Wednesday, 22 July 2026

 

 

ਖ਼ਾਸ ਖਬਰਾਂ ਬ੍ਰਹਮ ਗਿਆਨ ਨੂੰ ਅਮਲ ਵਿੱਚ ਲਿਆ ਕੇ ਹੀ ਜੀਵਨ ਨੂੰ ਸਾਰਥਕ ਬਣਾਇਆ ਜਾ ਸਕਦਾ ਹੈ ਸੀ ਜੀ ਸੀ ਯੂਨੀਵਰਸਿਟੀ ਮੋਹਾਲੀ ਵਿਖੇ ਨਵੇਂ ਅਕਾਦਮਿਕ ਵਰ੍ਹੇ ਦੀ ਸ਼ੁਰੂਆਤ ਮੋਦੀ ਸਰਕਾਰ ਦੀ ਬਰਬਰਤਾ ਦੇ ਸ਼ਿਕਾਰ ਵਿਦਿਆਰਥੀਆਂ ਦੀ ਮਦਦ ਲਈ ਕੇਜਰੀਵਾਲ ਨੇ ਦਿਨ ਭਰ ਹਸਪਤਾਲ, ਥਾਣੇ ਤੋਂ ਲੈ ਕੇ ਜੰਤਰ-ਮੰਤਰ ਤੱਕ ਕੀਤੀ ਭੱਜ-ਦੌੜ ਪੰਜਾਬ ਕੈਬਨਿਟ ਨੇ ਪੰਜਾਬ ਵਿਧਾਨ ਸਭਾ ਦਾ 13ਵਾਂ ਇਜਲਾਸ 3 ਤੋਂ 10 ਅਗਸਤ ਤੱਕ ਸੱਦਣ ਨੂੰ ਦਿੱਤੀ ਪ੍ਰਵਾਨਗੀ ਵਿਧਾਇਕ ਅਜੀਤਪਾਲ ਕੋਹਲੀ ਵਲੋਂ ਮੁੱਖ ਮੰਤਰੀ ਤੀਰਥ ਯਾਤਰਾ ਬੱਸ ਸ੍ਰੀ ਅੰਮ੍ਰਿਤਸਰ ਸਾਹਿਬ ਲਈ ਰਵਾਨਾ ਜ਼ਿਲ੍ਹਾ ਚੋਣ ਅਫ਼ਸਰ ਨਵਜੋਤ ਕੌਰ ਵਲੋਂ 4 ਬੀ.ਐੱਲ.ਓਜ਼ ਦਾ ਵਿਸ਼ੇਸ਼ ਸਨਮਾਨ ਮੋਗਾ ਗ੍ਰਨੇਡ ਹਮਲੇ ’ਚ ਸ਼ਾਮਲ 3 ਮੁੱਖ ਦੋਸ਼ੀਆਂ ਸਣੇ 17 ਵਿਅਕਤੀਆਂ ਗ੍ਰਿਫ਼ਤਾਰ ਕੈਬਨਿਟ ਮੰਤਰੀ ਡਾ. ਰਵਜੋਤ ਸਿੰਘ ਵੱਲੋਂ ਪਿੰਡ ਢੱਡੇ ਫਤਹਿ ਸਿੰਘ ਵਿਖੇ ਸਿੰਚਾਈ ਟਿਊਬਵੈੱਲ ਦੇ ਕੰਮ ਦੀ ਸ਼ੁਰੂਆਤ ਪੰਜਾਬ ਵੱਲੋਂ ਆਗਾਮੀ ਖ਼ਰੀਦ ਲਈ ਭੰਡਾਰਨ ਹਿੱਤ ਜਗ੍ਹਾ ਵਾਸਤੇ ਮਹੀਨਾਵਾਰ 12 ਲੱਖ ਮੀਟ੍ਰਿਕ ਟਨ ਅਨਾਜ ਦੀ ਚੁਕਾਈ 'ਤੇ ਜ਼ੋਰ ਐਮ.ਐਲ.ਏ. ਕੁਲਜੀਤ ਸਿੰਘ ਰੰਧਾਵਾ ਵੱਲੋਂ ਦੋ ਆਂਗਣਵਾੜੀ ਵਰਕਰਾਂ ਨੂੰ ਨਿਯੁਕਤੀ ਪੱਤਰ ਸੌਂਪੇ ਗਏ ਐਮ.ਐਲ.ਏ. ਕੁਲਜੀਤ ਸਿੰਘ ਰੰਧਾਵਾ ਵੱਲੋਂ ਹਮਾਯੂੰਪੁਰ, ਤਸਿੰਬਲੀ, ਬਸੌਲੀ ਅਤੇ ਕਸੌਲੀ ਵਿੱਚ ਲੋਕ ਮਿਲਣੀਆਂ ਸੂਬੇ ਵਿੱਚ 1 ਕਰੋੜ 40 ਲੱਖ ਪੌਦੇ ਲਗਾਉਣ ਦਾ ਟੀਚਾ ਕੀਤਾ ਗਿਆ ਨਿਰਧਾਰਤ -ਨਾਇਬ ਸਿੰਘ ਸੈਣੀ ਹਰਿਆਣਾ ਦੇ ਰਾਜਪਾਲ ਨੇ ਸਪੋਰਟਸ ਇਨਫ੍ਰਾਸਟ੍ਰਕਚਰ ਦੀ ਸਮੀਖਿਆ ਕੀਤੀ ਮੋਦੀ ਸਰਕਾਰ ਦੀ ਬੇਰਹਿਮੀ ਦੇ ਸ਼ਿਕਾਰ ਹੋਏ ਵਿਦਿਆਰਥੀਆਂ ਨਾਲ ਖੜ੍ਹੀ ਹੈ ਆਮ ਆਦਮੀ ਪਾਰਟੀ - ਅਰਵਿੰਦ ਕੇਜਰੀਵਾਲ ਪੰਜਾਬ ਵਿੱਚ ਬਣਾਏ ਜਾਣਗੇ 10 ਲੱਖ ਨਵੇਂ ਰਾਸ਼ਨ ਕਾਰਡ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਾਤਾਵਰਣ ਸੁਰੱਖਿਆ ਨੂੰ ਬਣਾਓ ਜਨ ਅੰਦੋਲਨ : ਨਾਇਬ ਸਿੰਘ ਸੈਣੀ ਟ੍ਰੀਟੇਡ ਪਾਣੀ ਦਾ ਵਿਗਿਆਨਕ ਅਤੇ ਯੋਜਨਾਬੱਧ ਢੰਗ ਨਾਲ ਵਰਤੋ ਕੀਤੀ ਜਾਵੇ - ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੇਸ਼ ਦਾ ਨੌਜਵਾਨ ਅਤੇ ਕਿਸਾਨ ਸੜਕਾਂ 'ਤੇ ਹੈ, ਪਰ ਗੱਲਬਾਤ ਕਰਨ ਦੀ ਬਜਾਏ ਭਾਜਪਾ ਸਰਕਾਰ ਉਨ੍ਹਾਂ ਦੀ ਆਵਾਜ਼ ਨੂੰ ਦਬਾਉਣ ਲਈ ਤਾਕਤ ਦੀ ਵਰਤੋਂ ਕਰ ਰਹੀ ਹੈ : ਬਲਤੇਜ ਪੰਨੂ ਮੁੱਖ ਮੰਤਰੀ ਨਾਲ ਮਿਲੇ ਨੀਟ (ਗਰੈਜੂਏਟ)-2026 ਵਿੱਚ ਅਖਿਲ ਭਾਰਤੀ ਪੱਧਰ 'ਤੇ ਦੂਜਾ ਰੈਂਕ ਪ੍ਰਾਪਤ ਕਰਨ ਵਾਲੇ ਪੰਸ਼ੁਲ ਬੰਸਲ ਲੋਕਤੰਤਰ ਦੀ ਮਜ਼ਬੂਤੀ ਲਈ ਹਰ ਵਿਅਕਤੀ ਆਪਣੀ ਵੋਟ ਜ਼ਰੂਰ ਬਣਵਾਏ - ਮੁੱਖ ਮੰਤਰੀ ਨਾਇਬ ਸਿੰਘ ਸੈਣੀ ਮੁੱਖ ਚੋਣ ਅਧਿਕਾਰੀ ਨੇ ਕੀਤੀ ਵਿਸ਼ੇਸ਼ ਗਹਿਣ ਪੁਨਰ-ਨਿਰੀਖਣ 'ਤੇ ਸਮੀਖਿਆ ਮੀਟਿੰਗ

 

ਖਰੜ ਚ ਸ਼ੁਰੂ ਹੋਏ 'ਖੇਡਾਂ ਵਤਨ ਪੰਜਾਬ ਦੀਆਂ' ਸੀਜ਼ਨ -2 ਦੇ ਬਲਾਕ ਪੱਧਰੀ ਮੁਕਾਬਲੇ

ਰੱਸਾਕਸ਼ੀ ਅੰਡਰ-17 ਲੜਕੇ 'ਚ ਸ.ਸ.ਸ.ਸ ਸਹੋੜਾ ਨੇ ਪਹਿਲਾ ਸਥਾਨ ਲਿਆ

Khedan Watan Punjab Dia 2023, Khedan Watan Punjab Dia, Khedan Watan Punjab Diyan-2023, Khedan Watan Punjab Diyan, Kharar, S.A.S Nagar, Mohali

Web Admin

Web Admin

5 Dariya News

ਖਰੜ/ ਐਸ ਏ ਐਸ ਨਗਰ , 07 Sep 2023

Last updated on: Sep 07, 2023, 00:00 IST

"ਖੇਡਾਂ ਵਤਨ ਪੰਜਾਬ ਦੀਆਂ 2023" ਤਹਿਤ ਬਲਾਕ ਖਰੜ੍ਹ ਜ਼ਿਲ੍ਹਾ ਐਸ ਏ ਐਸ ਨਗਰ ਦਾ ਰਸਮੀ ਉਦਘਾਟਨ ਸਥਾਨਕ ਖੇਡ ਪ੍ਰੋਮੀਆਂ ਦੀ ਮੌਜੂਦਗੀ ਵਿੱਚ ਕੀਤਾ ਗਿਆ। ਜ਼ਿਲ੍ਹਾ ਖੇਡ ਅਫਸਰ, ਗੁਰਦੀਪ ਕੌਰ ਨੇ ਦੱਸਿਆ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵਲੋਂ ਖੇਡਾਂ ਨੂੰ ਪ੍ਰਫੁੱਲਿਤ ਕਰਨ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਕਿ ਜਵਾਨੀ ਨੂੰ ਨਸ਼ਿਆਂ ਤੋਂ ਬਚਾ ਕੇ ਤੰਦਰੁਸਤ ਪੰਜਾਬ ਦਾ ਨਿਰਮਾਣ ਕੀਤਾ ਜਾ ਸਕੇ। 

ਉਨ੍ਹਾਂ ਨੇ ਅੱਗੇ ਦੱਸਿਆ ਕਿ ਸਰਕਾਰ ਵੱਲੋਂ ਨਵੀਂ ਖੇਡ ਨੀਤੀ ਤਹਿਤ ਮੈਰਿਟ ਦੇ ਅਧਾਰ 'ਤੇ ਨੌਕਰੀਆਂ ਦਾ ਵੀ ਪ੍ਰਬੰਧ ਕੀਤਾ ਗਿਆ ਹੈ ਤਾਂ ਕਿ ਖਿਡਾਰੀਆਂ ਨੂੰ ਕੋਈ ਅਸੁਵਿਧਾ ਨਾ ਹੋਵੇ। 

ਅੱਜ ਹੋਏ ਖੇਡ ਮੁਕਾਬਲਿਆਂ ਦੇ ਨਤੀਜੇ ਇਸ ਪ੍ਰਕਾਰ ਰਹੇ। 

ਰੱਸਾਕਸ਼ੀ ਅੰਡਰ-17 ਲੜਕੇ 'ਚ ਸ.ਸ.ਸ.ਸ ਸਹੋੜਾ ਨੇ ਪਹਿਲਾ ਸਥਾਨ ਲੈਂਦੇ ਹੋਏ ਸ.ਹ. ਸਕੂਲ ਸਨੇਟਾ ਦੀ ਟੀਮ ਨੂੰ ਹਰਾਇਆ ਜਦਕਿ ਸ.ਹ. ਸਕੂਲ ਲਾਂਡਰਾਂ ਤੀਜੇ ਥਾਂ ਤੇ ਰਿਹਾ। 

ਫੁੱਟਬਾਲ ਚ  ਅੰਡਰ-17 ਲੜਕੇ ਚ ਬਰੋਲੀ  ਤੇ ਓਕ੍ਰੇਜ ਸਕੂਲ ਦਰਮਿਆਨ ਹੋਏ ਮੁਕਾਬਲੇ ਚ ਓਕ੍ਰੇਜ ਸਕੂਲ ਜੇਤੂ ਰਿਹਾ। ਸਤਲੁਜ ਫੁੱਟਬਾਲ ਕੱਲਬ  ਤੇ ਜੰਡਪੁਰ ਚੋਂ ਸਤਲੁਜ ਫੁੱਟਬਾਲ ਕੱਲਬ, ਕੋਚਿੰਗ ਸੈਂਟਰ ਚੰਦੋ ਗੋਬਿੰਦਗੜ੍ਹ ਤੇ ਮਜਾਤੜੀ ਸਕੂਲ ਚੋਂ ਕੋਚਿੰਗ ਸੈਂਟਰ ਚੰਦੋ ਗੋਬਿੰਦਗੜ੍ਹ ਜੇਤੂ ਰਿਹਾ। ਅੰਡਰ-14 ਲੜਕੇ ਚ ਐਨੀਜ਼ ਸਕੂਲ ਅਤੇ ਵਿੱਦਿਆ ਵੈਲੀ ਸਕੂਲ ਜੇਤੂ ਐਲਾਨੇ ਗਏ।

ਵਾਲੀਬਾਲ- ਅੰਡਰ-14 ਲੜਕੇ ਚ ਪਹਿਲਾ ਸਥਾਨ ਜੀ.ਐਮ.ਐਸ. ਬਡਾਲੀ ਨੂੰ , ਦੂਜਾ ਸਥਾਨ ਇੰਡਸ ਪਬਲਿਕ ਸਕੂਲ, ਖਰੜ ਨੂੰ ਅਤੇ ਤੀਜਾ ਸਥਾਨ ਗਾਰਾਗੰਨ ਸਕੂਲ ਨੂੰ ਮਿਲਿਆ। ਅੰਡਰ-17–ਲੜਕੇ ਚ ਪਹਿਲਾ ਸਥਾਨ – ਇੰਡਸ ਪਬਲਿਕ ਸਕੂਲ, ਖਰੜ, ਦੂਜਾ ਸਥਾਨ – ਭਾਗੂ ਮਾਜਰਾ ਸਕੂਲ, ਤੀਜਾ ਸਥਾਨ–ਜੀ.ਐਮ.ਐਸ. ਝੰਜੇੜੀ ਨੂੰ ਮਿਲਿਆ।

 ਖੋ-ਖੋ ਅੰਡਰ-14 – ਲੜਕੇ ਚ ਪਹਿਲਾ ਸਥਾਨ – ਦਾਉ ਮਾਜਰਾ, ਦੂਜਾ ਸਥਾਨ – ਜੀ.ਐਨ.ਐਸ. ਲਾਂਡਰਾਂ, ਤੀਜਾ ਸਥਾਨ – ਜੀ.ਐਸ.ਐਸ. ਸਕੂਲ, ਮੰਡਲੀ ਕਲਾਂ ਨੂੰ ਮਿਲਿਆ। ਅੰਡਰ-17 – ਲੜਕੇ ਚ ਪਹਿਲਾ ਸਥਾਨ – ਸ.ਹ.ਸ ਬ੍ਰਾਹਾਮਣਾਂ ਦੀਆਂ ਵਾਸੀਆਂ, ਦੂਜਾ ਸਥਾਨ – ਸ.ਸ.ਸ.ਸ ਸਹੋੜਾ ਤੇ ਤੀਜਾ ਸਥਾਨ – ਸ.ਮ.ਸ ਰਾਏਪੁਰ ਨੂੰ ਮਿਲਿਆ।

 

Tags: Khedan Watan Punjab Dia 2023 , Khedan Watan Punjab Dia , Khedan Watan Punjab Diyan-2023 , Khedan Watan Punjab Diyan , Kharar , S.A.S Nagar , Mohali

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD