Tuesday, 21 May 2024

 

 

ਖ਼ਾਸ ਖਬਰਾਂ ਰਵਨੀਤ ਸਿੰਘ ਬਿੱਟੂ ਦੇ ਬੇਬੁਨਿਆਦ ਦੋਸ਼ਾਂ 'ਤੇ ਵੜਿੰਗ ਨੇ ਕੀਤਾ ਪਲਟਵਾਰ ਪੰਜਾਬ ਵਿੱਚ ਬਿਹਤਰ ਕਾਨੂੰਨ ਵਿਵਸਥਾ ਬਹਾਲ ਕਰਨਾ ਪਹਿਲੀ ਤਰਜੀਹ : ਵਿਜੇ ਇੰਦਰ ਸਿੰਗਲਾ ਪੰਜਾਬ 'ਚ ਆਮ ਆਦਮੀ ਪਾਰਟੀ ਲਗਾਤਾਰ ਹੋ ਰਹੀ ਹੈ ਮਜ਼ਬੂਤ, ਵਿਰੋਧੀ ਪਾਰਟੀਆਂ ਦੇ ਕਈ ਵੱਡੇ ਨੇਤਾ 'ਆਪ' 'ਚ ਹੋਏ ਸ਼ਾਮਲ ਭਾਜਪਾ ਔਰਤਾਂ ਦੇ ਸਨਮਾਨ ਨਾਲ ਕੋਈ ਸਮਝੌਤਾ ਨਹੀਂ ਕਰੇਗੀ : ਜੈ ਇੰਦਰ ਕੌਰ ਢਾਈ ਸਾਲਾਂ ਵਿੱਚ ਇੱਕ ਵੀ ਵਾਅਦਾ ਪੂਰਾ ਨਹੀਂ ਕਰ ਸਕੀ ਆਮ ਆਦਮੀ ਪਾਰਟੀ : ਪ੍ਰਨੀਤ ਕੌਰ ਚੰਡੀਗੜ੍ਹ ਲਈ ਕਾਂਗਰਸ-ਆਪ ਚੋਣ ਮਨੋਰਥ ਪੱਤਰ ਨੇ ਦੋਵਾਂ ਪਾਰਟੀਆਂ ਦਾ ਪੰਜਾਬ ਵਿਰੋਧੀ ਚੇਹਰਾ ਬੇਨਕਾਬ ਕੀਤਾ: ਸੁਖਬੀਰ ਸਿੰਘ ਬਾਦਲ ਅਗਲੀ ਅਕਾਲੀ ਦਲ ਦੀ ਸਰਕਾਰ ਸਰਹੱਦੀ ਪੱਟੀ ਦੇ ਕਿਸਾਨਾਂ ਨੂੰ ਉਹਨਾਂ ਵੱਲੋਂ ਵਾਹੀ ਜਾ ਰਹੀ ਜ਼ਮੀਨ ਦੇ ਮਾਲਕਾਨਾ ਹੱਕ ਦੇਵੇਗੀ : ਸੁਖਬੀਰ ਸਿੰਘ ਬਾਦਲ ਕਿਸਾਨਾਂ ਨੂੰ ਐਤਕੀਂ ਵੀ ਝੋਨਾ ਪਾਲਣ ਲਈ ਡੀਜ਼ਲ ਨਹੀਂ ਫੂਕਣਾ ਪਵੇਗਾ: ਮੀਤ ਹੇਅਰ ਕਾਂਗਰਸ ਦੀ ਸਰਕਾਰ ਆਉਣ ਤੇ ਪੁਰਾਣੀ ਪੈਨਸ਼ਨ ਬਹਾਲ ਕੀਤੀ ਜਾਵੇਗੀ : ਗੁਰਜੀਤ ਸਿੰਘ ਔਜਲਾ ਰਾਜਾ ਵੜਿੰਗ ਨੂੰ ਗਿੱਲ ਅਤੇ ਆਤਮਾ ਨਗਰ ਵਿੱਚ ਜ਼ੋਰਦਾਰ ਸਮਰਥਨ ਮਿਲਿਆ; ਕਾਂਗਰਸ ਦੀਆਂ ਪ੍ਰਾਪਤੀਆਂ ਗਿਣਾਈਆਂ ਪੱਤਰਕਾਰਾਂ, ਨੌਜਵਾਨਾਂ ਅਤੇ ਮਹਿਲਾਵਾਂ ਲਈ ਕਾਂਗਰਸ ਦਾ ਵੱਡਾ ਵਾਅਦਾ: ਸੱਪਲ ਦੀ ਭਾਰਤ ਲਈ ਸਾਹਸੀ ਯੋਜਨਾ ਮੈਂ ਭਗਵਾਨ ਸ਼੍ਰੀ ਰਾਮ ਦੀ ਜਨਮ ਭੂਮੀ ਤੋਂ ਆਇਆ ਹਾਂ, ਚੰਡੀਗੜ੍ਹ ਨੂੰ ਜੈ ਸ਼੍ਰੀ ਰਾਮ ਮਜੀਠਾ ਵਿਖੇ ਕਾੰਗਰਸ ਨੂੰ ਮਿਲਿਆ ਭਰਵਾਂ ਹੁੰਗਾਰਾ ਪੰਜਾਬ 'ਚ ਕਾਨੂੰਨ ਵਿਵਸਥਾ ਜ਼ੀਰੋ, ਯੋਗੀ ਤੋਂ ਟ੍ਰੇਨਿੰਗ ਲੈਣ ਭਗਵੰਤ ਮਾਨ : ਡਾ: ਸੁਭਾਸ਼ ਸ਼ਰਮਾ ਨਰਿੰਦਰ ਮੋਦੀ ਦੀ ਅਗਵਾਈ ਹੇਠ ਹੀ ਬਣ ਸਕਦਾ ਹੈ ਵਿਕਸਿਤ ਭਾਰਤ - ਅਰਵਿੰਦ ਖੰਨਾ ਸ਼੍ਰੋਮਣੀ ਕਮੇਟੀ ਵੱਲੋਂ ਗੁਰਦੁਆਰਾ ਸ੍ਰੀ ਗੁਰੂ ਨਾਨਕ ਘਾਟ ਉਜੈਨ ਮੱਧ ਪ੍ਰਦੇਸ਼ ਵਿਖੇ ਨਵੀਂ ਬਣਾਈ ਸਰਾਂ ਦਾ ਉਦਘਾਟਨ ਅੰਮ੍ਰਿਤਸਰ ਤੋੰ ਖਏ ਏਮਜ਼ ਨੂੰ ਫਿਰ ਲਿਆਉੰਣਗੇ ਗੁਰਜੀਤ ਸਿੰਘ ਔਜਲਾ ਐਲਪੀਯੂ ਫੈਸ਼ਨ ਵਿਦਿਆਰਥੀ ਨੇ ਗੁੜਗਾਓਂ ਵਿੱਚ ਲਾਈਫਸਟਾਈਲ ਵੀਕ ਵਿੱਚ ਆਪਣੇ ਸੰਗ੍ਰਹਿ ਦਾ ਪ੍ਰਦਰਸ਼ਨ ਕੀਤਾ ਜ਼ਿਲ੍ਹਾ ਚੋਣ ਅਫ਼ਸਰ ਤੇ ਖ਼ਰਚਾ ਅਬਜਰਵਰ ਵੱਲੋਂ ਵੋਟਰ ਜਾਗਰੂਕਤਾ ਗੀਤ ”ਤੂੰ ਵੋਟ ਕਰ” ਰਲੀਜ਼ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਵੋਟਾਂ ਪੈਣ ਵਾਲੇ ਦਿਨ ਹਰ ਇੱਕ ਪੋਲਿੰਗ ਬੂਥ ‘ਤੇ ਸ਼ੈੱਡ, ਛਬੀਲ, ਪੱਖੇ ਤੇ ਕੂਲਰ ਆਦਿ ਦੇ ਹੋਣਗੇ ਇੰਤਜ਼ਾਮ- ਸੰਦੀਪ ਕੁਮਾਰ ਚੰਡੀਗੜ੍ਹ ਨਗਰ ਨਿਗਮ ਚੋਣ ਲੜੇ ਰਵੀ ਸਿੰਘ ਆਪਣੀ ਟੀਮ ਸਮੇਤ ਹੋਏ ਆਪ ਵਿੱਚ ਸ਼ਾਮਿਲ

 

ਖੇਡਾਂ ਵਤਨ ਪੰਜਾਬ ਦੀਆਂ ਸੀਜ਼ਨ 2: ਮੋਰਿੰਡਾ ਬਲਾਕ ਦੇ ਖ਼ਿਡਾਰੀਆਂ ਦੇ ਫਸਵੇਂ ਅਤੇ ਦਿਲਚਸਪ ਮੁਕਾਬਲੇ ਜਾਰੀ

Sports News, Khedan Watan Punjab Dia 2023, Khedan Watan Punjab Dia, Khedan Watan Punjab Diyan-2023, Khedan Watan Punjab Diyan, Morinda

Web Admin

Web Admin

5 Dariya News

ਮੋਰਿੰਡਾ , 03 Sep 2023

ਖੇਡਾਂ ਵਤਨ ਪੰਜਾਬ ਦੀਆਂ ਸੀਜ਼ਨ 2 ਅਧੀਨ ਅੱਜ ਮਿਲਟਰੀ ਗਰਾਊਂਡ ਮੋਰਿੰਡਾ ਵਿਖੇ ਖ਼ਿਡਾਰੀਆਂ ਦੇ ਫਸਵੇਂ ਅਤੇ ਦਿਲਚਸਪ ਮੁਕਾਬਲੇ ਜਾਰੀ ਰਹੇ। ਅੱਜ ਦੂਜੇ ਦਿਨ ਖਿਡਾਰੀਆਂ ਨੂੰ ਅਸ਼ੀਰਵਾਦ ਦੇਣ ਲਈ ਜ਼ਿਲ੍ਹਾ ਖੇਡ ਅਫ਼ਸਰ ਰੁਪੇਸ਼ ਕੁਮਾਰ ਉਚੇਚੇ ਤੌਰ ਤੇ ਪੁੱਜੇ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਬੀ.ਐਨ.ਓ. ਸੁਰਿੰਦਰ ਕੁਮਾਰ ਘਈ ਨੇ ਦੱਸਿਆ ਕਿ ਉਪ ਮੰਡਲ ਮੈਜਿਸਟਰੇਟ ਦੀਪਾਂਕਰ ਗਰਗ ਅਤੇ ਤਹਿਸੀਲਦਾਰ ਮੋਰਿੰਡਾ ਮਨਿੰਦਰ ਸਿੰਘ ਸਿੱਧੂ ਦੀ ਦੇਖ ਰੇਖ ਹੇਠ ਚੱਲ ਰਹੇ ਟੂਰਨਾਂਮੈਂਟ ਵਿੱਚ ਖੇਡ ਵਿਭਾਗ ਦੇ ਕੋਚ ਹਰਵਿੰਦਰ ਸਿੰਘ , ਹਰਿੰਦਰ ਸਿੰਘ ਅਤੇ ਯਸ਼ਪਾਲ ਰਜੌਰੀਆ ਨੇ ਸਾਰੇ ਮੁਕਾਬਲਿਆਂ ਦੀ ਤਕਨੀਕੀ ਅਗਵਾਈ ਕੀਤੀ।

ਦੂਜੇ ਦਿਨ ਹੋਏ ਮੁਕਾਬਲਿਆਂ ਵਿੱਚ ਅੰਡਰ 17 ਲੜਕੀਆਂ 3000 ਮੀਟਰ   ਦੌੜ ਵਿੱਚ ਸਰਕਾਰੀ ਹਾਈ ਸਕੂਲ ਦੁੱਮਣਾ ਦੀ ਸਿਮਰਨਜੀਤ ਕੌਰ ਨੇ ਪਹਿਲਾ ਅਤੇ  ਸਰਕਾਰੀ ਹਾਈ ਦੁੱਮਣਾ  ਦੀ ਹੀ ਚਰਨਜੀਤ ਕੌਰ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਇਸੇ ਵਰਗ ਦੇ ਲੜਕਿਆਂ ਦੇ ਮੁਕਾਬਲੇ ਵਿੱਚ ਸੁਰਿੰਦਰ ਸਿੰਘ ਨੇ ਪਹਿਲਾ ਅਤੇ ਰਜਨੀਸ਼ ਕੁਮਾਰ ਨੇ ਦੂਜਾ ਸਥਾਨ ਪ੍ਰਾਪਤ ਕੀਤਾ।

 200 ਮੀਟਰ ਦੌੜ ਵਿੱਚ ਰੁਦਰ  ਸ਼ਰਮਾ ਜੀਸਸ ਸੇਵਰੀਅਸ ਸਕੂਲ ਨੇ ਪਹਿਲਾ ਅਤੇ ਯੁਵਰਾਜ ਸਿੰਘ ਓਪਨ  ਨੇ ਦੂਜਾ ਸਥਾਨ ਪ੍ਰਾਪਤ ਕੀਤਾ। 21 ਸਾਲ ਵਰਗ ਵਿੱਚ 200 ਮੀਟਰ ਦੌੜ ਵਿੱਚ ਗੌਰਵ ਚੱਢਾ ਅਤੇ ਅਮਨਜੋਤ ਸਿੰਘ ਨੇ ਦੂਜਾ ਸਥਾਨ ਪ੍ਰਾਪਤ ਕੀਤਾ।

800 ਮੀਟਰ ਵਿੱਚ ਕੋਮਲਪ੍ਰੀਤ ਸਿੰਘ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। 21 ਸਾਲ ਵਰਗ ਵਿੱਚ 5000 ਮੀਟਰ ਦੌੜ ਵਿੱਚ ਤੁਸ਼ਾਰ ਕੁਮਾਰ ਨੇ ਪਹਿਲਾ ਅਤੇ ਰੋਬਨਪ੍ਰੀਤ  ਸਿੰਘ ਨੇ ਦੂਜਾ ਸਥਾਨ ਪ੍ਰਾਪਤ ਕੀਤਾ। 

400 ਮੀਟਰ ਵਿੱਚ ਰਾਜਵੀਰ ਸਿੰਘ ਨੇ ਪਹਿਲਾ ਅਤੇ ਤੁਸ਼ਾਰ ਕੁਮਾਰ ਨੇ ਦੂਜਾ ਸਥਾਨ ਪ੍ਰਾਪਤ ਕੀਤਾ। 1500 ਵਰਗ ਵਿੱਚ ਕੋਮਲਪ੍ਰੀਤ ਸਿੰਘ ਨੇ ਪਹਿਲਾ ਅਤੇ ਅਮਨਪ੍ਰੀਤ ਸਿੰਘ ਨੇ ਦੂਜਾ ਸਥਾਨ ਪ੍ਰਾਪਤ ਕੀਤਾ। 

ਇਸ ਮੌਕੇ ਪਰਮਜੀਤ ਸਿੰਘ ਰੰਗੀਆਂ ,‌ ਕਮਲਜੀਤ ਸਿੰਘ ਕਾਈਨੌਰ, ਰਮਨਦੀਪ ਕੌਰ ਕਾਈਨੌਰ, ਗੁਰਜੰਟ ਸਿੰਘ, ਸੁਸ਼ੀਲ ਕੁਮਾਰ ਕਾਈਨੌਰ,  ਅਜੇ ਅਰੋੜਾ, ਨਰਿੰਦਰ ਕੌਰ ਕੰਗ, ਕਰਮਜੀਤ ਸਿੰਘ ਲੱਕੀ, ਜਸਵੰਤ ਸਿੰਘ, ਜਸਬੀਰ ਸਿੰਘ ਸ਼ਾਂਤਪੁਰੀ, ਅੰਜੂ ਬਾਲਾ ਕਲਾਰਾਂ,  ਹਰਪ੍ਰੀਤ ਸਿੰਘ ਲੌਂਗੀਆ, ਭਵਨਦੀਪ ਸਿੰਘ, ਕਿਰਨਜੀਤ ਕੌਰ ਭਾਈ ਨੰਦ ਲਾਲ ਸਕੂਲ, ਅਮਨਦੀਪ ਸਿੰਘ ਢੰਗਰਾਲੀ, ਪਰਮਜੀਤ ਸਿੰਘ ਰਤਨਗੜ੍ਹ, ਗੁਰਪਾਲ ਸਿੰਘ ਗਾਰਡਨ ਵੈਲੀ , ਮਨਪ੍ਰੀਤ ਸਿੰਘ  ਜੀਸਸ ਸੇਵੀਰਅਸ, ਮਹਿੰਦਰਪਾਲ ਸਿੰਘ ਏਂਜਲ ਵਰਡ ਸਕੂਲ, ਹਰਭਜਨ ਸਿੰਘ ਪਪਰਾਲੀ, ਗੁਰਤੇਜ ਸਿੰਘ ਤਾਜਪੁਰ ਅਤੇ ਬਲਜਿੰਦਰ ਕੌਰ ਆਦਿ ਹਾਜ਼ਰ ਸਨ।

 

Tags: Sports News , Khedan Watan Punjab Dia 2023 , Khedan Watan Punjab Dia , Khedan Watan Punjab Diyan-2023 , Khedan Watan Punjab Diyan , Morinda

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD