ਸਰਕਾਰ ਦੀਆਂ ਹਦਾਇਤਾਂ ਅਨੁਸਾਰ ਅੱਜ ਸਰਕਾਰੀ ਆਈ.ਟੀ.ਆਈ ਰਣਜੀਤ ਐਵੀਨਿਊ ਵਿਖੇ ‘ਮੇਰੀ ਮਾਟੀ ਮੇਰਾ ਦੇਸ਼’ ਅਤੇ ‘ਹਰ ਘਰ ਤਿਰੰਗਾ’ ਮੁਹਿੰਮ ਤਹਿਤ ਸਮੁੱਚੀ ਸੰਸਥਾ ਦੇ ਵਿਦਿਆਰਥੀ, ਸਟਾਫ਼ ਅਤੇ ਡਿਪਾਰਟਮੈਂਟ ਆਫ ਵਾਟਰ ਸਿਸਟਮ ਅਤੇ ਸੈਨੀਟੇਸ਼ਨ ਦੇ ਟਰੇਨਿੰਗ ਲੈਣ ਆਏ ਕਰਮਚਾਰੀਆਂ ਵਲੋਂ ਮਨਾਇਆ ਗਿਆ।
ਇਸ ਮੌਕੇ ਮੁੱਖ ਮਹਿਮਾਨ ਸ਼੍ਰੀ ਸ਼ਾਮ ਲਾਲ ਸ਼ਰਮਾ, ਵੀ ਜੇ ਲੁਬਰੀਕੈਂਟ ਅਤੇ ਉਨ੍ਹਾਂ ਦੇ ਪੁੱਤਰ ਤਪੇਸ਼ ਸ਼ਰਮਾ ਅਤੇ ਏਸੀਪੀ ਨੌਰਥ, ਸ਼੍ਰੀ ਰਾਕੇਸ਼ ਸ਼ਰਮਾ ਹਾਜ਼ਰ ਸਨ। ਇਸ ਮੌਕੇ ਸੰਸਥਾ ਦੇ ਵਿਦਿਆਰਥੀਆਂ ਨੇ ਦੇਸ਼ ਦੇ ਮਹਾਨ ਸ਼ਹੀਦ ਸ੍ਰੀ ਮਦਨ ਲਾਲ ਢੀਂਗਰਾ ਨੂੰ ਸ਼ਰਧਾਂਜਲੀ ਭੇਟ ਕੀਤੀ ਅਤੇ ਉੱਥੇ ਮੌਜੂਦ ਹਰ ਕਿਸੇ ਨੇ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਮੁਹਿੰਮ ਤਹਿਤ ਝੰਡੇ ਨਾਲ ਸੈਲਫੀ ਲਈ ਅਤੇ ਮੁੱਖ ਮਹਿਮਾਨਾਂ ਨੇ ਸੰਸਥਾ ਵਿਖੇ ਬੂਟੇ ਲਗਾਏ।