Friday, 10 May 2024

 

 

ਖ਼ਾਸ ਖਬਰਾਂ ਨਾਮਜਦਗੀਆਂ ਭਰਨ ਦੇ ਚੌਥੇ ਦਿਨ 06 ਉਮੀਦਵਾਰਾਂ ਨੇ ਜ਼ਿਲ੍ਹਾ ਚੋਣ ਅਫਸਰ ਕੋਲ ਭਰੇ ਆਪਣੇ ਕਾਗਜ ਚੌਥੇ ਦਿਨ ਚਾਰ ਉਮੀਦਾਵਾਰਾਂ ਨੇ ਭਰੇ ਨਾਮਜ਼ਦਗੀ ਪੱਤਰ: ਰਾਜੇਸ਼ ਧੀਮਾਨ ਅੱਜ ਫ਼ਰੀਦਕੋਟ ਹਲਕੇ ਲਈ 8 ਨਾਮਜ਼ਦਗੀ ਪੱਤਰ ਹੋਏ ਦਾਖ਼ਲ- ਵਿਨੀਤ ਕੁਮਾਰ ਨਾਮਜ਼ਦਗੀਆਂ ਦੇ ਚੌਥੇ ਦਿਨ 4 ਉਮੀਦਵਾਰਾਂ ਤੇ 2 ਕਵਰਿੰਗ ਉਮੀਦਵਾਰਾਂ ਵੱਲੋਂ ਕੀਤੇ ਗਏ ਨਾਮਜ਼ਦਗੀ ਪੱਤਰ ਦਾਖ਼ਲ ਐਨ ਕੇ ਸ਼ਰਮਾ ਵੱਲੋਂ ਪਟਿਆਲਾ ’ਚ ਵਿਸ਼ਾਲ ਰੈਲੀ ਨਾਲ ਸ਼ਕਤੀ ਪ੍ਰਦਰਸ਼ਨ ਟਰੈਕਟਰ ’ਤੇ ਸਵਾਰ ਹੋ ਕੇ ਨਾਮਜ਼ਦਗੀ ਪੱਤਰ ਭਰਨ ਪੁੱਜੇ ਐਨ ਕੇ ਸ਼ਰਮਾ ਦੇਸ਼ ਵਿੱਚ ਲੋਕ ਰਾਜ ਦੀ ਬਹਾਲੀ ਲਈ ਕਾਂਗਰਸ ਲਿਆਓ - ਗੁਰਜੀਤ ਔਜਲਾ 14 ਪਰਿਵਾਰਾਂ ਨੇ ਮਿਲਾਇਆ ਕਾਂਗਰਸ ਨਾਲ ਹੱਥ, 'ਆਪ' ਨੂੰ ਕਿਹਾ ਅਲਵਿਦਾ ਸੀਪੀਆਈ ਐਮ.ਐਲ. (ਲਿਬਰੇਸ਼ਨ) ਵੱਲੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਗੁਰਜੀਤ ਔਜਲਾ ਦੀ ਹਮਾਇਤ ਦਾ ਐਲਾਨ ਪੰਜਾਬ ਪੁਲਿਸ ਨੇ 48 ਘੰਟਿਆਂ ਅੰਦਰ ਸੁਲਝਾਈ ਬਾਊਂਸਰ ਹੱਤਿਆ ਕਾਂਡ ਦੀ ਗੁੱਥੀ; ਲੱਕੀ ਪਟਿਆਲ ਗੈਂਗ ਦੇ ਦੋ ਸ਼ੂਟਰ ਸੰਖੇਪ ਮੁਕਾਬਲੇ ਉਪਰੰਤ ਕਾਬੂ ਲੋਕ ਸਭਾ ਹਲਕਾ ਫ਼ਤਹਿਗੜ੍ਹ ਸਾਹਿਬ ਤੋਂ ਨਾਮਜ਼ਦਗੀਆਂ ਭਰਨ ਦੇ ਤੀਜੇ ਦਿਨ ਇੱਕ ਉਮੀਦਵਾਰ ਨੇ ਭਰੇ ਕਾਗਜ਼ ਵੋਟ ਫ਼ੀਸਦੀ ਵਧਾਉਣ ਲਈ ਅਨੋਖਾ ਉਪਰਾਲਾ- "ਆਪਣੀ ਵੋਟ ਪਾਓ, ਘਰ ਲਿਜਾਓ ਖਾਸ ਤੋਹਫਾ" ਡਿਪਟੀ ਕਮਿਸ਼ਨਰ ਪਰਮਵੀਰ ਸਿੰਘ ਨੇ ਜ਼ਿਲ੍ਹਾ ਹੈਲਥ ਸੁਸਾਇਟੀ ਦੀ ਮੀਟਿੰਗ ਕਰਦਿਆਂ ਸਿਹਤ ਪ੍ਰੋਗਰਾਮਾਂ ਦਾ ਜਾਇਜ਼ਾ ਲਿਆ ਇਲੈਕਟ੍ਰਾਨਿਕ ਅਤੇ ਸੋਸ਼ਲ ਮੀਡੀਆ 'ਤੇ ਚੋਣ ਮੁਹਿੰਮ ਦੇ ਇਸ਼ਤਿਹਾਰ ਨੂੰ ਪ੍ਰਸਾਰਿਤ ਕਰਨ ਲਈ ਪ੍ਰੀ-ਸਰਟੀਫਿਕੇਸ਼ਨ ਹੋਣਾ ਲਾਜ਼ਮੀ- ਖਰਚਾ ਨਿਗਰਾਨ ਸ਼ਿਲਪੀ ਸਿਨਹਾ ਡਾ.ਓਬਰਾਏ ਦੇ ਯਤਨਾਂ ਸਦਕਾ ਤਰਨਤਾਰਨ ਜ਼ਿਲ੍ਹੇ ਦੇ ਨੌਜਵਾਨ ਦਾ ਮ੍ਰਿਤਕ ਸਰੀਰ ਭਾਰਤ ਪਹੁੰਚਿਆ ਭੀਖ ਨਹੀਂ ਪੜਾਈ ਮੰਗੋ: ਸੰਜੀਵ ਕੁਮਾਰ, ਐਸ.ਡੀ.ਐਮ.ਮਲੋਟ ਚੰਡੀਗੜ੍ਹ 'ਚ ਵੀ ਹੋਈ ਆਮ ਆਦਮੀ ਪਾਰਟੀ ਮਜ਼ਬੂਤ, ਅਕਾਲੀ ਦਲ ਬਾਦਲ ਨੂੰ ਵੱਡਾ ਝਟਕਾ! ਸਨੌਰ ਹਲਕੇ ਵਿੱਚ ਪ੍ਰਨੀਤ ਕੌਰ ਦੇ ਹੱਕ 'ਚ ਭਾਰੀ ਇਕੱਠ ਭਗਵੰਤ ਮਾਨ ਨੇ ਲੁਧਿਆਣਾ ਤੋਂ ਲੋਕ ਸਭਾ ਉਮੀਦਵਾਰ ਅਸ਼ੋਕ ਪਰਾਸ਼ਰ ਪੱਪੀ ਲਈ ਜਗਰਾਉਂ ਵਿਖੇ ਕੀਤਾ ਚੋਣ ਪ੍ਰਚਾਰ ਦੇਸ਼ ਚ ਭਾਜਪਾ ਦੀ ਅਜਿਹੀ ਸਰਕਾਰ- ਜੋ ਕਰ ਰਹੀ ਹੈ ਪੱਕੀਆਂ ਨੌਕਰੀਆਂ ਨੂੰ ਕੱਚੇ : ਵਰੁਣ ਚੌਧਰੀ ਭਗਵੰਤ ਮਾਨ ਨੇ ਸ਼ਾਹਕੋਟ 'ਚ ਜਲੰਧਰ ਦੇ ਉਮੀਦਵਾਰ ਪਵਨ ਕੁਮਾਰ ਟੀਨੂੰ ਲਈ ਕੀਤਾ ਚੋਣ ਪ੍ਰਚਾਰ, ਕਿਹਾ ਧੋਖੇਬਾਜ਼ਾਂ ਨੂੰ ਜਵਾਬ ਜਲੰਧਰ ਦੇ ਲੋਕ ਦੇਣਗੇ

 

ਜ਼ਿਲ੍ਹਾ ਪ੍ਰਸ਼ਾਸ਼ਨ ਦੇ ਸਹਿਯੋਗ ਨਾਲ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਨਸ਼ਿਆਂ ਦੇ ਵਿਰੁੱਧ ਸਾਈਕਲ ਰੈਲੀ ਦਾ ਆਯੋਜਨ

Anti Drug Mission, Drive Against Drugs, Comprehensive Action against Drug Abuse, CADA

5 Dariya News

5 Dariya News

5 Dariya News

ਸ੍ਰੀ ਮੁਕਤਸਰ ਸਾਹਿਬ , 18 Oct 2023

ਕਾਰਜਕਾਰੀ ਚੇਅਰਮੈਨ, ਸ੍ਰੀ ਗੁਰਮੀਤ ਸਿੰਘ, ਸੰਧਾਵਾਲੀਆ, ਜੱਜ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੀਆਂ ਹਦਾਇਤਾਂ ਅਨੁਸਾਰ ਅੱਜ ਜ਼ਿਲ੍ਹਾ ਪ੍ਰਸ਼ਾਸ਼ਨ ਦੇ ਸਹਿਯੋਗ ਨਾਲ ਨਸ਼ਿਆਂ ਦੇ ਵਿਰੁੱਧ ਇੱਕ ਸਾਈਕਲ ਰੈਲੀ ਦਾ ਆਯੋਜਨ ਕੀਤਾ ਗਿਆ, ਜਿਸ ਦੀ ਪ੍ਰਧਾਨਗੀ ਸ੍ਰੀ ਰਾਜ ਕੁਮਾਰ ਜ਼ਿਲ੍ਹਾ ਅਤੇ ਸੈਸ਼ਨਜ਼ ਜੱਜ-ਸਹਿਤ-ਚੇਅਰਮੈਨ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਸ੍ਰੀ ਮੁਕਤਸਰ ਸਾਹਿਬ ਨੇ ਕੀਤੀ। ਇਸ ਸਾਈਕਲ ਰੈਲੀ ਨੂੰ ਜ਼ਿਲ੍ਹਾ ਅਤੇ ਸ਼ੈਸ਼ਨ ਜੱਜ, ਸ੍ਰੀ ਰਾਜ ਕੁਮਾਰ, ਡਿਪਟੀ ਕਮਿਸ਼ਨਰ ਡਾ. ਰੂਹੀ ਦੁੱਗ ਅਤੇ ਸ੍ਰੀ ਭਾਗੀਰੱਥ ਮੀਨਾ ਸੀਨੀਅਰ ਪੁਲਿਸ ਕਪਤਾਨ ਸ੍ਰੀ ਮੁਕਤਸਰ ਸਾਹਿਬ ਨੇ ਸਾਂਝੇ ਤੌਰ ਤੇ ਝੰਡੀ ਦੇ ਕੇ ਰਵਾਨਾ ਕੀਤਾ। ਇਸ ਰੈਲੀ ਵਿੱਚ ਜਿਥੇ ਜੂਡੀਸ਼ੀਅਲ ਅਫਸਰ, ਸਿਵਿਲ ਅਤੇ ਪੁਲਿਸ ਪ੍ਰਸ਼ਾਸਨ ਤੇ ਨੌਜਵਾਨਾਂ ਨੇ ਵੱਡੀ ਗਿਣਤੀ ਵਿੱਚ ਭਾਗ ਲਿਆ ਉੱਥੇ ਆਮ ਲੋਕਾਂ ਨੇ ਵੀ ਵੱਡੀ ਗਿਣਤੀ ਵਿੱਚ ਵੱਧ ਝੜ ਕੇ ਹਿੱਸਾ ਲਿਆ।

ਇਸ ਮੌਕੇ ਜਿ਼ਲ੍ਹਾ ਅਤੇ ਸੈਸ਼ਨ ਜੱਜ ਨੇ ਦੱਸਿਆ ਕਿ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕ ਕਰਨ ਦੇ ਮਕਸਦ ਨਾਲ ਸਾਈਕਲ ਰੈਲੀ ਆਯੋਜਿਤ ਕੀਤੀ ਗਈ। ਇਸ ਸਾਈਕਲ ਰੈਲੀ ਰਾਹੀਂ ਆਮ ਲੋਕਾਂ ਨੂੰ ਇਹ ਸੰਦੇਸ਼ ਦਿੰਦੇ ਹੋਏ ਕਿਹਾ ਕਿ “ਆਉਣ ਵਾਲੀ ਪੀੜ੍ਹੀ ਨੂੰ ਬਚਾਓ ਤੇ ਨਸ਼ਾ ਮੁਕਤ ਦੇਸ਼  ਬਣਾਓ” ਦਾ ਨਾਅਰਾ ਦਿੱਤਾ। ਇਸ ਰੈਲੀ ਰਾਹੀਂ ਲੋਕਾਂ ਨੂੰ ਤੰਦਰੁਸਤ ਸਮਾਜ ਸਿਰਜਣ ਲਈ ਨੌਜਵਾਨਾਂ ਨੂੰ ਨਸ਼ੇ ਛੱਡ ਕੇ ਪੰਜਾਬ ਦੀ ਤਰੱਕੀ ਲਈ ਅਪੀਲ ਕੀਤੀ।  

ਪੰਜਾਬ ਸਰਕਾਰ ਵੱਲੋਂ ਨਸ਼ੇ ਦੇ ਮਾੜੇ ਪ੍ਰਭਾਵਾਂ ਪ੍ਰਤੀ ਵੀ ਲੋਕਾ ਨੂੰ ਜਾਗਰੂਕ ਕੀਤਾ ਜਾ ਰਿਹਾ ਅਤੇ ਜੋ ਨੌਜਵਾਨ ਨਸ਼ਾ ਛੱਡਣਾ ਚਾਹੁੰਦਾ ਹੈ, ਉਹ ਜਿਲ੍ਹਿਆਂ ਦੇ ਵਿੱਚ ਚੱਲ ਰਹੇ ਓਟ ਕਲੀਨਿਕ ਵਿੱਚ ਦਾਖਲ ਹੋ ਕੇ ਆਪਣਾ ਨਸ਼ਾ ਅਸਾਨੀ ਨਾਲ ਛੱਡ ਸਕਦਾ ਹੈ। ਮੈਡਮ ਹਰਪ੍ਰੀਤ ਕੌਰ ਸੀ.ਜੇ.ਐਮ/ਸਕੱਤਰ, ਜਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਨੇ ਦੱਸਿਆ ਕਿ ਉਹ ਜਿਲ੍ਹਾ ਕਚਹਿਰੀ ਕੰਪਲੈਕਸ, ਸ਼੍ਰੀ ਮੁਕਤਸਰ ਸਾਹਿਬ ਵਿਖੇ ਆ ਕੇ ਕਾਨੂੰਨੀ ਸਲਾਹ/ਸਹਾਇਤਾ ਲੈ ਸਕਦੇ ਹਨ। ਕਿਸੇ ਵੀ ਤਰ੍ਹਾਂ ਦੀ ਕਾਨੂੰਨੀ ਸਹਾਇਤਾ ਲਈ ਟੋਲ ਫ੍ਰੀ ਨੰਬਰ 1968 ਤੇ ਸੰਪਰਕ ਕੀਤਾ ਜਾ ਸਕਦਾ ਹੈ।

 

Tags: Anti Drug Mission , Drive Against Drugs , Comprehensive Action against Drug Abuse , CADA

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD