Thursday, 23 July 2026

 

 

ਖ਼ਾਸ ਖਬਰਾਂ ਆਪ ਸਰਕਾਰ ਨੇ ਅਫ਼ਸਰਸ਼ਾਹੀ ਨੂੰ ਹਾਸ਼ੀਏ ’ਤੇ ਧੱਕਣ ਤੋਂ ਬਾਅਦ ਹੁਣ ਖੁੱਲ੍ਹੇਆਮ ਸਿਆਸਤ ਦਾ ਅਪਰਾਧੀਕਰਨ ਸ਼ੁਰੂ ਕਰ ਦਿੱਤਾ ਹੈ: ਸੁਨੀਲ ਜਾਖੜ ਪੰਜਾਬ ਵਿੱਚ ਪੇਪਰ ਲੀਕ ਹੋਣ ਦੇ ਮਾਮਲਿਆਂ ਵਿੱਚ ਮਾਨ ਤੇ ਬੈਂਸ ਅਸਤੀਫਾ ਦੇਣ: ਅਮਰਿੰਦਰ ਸਿੰਘ ਰਾਜਾ ਵੜਿੰਗ ਖਰੜ ਪੈਦਲ ਮਾਰਚ ਦਾ 9ਵਾਂ ਦਿਨ : ਰਵਿੰਦਰ ਸਿੰਘ ਖੇੜਾ ਨੇ ਨਿੱਜਰ ਰੋਡ 'ਤੇ ਬੰਦ ਪਈ ਸੀਵਰੇਜ ਲਾਈਨ ਦਾ ਮੁੱਦਾ ਚੁੱਕਿਆ ਸਾਰੇ ਹੜ੍ਹ ਮਾਰੇ ਇਲਾਕਿਆਂ ਵਿਚ ਹੜ੍ਹ ਰੋਕੂ ਕੰਮ ਮੁਕੰਮਲ ਕੀਤੇ ਜਾਣ: ਸੁਖਬੀਰ ਸਿੰਘ ਬਾਦਲ ਨੇ ਅਕਾਲੀ ਵਰਕਰਾਂ ਨੂੰ ਕੀਤੀ ਅਪੀਲ ਰੋਸ ਮੁਜ਼ਾਹਰਾ ਕਰ ਰਹੇ ਵਿਦਿਆਰਥੀਆਂ ਦੇ ਮਸਲੇ ਜਲਦੀ ਹੱਲ ਕਰੋ: ਸੁਖਬੀਰ ਸਿੰਘ ਬਾਦਲ ਨੇ ਕੇਂਦਰ ਸਰਕਾਰ ਨੂੰ ਕੀਤੀ ਅਪੀਲ ਓ.ਐਸ.ਡੀ. ਸੁਖਵੀਰ ਸਿੰਘ ਨੇ ਧੂਰੀ ਹਲਕੇ 'ਚ ਚੱਲ ਰਹੇ ਵਿਕਾਸ ਪ੍ਰੋਜੈਕਟਾਂ ਦਾ ਲਿਆ ਜਾਇਜ਼ਾ ਬੇਲਾ ਫਾਰਮੇਸੀ ਕਾਲਜ ਨੂੰ ਨਵਾਂ ਪੇਟੈਂਟ ਮਿਲਿਆ ਪੈਂਡਿੰਗ ਮਾਲੀਆ ਮਾਮਲਿਆਂ ਦਾ ਸਮੇਂ ਸਿਰ ਨਿਪਟਾਰਾ ਯਕੀਨੀ ਬਣਾਉਣ ਅਧਿਕਾਰੀ: ਆਸ਼ਿਕਾ ਜੈਨ ਭਗਵੰਤ ਮਾਨ ਸਰਕਾਰ ਦੀ ‘ਮਾਂਵਾਂ-ਧੀਆਂ ਸਤਿਕਾਰ ਯੋਜਨਾ’ 100 ਸਾਲ ਤੋਂ ਵੱਧ ਉਮਰ ਦੀਆਂ ਮਹਿਲਾਵਾਂ ਨੂੰ ਵੀ ਦੇ ਰਹੀ ਹੈ ਸਨਮਾਨ ਅਤੇ ਆਰਥਿਕ ਸਹਾਰਾ ਗਰਭਵਤੀ ਅਤੇ ਦੁੱਧ ਪਿਲਾਉਣ ਵਾਲੀਆਂ 4056 ਮਹਿਲਾਵਾਂ ਨੂੰ 1.70 ਕਰੋੜ ਦੀ ਵਿੱਤੀ ਸਹਾਇਤਾ : ਡਾ. ਬਲਜੀਤ ਕੌਰ ਉਦਯੋਗ-ਕੇਂਦਰਿਤ ਪੱਤਰਕਾਰੀ ਸਿੱਖਿਆ ਨੂੰ ਮਿਲੇਗਾ ਨਵਾਂ ਹੁਲਾਰਾ : ਆਰਬੀਯੂ ਨੇ ਨਾਮੀ ਨਿਊਜ਼ ਪੇਪਰ ਦੀ ਟਰੱਸਟ ਨਾਲ ਕੀਤਾ ਐਮਓਯੂ ਟਰਾਂਸਪੋਰਟ ਵਿਭਾਗ ਵੱਲੋਂ ਸੜਕ ਸੁਰੱਖਿਆ ਨੂੰ ਮਜ਼ਬੂਤ ਕਰਨ ਅਤੇ ਈ-ਚਲਾਨ ਸ਼ਿਕਾਇਤ ਪ੍ਰਣਾਲੀ ਨੂੰ ਸੁਚਾਰੂ ਬਣਾਉਣ ਲਈ ਵੱਡੇ ਕਦਮ: ਹਰਪਾਲ ਸਿੰਘ ਚੀਮਾ ਭਗਵੰਤ ਸਿੰਘ ਮਾਨ ਸਰਕਾਰ ਵੱਲੋਂ ਸ਼ੁਰੂ ਕੀਤੀਆਂ ਲੋਕ ਪੱਖੀ ਸਕੀਮਾਂ ਬਿਨਾਂ ਕਿਸੇ ਭੇਦਭਾਵ ਦੇ ਲਾਗੂ ਕੀਤੀਆਂ ਜਾ ਰਹੀਆਂ ਹਨ: ਕੁਲਵੰਤ ਸਿੰਘ ਰਾਹੁਲ ਚਾਬਾ ਨੇ ਆਜ਼ਾਦੀ ਦਿਵਸ ਸਮਾਰੋਹ ਦੀਆਂ ਤਿਆਰੀਆਂ ਦਾ ਲਿਆ ਜਾਇਜ਼ਾ ਵਿਧਾਇਕ ਸ਼ੈਰੀ ਕਲਸੀ ਪਿੰਡ ਦਾਨਿਆਂਵਾਲੀ ਪਹੁੰਚੇ ਆਫ਼ਤ ਪ੍ਰਬੰਧਨ ਲਈ ਸਿਖਲਾਈ ਅਤੇ ਤਿਆਰੀ ਹੀ ਸਭ ਤੋਂ ਪ੍ਰਭਾਵਸ਼ਾਲੀ ਹਥਿਆਰ - ਸਾਗਰ ਸੇਤੀਆ ਬ੍ਰਹਮ ਗਿਆਨ ਨੂੰ ਅਮਲ ਵਿੱਚ ਲਿਆ ਕੇ ਹੀ ਜੀਵਨ ਨੂੰ ਸਾਰਥਕ ਬਣਾਇਆ ਜਾ ਸਕਦਾ ਹੈ ਸੀ ਜੀ ਸੀ ਯੂਨੀਵਰਸਿਟੀ ਮੋਹਾਲੀ ਵਿਖੇ ਨਵੇਂ ਅਕਾਦਮਿਕ ਵਰ੍ਹੇ ਦੀ ਸ਼ੁਰੂਆਤ ਮੋਦੀ ਸਰਕਾਰ ਦੀ ਬਰਬਰਤਾ ਦੇ ਸ਼ਿਕਾਰ ਵਿਦਿਆਰਥੀਆਂ ਦੀ ਮਦਦ ਲਈ ਕੇਜਰੀਵਾਲ ਨੇ ਦਿਨ ਭਰ ਹਸਪਤਾਲ, ਥਾਣੇ ਤੋਂ ਲੈ ਕੇ ਜੰਤਰ-ਮੰਤਰ ਤੱਕ ਕੀਤੀ ਭੱਜ-ਦੌੜ ਪੰਜਾਬ ਕੈਬਨਿਟ ਨੇ ਪੰਜਾਬ ਵਿਧਾਨ ਸਭਾ ਦਾ 13ਵਾਂ ਇਜਲਾਸ 3 ਤੋਂ 10 ਅਗਸਤ ਤੱਕ ਸੱਦਣ ਨੂੰ ਦਿੱਤੀ ਪ੍ਰਵਾਨਗੀ ਵਿਧਾਇਕ ਅਜੀਤਪਾਲ ਕੋਹਲੀ ਵਲੋਂ ਮੁੱਖ ਮੰਤਰੀ ਤੀਰਥ ਯਾਤਰਾ ਬੱਸ ਸ੍ਰੀ ਅੰਮ੍ਰਿਤਸਰ ਸਾਹਿਬ ਲਈ ਰਵਾਨਾ

 

ਪੰਜਾਬੀ ਸਾਹਿਤ ਸਿਰਜਣ ਅਤੇ ਪ੍ਰਸ਼ਨੋਤਰੀ ਮੁਕਾਬਲਿਆਂ ਦੇ ਜੇਤੂ ਵਿਦਿਆਰਥੀਆਂ ਦਾ ਸਨਮਾਨ

ਸਾਨੂੰ ਸਾਡੀ ਮਾਂ-ਬੋਲੀ ਅਤੇ ਸੰਸਕ੍ਰਿਤੀ ਰੂਪੀ ਜੜ੍ਹਾਂ ਤੋਂ ਨਹੀਂ ਟੁੱਟਣਾ ਚਾਹੀਦਾ

Language Department Punjab, Punjabi Bhasha Vibhag, Bhasha Vibhag, Punjabi Bhasha Vibhag Mohali

Web Admin

Web Admin

5 Dariya News

ਐੱਸ.ਏ.ਐੱਸ.ਨਗਰ , 21 Sep 2023

Last updated on: Sep 21, 2023, 00:00 IST

ਜ਼ਿਲ੍ਹਾ ਭਾਸ਼ਾ ਦਫ਼ਤਰ ਐੱਸ.ਏ.ਐੱਸ.ਨਗਰ ਵਿਖੇ ਅੱਜ ਪੰਜਾਬੀ ਸਾਹਿਤ ਸਿਰਜਣ ਅਤੇ ਪ੍ਰਸ਼ਨੋਤਰੀ ਮੁਕਾਬਲੇ-2023 ਦੇ ਜੇਤੂ ਵਿਦਿਆਰਥੀਆਂ ਨੂੰ ਚੰਦਰ ਜਯੋਤੀ ਸਿੰਘ (ਆਈ.ਏ.ਐੱਸ.) ਐੱਸ.ਡੀ.ਐੱਮ. ਐੱਸ.ਏ.ਐੱਸ.ਨਗਰ ਵੱਲੋਂ ਸਨਮਾਨਿਤ ਕੀਤਾ ਗਿਆ। ਸਮਾਗਮ ਦੀ ਸ਼ੁਰੂਆਤ ਵਿਚ ਜ਼ਿਲ੍ਹਾ ਭਾਸ਼ਾ ਅਫ਼ਸਰ ਡਾ. ਦਵਿੰਦਰ ਸਿੰਘ ਬੋਹਾ ਵੱਲੋਂ ਮੈਡਮ ਚੰਦਰ ਜਯੋਤੀ ਸਿੰਘ (ਆਈ.ਏ.ਐੱਸ.), ਜ਼ਿਲ੍ਹਾ ਸਿੱਖਿਆ ਅਫ਼ਸਰ, ਅਧਿਆਪਕਾਂ, ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ 'ਜੀ ਆਇਆਂ ਨੂੰ' ਕਹਿੰਦਿਆਂ, ਕਰਵਾਏ ਜਾ ਰਹੇ ਇਨਾਮ ਵੰਡ ਸਮਾਗਮ ਦੇ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ। 

ਉਨ੍ਹਾਂ ਵੱਲੋਂ ਜ਼ਿਲ੍ਹਾ ਭਾਸ਼ਾ ਦਫ਼ਤਰ ਐੱਸ.ਏ.ਐੱਸ.ਨਗਰ ਦੁਆਰਾ ਕੀਤੇ ਜਾ ਰਹੇ ਕੰਮਾਂ ਅਤੇ ਸਰਗਰਮੀਆਂ ਤੋਂ ਹਾਜ਼ਰੀਨ ਨੂੰ ਜਾਣੂ ਵੀ ਕਰਵਾਇਆ ਗਿਆ। ਐੱਸ.ਡੀ.ਐੱਮ ਚੰਦਰ ਜਯੋਤੀ ਸਿੰਘ ਵੱਲੋਂ ਜੇਤੂ ਵਿਦਿਆਰਥੀਆਂ ਅਤੇ ਇਨ੍ਹਾਂ ਨੂੰ ਤਿਆਰੀ ਕਰਵਾਉਣ ਵਾਲੇ ਅਧਿਆਪਕਾਂ ਨੂੰ ਮੁਬਾਰਕਬਾਦ ਦਿੰਦੇ ਹੋਏ ਕਿਹਾ ਕਿ ਅਸੀਂ ਭਾਵੇਂ ਕਿਤੇ ਵੀ ਜਾਈਏ ਪਰ ਸਾਨੂੰ ਆਪਣੀ ਮਾਂ-ਬੋਲੀ ਅਤੇ ਸੰਸਕ੍ਰਿਤੀ ਰੂਪੀ ਜੜ੍ਹਾਂ ਨਹੀਂ ਛੱਡਣੀਆਂ ਚਾਹੀਦੀਆਂ। ਉਨ੍ਹਾਂ ਨੇ ਕਿਹਾ ਕਿ ਭਾਸ਼ਾ ਵਿਭਾਗ ਐੱਸ.ਏ.ਐੱਸ.ਨਗਰ ਵੱਲੋਂ ਵਿਦਿਆਰਥੀਆਂ ਲਈ ਮੁਕਾਬਲੇ ਕਰਵਾਉਣਾ ਸ਼ਲਾਘਾਯੋਗ ਉੱਦਮ ਹੈ। 

ਭਵਿੱਖ ਵਿਚ ਅਜਿਹੇ ਮੁਕਾਬਲੇ ਬਾਲਗਾਂ ਲਈ ਵੀ ਹੋਣੇ ਚਾਹੀਦੇ ਹਨ। ਉਨ੍ਹਾਂ ਨੇ ਇਹ ਵੀ ਕਿਹਾ ਕਿ ਮੌਜੂਦਾ ਸਮੇਂ ਵਿਚ ਤਕਨਾਲੋਜੀ ਦੇ ਪ੍ਰਭਾਵ ਹੇਠ ਸਾਨੂੰ ਪੁਸਤਕਾਂ ਤੋਂ ਮੂੰਹ ਨਹੀਂ ਮੋੜਨਾ ਚਾਹੀਦਾ। 

ਉਨ੍ਹਾਂ ਵੱਲੋਂ ਪੰਜਾਬੀ ਭਾਸ਼ਾ, ਸਾਹਿਤ ਅਤੇ ਸੱਭਿਆਚਾਰ ਪ੍ਰਚਾਰ-ਪ੍ਰਸਾਰ ਲਈ ਦਫ਼ਤਰ ਜ਼ਿਲ੍ਹਾ ਭਾਸ਼ਾ ਅਫ਼ਸਰ, ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵੱਲੋਂ ਕੀਤੇ ਜਾ ਰਹੇ ਉਪਰਾਲਿਆਂ ਲਈ ਡਾ. ਦਵਿੰਦਰ ਸਿੰਘ ਬੋਹਾ ਅਤੇ ਸਮੁੱਚੀ ਟੀਮ ਦੀ ਸ਼ਲਾਘਾ ਕੀਤੀ ਗਈ। ਪੰਜਾਬੀ ਸਾਹਿਤ ਸਿਰਜਣ ਮੁਕਾਬਲੇ 2023 ਵਿਚ  'ਕਵਿਤਾ ਗਾਇਨ ਮੁਕਾਬਲੇ' ਵਿੱਚ ਪਹਿਲਾ ਸਥਾਨ ਭਵਜੀਤ ਸਿੰਘ (ਦ ਨਿਊ ਕੈਂਬਰਿਜ ਇੰਟਰ. ਸਕੂਲ, ਡੇਰਾ ਬਸੀ), ਦੂਜਾ ਸਥਾਨ ਆਬਿਆ ਗਿੱਲ (ਵਿੱਦਿਆ ਵੈਲੀ ਸਕੂਲ, ਐੱਸ.ਏ.ਐੱਸ.ਨਗਰ) ਅਤੇ ਤੀਜਾ ਸਥਾਨ ਆਕ੍ਰਿਤੀ ਨੇਗੀ (ਸ਼ਿਵਾਲਿਕ ਪਬਲਿਕ ਸਕੂਲ, ਫੇਜ਼ 6, ਐੱਸ.ਏ.ਐੱਸ.ਨਗਰ) ਨੇ ਪ੍ਰਾਪਤ ਕੀਤਾ। 

'ਕਹਾਣੀ ਰਚਨਾ ਮੁਕਾਬਲੇ' ਵਿੱਚ ਪਹਿਲਾ ਸਥਾਨ ਹਰਸ਼ਪ੍ਰੀਤ ਕੌਰ (ਸ.ਸ.ਸ.ਸ.ਗੋਬਿੰਦਗੜ੍ਹ), ਦੂਜਾ ਸਥਾਨ ਗੁਰਨੂਰ (ਸ਼ਿਸ਼ੂ ਨਿਕੇਤਨ-22 ਪਬਲਿਕ ਸਕੂਲ, ਨਿਆਂ ਗਾਓਂ) ਅਤੇ ਤੀਜਾ ਸਥਾਨ ਨੰਦਨੀ ਮਹਿਰਾ (ਸ.ਸ.ਸ.ਸ.ਖਿਜ਼ਰਾਬਾਦ) ਨੇ ਪ੍ਰਾਪਤ ਕੀਤਾ। 'ਕਵਿਤਾ ਰਚਨਾ ਮੁਕਾਬਲੇ' ਵਿੱਚ ਪਹਿਲਾ ਸਥਾਨ ਏਕਨੂਰ ਸਿੰਘ (ਮਾਤਾ ਸਾਹਿਬ ਕੌਰ ਪਬਲਿਕ ਸਕੂਲ, ਸਵਾੜਾ), ਦੂਜਾ ਸਥਾਨ ਸੁਖਮਨ ਕੌਰ ਬੈਨੀਪਾਲ (ਇੰਡਸ ਪਬਲਿਕ ਸਕੂਲ, ਖਰੜ) ਅਤੇ ਤੀਜਾ ਸਥਾਨ ਪੋਸ਼ੀਨ ਜੋਸ਼ੀ (ਸ.ਸ.ਸ.ਸ.ਨਿਆਂ ਸ਼ਹਿਰ ਬਡਾਲਾ) ਨੇ ਪ੍ਰਾਪਤ ਕੀਤਾ। 

'ਲੇਖ ਰਚਨਾ ਮੁਕਾਬਲੇ' ਵਿੱਚ ਪਹਿਲਾ ਸਥਾਨ ਸਿਮਰਨ ਮੋਹਲ (ਗਿਆਨ ਜਯੋਤੀ ਸਕੂਲ, ਫੇਜ਼ 2, ਐੱਸ.ਏ.ਐੱਸ.ਨਗਰ), ਦੂਜਾ ਸਥਾਨ ਅਮਨਦੀਪ ਕੌਰ (ਸ.ਹ.ਸ.ਛੱਤ) ਅਤੇ ਤੀਜਾ ਸਥਾਨ ਮਨਦੀਪ ਕੌਰ (ਸ.ਕੰ.ਸ.ਸ.ਸ.ਘੜੂੰਆਂ) ਨੇ ਪ੍ਰਾਪਤ ਕੀਤਾ। ਪ੍ਰਸ਼ਨੋਤਰੀ ਮੁਕਾਬਲੇ 2023 ਵਿਚ ਵਰਗ 'ੳ' ਵਿੱਚ ਪਹਿਲਾ ਸਥਾਨ ਅੰਸ਼ਿਕਾ (ਸ.ਹ.ਸ.ਗਾਜ਼ੀਪੁਰ), ਦੂਜਾ ਸਥਾਨ ਮਹਿਕਦੀਪ ਕੌਰ (ਸ.ਸ.ਸ.ਸ.ਨਿਆਂ ਸ਼ਹਿਰ ਬਡਾਲਾ) ਅਤੇ ਤੀਜਾ ਸਥਾਨ ਰੌਸ਼ਨਦੀਪ ਸਿੰਘ (ਸ.ਹ.ਸ.ਰੁੜਕੀ ਪੁੱਖਤਾ) ਨੇ ਪ੍ਰਾਪਤ ਕੀਤਾ। 

ਵਰਗ 'ਅ' ਵਿੱਚ ਪਹਿਲਾ ਸਥਾਨ ਤਮੰਨਾ (ਸ.ਸ.ਸ.ਸ.ਅਮਲਾਲਾ), ਦੂਜਾ ਸਥਾਨ ਰਜਨਦੀਪ ਕੌਰ (ਸ.ਮਾ.ਸੀ.ਸੈ.ਸ.ਖਰੜ) ਅਤੇ ਤੀਜਾ ਸਥਾਨ ਮਨਪ੍ਰੀਤ ਕੌਰ (ਸ.ਸ.ਸ.ਸ.ਦਿਆਲਪੁਰਾ ਸੋਢੀਆਂ) ਨੇ ਪ੍ਰਾਪਤ ਕੀਤਾ। ਵਰਗ 'ੲ' ਵਿੱਚੋਂ ਪਹਿਲਾ ਸਥਾਨ ਮਨਪ੍ਰੀਤ ਕੌਰ (ਸ਼ਹੀਦ ਕਾਂਸ਼ੀ ਰਾਮ ਮੈਮੋ. ਕਾਲਜ, ਭਾਗੂਮਾਜਰਾ), ਦੂਜਾ ਸਥਾਨ ਮਨਪ੍ਰੀਤ ਕੌਰ (ਸ਼ਹੀਦ ਕਾਂਸ਼ੀ ਰਾਮ ਮੈਮੋ. ਕਾਲਜ, ਭਾਗੂਮਾਜਰਾ) ਅਤੇ ਤੀਜਾ ਸਥਾਨ ਕਿਰਨਦੀਪ ਕੌਰ (ਸਰਕਾਰੀ ਕਾਲਜ, ਐੱਸ.ਏ.ਐੱਸ.ਨਗਰ) ਨੇ ਪ੍ਰਾਪਤ ਕੀਤਾ। 

ਇਨ੍ਹਾਂ ਜੇਤੂ ਵਿਦਿਆਰਥੀਆਂ ਨੂੰ ਚੰਦਰ ਜਯੋਤੀ ਸਿੰਘ ਅਤੇ ਜ਼ਿਲ੍ਹਾ ਭਾਸ਼ਾ ਅਫ਼ਸਰ ਡਾ. ਦਵਿੰਦਰ ਸਿੰਘ ਬੋਹਾ ਵੱਲੋਂ ਕ੍ਰਮਵਾਰ 1000/-, 750/-, 500/- ਦੀਆਂ ਵਿਭਾਗੀ ਪੁਸਤਕਾਂ ਅਤੇ ਪ੍ਰਮਾਣ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.ਸਿ.) ਐੱਸ.ਏ.ਐੱਸ.ਨਗਰ ਡਾ. ਗਿੰਨੀ ਦੁੱਗਲ ਅਤੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.ਸਿ.) ਐੱਸ.ਏ.ਐੱਸ.ਨਗਰ ਸ. ਅੰਗਰੇਜ ਸਿੰਘ ਵੱਲੋਂ ਵੀ ਸ਼ਿਰਕਤ ਕੀਤੀ ਗਈ। 

ਡਾ. ਗਿੰਨੀ ਦੁੱਗਲ ਵੱਲੋਂ ਵਿਦਿਆਰਥੀਆਂ ਨੂੰ ਪੁਸਤਕ ਸਭਿਆਚਾਰ ਨਾਲ ਜੁੜਨ ਅਤੇ ਫੋਨ ਦੀ ਸੀਮਤ ਢੰਗ ਨਾਲ ਵਰਤੋਂ ਕਰਨ ਦਾ ਸੁਨੇਹਾ ਦਿੱਤਾ। ਉਨ੍ਹਾਂ ਵੱਲੋਂ ਵਿਦਿਆਰਥੀਆਂ ਦੀ ਸਿਰਜਨਾਤਮਕ ਪ੍ਰਤਿਭਾ ਨਿਖਾਰਨ ਦੇ ਉਦੇਸ਼ ਨਾਲ ਆਯੋਜਿਤ ਮੁਕਾਬਲਿਆਂ ਲਈ ਦਫ਼ਤਰ ਜ਼ਿਲ੍ਹਾ ਭਾਸ਼ਾ ਅਫ਼ਸਰ, ਐੱਸ.ਏ.ਐੱਸ.ਨਗਰ ਦੀ ਵੀ ਪ੍ਰਸੰਸਾ ਕੀਤੀ ਗਈ। ਵਿਦਿਆਰਥੀਆਂ ਦੇ ਸਨਮਾਨ ਉਪਰੰਤ ਜ਼ਿਲ੍ਹਾ ਭਾਸ਼ਾ ਅਫ਼ਸਰ ਡਾ. ਦਵਿੰਦਰ ਸਿੰਘ ਬੋਹਾ ਵੱਲੋਂ ਮੈਡਮ ਚੰਦਰਾਜਯੋਤੀ ਸਿੰਘ (ਆਈ.ਏ.ਐੱਸ.) ਨੂੰ ਸਨਮਾਨ ਚਿੰਨ੍ਹ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ। 

ਇਸ ਸਨਮਾਨ ਸਮਾਗਮ ਵਿਚ ਡਾ. ਸੁਮਨ ਲਤਾ, ਮਨਪ੍ਰੀਤ ਕੌਰ,ਪਰਦੀਪ ਕੌਰ, ਗੁਰਪ੍ਰੀਤ ਕੌਰ, ਵੀਨਾ ਕੁਮਾਰੀ, ਰਾਜਬੀਰ ਕੌਰ, ਕਿਰਨ ਬਾਲਾ, ਮਨਦੀਪ ਕੌਰ, ਸਿਮਰਪ੍ਰੀਤ ਸਿੰਘ, ਗੁਰਪ੍ਰੀਤ ਕੌਰ, ਇਵਨੀਤ ਕੌਰ, ਮਨਪ੍ਰੀਤ ਕੌਰ, ਰੁਕਮਨਜੀਤ ਕੌਰ, ਡਾ. ਰਣਬੀਰ ਕੌਰ, ਹਰਵਿੰਦਰ ਕੌਰ, ਰੇਨੂੰ ਬਾਲਾ, ਗੀਤੂ, ਹੇਮਲਤਾ, ਊਸ਼ਾ ਦੇਵੀ, ਜਸਪ੍ਰੀਤ ਕੌਰ, ਅਮਰਦੀਪ ਕੌਰ, ਹਰਜਿੰਦਰ ਕੌਰ, ਖੁਸ਼ਪ੍ਰੀਤ ਸਿੰਘ, ਜਤਿੰਦਰਪਾਲ ਸਿੰਘ, ਲਖਵਿੰਦਰ ਸਿੰਘ ਆਦਿ ਵੀ ਮੌਜੂਦ ਸਨ| ਇਸ ਮੌਕੇ ਦਫ਼ਤਰ ਜ਼ਿਲ੍ਹਾ ਭਾਸ਼ਾ ਅਫ਼ਸਰ ਐੱਸ.ਏ.ਐੱਸ.ਨਗਰ ਵੱਲੋਂ ਪੁਸਤਕ ਪ੍ਰਦਰਸ਼ਨੀ ਵੀ ਲਗਾਈ ਗਈ।

 

Tags: Language Department Punjab , Punjabi Bhasha Vibhag , Bhasha Vibhag , Punjabi Bhasha Vibhag Mohali

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD