Wednesday, 22 July 2026

 

 

ਖ਼ਾਸ ਖਬਰਾਂ ਆਪ ਸਰਕਾਰ ਨੇ ਅਫ਼ਸਰਸ਼ਾਹੀ ਨੂੰ ਹਾਸ਼ੀਏ ’ਤੇ ਧੱਕਣ ਤੋਂ ਬਾਅਦ ਹੁਣ ਖੁੱਲ੍ਹੇਆਮ ਸਿਆਸਤ ਦਾ ਅਪਰਾਧੀਕਰਨ ਸ਼ੁਰੂ ਕਰ ਦਿੱਤਾ ਹੈ: ਸੁਨੀਲ ਜਾਖੜ ਪੰਜਾਬ ਵਿੱਚ ਪੇਪਰ ਲੀਕ ਹੋਣ ਦੇ ਮਾਮਲਿਆਂ ਵਿੱਚ ਮਾਨ ਤੇ ਬੈਂਸ ਅਸਤੀਫਾ ਦੇਣ: ਅਮਰਿੰਦਰ ਸਿੰਘ ਰਾਜਾ ਵੜਿੰਗ ਖਰੜ ਪੈਦਲ ਮਾਰਚ ਦਾ 9ਵਾਂ ਦਿਨ : ਰਵਿੰਦਰ ਸਿੰਘ ਖੇੜਾ ਨੇ ਨਿੱਜਰ ਰੋਡ 'ਤੇ ਬੰਦ ਪਈ ਸੀਵਰੇਜ ਲਾਈਨ ਦਾ ਮੁੱਦਾ ਚੁੱਕਿਆ ਸਾਰੇ ਹੜ੍ਹ ਮਾਰੇ ਇਲਾਕਿਆਂ ਵਿਚ ਹੜ੍ਹ ਰੋਕੂ ਕੰਮ ਮੁਕੰਮਲ ਕੀਤੇ ਜਾਣ: ਸੁਖਬੀਰ ਸਿੰਘ ਬਾਦਲ ਨੇ ਅਕਾਲੀ ਵਰਕਰਾਂ ਨੂੰ ਕੀਤੀ ਅਪੀਲ ਰੋਸ ਮੁਜ਼ਾਹਰਾ ਕਰ ਰਹੇ ਵਿਦਿਆਰਥੀਆਂ ਦੇ ਮਸਲੇ ਜਲਦੀ ਹੱਲ ਕਰੋ: ਸੁਖਬੀਰ ਸਿੰਘ ਬਾਦਲ ਨੇ ਕੇਂਦਰ ਸਰਕਾਰ ਨੂੰ ਕੀਤੀ ਅਪੀਲ ਓ.ਐਸ.ਡੀ. ਸੁਖਵੀਰ ਸਿੰਘ ਨੇ ਧੂਰੀ ਹਲਕੇ 'ਚ ਚੱਲ ਰਹੇ ਵਿਕਾਸ ਪ੍ਰੋਜੈਕਟਾਂ ਦਾ ਲਿਆ ਜਾਇਜ਼ਾ ਬੇਲਾ ਫਾਰਮੇਸੀ ਕਾਲਜ ਨੂੰ ਨਵਾਂ ਪੇਟੈਂਟ ਮਿਲਿਆ ਪੈਂਡਿੰਗ ਮਾਲੀਆ ਮਾਮਲਿਆਂ ਦਾ ਸਮੇਂ ਸਿਰ ਨਿਪਟਾਰਾ ਯਕੀਨੀ ਬਣਾਉਣ ਅਧਿਕਾਰੀ: ਆਸ਼ਿਕਾ ਜੈਨ ਭਗਵੰਤ ਮਾਨ ਸਰਕਾਰ ਦੀ ‘ਮਾਂਵਾਂ-ਧੀਆਂ ਸਤਿਕਾਰ ਯੋਜਨਾ’ 100 ਸਾਲ ਤੋਂ ਵੱਧ ਉਮਰ ਦੀਆਂ ਮਹਿਲਾਵਾਂ ਨੂੰ ਵੀ ਦੇ ਰਹੀ ਹੈ ਸਨਮਾਨ ਅਤੇ ਆਰਥਿਕ ਸਹਾਰਾ ਗਰਭਵਤੀ ਅਤੇ ਦੁੱਧ ਪਿਲਾਉਣ ਵਾਲੀਆਂ 4056 ਮਹਿਲਾਵਾਂ ਨੂੰ 1.70 ਕਰੋੜ ਦੀ ਵਿੱਤੀ ਸਹਾਇਤਾ : ਡਾ. ਬਲਜੀਤ ਕੌਰ ਉਦਯੋਗ-ਕੇਂਦਰਿਤ ਪੱਤਰਕਾਰੀ ਸਿੱਖਿਆ ਨੂੰ ਮਿਲੇਗਾ ਨਵਾਂ ਹੁਲਾਰਾ : ਆਰਬੀਯੂ ਨੇ ਨਾਮੀ ਨਿਊਜ਼ ਪੇਪਰ ਦੀ ਟਰੱਸਟ ਨਾਲ ਕੀਤਾ ਐਮਓਯੂ ਟਰਾਂਸਪੋਰਟ ਵਿਭਾਗ ਵੱਲੋਂ ਸੜਕ ਸੁਰੱਖਿਆ ਨੂੰ ਮਜ਼ਬੂਤ ਕਰਨ ਅਤੇ ਈ-ਚਲਾਨ ਸ਼ਿਕਾਇਤ ਪ੍ਰਣਾਲੀ ਨੂੰ ਸੁਚਾਰੂ ਬਣਾਉਣ ਲਈ ਵੱਡੇ ਕਦਮ: ਹਰਪਾਲ ਸਿੰਘ ਚੀਮਾ ਭਗਵੰਤ ਸਿੰਘ ਮਾਨ ਸਰਕਾਰ ਵੱਲੋਂ ਸ਼ੁਰੂ ਕੀਤੀਆਂ ਲੋਕ ਪੱਖੀ ਸਕੀਮਾਂ ਬਿਨਾਂ ਕਿਸੇ ਭੇਦਭਾਵ ਦੇ ਲਾਗੂ ਕੀਤੀਆਂ ਜਾ ਰਹੀਆਂ ਹਨ: ਕੁਲਵੰਤ ਸਿੰਘ ਰਾਹੁਲ ਚਾਬਾ ਨੇ ਆਜ਼ਾਦੀ ਦਿਵਸ ਸਮਾਰੋਹ ਦੀਆਂ ਤਿਆਰੀਆਂ ਦਾ ਲਿਆ ਜਾਇਜ਼ਾ ਵਿਧਾਇਕ ਸ਼ੈਰੀ ਕਲਸੀ ਪਿੰਡ ਦਾਨਿਆਂਵਾਲੀ ਪਹੁੰਚੇ ਆਫ਼ਤ ਪ੍ਰਬੰਧਨ ਲਈ ਸਿਖਲਾਈ ਅਤੇ ਤਿਆਰੀ ਹੀ ਸਭ ਤੋਂ ਪ੍ਰਭਾਵਸ਼ਾਲੀ ਹਥਿਆਰ - ਸਾਗਰ ਸੇਤੀਆ ਬ੍ਰਹਮ ਗਿਆਨ ਨੂੰ ਅਮਲ ਵਿੱਚ ਲਿਆ ਕੇ ਹੀ ਜੀਵਨ ਨੂੰ ਸਾਰਥਕ ਬਣਾਇਆ ਜਾ ਸਕਦਾ ਹੈ ਸੀ ਜੀ ਸੀ ਯੂਨੀਵਰਸਿਟੀ ਮੋਹਾਲੀ ਵਿਖੇ ਨਵੇਂ ਅਕਾਦਮਿਕ ਵਰ੍ਹੇ ਦੀ ਸ਼ੁਰੂਆਤ ਮੋਦੀ ਸਰਕਾਰ ਦੀ ਬਰਬਰਤਾ ਦੇ ਸ਼ਿਕਾਰ ਵਿਦਿਆਰਥੀਆਂ ਦੀ ਮਦਦ ਲਈ ਕੇਜਰੀਵਾਲ ਨੇ ਦਿਨ ਭਰ ਹਸਪਤਾਲ, ਥਾਣੇ ਤੋਂ ਲੈ ਕੇ ਜੰਤਰ-ਮੰਤਰ ਤੱਕ ਕੀਤੀ ਭੱਜ-ਦੌੜ ਪੰਜਾਬ ਕੈਬਨਿਟ ਨੇ ਪੰਜਾਬ ਵਿਧਾਨ ਸਭਾ ਦਾ 13ਵਾਂ ਇਜਲਾਸ 3 ਤੋਂ 10 ਅਗਸਤ ਤੱਕ ਸੱਦਣ ਨੂੰ ਦਿੱਤੀ ਪ੍ਰਵਾਨਗੀ ਵਿਧਾਇਕ ਅਜੀਤਪਾਲ ਕੋਹਲੀ ਵਲੋਂ ਮੁੱਖ ਮੰਤਰੀ ਤੀਰਥ ਯਾਤਰਾ ਬੱਸ ਸ੍ਰੀ ਅੰਮ੍ਰਿਤਸਰ ਸਾਹਿਬ ਲਈ ਰਵਾਨਾ

 

ਪੰਜਾਬ ਵਿੱਚ ਗੈਂਗਸਟਰਵਾਦ ਦਾ ਸ਼ਿਕਾਰ ਹੋ ਰਹੇ ਪੰਜਾਬੀ ਨੌਜਵਾਨਾਂ ਦੇ ਮੁੱਦੇ ਨੂੰ ਉਜਾਗਰ ਕਰਦੀ ਆਉਣ ਵਾਲੀ ਫਿਲਮ ਵ੍ਹਾਈਟ ਪੰਜਾਬ

ਵ੍ਹਾਈਟ ਪੰਜਾਬ ਫਿਲਮ ਦਾ ਉਦੇਸ਼ ਪੰਜਾਬ ਦੇ ਵਧ ਰਹੇ ਗੈਂਗ ਕਲਚਰ ਬਾਰੇ ਸੰਵਾਦ ਸ਼ੁਰੂ ਕਰਨਾ ਹੈ ਜਿਸ ਉੱਤੇ ਫੌਰੀ ਧਿਆਨ ਦੇਣ ਅਤੇ ਕਾਰਵਾਈ ਕਰਨ ਦੀ ਲੋੜ ਹੈ

Pollywood, Gabbar Sangrur, Kaka Ji, Gabbar Sangrur Imtiaz Ali, Kartar Cheema, Dakksh Ajit Singh, Rabbi Kandola, White Panjab, White Panjab Release Date, White Panjab Cast, White Panjab Movie, White Panjab Movie Release Date, White Panjab Movie Cast, Gabbar Sangrur White Panjab, Gabbar Sangrur Movie White Panjab, White Punjab, White Punjab Movie, White Punjab Release Date, White Panjab Trailer, Deepak Niaz, Mehakdeep Singh Randhawa

Web Admin

Web Admin

5 Dariya News

23 Sep 2023

Last updated on: Sep 23, 2023, 00:00 IST

ਗੱਬਰ ਸੰਗਰੂਰ ਦੁਆਰਾ ਲਿਖਿਤ ਅਤੇ ਨਿਰਦੇਸ਼ਿਤ, ਵ੍ਹਾਈਟ ਪੰਜਾਬ ਫਿਲਮ ਪੰਜਾਬ ਵਿੱਚ ਵਧ ਰਹੇ ਗੈਂਗ ਕਲਚਰ ਉੱਤੇ ਕੇਂਦਰਿਤ ਹੈ। ਪੰਜਾਬੀ ਗਾਇਕ ਅਤੇ ਗੀਤਕਾਰ ਕਾਕਾ ਇਸ ਫਿਲਮ ਨਾਲ਼ ਆਪਣੇ ਫਿਲਮੀ ਸਫਰ ਦੀ ਸ਼ੁਰੂਆਤ ਕਰ ਰਹੇ ਹਨ ਅਤੇ ਇਸ ਫਿਲਮ ਵਿੱਚ ਅਦਾਕਾਰ ਕਰਤਾਰ ਚੀਮਾ, ਦਕਸ਼ ਅਜੀਤ ਸਿੰਘ, ਰੱਬੀ ਕੰਧੋਲਾ, ਮਹਾਬੀਰ ਭੁੱਲਰ ਅਤੇ ਸੋਸ਼ਲ ਮੀਡੀਆ ਕਲਾਕਾਰ ਜਿਵੇਂ ਕਿ ਇੰਦਰਜੀਤ, ਤਾਰਾਪਾਲ, ਸੁਪਨੀਤ, ਸਰਤਾਜ ਸਿੱਧੂ ਅਤੇ ਯਸ਼ਮੀਨ ਵੀ ਸ਼ਾਮਲ ਹਨ। ਇਹ ਫਿਲਮ 13 ਅਕਤੂਬਰ 2023 ਨੂੰ ਸਿਨੇਮਾਘਰਾਂ ਵਿਚ ਰਿਲੀਜ਼ ਹੋਵੇਗੀ।

ਗੱਬਰ ਸੰਗਰੂਰ ਦਾ ਕਹਿਣਾ ਹੈ, "ਵ੍ਹਾਈਟ ਪੰਜਾਬ ਦਾ ਪਹਿਲਾ ਖਰੜਾ 2019 ਵਿੱਚ ਤਿਆਰ ਹੋ ਗਿਆ ਸੀ ਅਤੇ ਅਸੀਂ ਫਿਲਮ ਦੀ ਸ਼ੂਟਿੰਗ 2023 ਵਿੱਚ ਕੀਤੀ। ਯੂਥ ਅਕਾਲੀ ਦਲ ਦੇ ਆਗੂ ਵਿੱਕੀ ਮਿੱਡੂਖੇੜਾ, ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆ ਅਤੇ ਗਾਇਕ ਸਿੱਧੂ ਮੂਸੇਵਾਲਾ ਦੇ ਦਿਨ ਦਿਹਾੜੇ ਹੋਏ ਕਤਲ ਨੇ ਮੈਨੂੰ ਪ੍ਰੇਰਿਤ ਕੀਤਾ ਕਿ ਮੈਂ ਜਿੰਨੀ ਛੇਤੀ ਹੋ ਸਕੇ ਫਿਲਮ ਦੀ ਸ਼ੂਟਿੰਗ ਸ਼ੁਰੂ ਕਰਕੇ ਇਸਨੂੰ ਰਿਲੀਜ਼ ਕਰਾਂ। ਇੱਕ ਜਿੰਮੇਵਾਰ ਪੰਜਾਬੀ ਹੋਣ ਦੇ ਨਾਤੇ ਮੈਂ ਹਮੇਸ਼ਾ ਪੰਜਾਬ ਲਈ ਅਤੇ ਪੰਜਾਬ ਵਿਚ ਕੰਮ ਕਰਨਾ ਚਾਹੁੰਦਾ ਹਾਂ। ਮੈਨੂੰ ਬਹੁਤ ਦੁੱਖ ਹੁੰਦਾ ਹੈ ਜਦੋਂ ਪੰਜਾਬੀ ਨੌਜਵਾਨਾਂ ਨੂੰ ਭਟਕਦੇ ਹੋਏ ਦੇਖਦਾ ਹਾਂ ਕਿਉਂਕਿ ਪੰਜਾਬ ਦੇ ਨੌਜਵਾਨ ਜੋ ਸਫਲ ਖਿਡਾਰੀ, ਉੱਦਮੀ ਜਾਂ ਕਲਾਕਾਰ ਬਣ ਸਕਦੇ ਸਨ, ਅੱਜ ਖ਼ੌਫ਼ਨਾਕ ਗੈਂਗਸਟਰ, ਕਾਤਲ, ਅਗਵਾਕਾਰ ਅਤੇ ਲੁਟੇਰੇ ਬਣੇ ਹੋਏ ਹਨ। ਅਤੇ ਉਨ੍ਹਾਂ ਵਿੱਚੋਂ ਬਹੁਤ ਸਾਰੇ ਦੇਸ਼ ਛੱਡ ਕੇ ਜਾ ਰਹੇ ਹਨ। ”

ਜ਼ਾਹਰ ਤੌਰ 'ਤੇ, ਪੰਜਾਬ ਵਿਚ 70 ਗਰੋਹ ਹਨ ਜਿਨ੍ਹਾਂ ਦੇ 500 ਤੋਂ ਵੱਧ ਮੈਂਬਰ ਹਨ। ਇਨ੍ਹਾਂ ਵਿੱਚੋਂ 300 ਵੱਖ-ਵੱਖ ਜੇਲ੍ਹਾਂ ਵਿੱਚ ਬੰਦ ਹਨ।

ਇਸ ਫ਼ਿਲਮ ਨਾਲ ਪੋਲੀਵੁੱਡ ਵਿੱਚ ਡੈਬਿਊ ਕਰਨ ਵਾਲੇ ਕਾਕੇ ਨੇ ਕਿਹਾ, “ਪੰਜਾਬ ਦੇ ਨੌਜਵਾਨ ਗਾਇਕਾਂ ਨੂੰ ਆਪਣਾ ਰੋਲ ਮਾਡਲ ਮੰਨਦੇ ਹਨ। ਇੱਕ ਕਲਾਕਾਰ ਹੋਣ ਦੇ ਨਾਤੇ, ਜਦੋਂ ਮੈਂ ਗਾਇਕਾਂ ਨੂੰ ਗੈਂਗਸਟਰਾਂ ਦਾ ਨਿਸ਼ਾਨਾ ਬਣਦੇ ਦੇਖਦਾ ਹਾਂ, ਤਾਂ ਇਹ ਮੇਰਾ ਫਰਜ਼ ਬਣਦਾ ਹੈ ਕਿ ਮੈਂ ਅਜਿਹੇ ਸਿਨੇਮਾ ਦਾ ਹਿੱਸਾ ਬਣਾਂ ਜੋ ਗੈਂਗਸਟਰਵਾਦ ਦੀ ਦੁਨੀਆ ਉੱਤੇ ਰੌਸ਼ਨੀ ਪਾਉਂਦਾ ਹੋਵੇ ਜਿਹੜਾ ਨੌਜਵਾਨਾਂ ਨੂੰ ਤਬਾਹ ਕਰ ਰਿਹਾ ਹੈ।

ਫਿਲਮ ਵਿੱਚ ਅਹਿਮ ਭੂਮਿਕਾ ਨਿਭਾਅ ਰਹੇ ਥੀਏਟਰ ਅਦਾਕਾਰ ਸੈਮੂਅਲ ਜੌਨ ਕਹਿੰਦੇ ਹਨ, “ਵ੍ਹਾਈਟ ਪੰਜਾਬ ਅਪਰਾਧ ਤੋਂ ਪਰਲੇ ਪਾਰ ਦੀ ਦੁਨੀਆ ਨੂੰ ਦਿਖਾਉਣ ਦਾ ਇੱਕ ਗੰਭੀਰ ਅਤੇ ਸੁਹਿਰਦ ਯਤਨ ਹੈ ਜਿੱਥੇ ਸਾਡਾ ਸਮਾਜ ਲਗਾਤਾਰ ਡਰ ਵਿੱਚ ਜਿਉਂ ਰਿਹਾ ਹੈ। ਜਦੋਂ ਇੱਕ ਨੌਜਵਾਨ ਮੁੰਡਾ ਗੈਂਗਸਟਰ ਬਣ ਜਾਂਦਾ ਹੈ ਅਤੇ ਅੰਤ ਗੋਲੀ ਦਾ ਸ਼ਿਕਾਰ ਹੋ ਜਾਂਦਾ ਹੈ, ਤਾਂ ਉਸਦੇ ਨਾਲ਼ ਉਸਦਾ ਪੂਰਾ ਪਰਿਵਾਰ ਵੀ ਮਰ ਜਾਂਦਾ ਹੈ। ਉਨ੍ਹਾਂ ਪਰਿਵਾਰਾਂ ਲਈ ਜ਼ਿੰਦਗੀ ਫਿਰ ਕਦੇ ਵੀ ਸਹਿਜ ਨਹੀਂ ਰਹਿੰਦੀ। ਉਹਨਾਂ ਦਾ ਸੰਸਾਰ ਬੇਜਾਨ ਹੋ ਜਾਂਦਾ ਹੈ। ਇੱਕ ਸਮਾਜਕ ਤੌਰ ’ਤੇ ਚੇਤੰਨ ਵਿਅਕਤੀ ਹੋਣ ਦੇ ਨਾਤੇ, ਮੇਰੇ ਨਾਟਕਾਂ ਦੇ ਵਿਸ਼ੇ ਜ਼ਿਆਦਾਤਰ ਦਲਿਤਾਂ ਦੀ ਮੁਕਤੀ ਉੱਤੇ ਕੇਂਦਰਿਤ ਹੁੰਦੇ ਹਨ, ਮੈਨੂੰ ਪਤਾ ਹੈ ਕਿ ਰੰਗਮੰਚ ਅਤੇ ਸਿਨੇਮਾ ਵਰਗੇ ਕਲਾ ਰੂਪਾਂ ਰਾਹੀਂ ਸਮਾਜ ਵਿਚ ਕਿੰਨੀ ਤਬਦੀਲੀ ਲਿਆਂਦੀ ਜਾ ਸਕਦੀ ਹੈ। ਇਸ ਲਈ ਮੈਨੂੰ ਇਸ ਫਿਲਮ ਤੋਂ ਬਹੁਤ ਉਮੀਦਾਂ ਹਨ।

ਜੌਨ ਦੇ ਵਿਚਾਰਾਂ ਨਾਲ ਸਹਿਮਤੀ ਜਤਾਉਂਦਿਆਂ, ਗੱਬਰ ਕਹਿੰਦੇ ਹਨ, "ਜੇ ਇਹ ਫਿਲਮ ਸਿਰਫ ਇੱਕ ਪੰਜਾਬੀ ਨੌਜਵਾਨ ਨੂੰ ਸਿੱਧੇ ਰਾਹ ਪਾਉਣ ਅਤੇ ਉਸਦੇ ਪੂਰੇ ਪਰਿਵਾਰ ਨੂੰ ਸਦੀਵੀ ਪੀੜ ਤੋਂ ਬਚਾਉਣ ਵਿਚ ਕਾਮਯਾਬ ਹੋ ਜਾਂਦੀ ਹੈ, ਤਾਂ ਮੈਂ ਸਮਝਾਂਗਾ ਕਿ ਮੇਰਾ ਤੇ ਮੇਰੀ ਫਿਲਮ ਦਾ ਮਕਸਦ ਪੂਰਾ ਹੋ ਗਿਆ ਹੈ।" ਉਨ੍ਹਾਂ ਦਾ ਮੰਨਣਾ ਹੈ ਕਿ ਫਿਲਮ ਦੇਖਣ ਤੋਂ ਬਾਅਦ ਕੋਈ ਵੀ ਖੁਦ ਲਈ ਇਹ ਰਾਹ ਨਹੀਂ ਚੁਣੇਗਾ।

ਵ੍ਹਾਈਟ ਪੰਜਾਬ ਵਿਚ ਹੋਰ ਬਹੁਤ ਸਿਤਾਰੇ ਸ਼ਾਮਲ ਹਨ। ਇਸ ਵਿੱਚ 30 ਤੋਂ ਵੱਧ ਥੀਏਟਰ ਅਦਾਕਾਰ ਅਤੇ ਸੋਸ਼ਲ ਮੀਡੀਆ ਕਲਾਕਾਰ ਸ਼ਾਮਲ ਹੋਣਗੇ। ਇਹ ਫਿਲਮ ਦਿ ਥੀਏਟਰ ਆਰਮੀ ਫਿਲਮਜ਼ ਦੁਆਰਾ ਬਣਾਈ ਗਈ ਹੈ ਜੋ ਕਿ ਟੱਬਰ, ਸਟ੍ਰੀਟ ਡਾਂਸਰ, ਬਬਲੀ ਬਾਊਂਸਰ, ਚਮਕੀਲਾ, ਦਿ ਡਿਪਲੋਮੈਟ, ਸੈਮ ਬਹਾਦੁਰ ਆਦਿ ਵਰਗੇ ਬਾਲੀਵੁੱਡ ਪ੍ਰੋਜੈਕਟਾਂ ਲਈ ਜਾਣੀ ਜਾਂਦੀ ਹੈ। ਇਸਦਾ ਨਾਮ ਪੰਜਾਬੀ ਫਿਲਮਾਂ ਜਿਵੇਂ ਕਿ ਕਲੀ ਜੋਟਾ, ਦਾਣਾ ਪਾਣੀ, ਜਲਵਾਯੂ ਐਨਕਲੇਵ, ਗੈਂਗਲੈਂਡ ਇਹ ਮਦਰਲੈਂਡ, ਮਸਤਾਨੇ, ਇਕੋ ਮਿੱਕੇ, ਮੁੰਡਾ ਸਾਊਥ ਹਾਲ ਦਾ ਆਦਿ ਕਰਕੇ ਵੀ ਜਾਣਿਆ ਜਾਂਦਾ ਹੈ।

 

Tags: Pollywood , Gabbar Sangrur , Kaka Ji , Gabbar Sangrur Imtiaz Ali , Kartar Cheema , Dakksh Ajit Singh , Rabbi Kandola , White Panjab , White Panjab Release Date , White Panjab Cast , White Panjab Movie , White Panjab Movie Release Date , White Panjab Movie Cast , Gabbar Sangrur White Panjab , Gabbar Sangrur Movie White Panjab , White Punjab , White Punjab Movie , White Punjab Release Date , White Panjab Trailer , Deepak Niaz , Mehakdeep Singh Randhawa

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD