Thursday, 23 July 2026

 

 

ਖ਼ਾਸ ਖਬਰਾਂ ਆਪ ਸਰਕਾਰ ਨੇ ਅਫ਼ਸਰਸ਼ਾਹੀ ਨੂੰ ਹਾਸ਼ੀਏ ’ਤੇ ਧੱਕਣ ਤੋਂ ਬਾਅਦ ਹੁਣ ਖੁੱਲ੍ਹੇਆਮ ਸਿਆਸਤ ਦਾ ਅਪਰਾਧੀਕਰਨ ਸ਼ੁਰੂ ਕਰ ਦਿੱਤਾ ਹੈ: ਸੁਨੀਲ ਜਾਖੜ ਪੰਜਾਬ ਵਿੱਚ ਪੇਪਰ ਲੀਕ ਹੋਣ ਦੇ ਮਾਮਲਿਆਂ ਵਿੱਚ ਮਾਨ ਤੇ ਬੈਂਸ ਅਸਤੀਫਾ ਦੇਣ: ਅਮਰਿੰਦਰ ਸਿੰਘ ਰਾਜਾ ਵੜਿੰਗ ਖਰੜ ਪੈਦਲ ਮਾਰਚ ਦਾ 9ਵਾਂ ਦਿਨ : ਰਵਿੰਦਰ ਸਿੰਘ ਖੇੜਾ ਨੇ ਨਿੱਜਰ ਰੋਡ 'ਤੇ ਬੰਦ ਪਈ ਸੀਵਰੇਜ ਲਾਈਨ ਦਾ ਮੁੱਦਾ ਚੁੱਕਿਆ ਸਾਰੇ ਹੜ੍ਹ ਮਾਰੇ ਇਲਾਕਿਆਂ ਵਿਚ ਹੜ੍ਹ ਰੋਕੂ ਕੰਮ ਮੁਕੰਮਲ ਕੀਤੇ ਜਾਣ: ਸੁਖਬੀਰ ਸਿੰਘ ਬਾਦਲ ਨੇ ਅਕਾਲੀ ਵਰਕਰਾਂ ਨੂੰ ਕੀਤੀ ਅਪੀਲ ਰੋਸ ਮੁਜ਼ਾਹਰਾ ਕਰ ਰਹੇ ਵਿਦਿਆਰਥੀਆਂ ਦੇ ਮਸਲੇ ਜਲਦੀ ਹੱਲ ਕਰੋ: ਸੁਖਬੀਰ ਸਿੰਘ ਬਾਦਲ ਨੇ ਕੇਂਦਰ ਸਰਕਾਰ ਨੂੰ ਕੀਤੀ ਅਪੀਲ ਓ.ਐਸ.ਡੀ. ਸੁਖਵੀਰ ਸਿੰਘ ਨੇ ਧੂਰੀ ਹਲਕੇ 'ਚ ਚੱਲ ਰਹੇ ਵਿਕਾਸ ਪ੍ਰੋਜੈਕਟਾਂ ਦਾ ਲਿਆ ਜਾਇਜ਼ਾ ਬੇਲਾ ਫਾਰਮੇਸੀ ਕਾਲਜ ਨੂੰ ਨਵਾਂ ਪੇਟੈਂਟ ਮਿਲਿਆ ਪੈਂਡਿੰਗ ਮਾਲੀਆ ਮਾਮਲਿਆਂ ਦਾ ਸਮੇਂ ਸਿਰ ਨਿਪਟਾਰਾ ਯਕੀਨੀ ਬਣਾਉਣ ਅਧਿਕਾਰੀ: ਆਸ਼ਿਕਾ ਜੈਨ ਭਗਵੰਤ ਮਾਨ ਸਰਕਾਰ ਦੀ ‘ਮਾਂਵਾਂ-ਧੀਆਂ ਸਤਿਕਾਰ ਯੋਜਨਾ’ 100 ਸਾਲ ਤੋਂ ਵੱਧ ਉਮਰ ਦੀਆਂ ਮਹਿਲਾਵਾਂ ਨੂੰ ਵੀ ਦੇ ਰਹੀ ਹੈ ਸਨਮਾਨ ਅਤੇ ਆਰਥਿਕ ਸਹਾਰਾ ਗਰਭਵਤੀ ਅਤੇ ਦੁੱਧ ਪਿਲਾਉਣ ਵਾਲੀਆਂ 4056 ਮਹਿਲਾਵਾਂ ਨੂੰ 1.70 ਕਰੋੜ ਦੀ ਵਿੱਤੀ ਸਹਾਇਤਾ : ਡਾ. ਬਲਜੀਤ ਕੌਰ ਉਦਯੋਗ-ਕੇਂਦਰਿਤ ਪੱਤਰਕਾਰੀ ਸਿੱਖਿਆ ਨੂੰ ਮਿਲੇਗਾ ਨਵਾਂ ਹੁਲਾਰਾ : ਆਰਬੀਯੂ ਨੇ ਨਾਮੀ ਨਿਊਜ਼ ਪੇਪਰ ਦੀ ਟਰੱਸਟ ਨਾਲ ਕੀਤਾ ਐਮਓਯੂ ਟਰਾਂਸਪੋਰਟ ਵਿਭਾਗ ਵੱਲੋਂ ਸੜਕ ਸੁਰੱਖਿਆ ਨੂੰ ਮਜ਼ਬੂਤ ਕਰਨ ਅਤੇ ਈ-ਚਲਾਨ ਸ਼ਿਕਾਇਤ ਪ੍ਰਣਾਲੀ ਨੂੰ ਸੁਚਾਰੂ ਬਣਾਉਣ ਲਈ ਵੱਡੇ ਕਦਮ: ਹਰਪਾਲ ਸਿੰਘ ਚੀਮਾ ਭਗਵੰਤ ਸਿੰਘ ਮਾਨ ਸਰਕਾਰ ਵੱਲੋਂ ਸ਼ੁਰੂ ਕੀਤੀਆਂ ਲੋਕ ਪੱਖੀ ਸਕੀਮਾਂ ਬਿਨਾਂ ਕਿਸੇ ਭੇਦਭਾਵ ਦੇ ਲਾਗੂ ਕੀਤੀਆਂ ਜਾ ਰਹੀਆਂ ਹਨ: ਕੁਲਵੰਤ ਸਿੰਘ ਰਾਹੁਲ ਚਾਬਾ ਨੇ ਆਜ਼ਾਦੀ ਦਿਵਸ ਸਮਾਰੋਹ ਦੀਆਂ ਤਿਆਰੀਆਂ ਦਾ ਲਿਆ ਜਾਇਜ਼ਾ ਵਿਧਾਇਕ ਸ਼ੈਰੀ ਕਲਸੀ ਪਿੰਡ ਦਾਨਿਆਂਵਾਲੀ ਪਹੁੰਚੇ ਆਫ਼ਤ ਪ੍ਰਬੰਧਨ ਲਈ ਸਿਖਲਾਈ ਅਤੇ ਤਿਆਰੀ ਹੀ ਸਭ ਤੋਂ ਪ੍ਰਭਾਵਸ਼ਾਲੀ ਹਥਿਆਰ - ਸਾਗਰ ਸੇਤੀਆ ਬ੍ਰਹਮ ਗਿਆਨ ਨੂੰ ਅਮਲ ਵਿੱਚ ਲਿਆ ਕੇ ਹੀ ਜੀਵਨ ਨੂੰ ਸਾਰਥਕ ਬਣਾਇਆ ਜਾ ਸਕਦਾ ਹੈ ਸੀ ਜੀ ਸੀ ਯੂਨੀਵਰਸਿਟੀ ਮੋਹਾਲੀ ਵਿਖੇ ਨਵੇਂ ਅਕਾਦਮਿਕ ਵਰ੍ਹੇ ਦੀ ਸ਼ੁਰੂਆਤ ਮੋਦੀ ਸਰਕਾਰ ਦੀ ਬਰਬਰਤਾ ਦੇ ਸ਼ਿਕਾਰ ਵਿਦਿਆਰਥੀਆਂ ਦੀ ਮਦਦ ਲਈ ਕੇਜਰੀਵਾਲ ਨੇ ਦਿਨ ਭਰ ਹਸਪਤਾਲ, ਥਾਣੇ ਤੋਂ ਲੈ ਕੇ ਜੰਤਰ-ਮੰਤਰ ਤੱਕ ਕੀਤੀ ਭੱਜ-ਦੌੜ ਪੰਜਾਬ ਕੈਬਨਿਟ ਨੇ ਪੰਜਾਬ ਵਿਧਾਨ ਸਭਾ ਦਾ 13ਵਾਂ ਇਜਲਾਸ 3 ਤੋਂ 10 ਅਗਸਤ ਤੱਕ ਸੱਦਣ ਨੂੰ ਦਿੱਤੀ ਪ੍ਰਵਾਨਗੀ ਵਿਧਾਇਕ ਅਜੀਤਪਾਲ ਕੋਹਲੀ ਵਲੋਂ ਮੁੱਖ ਮੰਤਰੀ ਤੀਰਥ ਯਾਤਰਾ ਬੱਸ ਸ੍ਰੀ ਅੰਮ੍ਰਿਤਸਰ ਸਾਹਿਬ ਲਈ ਰਵਾਨਾ

 

ਸ਼ਹਿਰ ਦੇ ਵਿਕਾਸ ਕਾਰਜਾਂ ਨੂੰ ਲੈ ਕੇ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੇ ਮੰਤਰੀ ਬਲਕਾਰ ਸਿੰਘ ਨਾਲ ਕੀਤੀ ਮੀਟਿੰਗ

ਪਟਿਆਲਾ ਦੇ ਵਿਕਾਸ ਲਈ ਕਰੋੜਾਂ ਰੁਪਏ ਦੇ ਬਜਟ ਨੂੰ ਦਿੱਤੀ ਹਰੀ ਝੰਡੀ

Balkar Singh, Jalandhar, AAP, Aam Aadmi Party, Aam Aadmi Party Punjab, AAP Punjab, Ajit Pal Singh Kohli, Gurlal Ghanaur

Web Admin

Web Admin

5 Dariya News

ਪਟਿਆਲਾ , 10 Aug 2023

Last updated on: Aug 10, 2023, 00:00 IST

ਪਟਿਆਲਾ ਸ਼ਹਿਰ ਦੇ ਵਿਕਾਸ ਕਾਰਜਾਂ ਨੂੰ ਲੈ ਕੇ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੇ ਸਥਾਨਕ ਸਰਕਾਰਾਂ ਬਾਰੇ ਵਿਭਾਗ ਦੇ ਮੰਤਰੀ ਬਲਕਾਰ ਸਿੰਘ ਨਾਲ ਚੰਡੀਗੜ੍ਹ ਸਥਿਤ ਸਥਾਨਕ ਸਰਕਾਰਾਂ ਭਵਨ ਵਿਖੇ ਮੀਟਿੰਗ ਕੀਤੀ। ਇਸ ਮੀਟਿੰਗ ਦੌਰਾਨ ਵੱਖ-ਵੱਖ ਪਹਿਲੂਆਂ ’ਤੇ ਚਰਚਾ ਕਰਦੇ ਹੋਏ ਸ਼ਾਹੀ ਸ਼ਹਿਰ ਨੂੰ ਸੁੰਦਰ ਬਣਾਉਣ ਲਈ ਕਰੋੜਾਂ ਰੁਪਏ ਦੇ ਵਿਕਾਸ ਕਾਰਜਾਂ ਨੂੰ ਹਰੀ ਝੰਡੀ ਦੇ ਦਿੱਤੀ ਗਈ।

ਇਸ ਮੀਟਿੰਗ ਵਿੱਚ ਪ੍ਰਮੁੱਖ ਸਕੱਤਰ ਪੰਜਾਬ ਸਰਕਾਰ, ਡਾਇਰੈਕਟਰ ਲੋਕਲ ਬਾਡੀ ਪੰਜਾਬ, ਵਿਧਾਇਕ ਗੁਰਲਾਲ ਘਨੌਰ ਅਤੇ ਵਿਧਾਇਕ ਲਹਿਰਾਗਾਗਾ ਵਰਿੰਦਰ ਗੋਇਲ ਸਮੇਤ ਨਗਰ ਨਿਗਮ ਪਟਿਆਲਾ ਦੇ ਕਮਿਸ਼ਨਰ ਅਦਿੱਤਿਆ ਉੱਪਲ ਸਮੇਤ ਹੋਰ ਅਧਿਕਾਰੀ ਵੀ ਮੌਜੂਦ ਰਹੇ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੇ ਦੱਸਿਆ ਕਿ ਪਟਿਆਲਾ ਸ਼ਹਿਰ ਦੇ ਵਿਕਾਸ ਲਈ ਅਬਲੋਵਾਲ ਵਾਰਡ ਨੰ: 1 ਦੇ ਰੋਡ ਬਨਾਉਣ, ਗੁਰ ਤੇਗ ਬਹਾਦਰ ਕਲੋਨੀ, ਅਮਰ ਦਰਸ਼ਨ ਕਲੋਨੀ ਅਤੇ ਸੂਲਰ ਵਾਰਡ ਨੰਬਰ 33 ਦੀਆਂ ਗਲੀਆਂ ਬਣਾਉਣ ਲਈ ਮਨਜ਼ੂਰੀ ਦਿੱਤੀ ਗਈ। ਇਸੇ ਤਰ੍ਹਾਂ ਵਾਰਡ ਨੰਬਰ 35 ਤੇਗ ਕਲੋਨੀ, ਧੀਰੂ ਨਗਰ ਵਾਰਡ ਨੰਬਰ 36, ਸਨੌਰੀ ਅੱਡਾ, ਮਿਰਚ ਮੰਡੀ, ਸੂਈਗਰਾਂ ਮੁਹੱਲਾ ਵਾਰਡ ਨੰਬਰ 41 ਅਤੇ ਮੋਰਾਂ ਵਾਲੀ ਗਲੀ ਵਾਰਡ ਨੰਬਰ 42 ਦੀਆਂ ਸੜਕਾਂ ਬਣਾਉਣ ਲਈ ਮਨਜ਼ੂਰੀ ਦਿੱਤੀ ਗਈ ਹੈ।

ਇਸੇ ਤਰ੍ਹਾਂ ਕਾਰਖਾਸ ਮੁਹੱਲਾ, ਚਾਨਣ ਡੋਗਰਾ, ਅਰੋੜਾ ਮੁਹੱਲਾ, ਸਫਾਬਾਦੀ ਗੇਟ, ਪੂਰੀ ਰੋਡ ਵਾਰਡ ਨੰਬਰ 45 ਦੀਆਂ ਗਲੀਆਂ ਵੀ ਬਣਾਈਆਂ ਜਾਣਗੀਆਂ। ਇਸੇ ਤਰ੍ਹਾਂ ਘੇਰ ਸੋਢੀਆਂ, ਸਦਰ ਬਜ਼ਾਰ, ਅਰਨਾ ਬਰਨਾ ਚੌਂਕ, ਸਮਸ਼ੇਰ ਸਿੰਘ ਮੁਹੱਲਾ ਵਾਰਡ ਨੰਬਰ 46, ਇਸ ਦੇ ਨਾਲ ਹੀ ਲਾਲ ਬਾਗ ਵਾਰਡ ਨੰਬਰ 49, ਨਿਹਾਲ ਬਾਗ ਵਾਰਡ ਨੰਬਰ 52, ਮਾਨਸ਼ਾਹੀਆ ਕਲੋਨੀ, ਸੇਵਕ ਕਲੋਨੀ ਵਾਰਡ ਨੰਬਰ 54, 55, 58 ਤੇ 59 ਦੀਆਂ ਸੜਕਾਂ, ਭਾਰਤ ਨਗਰ, ਸਿਗਲੀਗਰ ਬਸਤੀ, ਬਾਜ਼ੀਗਰ ਬਸਤੀ, ਭਾਰਤ ਨਗਰ ਵਾਰਡ ਨੰਬਰ 60, ਮਥੁਰਾ ਕਲੋਨੀ, ਸਰਹੰਦੀ ਬਜ਼ਾਰ, ਅਰਬਿੰਦੋ ਸਕੂਲ ਤੋਂ ਪੀ.ਆਰ.ਟੀ.ਸੀ. ਵਰਕਸ਼ਾਪ, ਲਹੌਰੀ ਗੇਟ ਮੇਨ ਮਾਰਕੀਟ ਰੋਡ ਅਤੇ ਨਾਲ ਵਾਰਡ ਨੰਬਰ 30, 31, 43, 44, 45, 50, 51 ਦੀਆਂ ਗਲੀਆਂ ਅਤੇ ਸੜਕਾਂ ਬਣਾਈਆਂ ਜਾਣਗੀਆਂ।

ਇਸੇ ਤਰ੍ਹਾਂ ਸਿੰਗਲਾ ਡੈਰੀ, ਮਾਰੀਆ ਸਟਰੀਟ, ਚਹਿਲ ਗਲੀ, ਜੋਤੀ ਇਨਕਲੇਵ, ਅਰਜਨ ਨਗਰ ਵਾਰਡ ਨੰਬਰ 37 ਅਤੇ 38 ਦੀਆਂ ਗਲੀਆਂ ਬਣਾਈਆਂ ਜਾਣਗੀਆਂ। ਇਸੇ ਤਰ੍ਹਾਂ ਮਹਿੰਦਰਾ ਕਾਲਜ ਵਾਰਡ ਨੰਬਰ 39 ਅਤੇ ਢਿਲੋਂ ਕਲੋਨੀ ਵਾਰਡ ਨੰਬਰ 40, ਜੱਟਾਂ ਵਾਲਾ ਚੌਂਤਰਾ, ਸਰਹੰਦੀ ਬਜ਼ਾਰ ਵਾਰਡ ਨੰਬਰ 43 ਅਤੇ 44, ਆਰੀਆ ਸਮਾਜ ਚੌਕ ਵਾਰਡ ਨੰਬਰ 44, 45 ਵਿੱਚ ਪਾਣੀ ਖੜਨ ਤੋਂ ਰੋਕਣ ਲਈ ਪ੍ਰਬੰਧ ਕੀਤੇ ਜਾਣਗੇ। 

ਇਸੇ ਤਰ੍ਹਾਂ ਮੀਟਿੰਗ ’ਚ ਘਾਸ ਮੰਡੀ, ਤੋਪਖਾਨਾ ਗੇਟ, ਬਾਬਾ ਧਿਆਨਾ ਟੋਭਾ ਵਾਰਡ ਨੰਬਰ 47 ਅਤੇ ਖਾਲਸਾ ਮੁਹੱਲਾ ਵਾਰਡ ਨੰਬਰ 48 ਦੀਆਂ ਗਲੀਆਂ ਬਣਾਈਆਂ ਜਾਣਗੀਆਂ। ਜਦਕਿ ਵਾਰਡ ਨੰਬਰ 52 ਛੋਟਾ ਵਾਟਰ ਗਲੀ ਅਤੇ ਵਾਰਡ ਨੰਬਰ 53 ਚਰਨ ਬਾਗ ਵਿੱਚ ਨਾਲੀਆਂ ਦੀ ਥਾਂ ਪਾਈਪ ਪਾਏ ਜਾਣਗੇ। 

ਇਸੇ ਤਰ੍ਹਾਂ ਹੀਰਾ ਨਗਰ, ਅਜੀਤ ਨਗਰ ਦੇ ਇਲਾਕਿਆਂ ਵਿੱਚ ਵਾਰਡ ਨੰਬਰ 56 ਅਤੇ 57 ਵਿੱਚ ਗਲੀਆਂ ਪੱਕੀਆਂ ਕੀਤੀਆਂ ਜਾਣਗੀਆਂ। ਇਸੇ ਤਰ੍ਹਾਂ ਬਰਸਾਤ ਤੋਂ ਬਚਾਅ ਲਈ ਸ਼ੈਡ ਪਾਉਣ ਵਾਸਤੇ ਮਾਡਲ ਟਾਊਨ ਪਾਰਕ ਦਾ ਐਸਟੀਮੇਟ ਤਿਆਰ ਕੀਤਾ ਗਿਆ ਹੈ। ਜਦਕਿ ਸੋਲਰ ਸਿਸਟਮ ਰਾਹੀਂ ਚਲਾਉਣ ਵਾਸਤੇ ਸ਼ੇਰ ਮਾਜਰਾ ਵਿਖੇ 500 ਕਿਲੋਵਾਟ ਦਾ ਐਸ.ਟੀ.ਪੀ. ਬਣਾਇਆ ਜਾਵੇਗਾ।         

ਇਸੇ ਤਰ੍ਹਾਂ ਨਾਮਦਾਰ ਖਾਂ ਰੋਡ ਵਾਰਡ ਨੰਬਰ 31 ਅਤੇ 45 ਇਲਾਕੇ ਵਿੱਚ ਪੀ.ਵੀ.ਸੀ. ਪਾਈਪ ਅਤੇ ਸੀ.ਸੀ. ਕਲੋਰਿੰਗ ਦਾ ਕੰਮ ਹੋਵੇਗਾ। ਜਦਕਿ ਸ਼ਮਸ਼ਾਨਘਾਟ ਵਿਖੇ 50 ਕਿਲੋਵਾਟ ਦਾ ਸੋਲਰ ਸਿਸਟਮ ਲਗਾਉਣ ਲਈ ਮਨਜ਼ੂਰੀ ਦਿੱਤੀ ਗਈ ਹੈ। 

ਇਸੇ ਤਰ੍ਹਾਂ ਘੇਰ ਸੋਢੀਆਂ ਅਤੇ ਬਗੀਚੀ ਮੰਗਲਦਾਸ ਦੇ ਵਾਰਡ ਨੰਬਰ 45, 46 ਦੀਆਂ ਗਲੀਆਂ ਬਣਾਈਆਂ ਜਾਣਗੀਆਂ ਅਤੇ ਨਾਲ ਹੀ 23 ਨੰਬਰ ਫਾਟਕ ਤੋਂ ਬਡੂੰਗਰ ਤੱਕ ਮਾਡਲ ਟਾਊਨ ਅਤੇ ਬਚਿੱਤਰ ਨਗਰ ਦੀਆਂ ਸੜਕਾਂ ਵੀ ਨਵੀਂਆਂ ਬਣਾਈਆਂ ਜਾਣਗੀਆਂ। ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੇ ਦੱਸਿਆ ਕਿ ਸਿਰਫ਼ ਇੰਨਾ ਹੀ ਨਹੀਂ ਪਟਿਆਲਾ ਸ਼ਹਿਰ ਲਈ ਹੋਰ ਵੀ ਬਹੁਤ ਕਾਰਜ ਅਰੰਭੇ ਹੋਏ ਹਨ, ਜੋ ਜਲਦੀ ਸ਼ੁਰੂ ਹੋ ਜਾਣਗੇ।

ਉਨ੍ਹਾਂ ਕਿਹਾ ਕਿ ਸਾਡੇ ਹਰਮਨ ਪਿਆਰੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਸ਼ਹਿਰ ਵਾਸੀਆਂ ਨੂੰ ਚੰਗਾ ਮਾਹੌਲ ਅਤੇ ਵਿਕਾਸ ਕਾਰਜਾਂ ਲਈ ਫੰਡਾ ਦੀ ਕੋਈ ਕਮੀ ਨਾ ਰੱਖਣ ਲਈ ਕਿਹਾ ਗਿਆ ਹੈ।

 

Tags: Balkar Singh , Jalandhar , AAP , Aam Aadmi Party , Aam Aadmi Party Punjab , AAP Punjab , Ajit Pal Singh Kohli , Gurlal Ghanaur

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD