Saturday, 18 May 2024

 

 

ਖ਼ਾਸ ਖਬਰਾਂ ਆਨੰਦਪੁਰ ਸਾਹਿਬ ਪਾਰਲੀਮਾਨੀ ਹਲਕਾ ਦੇਸ਼ ’ਚ ਗ੍ਰੀਨ ਚੋਣਾਂ ਦੇ ਮਾਡਲ ਵਜੋਂ ਉਭਰੇਗਾ ਪੰਜਾਬ ਪੁਲਿਸ ਦੀ ਸਾਈਬਰ ਕ੍ਰਾਈਮ ਡਿਵੀਜ਼ਨ ਨੇ ਅਮਰੀਕਾ ਵਿੱਚ ਰਹਿਣ ਵਾਲੇ ਲੋਕਾਂ ਨੂੰ ਠੱਗਣ ਵਾਲੇ ਦੋ ਫਰਜ਼ੀ ਕਾਲ ਸੈਂਟਰਾਂ ਦਾ ਕੀਤਾ ਪਰਦਾਫਾਸ਼; 155 ਵਿਅਕਤੀ ਕਾਬੂ ਆਮ ਆਦਮੀ ਪਾਰਟੀ ਵੱਲੋਂ ਪਿਛਲੇ ਢਾਈ ਸਾਲਾਂ ਵਿੱਚ ਕੀਤੇ ਵਿਕਾਸ ਦਾ ਹਿਸਾਬ ਮੰਗਣ ਸ਼ਹਿਰ ਵਾਸੀ: ਜੈਇੰਦਰ ਕੌਰ ਆਪ ਘੋਖ ਕਰੋ ਤੁਹਾਨੂੰ ਕਿਸ ਪਾਰਟੀ ਨੇ ਕੀ ਦਿੱਤਾ: ਸੁਖਬੀਰ ਸਿੰਘ ਬਾਦਲ ਨੇ ਹਰਸਿਮਰਤ ਕੌਰ ਬਾਦਲ ਲਈ ਪ੍ਰਚਾਰ ਕਰਦਿਆਂ ਲੰਬੀ ਦੇ ਲੋਕਾਂ ਨੂੰ ਆਖਿਆ ਮਹਿਲਾਵਾਂ ਨੂੰ ਗਾਲਾਂ, ਲੱਤਾਂ ਅਤੇ ਥੱਪੜ ਮਾਰਨ ਵਾਲੇ ਆਪ ਆਗੂਆਂ ਨੂੰ ਪੰਜਾਬੀ ਮਹਿਲਾਵਾਂ ਸਿਖਾਉਣਗਿਆਂ ਸਬਕ : ਸੁਭਾਸ਼ ਸ਼ਰਮਾ ਮੁੱਖ ਮੰਤਰੀ ਭਗਵੰਤ ਮਾਨ ਨੇ ਕਰਤਾਰਪੁਰ 'ਚ ਜਲੰਧਰ ਤੋਂ ਉਮੀਦਵਾਰ ਪਵਨ ਕੁਮਾਰ ਟੀਨੂੰ ਲਈ ਕੀਤਾ ਚੋਣ ਪ੍ਰਚਾਰ, ਕਿਹਾ- 1 ਜੂਨ ਨੂੰ 'ਝਾੜੂ' ਨਾਲ ਕਰ ਦਿਓ ਸਫ਼ਾਈ ਜੋ ਕਿਹਾ, ਉਸ ਤੋਂ ਵੱਧ ਕੀਤਾ, ਜੋ ਕਹਾਂਗੇ, ਉਸ ਤੋਂ ਵੱਧ ਕਰਾਂਗੇ : ਮੀਤ ਹੇਅਰ ਜੱਦੀ ਪਿੰਡ ਦੇ ਵੋਟਰਾਂ ਨੇ ਜੀਤ ਮਹਿੰਦਰ ਸਿੱਧੂ ਨੂੰ ਹੱਥਾਂ 'ਤੇ ਚੁੱਕਿਆ, ਲੱਡੂਆਂ ਨਾਲ ਵੀ ਤੋਲਿਆ ਮੁੱਖ ਮੰਤਰੀ ਭਗਵੰਤ ਮਾਨ ਨੇ ਹੁਸ਼ਿਆਰਪੁਰ ਤੋਂ 'ਆਪ' ਉਮੀਦਵਾਰ ਡਾ. ਰਾਜਕੁਮਾਰ ਚੱਬੇਵਾਲ ਲਈ ਕੀਤਾ ਚੋਣ ਪ੍ਰਚਾਰ ਵਿਸ਼ਵ ਪੱਧਰੀ ਵਿਦਿਅਰ ਅਦਾਰੇ ਹੋਣਗੇ ਸਥਾਪਿਤ : ਗੁਰਜੀਤ ਸਿੰਘ ਔਜਲਾ ਅਕਾਲੀ ਦਲ ਨੂੰ ਇਕ ਹੋਰ ਝਟਕਾ! ਹੁਸ਼ਿਆਰਪੁਰ ਲੋਕ ਸਭਾ ਹਲਕੇ 'ਚ 'ਆਪ' ਨੂੰ ਮਿਲਿਆ ਹੁਲਾਰਾ ਪਹਿਲੀ ਵਾਰ ਵੋਟ ਪਾਉਣ ਵਾਲੇ ਵੋਟਰ ਬੋਲੇ, ਪਟਿਆਲਾ ਬਣੇ ਸਮਾਰਟ ਅਤੇ ਹੈਰੀਟੇਜ ਸਿਟੀ ਰਾਜਾ ਵੜਿੰਗ ਨੇ ਲੁਧਿਆਣਾ ਵਿੱਚ ਚੋਣ ਪ੍ਰਚਾਰ ਦੌਰਾਨ ਆਰਥਿਕ ਵਿਕਾਸ ਤੇ ਕਿਸਾਨਾਂ ਦੇ ਸਮਰਥਨ ਦਾ ਵਾਅਦਾ ਕੀਤਾ ਵਧਦੀ ਅਪਰਾਧ ਦਰ ਅਤੇ ਡਰੱਗ ਮਾਫੀਆ ਪੰਜਾਬ ਦੀ ਤਰੱਕੀ ਦੇ ਰਾਹ ਵਿੱਚ ਵੱਡੀ ਰੁਕਾਵਟ : ਵਿਜੇ ਇੰਦਰ ਸਿੰਗਲਾ ਪੰਜਾਬ ਦੇ ਹਿੱਤਾਂ ਦੀ ਰਾਖੀ ਲਈ ਭਾਜਪਾ ਜਰੂਰੀ : ਅਰਵਿੰਦ ਖੰਨਾ ਹੁਣ ਮੁੱਕ ਜੂ ਹਨੇਰੀ ਰਾਤ, ਹੱਥ ਬਦਲੇਗਾ ਹਾਲਾਤ -ਗੁਰਜੀਤ ਔਜਲਾ ਪੰਜਾਬ ਦੇ ਅੱਤਵਾਦ ਪੀੜਤਾਂ ਦਾ ਮੁੱਦਾ ਸੰਸਦ 'ਚ ਉਠਾਵਾਂਗੇ: ਡਾ: ਸੁਭਾਸ਼ ਸ਼ਰਮਾ ਲੋਕ ਸਭਾ ਚੋਣਾਂ 'ਚ ਮੇਰੀ ਜਿੱਤ ਦਾ ਮੁੱਖ ਆਧਾਰ ਹੋਵੇਗਾ ਪਟਿਆਲਾ ਵਾਸੀਆਂ ਦਾ ਭਰੋਸਾ : ਪ੍ਰਨੀਤ ਕੌਰ ਜਨਤਕ, ਨਿੱਜੀ ਦੁਕਾਨਾਂ ਅਤੇ ਵਪਾਰਕ ਅਦਾਰਿਆਂ ਦੇ ਨਾਮ ਪੰਜਾਬੀ ਭਾਸ਼ਾ (ਗੁਰਮੁਖੀ ਲਿਪੀ) ਵਿਚ ਲਿਖੇ ਜਾਣ : ਰਾਜੇਸ਼ ਧੀਮਾਨ ਜ਼ਿਲ੍ਹਾ ਚੋਣ ਅਫਸਰ ਪਰਨੀਤ ਸ਼ੇਰਗਿੱਲ ਨੇ ਚੋਣ ਅਬਜ਼ਰਬਰਾਂ ਦੀ ਹਾਜਰੀ ਵਿੱਚ ਉਮੀਦਵਾਰਾਂ ਨੂੰ ਅਲਾਟ ਕੀਤੇ ਚੋਣ ਨਿਸ਼ਾਨ ਮੁੱਖ ਮੰਤਰੀ ਦੱਸਣ ਕਿ ਉਹਨਾਂ ਦੀ ਸਰਕਾਰ ਨਹਿਰੀ ਪਟਵਾਰੀਆਂ ਨੂੰ ਜਾਅਲੀ ਐਂਟਰੀਆਂ ਪਾ ਕੇ ਨਹਿਰੀ ਪਾਣੀ ਪੰਜਾਬ ਦੇ ਸਾਰੇ ਖੇਤਾਂ ਤੱਕ ਪਹੁੰਚਣ ਦੇ ਝੂਠੇ ਦਾਅਵਿਆਂ ਵਾਸਤੇ ਮਜਬੂਰ ਕਿਉਂ ਕਰ ਰਹੀ ਹੈ : ਅਕਾਲੀ ਦਲ

 

ਸੀਬੀਐਸਈ ਅਤੇ ਚਿਤਕਾਰਾ ਯੂਨੀਵਰਸਿਟੀ ਨੇ ਸਾਂਝੇ ਤੌਰ ’ਤੇ ਕੀਤੀ ਸਕੂਲ ਪ੍ਰਿੰਸੀਪਲਾਂ ਦੇ ਵਿਸ਼ੇਸ਼ ਦੌਰੇ (ਐਕਸਪੋਜ਼ਰ ਵਿਜ਼ਿਟ) ਦੀ ਮੇਜ਼ਬਾਨੀ

ਟਰਾਈਸਿਟੀ ਦੇ 50 ਸਕੂਲਾਂ ਦੇ ਪ੍ਰਿੰਸੀਪਲਾਂ ਨੇ ਕੀਤੀ ਦੋ ਦਿਨਾ ਸਮਾਰੋਹ ਵਿੱਚ ਸ਼ਿਰਕਤ

Chitkara University, Banur, Rajpura, Dr. Ashok K Chitkara,Chitkara Business School, Dr. Madhu Chitkara

Web Admin

Web Admin

5 Dariya News

ਬਨੂਡ਼ , 05 Oct 2023

ਚਿਤਕਾਰਾ ਯੂਨੀਵਰਸਿਟੀ ਪੰਜਾਬ ਨੇ ਸੀਬੀਐਸਈ ਦੇ ਸਹਿਯੋਗ ਨਾਲ ਟਰਾਈਸਿਟੀ ਦੇ ਵੱਖ-ਵੱਖ 50 ਸਕੂਲਾਂ ਦੇ ਪ੍ਰਿੰਸੀਪਲਾਂ ਲਈ ਇੱਕ ਵਿਸਤ੍ਰਿਤ ਅਤੇ ਗਿਆਨ ਭਰਪੂਰ ਵਿਸ਼ੇਸ਼ ਦੌਰਾ(ਐਕਸਪੋਜ਼ਰ ਵਿਜ਼ਿਟ) ਆਯੋਜਿਤ ਕੀਤਾ। ਦੋ ਦਿਨ ਚੱਲੇ ਇਸ ਵਕਾਰੀ ਸਮਾਗਮ ਦਾ ਆਯੋਜਨ ਸੀਬੀਐਸਈ ਦੇ ਡਾਇਰੈਕਟਰ ਡਾ: ਵਿਸ਼ਵਜੀਤ ਸਾਹਾ ਦੇ ਵਿਸ਼ੇਸ਼ ਮਾਰਗ ਦਰਸ਼ਨ ਦੀ ਅਗਵਾਈ ਹੇਠ ਕੀਤਾ ਗਿਆ, ਜਿਸ ਵਿੱਚ ਡੂੰਘੀ ਵਿੱਦਿਅਕ ਖੋਜ ਲਈ ਟਰਾਈਸਿਟੀ ਖੇਤਰ ਦੇ ਪ੍ਰਿੰਸੀਪਲਾਂ, ਅਤੇ ਵਿਸ਼ੇਸ਼ ਸਿੱਖਿਅਕਾਂ ਨੇ ਹਿੱਸਾ ਲਿਆ। ਇਸ ਸਮਾਗਮ ਨੂੰ ਸਕਿਲ ਐਜੂਕੇਸ਼ਨ ਵਿਭਾਗ, ਸੀਬੀਐਸਈ, ਡਿਪਟੀ ਸੈਕਟਰੀ ਸ਼੍ਰੀਮਤੀ ਨੀਤੀ ਸ਼ੰਕਰ ਸ਼ਰਮਾ ਦਾ ਵੱਡਮੁੱਲਾ ਸਹਿਯੋਗ ਮਿਲਿਆ, ਜਿਨ੍ਹਾਂ ਨੇ ਸਮਾਗਮ ਦੀ ਸਫ਼ਲਤਾ ਨੂੰ ਯਕੀਨੀ ਬਣਾਉਣ ਲਈ ਚਿਤਕਾਰਾ ਯੂਨੀਵਰਸਿਟੀ ਨਾਲ ਤਾਲਮੇਲ ਕਰਕੇ ਅਹਿਮ ਭੂਮਿਕਾ ਨਿਭਾਈ।

ਸੀਬੀਐਸਈ ਐਕਸਪੋਜ਼ਰ ਵਿਜ਼ਿਟ ਦਾ ਮੁੱਖ ਉਦੇਸ਼ ਸਾਰੇ ਪ੍ਰਿੰਸੀਪਲਾਂ ਅਤੇ ਵਿਦਿਅਕਾਂ ਨੂੰ ਭਾਰਤ ਭਰ ਵਿੱਚ ਉੱਤਮਤਾ ਦੀਆਂ ਸੰਸਥਾਵਾਂ ਬਾਰੇ ਜਾਗਰੂਕ ਕਰਨਾ ਅਤੇ  ਇਨ੍ਹਾਂ ਦੇ ਏਕੀਕਰਨ ਲਈ ਸਹਿਯੋਗ ਨੂੰ ਉਤਸ਼ਾਹਤ ਕਰਨਾ ਸੀ।  ਐਕਸਪੋਜ਼ਰ ਵਿਜ਼ਿਟ ਨੇ ਸਾਰੇ ਸਕੂਲ ਪ੍ਰਿੰਸੀਪਲਾਂ ਨੂੰ ਇੰਟਰਐਕਟਿਵ ਸਿੱਖਣ ਤੋਂ ਜਾਣੂ ਕਰਾਇਆ। ਉਨ੍ਹਾਂ ਨੂੰ ਵਿਭਿੰਨ ਵਿਦਿਅਕ ਵਾਤਾਵਰਣ ਸਬੰਧੀ ਜਾਣਕਾਰੀ ਦਿੱਤੀ ਅਤੇ ਸਮਾਜਿਕ ਪ੍ਰਭਾਵ ਵਧਾਉਣ ਦੇ ਨਾਲ ਨਾਲ ਵਿੱਦਿਅਕ ਖੇਤਰ ਵਿੱਚ ਨਵੀਨਤਮ ਅਭਿਆਸਾਂ ਬਾਰੇ ਵੀ ਜਾਣਕਾਰੀ ਦਿੱਤੀ ਗਈ। ਇਹ ਸੀਬੀਐਸਈ ਐਕਸਪੋਜ਼ਰ ਵਿਜ਼ਿਟ ਕੌਮੀ ਸਿੱਖਿਆ ਨੀਤੀ 2020 ਅਤੇ ਐਸਡੀਜੀ ਵਿੱਚ ਦਰਸਾਈਆਂ ਇੱਛਾਵਾਂ ਨੂੰ ਸਾਕਾਰ ਕਰਨ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਣ ਕਦਮ ਸੀ। ਇਹ ਨੀਤੀ ਛੇਵੀਂ ਕਲਾਸ ਤੋਂ ਵੋਕੇਸ਼ਨਲ(ਹੁਨਰ) ਸਿੱਖਿਆ ਨੂੰ ਮੁੱਖ ਧਾਰਾ ਦੇ ਪਾਠਕ੍ਰਮ ਵਿੱਚ ਸ਼ਾਮਿਲ ਕਰਕੇ ਸਿੱਖਿਆ ਦਾ ਏਕੀਕਰਨ ਕਰਨ ਉੱਤੇ ਜ਼ੋਰ ਦਿੰਦੀ ਹੈ।

ਸਮਾਗਮ ਦੀ ਸ਼ੁਰੂਆਤ ਚਿਤਕਾਰਾ ਯੂਨੀਵਰਸਿਟੀ ਦੀ ਪ੍ਰੋ ਚਾਂਸਲਰ ਡਾ: ਮਧੂ ਚਿਤਕਾਰਾ ਦੁਆਰਾ ਦਿੱਤੇ ਮੁੱਖ ਭਾਸ਼ਣ ਨਾਲ ਹੋਈ, ਜਿਸ ਵਿੱਚ ਉਨ੍ਹਾਂ ਇਸ ਐਕਸਪੋਜ਼ਰ ਵਿਜ਼ਿਟ ਦੇ ਵਿਦਿਅਕ ਲੈਂਡਸਕੇਪ ’ਤੇ ਪੈਣ ਵਾਲੇ ਮਹੱਤਵਪੂਰਨ ਪ੍ਰਭਾਵ ਉੱਤੇ ਜ਼ੋਰ ਦਿੱਤਾ। ਇਸ ਤੋਂ ਬਾਅਦ ਆਪਣੇ ਸੰਬੋਧਨ ਵਿੱਚ ਸ੍ਰੀ ਸੰਧੀਰ ਸ਼ਰਮਾ ਨੇ ਦਰਸ਼ਕਾਂ ਨੂੰ ਚਿਤਕਾਰਾ ਬਿਜ਼ਨਸ ਸਕੂਲ ਦੁਆਰਾ ਪੇਸ਼ ਕੀਤੀਆਂ ਗਈਆਂ ਸਹੂਲਤਾਂ ਅਤੇ ਪ੍ਰੋਗਰਾਮਾਂ ਬਾਰੇ ਸੰਖੇਪ ਜਾਣਕਾਰੀ ਦਿੱਤੀ।ਇਸ ਤੋਂ ਇਲਾਵਾ ਪਹਿਲੇ ਅਤੇ ਦੂਜੇ ਦਿਨ ਸੀ.ਬੀ.ਐਸ.ਈ ਐਕਸਪੋਜ਼ਰ ਵਿਜ਼ਿਟ ਵਿੱਚ ਸ਼ਾਮਿਲ ਸਾਰੇ 50 ਪ੍ਰਿੰਸੀਪਲਾਂ ਅਤੇ ਹੋਰ ਮਹਿਮਾਨਾਂ ਨੂੰ ਚਿਤਕਾਰਾ ਯੂਨੀਵਰਸਿਟੀ ਦੇ ਵੱਖ-ਵੱਖ ਅਤਿ-ਆਧੁਨਿਕ ਵਿਭਾਗਾਂ ਅਤੇ ਸਹੂਲਤਾਂ ਦਾ ਦੌਰਾ ਕਰਾਇਆ ਗਿਆ। ਸੀਬੀਐਸਈ ਐਕਸਪੋਜ਼ਰ ਵਿਜ਼ਿਟ ਦੇ ਦੂਜੇ ਦਿਨ ਆਕਰਸ਼ਣ ਭਰੇ ਸੈਸ਼ਨਾਂ ਦੀ ਇੱਕ ਲਡ਼ੀ ਪੇਸ਼ ਕੀਤੀ ਗਈ।

ਚਿਤਕਾਰਾ ਬਿਜ਼ਨਸ ਸਕੂਲ ਦੀ ਡੀਨ ਡਾ ਰਸ਼ਮੀ ਅਗਰਵਾਲ ਨੇ ਜਾਣਕਾਰੀ ਭਰਪੂਰ ਚਰਚਾ ਨਾਲ ਦਿਨ ਦੀ ਸ਼ੁਰੂਆਤ ਕੀਤੀ। ਉਨ੍ਹਾਂ ਨੈਸ਼ਨਲ ਕ੍ਰੈਡਿਟ ਫਰੇਮਵਰਕ (ਐਨਸੀਆਰਐਫ਼) ਅਤੇ ਐਨਈਪੀ 2020 ਦੁਆਰਾ ਬਹੁ-ਅਨੁਸ਼ਾਸਨੀ ਹੁਨਰ ਨੂੰ ਲਾਗੂ ਕਰਨ ਸਬੰਧੀ ਚਰਚਾ ਕੀਤੀ। ਇਸ ਉਪਰੰਤ ਚਿਤਕਾਰਾ ਕਾਲਜ ਆਫ਼ ਐਜੂਕੇਸ਼ਨ ਦੀ ਅਸਿਸਟੈਂਟ ਡੀਨ ਡਾ: ਪਾਰੁਲ ਸੂਦ ਨੇ ਐਨਈਪੀ 2020 ਅਤੇ ਐਸਡੀਜੀ ਨਾਲ ਇਕਸਾਰ ਹੁੰਦੇ ਹੋਏ, ਅਧਿਆਪਕ ਸਿੱਖਿਆ ਦੇ ਲੈਂਡਸਕੇਪ ਸਬੰਧੀ ਕੀਮਤੀ ਵਿਚਾਰ ਪੇਸ਼ ਕੀਤੇ। ਅੰਤ ਵਿੱਚ ਸੀਸੀਈ ਦੀ ਡੀਨ ਡਾ ਸੰਗੀਤਾ ਪੰਤ ਨੇ ਸਾਰਿਆਂ ਦਾ ਧੰਨਵਾਦ ਕੀਤਾ।ਐਕਸਪੋਜ਼ਰ ਵਿਜ਼ਿਟ ਦੀ ਸਮਾਪਤੀ ’ਤੇ ਚਿਤਕਾਰਾ ਯੂਨੀਵਰਸਿਟੀ ਦੀ ਪ੍ਰੋ-ਚਾਂਸਲਰ ਡਾ: ਮਧੂ ਚਿਤਕਾਰਾ ਨੇ ਫੇਰੀ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ। ਉਨ੍ਹਾਂ ਕਿਹਾ, ‘‘ਇਸ ਵਿਆਪਕ ਸੀਬੀਐਸਈ ਐਕਸਪੋਜ਼ਰ ਵਿਜ਼ਿਟ ਦੇ ਅੰਤ ਵਿੱਚ, ਮੈਂ ਇਸ ਗੱਲ ਤੋਂ ਬਹੁਤ ਪ੍ਰਭਾਵਿਤ ਹਾਂ, ਕਿ ਕਿਵੇਂ ਇਸ ਪਹਿਲਕਦਮੀ ਨੇ ਉੱਚ ਸਿੱਖਿਆ ਅਤੇ ਸਕੂਲੀ ਸਿੱਖਿਆ ਦੇ ਵਿਚਕਾਰ ਦੇ ਪਾਡ਼ੇ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਪੂਰਾ ਕੀਤਾ ਹੈ।

ਉਨ੍ਹਾਂ ਕਿਹਾ ਕਿ ਆਉਣ ਵਾਲੀਆਂ ਪੀਡ਼੍ਹੀਆਂ ਦੀ ਸੰਭਾਵਨਾ ਨੂੰ ਤਰਾਸ਼ਣ ਲਈ ਸਿੱਖਿਅਕਾਂ ਨੂੰ ਤਿਆਰ ਕਰਨਾ ਅਤੇ ਹੁਨਰ ਵਧਾਉਣ ’ਤੇ ਫੋਕਸ ਕਰਨਾ ਬੇਹੱਦ ਮਹੱਤਵਪੂਰਣ ਹੈ। ਸੀਬੀਐਸਈ ਦੇ ਸਹਿਯੋਗ ਨਾਲ ਇਸ ਪਰਿਵਰਤਨਸ਼ੀਲ ਦੌਰੇ ਦੀ ਮੇਜ਼ਬਾਨੀ ਕਰਨ ਦਾ ਮੌਕਾ ਦੇਣ ਲਈ ਚਿਤਕਾਰਾ ਯੂਨੀਵਰਸਿਟੀ ਤਹਿ ਦਿਲੋਂ ਧੰਨਵਾਦੀ ਹੈ, ਇਸ ਨੇ ਨਾ ਸਿਰਫ਼ ਸਾਡੀ ਵਿੱਦਿਅਕ ਸਮਰੱਥਾ ਨੂੰ ਹੀ ਅਮੀਰ ਬਣਾਇਆ ਹੈ ਸਗੋਂ ਸਿੱਖਿਆ ਵਿੱਚ ਉੱਤਮਤਾ ਨੂੰ ਉਤਸ਼ਾਹਤ ਕਰਨ ਲਈ ਸਾਡੀ ਵਚਨਬੱਧਤਾ ਦੀ ਵੀ ਪੁਸ਼ਟੀ ਕੀਤੀ।”ਚਿਤਕਾਰਾ ਇੰਟਰਨੈਸ਼ਨਲ ਸਕੂਲਾਂ ਦੀ ਡਾਇਰੈਕਟਰ ਡਾ: ਨਿਯਾਤੀ ਚਿਤਕਾਰਾ ਨੇ ਆਖਿਆ, ‘‘ਚਿਤਕਾਰਾ ਯੂਨੀਵਰਸਿਟੀ ਅਤੇ ਸੀਬੀਐਸਈ ਨੂੰ ਇਸ ਸ਼ਾਨਦਾਰ ਮੌਕੇ ਲਈ ਮੈਂ ਤਹਿ ਦਿਲੋਂ ਧੰਨਵਾਦ ਕਰਦੀ ਹਾਂ। ਚਿਤਕਾਰਾ ਇੰਟਰਨੈਸ਼ਨਲ ਦੇ ਡਾਇਰੈਕਟਰ ਵਜੋਂ ਮੈਨੂੰ ਇਸ ਭਰਪੂਰ ਅਨੁਭਵ ਦਾ ਹਿੱਸਾ ਬਣਨ ’ਤੇ ਮਾਣ ਹੈ। ਅਸੀਂ ਸੀਆਈਐਸ ਤੇ, ਨਵੀਨਤਾ ਅਤੇ ਹੁਨਰ ਵਿਕਾਸ ਦੇ ਸੱਭਿਆਚਾਰ ਨੂੰ ਉਤਸ਼ਾਹਿਤ ਕਰਨ ਦੇ ਸੀਬੀਐਸਈ ਦੇ ਦ੍ਰਿਸ਼ਟੀਕੋਣ ਨਾਲ ਮਿਲ ਕੇ ਇਕ ਸਾਰ  ਕੰਮ ਕਰ ਰਹੇ ਹਾਂ। ਸਾਡੇ ਸਕੂਲ ਵਿੱਚ, ਸਾਡੇ ਸਮਰਪਿਤ ਵੋਕੇਸ਼ਨਲ ਦਸਤੇ ਇਸ ਵਚਨਬੱਧਤਾ ਦਾ ਪ੍ਰਮਾਣ ਹਨ, ਜੋ ਸੀਬੀਐਸਈ ਦੇ ਨੇਕ ਉਦੇਸ਼ ਨੂੰ ਸਾਕਾਰ ਕਰਨ ਲਈ ਸਰਗਰਮੀ ਨਾਲ ਕੰਮ ਕਰ ਰਹੇ ਹਨ ਅਤੇ ਨਵੀਨਤਾਕਾਰੀ ਅਤੇ ਹੁਨਰਮੰਦ ਵਿਅਕਤੀਆਂ ਦੀ ਇੱਕ ਪੀਡ਼੍ਹੀ ਨੂੰ ਪ੍ਰੇਰਿਤ ਕਰ ਰਹੇ ਹਨ।”

ਇਸ ਮੌਕੇ ਇੱਕ ਹਾਜ਼ਰ ਪ੍ਰਿੰਸੀਪਲ ਨੇ ਇਹ ਕਹਿ ਕੇ ਡੂੰਘੀ ਪ੍ਰਸ਼ੰਸਾ ਪ੍ਰਗਟ ਕੀਤੀ, ‘‘ਸੀਬੀਐਸਈ ਐਕਸਪੋਜ਼ਰ ਵਿਜ਼ਿਟ ਵਿੱਚ ਭਾਗ ਲੈਣਾ ਸਿੱਖਣ ਅਤੇ ਪ੍ਰੇਰਨਾ ਦੀ ਇੱਕ ਸ਼ਾਨਦਾਰ ਯਾਤਰਾ ਰਹੀ ਹੈ। ਇਸ ਤੋਂ ਇਲਾਵਾ, ਮੈਂ ਆਪਣਾ ਸਿੱਖਿਆ ਵਿੱਚ ਨਵੀਨਤਾ ਅਤੇ ਉੱਤਮਤਾ ਲਈ ਦਰਵਾਜ਼ੇ ਖੋਲ੍ਹਣ ਲਈ ਚਿਤਕਾਰਾ ਯੂਨੀਵਰਸਿਟੀ ਦਾ ਧੰਨਵਾਦ ਕਰਦਾ ਹਾਂ। ਇਸ ਦਾ ਤਜਰਬਾ ਸਾਡੇ ਅਧਿਆਪਨ ਅਭਿਆਸਾਂ ਨੂੰ ਉੱਚਾ ਚੁੱਕਣ ਲਈ ਸੱਚਮੁੱਚ ਗਿਆਨ ਭਰਪੂਰ ਰਿਹਾ ਹੈ, ਅਤੇ ਮੈਂ ਆਪਣੇ ਸਕੂਲ ਲਈ ਨਵੇਂ ਜਨੂੰਨ ਨਾਲ ਵਾਪਸ ਆਵਾਂਗਾ।  ਸੀਬੀਐਸਈ ਦੇ ਦ੍ਰਿਸ਼ਟੀਕੋਣ ਨੇ ਵਿਦਿਅਕ ਭਾਈਚਾਰੇ ਵਿੱਚ ਉੱਜਲ ਭਵਿੱਖ ਲਈ ਇੱਕ ਚਿੰਗਾਰੀ ਜਗਾਈ ਹੈ ਅਤੇ ਅਸੀਂ ਖੋਜੀ ਪਹੁੰਚਾਂ ਨੂੰ ਲਾਗੂ ਕਰਨ ਅਤੇ ਆਪਣੇ ਵਿਦਿਆਰਥੀਆਂ ਦੇ ਹੁਨਰਾਂ ਦਾ ਪਾਲਣ ਪੋਸ਼ਣ ਕਰਨ ਲਈ ਤਿਆਰ ਹਾਂ।”ਇਸ ਮੌਕੇ ਚਿਤਕਾਰਾ ਯੂਨੀਵਰਸਿਟੀ ਦੇ ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਦੇ ਪ੍ਰੋ-ਚਾਂਸਲਰ ਡਾ: ਮਧੂ ਚਿਤਕਾਰਾ, ਚਿਤਕਾਰਾ ਇੰਟਰਨੈਸ਼ਨਲ ਦੇ ਡਾਇਰੈਕਟਰ ਡਾ ਨਿਯਾਤੀ ਚਿਤਕਾਰਾ ਵੀ ਹਾਜ਼ਰ ਸਨ। ਇਸ ਮੌਕੇ ਚਿਤਕਾਰਾ ਯੂਨੀਵਰਸਿਟੀ ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਦੀ ਚਾਂਸਲਰ ਡਾ ਅਰਚਨਾ ਮੰਤਰੀ, ਚਿਤਕਾਰਾ ਯੂਨੀਵਰਸਿਟੀ, ਪੰਜਾਬ ਦੇ ਰਜਿਸਟਰਾਰ ਡਾ.ਐਸ.ਸੀ. ਸ਼ਰਮਾ ਅਤੇ ਚਿਤਕਾਰਾ ਬਿਜ਼ਨਸ ਸਕੂਲ ਦੇ ਐਚਓਡੀ ਸ਼੍ਰੀ ਸੰਧੀਰ ਸ਼ਰਮਾ ਹਾਜ਼ਰ ਸਨ।

 

Tags: Chitkara University , Banur , Rajpura , Dr. Ashok K Chitkara , Chitkara Business School , Dr. Madhu Chitkara

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD