Monday, 06 May 2024

 

 

ਖ਼ਾਸ ਖਬਰਾਂ ਅਗਨੀਵੀਰ ਯੋਜਨਾ ਤੋਂ ਨਰਾਜ਼ ਸਾਬਕਾ ਫੌਜੀਆਂ ਨੇ ਦਿੱਤਾ ਗੁਰਜੀਤ ਔਜਲਾ ਨੂੰ ਸਮਰਥਨ ਮੁੱਖ ਮੰਤਰੀ ਭਗਵੰਤ ਮਾਨ ਨੇ ਖਰੜ ਵਿਖੇ ਮਲਵਿੰਦਰ ਕੰਗ ਲਈ ਕੀਤਾ ਚੋਣ ਪ੍ਰਚਾਰ, ਵੱਡਾ ਰੋਡ ਸ਼ੋਅ ਕਰਕੇ ਲੋਕਾਂ ਨੂੰ ਕੀਤਾ ਸੰਬੋਧਨ ਬੀਜੇਪੀ ਨੂੰ ਛੱਡ ਕਈਂ ਨੌਜਵਾਨ ਹੋਏ ਆਪ ਵਿੱਚ ਸ਼ਾਮਿਲ ਕੰਧ ਨਾਲ ਖੜਾ ਕੀਤਾ ਝਾੜੂ ਕਲੇਸ਼ ਪੈਦਾ ਕਰਦਾ, ਇਸ ਨੂੰ ਹੱਥ ਨਾਲ ਫੜ ਕੇ ਲੰਮਾ ਪਾ ਦਿਓ ਘਰ ਚੋਂ ਕਲੇਸ਼ ਮੁੱਕ ਜੂ : ਗੁਰਜੀਤ ਔਜਲਾ ਗੰਦੇ ਨਾਲਿਆਂ ਨੂੰ ਬੰਦ ਕਰਨਾ ਰਾਜ ਸਰਕਾਰ ਦੀ ਜ਼ਿੰਮੇਵਾਰੀ ਭਗਵੰਤ ਮਾਨ ਨੇ ਗੁਜਰਾਤ ਦੇ ਭਰੂਚ ਵਿਖੇ ਚੈਤਰ ਵਸਾਵਾ ਦੇ ਹੱਕ ‘ਚ ਕੀਤਾ ਚੋਣ ਪ੍ਰਚਾਰ ਅਨਾਜ ਮੰਡੀਆਂ ਵਿੱਚੋਂ ਬੀਤੀ ਸ਼ਾਮ ਤੱਕ 99.58 ਫੀਸਦੀ ਕਣਕ ਦੀ ਖਰੀਦ: ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਮੀਤ ਹੇਅਰ ਵੱਲੋਂ ਸੰਗਰੂਰ ਹਲਕੇ ਦੇ ਪਿੰਡਾਂ ਵਿੱਚ ਕੀਤੇ ਰੋਡ ਸ਼ੋਅ ਤੇ ਰੈਲੀਆਂ ਚ ਜੁਟੀ ਭਾਰੀ ਭੀੜ ਲੁਧਿਆਣਾ ਦੇ ਡੇਹਲੋਂ ਵਿੱਚ ਕਾਂਗਰਸ ਵੱਲੋਂ ਚੋਣ ਦਫ਼ਤਰ ਦਾ ਉਦਘਾਟਨ ਬੋਰਡ ਪ੍ਰੀਖਿਆ ਵਿੱਚੋਂ ਅੱਵਲ ਰਹੇ ਸਰਕਾਰੀ ਹਾਈ ਸਕੂਲ ਬਦਰਾ ਦੇ ਵਿਦਿਆਰਥੀਆਂ ਦਾ ਸਨਮਾਨ ਕੌਮੀ ਪਾਰਟੀਆਂ ਕਿਸਾਨਾਂ ’ਤੇ ਕਹਿਰ ਢਾਹ ਕੇ ਪੰਜਾਬ ਨੂੰ ਫਿਰ ਤੋਂ ਅੱਗ ਦੀ ਭੱਠੀ ’ਚ ਝੋਕਣਾ ਚਾਹੁੰਦੀਆਂ ਨੇ: ਐਨ ਕੇ ਸ਼ਰਮਾ ਵਾਹਗਾ ਬਾਰਡਰ ਜਲਦੀ ਹੀ ਵਪਾਰ ਲਈ ਖੋਲ੍ਹਿਆ ਜਾਵੇਗਾ - ਗੁਰਜੀਤ ਔਜਲਾ ਪੰਜਾਬ ਵਿੱਚ ਕਾਂਗਰਸ ਦੇ ਮੁਕਾਬਲੇ ਹੋਰ ਕੋਈ ਪਾਰਟੀ ਮਜ਼ਬੂਤ ਨਹੀਂ : ਅਮਰਿੰਦਰ ਸਿੰਘ ਰਾਜਾ ਵੜਿੰਗ ਕਿਸਾਨਾਂ-ਮਜ਼ਦੂਰਾਂ ਦੀਆਂ ਸਮੱਸਿਆਵਾਂ ਦਾ ਹੱਲ ਮਜਬੂਤ ਜਥੇਬੰਦਕ ਤਾਕਤ: ਮਨਜੀਤ ਧਨੇਰ ਪ੍ਰਧਾਨ ਮੰਤਰੀ ਦੇ ਨਫ਼ਰਤੀ ਭਾਸ਼ਨਾਂ ਦੇ ਵਿਰੋਧ 'ਚ ਜਨਤਕ ਜਮਹੂਰੀ ਜਥੇਬੰਦੀਆਂ ਨੇ ਨਰਿੰਦਰ ਮੋਦੀ ਦੀ ਅਰਥੀ ਫੂਕੀ ਜ਼ਿਲ੍ਹਾ ਚੋਣ ਅਫ਼ਸਰ ਸਾਕਸ਼ੀ ਸਾਹਨੀ ਵੱਲੋਂ ਈ.ਵੀ.ਐਮ/ਵੀ.ਵੀ. ਪੈਟ ਦੀ ਵੱਖ-ਵੱਖ ਪ੍ਰਕਿਰਿਆ ਦਾ ਜਾਇਜ਼ਾ ਡਿਪਟੀ ਕਮਿਸ਼ਨਰ ਹਰਪ੍ਰੀਤ ਸਿੰਘ ਸੂਦਨ ਅਤੇ ਐਸ.ਐਸ.ਪੀ. ਵੱਲੋਂ ਗਿਣਤੀ ਕੇਂਦਰਾਂ ਅਤੇ ਸਟਰਾਂਗ ਰੂਮ ਦੀ ਚੈਕਿੰਗ ਪੰਜਾਬ ਪੁਲਿਸ ਨੇ ਅੰਮ੍ਰਿਤਸਰ ਤੋਂ 4 ਕਿਲੋ ਆਈ. ਸੀ. ਈ. ਡਰੱਗ, 1 ਕਿਲੋ ਹੈਰੋਇਨ ਕੀਤੀ ਬਰਾਮਦ; ਇੱਕ ਵਿਅਕਤੀ ਗ੍ਰਿਫ਼ਤਾਰ ਪੰਜਾਬ ਸਟੇਟ ਫੂਡ ਕਮਿਸ਼ਨ ਦੇ ਚੇਅਰਮੈਲ ਬਾਲ ਮੁਕੰਮ ਸ਼ਰਮਾ ਵੱਲੋਂ ਮੋਗਾ ਦਾ ਦੌਰਾ ਕੋਈ ਵੀ ਗਰਭਵਤੀ ਔਰਤ ਮਿਆਰੀ ਸਿਹਤ ਸਹੂਲਤਾਂ ਤੋਂ ਵਾਂਝੀ ਨਾ ਰਹੇ : ਸਿਵਲ ਸਰਜਨ ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਵੱਲੋਂ ਹੜ੍ਹਾਂ ਤੋਂ ਬਚਾਅ ਲਈ ਅਗੇਤੀ ਰਣਨੀਤੀ ਬਣਾਉਣ ਲਈ ਬੈਠਕ

 

ਕ੍ਰਿਸ਼ੀ ਵਿਗਿਆਨ ਕੇਂਦਰ ਵੱਲੋਂ ਮੁਰਗੀ ਪਾਲਣ ਸਿਖਲਾਈ ਕੋਰਸ ਦਾ ਆਯੋਜਨ

Agriculture, Krishi Science Centre, Shaheed Bhagat Singh Nagar, Nawanshahr, S.B.S. Nagar

Web Admin

Web Admin

5 Dariya News

ਨਵਾਂਸ਼ਹਿਰ , 29 Aug 2023

ਪੰਜਾਬ ਐਗਰੀਕਲਚਰਲ ਯੂਨੀਵਰਿਸਟੀ, ਲੁਧਿਆਣਾ ਦੀ ਦੇਖ-ਰੇਖ ਅਧੀਨ ਕ੍ਰਿਸ਼ੀ ਵਿਗਿਆਨ ਕੇਂਦਰ, ਲੰਗੜੋਆ ਵੱਲੋਂ ਸਹਿਕਾਰੀ ਧੰਦਿਆਂ ਨੂੰ ਉਤਸ਼ਾਹਿਤ ਕਰਨ ਲਈ ਵੱਖ-ਵੱਖ ਕਿੱਤਾ-ਮੁਖੀ ਸਿਖਲਾਈ ਕੋਰਸ ਆਯੋਜਿਤ ਕੀਤੇ ਜਾਂਦੇ ਹਨ। ਇਸੇ ਲੜੀ ਤਹਿਤ 21 ਤੋਂ 25 ਅਗਸਤ 2023 ਤੱਕ ਮੁਰਗੀ ਪਾਲਣ ਸਿਖਲਾਈ ਕੋਰਸ ਕ੍ਰਿਸ਼ੀ ਵਿਗਿਆਨ ਕੇਂਦਰ, ਲੰਗੜੋਆ ਵਿਖੇ ਆਯੋਜਿਤ ਕੀਤਾ ਗਿਆ।

ਪ੍ਰੋਗਰਾਮ ਦੀ ਸ਼ੁਰੂਆਤ ਵਿੱਚ ਡਾ. ਮਨਿੰਦਰ ਸਿੰਘ ਬੌਸ, ਉਪ ਨਿਰਦੇਸ਼ਕ (ਸਿਖਲਾਈ), ਕ੍ਰਿਸ਼ੀ ਵਿਗਿਆਨ ਕੇਂਦਰ, ਹੁਸ਼ਿਆਰਪੁਰ ਨੇ ਪਹੁੰਚੇ ਸਿਖਿਆਰਥੀਆਂ ਸਵਾਗਤ ਕੀਤਾ ਅਤੇ ਕਿਰਸਾਨੀ ਪ੍ਰਤੀ ਕ੍ਰਿਸ਼ੀ ਵਿਗਿਆਨ ਕੇਂਦਰ, ਲੰਗੜੋਆ ਦੀਆਂ ਸੇਵਾਵਾਂ ਬਾਰੇ ਚਾਨਣਾ ਪਾਇਆ ਅਤੇ ਸਹਾਇਕ ਧੰਧੇ ਅਪਣਾ ਕੇ ਵਧੇਰਾ ਮੁਨਾਫਾ ਪ੍ਰਾਪਤ ਕਰਨ ਲਈ ਪ੍ਰੇਰਿਆ।

ਡਾ. ਗੁਰਿੰਦਰ ਸਿੰਘ,ਫਾਰਮ ਮੈਨੇਜਰ, ਕ੍ਰਿਸ਼ੀ ਵਿਗਿਆਨ ਕੇਂਦਰ, ਲੰਗੜੋਆ ਵੱਲੋਂ ਸਿਖਲਾਈ ਕੋਰਸ ਦੌਰਾਨ ਵੱਖ-ਵੱਖ ਵਿਸ਼ਿਆਂ ‘ਤੇ ਵਿਸਥਾਰ ਨਾਲ ਜਾਣਕਾਰੀ ਸਾਂਝੀ ਕੀਤੀ, ਜਿਨ੍ਹਾਂ ਵਿੱਚ ਨਸਲੀਕਰਣ ਅਤੇ ਵਰਗੀਕਰਣ, ਅੰਡਿਆਂ ਵਿੱਚੋਂ ਚੂਚੇ ਕੱਢਣੇ, ਚੂਚਿਆਂ ਦਾ ਪਾਲਣ-ਪੋਸ਼ਣ, ਰਿਹਾਇਸ਼ ਅਤੇ ਸਾਜੋ-ਸਮਾਨ, ਖੁਰਾਕੀ ਪ੍ਰਬੰਧ, ਵਰਮੀ ਕੰਪੋਸਟਿੰਗ ਦੁਆਰਾ ਪੋਲਟਰੀ ਵੇਸਟ ਪ੍ਰਬੰਧਨ, ਅੰਡਿਆਂ ਦਾ ਮੰਡੀਕਰਨ ਅਤੇ ਬ੍ਰਾਇਲਰਾਂ ਦੀ ਉਪਜ ਸਮੇਤ, ਮੁਰਗੀਆਂ ਦੀਆਂ ਬਿਮਾਰੀਆਂ ਅਤੇ ਰੋਕਥਾਮ ਸ਼ਾਮਿਲ ਸੀ।

 

Tags: Agriculture , Krishi Science Centre , Shaheed Bhagat Singh Nagar , Nawanshahr , S.B.S. Nagar

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD