Wednesday, 22 July 2026

 

 

ਖ਼ਾਸ ਖਬਰਾਂ ਆਪ ਸਰਕਾਰ ਨੇ ਅਫ਼ਸਰਸ਼ਾਹੀ ਨੂੰ ਹਾਸ਼ੀਏ ’ਤੇ ਧੱਕਣ ਤੋਂ ਬਾਅਦ ਹੁਣ ਖੁੱਲ੍ਹੇਆਮ ਸਿਆਸਤ ਦਾ ਅਪਰਾਧੀਕਰਨ ਸ਼ੁਰੂ ਕਰ ਦਿੱਤਾ ਹੈ: ਸੁਨੀਲ ਜਾਖੜ ਪੰਜਾਬ ਵਿੱਚ ਪੇਪਰ ਲੀਕ ਹੋਣ ਦੇ ਮਾਮਲਿਆਂ ਵਿੱਚ ਮਾਨ ਤੇ ਬੈਂਸ ਅਸਤੀਫਾ ਦੇਣ: ਅਮਰਿੰਦਰ ਸਿੰਘ ਰਾਜਾ ਵੜਿੰਗ ਖਰੜ ਪੈਦਲ ਮਾਰਚ ਦਾ 9ਵਾਂ ਦਿਨ : ਰਵਿੰਦਰ ਸਿੰਘ ਖੇੜਾ ਨੇ ਨਿੱਜਰ ਰੋਡ 'ਤੇ ਬੰਦ ਪਈ ਸੀਵਰੇਜ ਲਾਈਨ ਦਾ ਮੁੱਦਾ ਚੁੱਕਿਆ ਸਾਰੇ ਹੜ੍ਹ ਮਾਰੇ ਇਲਾਕਿਆਂ ਵਿਚ ਹੜ੍ਹ ਰੋਕੂ ਕੰਮ ਮੁਕੰਮਲ ਕੀਤੇ ਜਾਣ: ਸੁਖਬੀਰ ਸਿੰਘ ਬਾਦਲ ਨੇ ਅਕਾਲੀ ਵਰਕਰਾਂ ਨੂੰ ਕੀਤੀ ਅਪੀਲ ਰੋਸ ਮੁਜ਼ਾਹਰਾ ਕਰ ਰਹੇ ਵਿਦਿਆਰਥੀਆਂ ਦੇ ਮਸਲੇ ਜਲਦੀ ਹੱਲ ਕਰੋ: ਸੁਖਬੀਰ ਸਿੰਘ ਬਾਦਲ ਨੇ ਕੇਂਦਰ ਸਰਕਾਰ ਨੂੰ ਕੀਤੀ ਅਪੀਲ ਓ.ਐਸ.ਡੀ. ਸੁਖਵੀਰ ਸਿੰਘ ਨੇ ਧੂਰੀ ਹਲਕੇ 'ਚ ਚੱਲ ਰਹੇ ਵਿਕਾਸ ਪ੍ਰੋਜੈਕਟਾਂ ਦਾ ਲਿਆ ਜਾਇਜ਼ਾ ਬੇਲਾ ਫਾਰਮੇਸੀ ਕਾਲਜ ਨੂੰ ਨਵਾਂ ਪੇਟੈਂਟ ਮਿਲਿਆ ਪੈਂਡਿੰਗ ਮਾਲੀਆ ਮਾਮਲਿਆਂ ਦਾ ਸਮੇਂ ਸਿਰ ਨਿਪਟਾਰਾ ਯਕੀਨੀ ਬਣਾਉਣ ਅਧਿਕਾਰੀ: ਆਸ਼ਿਕਾ ਜੈਨ ਭਗਵੰਤ ਮਾਨ ਸਰਕਾਰ ਦੀ ‘ਮਾਂਵਾਂ-ਧੀਆਂ ਸਤਿਕਾਰ ਯੋਜਨਾ’ 100 ਸਾਲ ਤੋਂ ਵੱਧ ਉਮਰ ਦੀਆਂ ਮਹਿਲਾਵਾਂ ਨੂੰ ਵੀ ਦੇ ਰਹੀ ਹੈ ਸਨਮਾਨ ਅਤੇ ਆਰਥਿਕ ਸਹਾਰਾ ਗਰਭਵਤੀ ਅਤੇ ਦੁੱਧ ਪਿਲਾਉਣ ਵਾਲੀਆਂ 4056 ਮਹਿਲਾਵਾਂ ਨੂੰ 1.70 ਕਰੋੜ ਦੀ ਵਿੱਤੀ ਸਹਾਇਤਾ : ਡਾ. ਬਲਜੀਤ ਕੌਰ ਉਦਯੋਗ-ਕੇਂਦਰਿਤ ਪੱਤਰਕਾਰੀ ਸਿੱਖਿਆ ਨੂੰ ਮਿਲੇਗਾ ਨਵਾਂ ਹੁਲਾਰਾ : ਆਰਬੀਯੂ ਨੇ ਨਾਮੀ ਨਿਊਜ਼ ਪੇਪਰ ਦੀ ਟਰੱਸਟ ਨਾਲ ਕੀਤਾ ਐਮਓਯੂ ਟਰਾਂਸਪੋਰਟ ਵਿਭਾਗ ਵੱਲੋਂ ਸੜਕ ਸੁਰੱਖਿਆ ਨੂੰ ਮਜ਼ਬੂਤ ਕਰਨ ਅਤੇ ਈ-ਚਲਾਨ ਸ਼ਿਕਾਇਤ ਪ੍ਰਣਾਲੀ ਨੂੰ ਸੁਚਾਰੂ ਬਣਾਉਣ ਲਈ ਵੱਡੇ ਕਦਮ: ਹਰਪਾਲ ਸਿੰਘ ਚੀਮਾ ਭਗਵੰਤ ਸਿੰਘ ਮਾਨ ਸਰਕਾਰ ਵੱਲੋਂ ਸ਼ੁਰੂ ਕੀਤੀਆਂ ਲੋਕ ਪੱਖੀ ਸਕੀਮਾਂ ਬਿਨਾਂ ਕਿਸੇ ਭੇਦਭਾਵ ਦੇ ਲਾਗੂ ਕੀਤੀਆਂ ਜਾ ਰਹੀਆਂ ਹਨ: ਕੁਲਵੰਤ ਸਿੰਘ ਰਾਹੁਲ ਚਾਬਾ ਨੇ ਆਜ਼ਾਦੀ ਦਿਵਸ ਸਮਾਰੋਹ ਦੀਆਂ ਤਿਆਰੀਆਂ ਦਾ ਲਿਆ ਜਾਇਜ਼ਾ ਵਿਧਾਇਕ ਸ਼ੈਰੀ ਕਲਸੀ ਪਿੰਡ ਦਾਨਿਆਂਵਾਲੀ ਪਹੁੰਚੇ ਆਫ਼ਤ ਪ੍ਰਬੰਧਨ ਲਈ ਸਿਖਲਾਈ ਅਤੇ ਤਿਆਰੀ ਹੀ ਸਭ ਤੋਂ ਪ੍ਰਭਾਵਸ਼ਾਲੀ ਹਥਿਆਰ - ਸਾਗਰ ਸੇਤੀਆ ਬ੍ਰਹਮ ਗਿਆਨ ਨੂੰ ਅਮਲ ਵਿੱਚ ਲਿਆ ਕੇ ਹੀ ਜੀਵਨ ਨੂੰ ਸਾਰਥਕ ਬਣਾਇਆ ਜਾ ਸਕਦਾ ਹੈ ਸੀ ਜੀ ਸੀ ਯੂਨੀਵਰਸਿਟੀ ਮੋਹਾਲੀ ਵਿਖੇ ਨਵੇਂ ਅਕਾਦਮਿਕ ਵਰ੍ਹੇ ਦੀ ਸ਼ੁਰੂਆਤ ਮੋਦੀ ਸਰਕਾਰ ਦੀ ਬਰਬਰਤਾ ਦੇ ਸ਼ਿਕਾਰ ਵਿਦਿਆਰਥੀਆਂ ਦੀ ਮਦਦ ਲਈ ਕੇਜਰੀਵਾਲ ਨੇ ਦਿਨ ਭਰ ਹਸਪਤਾਲ, ਥਾਣੇ ਤੋਂ ਲੈ ਕੇ ਜੰਤਰ-ਮੰਤਰ ਤੱਕ ਕੀਤੀ ਭੱਜ-ਦੌੜ ਪੰਜਾਬ ਕੈਬਨਿਟ ਨੇ ਪੰਜਾਬ ਵਿਧਾਨ ਸਭਾ ਦਾ 13ਵਾਂ ਇਜਲਾਸ 3 ਤੋਂ 10 ਅਗਸਤ ਤੱਕ ਸੱਦਣ ਨੂੰ ਦਿੱਤੀ ਪ੍ਰਵਾਨਗੀ ਵਿਧਾਇਕ ਅਜੀਤਪਾਲ ਕੋਹਲੀ ਵਲੋਂ ਮੁੱਖ ਮੰਤਰੀ ਤੀਰਥ ਯਾਤਰਾ ਬੱਸ ਸ੍ਰੀ ਅੰਮ੍ਰਿਤਸਰ ਸਾਹਿਬ ਲਈ ਰਵਾਨਾ

 

ਪ੍ਰਸ਼ਾਸ਼ਨ ਨੇ ਮਨੀਆਂ ਮੰਗਾਂ, ਇਨਸਾਨੀਅਤ ਆਮ ਨਾਗਰਿਕਾਂ ਦੀ ਜਿੱਤ

ਕੈਬ-ਆਟੋ ਸੰਯੁਕਤ ਮੋਰਚੇ ਵੱਲੋਂ ਭੁੱਖ ਹੜਤਾਲ ਕੀਤੀ ਗਈ ਖਤਮ : ਐਮ. ਪੀ. ਜੱਸੜ

Kharar, Kharar News, News of Kharar, Kharar Updates, MP Jassar

Web Admin

Web Admin

5 Dariya News

ਖਰੜ , 21 Aug 2023

Last updated on: Aug 21, 2023, 00:00 IST

ਬਿਤੇ ਦਿਨ ਪ੍ਰਸ਼ਾਸ਼ਨ ਵੱਲੋਂ ਕੈਬ -ਆਟੋ ਸੰਯੁਕਤ ਮੋਰਚੇ ਵੱਲੋਂ ਮੰਗਿਆ ਜਾਂ ਰਹੀਆਂ ਜਾਇਜ਼ ਮੰਗਾਂ ਨੂੰ ਮਿਲੀ ਹਰੀ ਝੰਡੀ। ਪਿੱਛਲੇ ਲੰਮੇ ਸਮੇਂ ਤੋਂ ਕੈਬ -ਆਟੋ ਸੰਯੁਕਤ ਮੋਰਚੇ ਵੱਲੋਂ ਚੱਲ ਰਹੀ ਭੁੱਖ ਹੜਤਾਲ ਨੂੰ ਉੱਘੇ ਸਮਾਜ ਸੇਵੀ ਐਮ. ਪੀ. ਜੱਸੜ ਸੀਨੀਅਰ ਮੀਤ ਪ੍ਰਧਾਨ, ਪੰਜਾਬ ਯੂਨਾਇਟੇਡ ਬਿਊਰੋ ਆਫ਼ ਹਿਊਮਨ ਰਾਈਟਸ ਐਂਡ ਕ੍ਰਾਈਮ ਕੰਟਰੋਲ ਅਤੇ ਉਹਨਾਂ ਦੇ ਨਾਲ ਰਾਮ ਸਿੰਘ ਰਾਣਾ ਗੋਲਡਨ ਹੱਟ ਵਾਲੇ ਦੋਨਾਂ ਵੱਲੋਂ ਮਿਲਕੇ ਰਿਜਕ ਤੇ ਪਾਣੀ ਦੇ ਪਹਿਲੇ ਨਿਵਾਲੇ ਨਾਲ ਪਿੱਛਲੇ 11 ਦਿਨਾਂ ਤੋਂ ਭੁੱਖ ਹੜਤਾਲ ਤੇ ਬੈਠੇ ਇੰਦਰਜੀਤ ਸਿੰਘ ਮਾਨ ਪ੍ਰਧਾਨ ਚੰਡੀਗੜ੍ਹ ਅਜ਼ਾਦ ਟੈਕਸੀ ਯੂਨੀਅਨ ਅਤੇ ਅਮਨਦੀਪ ਸਿੰਘ ਪ੍ਰਧਾਨ ਕੋਸਵਾ ਟਰਾਈ ਸਿਟੀ ਦੀ ਭੁੱਖ ਹੜਤਾਲ ਖ਼ਤਮ ਕਾਰਵਾਈ ਗਈ।

ਇਸ ਮੌਕੇ ਪ੍ਰਧਾਨ ਇੰਦਰਜੀਤ ਸਿੰਘ ਮਾਨ ਤੇ ਪ੍ਰਧਾਨ ਅਮਨਦੀਪ ਸਿੰਘ ਮਾਨ ਅਤੇ ਸਾਰੇ ਕੈਬ -ਆਟੋ ਸੰਯੁਕਤ ਮੋਰਚੇ ਵੱਲੋਂ ਸਮਾਜ ਸੇਵੀ ਐਮ.ਪੀ. ਜੱਸੜ ਅਤੇ ਸਮਾਜ ਸੇਵੀ ਰਾਮ ਸਿੰਘ ਰਾਣਾ ਜੀ ਦਾ ਮੋਰਚੇ ਨੂੰ ਸਫਲ ਬਣਾਉਣ, ਉੱਚ ਪੱਧਰੀ ਮੱਦਦ ਕਰਣ ਅਤੇ ਉਹਨਾਂ ਦੀਆਂ ਜਾਇਜ਼ ਮੰਗਾਂ ਨੂੰ ਪ੍ਰਸ਼ਾਸ਼ਨ ਤੱਕ ਪਹੁੰਚਾਉਣ ਅਤੇ ਮਨਾਉਣ ਵਿੱਚ ਹਰ ਸੰਭਵ ਪਰਿਆਸ ਕਰਣ ਲਈ ਤੇ ਮੋਰਚੇ ਦਾ ਖੁੱਲ ਕਿ ਸਾਥ ਦੈਣ ਲਈ ਦਿਲੋਂ ਧੰਨਵਾਦ ਕਿਤਾ ਗਿਆ, ਨਾਲ ਹੀ ਸਾਰੇ ਮੋਰਚੇ ਵੱਲੋਂ ਸਤਿਕਾਰ ਤੇ ਧੰਨਵਾਦ ਸਵਰੂਪ ਸਰੋਪਾ ਪਾਕੇ ਦਿਲੋਂ ਧੰਨਵਾਦ ਕਿਤਾ ਗਿਆ।

ਇਸ ਮੌਕੇ ਸਮਾਜ ਸੇਵੀ ਐਮ.ਪੀ. ਜੱਸੜ ਵੱਲੋਂ ਸਾਰੇ ਹੀ ਮੋਰਚੇ ਦਾ ਐਨਾ ਸਨਮਾਨ ਦੇਣ ਤੇ ਇਨਸਾਨੀਅਤ ਜ਼ਿੰਦਾਬਾਦ ਦੇ ਨਾਰੇ ਨਾਲ ਸਮੂਹ ਪ੍ਰਬੰਦਕਾਂ ਅਤੇ ਮੋਰਚੇ ਦਾ ਦਿਲੋਂ ਧੰਨਵਾਦ ਕਿਤਾ ਗਿਆ ਅਤੇ ਨਾਲੋਂ ਨਾਲ ਹਮੇਸ਼ਾ ਹੀ ਲੋੜਵੰਦਾਂ ਨਾਲ ਸਦਾ ਖੜਨ ਦਾ ਵਾਅਦਾ ਵੀ ਕਿਤਾ ਗਿਆ। ਉਹਨਾਂ ਦੱਸਿਆ ਕਿ ਇਮਾਨਦਾਰ ਸੋਚ, ਸੱਚਾ ਇਰਾਦਾ ਅਤੇ ਏਕਤਾ ਨੂੰ ਹਮੇਸ਼ਾ ਹੀ ਜਿੱਤ ਦੇ ਸਹਿਰੇ ਨਾਲ ਸਨਮਾਨਿਆ ਜਾਂਦਾ ਹੈ।

ਇਸ ਮੌਕੇ ਰਾਮ ਸਿੰਘ ਰਾਣਾ ਵੱਲੋਂ ਵੀ ਸਮੂਹ ਡਰਾਈਵਰ ਭਾਈ ਚਾਰੇ ਦਾ ਗੋਲਡਨ ਹੱਟ ਵੱਲੋਂ ਦਿਲੋਂ ਧੰਨਵਾਦ ਕਿਤਾ ਗਿਆ ਅਤੇ ਸਾਰੇ ਭਾਈਚਾਰੇ ਨੂੰ ਉਹਨਾਂ ਦੇ ਗੋਲਡਨ ਹੱਟ ਵੱਲੋਂ ਸਦਾ ਹੀ ਸਵਾਗਤ, ਫ੍ਰੀ ਭੋਜਨ ਅਤੇ ਡਰਾਈਵਰ ਭਾਈਚਾਰੇ ਲਈ ਫ੍ਰੀ ਇੰਸ਼ੋਰੈਂਸ ਦਾ ਵਾਅਦਾ ਵੀ ਕਿਤਾ ਗਿਆ। ਇਸ ਮੌਕੇ ਰਾਮ ਸਿੰਘ ਰਾਣਾ ਵੱਲੋਂ ਸਮਾਜ ਸੇਵੀ ਐਮ.ਪੀ.ਜੱਸੜ ਜੀ ਦੇ ਸਰੋਪਾ ਪਾ ਕੇ ਸਨਮਾਨ ਪ੍ਰਗਟ ਕਿਤਾ ਗਿਆ ਅਤੇ ਸਦਾ ਹੀ ਸਮਾਜ ਸੇਵੀ ਭਾਈਚਾਰੇ ਨੂੰ ਨਾਲ ਲੈਕੇ ਚੱਲਣ ਦਾ ਵਾਅਦਾ ਕਿਤਾ ਗਿਆ।

ਇਸ ਮੌਕੇ ਧੰਨਵਾਦ ਸਵਰੂਪ ਜੱਸੜ ਵੱਲੋਂ ਸਾਰੇ ਭਾਈ ਚਾਰੇ ਨੂੰ ਮਿਲਕੇ ਨਾਲ ਚੱਲਣ ਦਾ ਹੋਕਾ ਵੀ ਦਿੱਤਾ ਗਿਆ ਤਾਂ ਜੋ ਉਹ ਸਾਰੇ ਮਿਲਕੇ ਪੰਜਾਬ ਨੂੰ ਇੱਕ ਚਗੀ ਦਿਸ਼ਾ ਵੱਲ ਲੈਕੇ ਜਾ ਸਕਣ ਤਾਂ ਜੋ ਸਾਰੇ ਰੱਲ ਕਿ ਮੁੜ ਖੁਸ਼ਹਾਲ ਤੇ ਹਰਿਆ ਭਰਿਆ ਸਮਾਜ ਸਿਰਜ ਸਕਣ।ਮੋਰਚੇ ਦੇ ਸਾਰੇ ਹੀ ਪ੍ਰਬੰਦਕਾਂ ਅਤੇ ਉਹਦੇਦਾਰਾਂ ਵੱਲੋਂ ਜੱਸੜ ਜੀ ਅਤੇ ਰਾਣਾ ਜੀ ਦਾ ਧੰਨਵਾਦ ਕਿਤਾ ਗਿਆ।

 

Tags: Kharar , Kharar News , News of Kharar , Kharar Updates , MP Jassar

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD