Wednesday, 22 July 2026

 

 

ਖ਼ਾਸ ਖਬਰਾਂ ਮੋਦੀ ਸਰਕਾਰ ਦੀ ਬਰਬਰਤਾ ਦੇ ਸ਼ਿਕਾਰ ਵਿਦਿਆਰਥੀਆਂ ਦੀ ਮਦਦ ਲਈ ਕੇਜਰੀਵਾਲ ਨੇ ਦਿਨ ਭਰ ਹਸਪਤਾਲ, ਥਾਣੇ ਤੋਂ ਲੈ ਕੇ ਜੰਤਰ-ਮੰਤਰ ਤੱਕ ਕੀਤੀ ਭੱਜ-ਦੌੜ ਪੰਜਾਬ ਕੈਬਨਿਟ ਨੇ ਪੰਜਾਬ ਵਿਧਾਨ ਸਭਾ ਦਾ 13ਵਾਂ ਇਜਲਾਸ 3 ਤੋਂ 10 ਅਗਸਤ ਤੱਕ ਸੱਦਣ ਨੂੰ ਦਿੱਤੀ ਪ੍ਰਵਾਨਗੀ ਵਿਧਾਇਕ ਅਜੀਤਪਾਲ ਕੋਹਲੀ ਵਲੋਂ ਮੁੱਖ ਮੰਤਰੀ ਤੀਰਥ ਯਾਤਰਾ ਬੱਸ ਸ੍ਰੀ ਅੰਮ੍ਰਿਤਸਰ ਸਾਹਿਬ ਲਈ ਰਵਾਨਾ ਜ਼ਿਲ੍ਹਾ ਚੋਣ ਅਫ਼ਸਰ ਨਵਜੋਤ ਕੌਰ ਵਲੋਂ 4 ਬੀ.ਐੱਲ.ਓਜ਼ ਦਾ ਵਿਸ਼ੇਸ਼ ਸਨਮਾਨ ਮੋਗਾ ਗ੍ਰਨੇਡ ਹਮਲੇ ’ਚ ਸ਼ਾਮਲ 3 ਮੁੱਖ ਦੋਸ਼ੀਆਂ ਸਣੇ 17 ਵਿਅਕਤੀਆਂ ਗ੍ਰਿਫ਼ਤਾਰ ਕੈਬਨਿਟ ਮੰਤਰੀ ਡਾ. ਰਵਜੋਤ ਸਿੰਘ ਵੱਲੋਂ ਪਿੰਡ ਢੱਡੇ ਫਤਹਿ ਸਿੰਘ ਵਿਖੇ ਸਿੰਚਾਈ ਟਿਊਬਵੈੱਲ ਦੇ ਕੰਮ ਦੀ ਸ਼ੁਰੂਆਤ ਪੰਜਾਬ ਵੱਲੋਂ ਆਗਾਮੀ ਖ਼ਰੀਦ ਲਈ ਭੰਡਾਰਨ ਹਿੱਤ ਜਗ੍ਹਾ ਵਾਸਤੇ ਮਹੀਨਾਵਾਰ 12 ਲੱਖ ਮੀਟ੍ਰਿਕ ਟਨ ਅਨਾਜ ਦੀ ਚੁਕਾਈ 'ਤੇ ਜ਼ੋਰ ਐਮ.ਐਲ.ਏ. ਕੁਲਜੀਤ ਸਿੰਘ ਰੰਧਾਵਾ ਵੱਲੋਂ ਦੋ ਆਂਗਣਵਾੜੀ ਵਰਕਰਾਂ ਨੂੰ ਨਿਯੁਕਤੀ ਪੱਤਰ ਸੌਂਪੇ ਗਏ ਐਮ.ਐਲ.ਏ. ਕੁਲਜੀਤ ਸਿੰਘ ਰੰਧਾਵਾ ਵੱਲੋਂ ਹਮਾਯੂੰਪੁਰ, ਤਸਿੰਬਲੀ, ਬਸੌਲੀ ਅਤੇ ਕਸੌਲੀ ਵਿੱਚ ਲੋਕ ਮਿਲਣੀਆਂ ਸੂਬੇ ਵਿੱਚ 1 ਕਰੋੜ 40 ਲੱਖ ਪੌਦੇ ਲਗਾਉਣ ਦਾ ਟੀਚਾ ਕੀਤਾ ਗਿਆ ਨਿਰਧਾਰਤ -ਨਾਇਬ ਸਿੰਘ ਸੈਣੀ ਹਰਿਆਣਾ ਦੇ ਰਾਜਪਾਲ ਨੇ ਸਪੋਰਟਸ ਇਨਫ੍ਰਾਸਟ੍ਰਕਚਰ ਦੀ ਸਮੀਖਿਆ ਕੀਤੀ ਮੋਦੀ ਸਰਕਾਰ ਦੀ ਬੇਰਹਿਮੀ ਦੇ ਸ਼ਿਕਾਰ ਹੋਏ ਵਿਦਿਆਰਥੀਆਂ ਨਾਲ ਖੜ੍ਹੀ ਹੈ ਆਮ ਆਦਮੀ ਪਾਰਟੀ - ਅਰਵਿੰਦ ਕੇਜਰੀਵਾਲ ਪੰਜਾਬ ਵਿੱਚ ਬਣਾਏ ਜਾਣਗੇ 10 ਲੱਖ ਨਵੇਂ ਰਾਸ਼ਨ ਕਾਰਡ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਾਤਾਵਰਣ ਸੁਰੱਖਿਆ ਨੂੰ ਬਣਾਓ ਜਨ ਅੰਦੋਲਨ : ਨਾਇਬ ਸਿੰਘ ਸੈਣੀ ਟ੍ਰੀਟੇਡ ਪਾਣੀ ਦਾ ਵਿਗਿਆਨਕ ਅਤੇ ਯੋਜਨਾਬੱਧ ਢੰਗ ਨਾਲ ਵਰਤੋ ਕੀਤੀ ਜਾਵੇ - ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੇਸ਼ ਦਾ ਨੌਜਵਾਨ ਅਤੇ ਕਿਸਾਨ ਸੜਕਾਂ 'ਤੇ ਹੈ, ਪਰ ਗੱਲਬਾਤ ਕਰਨ ਦੀ ਬਜਾਏ ਭਾਜਪਾ ਸਰਕਾਰ ਉਨ੍ਹਾਂ ਦੀ ਆਵਾਜ਼ ਨੂੰ ਦਬਾਉਣ ਲਈ ਤਾਕਤ ਦੀ ਵਰਤੋਂ ਕਰ ਰਹੀ ਹੈ : ਬਲਤੇਜ ਪੰਨੂ ਮੁੱਖ ਮੰਤਰੀ ਨਾਲ ਮਿਲੇ ਨੀਟ (ਗਰੈਜੂਏਟ)-2026 ਵਿੱਚ ਅਖਿਲ ਭਾਰਤੀ ਪੱਧਰ 'ਤੇ ਦੂਜਾ ਰੈਂਕ ਪ੍ਰਾਪਤ ਕਰਨ ਵਾਲੇ ਪੰਸ਼ੁਲ ਬੰਸਲ ਲੋਕਤੰਤਰ ਦੀ ਮਜ਼ਬੂਤੀ ਲਈ ਹਰ ਵਿਅਕਤੀ ਆਪਣੀ ਵੋਟ ਜ਼ਰੂਰ ਬਣਵਾਏ - ਮੁੱਖ ਮੰਤਰੀ ਨਾਇਬ ਸਿੰਘ ਸੈਣੀ ਮੁੱਖ ਚੋਣ ਅਧਿਕਾਰੀ ਨੇ ਕੀਤੀ ਵਿਸ਼ੇਸ਼ ਗਹਿਣ ਪੁਨਰ-ਨਿਰੀਖਣ 'ਤੇ ਸਮੀਖਿਆ ਮੀਟਿੰਗ ਪ੍ਰਧਾਨ ਮੰਤਰੀ ਮੋਦੀ ਨੇ ਮੈਨੂੰ ਵੇਖਦੇ ਹੀ ਪਛਾਣ ਲਿਆ, ਕਾਰਕੁਨਾਂ ਪ੍ਰਤੀ ਉਨ੍ਹਾਂ ਦਾ ਸਨੇਹ ਬੇਮਿਸਾਲ ਹੈ : ਵਿਨੀਤ ਜੋਸ਼ੀ ਨਾਬਾਰਡ ਨੇ ਬਦਲੀ ਹਰਿਆਣਾ ਦੇ ਗ੍ਰਾਮੀਣ ਆਂਚਲ ਦੀ ਤਸਵੀਰ

 

‘ਖੇਡਾਂ ਵਤਨ ਪੰਜਾਬ ਦੀਆਂ’ ਸੀਜ਼ਨ-2 ਡੇਰਾਬੱਸੀ ਤੇ ਮਾਜਰੀ ਬਲਾਕਾਂ ਤੋਂ ਬਾਅਦ ਮੋਹਾਲੀ ’ਚ ਦਾਖਲ ਹੋਈਆਂ

ਐਸ ਡੀ ਐਮ ਚੰਦਰਜੋਤੀ ਸਿੰਘ ਨੇ ਕਰਵਾਈ ਬਹੁਮੰਤਵੀ ਖੇਡ ਕੰਪਲੈਕਸ-78 ਵਿਖੇ ਸ਼ੁਰੂਆਤ

Punjab Admin, Sports News, Khedan Watan Punjab Dia 2023, Khedan Watan Punjab Dia, Khedan Watan Punjab Diyan-2023, Khedan Watan Punjab Diyan, S.A.S Nagar, Mohali

Web Admin

Web Admin

5 Dariya News

ਐੱਸ ਏ ਐੱਸ ਨਗਰ , 07 Sep 2023

Last updated on: Sep 07, 2023, 00:00 IST

ਡੇਰਾਬੱਸੀ ਅਤੇ ਮਾਜਰੀ ਬਲਾਕ ਤੋਂ ਬਾਅਦ ‘ਖੇਡਾਂ ਵਤਨ ਪੰਜਾਬ ਦੀਆਂ’ ਸੀਜ਼ਨ-2 ਅੱਜ ਮੋਹਾਲੀ ਬਲਾਕ ’ਚ ਦਾਖਲ ਹੋਈਆਂ। ਮੋਹਾਲੀ ਦੇ ਬਹੁਮੰਤਵੀ ਖੇਡ ਕੰਪਲੈਕਸ ਸੈਕਟਰ-78 ਵਿਖੇ ਅੱਜ ਇਨ੍ਹਾਂ ਬਲਾਕ ਪੱਧਰੀ ਖੇਡਾਂ ਦਾ ਉਦਘਾਟਨ ਮੋਹਾਲੀ ਦੇ ਐਸ ਡੀ ਐਮ ਮੈਡਮ ਚੰਦਰਜੋਤੀ ਸਿੰਘ ਨੇ ਕੀਤਾ।  

ਉਨ੍ਹਾਂ ਇਸ ਮੌਕੇ ਉਭਰਦੇ ਖਿਡਾਰੀਆਂ ਨੂੰ ਮੁੱਖ ਮੰਤਰੀ, ਪੰਜਾਬ, ਸ. ਭਗਵੰਤ ਸਿੰਘ ਮਾਨ ਵੱਲੋਂ ਖੇਡਾਂ ਰਾਹੀਂ ਅੰਤਰ ਰਾਸ਼ਟਰੀ ਖੇਡ ਮੰਚ ਦੀ ਮੰਜ਼ਿਲ ਦਿਖਾਉਣ ਅਤੇ ਉਨ੍ਹਾਂ ਦੇ ਮਨਾਂ ’ਚ ਖੇਡਾਂ ਲਈ ਚਿਣਗ ਜਗਾਉਣ ਦੇ ਇਸ ਮੌਕੇ ਦਾ ਵੱਧ ਤੋਂ ਵੱਧ ਲਾਭ ਲੈਣ ਲੲ ਆਖਿਆ। ਉਨ੍ਹਾਂ ਕਿਹਾ ਕਿ ਸੂਬੇ ’ਚ ਇਹ ਖੇਡਾਂ ਤਿੰਨ ਪੜਾਵਾਂ ’ਚ ਕਰਵਾਈਆਂ ਜਾ ਰਹੀਆਂ ਹਨ। 

ਬਲਾਕ ਪੱਧਰ, ਜ਼ਿਲ੍ਹਾ ਪੱਧਰ ਅਤੇ ਸੂਬਾ ਪੱਧਰ, ਜਿਸ ਲਈ ਸਰਕਾਰ ਵੱਲੋਂ ਆਕਰਸ਼ਿਕ ਇਨਾਮ ਵੀ ਰੱਖੇ ਗਏ ਹਨ। ਐਸ.ਡੀ.ਐਮ. ਵੱਲੋਂ ਖਿਡਾਰੀਆਂ ਨੂੰ ਖੇਡਾਂ ਲਈ ਪ੍ਰੇਰਿਤ ਕਰਦੇ ਹੋਏ ਵਾਲੀਵਾਲ ਦਾ ਉਦਘਾਟਨੀ ਮੈਚ ਸ਼ੁਰੂ ਕਰਵਾਇਆ ਗਿਆ। 

ਇਸ ਮੌਕੇ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਦੀਆਂ ਹਦਾਇਤਾਂ ’ਤੇ ਨੌਜੁਆਨ ਪੀੜ੍ਹੀ ਨੂੰ ਖੇਡਾਂ ਪ੍ਰਤੀ ਉਤਸ਼ਾਹਿਤ ਕਰਨ ਨਸ਼ਿਆਂ ਤੋਂ ਦੂਰ ਰੱਖ ਕੇ ਤੰਦਰੁਸਤ ਪੰਜਾਬ ਦਾ ਨਿਰਮਾਣ ਕਰਨ ਲਈ ਸਕੂਲੀ ਵਿਦਿਆਰਥੀਆਂ ਵੱਲੋਂ ਨੁੱਕੜ ਨਾਟਕ ਦੀ ਪੇਸ਼ਕਾਰੀ ਵੀ ਕੀਤੀ ਗਈ। ਜ਼ਿਲ੍ਹਾ ਖੇਡ ਅਫ਼ਸਰ, ਮੋਹਾਲੀ ਗੁਰਦੀਪ ਕੌਰ ਨੇ ਦੱਸਿਆ ਕਿ ਮੋਹਾਲੀ ਦੀਆਂ ਇਨ੍ਹਾਂ ਬਲਾਕ ਪੱਧਰੀ ਖੇਡਾਂ ਵਿੱਚ ਵਾਲੀਵਾਲ (ਸ਼ੂਟਿੰਗ ਅਤੇ ਸਮੈਸ਼ਿੰਗ), ਐਥਲੈਟਿਕਸ, ਕਬੱਡੀ (ਨੈਸ਼ਨਲ ਅਤੇ ਸਰਕਲ ਸਟਾਇਲ), ਖੋ-ਖੋ, ਫੁੱਟਬਾਲ ਅਤੇ ਰੱਸਾਕਸ਼ੀ ਖੇਡਾਂ ਕਰਵਾਈਆਂ ਜਾ ਰਹੀਆਂ ਹਨ। 

ਅੱਜ ਹੋਏ ਮੁਕਾਬਲਿਆਂ ਦੌਰਾਨ ਅਥਲੈਟਿਕਸ ਮੁਕਾਬਲਿਆਂ ’ਚ ਲੰਬੀ ਛਾਲ-ਅੰਡਰ 14 ਲੜਕੀਆਂ ’ਚ ਪਹਿਲਾ ਸਥਾਨ  ਵੀਰਪਾਲੀ , ਦੂਜਾ ਸਥਾਨ  ਇਸ਼ਮੀਤ ਕੌਰ, ਤੀਜਾ ਸਥਾਨ  ਭੁਮਿਕਾ ਨੂੰ ਮਿਲਿਆ। ਲੰਬੀ ਛਾਲ  ਅੰਡਰ 17  ਲੜਕੇ

’ਚ ਪਹਿਲਾ ਸਥਾਨ  ਆਕਾਸ਼ , ਦੂਜਾ ਸਥਾਨ  ਗੁਰਮਨਜੀਤ ਸਿੰਘ , ਤੀਜਾ ਸਥਾਨ  ਆਰਵ ਸਿੰਘ ਨੇ ਹਾਸਲ ਕੀਤਾ। ਲੰਬੀ ਛਾਲ  ਅੰਡਰ 17  ਲੜਕੀਆਂ ’ਚ ਪਹਿਲਾ ਸਥਾਨ  ਨੈਂਸੀ, ਦੂਜਾ ਸਥਾਨ ਭਾਰਤੀ ਅਤੇ ਜੂਨੀ, ਤੀਜਾ ਸਥਾਨ  ਮਾਨਸੀ ਨੂੰ ਮਿਲਿਆ।

ਸ਼ਾਟ ਪੁੱਟ  ਅੰਡਰ 17  ਲੜਕੀਆਂ ’ਚ ਪਹਿਲਾ ਸਥਾਨ  ਜੋਆਏ ਬੈਧਵਾਨ, ਦੂਜਾ ਸਥਾਨ  ਜਸਮਨਦੀਪ ਕੌਰ, ਤੀਜਾ ਸਥਾਨ  ਆਵੀਕਾ ਬੰਸਲ ਨੇ ਲਿਆ। ਸ਼ਾਟ ਪੁੱਟ  ਅੰਡਰ 17  ਲੜਕੇ ’ਚ ਪਹਿਲਾ ਸਥਾਨ  ਸੁਖਮਨਪ੍ਰੀਤ ਸਿੰਘ , ਦੂੱਜਾ ਸਥਾਨ  ਸਾਹਿਬਦੀਪ ਸਿੰਘ , ਤੀਜਾ ਸਥਾਨ  ਸਾਹਿਬਜੋਤ ਸਿੰਘ ਨੂੰ ਮਿਲਿਆ। 

ਕੱਬਡੀ ਨੈਸ਼ਨਲ ਸਟਾਇਲ  ਅੰਡਰ 17  ਲੜਕੀਆਂ ’ਚ ਪਹਿਲਾ ਸਥਾਨ  ਸ.ਹ.ਸ ਮੌਲੀ ਬੈਦਵਾਨ, ਦੂਜਾ ਸਥਾਨ  ਸ.ਹ.ਸ ਕੁੰਭੜਾ ਨੂੰ ਮਿਲਿਆ। ਅੰਡਰ 14  ਲੜਕੀਆਂ - ਪਹਿਲਾ ਸਥਾਨ  ਸ.ਸ.ਹ.ਸ ਮਟੋਰ ਨੇ ਲਿਆ। ਅੰਡਰ-17- ਲੜਕੇ ’ਚ    ਪਹਿਲਾ ਸਥਾਨ  ਸ.ਸ.ਸ.ਸ ਮੈਰੀਟੋਰੀਅਸ ਸਕੂਲ, ਸੈਕਟਰ-70, ਮੋਹਾਲੀ ਨੂੰ ਅਤੇ ਦੂਜਾ ਸਥਾਨ  ਸ.ਸ.ਸ.ਸ 3 ਬੀ-1, ਮੋਹਾਲੀ ਨੂੰ ਮਿਲਿਆ।

ਫੁੱਟਬਾਲ ਅੰਡਰ-17  ਲੜਕੀਆਂ ’ਚ ਬੀ.ਐਚ.ਐਸ. ਆਰੀਆ ਅਤੇ ਸ਼ੈਮਰੋਕ ਸਕੂਲ ਵਿਚਕਾਰ ਹੋਏ ਮੁਕਾਬਲੇ ’ਚੋਂ ਬੀ.ਐਚ.ਐਸ. ਆਰੀਆ ਸਕੂਲ ਜੇਤੂ ਰਿਹਾ। ਅੰਡਰ 17  ਲੜਕੇ ’ਚ ਵਿਵੇਕ ਹਾਈ ਸਕੂਲ ਤੇ ਬੀ.ਐਚ.ਐਸ. ਆਰੀਆ ਵਿਚਕਾਰ ਹੋਏ ਮੁਕਾਬਲੇ ’ਚ ਬੀ.ਐਚ.ਐਸ. ਆਰੀਆ ਸਕੂਲ ਜੇਤੂ ਰਿਹਾ।

ਵਾਲੀਬਾਲ ਸਮੈਸ਼ਿੰਗ ਅੰਡਰ-17 ਲੜਕੇ ’ਚ ਫੇਸ 5 ਮੋਹਾਲੀ ਤੇ ਰੇਆਨ ਸਕੂਲ ਵਿੱਚ ਹੋਏ ਮੁਕਾਬਲੇ ’ਚ ਫੇਸ 5 ਮੋਹਾਲੀ ਜੇਤੂ ਰਿਹਾ। ਪੀ.ਆਈ. ਐਸ. ਏ ਤੇ ਫੇਸ 5 ਮੋਹਾਲੀ ਦਰਮਿਆਨ ਹੋਏ ਮੁਕਾਬਲੇ ’ਚ ਜੇਤੂ - ਪੀ.ਆਈ. ਐਸ. ਏ ਨੂੰ ਐਲਾਨਿਆ ਗਿਆ।

 

Tags: Punjab Admin , Sports News , Khedan Watan Punjab Dia 2023 , Khedan Watan Punjab Dia , Khedan Watan Punjab Diyan-2023 , Khedan Watan Punjab Diyan , S.A.S Nagar , Mohali

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD