ਸਿਹਤ ਵਿਭਾਗ ਫਿਰੋਜ਼ਪੁਰ ਵੱਲੋਂ ਦਫਤਰ ਸਿਵਲ ਸਰਜਨ ਫਿਰੋਜ਼ਪੁਰ ਵਿਖੇ, ਕਾਰਜਕਾਰੀ ਸਿਵਲ ਸਰਜਨ ਡਾ:ਮੀਨਾਕਸ਼ੀ ਵੱਲੋਂ ਹਰ ਘਰ ਤਿਰੰਗਾ ਮੁਹਿੰਮ ਨੂੰ ਸਮਰਪਿਤ ਗਤੀਵਿਧੀ ਅਧੀਨ ਤਿਰੰਗਾ ਫਹਿਰਾਇਆ ਗਿਆ ਅਤੇ ਸਟਾਫ ਨੂੰ ਵੀ ਹਰ ਘਰ ਤਿਰੰਗਾ ਮੁਹਿੰਮ ਪ੍ਰਤੀ ਪ੍ਰੇਰਿਤ ਕੀਤਾ ਗਿਆ। ਇਸੇ ਸਿਲਸਿਲੇ ਅਧੀਨ ਸਿਵਲ ਹਸਪਤਾਲ ਫਿਰੋਜ਼ਪੁਰ ਵਿਖੇ ਡਾ: ਮੀਨਾਕਸ਼ੀ ਅਬਰੋਲ ਵੱਲੋਂ ਤਿਰੰਗਾ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ ਗਈ।
ਇਸ ਅਵਸਰ ਤੇ ਪ੍ਰਭਾਰੀ ਸਿਵਲ ਸਰਜਨ ਡਾ:ਮੀਨਾਕਸ਼ੀ ਅਬਰੋਲ ਨੇ ਸਮੂਹ ਸਟਾਫ ਅਤੇ ਜ਼ਿਲਾ ਨਿਵਾਸੀਆਂ ਨੂੰ ਆਜ਼ਾਦੀ ਦਿਹਾੜੇ ਦੀ ਵਧਾਈ ਦਿੰਦਿਆਂ ਆਪਣਾ ਕੰਮ ਮਿਹਨਤ ਅਤੇ ਇਮਾਨਦਾਰੀ ਨਾਲ ਕਰਨ ਲਈ ਪ੍ਰੇਰਿਤ ਕੀਤਾ। ਉਹਨਾਂ ਸਮੂਹ ਸਟਾਫ ਨੂੰ ਹਿਦਾਇਤ ਕੀਤੀ ਕਿ ਸਰਕਾਰ ਵੱਲੋਂ ਉਪਲੱਬਧ ਸਿਹਤ ਸਹੂਲਤਾਂ ਲੋਕਾਂ ਤੱਕ ਪਹੁੰਚਾਉਣ ਨੂੰ ਯਕੀਨੀ ਬਣਾਇਆ ਜਾਵੇ।
ਇਸ ਮੌਕੇ ਸਹਾਇਕ ਸਿਵਲ ਸਰਜਨ ਡਾ:ਸੁਸ਼ਮਾਂ ਠੱਕਰ,ਡਾ:ਵਿਸ਼ਾਲ,ਜ਼ਿਲਾ ਐਪੀਡੀਮਾਲੋਜਿਸਟ ਡਾ: ਯੁਵਰਾਜ ਨਾਰੰਗ,ਸੁਪਰਡੈਂਟ ਪਰਮਵੀਰ ਮੌਂਗਾ,ਮਾਸ ਮੀਡੀਆ ਅਫਸਰ ਰੰਜੀਵ,ਸਟੈਨੋ ਵਿਕਾਸ ਕਾਲੜਾ,ਮਨਿਸਟੀਰੀਅਲ,,ਮੁੱਖਾ ਕੁਮਾਰ,ਜੋਤੀ ਬਾਲਾ,ਮਨੁਜੰਦਰਪ੍ਰੀਤ ਸੋਨੂੰ ਅਤੇ ਵੱਡੀ ਗਿਣਤੀ ਵਿੱਚ ਮੈਡੀਕਲ ਅਧਿਕਾਰੀ ਅਤੇ ਪੈਰਾਮੈਡੀਕਲ ਸਟਾਫ ਹਾਜ਼ਿਰ ਸੀ।