ਸੈਣੀ

ਕਿਹਾ, ਭਗਵੰਤ ਮਾਨ ਦੱਸਣ, ਜਨਤਾ ਨਾਲ ਕੀਤੇ ਕਿੰਨ੍ਹੇ ਵਾਅਦੇ ਪੂਰੇ ਕੀਤੇ

Nayab Singh Saini, Haryana, Chief Minister of Haryana, BJP Haryana, Haryana News, Latest Haryana News, Rupnagar

Web Admin

Web Admin

5 Dariya News

ਚੰਡੀਗੜ੍ਹ , 03 May 2026

Last updated on: May 04, 2026, 10:53 IST

ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਪੰਜਾਬ ਦੇ ਓਬੀਸੀ ਸਮਾਜ ਨੂੰ ਅਪੀਲ ਕੀਤੀ ਕਿ ਉਹ ਇਕਜੁੱਟ ਹੋ ਜਾਣ ਤਾਂ ਅਗਲੇ ਵਿਧਾਨਸਭਾ ਚੋਣ ਦੌਰਾਨ ਭਾਜਪਾ ਦੀ ਸਰਕਾਰ ਬਨਣ ਤੋਂ ਕੋਈ ਨਹੀਂ ਰੋਕ ਸਕਦਾ। ਭਾਜਪਾ ਦੀ ਸਰਕਾਰ ਸੱਭ ਨੂੰ ਨਾਲ ਲੈ ਕੇ ਚਲਦੀ ਹੈ, ਉਸ ਵਿੱਚ ਸਾਰੇ ਵਰਗਾਂ ਨੂੰ ਬਰਾਬਰ ਪ੍ਰਤੀਨਿਧੀਤਵ ਦਿੱਤਾ ਜਾਂਦਾ ਹੈ।ਸ੍ਰੀ ਸੈਣੀ ਅੱਜ ਪੰਜਾਬ ਦੇ ਰੂਪਨਗਰ ਵਿੱਚ ਓਬੀਸੀ ਸਮਾਜ ਦੇ ਸਮੇਲਨ ਨੂੰ ਸੰਬੋਧਿਤ ਕਰ ਰਹੇ ਸਨ।

ਉਨ੍ਹਾਂ ਨੇ ਪੰਜਾਬ ਦੇ ਮੁੱਖ ਮੰਤਰੀ ਸ੍ਰੀ ਭਗਵੰਤ ਸਿੰਘ ਮਾਨ ਵੱਲੋਂ ਦੋ ਦਿਨ ਪਹਿਲਾਂ ਮਜਦੂਰ ਦਿਵਸ ਮੌਕੇ 'ਤੇ ਬੁਲਾਏ ਗਏ ਵਿਧਾਨਸਭਾ ਦੇ ਵਿਸ਼ੇਸ਼ ਸੈਸ਼ਨ 'ਤੇ ਸੁਆਲ ਚੁੱਕਦੇ ਹੋਏ ਕਿਹਾ ਕਿ ਉਨ੍ਹਾਂ ਨੇ ਮਜਦੂਰ ਦਿਵਸ 'ਤੇ ਮਜਦੂਰਾਂ ਦਾ ਮਜਾਕ ਉਡਾਇਆ ਹੈ ਜੋ ਕਿ ਉਨ੍ਹਾਂ ਦੀ ਗਰੀਬ ਵਿਰੋਧੀ ਮਾਨਸਿਕਤਾ ਨੂੰ ਦਰਸ਼ਾਉਂਦਾ ਹੈ। ਲੋਕਤੰਤਰ ਦਾ ਮੰਦਿਰ ਕਹੇ ਜਾਣ ਵਾਲੇ ਵਿਧਾਨਸਭਾਂ ਵਿੱਓ ਸ੍ਰੀ ਭਗਵੰਤ ਸਿੰਘ ਮਾਨ ਦੇ ਵਿਵਹਾਰ ਦੀ ਨਿੰਦਾ ਕੀਤੀ। 

ਉਨ੍ਹਾਂ ਨੇ ਕਿਹਾ ਕਿ ਪੰਜਾਬ ਦੀ ਜਨਤਾ ਨੇ ਪਿਛਲੇ ਚੋਣ ਵਿੱਚ ਆਮ ਆਦਮੀ ਪਾਰਟੀ ਨੂੰ ਭਾਰੀ ਬਹੁਮਤ ਦੇ ਕੇ ਜੋ ਭਰੋਸਾ ਜਤਾਇਆ ਸੀ, ਸਰਕਾਰ ਦੇ ਕਾਰਨਾਮੇ ਦੇਖ ਕੇ ਅੱਜ ਉਹੀ ਜਨਤਾ ਆਪਣੇ ਆਪਨੂੰ ਠੱਗਿਆ ਹੋੋਇਆ ਮਹਿਸੂਸ ਕਰ ਰਹੀ ਹੈ।ਵਿਧਾਨਸਭਾ ਵਿੱਚ ਲਿਆਏ ਗਏ ਵਿਸ਼ਵਾਸ ਪ੍ਰਸਤਾਵ 'ਤੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਉਸ ਦਿਨ ਪੰਜਾਬ ਦੇ ਮੁੱਖ ਮੰਤਰੀ ਨੂੰ ਇਹ ਵੀ ਦੱਸਣਾ ਚਾਹੀਦਾ ਸੀ ਕਿ ਆਮ ਆਦਮੀ ਪਾਰਟੀ ਨੇ ਬੀਤੇ ਚੋਣ ਵਿੱਚ ਕੀਤੇ ਗਏ ਕਿੰਨ੍ਹੇ ਵਾਅਦਿਆਂ ਨੂੰ ਪੂਰਾ ਕੀਤਾ ਹੈ।

ਨਾਇਬ ਸਿੰਘ ਸੈਣੀ ਨੇ ਓਬੀਸੀ ਸਮੇਲਨ ਵਿੱਚ ਆਈ ਭਾਰੀ ਭੀੜ ਵੱਲ ਮੁਖਾਤਿਬ ਹੁੰਦੇ ਹੋਏ ਕਿਹਾ ਕਿ ਇਹ ਸਮੇਲਨ ਸਮਾਜਿਕ ਚੇਤਨਾ ਦਾ ਇੱਕ ਵਿਰਾਟ ਸੰਗਮ ਹੈ। ਇੰਨ੍ਹੀ ਵੱਡੀ ਗਿਣਤੀ ਵਿੱਚ ਇਸ ਸਮਾਜ ਦਾ ਇੱਥੇ ਇਕੱਠਾ ਹੋਣਾ ਇਸ ਗੱਲ ਦਾ ਸੰਕੇਤ ਹੈ ਕਿ ਓਬੀਸੀ ਸਮਾਜ ਹੁਣ ਆਪਣੇ ਅਧਿਕਾਰਾਂ, ਆਪਣੇ ਸਨਮਾਨ ਅਤੇ ਆਪਣੇ ਭਵਿੱਖ ਨੂੰ ਲੈ ਕੇ ਜਾਗਰੁਕ ਅਤੇ ਸੰਗਠਤ ਹੋ ਚੁੱਕਾ ਹੈ। ਇਹ ਊਰਜਾ, ਇਹ ਉਤਸਾਹ ਅਤੇ ਇਹ ਏਕਤਾ ਆਉਣ ਵਾਲੇ ਸਮੇਂ ਵਿੱਚ ਇੱਕ ਨਵੇਂ ਸਮਾਜਿਕ ਅਤੇ ਰਾਜਨੀਤਿਕ ਬਦਲਾਅ ਦੀ ਨੀਂਹ ਰੱਖੇਗੀ।

ਉਨ੍ਹਾਂ ਨੇ ਓਬੀਸੀ ਸਮਾਜ ਦੇ ਇਤਿਹਾਸ ਨੂੰ ਗੌਰਵਸ਼ਾਲੀ ਦੱਸਦੇ ਹੋਏ ਕਿਹਾ ਕਿ ਇਸ ਸਮਾਜ ਨੇ ਅਨੇਕ ਮਹਾਪੁਰਸ਼ ਦਿੱਤੇ ਹਨ ਜਿਨ੍ਹਾਂ ਦਾ ਰਾਸ਼ਟਰ ਨਿਰਮਾਣ ਅਤੇ ਵਿਕਾਸ ਵਿੱਚ ਮਹਾਨ ਯੋਗਦਾਨ ਰਿਹਾ ਹੈ। ਪਰ, ਦੁੱਖ ਦੀ ਗੱਲ ਹੈ ਕਿ ਲੰਬੇ ਸਮੇਂ ਤੱਕ ਇਸ ਸਮਾਜ ਨੂੰ ਪੰਜਾਬ ਵਿੱਚ ਇਹ ਸਨਮਾਨ ਅਤੇ ਮੌਕਾ ਨਹੀਂ ਮਿਲਿਆ, ਜਿਸ ਦਾ ਇਹ ਵਾਸਤਵਿਕ ਹੱਕਦਾਰ ਸੀ। ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਅੱਗੇ ਕਿਹਾ ਕਿ ਜਦੋਂ ਤੋਂ ਦੇਸ਼ ਦੀ ਬਾਗਡੋਰ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੇ ਹੱਥਾਂ ਵਿੱਚ ਆਈ ਹੈ। 

ਉਦੋਂ ਤੋਂ ਸਮਾਜਿਕ ਨਿਆਂ ਨੂੰ ਸਿਰਫ ਨਾਰੇ ਵਜੋ ਨਹੀਂ, ਸਗੋ ਨੀਤੀ ਅਤੇ ਨੀਅਤ ਦੋਨਾਂ ਵਜੋ ਲਾਗੂ ਕੀਤਾ ਗਿਆ ਹੈ। ਪ੍ਰਧਾਨ ਮੰਤਰੀ ਸਵੈ ਓਬੀਸੀ ਸਮਾਜ ਤੋਂ ਹਨ। ਉਨ੍ਹਾਂ ਨੇ ਹਮੇਸ਼ਾ ਸਮਾਜ ਦੇ ਵਾਂਝੇ, ਪਿਛੜੇ ਅਤੇ ਗਰੀਬ ਵਰਗਾਂ ਨੂੰ ਮੁੱਖਧਾਰਾ ਵਿੱਚ ਲਿਆਉਣ ਦਾ ਕੰਮ ਕੀਤਾ ਹੈ। ਉਨ੍ਹਾਂ ਨੇ ਉਦਾਹਰਣ ਦੇ ਕੇ ਦਸਿਆ ਕਿ ਭਾਰਤੀ ਜਨਤਾ ਪਾਰਟੀ ਨੇ ਓਬੀਸੀ ਸਮਾਜ ਨੂੰ ਸਿਰਫ ਇੱਕ ਵੋਟ ਬੈਂਕ ਵਜੋ ਨਹੀਂ ਦੇਖਿਆ, ਉਸ ਨੂੰ ਅਗਵਾਈ ਦਾ ਮੌਕਾ ਦੇ ਕੇ ਮਜਬੂਤ ਬਣਾਇਆ ਹੈ। ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਦੀ ਅਗਵਾਈ ਹੇਠ ਉਨ੍ਹਾਂ ਦੇ ਕੈਬਨਿਟ ਵਿੱਓ 27 ਓਬੀਸੀ ਮੰਤਰੀ ਹਨ। ਅੱਜ ਦੇਸ਼ ਦੇ ਭਾਜਪਾ ਸ਼ਾਸਿਤ 5 ਸੂਬਿਆਂ ਵਿੱਚ ਓਬੀਸੀ ਸਮਾਜ ਦੇ ਮੁੱਖ ਮੰਤਰੀ ਹਨ। ਇਹ ਪੂਰੇ ਓਬੀਸੀ ਸਮਾਜ ਦੇ ਗੌਰਵ ਅਤੇ ਸਨਮਾਨ ਦਾ ਪ੍ਰਤੀਕ ਹੈ।

ਨਾਇਬ ਸਿੰਘ ਸੈਣੀ ਨੇ ਦਸਿਆ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੀ ਅਗਵਾਈ ਵਿੱਚ ਓਬੀਸੀ ਆਯੋਗ ਨੂੰ ਸੰਵੈਧਾਨਿਕ ਦਰਜਾ ਦਿੱਤਾ ਗਿਆ, ਇਹ ਇੱਕ ਇਤਿਹਾਸਕ ਕਦਮ ਸੀ, ਜਿਸ ਨੇ ਇਸ ਸਮਾਜ ਨੂੰ ਅਧਿਕਾਰਾਂ ਦੀ ਨਵੀਂ ਸ਼ਕਤੀ ਪ੍ਰਦਾਨ ਕੀਤੀ। ਮੈਡੀਕਲ ਅਤੇ ਉੱਚ ਸਿਖਿਆ ਵਿੱਚ ਓਬੀਸੀ ਵਰਗ ਨੂੰ 27 ਫੀਸਦੀ ਰਾਖਵਾਂ ਦੇ ਕੇ ਸਿਖਿਆ ਦੇ ਦਰਵਾਜੇ ਹੋਰ ਵੱਧ ਖੋਲੇ ਗਏ। ਅੱਜ ਦੇਸ਼ ਦੇ ਯੂਨੀਵਰਸਿਟੀਆਂ, ਇੰਜੀਨੀਅਰਿੰਗ ਅਤੇ ਮੈਡੀਕਲ ਅਦਾਰਿਆਂ ਵਿੱਚ ਓਬੀਸੀ ਵਰਗ ਦੇ ਨੌਜੁਆਨਾਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ।

ਉਨ੍ਹਾਂ ਨੇ ਓਬੀਸੀ ਸਮਾਜ ਤੋਂ ਇੱਕਜੁੱਟ ਹੋ ਕੇ ਭਾਰਤੀ ਜਨਤਾ ਪਾਰਟੀ ਨਾਲ ਜੁੜਨ ਦੀ ਅਪੀਲ ਕੀਤੀ ਅਤੇ ਕਿਹਾ ਕਿ ਤੁਸੀਂ ਸਾਰੇ ਮਿਲ ਕੇ ਪਾਰਟੀ ਨੂੰ ਪੰਜਾਬ ਵਿੱਚ ਮਜਬੂਤ ਬਨਾਉਣ। ਆਉਣ ਵਾਲੇ ਚੋਣ ਨੂੰ ਧਿਆਨ ਵਿੱਚ ਰੱਖਣ ਅਤੇ ਹੁਣ ਤੋਂ ਘਰ-ਘਰ ਭਾਜਪਾ ਦੀ ਅਲੱਖ ਜਗਾਉਣ। ਉਨ੍ਹਾਂ ਨੇ ਪੰਜਾਬ ਦੀ ਮੌਜੂਦਾ ਸਰਕਾਰ 'ਤੇ ਓਬੀਸੀ ਸਮਾਜ ਦੇ ਨਾਲ ਅਨਿਆਂ ਕਰਨ ਦਾ ਦੋਸ਼ ਲਗਾਉਂਦੇ ਹੋਏ ਕਿਹਾ ਕਿ ਸਾਨੂੰ ਮਿਲ ਕੇ ਇਸ ਅਨਿਆਂ ਦੇ ਖਿਲਾਫ ਆਵਾਜ਼ ਚੁੱਕਣੀ ਹੋਵੇਗੀ ਤਾਂਹੀ ਗਰੀਬ ਅਤੇ ਪਿਛੜਾ ਵਰਗ ਨੂੰ ਉਸ ਦਾ ਹੱਕ ਮਿਲੇਗਾ।

ਇਸ ਮੌਕੇ 'ਤੇ ਰਾਜਸਭਾ ਸਾਂਸਦ ਸਰਦਾਰ ਸਤਨਾਮ ਸਿੰਘ ਸੰਧੂ, ਪੰਜਾਬ ਭਾਜਪਾ ਦੇ ਕਾਰਜਕਾਰੀ ਸੂਬਾ ਪ੍ਰਧਾਨ ਸ੍ਰੀ ਅਸ਼ਵਿਨੀ ਸ਼ਰਮਾ, ਭਾਜਪਾ ਸੰਸਦੀ ਬੋਰਡ ਦੇ ਮੈਂਬਰ ਸਰਦਾਰ ਇਕਬਾਲ ਸਿੰਘ ਲਾਲਪੁਰਾ, ਭਾਜਪਾ ਨੇਤਾ ਸ੍ਰੀ ਅਨੀਸ ਸਿਡਾਨਾ, ਸ੍ਰੀ ਅਜੈ ਵੀਰ ਸਿੰਘ, ਸ੍ਰੀ ਪਰਵਿੰਦਰ ਸਿੰਘ ਬਰਾੜ, ਸ੍ਰੀ ਦਰਸ਼ਨ ਸਿੰਘ ਸੈਣੀ ਸਮੇਤ ਅਨੇਕ ਸੀਨੀਅਰ ਨੇਤਾ ਮੌਜੂਦਾ ਸਨ।

 

Tags: Nayab Singh Saini , Haryana , Chief Minister of Haryana , BJP Haryana , Haryana News , Latest Haryana News , Rupnagar

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD