Wednesday, 22 July 2026

 

 

ਖ਼ਾਸ ਖਬਰਾਂ ਆਫ਼ਤ ਪ੍ਰਬੰਧਨ ਲਈ ਸਿਖਲਾਈ ਅਤੇ ਤਿਆਰੀ ਹੀ ਸਭ ਤੋਂ ਪ੍ਰਭਾਵਸ਼ਾਲੀ ਹਥਿਆਰ - ਸਾਗਰ ਸੇਤੀਆ ਬ੍ਰਹਮ ਗਿਆਨ ਨੂੰ ਅਮਲ ਵਿੱਚ ਲਿਆ ਕੇ ਹੀ ਜੀਵਨ ਨੂੰ ਸਾਰਥਕ ਬਣਾਇਆ ਜਾ ਸਕਦਾ ਹੈ ਸੀ ਜੀ ਸੀ ਯੂਨੀਵਰਸਿਟੀ ਮੋਹਾਲੀ ਵਿਖੇ ਨਵੇਂ ਅਕਾਦਮਿਕ ਵਰ੍ਹੇ ਦੀ ਸ਼ੁਰੂਆਤ ਮੋਦੀ ਸਰਕਾਰ ਦੀ ਬਰਬਰਤਾ ਦੇ ਸ਼ਿਕਾਰ ਵਿਦਿਆਰਥੀਆਂ ਦੀ ਮਦਦ ਲਈ ਕੇਜਰੀਵਾਲ ਨੇ ਦਿਨ ਭਰ ਹਸਪਤਾਲ, ਥਾਣੇ ਤੋਂ ਲੈ ਕੇ ਜੰਤਰ-ਮੰਤਰ ਤੱਕ ਕੀਤੀ ਭੱਜ-ਦੌੜ ਪੰਜਾਬ ਕੈਬਨਿਟ ਨੇ ਪੰਜਾਬ ਵਿਧਾਨ ਸਭਾ ਦਾ 13ਵਾਂ ਇਜਲਾਸ 3 ਤੋਂ 10 ਅਗਸਤ ਤੱਕ ਸੱਦਣ ਨੂੰ ਦਿੱਤੀ ਪ੍ਰਵਾਨਗੀ ਵਿਧਾਇਕ ਅਜੀਤਪਾਲ ਕੋਹਲੀ ਵਲੋਂ ਮੁੱਖ ਮੰਤਰੀ ਤੀਰਥ ਯਾਤਰਾ ਬੱਸ ਸ੍ਰੀ ਅੰਮ੍ਰਿਤਸਰ ਸਾਹਿਬ ਲਈ ਰਵਾਨਾ ਜ਼ਿਲ੍ਹਾ ਚੋਣ ਅਫ਼ਸਰ ਨਵਜੋਤ ਕੌਰ ਵਲੋਂ 4 ਬੀ.ਐੱਲ.ਓਜ਼ ਦਾ ਵਿਸ਼ੇਸ਼ ਸਨਮਾਨ ਮੋਗਾ ਗ੍ਰਨੇਡ ਹਮਲੇ ’ਚ ਸ਼ਾਮਲ 3 ਮੁੱਖ ਦੋਸ਼ੀਆਂ ਸਣੇ 17 ਵਿਅਕਤੀਆਂ ਗ੍ਰਿਫ਼ਤਾਰ ਕੈਬਨਿਟ ਮੰਤਰੀ ਡਾ. ਰਵਜੋਤ ਸਿੰਘ ਵੱਲੋਂ ਪਿੰਡ ਢੱਡੇ ਫਤਹਿ ਸਿੰਘ ਵਿਖੇ ਸਿੰਚਾਈ ਟਿਊਬਵੈੱਲ ਦੇ ਕੰਮ ਦੀ ਸ਼ੁਰੂਆਤ ਪੰਜਾਬ ਵੱਲੋਂ ਆਗਾਮੀ ਖ਼ਰੀਦ ਲਈ ਭੰਡਾਰਨ ਹਿੱਤ ਜਗ੍ਹਾ ਵਾਸਤੇ ਮਹੀਨਾਵਾਰ 12 ਲੱਖ ਮੀਟ੍ਰਿਕ ਟਨ ਅਨਾਜ ਦੀ ਚੁਕਾਈ 'ਤੇ ਜ਼ੋਰ ਐਮ.ਐਲ.ਏ. ਕੁਲਜੀਤ ਸਿੰਘ ਰੰਧਾਵਾ ਵੱਲੋਂ ਦੋ ਆਂਗਣਵਾੜੀ ਵਰਕਰਾਂ ਨੂੰ ਨਿਯੁਕਤੀ ਪੱਤਰ ਸੌਂਪੇ ਗਏ ਐਮ.ਐਲ.ਏ. ਕੁਲਜੀਤ ਸਿੰਘ ਰੰਧਾਵਾ ਵੱਲੋਂ ਹਮਾਯੂੰਪੁਰ, ਤਸਿੰਬਲੀ, ਬਸੌਲੀ ਅਤੇ ਕਸੌਲੀ ਵਿੱਚ ਲੋਕ ਮਿਲਣੀਆਂ ਸੂਬੇ ਵਿੱਚ 1 ਕਰੋੜ 40 ਲੱਖ ਪੌਦੇ ਲਗਾਉਣ ਦਾ ਟੀਚਾ ਕੀਤਾ ਗਿਆ ਨਿਰਧਾਰਤ -ਨਾਇਬ ਸਿੰਘ ਸੈਣੀ ਹਰਿਆਣਾ ਦੇ ਰਾਜਪਾਲ ਨੇ ਸਪੋਰਟਸ ਇਨਫ੍ਰਾਸਟ੍ਰਕਚਰ ਦੀ ਸਮੀਖਿਆ ਕੀਤੀ ਮੋਦੀ ਸਰਕਾਰ ਦੀ ਬੇਰਹਿਮੀ ਦੇ ਸ਼ਿਕਾਰ ਹੋਏ ਵਿਦਿਆਰਥੀਆਂ ਨਾਲ ਖੜ੍ਹੀ ਹੈ ਆਮ ਆਦਮੀ ਪਾਰਟੀ - ਅਰਵਿੰਦ ਕੇਜਰੀਵਾਲ ਪੰਜਾਬ ਵਿੱਚ ਬਣਾਏ ਜਾਣਗੇ 10 ਲੱਖ ਨਵੇਂ ਰਾਸ਼ਨ ਕਾਰਡ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਾਤਾਵਰਣ ਸੁਰੱਖਿਆ ਨੂੰ ਬਣਾਓ ਜਨ ਅੰਦੋਲਨ : ਨਾਇਬ ਸਿੰਘ ਸੈਣੀ ਟ੍ਰੀਟੇਡ ਪਾਣੀ ਦਾ ਵਿਗਿਆਨਕ ਅਤੇ ਯੋਜਨਾਬੱਧ ਢੰਗ ਨਾਲ ਵਰਤੋ ਕੀਤੀ ਜਾਵੇ - ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੇਸ਼ ਦਾ ਨੌਜਵਾਨ ਅਤੇ ਕਿਸਾਨ ਸੜਕਾਂ 'ਤੇ ਹੈ, ਪਰ ਗੱਲਬਾਤ ਕਰਨ ਦੀ ਬਜਾਏ ਭਾਜਪਾ ਸਰਕਾਰ ਉਨ੍ਹਾਂ ਦੀ ਆਵਾਜ਼ ਨੂੰ ਦਬਾਉਣ ਲਈ ਤਾਕਤ ਦੀ ਵਰਤੋਂ ਕਰ ਰਹੀ ਹੈ : ਬਲਤੇਜ ਪੰਨੂ ਮੁੱਖ ਮੰਤਰੀ ਨਾਲ ਮਿਲੇ ਨੀਟ (ਗਰੈਜੂਏਟ)-2026 ਵਿੱਚ ਅਖਿਲ ਭਾਰਤੀ ਪੱਧਰ 'ਤੇ ਦੂਜਾ ਰੈਂਕ ਪ੍ਰਾਪਤ ਕਰਨ ਵਾਲੇ ਪੰਸ਼ੁਲ ਬੰਸਲ ਲੋਕਤੰਤਰ ਦੀ ਮਜ਼ਬੂਤੀ ਲਈ ਹਰ ਵਿਅਕਤੀ ਆਪਣੀ ਵੋਟ ਜ਼ਰੂਰ ਬਣਵਾਏ - ਮੁੱਖ ਮੰਤਰੀ ਨਾਇਬ ਸਿੰਘ ਸੈਣੀ

 

ਪੰਜਾਬ ਸਰਕਾਰ ਦੇ ਆਦੇਸਾਂ ਅਨੁਸਾਰ ਸਰਕਾਰ ਤੁਹਾਡੇ ਦੁਆਰ ਅਧੀਨ ਪਿੰਡ ਕਾਨਪੁਰ ਵਿਖੇ ਹਰਬੀਰ ਸਿੰਘ ਡਿਪਟੀ ਕਮਿਸਨਰ ਪਠਾਨਕੋਟ ਨੇ ਲਗਾਇਆ ਸੰਗਤ ਦਰਸਨ

ਪਿੰਡ ਕਾਨਪੁਰ ਦੇ ਲੋਕਾਂ ਦੀਆਂ ਸੰਗਤ ਦਰਸਨ ਦੋਰਾਨ ਸੁਣੀਆਂ ਸਮੱਸਿਆਵਾਂ, ਸਮੱਸਿਆਵਾਂ ਦਾ ਕੀਤਾ ਮੋਕੇ ਤੇ ਹੱਲ

DC Pathankot, Deputy Commissioner Pathankot, Harbir Singh, Pathankot

Web Admin

Web Admin

5 Dariya News

ਪਠਾਨਕੋਟ , 01 Sep 2023

Last updated on: Sep 01, 2023, 00:00 IST

ਸ. ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਜੀ ਦੇ ਆਦੇਸਾਂ ਅਨੁਸਾਰ ਸਰਕਾਰ ਤੁਹਾਡੇ ਦੁਆਰ ਅਧੀਨ ਪਿੰਡ ਪਿੰਡ ਪ੍ਰਸਾਸਨਿਕ ਅਧਿਕਾਰੀਆਂ ਵੱਲੋਂ ਸੰਗਤ ਦਰਸਨ ਪ੍ਰੋਗਰਾਮ ਕਰਵਾਏ ਜਾ ਰਹੇ ਹਨ, ਜਿਸ ਅਧੀਨ ਜਿਲ੍ਹਾ ਪਠਾਨਕੋਟ ਵਿਖੇ ਵੀ ਦੂਰ ਦਰਾਜ ਦੇ ਖੇਤਰਾਂ ਅੰਦਰ ਅਤੇ ਹਿੰਦ-ਪਾਕ ਸਰਹੱਦ ਦੇ ਨਾਲ ਲਗਦੇ ਪਿੰਡਾਂ ਤੱਕ ਪਹੁੰਚ ਕਰਕੇ ਲੋਕਾਂ ਨਾਲ ਰਾਫਤਾ ਕਾਇਮ ਕਰਕੇ ਉਨ੍ਹਾਂ ਦੀਆਂ ਸਮੱਸਿਆਵਾਂ ਸੁਣਨ ਅਤੇ ਮੋਕੇ ਤੇ ਊਨ੍ਹਾਂ ਸਮੱਸਿਆਵਾਂ ਦਾ ਹੱਲ ਕਰਨ ਦੇ ਉਦੇਸ ਨਾਲ ਜਿਲ੍ਹਾ ਪ੍ਰਸਾਸਨ ਪਠਾਨਕੋਟ ਵੱਲੋਂ ਵੀ ਮੂਹਿੰਮ ਸੁਰੂ ਕੀਤੀ ਹੈ । 

ਜਿਸ ਅਧੀਨ ਪਿਛਲੇ ਮਹੀਨਿਆਂ ਤੋਂ ਹਰ ਅਧਿਕਾਰੀ ਇੱਕ ਮਹੀਨੇ ਵਿੱਚ ਕਰੀਬ 2 ਤੋਂ ਚਾਰ ਪਿੰਡਾਂ ਦਾ ਦੋਰਾ ਕਰਦੇ ਹਨ ਅਤੇ ਲੋਕਾਂ ਦੀਆਂ ਸਮੱਸਿਆਵਾਂ ਸੁਣਦੇ ਹਨ, ਮੋਕੇ ਤੇ ਸਮੱਸਿਆਵਾਂ ਦਾ ਹੱਲ ਕੀਤਾ ਜਾਂਦਾ ਹੈ ਅਤੇ ਜਿਨ੍ਹਾਂ ਦੀਆਂ ਸਮੱਸਿਆਵਾਂ ਮੋਕੇ ਤੇ ਹੱਲ ਨਾ ਹੋ ਸਕਦੀਆਂ ਹੋਣ ਉਨ੍ਹਾਂ ਨੂੰ ਸਮਾਂ ਦੇ ਕੇ ਜਿਲ੍ਹਾ ਪ੍ਰਸਾਸਨਿਕ ਅਧਿਕਾਰੀ ਅਪਣੇ ਦਫਤਰਾਂ ਵਿੱਚ ਸਮੱਸਿਆਵਾਂ ਦਾ ਹੱਲ ਕਰਦੇ ਹਨ ਇਸ ਪ੍ਰੋਗਰਾਮ ਅਧੀਨ ਅੱਜ ਡਿਪਟੀ ਕਮਿਸਨਰ ਪਠਾਨਕੋਟ ਵੱਲੋਂ ਸੁਜਾਨਪੁਰ ਬਲਾਕ ਦੇ ਪਿੰਡ ਕਾਨਪੁਰ ਵਿਖੇ ਵਿਸੇਸ ਦੋਰਾ ਕੀਤਾ ਅਤੇ ਸੰਗਤ ਦਰਸਨ ਦੋਰਾਨ ਪਿੰਡ ਕਾਨਪੁਰ ਦੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ।

ਦੋਰੇ ਦੋਰਾਨ ਸਰਵਸ੍ਰੀ ਸ. ਹਰਬੀਰ ਸਿੰਘ ਡਿਪਟੀ ਕਮਿਸਨਰ ਪਠਾਨਕੋਟ ਅਤੇ ਉਨ੍ਹਾਂ ਦੇ ਨਾਲ ਸ੍ਰੀ ਕਾਲਾ ਰਾਮ ਕਾਂਸਲ ਐਸ.ਡੀ.ਐਮ. ਪਠਾਨਕੋਟ ਵੀ ਹਾਜਰ ਸਨ। ਇਸ ਦੋਰੇ ਦੋਰਾਨ ਪ੍ਰਸਾਸਨਿਕ ਅਧਿਕਾਰੀਆਂ ਵਿੱਚੋਂ ਸ. ਲਛਮਣ ਸਿੰਘ ਤਹਿਸੀਲਦਾਰ ਪਠਾਨਕੋਟ, ਡਾ. ਰਜਿੰਦਰ ਕੁਮਾਰ ਮੁੱਖ ਖੇਤੀ ਬਾੜੀ ਅਫਸਰ ਪਠਾਨਕੋਟ, ਮਹੇਸ ਕੁਮਾਰ ਐਕਸੀਅਨ ਵਾਟਰ ਸਪਲਾਈ ਸੈਨੀਟੇਸਨ, ਜਸਬੀਰ ਕੌਰ ਬੀ.ਡੀ.ਪੀ.ਓ., ਰਾਮ ਲੁਭਾਇਆ ਜਿਲ੍ਹਾ ਲੋਕ ਸੰਪਰਕ ਅਫਸਰ ਪਠਾਨਕੋਟ, ਰਜਿੰਦਰ ਗੋਤਰਾ ਐਕਸੀਅਨ ਲੋਕ ਨਿਰਮਾਣ ਵਿਭਾਗ ਅਤੇ ਹੋਰ ਵੱਖ ਵੱਖ ਵਿਭਾਗਾਂ ਦੇ ਜਿਲ੍ਹਾ ਅਧਿਕਾਰੀ ਹਾਜਰ ਸਨ।

ਜਿਕਰਯੋਗ ਹੈ ਕਿ ਡਿਪਟੀ ਕਮਿਸਨਰ ਪਠਾਨਕੋਟ ਵੱਲੋਂ ਸਭ ਤੋਂ ਪਹਿਲਾ ਪਿੰਡ ਕਾਨਪੁਰ ਦੀ ਸਰਪੰਚ ਸ੍ਰੀਮਤੀ ਕੈਲਾਸੋ ਦੇਵੀ ਤੋਂ ਪਿੰਡ ਦੇ ਵੇਰਵਿਆਂ ਬਾਰੇ ਜਾਣਕਾਰੀ ਪ੍ਰਾਪਤ ਕੀਤੀ। ਜਿਸ ਦੋਰਾਨ ਉਨ੍ਹਾਂ ਦੇ ਧਿਆਨ ਵਿੱਚ ਆਇਆ ਕਿ ਪਿੰਡ ਅੰਦਰ ਬਿਜਲੀ ਅਤੇ ਪੀਣ ਵਾਲੇ ਪਾਣੀ ਦੀ ਕਿਸੇ ਤਰ੍ਹਾਂ ਦੀ ਕੋਈ ਪ੍ਰੇਸਾਨੀ ਨਹੀਂ ਹੈ। 

ਉਨ੍ਹਾਂ ਦੱਸਿਆ ਕਿ ਪਿੰਡ ਵਿੱਚ ਸਭ ਤੋਂ ਵੱਡੀ ਸਮੱਸਿਆ ਪਿੰਡ ਦੇ ਨਿਕਾਸੀ ਪਾਣੀ ਦੀ ਹੈ ਜਿਸ ਤੇ ਡਿਪਟੀ ਕਮਿਸਨਰ ਪਠਾਨਕੋਟ ਵੱਲੋ ਵਿਭਾਗੀ ਅਧਿਕਾਰੀਆਂ ਦੀ ਟੀਮ ਬਣਾ ਕੇ ਖੇਤਰ ਦਾ ਦੋਰਾ ਕਰਕੇ ਜਲਦੀ ਰਿਪੋਰਟ ਦਫਤਰ ਡਿਪਟੀ ਕਮਿਸਨਰ ਵਿਖੇ ਪੇਸ ਕਰਨ ਦੇ ਆਦੇਸ ਦਿੱਤੇ।  ਸੰਗਤ ਦਰਸਨ ਦੋਰਾਨ ਸਾਹਮਣੇ ਆਇਆ ਕਿ ਕਾਨਪੁਰ ਨਿਵਾਸੀ ਕੂਝ ਲੋਕਾਂ ਦੇ ਰਾਸਨ ਕਾਰਡ ਕੱਟੇ ਗਏ ਹਨ ਜੋ ਕਿ ਪੂਰੀ ਤਰ੍ਹਾਂ ਨਾਲ ਇਸ ਯੋਜਨਾ ਦੇ ਲਾਭਪਾਤਰੀ ਬਣਨ ਯੋਗ ਹਨ। 

ਉਨ੍ਹਾਂ ਸਬੰਧਤ ਵਿਭਾਗੀ ਅਧਿਕਾਰੀਆਂ ਨੂੰ ਹਦਾਇਤ ਕਰਦਿਆਂ ਕਿਹਾ ਕਿ ਇੱਕ ਸਰਵੇ ਕਰਕੇ ਤੱਥਾਂ ਦੇ ਅਧਾਰ ਤੇ ਰਿਪੋਰਟ ਤਿਆਰ ਕੀਤੀ ਜਾਵੈ। ਜਾਣਕਾਰੀ ਦਿੰਦਿਆਂ ਸ. ਹਰਬੀਰ ਸਿੰਘ ਡਿਪਟੀ ਕਮਿਸਨਰ ਪਠਾਨਕੋਟ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਪਿੰਡ ਪਿੰਡ ਪਹੁੰਚ ਕਰਕੇ ਲੋਕਾਂ ਦੀਆਂ ਸਮੱਸਿਆਵਾਂ ਸੁਣਨ ਅਤੇ ਊਨ੍ਹਾਂ ਦਾ ਹੱਲ ਕਰਨ ਲਈ ਵਿਸੇਸ ਮੂਹਿੰਮ ਚਲਾਈ ਗਈ ਹੈ ਜਿਸ ਅਧੀਨ ਅੱਜ ਉਹ ਅਪਣੇ ਜਿਲ੍ਹਾ ਅਧਿਕਾਰੀਆਂ ਨਾਲ ਸੁਜਾਨਪੁਰ ਬਲਾਕ ਦੇ ਪਿੰਡ ਕਾਨਪੁਰ ਵਿਖੇ ਪਹੁੰਚੇ ਹਨ। 

ਊਨ੍ਹਾਂ ਦੱਸਿਆ ਕਿ ਦੋਰੇ ਦੋਰਾਨ ਪਾਵਰਕਾੱਮ, ਪੰਚਾਇਤ ਨਾਲ ਸਬੰਧਤ, ਵਾਟਰ ਸਪਲਾਈ ਸੈਨੀਟੇਸਨ ਵਿਭਾਗ, ਸਿੱਖਿਆ ਵਿਭਾਗ, ਅਤੇ ਹੋਰ ਸਬੰਧਤ ਵਿਭਾਗਾਂ ਨਾਲ ਸਬੰਧਤ ਸਮੱਸਿਆਵਾਂ ਦਾ ਹੱਲ ਕੀਤਾ ਗਿਆ। ਉਨ੍ਹਾਂ ਇਸ ਦੋਰੇ ਦੋਰਾਨ ਪਿੰਡ ਦੇ ਆਂਗਣਬਾੜੀ ਸੈਂਟਰ ਦਾ ਦੋਰਾ ਵੀ ਕੀਤਾ। 

ਪਿੰਡ ਵੱਲੋਂ ਮੰਗ ਰੱਖੀ ਗਈ ਕਿ ਪਿੰਡ ਦੇ ਵਿੱਚੋਂ ਵਿੱਚ ਲੰਘ ਰਹੀਆਂ ਬਿਜਲੀ ਦੀ ਲਾਈਨ ਜੋ ਕਿ ਕੇਵਲ ਇੱਕ ਟਿਊਵਬੈਲ ਦੇ ਲਈ ਜਾਂਦੀ ਹੈ ਲੋਕਾਂ ਲਈ ਸਮੱਸਿਆ ਬਣੀ ਹੋਈ ਹੈ। ਡਿਪਟੀ ਕਮਿਸਨਰ ਵੱਲੋਂ ਪਾਵਰਕਾੱਮ ਵਿਭਾਗ ਨੂੰ ਹਦਾਇਤ ਕਰਦਿਆਂ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾਵੈ ਤਾਂ ਜੋ ਲੋਕਾਂ ਦੀ ਸਮੱਸਿਆ ਦਾ ਹੱਲ ਕੀਤਾ ਜਾਵੈ।

ਲੋਕਾਂ ਵੱਲੋਂ ਅਪਣੀ ਸਮੱਸਿਆ ਰੱਖਦਿਆਂ ਜਾਣਕਾਰੀ ਦਿੱਤੀ ਕਿ ਪਿੰਡ ਕਾਨਪੁਰ ਦੀ ਸੜਕ ਦੀ ਹਾਲਤ ਕਾਫੀ ਖਰਾਬ ਹੈ ਅਤੇ ਇਸ ਮਾਰਗ ਤੇ ਲੋਕਾਂ ਨੂੰ ਆਉਂਣ ਜਾਣ ਦੀ ਪ੍ਰੇਸਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਦੇ ਸਬੰਧ ਵਿੱਚ ਡਿਪਟੀ ਕਮਿਸਨਰ ਨੇ ਮੰਡੀ ਬੋਰਡ ਦੇ ਅਧਿਕਾਰੀਆਂ ਨੂੰ ਆਦੇਸ ਦਿੰਦਿਆਂ ਕਿਹਾ ਪਿੰਡ ਦੀ ਮੁੱਖ ਸੜਕ ਬਾਰੇ ਰਿਪੋਰਟ ਤਿਆਰ ਕੀਤੀ ਜਾਵੈ ਕਿ ਸੜਕ ਦਾ ਨਵਨਿਰਮਾਣ ਕਰਨ ਵਿੱਚ ਦੇਰੀ ਕਿਊ ਹੋ ਰਹੀ ਹੈ।

ਡਿਪਟੀ ਕਮਿਸਨਰ ਪਠਾਨਕੋਟ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਹਦਾਇਤ ਕੀਤੀ ਗਈ ਹੈ ਕਿ ਪਿੰਡਾਂ ਅੰਦਰ ਕੈਂਪ ਲਗਾ ਕੇ ਮੋਕੇ ਤੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਜਾਣ ਜਿਸ ਅਧੀਨ ਇਹ ਸਾਰਾ ਪ੍ਰੋਗਰਾਮ ਉਲੀਕਿਆ ਗਿਆ ਹੈ। ਉਨ੍ਹਾਂ ਇਸ ਮੋਕੇ ਤੇ ਨੋਜਵਾਨਾਂ ਨੂੰ ਸੰਬੋਧਤ ਕਰਦਿਆਂ ਕਿਹਾ ਕਿ ਜਿਨ੍ਹਾਂ ਨੋਜਵਾਨਾਂ ਕੋਲ ਰੁਜਗਾਰ ਨਹੀਂ ਹੈ ਉਹ ਨੋਜਵਾਨ ਪਿੰਡ ਦੀ ਪੰਚਾਇਤ ਤੋਂ ਰੁਜਗਾਰ ਦੀ ਮੰਗ ਕਰ ਸਕਦੇ ਹਨ ਅਤੇ ਮਗਨਰੇਗਾ ਅਧੀਨ ਸਰਪੰਚ ਅਤੇ ਬਲਾਕ ਵਿਕਾਸ ਅਧਿਕਾਰੀ ਦੀ ਜਿਮ੍ਹੇਦਾਰੀ ਬਣਦੀ ਹੈ ਕਿ ਉਸ ਅਰਜੀਦਾਤਾ ਨੂੰ ਸਾਲ ਵਿੱਚ 100 ਦਿਨ ਦਾ ਰੁਜਗਾਰ ਮੁਹੇਈਆ ਕਰਵਾਏ। 

ਅਜਿਹਾ ਨਾ ਕਰਨ ਦੀ ਸੁਰਤ ਵਿੱਚ ਸਰਪੰਚ ਅਤੇ ਬੀ.ਡੀ.ਪੀ.ਓ. ਦੋਨੋ ਜਿਮ੍ਹੇਵਾਰ ਹੋ ਸਕਦੇ ਹਨ । 

 

Tags: DC Pathankot , Deputy Commissioner Pathankot , Harbir Singh , Pathankot

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD