Wednesday, 22 July 2026

 

 

ਖ਼ਾਸ ਖਬਰਾਂ ਆਫ਼ਤ ਪ੍ਰਬੰਧਨ ਲਈ ਸਿਖਲਾਈ ਅਤੇ ਤਿਆਰੀ ਹੀ ਸਭ ਤੋਂ ਪ੍ਰਭਾਵਸ਼ਾਲੀ ਹਥਿਆਰ - ਸਾਗਰ ਸੇਤੀਆ ਬ੍ਰਹਮ ਗਿਆਨ ਨੂੰ ਅਮਲ ਵਿੱਚ ਲਿਆ ਕੇ ਹੀ ਜੀਵਨ ਨੂੰ ਸਾਰਥਕ ਬਣਾਇਆ ਜਾ ਸਕਦਾ ਹੈ ਸੀ ਜੀ ਸੀ ਯੂਨੀਵਰਸਿਟੀ ਮੋਹਾਲੀ ਵਿਖੇ ਨਵੇਂ ਅਕਾਦਮਿਕ ਵਰ੍ਹੇ ਦੀ ਸ਼ੁਰੂਆਤ ਮੋਦੀ ਸਰਕਾਰ ਦੀ ਬਰਬਰਤਾ ਦੇ ਸ਼ਿਕਾਰ ਵਿਦਿਆਰਥੀਆਂ ਦੀ ਮਦਦ ਲਈ ਕੇਜਰੀਵਾਲ ਨੇ ਦਿਨ ਭਰ ਹਸਪਤਾਲ, ਥਾਣੇ ਤੋਂ ਲੈ ਕੇ ਜੰਤਰ-ਮੰਤਰ ਤੱਕ ਕੀਤੀ ਭੱਜ-ਦੌੜ ਪੰਜਾਬ ਕੈਬਨਿਟ ਨੇ ਪੰਜਾਬ ਵਿਧਾਨ ਸਭਾ ਦਾ 13ਵਾਂ ਇਜਲਾਸ 3 ਤੋਂ 10 ਅਗਸਤ ਤੱਕ ਸੱਦਣ ਨੂੰ ਦਿੱਤੀ ਪ੍ਰਵਾਨਗੀ ਵਿਧਾਇਕ ਅਜੀਤਪਾਲ ਕੋਹਲੀ ਵਲੋਂ ਮੁੱਖ ਮੰਤਰੀ ਤੀਰਥ ਯਾਤਰਾ ਬੱਸ ਸ੍ਰੀ ਅੰਮ੍ਰਿਤਸਰ ਸਾਹਿਬ ਲਈ ਰਵਾਨਾ ਜ਼ਿਲ੍ਹਾ ਚੋਣ ਅਫ਼ਸਰ ਨਵਜੋਤ ਕੌਰ ਵਲੋਂ 4 ਬੀ.ਐੱਲ.ਓਜ਼ ਦਾ ਵਿਸ਼ੇਸ਼ ਸਨਮਾਨ ਮੋਗਾ ਗ੍ਰਨੇਡ ਹਮਲੇ ’ਚ ਸ਼ਾਮਲ 3 ਮੁੱਖ ਦੋਸ਼ੀਆਂ ਸਣੇ 17 ਵਿਅਕਤੀਆਂ ਗ੍ਰਿਫ਼ਤਾਰ ਕੈਬਨਿਟ ਮੰਤਰੀ ਡਾ. ਰਵਜੋਤ ਸਿੰਘ ਵੱਲੋਂ ਪਿੰਡ ਢੱਡੇ ਫਤਹਿ ਸਿੰਘ ਵਿਖੇ ਸਿੰਚਾਈ ਟਿਊਬਵੈੱਲ ਦੇ ਕੰਮ ਦੀ ਸ਼ੁਰੂਆਤ ਪੰਜਾਬ ਵੱਲੋਂ ਆਗਾਮੀ ਖ਼ਰੀਦ ਲਈ ਭੰਡਾਰਨ ਹਿੱਤ ਜਗ੍ਹਾ ਵਾਸਤੇ ਮਹੀਨਾਵਾਰ 12 ਲੱਖ ਮੀਟ੍ਰਿਕ ਟਨ ਅਨਾਜ ਦੀ ਚੁਕਾਈ 'ਤੇ ਜ਼ੋਰ ਐਮ.ਐਲ.ਏ. ਕੁਲਜੀਤ ਸਿੰਘ ਰੰਧਾਵਾ ਵੱਲੋਂ ਦੋ ਆਂਗਣਵਾੜੀ ਵਰਕਰਾਂ ਨੂੰ ਨਿਯੁਕਤੀ ਪੱਤਰ ਸੌਂਪੇ ਗਏ ਐਮ.ਐਲ.ਏ. ਕੁਲਜੀਤ ਸਿੰਘ ਰੰਧਾਵਾ ਵੱਲੋਂ ਹਮਾਯੂੰਪੁਰ, ਤਸਿੰਬਲੀ, ਬਸੌਲੀ ਅਤੇ ਕਸੌਲੀ ਵਿੱਚ ਲੋਕ ਮਿਲਣੀਆਂ ਸੂਬੇ ਵਿੱਚ 1 ਕਰੋੜ 40 ਲੱਖ ਪੌਦੇ ਲਗਾਉਣ ਦਾ ਟੀਚਾ ਕੀਤਾ ਗਿਆ ਨਿਰਧਾਰਤ -ਨਾਇਬ ਸਿੰਘ ਸੈਣੀ ਹਰਿਆਣਾ ਦੇ ਰਾਜਪਾਲ ਨੇ ਸਪੋਰਟਸ ਇਨਫ੍ਰਾਸਟ੍ਰਕਚਰ ਦੀ ਸਮੀਖਿਆ ਕੀਤੀ ਮੋਦੀ ਸਰਕਾਰ ਦੀ ਬੇਰਹਿਮੀ ਦੇ ਸ਼ਿਕਾਰ ਹੋਏ ਵਿਦਿਆਰਥੀਆਂ ਨਾਲ ਖੜ੍ਹੀ ਹੈ ਆਮ ਆਦਮੀ ਪਾਰਟੀ - ਅਰਵਿੰਦ ਕੇਜਰੀਵਾਲ ਪੰਜਾਬ ਵਿੱਚ ਬਣਾਏ ਜਾਣਗੇ 10 ਲੱਖ ਨਵੇਂ ਰਾਸ਼ਨ ਕਾਰਡ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਾਤਾਵਰਣ ਸੁਰੱਖਿਆ ਨੂੰ ਬਣਾਓ ਜਨ ਅੰਦੋਲਨ : ਨਾਇਬ ਸਿੰਘ ਸੈਣੀ ਟ੍ਰੀਟੇਡ ਪਾਣੀ ਦਾ ਵਿਗਿਆਨਕ ਅਤੇ ਯੋਜਨਾਬੱਧ ਢੰਗ ਨਾਲ ਵਰਤੋ ਕੀਤੀ ਜਾਵੇ - ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੇਸ਼ ਦਾ ਨੌਜਵਾਨ ਅਤੇ ਕਿਸਾਨ ਸੜਕਾਂ 'ਤੇ ਹੈ, ਪਰ ਗੱਲਬਾਤ ਕਰਨ ਦੀ ਬਜਾਏ ਭਾਜਪਾ ਸਰਕਾਰ ਉਨ੍ਹਾਂ ਦੀ ਆਵਾਜ਼ ਨੂੰ ਦਬਾਉਣ ਲਈ ਤਾਕਤ ਦੀ ਵਰਤੋਂ ਕਰ ਰਹੀ ਹੈ : ਬਲਤੇਜ ਪੰਨੂ ਮੁੱਖ ਮੰਤਰੀ ਨਾਲ ਮਿਲੇ ਨੀਟ (ਗਰੈਜੂਏਟ)-2026 ਵਿੱਚ ਅਖਿਲ ਭਾਰਤੀ ਪੱਧਰ 'ਤੇ ਦੂਜਾ ਰੈਂਕ ਪ੍ਰਾਪਤ ਕਰਨ ਵਾਲੇ ਪੰਸ਼ੁਲ ਬੰਸਲ ਲੋਕਤੰਤਰ ਦੀ ਮਜ਼ਬੂਤੀ ਲਈ ਹਰ ਵਿਅਕਤੀ ਆਪਣੀ ਵੋਟ ਜ਼ਰੂਰ ਬਣਵਾਏ - ਮੁੱਖ ਮੰਤਰੀ ਨਾਇਬ ਸਿੰਘ ਸੈਣੀ

 

ਪਾਵਰਕਾਮ ਇੰਨਫੋਰਸਮੈਂਟ ਵਿੰਗ ਵਲੋਂ ਲੁਧਿਆਣਾ ਅਤੇ ਜਲੰਧਰ ਵੱਲੋਂ ਕੀਤੀਆਂ ਚੈਕਿੰਗਾਂ ਦੌਰਾਨ ਖਪਤਕਾਰਾਂ ਦੀ ਰੀਡਿੰਗ ਛੁਪਾਉਣ ਮਾਮਲਾ ਆਇਆ ਸਾਹਮਣੇ

ਗਲਤ ਰੀਡਿੰਗ ਰਿਕਾਰਡ ਕਰਨ ਵਾਲੇ ਆਊਟ ਸੋਰਸ ਬਿਲੰਗ ਕੰਪਨੀ ਦੇ ਮੀਟਰ ਰੀਡਰ ਨੌਕਰੀ ਤੋਂ ਬਰਖਾਸਤ

Punjab State Power Corporation Limited, PSPCL, Patiala, Er. Hira Lal Goyal, M/s Competent Synergies Pvt. Ltd

Web Admin

Web Admin

5 Dariya News

ਪਟਿਆਲਾ , 21 Sep 2023

Last updated on: Sep 21, 2023, 00:00 IST

ਬੀਤੇ ਦਿਨੀਂ ਪਾਵਰਕਾਮ ਦੇ ਇੰਫੋਰਸਮੈਂਟ ਵਿੰਗ ਵੱਲੋਂ ਲੁਧਿਆਣਾ ਅਤੇ ਜਲੰਧਰ ਸਰਕਲਾਂ ਅਧੀਨ ਆਉਣ ਵਾਲੇ ਆਊਟ ਸੋਰਸ ਮੀਟਰ ਰੀਡਰਾਂ ਦੀ ਕਾਰਗੁਜ਼ਾਰੀ ਚੈੱਕ ਕਰਨ ਲਈ ਪਿਛਲੇ ਕੁਝ ਸਮੇਂ ਦੌਰਾਨ ਚੈਕਿੰਗਾਂ ਕੀਤੀਆਂ ਗਈਆਂ। ਇਹਨਾਂ ਚੈਕਿੰਗਾਂ ਦੌਰਾਨ ਆਊਟ ਸੋਰਸ ਮੀਟਰ ਰੀਡਰਾਂ ਵੱਲੋਂ ਲੁਧਿਆਣਾ ਅਤੇ ਜਲੰਧਰ ਏਰੀਏ ਅਧੀਨ ਲਈਆਂ ਗਈਆਂ ਖਪਤਕਾਰਾਂ ਦੀਆ ਰੀਡਿੰਗਾਂ ਨੂੰ ਚੈੱਕ ਕੀਤਾ ਗਿਆ।

ਚੀਫ਼ ਇੰਜੀਨੀਅਰ ਇਨਫੋਰਸਮੈਂਟ, ਪਟਿਆਲਾ ਇੰਜ ਹੀਰਾ ਲਾਲ ਗੋਇਲ ਨੇ ਦੱਸਿਆ ਕਿ ਇੰਨਫੋਰਸਮੈਂਟ ਸਰਕਲ, ਲੁਧਿਆਣਾ ਦੇ 8 ਨੰ: ਸਕੁਐਡਾਂ ਵੱਲੋਂ ਕੇਂਦਰੀ ਜ਼ੋਨ, ਲੁਧਿਆਣਾ ਅਧੀਨ 4 ਨੰ: ਵੰਡ ਸਰਕਲਾਂ ਵਿੱਚ ਕੀਤੀ ਚੈਕਿੰਗ ਦੇ ਅਧਾਰ ਤੇ ਮਹੀਨਾ 04/2022 ਤੋਂ 07/2023 ਤੱਕ ਪ੍ਰਾਈਵੇਟ ਬਿਲੰਗ ਕੰਪਨੀ  M/s Competent Synergies Pvt.Ltd. ਵਿੱਚ ਕੰਮ ਕਰਦੇ 22 ਨੰ: ਮੀਟਰ ਰੀਡਰ, 2 ਨੰ: ਸਰਕਲ ਮੈਨੇਜਰ ਅਤੇ 1 ਨੰ: ਜ਼ੋਨਲ ਮੈਨੇਜਰ ਨੂੰ ਨੌਕਰੀ ਤੋਂ ਬਰਖ਼ਾਸਤ ਕੀਤਾ ਗਿਆ ਹੈ। 

ਇਹ ਕਰਮਚਾਰੀ ਖਪਤਕਾਰ ਦੇ ਮੀਟਰਾਂ ਦੀ ਰੀਡਿੰਗ ਛੁਪਾਉਣ, ਗਲਤ ਰੀਡਿੰਗ ਰਿਕਾਰਡ ਕਰਨ ਅਤੇ ਹੋਰ ਊਣਤਾਈਆਂ ਲਈ ਜਿੰਮੇਵਾਰ ਸਨ। ਇੰਨਫੋਰਸਮੈਂਟ ਸਰਕਲ, ਲੁਧਿਆਣਾ ਵੱਲੋਂ ਅਚਨਚੇਤ ਤੌਰ ਤੇ ਅਜਿਹੀ ਚੈਕਿੰਗ ਭਵਿੱਖ ਵਿੱਚ ਵੀ ਕੀਤੀ ਜਾਂਦੀ ਰਹੇਗੀ।ਉਨ੍ਹਾਂ ਦਸਿਆ ਕਿ ਜਲੰਧਰ ਵਿੱਚ ਘਰੇਲੂ ਖਾਤਾ ਨੰਬਰ 3001379219 ਦੇ ਮੀਟਰ ਦੀ ਪੜ੍ਹਤ 15912 KWh ਪਾਈ ਗਈ ਜਦਕਿ ਇਸ ਇਲਾਕੇ ਦੇ ਮੀਟਰ ਨਵਜੀਤ ਵੱਲੋਂ ਮੀਟਰ ਦੀ ਪੜ੍ਹਤ 15821 KWh ਰਿਕਾਰਡ ਕੀਤੀ ਪਾਈ ਗਈ। 

ਇਕ ਹੋਰ ਘਰੇਲੂ  ਖਾਤਾ ਨੰਬਰ 3001379262 ਦੀ ਪੜ੍ਹਤ ਵੀ ਇਸ ਮੀਟਰ ਰੀਡਰ ਵਲੋਂ 2417 KWh ਦੀ ਬਜਾਏ 2315 KWh ਰਿਕਾਰਡ ਕੀਤੀ ਫ਼ੜੀ ਗਈ। ਇਸੇ ਤਰ੍ਹਾਂ, ਇਕ ਹੋਰ ਮੀਟਰ ਰੀਡਰ ਬੋਬੀ ਸ਼ਰਮਾ ਵੱਲੋਂ ਵੀ ਘਰੇਲੂ ਖਪਤਕਾਰ ਖਾਤਾ ਨੰਬਰ 3001384136 ਦੀ ਖਪਤ 37707 KWh ਦੀ ਬਜਾਏ 37642 KWh ਰਿਕਾਰਡ ਕੀਤੀ ਫੜੀ ਗਈ।  

ਦੋਵੇਂ ਮੀਟਰ ਲੀਡਰਾਂ ਵੱਲੋਂ ਗੁਪਤ ਮੀਟਰਾਂ ਦੀ ਪੜਤ ਅਸਲ ਖਪਤ ਤੋਂ ਕਰਮਵਾਰ 61, 102 ਅਤੇ 65 ਯੂਨਿਟ ਘੱਟ ਰਿਕਾਰਡ ਕਰਕੇ ਬਿਜਲੀ ਖਪਤ ਨੂੰ 600 ਤੋਂ ਘੱਟ ਰੱਖਦੇ ਹੋਏ ਖਪਤਕਾਰਾਂ ਨੂੰ ਗਲਤ ਬਿਜਲੀ ਮੁਆਫ਼ੀ ਦਵਾਈ ਗਈ ਅਤੇ ਇਸ ਗ਼ਲਤ ਕਾਰਨ ਕੰਪਨੀ ਵੱਲੋਂ ਮੀਟਰ ਨਵਜੀਤ ਸਿੰਘ ਅਤੇ ਬੋਬੀ ਸ਼ਰਮਾ ਬਰਖਾਸਤ ਕਰ ਦਿੱਤਾ ਗਿਆ।ਪਾਵਰਕਾਮ ਵਲੋਂ ਖਪਤਕਾਰਾਂ ਨੂੰ ਅਸਲ ਖਪਤ ਮੁਤਾਬਕ ਬਣਦਾ ਬਿਜਲੀ ਬਿੱਲ ਜਾਰੀ ਕੀਤਾ ਜਾ ਚੁੱਕਾ ਹੈ। 

ਇਸ ਤੋਂ ਇਲਾਵਾ, ਐਮਈ ਵਿੰਗ ਵੱਲੋਂ ਚੈਕਿੰਗ ਦੌਰਾਨ ਦਿਹਾਤੀ ਵੰਡ ਉਪ ਮੰਡਲ ਕਪੂਰਥਲਾ ਦੇ ਇੱਕ ਘਰੇਲੂ ਖਪਤਕਾਰ ਖਾਤਾ ਨੰਬਰ 3002412183 ਦੇ ਮੀਟਰ ਦੀ ਖਪਤ ਮੀਟਰ ਰੀਡਰ ਜੋਤੀ ਲਾਲ ਵੱਲੋਂ 6673 ਯੂਨਿਟ ਪਾਈ ਗਈ। ਇਸ ਬਾਰੇ ਕੰਪਨੀ ਦੇ ਵਿੱਚ ਲਿਆਂਦਾ ਗਿਆ ਅਤੇ ਕੰਪਨੀ ਵਲੋਂ ਤੁਰੰਤ ਕਾਰਵਾਈ ਕਰਦੇ ਹੋਏ ਮੀਟਰ ਨੂੰ ਨੌਕਰੀ ਤੋਂ ਬਰਖਾਸਤ ਕੀਤਾ ਗਿਆ। ਖਪਤਕਾਰ ਕੋਲੋ ਇਸ ਖਪਤ ਦਾ ਬਿਜਲੀ ਬਿੱਲ ਬਾਬਤ 57,678 ਰੁਪਏ ਵਸੂਲ ਕਰ ਲਿਆ ਗਿਆ ਹੈ। ਇੰਨਫੋਰਸਮੈਂਟ ਵਿੰਗ ਵੱਖ ਵੱਖ ਇਲਾਕਿਆਂ ਅੰਦਰ ਅਚਨਚੇਤ ਛਾਪੇਮਾਰੀ ਇਸੇ ਤਰ੍ਹਾਂ ਜਾਰੀ ਰਹੇਗੀ।

 

Tags: Punjab State Power Corporation Limited , PSPCL , Patiala , Er. Hira Lal Goyal , M/s Competent Synergies Pvt. Ltd

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD