Saturday, 27 April 2024

 

 

ਖ਼ਾਸ ਖਬਰਾਂ ਲੋਕ ਸਭਾ ਚੋਣਾਂ ਵਿੱਚ ਮਹਿਲਾ ਵੋਟਰਾਂ ਦੀ ਹੋਵੇਗੀ ਵੱਡੀ ਭੂਮਿਕਾ : ਜੈਇੰਦਰ ਕੌਰ 4 ਜੂਨ ਨੂੰ ਪੂਰਾ ਹੋ ਜਾਵੇਗਾ ਮਿਸ਼ਨ 13-0, ਪੰਜਾਬ ਦੇ ਲੋਕ ਨਵੀਂ ਕਹਾਣੀ ਲਿਖਣ ਲਈ ਤਿਆਰ : ਭਗਵੰਤ ਮਾਨ ਅੰਦਾਲੀਬ ਕੌਰ ਨੇ ਪਤੀ ਗੁਰਜੀਤ ਔਜਲਾ ਲਈ ਵੋਟਾਂ ਮੰਗੀਆਂ ਆਮ ਆਦਮੀ ਪਾਰਟੀ ਨੇ ਪੰਜਾਬ 'ਚ ਭਾਜਪਾ, ਕਾਂਗਰਸ ਤੇ ਅਕਾਲੀ ਦਲ ਨੂੰ ਦਿੱਤਾ ਵੱਡਾ ਝਟਕਾ ਇੱਕ ਬੂਥ-ਦਸ ਯੂਥ ਦਾ ਨਾਅਰਾ ਲੈ ਕੇ ਨੌਜਵਾਨ ਕਰਨ ਚੋਣ ਪ੍ਰਚਾਰ : ਐਨ.ਕੇ. ਸ਼ਰਮਾ ਡਿਪਟੀ ਕਮਿਸ਼ਨਰ ਡਾਕਟਰ ਸੇਨੂ ਦੁੱਗਲ ਵੱਲੋਂ ਅਬੋਹਰ ਮੰਡੀ ਦਾ ਦੌਰਾ, ਖਰੀਦ ਪ੍ਰਬੰਧਾਂ ਦਾ ਲਿਆ ਜਾਇਜ਼ਾ ਮੰਤਰੀ ਹਰਭਜਨ ਸਿੰਘ ਈ ਟੀ ਓ ਨੇ ਲਾਅ ਦੀ ਡਿਗਰੀ ਕੀਤੀ ਪ੍ਰਾਪਤ ਮੀਤ ਹੇਅਰ ਦੀ ਚੋਣ ਮੁਹਿੰਮ ਨੂੰ ਮਿਲਿਆ ਭਰਵਾਂ ਹੁੰਗਾਰਾ ਸੰਸਦ ਮੈਂਬਰ ਮਨੀਸ਼ ਤਿਵਾੜੀ ਨੇ ਸ੍ਰੀ ਆਨੰਦਪੁਰ ਸਾਹਿਬ ਲੋਕ ਸਭਾ ਹਲਕੇ ਦੀਆਂ ਯਾਦਾਂ ਨੂੰ ਤਾਜ਼ਾ ਕੀਤਾ ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੇ ਟਾਂਡਾ ਰੇਲ ਹੈੱਡ ਤੇ ਗੋਦਾਮ ਦਾ ਦੌਰਾ ਕਰਕੇ ਲਿਫਟਿੰਗ ਮੂਵਮੈਂਟ ਦਾ ਕੀਤਾ ਨਿਰੀਖਣ ਸਹਾਇਕ ਟਰਾਂਸਪੋਰਟ ਅਫ਼ਸਰ ਵੱਲੋਂ 5 ਸਕੂਲਾਂ ਦੀਆਂ 45 ਬੱਸਾਂ ਦੀ ਚੈਕਿੰਗ ਸੇਫ ਸਕੂਲ ਵਾਹਨ ਪਾਲਿਸੀ ਤਹਿਤ 22 ਸਕੂਲੀ ਬੱਸਾਂ ਦੀ ਕੀਤੀ ਚੈਕਿੰਗ ਬੁਢਲਾਡਾ ਵਿਖੇ ਸੇਫ ਸਕੂਲ ਵਾਹਨ ਪਾਲਿਸੀ ਤਹਿਤ ਸਕੂਲੀ ਵਾਹਨਾਂ ਦੀ ਚੈਕਿੰਗ ਕੀਤੀ ਲੋਕ ਸਭਾ ਚੋਣਾਂ ਨੂੰ ਸਫ਼ਲਤਾਪੂਰਵਕ ਕਰਵਾਉਣ ਲਈ ਸੈਕਟਰ ਅਫ਼ਸਰਾਂ ਨੂੰ ਦਿੱਤੀ ਸਿਖਲਾਈ ਜ਼ਿਲ੍ਹਾ ਮਾਨਸਾ ਦੇ 645 ਪੋਲਿੰਗ ਸਟੇਸ਼ਨਾਂ ’ਤੇ ਤਾਇਨਾਤ ਹੋਣ ਵਾਲੇ ਚੋਣ ਅਮਲੇ ਦੀ ਪਹਿਲੀ ਰੈਂਡੇਮਾਈਜੇਸ਼ਨ ਹੋਈ ਸਰਕਾਰੀ ਅਤੇ ਪ੍ਰਾਈਵੇਟ ਵਾਹਨਾਂ ਉੱਪਰ ਵੋਟਰ ਜਾਗਰੂਕਤਾ ਦਾ ਸੁਨੇਹਾ ਦੇਣ ਵਾਲੇ ਸਟਿੱਕਰਾਂ ਦੀ ਮੁਹਿੰਮ ਦਾ ਅਗਾਜ਼ ਸੇਫ ਸਕੂਲ ਵਾਹਨ ਦੀ ਟੀਮ ਨੇ 28 ਸਕੂਲੀ ਵੈਨਾਂ ਦੇ ਕੱਟੇ ਚਲਾਨ ਲੋਕ ਸਭਾ ਚੋਣਾਂ 2024: ਜਮਹੂਰੀਅਤ ਦੀ ਤੰਦਰੁਸਤੀ ਵਧਾਉਣਗੇ ਫ਼ਲ ਹਲਕਾ ਖਡੂਰ ਸਾਹਿਬ ਲਈ ਹੋਣ ਜਾ ਰਹੀਆਂ ਲੋਕ ਸਭਾ ਚੋਣਾ-2024 ਦੌਰਾਨ ਪਹਿਲੀ ਜੂਨ ਨੂੰ ਲੋਕਤੰਤਰ ਦੇ ਤਿਉਹਾਰ ਵਿੱਚ ਹਰ ਇੱਕ ਵੋਟਰ ਆਪਣੀ ਸ਼ਮੂਲੀਅਤ ਜ਼ਰੂਰ ਕਰੇ-ਸੰਦੀਪ ਕੁਮਾਰ ਜ਼ਿਲਾ ਚੋਣ ਅਫਸਰ ਸੰਦੀਪ ਕੁਮਾਰ ਵੱਲੋਂ ਰਾਜਨੀਤਿਕ ਪਾਰਟੀਆਂ ਨੂੰ ਆਦਰਸ਼ ਚੋਣ ਜਾਬਤੇ ਦੀ ਸਖਤੀ ਨਾਲ ਪਾਲਣਾ ਕਰਨ ਦੀ ਅਪੀਲ ਸੇਫ ਸਕੂਲ ਵਾਹਨ ਸਕੀਮ ਤਹਿਤ ਸਕੂਲੀ ਬੱਚਿਆਂ ਦੀ ਸੁਰੱਖਿਆ ਦੇ ਮੱਦੇਨਜਰ ਸਬ ਡਵੀਜਨ, ਸ੍ਰੀ ਮੁਕਤਸਰ ਸਾਹਿਬ ਅਧੀਨ ਸਕੂਲ ਬੱਸਾਂ/ਵੈਨਾਂ ਦੀ ਕੀਤੀ ਗਈ ਚੈਕਿੰਗ

 

ਲੋਕ ਘੋਲਾਂ ਦੇ ਅਗਵਾਨੂੰ ਯੋਧੇ ਸਾਥੀ ਕੁਲਵੰਤ ਸਿੰਘ ਕਿਸ਼ਨਗੜ੍ਹ ਦੀ ਸੇਵਾ-ਮੁਕਤੀ ਦੇ ਮੌਕੇ 'ਤੇ ਸਨਮਾਨ ਸਮਾਰੋਹ

Agriculture, Kulwant Singh Kishangarh, Agricultural Co Operative Society, Kishangarh, Sangrur

Web Admin

Web Admin

5 Dariya News

ਕਿਸ਼ਨਗੜ੍ਹ , 01 Mar 2024

ਲੋਕ ਘੋਲਾਂ ਦੇ ਜੁਝਾਰੂ ਸਾਥੀ ਕੁਲਵੰਤ ਸਿੰਘ ਕਿਸ਼ਨਗੜ੍ਹ "ਦਾ ਖੇਤੀਬਾੜੀ ਸਹਿਕਾਰੀ ਸਭਾ, ਕਿਸ਼ਨਗੜ੍ਹ" ਵਿੱਚ 35 ਸਾਲ ਤੱਕ ਖੇਤਾਂ ਦੇ ਜਾਇਆਂ ਦੀ ਬੇਦਾਗ਼ ਸੇਵਾ ਕਰਨ ਉਪਰੰਤ 29 ਫਰਵਰੀ, 2024 ਨੂ ਸੇਵਾ-ਮੁਕਤ ਹੋਇਆ। ਇਸ ਦੌਰਾਨ ਬਤੌਰ ਸੇਲਜ਼ਮੈਨ ਅਤੇ ਸਕੱਤਰ ਦੀ ਜਿੰਮੇਵਾਰੀ ਬਹੁਤ ਹੀ ਈਮਾਨਦਾਰੀ ਅਤੇ ਜੁੰਮੇਵਾਰੀ ਨਾਲ ਨਿਭਾਈ। ਅੱਜ ਬਹੁਤ ਹੀ ਸਾਦਾ ਪ੍ਰਭਾਵਸ਼ਾਲੀ ਸਨਮਾਨ ਸਮਾਗਮ ਉਸ ਦੇ ਗ੍ਰਹਿ ਵਿਖੇ ਕਰਵਾਇਆ ਗਿਆ। 

ਸੈਂਕੜੇ ਦੀ ਤਾਦਾਦ ਵਿੱਚ ਭਾਕਿਯੂ ਏਕਤਾ (ਡਕੌਂਦਾ) ਦੇ ਆਗੂਆਂ ਵਰਕਰਾਂ, ਇਨਕਲਾਬੀ ਜਮਹੂਰੀ ਲਹਿਰ ਦੀਆਂ ਅਹਿਮ ਸ਼ਖ਼ਸੀਅਤਾਂ, ਸਹਿਕਾਰੀ ਸਭਾਵਾਂ ਦੀ ਜਥੇਬੰਦੀ, ਟੀਐਸਯੂ, ਡੀਟੀਐੱਫ, ਜਮਹੂਰੀ ਅਧਿਕਾਰ ਸਭਾ, ਇਲਾਕੇ ਭਰ ਦੀਆਂ ਸਮਾਜ ਸੇਵੀ ਸੰਸਥਾਵਾਂ, ਪੰਚਾਇਤਾਂ ਦੇ ਨੁਮਾਇੰਦਿਆਂ, ਰਿਸ਼ਤੇਦਾਰ ਸਾਕ ਸਬੰਧੀਆਂ ਨੇ ਸ਼ਮੂਲੀਅਤ ਕੀਤੀ। ਸਨਮਾਨ ਸਮਾਰੋਹ ਦੀ ਸ਼ੁਰੂਆਤ ਭਾਕਿਯੂ ਏਕਤਾ (ਡਕੌਂਦਾ) ਦੇ ਜ਼ਿਲ੍ਹਾ ਪ੍ਰਧਾਨ ਲਖਵੀਰ ਸਿੰਘ ਅਕਲੀਆ ਵੱਲੋਂ ਸ਼ਬਦਾਂ ਦੇ ਮੋਤੀ ਦੇ ਰੂਪ ਵਿੱਚ ਉੱਕਰੇ ਹੋਏ ਮਾਣਮੱਤੇ, ਸਨਮਾਨ ਪੱਤਰ ਦੇ ਰੂਪ ਵਿੱਚ ਪੜ੍ਹਦਿਆਂ ਕੀਤੀ। 

ਇਸ ਸਨਮਾਨ ਸਮਾਰੋਹ ਨੂੰ ਸੰਬੋਧਨ ਕਰਦਿਆਂ ਇਨਕਲਾਬੀ ਕੇਂਦਰ ਪੰਜਾਬ ਦੇ ਪ੍ਰਧਾਨ ਸਾਥੀ ਨਰਾਇਣ ਦੱਤ ਨੇ ਪਰਿਵਾਰ ਨੂੰ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਕੁਲਵੰਤ ਕਿਸ਼ਨਗੜ੍ਹ ਨੂੰ ਲੋਕ ਸਰੋਕਾਰਾਂ ਦੀ ਗੁੜ੍ਹਤੀ ਪਰਿਵਾਰਕ ਪਿਛੋਕੜ ਅਤੇ ਚੜ੍ਹਦੀ ਉਮਰੇ ਵਿਦਿਆਰਥੀਆਂ ਦੀ ਇਨਕਲਾਬੀ ਜਥੇਬੰਦੀ ਪੰਜਾਬ ਸਟੂਡੈਂਟਸ ਯੂਨੀਅਨ ਤੋਂ ਲੱਗੀ, ਜਿਸਦਾ ਉਹ ਆਈ ਟੀ ਆਈ ਅਤੇ ਗੁਰੂ ਨਾਨਕ ਕਾਲਜ, ਬੁਢਲਾਡਾ ਵਿੱਚ ਪੜ੍ਹਦੇ ਸਮੇਂ ਸਰਗਰਮ ਕਾਰਕੁੰਨ ਸੀ। ਇੱਥੋਂ ਹਾਸਲ ਹੋਏ ਵਿਗਿਆਨਕ ਵਿਚਾਰਧਾਰਾ ਅਤੇ ਪ੍ਰੀਵਾਰ ਵਿੱਚੋਂ ਹਾਸਲ ਹੋਈ ਸੰਗ੍ਰਾਮਾਂ ਦੀ ਗੁੜ੍ਹਤੀ ਨੇ ਉਹ ਨੂੰ ਲੋਕ ਘੋਲਾਂ ਦਾ ਜੁਝਾਰੂ ਆਗੂ ਬਨਾਉਣ ਵਿੱਚ ਅਹਿਮ ਰੋਲ ਅਦਾ ਕੀਤਾ ਹੈ। 

ਮਾਤਾ ਗੋਬਿੰਦ ਕੌਰ ਦੀ ਕੁੱਖੋਂ ਪਿਤਾ ਸ: ਜੋਗਿੰਦਰ ਸਿੰਘ ਧਾਲੀਵਾਲ ਦੇ ਘਰ ਜਨਮੇ ਪਿੰਡ ਕਿਸ਼ਨਗੜ੍ਹ ਜ਼ਿਲ੍ਹਾ ਬਠਿੰਡਾ (ਹੁਣ ਮਾਨਸਾ)  ਪੈਪਸੂ ਮੁਜ਼ਾਰਾ ਲਹਿਰ ਦੀ ਰਾਜਧਾਨੀ ਵਜੋਂ ਜਾਣੀ ਜਾਂਦੀ ਕੁਲਵੰਤ ਦੀ ਜੰਮਣ ਭੋਇਂ ਵਿੱਚ ਉਹਦੇ ਪੁਰਖਿਆਂ ਵੱਲੋਂ ਲੜੀਆਂ ਗਈਆਂ ਲੜਾਈਆਂ ਅਤੇ ਕੀਤੀਆਂ ਕੁਰਬਾਨੀਆਂ ਦੀ ਵਿਰਾਸਤੀ ਲੋਅ ਕੁਲਵੰਤ ਨੂ ਵਿਰਸੇ ਵਿੱਚ ਮਿਲੀ। ਇਸ ਸਾਦੇ ਪਰ ਅਰਥ ਭਰਪੂਰ ਸਨਮਾਨ ਸਮਾਰੋਹ ਨੂੰ ਸੰਬੋਧਨ ਕਰਦਿਆਂ ਭਾਕਿਯੂ ਏਕਤਾ (ਡਕੌਂਦਾ) ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਗੁਰਦੀਪ ਰਾਮਪੁਰਾ ਨੇ ਕਿਹਾ ਕਿ ਇਨਕਲਾਬੀ ਵਿਰਾਸਤ ਨੂ ਸਾਥੀ ਕੁਲਵੰਤ ਨੇ ਘੁੱਟ ਕੇ ਹਿੱਕ ਨਾਲ ਲਾਇਆ ਅਤੇ ਪੂਰੇ ਜ਼ੋਰ-ਸ਼ੋਰ ਨਾਲ ਬੁਲੰਦ ਕੀਤਾ। 

ਇੱਕ ਅਜਿਹਾ ਕੁਲਵੰਤ ਸਿੰਘ ਸਾਡੇ ਵਿਚਕਾਰ ਹੈ ਜਿਹੜਾ ਲੋਕ ਮੁਕਤੀ ਦੀ ਵਿਚਾਰਧਾਰਾ ਹਾਸਲ ਕਰ ਲੋਕ ਘੋਲਾਂ ਦੀ ਕੁਠਾਲੀ ਵਿੱਚੋਂ ਨਿੱਕਲਿਆ ਅਜਿਹਾ ਹੀਰਾ ਹੈ ਜੀਹਦੇ 'ਤੇ ਨਾ ਸਿਰਫ਼ ਪਿੰਡ ਕਿਸ਼ਨਗੜ੍ਹ ਨੂ ਇਲਾਕੇ ਨੂ ਅਤੇ ਕਿਸੇ ਕੱਲੀ ਕਹਿਰੀ ਜਥੇਬੰਦੀ ਨੂ ਸਗੋਂ ਪੰਜਾਬ ਦੀ ਸਮੁੱਚੀ ਇਨਕਲਾਬੀ ਲਹਿਰ ਨੂ ਬੇਹੱਦ ਮਾਣ ਹੈ। ਪਿੰਡ ਨੇ ਆਪਣੇ ਹੀਰੇ ਪੁੱਤ ਨੂ ਲੜਦੇ ਲੋਕਾਂ ਅਤੇ ਇਨਕਲਾਬੀ ਲਹਿਰ ਨੇ ਉਹਨੂੰ ਕਿਸਾਨਾਂ ਦੀ ਮੁਹਰੈਲ ਜਥੇਬੰਦੀ ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਦਾ ਤਕਰੀਬਨ ਪਿਛਲੇ ਦੋ ਦਹਾਕਿਆਂ ਤੋਂ ਸੂਬਾ ਕਮੇਟੀ ਮੈਂਬਰ ਦਾ ਜੁੰਮੇਵਾਰ ਅਹੁਦਾ ਦਿੱਤਾ ਹੋਇਆ ਹੈ। 

ਭਰ ਜਵਾਨੀ ਤੋਂ ਸ਼ੁਰੂ ਹੋਏ ਲੋਕ ਪੱਖੀ ਸਫ਼ਰ ਦੌਰਾਨ ਅਨੇਕਾਂ ਘੋਲਾਂ ਨੂੰ ਦ੍ਰਿੜਤਾ ਨਾਲ ਅਗਵਾਈ ਦਿੱਤੀ ਹੈ। ਸਾਥੀ ਰਣਜੀਤ ਲਹਿਰਾ ਨੇ ਕਿਹਾ ਕਿ ਇਸ ਅਹੁਦੇ ਦੀ ਸ਼ਾਨ ਸਲਾਮਤ ਰੱਖਣ ਲਈ ਕੁਲਵੰਤ ਕਿਸ਼ਨਗੜ੍ਹ ਨੇ ਪੰਜ ਵਾਰ ਜੇਲ੍ਹ ਯਾਤਰਾ ਕੀਤੀ ਹੈ, ਇਰਾਦਾ ਕਤਲ ਸਮੇਤ ਦਰਜ਼ਨ ਤੋਂ ਵਧੇਰੇ ਪੁਲਸ ਕੇਸਾਂ ਦਾ ਪੂਰੀ ਸਿਦਕ ਦਿਲੀ ਨਾਲ ਸਾਹਮਣਾ ਕੀਤਾ ਹੈ ਅਤੇ ਦਿੱਲੀ ਦੇ ਇਤਿਹਾਸਕ ਕਿਸਾਨ ਅੰਦੋਲਨ ਸਮੇਤ ਨਾ ਸਿਰਫ਼ ਅਨੇਕਾਂ ਕਿਸਾਨ ਘੋਲਾਂ ਸਗੋਂ ਹੋਰਨਾਂ ਵਰਗਾਂ ਦੇ ਘੋਲਾਂ ਦੀ ਅਗਵਾਈ ਕੀਤੀ ਹੈ ਅਤੇ ਅੱਜ ਵੀ ਕੁੱਲਰੀਆਂ ਦੇ ਕਿਸਾਨ ਘੋਲ ਸਮੇਤ ਮੋਦੀ ਸਰਕਾਰ ਖਿਲਾਫ਼ ਘੋਲ ਵਿੱਚ ਮੋਹਰੀ ਰੋਲ ਅਦਾ ਕਰ ਰਿਹਾ ਹੈ। 

ਨਾ ਸਿਰਫ਼ ਕੁਲਵੰਤ ਸਗੋਂ ਉਹਦੀ ਪਤਨੀ ਬੀਬੀ ਮਨਜੀਤ ਕੌਰ ਤੇ ਵੱਡੀ ਭਰਜਾਈ ਬੀਬੀ ਸੁਰਜੀਤ ਕੌਰ ਵੀ ਅਗਵਾਨੂੰ ਰੋਲ ਨਿਭਾ ਰਹੀਆਂ ਹਨ। ਲੋਕ ਹਿੱਤਾਂ ਉੱਪਰ ਡਟਕੇ ਪਹਿਰਾ ਦੇਣ ਵਾਲੇ ਕਾਫ਼ਲਿਆਂ ਦੀ ਅਗਵਾਈ ਕਰਦਾ ਸਾਡਾ ਕੁਲਵੰਤ ਦੁਸ਼ਮਣਾਂ ਦੀ ਅੱਖ ਵਿੱਚ ਰੜਕਦਾ ਰੋੜ ਹੈ। ਸਾਥੀ ਕੁਲਵੰਤ ਲੋਕ ਮੁਕਤੀ ਦੇ ਨਿਸ਼ਾਨੇ, ਨਵਾਂ ਲੋਕ ਪੱਖੀ ਸਮਾਜ ਸਿਰਜਣ ਲਈ ਚੱਲ ਰਹੀ ਜਮਾਤੀ ਜੱਦੋਜਹਿਦ ਵਿੱਚ ਅਹਿਮ ਭੂਮਿਕਾ ਨਿਭਾ ਰਿਹਾ ਹੈ। ਸਾਥੀ ਕੁਲਵੰਤ ਕਿਸ਼ਨਗੜ੍ਹ ਦੇ ਅਦਾਰੇ ਸਹਿਕਾਰੀ ਸਭਾਵਾਂ ਯੂਨੀਅਨ ਆਗੂ ਸ਼ਮਸ਼ੇਰ ਸਿੰਘ ਨੇ ਕਿਹਾ ਕਿ ਉਹ ਆਪਣੇ ਸੂਝਵਾਨ, ਦ੍ਰਿੜ ਤੇ ਜੁਝਾਰੂ ਸਾਥੀ ਕੁਲਵੰਤ ਸਿੰਘ ਕਿਸ਼ਨਗੜ੍ਹ ਨੂ ਸਨਮਾਨਿਤ ਕਰਦਿਆਂ ਬੇਹੱਦ ਖੁਸ਼ੀ ਤੇ ਮਾਣ ਮਹਿਸੂਸ ਕਰ ਰਿਹਾ ਹੈ। 

ਕੁਲਵੰਤ ਕਿਸ਼ਨਗੜ੍ਹ ਦੀ ਤੰਦਰੁਸਤ, ਸੰਘਰਸ਼ਮਈ ਅਤੇ ਲੰਮੀ ਉਮਰ ਮਾਣਦਿਆਂ, ਨੌਕਰੀ ਤੋਂ ਸੇਵਾ-ਮੁਕਤ ਹੋ ਕੇ, ਹੋਰ ਵੀ ਧੜੱਲੇ ਨਾਲ ਲੋਕ ਘੋਲਾਂ ਦੇ ਮੁਹਰੈਲ ਆਗੂ ਦੀ ਜਿੰਮੇਵਾਰੀ ਨਾਲ ਨਿਭਾਉਣ ਦੀ ਤਾਕੀਦ ਕੀਤੀ। ਬੁਲਾਰਿਆਂ ਫ਼ਿਕਰ ਜ਼ਾਹਰ ਕੀਤਾ ਕਿ ਸਹਿਕਾਰੀ ਸਭਾਵਾਂ ਦੇ ਕਰਮਚਾਰੀ 35-35 ਸਾਲ ਦੀਆਂ ਸੇਵਾਵਾਂ ਨਿਭਾਉਣ ਤੋਂ ਬਾਅਦ ਬਿਨਾਂ ਕਿਸੇ ਲਾਭ ਤੋਂ ਸੇਵਾਮੁਕਤ ਹੋ ਜਾਂਦੇ ਹਨ। ਮੰਗ ਕੀਤੀ ਕਿ ਸਰਕਾਰ ਸਹਿਕਾਰੀ ਸਭਾਵਾਂ ਵਿੱਚ ਕੰਮ ਕਰਦੇ ਮੁਲਾਜ਼ਮਾਂ ਦੇ ਭਵਿੱਖ ਨੂੰ ਸੁਰੱਖਿਅਤ ਕਰਨ ਲਈ ਪੈਨਸ਼ਨ ਦਾ ਪ੍ਰਬੰਧ ਕੀਤਾ ਜਾਵੇ।

ਇਸ ਸਮੇਂ ਮੱਖਣ ਸਿੰਘ ਭੈਣੀਬਾਘਾ, ਮਹਿੰਦਰ ਸਿੰਘ ਦਿਆਲਪੁਰਾ,ਬਲਵਿੰਦਰ ਸ਼ਰਮਾ ਖਿਆਲਾ, ਦੇਵੀ ਰਾਮ ਰੰਘੜਿਆਲ, ਰਣਜੀਤ ਸਿੰਘ ਲਹਿਰਾ, ਰਣਦੀਪ ਸੰਗਤਪੁਰਾ, ਭੀਮ ਮੰਡੇਰ, ਹਰਭਗਵਾਨ ਗੁਰਨੇ, ਰਾਜਪਾਲ ਕੌਰ ਲਹਿਰਾ, ਸੁਰਜੀਤ ਕੌਰ, ਜਗਵੰਤ ਸਿੰਘ, ਸੱਤਪਾਲ ਸਿੰਘ ਬਰ੍ਹੇ, ਤਾਰਾ ਚੰਦ ਬਰੇਟਾ, ਹਰਦੇਵ ਸਿੰਘ ਦੇਵ ਪ੍ਰਧਾਨ ਬਹੁਮੰਤਵੀ ਸਹਿਕਾਰੀ ਸਭਾ ਕਿਸ਼ਨਗੜ੍ਹ, ਸੁਖਦੇਵ ਸਿੰਘ ਡਾਇਰੈਕਟਰ, ਹਰਦੇਵ ਕੌਰ, ਜਸਵੰਤ ਕੌਰ, ਰਾਣੀ ਕੌਰ, ਹਰਦੇਵ ਕੌਰ, ਜਸਪਾਲ ਸਿੰਘ, ਬਲਵੀਰ ਸਿੰਘ, ਜਗਜੀਤ ਸਿੰਘ, ਤਰਨਜੀਤ ਸਿੰਘ, ਬਲਜੀਤ ਭੈਣੀ, ਰਵੇਲ ਕੋਰੜਾ, ਕਾਲਾ ਸਿੰਘ, ਸ਼ਮਸ਼ੇਰ ਸਿੰਘ, ਹਰਪ੍ਰੀਤ ਸਿੰਘ, ਜਗਸੀਰ ਸਿੰਘ, ਨਿਰਮਲ ਸਿੰਘ, ਮੰਗਲ ਸਿੰਘ ਰੰਘੜਿਆਲ, ਅੰਕੁਸ਼ ਕੁਮਾਰ, ਜਗਜੀਤ ਸਿੰਘ, ਵਿੱਕੀ ਗਰਗ, ਵਰਿੰਦਰ ਸਿੰਘ ਬਹਾਦਰ ਪੁਰ, ਇਲਾਕੇ ਭਰ ਦੀਆਂ ਪੰਚਾਇਤਾਂ ਸ਼ਾਮਲ ਹੋਈਆਂ। ਬਹੁਤ ਸਾਰੀਆਂ ਸੰਸਥਾਵਾਂ ਨੇ ਸਨਮਾਨ ਚਿੰਨ੍ਹ ਦੇ ਕੇ ਕੁਲਵੰਤ ਕਿਸ਼ਨਗੜ੍ਹ ਅਤੇ ਉਸ ਦੀ ਜੀਵਨ ਸਾਥਣ ਮਨਜੀਤ ਕੌਰ ਦਾ ਸਨਮਾਨ ਕੀਤਾ।]

 

Tags: Agriculture , Kulwant Singh Kishangarh , Agricultural Co Operative Society , Kishangarh , Sangrur

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD