Wednesday, 22 July 2026

 

 

ਖ਼ਾਸ ਖਬਰਾਂ ਮੋਦੀ ਸਰਕਾਰ ਦੀ ਬਰਬਰਤਾ ਦੇ ਸ਼ਿਕਾਰ ਵਿਦਿਆਰਥੀਆਂ ਦੀ ਮਦਦ ਲਈ ਕੇਜਰੀਵਾਲ ਨੇ ਦਿਨ ਭਰ ਹਸਪਤਾਲ, ਥਾਣੇ ਤੋਂ ਲੈ ਕੇ ਜੰਤਰ-ਮੰਤਰ ਤੱਕ ਕੀਤੀ ਭੱਜ-ਦੌੜ ਪੰਜਾਬ ਕੈਬਨਿਟ ਨੇ ਪੰਜਾਬ ਵਿਧਾਨ ਸਭਾ ਦਾ 13ਵਾਂ ਇਜਲਾਸ 3 ਤੋਂ 10 ਅਗਸਤ ਤੱਕ ਸੱਦਣ ਨੂੰ ਦਿੱਤੀ ਪ੍ਰਵਾਨਗੀ ਵਿਧਾਇਕ ਅਜੀਤਪਾਲ ਕੋਹਲੀ ਵਲੋਂ ਮੁੱਖ ਮੰਤਰੀ ਤੀਰਥ ਯਾਤਰਾ ਬੱਸ ਸ੍ਰੀ ਅੰਮ੍ਰਿਤਸਰ ਸਾਹਿਬ ਲਈ ਰਵਾਨਾ ਜ਼ਿਲ੍ਹਾ ਚੋਣ ਅਫ਼ਸਰ ਨਵਜੋਤ ਕੌਰ ਵਲੋਂ 4 ਬੀ.ਐੱਲ.ਓਜ਼ ਦਾ ਵਿਸ਼ੇਸ਼ ਸਨਮਾਨ ਮੋਗਾ ਗ੍ਰਨੇਡ ਹਮਲੇ ’ਚ ਸ਼ਾਮਲ 3 ਮੁੱਖ ਦੋਸ਼ੀਆਂ ਸਣੇ 17 ਵਿਅਕਤੀਆਂ ਗ੍ਰਿਫ਼ਤਾਰ ਕੈਬਨਿਟ ਮੰਤਰੀ ਡਾ. ਰਵਜੋਤ ਸਿੰਘ ਵੱਲੋਂ ਪਿੰਡ ਢੱਡੇ ਫਤਹਿ ਸਿੰਘ ਵਿਖੇ ਸਿੰਚਾਈ ਟਿਊਬਵੈੱਲ ਦੇ ਕੰਮ ਦੀ ਸ਼ੁਰੂਆਤ ਪੰਜਾਬ ਵੱਲੋਂ ਆਗਾਮੀ ਖ਼ਰੀਦ ਲਈ ਭੰਡਾਰਨ ਹਿੱਤ ਜਗ੍ਹਾ ਵਾਸਤੇ ਮਹੀਨਾਵਾਰ 12 ਲੱਖ ਮੀਟ੍ਰਿਕ ਟਨ ਅਨਾਜ ਦੀ ਚੁਕਾਈ 'ਤੇ ਜ਼ੋਰ ਐਮ.ਐਲ.ਏ. ਕੁਲਜੀਤ ਸਿੰਘ ਰੰਧਾਵਾ ਵੱਲੋਂ ਦੋ ਆਂਗਣਵਾੜੀ ਵਰਕਰਾਂ ਨੂੰ ਨਿਯੁਕਤੀ ਪੱਤਰ ਸੌਂਪੇ ਗਏ ਐਮ.ਐਲ.ਏ. ਕੁਲਜੀਤ ਸਿੰਘ ਰੰਧਾਵਾ ਵੱਲੋਂ ਹਮਾਯੂੰਪੁਰ, ਤਸਿੰਬਲੀ, ਬਸੌਲੀ ਅਤੇ ਕਸੌਲੀ ਵਿੱਚ ਲੋਕ ਮਿਲਣੀਆਂ ਸੂਬੇ ਵਿੱਚ 1 ਕਰੋੜ 40 ਲੱਖ ਪੌਦੇ ਲਗਾਉਣ ਦਾ ਟੀਚਾ ਕੀਤਾ ਗਿਆ ਨਿਰਧਾਰਤ -ਨਾਇਬ ਸਿੰਘ ਸੈਣੀ ਹਰਿਆਣਾ ਦੇ ਰਾਜਪਾਲ ਨੇ ਸਪੋਰਟਸ ਇਨਫ੍ਰਾਸਟ੍ਰਕਚਰ ਦੀ ਸਮੀਖਿਆ ਕੀਤੀ ਮੋਦੀ ਸਰਕਾਰ ਦੀ ਬੇਰਹਿਮੀ ਦੇ ਸ਼ਿਕਾਰ ਹੋਏ ਵਿਦਿਆਰਥੀਆਂ ਨਾਲ ਖੜ੍ਹੀ ਹੈ ਆਮ ਆਦਮੀ ਪਾਰਟੀ - ਅਰਵਿੰਦ ਕੇਜਰੀਵਾਲ ਪੰਜਾਬ ਵਿੱਚ ਬਣਾਏ ਜਾਣਗੇ 10 ਲੱਖ ਨਵੇਂ ਰਾਸ਼ਨ ਕਾਰਡ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਾਤਾਵਰਣ ਸੁਰੱਖਿਆ ਨੂੰ ਬਣਾਓ ਜਨ ਅੰਦੋਲਨ : ਨਾਇਬ ਸਿੰਘ ਸੈਣੀ ਟ੍ਰੀਟੇਡ ਪਾਣੀ ਦਾ ਵਿਗਿਆਨਕ ਅਤੇ ਯੋਜਨਾਬੱਧ ਢੰਗ ਨਾਲ ਵਰਤੋ ਕੀਤੀ ਜਾਵੇ - ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੇਸ਼ ਦਾ ਨੌਜਵਾਨ ਅਤੇ ਕਿਸਾਨ ਸੜਕਾਂ 'ਤੇ ਹੈ, ਪਰ ਗੱਲਬਾਤ ਕਰਨ ਦੀ ਬਜਾਏ ਭਾਜਪਾ ਸਰਕਾਰ ਉਨ੍ਹਾਂ ਦੀ ਆਵਾਜ਼ ਨੂੰ ਦਬਾਉਣ ਲਈ ਤਾਕਤ ਦੀ ਵਰਤੋਂ ਕਰ ਰਹੀ ਹੈ : ਬਲਤੇਜ ਪੰਨੂ ਮੁੱਖ ਮੰਤਰੀ ਨਾਲ ਮਿਲੇ ਨੀਟ (ਗਰੈਜੂਏਟ)-2026 ਵਿੱਚ ਅਖਿਲ ਭਾਰਤੀ ਪੱਧਰ 'ਤੇ ਦੂਜਾ ਰੈਂਕ ਪ੍ਰਾਪਤ ਕਰਨ ਵਾਲੇ ਪੰਸ਼ੁਲ ਬੰਸਲ ਲੋਕਤੰਤਰ ਦੀ ਮਜ਼ਬੂਤੀ ਲਈ ਹਰ ਵਿਅਕਤੀ ਆਪਣੀ ਵੋਟ ਜ਼ਰੂਰ ਬਣਵਾਏ - ਮੁੱਖ ਮੰਤਰੀ ਨਾਇਬ ਸਿੰਘ ਸੈਣੀ ਮੁੱਖ ਚੋਣ ਅਧਿਕਾਰੀ ਨੇ ਕੀਤੀ ਵਿਸ਼ੇਸ਼ ਗਹਿਣ ਪੁਨਰ-ਨਿਰੀਖਣ 'ਤੇ ਸਮੀਖਿਆ ਮੀਟਿੰਗ ਪ੍ਰਧਾਨ ਮੰਤਰੀ ਮੋਦੀ ਨੇ ਮੈਨੂੰ ਵੇਖਦੇ ਹੀ ਪਛਾਣ ਲਿਆ, ਕਾਰਕੁਨਾਂ ਪ੍ਰਤੀ ਉਨ੍ਹਾਂ ਦਾ ਸਨੇਹ ਬੇਮਿਸਾਲ ਹੈ : ਵਿਨੀਤ ਜੋਸ਼ੀ ਨਾਬਾਰਡ ਨੇ ਬਦਲੀ ਹਰਿਆਣਾ ਦੇ ਗ੍ਰਾਮੀਣ ਆਂਚਲ ਦੀ ਤਸਵੀਰ

 

ਸੰਗੀਤ ਦੀ ਦੁਨੀਆਂ 'ਚ ਨਵੀਂ ਐਲਬਮ ‘ਚੱਕਲੋ ਧਰਲੋ’ ਨਾਲ ਨਵੀਆਂ ਪੈੜਾਂ ਪਾਵੇਗਾ- ਗਾਇਕ ਗੁਰਮਨ ਮਾਨ

Music, Entertainment, Singer, Song

Web Admin

Web Admin

5 Dariya News

ਚੰਡੀਗੜ੍ਹ , 18 Sep 2023

Last updated on: Sep 18, 2023, 00:00 IST

ਗੁਰਮਨ ਮਾਨ ਪੰਜਾਬੀ ਸੰਗੀਤ ਜਗਤ ਵਿੱਚ ਤੇਜ਼ੀ ਨਾਲ ਆਪਣੀ ਪਹਿਚਾਣ ਗੂੜੀ ਕਰਦਾ ਜਾ ਰਿਹਾ ਹੈ। ਸੰਗੀਤ ਦੀ ਸਮਝ ਅਤੇ ਲਿਆਕਤ ਰੱਖਣ ਵਾਲਾ ਇਹ ਫ਼ਨਕਾਰ ਖੁੱਲੇ ਅਖਾੜਿਆਂ ਦਾ ਸ਼ੌਂਕੀ ਹੈ। 

ਉਹ ਜਦੋਂ ਹਿੱਕ ਦੇ ਜ਼ੋਰ ‘ਤੇ ਗਾਉਂਦਾ ਹੈ ਤਾਂ ਸਰੋਤੇ ਸਾਹ ਰੋਕ ਉਸਦੀ ਗਾਇਕੀ ਦਾ ਆਨੰਦ ਮਾਣਦੇ ਹਨ।  ਆਪਣੀ ਸਟੇਜ ਤੋਂ ਗਾਇਕੀ ਦਾ ਹਰ ਤਰ੍ਹਾਂ ਦਾ ਰੰਗ ਪੇਸ਼ ਕਰਨ ਵਾਲਾ ਗੁਰਮਨ ਮਾਨ ਮਸ਼ਹੂਰ ਸੰਗੀਤਕਾਰ ਤੇਜਵੰਤ ਕਿੱਟੂ ਦਾ ਚੰਡਿਆ ਹੋਇਆ ਚੇਲਾ ਹੈ। 

ਆਪਣੇ ਦਰਜਨਾਂ ਗੀਤਾਂ ਨਾਲ ਸਰੋਤਿਆਂ ਨੂੰ ਕੀਲ ਚੁੱਕਿਆ ਗੁਰਮਨ ਆਏ ਦਿਨ ਆਪਣੇ ਲਾਈਵ ਅਖਾੜਿਆਂ ਦੀਆਂ ਕਲਿੱਪਾਂ ਨਾਲ ਸੋਸ਼ਲ ਮੀਡੀਆ ‘ਤੇ ਛਾਇਆ ਰਹਿੰਦਾ ਹੈ। ਆਪਣੇ ਗੀਤ ‘ਗੰਗਾਜਲ’ ਜ਼ਰੀਏ ਗਾਇਕਾਂ ਦੀ ਮੂਹਰਲੀ ਕਤਾਰ ਵਿੱਚ ਸ਼ਾਮਲ ਹੋਇਆ ਗੁਰਮਨ ਹੁਣ ‘ਗੰਗਾਜਲ 2’ ਗੀਤ ਦੇ ਨਾਲ ਨਾਲ ਅੱਧੀ ਦਰਜਨ ਤੋਂ ਵੱਧ ਗੀਤਾਂ ਨਾਲ ਵੱਡਾ ਧਮਾਕਾ ਕਰਨ ਜਾ ਰਿਹਾ ਹੈ। 

ਧਰਮਿੰਦਰ ਦੇ ਪਿੰਡ ਸਾਹਨੇਵਾਲ (ਲੁਧਿਆਣਾ) ਦਾ ਜੰਮਪਲ ਗੁਰਮਨ ਦੀ ਗਾਇਕੀ ਨਾਲ ਕਿਵੇਂ ਸਾਂਝ ਪੈ ਗਈ ਇਹ ਉਸ ਨੂੰ ਵੀ ਨਹੀਂ ਪਤਾ। ਸਕੂਲ ਪੜ੍ਹਦਿਆਂ ਸਕੂਲ ਦੀਆਂ ਸਟੇਜਾਂ ‘ਤੇ ਗਾਉਂਦਾ ਗਾਉਂਦਾ ਉਹ ਇੱਕ ਦਿਨ ਹਜ਼ਾਰਾਂ, ਲੱਖਾਂ ਦੇ ਇਕੱਠ ਮੂਹਰੇ ਗਾਵੇਗਾ, ਇਹ ਸ਼ਾਇਦ ਕਿਸੇ ਨੇ ਵੀ ਨਹੀਂ ਸੋਚਿਆ ਸੀ। 

ਗਾਇਕੀ ਪ੍ਰਤੀ ਉਸਦਾ ਰੁਝਾਨ ਦੇਖਦਿਆਂ ਯਾਰਾਂ- ਮਿੱਤਰਾਂ ਨੇ ਉਸਨੂੰ ਇਸ ਹੁਨਰ ਨੂੰ ਪੇਸ਼ਾ ਬਣਾਉਣ ਦੀ ਸਲਾਹ ਦਿੱਤੀ। ਉਸਨੂੰ ਇਸ ਖੇਤਰ ਨੂੰ ਕੱਚੇ ਪੈਰੀ ਆਉਣ ਦੀ ਥਾਂ ਸਿੱਖਕੇ ਪੱਕੇ ਪੈਰੀਂ ਆਉਣ ਬਾਰੇ ਸੋਚਿਆ। ਸੰਗੀਤਕਾਰ ਤੇਜਵੰਤ ਕਿੱਟੂ ਤੋਂ ਲਗਾਤਾਰ ਤਿੰਨ ਸਾਲ ਗਾਇਕੀ ਸਿੱਖਣ ਤੋਂ ਬਾਅਦ ਉਸਨੇ ਇਸ ਖੇਤਰ ਵਿੱਚ ਕਦਮ ਰੱਖਿਆ। 

ਉਸਦੇ ਪਹਿਲੇ ਤਿੰਨ ਗੀਤਾਂ ਨੇ ਉਸਨੂੰ ਇਸ ਖੇਤਰ ਬਾਰੇ ਬਹੁਤ ਕੁਝ ਸਿਖਾਇਆ। ਉਸ ਤੋਂ ਬਾਅਦ ਆਏ ਗੀਤ ‘ਗੰਗਾਜਲ’ ਨੇ ਉਸਨੂੰ ਗੂੜੀ ਪਹਿਚਾਣ ਦਿੱਤੀ। ਨਾਮਵਰ ਮਿਊਜ਼ਿਕ ਪ੍ਰੋਡਿਊਸਰ ਹਰਦੀਪ ਮੀਨ ਅਤੇ ਹਾਕੀ ਉਲੰਪੀਅਨ ਦੀਪਕ ਠਾਕੁਰ ਨਾਲ ਮੁਲਕਾਤ ਤੋਂ ਬਾਅਦ ਉਸਦੀ ਜ਼ਿੰਦਗੀ ਵਿੱਚ ਵੱਡਾ ਬਦਲਾਅ ਆਇਆ। ਦੋਵਾਂ ਨੇ ਉਸਨੂੰ ਆਪਣੀ ਕੰਪਨੀ “ਮਿਊਜ਼ਿਕ ਟਾਈਮਸ ਪ੍ਰੋਡਕਸ਼ਨ” ਦੇ ਬੈਨਰ ਹੇਠ ਇੱਕ ਵੱਖਰੇ ਅੰਦਾਜ਼ ਵਿੱਚ ਦਰਸ਼ਕਾਂ ਦੀ ਕਚਹਿਰੀ ਵਿੱਚ ਪੇਸ਼ ਕੀਤਾ। 

ਉਸਦਾ ਗੀਤ “ਨੌ ਸਟੈਪ ਗਾਇਕ “ ਆਇਆ ਤਾਂ ਉਸਦੀ ਹਰ ਪਾਸੇ ਸ਼ਲਾਘਾ ਦੇ ਨਾਲ ਨਾਲ ਨਵੇਂ ਅੰਦਾਜ਼ ਦੀ ਵੀ ਪ੍ਰਸ਼ੰਸ਼ਾ ਹੋਈ।  ਹੁਣ ਉਹ ਇਕ ਤੋਂ ਬਾਅਦ ਇਕ ਨਵੇਂ ਗੀਤਾਂ ਨਾਲ ਹਾਜ਼ਰ ਹੋਵੇਗਾ। ਉਸਦਾ ਗੀਤ ‘ਗੰਗਾਜਲ 2’ 20 ਸਤੰਬਰ ਨੂੰ ਵੱਡੇ ਪੱਧਰ ‘ਤੇ ਰਿਲੀਜ ਹੋ ਰਿਹਾ ਹੈ। 

ਇਸ ਗੀਤ ਦੇ ਵੀਡੀਓ ਵਿੱਚ ਨਾਮਵਾਰ ਮਾਡਲ ਅੰਜਲੀ ਅਰੋੜਾ ਨਜ਼ਰ ਆਵੇਗੀ ਜਿਸ ਨੂੰ ਕਮਲਪ੍ਰੀਤ ਜੋਨੀ ਨੇ ਡਾਇਰੈਕਟ ਕੀਤਾ ਹੈ। ਇਸ ਗੀਤ ਤੋਂ ਬਾਅਦ ਉਸਦੀ ਪੂਰੀ ਐਲਬਮ ‘ਚੱਕਲੋ ਧਰਲੋ’ ਆਵੇਗੀ। “ਮਿਊਜ਼ਿਕ ਟਾਈਮਸ” ਦੀ ਪੇਸ਼ਕਸ਼ ਇਸ ਐਲਬਮ ਦੇ ਗੀਤ ਪ੍ਰੀਤਾਂ, ਗੁਰੀ ਡਿਪਟੀ, ਰੌਣੀ ਅਜਨਾਲੀ ਤੇ ਗਿੱਲ ਮਸ਼ਰਾਏ ਨੇ ਲਿਖੇ ਹਨ। 

ਇਸ ਦਾ ਸੰਗੀਤ ਡਾਇਮਡ ਨੇ ਤਿਆਰ ਕੀਤਾ ਹੈ। ਇਸ ਐਲਬਮ ਵਿੱਚ ਹਰ ਤਰ੍ਹਾਂ ਦੇ ਗੀਤ ਹੋਣਗੇ ਜੋ ਹਰ ਉਮਰ ਵਰਗ ਦੇ ਸਰੋਤਿਆਂ ਦੀ ਪਸੰਦ ਬਣਨਗੇ।  

ਗੁਰਮਨ ਮੁਤਾਬਕ ਉਹ ਆਪਣੀ ਅਸਲ ਸ਼ੁਰੂਆਤ ਇਸ ਐਲਬਮ ਜ਼ਰੀਏ ਕਰੇਗਾ। ਗਾਉਣਾ ਉਸਦਾ ਪੇਸ਼ਾ ਹੀ ਨਹੀਂ ਬਲਕਿ ਜਾਨੂੰਨ ਵੀ ਹੈ। ਇਸ ਲਈ ਉਹ ਗਾਇਕੀ ਦੇ ਅੰਬਰ ਤੇ ਚਮਕਣ ਲਈ ਦਿਨ ਰਾਤ ਮਿਹਨਤ ਕਰ ਰਿਹਾ ਹੈ।

 

Tags: Music , Entertainment , Singer , Song

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD