Wednesday, 22 July 2026

 

 

ਖ਼ਾਸ ਖਬਰਾਂ ਆਪ ਸਰਕਾਰ ਨੇ ਅਫ਼ਸਰਸ਼ਾਹੀ ਨੂੰ ਹਾਸ਼ੀਏ ’ਤੇ ਧੱਕਣ ਤੋਂ ਬਾਅਦ ਹੁਣ ਖੁੱਲ੍ਹੇਆਮ ਸਿਆਸਤ ਦਾ ਅਪਰਾਧੀਕਰਨ ਸ਼ੁਰੂ ਕਰ ਦਿੱਤਾ ਹੈ: ਸੁਨੀਲ ਜਾਖੜ ਪੰਜਾਬ ਵਿੱਚ ਪੇਪਰ ਲੀਕ ਹੋਣ ਦੇ ਮਾਮਲਿਆਂ ਵਿੱਚ ਮਾਨ ਤੇ ਬੈਂਸ ਅਸਤੀਫਾ ਦੇਣ: ਅਮਰਿੰਦਰ ਸਿੰਘ ਰਾਜਾ ਵੜਿੰਗ ਖਰੜ ਪੈਦਲ ਮਾਰਚ ਦਾ 9ਵਾਂ ਦਿਨ : ਰਵਿੰਦਰ ਸਿੰਘ ਖੇੜਾ ਨੇ ਨਿੱਜਰ ਰੋਡ 'ਤੇ ਬੰਦ ਪਈ ਸੀਵਰੇਜ ਲਾਈਨ ਦਾ ਮੁੱਦਾ ਚੁੱਕਿਆ ਸਾਰੇ ਹੜ੍ਹ ਮਾਰੇ ਇਲਾਕਿਆਂ ਵਿਚ ਹੜ੍ਹ ਰੋਕੂ ਕੰਮ ਮੁਕੰਮਲ ਕੀਤੇ ਜਾਣ: ਸੁਖਬੀਰ ਸਿੰਘ ਬਾਦਲ ਨੇ ਅਕਾਲੀ ਵਰਕਰਾਂ ਨੂੰ ਕੀਤੀ ਅਪੀਲ ਰੋਸ ਮੁਜ਼ਾਹਰਾ ਕਰ ਰਹੇ ਵਿਦਿਆਰਥੀਆਂ ਦੇ ਮਸਲੇ ਜਲਦੀ ਹੱਲ ਕਰੋ: ਸੁਖਬੀਰ ਸਿੰਘ ਬਾਦਲ ਨੇ ਕੇਂਦਰ ਸਰਕਾਰ ਨੂੰ ਕੀਤੀ ਅਪੀਲ ਓ.ਐਸ.ਡੀ. ਸੁਖਵੀਰ ਸਿੰਘ ਨੇ ਧੂਰੀ ਹਲਕੇ 'ਚ ਚੱਲ ਰਹੇ ਵਿਕਾਸ ਪ੍ਰੋਜੈਕਟਾਂ ਦਾ ਲਿਆ ਜਾਇਜ਼ਾ ਬੇਲਾ ਫਾਰਮੇਸੀ ਕਾਲਜ ਨੂੰ ਨਵਾਂ ਪੇਟੈਂਟ ਮਿਲਿਆ ਪੈਂਡਿੰਗ ਮਾਲੀਆ ਮਾਮਲਿਆਂ ਦਾ ਸਮੇਂ ਸਿਰ ਨਿਪਟਾਰਾ ਯਕੀਨੀ ਬਣਾਉਣ ਅਧਿਕਾਰੀ: ਆਸ਼ਿਕਾ ਜੈਨ ਭਗਵੰਤ ਮਾਨ ਸਰਕਾਰ ਦੀ ‘ਮਾਂਵਾਂ-ਧੀਆਂ ਸਤਿਕਾਰ ਯੋਜਨਾ’ 100 ਸਾਲ ਤੋਂ ਵੱਧ ਉਮਰ ਦੀਆਂ ਮਹਿਲਾਵਾਂ ਨੂੰ ਵੀ ਦੇ ਰਹੀ ਹੈ ਸਨਮਾਨ ਅਤੇ ਆਰਥਿਕ ਸਹਾਰਾ ਗਰਭਵਤੀ ਅਤੇ ਦੁੱਧ ਪਿਲਾਉਣ ਵਾਲੀਆਂ 4056 ਮਹਿਲਾਵਾਂ ਨੂੰ 1.70 ਕਰੋੜ ਦੀ ਵਿੱਤੀ ਸਹਾਇਤਾ : ਡਾ. ਬਲਜੀਤ ਕੌਰ ਉਦਯੋਗ-ਕੇਂਦਰਿਤ ਪੱਤਰਕਾਰੀ ਸਿੱਖਿਆ ਨੂੰ ਮਿਲੇਗਾ ਨਵਾਂ ਹੁਲਾਰਾ : ਆਰਬੀਯੂ ਨੇ ਨਾਮੀ ਨਿਊਜ਼ ਪੇਪਰ ਦੀ ਟਰੱਸਟ ਨਾਲ ਕੀਤਾ ਐਮਓਯੂ ਟਰਾਂਸਪੋਰਟ ਵਿਭਾਗ ਵੱਲੋਂ ਸੜਕ ਸੁਰੱਖਿਆ ਨੂੰ ਮਜ਼ਬੂਤ ਕਰਨ ਅਤੇ ਈ-ਚਲਾਨ ਸ਼ਿਕਾਇਤ ਪ੍ਰਣਾਲੀ ਨੂੰ ਸੁਚਾਰੂ ਬਣਾਉਣ ਲਈ ਵੱਡੇ ਕਦਮ: ਹਰਪਾਲ ਸਿੰਘ ਚੀਮਾ ਭਗਵੰਤ ਸਿੰਘ ਮਾਨ ਸਰਕਾਰ ਵੱਲੋਂ ਸ਼ੁਰੂ ਕੀਤੀਆਂ ਲੋਕ ਪੱਖੀ ਸਕੀਮਾਂ ਬਿਨਾਂ ਕਿਸੇ ਭੇਦਭਾਵ ਦੇ ਲਾਗੂ ਕੀਤੀਆਂ ਜਾ ਰਹੀਆਂ ਹਨ: ਕੁਲਵੰਤ ਸਿੰਘ ਰਾਹੁਲ ਚਾਬਾ ਨੇ ਆਜ਼ਾਦੀ ਦਿਵਸ ਸਮਾਰੋਹ ਦੀਆਂ ਤਿਆਰੀਆਂ ਦਾ ਲਿਆ ਜਾਇਜ਼ਾ ਵਿਧਾਇਕ ਸ਼ੈਰੀ ਕਲਸੀ ਪਿੰਡ ਦਾਨਿਆਂਵਾਲੀ ਪਹੁੰਚੇ ਆਫ਼ਤ ਪ੍ਰਬੰਧਨ ਲਈ ਸਿਖਲਾਈ ਅਤੇ ਤਿਆਰੀ ਹੀ ਸਭ ਤੋਂ ਪ੍ਰਭਾਵਸ਼ਾਲੀ ਹਥਿਆਰ - ਸਾਗਰ ਸੇਤੀਆ ਬ੍ਰਹਮ ਗਿਆਨ ਨੂੰ ਅਮਲ ਵਿੱਚ ਲਿਆ ਕੇ ਹੀ ਜੀਵਨ ਨੂੰ ਸਾਰਥਕ ਬਣਾਇਆ ਜਾ ਸਕਦਾ ਹੈ ਸੀ ਜੀ ਸੀ ਯੂਨੀਵਰਸਿਟੀ ਮੋਹਾਲੀ ਵਿਖੇ ਨਵੇਂ ਅਕਾਦਮਿਕ ਵਰ੍ਹੇ ਦੀ ਸ਼ੁਰੂਆਤ ਮੋਦੀ ਸਰਕਾਰ ਦੀ ਬਰਬਰਤਾ ਦੇ ਸ਼ਿਕਾਰ ਵਿਦਿਆਰਥੀਆਂ ਦੀ ਮਦਦ ਲਈ ਕੇਜਰੀਵਾਲ ਨੇ ਦਿਨ ਭਰ ਹਸਪਤਾਲ, ਥਾਣੇ ਤੋਂ ਲੈ ਕੇ ਜੰਤਰ-ਮੰਤਰ ਤੱਕ ਕੀਤੀ ਭੱਜ-ਦੌੜ ਪੰਜਾਬ ਕੈਬਨਿਟ ਨੇ ਪੰਜਾਬ ਵਿਧਾਨ ਸਭਾ ਦਾ 13ਵਾਂ ਇਜਲਾਸ 3 ਤੋਂ 10 ਅਗਸਤ ਤੱਕ ਸੱਦਣ ਨੂੰ ਦਿੱਤੀ ਪ੍ਰਵਾਨਗੀ ਵਿਧਾਇਕ ਅਜੀਤਪਾਲ ਕੋਹਲੀ ਵਲੋਂ ਮੁੱਖ ਮੰਤਰੀ ਤੀਰਥ ਯਾਤਰਾ ਬੱਸ ਸ੍ਰੀ ਅੰਮ੍ਰਿਤਸਰ ਸਾਹਿਬ ਲਈ ਰਵਾਨਾ

 

ਜਿਲ੍ਹਾ ਪਠਾਨਕੋਟ ਵਿੱਚ ਡਿਪਟੀ ਕਮਿਸਨਰ ਪਠਾਨਕੋਟ ਨੇ ਕੀਤਾ ਖੇਡਾਂ ਵਤਨ ਪੰਜਾਬ ਦੀਆਂ ਅਧੀਨ ਬਲਾਕ ਪੱਧਰੀ ਖੇਡਾਂ ਦਾ ਸੁਭਅਰੰਭ

ਬਲਾਕ ਪੱਧਰੀ ਖੇਡਾਂ ਅਧੀਨ ਅੱਜ ਬਲਾਕ ਧਾਰ ਕਲ੍ਹਾ ਅਤੇ ਬਲਾਕ ਘਰੋਟਾ ਵਿਖੇ ਕਰਵਾਏ ਗਏ ਵੱਖ ਵੱਖ ਖੇਡ ਮੁਕਾਬਲੇ

DC Pathankot, Deputy Commissioner Pathankot, Harbir Singh, Pathankot, Khedan Watan Punjab Diyan 2023

Web Admin

Web Admin

5 Dariya News

ਪਠਾਨਕੋਟ , 01 Sep 2023

Last updated on: Sep 01, 2023, 00:00 IST

ਪੰਜਾਬ ਸਰਕਾਰ ਵੱਲੋਂ ਪੂਰੇ ਪੰਜਾਬ ਅੰਦਰ ਖੇਡਾਂ ਵਤਨ ਪੰਜਾਬ ਦੀਆਂ-2023 ਅਧੀਨ 1 ਸਤੰਬਰ 2023 ਤੋਂ ਬਲਾਕ ਪੱਧਰੀ ਖੇਡਾਂ ਕਰਵਾਈਆਂ ਜਾ ਰਹੀਆਂ ਹਨ ਅਤੇ ਜਿਸ ਅਧੀਨ ਅੱਜ ਸੀਨੀਅਰ ਸੈਕੰਡਰੀ ਸਕੂਲ ਆਰ.ਐਸ.ਡੀ. ਸਾਹਪੁਰਕੰਡੀ ਅਤੇ ਬਲਾਕ ਘਰੋਟਾ ਵਿਖੇ ਬਲਾਕ ਪੱਧਰੀ ਟੂਰਨਾਮੈਂਟ ਦਾ ਸੁਭਅਰੰਭ ਕੀਤਾ ਗਿਆ ਹੈ। ਇਹ ਪ੍ਰਗਟਾਵਾ ਸ. ਹਰਬੀਰ ਸਿੰਘ ਡਿਪਟੀ ਕਮਿਸਨਰ ਪਠਾਨਕੋਟ ਨੇ ਸੀਨੀਅਰ ਸੈਕੰਡਰੀ ਸਕੂਲ ਆਰ.ਐਸ.ਡੀ. ਸਾਹਪੁਰਕੰਡੀ  ਵਿਖੇ ਖੇਡਾਂ ਵਤਨ ਪੰਜਾਬ ਦੀਆਂ-2023 ਦਾ ਸੁਭਅਰੰਭ ਕਰਨ ਮਗਰੋਂ ਕੀਤਾ।

ਇਸ ਮੋਕੇ ਤੇ ਹੋਰਨਾਂ ਤੋਂ ਇਲਾਵਾ ਸਰਵਸ੍ਰੀ ਤੇਜਦੀਪ ਸਿੰਘ ਸੈਣੀ ਐਸ.ਡੀ.ਐਮ. ਧਾਰ ਕਲਾ੍ਹ, ਕਾਲਾ ਰਾਮ ਕਾਂਸਲ ਐਸ. ਡੀ. ਐਮ. ਪਠਾਨਕੋਟ, ਰਾਜੇਸ ਕੁਮਾਰ ਜਿਲ੍ਹਾ ਸਿੱਖਿਆ ਅਫਸਰ ਪਠਾਨਕੋਟ, ਯੁਧਬੀਰ ਸਿੰਘ ਡੀ.ਡੀ.ਪੀ.ਓ. ਪਠਾਨਕੋਟ, ਲਛਮਣ ਸਿੰਘ ਤਹਿਸੀਲਦਾਰ ਪਠਾਨਕੋਟ, ਯਸਪਾਲ ਸਿੰਘ ਤਹਿਸੀਲਦਾਰ ਧਾਰਕਲ੍ਹਾ, ਅਰੁਣ ਸਰਮਾ ਜਿਲ੍ਹਾ ਸਪੋਰਟਸ ਕੋਆਰਡੀਨੇਟਰ , ਜਗਜੀਵਨ ਸਿੰਘ ਜਿਲ੍ਹਾ ਖੇਡ ਅਫਸਰ ਪਠਾਨਕੋਟ, ਪਿ੍ਰੰਸੀਪਲ ਕੁਸਮ, ਪਿ੍ਰੰਸੀਪਲ ਨੀਰੂ ਕਟੋਚ, ਸੁਭਾਸ ਭੱਟ, ਅਜੀਤ ਸਿੰਘ, ਕੁਲਵਿੰਦਰ ਸਿੰਘ, ਅਸਵਨੀ ਕੁਮਾਰ, ਹਰੀਸ ਕੁਮਾਰ, ਅਮਰਜੀਤ ਸਿੰਘ, ਰਜਨੀ ਸੈਣੀ, ਪਰਵੀਨ ਬਾਲਾ, ਮਨਜੀਤ ਸਿੰਘ, ਰਾਣੋ ਦੇਵੀ, ਸੰਜੀਵ ਅਤੇ ਹੋਰ ਅਧਿਕਾਰੀ ਵੀ ਹਾਜਰ ਸਨ।

ਜਿਕਰਯੋਗ ਹੈ ਕਿ ਖੇਡਾਂ ਵਤਨ ਪੰਜਾਬ ਦੀਆਂ ਅਧੀਨ ਅੱਜ ਪਹਿਲੇ ਦਿਨ ਸੀਨੀਅਰ ਸੈਕੰਡਰੀ ਸਕੂਲ ਆਰ.ਐਸ.ਡੀ. ਸਾਹਪੁਰਕੰਡੀ ਵਿਖੇ ਵਰਗ-14 ਅਤੇ 17 ਅਧੀਨ ਲੜਕੇ/ਲੜਕੀਆਂ ਦੇ ਖੇਡ ਮੁਕਾਬਲੇ ਕਰਵਾਏ ਗਏ। ਜਿਸ ਅਧੀਨ ਵਰਗ-14 ਵਿੱਚ ਲੜਕੇ ਵਿੱਚ ਖੋ-ਖੋ ਵਿੱਚ ਐਮ.ਸੀ.ਐਸ. ਪਠਾਨਕੋਟ ਦੀ ਟੀਮ ਪਹਿਲੇ ਨੰਬਰ ਤੇ ਅਤੇ ਸੈਨਿਕ ਪਬਲਿਕ ਸਕੂਲ ਬੁੰਗਲ ਦੀ ਟੀਮ ਦੁਸਰੇ ਨੰਬਰ ਤੇ ਰਹੀ, ਰਸਾਕੱਸੀ ਵਿੱਚ ਸਰਕਾਰੀ ਮਾੱਡਲ ਸਕੂਲ ਸਾਹਪੁਰਕੰਡੀ ਟਾਊਨਸਿਪ ਦੀ ਟੀਮ ਪਹਿਲੇ ਨੰਬਰ ਤੇ ਅਤੇ ਧਾਰ ਖੁਰਦ ਦੀ ਟੀਮ ਦੂਸਰੇ ਨੰਬਰ ਤੇ ਰਹੀ, 600 ਮੀਟਰ ਰੇਸ ਵਿੱਚ ਨਾਵੇਦ ਨੇ ਪਹਿਲਾ, ਸੰਯਮ ਨੇ ਦੂਸਰਾ ਅਤੇ ਅਭਿਸੇਕ ਸਰਮਾ ਨੇ ਤੀਸਰਾ ਸਥਾਨ , ਲਾਂਗ ਜੰਪ ਵਿੱਚ ਅਭਿਸੇਕ ਨੇ ਪਹਿਲਾ, ਸੰਯਮ ਨੇ ਦੂਸਰਾ ਅਤੇ ਹਰਸ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ, ਸਾੱਟ ਪੁੱਟ ਵਿੱਚ ਰੀਤਿਕਾ ਸਰਮਾ ਨੇ ਪਹਿਲਾ, ਦਿਵਿਆਂਗ ਮਾਨਕੋਟੀਆ ਨੇ ਦੂਸਰਾ ਅਤੇ ਤਨਵੀਰ ਸਿੰਘ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ, ਇਸੇ ਹੀ ਤਰ੍ਹਾਂ ਵਰਗ-14 ਅਧੀਨ ਲੜਕੀਆਂ ਦੇ ਖੇਡ ਮੁਕਾਬਲਿਆਂ ਵਿੱਚ ਸੈਨਿਕ ਪਬਲਿਕ ਸਕੂਲ ਬੁੰਗਲ ਨੇ ਪਹਿਲਾ ਅਤੇ ਸਰਕਾਰੀ ਹਾਈ ਸਕੂਲ ਥਰਿਆਲ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ। 

ਰਸਾਕੱਸੀ ਵਿੱਚ ਸਰਕਾਰੀ ਮਾੱਡਲ ਸਕੂਲ ਸਾਹਪੁਰਕੰਡੀ ਟਾਊਨਸਿਪ ਨੇ ਪਹਿਲਾ ਅਤੇ ਐਮ.ਸੀ.ਐਸ. ਪਠਾਨਕੋਟ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ, ਲਾੱਗਜੰਪ ਵਿੱਚ ਨੇਹਾ ਨੇ ਪਹਿਲਾ, ਜਾਨਵੀ ਨੇ ਦੂਸਰਾ ਅਤੇ ਰੁਵੀਨਾ ਨੇ ਤੀਸਰਾ ਸਥਾਨ, 600 ਮੀਟਰ ਰੇਸ ਵਿੱਚ ਨੇਹਾ ਨੇ ਪਹਿਲਾ, ਕੋਮਲ ਨੇ ਦੂਸਰਾ ਅਤੇ ਮਾਨਵੀ ਦੇਵੀ ਨੇ ਤੀਸਰਾ ਸਥਾਨ, ਸਾਟਪੁੱਟ ਵਿੱਚ ਪੀਹੂ ਪਹਿਲੇ ਨੰਬਰ ਤੇ ਰਹੀ। ਇਸ ਤਰ੍ਹਾਂ ਖੇਡਾਂ ਵਤਨ ਪੰਜਾਬ ਦੀਆਂ ਅਧੀਨ ਅੱਜ ਪਹਿਲੇ ਦਿਨ ਵੱਖ ਵੱਖ ਅੱਠ ਖੇਡਾਂ ਦੇ ਮੁਕਾਬਲੇ ਕਰਵਾਏ ਗਏ।

ਜਿਕਰਯੋਗ ਹੈ ਕਿ ਸ. ਹਰਬੀਰ ਸਿੰਘ ਡਿਪਟੀ ਕਮਿਸਨਰ ਪਠਾਨਕੋਟ ਨੇ ਸਾਰੇ ਖਿਡਾਰੀਆਂ ਨਾਲ ਮੁਲਾਕਾਤ ਕੀਤੀ ਅਤੇ ਖੇਡਾਂ ਵਿੱੱਚ ਭਾਗ ਲੈਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਵੱਲੋਂ ਸਾਰੇ ਸਟਾਫ ਨੂੰ ਵੀ ਖੇਡਾਂ ਵਤਨ ਪੰਜਾਬ ਦੀਆਂ ਕਰਵਾਉਂਣ ਲਈ ਸੁਭਕਾਮਨਾਵਾਂ ਦਿੱਤੀਆਂ। ਇਸ ਮੋਕੇ ਤੇ ਉਨ੍ਹਾਂ ਵੱਲੋਂ ਖੇਡਾਂ ਸੁਰੂ ਕਰਨ ਦੀ ਪ੍ਰਵਾਨਗੀ ਵੀ ਦਿੱਤੀ ਗਈੇ।

ਇਸ ਮੋਕੇ ਤੇ ਸੰਬੋਧਤ ਕਰਦਿਆਂ ਸ. ਹਰਬੀਰ ਸਿੰਘ ਡਿਪਟੀ ਕਮਿਸਨਰ ਪਠਾਨਕੋਟ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਖੇਡਾਂ ਵਤਨ ਪੰਜਾਬ ਦੀਆ-2023 ਅਧੀਨ ਪਹਿਲੇ ਬਲਾਕ ਪੱਧਰੀ, ਫਿਰ ਜਿਲ੍ਹਾ ਪੱਧਰੀ ਅਤੇ ਪੰਜਾਬ ਪੱਧਰੀ ਖੇਡਾਂ ਵਿੱਚ ਜਿਲ੍ਹੇ ਅੰਦਰ ਕਰਵਾਈਆਂ ਜਾਣੀਆਂ ਹਨ। ਉਨ੍ਹਾਂ ਖਿਡਾਰੀਆਂ ਨੂੰ ਪੇ੍ਰਰਿਤ ਕਰਦਿਆਂ ਕਿਹਾ ਕਿ ਖੇਡਾਂ ਸਾਡੇ ਜੀਵਨ ਦਾ ਅਹਿਮ ਅੰਗ ਹਨ ਇਸ ਨਾਲ ਸਾਨੂੰ ਅੱਗੇ ਵੱਧਣ ਦੀ ਭਾਵਨਾ ਪੈਦਾ ਹੁੰਦੀ ਹੈ ਅਤੇ ਅਸੀਂ ਸਰੀਰਿਕ ਤੋਰ ਤੇ ਵੀ ਤੰਦਰੁਸਤ ਰਹਿੰਦੇ ਹਾਂ। 

ਉਨ੍ਹਾਂ ਕਿਹਾ ਕਿ ਉਹ ਉਮੀਦ ਕਰਦੇ ਹਨ ਕਿ ਸਾਰੇ ਖਿਡਾਰੀ ਅਨੁਸਾਸਨ ਦੀ ਪਾਲਣਾ ਕਰਦੇ ਹੋਏ ਇਨ੍ਹਾਂ ਖੇਡਾਂ ਵਿੱਚ ਭਾਗ ਲੈਣਗੇ। ਅੰਤ ਵਿੱਚ ਖੇਡ ਵਿਭਾਗ ਅਤੇ ਸਿੱਖਿਆ ਵਿਭਾਗ ਵੱਲੋਂ ਇੱਕ ਯਾਦਗਾਰ ਚਿੰਨ੍ਹ ਭੇਂਟ ਕਰਕੇ ਮੁੱਖ ਮਹਿਮਾਨ ਡਿਪਟੀ ਕਮਿਸਨਰ ਪਠਾਨਕੋਟ ਨੂੰ ਸਨਮਾਨਤ ਕੀਤਾ ਗਿਆ ।

 

Tags: DC Pathankot , Deputy Commissioner Pathankot , Harbir Singh , Pathankot , Khedan Watan Punjab Diyan 2023

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD