Monday, 20 May 2024

 

 

ਖ਼ਾਸ ਖਬਰਾਂ ਖਰਚਾ ਅਬਜ਼ਰਬਰ ਵਲੋਂ ਲੋਕ ਸਭਾ ਚੋਣਾਂ ਦੇ ਉਮੀਦਵਾਰਾਂ ਨੂੰ ਪ੍ਰਚਾਰ ਦੌਰਾਨ ਕੀਤੇ ਜਾਣ ਵਾਲੇ ਖ਼ਰਚੇ ਦਾ ਮੁਕੰਮਲ ਰਿਕਾਰਡ ਰੱਖਣ ਦੀ ਹਦਾਇਤ ਮੌੜ ਮੰਡੀ 'ਚ ਜਨਤਕ ਮੀਟਿੰਗ ਨੇ ਧਾਰਿਆ ਰੈਲੀ ਦਾ ਰੂਪ ਆਮ ਆਦਮੀ ਪਾਰਟੀ ਵੱਲੋਂ ਪਿਛਲੇ ਢਾਈ ਸਾਲਾਂ ਵਿੱਚ ਕੀਤੇ ਵਿਕਾਸ ਦਾ ਹਿਸਾਬ ਮੰਗਣ ਸ਼ਹਿਰ ਵਾਸੀ: ਬੀਬਾ ਜੈਇੰਦਰ ਕੌਰ ਕਾਰਬਨ ਉਤਸਰਜਨ ਅਤੇ ਪ੍ਰਦੂਸ਼ਣ ਨੂੰ ਘਟਾਉਣ ਦੇ ਲਈ ਗਰੀਨ ਇਲੈਕਸ਼ਨ ਨੂੰ ਬਣਾਇਆ ਗਿਆ ਹੈ ਚੋਣ ਪ੍ਰਕਿਰਿਆ ਦਾ ਹਿੱਸਾ- ਜਨਰਲ ਚੋਣ ਅਬਰਜ਼ਰਵਰ ਡਾ. ਹੀਰਾ ਲਾਲ ਗੜ੍ਹਸ਼ੰਕਰ ਵਿਧਾਨ ਸਭਾ ਹਲਕਾ ਗ੍ਰੀਨ ਚੋਣਾਂ ਦੇ ਮਾਡਲ ਦੇ ਰੂਪ ’ਚ ਕਰੇਗਾ ਕੰਮ : ਡਾ. ਹੀਰਾ ਲਾਲ ਮੋਨਿਕਾ ਗਰੋਵਰ ਆਪਣੇ ਸਾਥੀਆਂ ਸਮੇਤ ਕਾਂਗਰਸ ਛੱਡ ਕੇ ਭਾਜਪਾ ਵਿੱਚ ਸ਼ਾਮਲ, ਬੀਬਾ ਜੈ ਇੰਦਰਾ ਕੌਰ ਨੇ ਉਨ੍ਹਾਂ ਦੇ ਭਾਜਪਾ ਵਿੱਚ ਸ਼ਾਮਲ ਹੋਣ ਦਾ ਕੀਤਾ ਸਵਾਗਤ ਵੋਟਿੰਗ ਮਸ਼ੀਨਾਂ ਦੀ ਦੂਜੀ ਰੈਂਡੇਮਾਇਜੇਸ਼ਨ ਹੋਈ ਲੋਕਾਂ ਨੂੰ ਵੰਡਣ ’ਤੇ ਉਤਾਰੂ ਦਿੱਲੀ ਦੀਆਂ ਪਾਰਟੀਆਂ ਨੂੰ ਰੱਦ ਕਰੋ: ਸੁਖਬੀਰ ਸਿੰਘ ਬਾਦਲ ਨੇ ਪੰਜਾਬੀਆਂ ਨੂੰ ਕੀਤੀ ਅਪੀਲ ਰਾਜਾ ਵੜਿੰਗ ਨੇ ਪ੍ਰਾਪਰਟੀ ਦੀ ਰਜਿਸਟ੍ਰੇਸ਼ਨ ਲਈ ਐਨਓਸੀ 'ਤੇ ਮੁੱਖ ਮੰਤਰੀ ਮਾਨ ਦੇ ਝੂਠੇ ਵਾਅਦੇ ਦਾ ਪਰਦਾਫਾਸ਼ ਕੀਤਾ ਕਾਂਗਰਸ ਨੇਤਾ ਗੁਰਿੰਦਰ ਸਿੰਘ ਢਿੱਲੋਂ ਵੱਲੋਂ ਕਿਸਾਨਾਂ ਲਈ MSP ਦੀ ਕਾਨੂੰਨੀ ਗਾਰੰਟੀ ਦਾ ਸਮਰਥਨ ਗੁਰਜੀਤ ਸਿੰਘ ਔਜਲਾ ਦੇ ਹੱਕ ਵਿੱਚ ਦੱਖਣੀ ਹਲਕੇ ਵਿੱਚ ਚੋਣ ਰੈਲੀਆਂ ਰਾਜਾਸਾਂਸੀ ਅਤੇ ਅਟਾਰੀ ਹਲ੍ਕੇ ਚ ਗੁਰਜੀਤ ਸਿੰਘ ਔਜਲਾ ਨੇ ਕੀਤੀ ਲੋਕਾਂ ਨਾਲ ਮੁਲਾਕਾਤ ਗੁਰਜੀਤ ਸਿੰਘ ਔਜਲਾ ਨੇ ਪ੍ਰਵਾਸੀਆਂ ਦੀ ਸ਼ਲਾਘਾ ਕੀਤੀ ਪਾਰਲੀਮੈਂਟ ਵਿੱਚ ਪੰਜਾਬ ਦੇ ਹੱਕਾਂ ਦੀ ਰਾਖੀ ਲਈ ਲੜਾਂਗੇ: ਮੀਤ ਹੇਅਰ ਸਮਾਣਾ ਹਲਕੇ ਤੋਂ ਐਨ ਕੇ ਸ਼ਰਮਾ ਦੀ ਵੱਡੀ ਲੀਡ ਨਾਲ ਜਿੱਤ ਯਕੀਨੀ ਬਣਾਵਾਂਗੇ: ਸੁਰਜੀਤ ਸਿੰਘ ਰੱਖੜਾ ਖੰਨਾ ਵੱਲੋਂ ਲੋਕਾਂ ਤੋਂ ਭਾਜਪਾ ਦੇ ਪੱਖ ਵਿਚ ਵੋਟਾਂ ਭੁੱਗਤਣ ਦੀ ਅਪੀਲ ਮੁੱਖ ਮੰਤਰੀ ਭਗਵੰਤ ਮਾਨ ਨੇ ਫ਼ਰੀਦਕੋਟ ਤੋਂ ‘ਆਪ’ ਉਮੀਦਵਾਰ ਕਰਮਜੀਤ ਅਨਮੋਲ ਲਈ ਜੈਤੋ ਅਤੇ ਮੋਗਾ ਵਿਖੇ ਕੀਤਾ ਚੋਣ ਪ੍ਰਚਾਰ, ਅਨਮੋਲ ਨੂੰ ਭਾਰੀ ਵੋਟਾਂ ਨਾਲ ਜਿਤਾਉਣ ਦੀ ਕੀਤੀ ਅਪੀਲ ਪੰਜਾਬ 'ਚ ਲਗਾਤਾਰ ਵਧਦਾ ਜਾ ਰਿਹਾ ਹੈ ਆਮ ਆਦਮੀ ਪਾਰਟੀ ਦਾ ਕੁਨਬਾ, ਕਈ ਵੱਡੇ ਨੇਤਾ 'ਆਪ' 'ਚ ਸ਼ਾਮਲ ਰਾਜਪੁਰਾ ਵਿੱਚ ਪੰਜਾਬ ਦਾ ਮੁੱਖ ਉਦਯੋਗਿਕ ਕੇਂਦਰ ਬਣਨ ਦੀਆਂ ਸਾਰੀਆਂ ਵਿਸ਼ੇਸ਼ਤਾਵਾਂ : ਪ੍ਰਨੀਤ ਕੌਰ ਸ੍ਰੀ ਆਨੰਦਪੁਰ ਸਾਹਿਬ ਵਿੱਚ ਕਪਾਹ ਉਦਯੋਗ ਦਾ ਵੱਡਾ ਪ੍ਰੋਜੈਕਟ ਲੈ ਕੇ ਆਵਾਂਗਾ : ਡਾ.ਸੁਭਾਸ਼ ਸ਼ਰਮਾ ਪੰਜਾਬ ਦੇ ਉਦਯੋਗਿਕ ਵਿਕਾਸ ਨੂੰ ਹੁਲਾਰਾ ਦੇਵਾਂਗੇ, ਸਿਖਰਾਂ 'ਤੇ ਪਹੁੰਚਾਵਾਂਗੇ: ਵਿਜੇ ਇੰਦਰ ਸਿੰਗਲਾ

 

ਸਵਰਾਜ਼ ਇੰਨਕਲੇਵ ਵੂਮੈਨ ਵੈਲਫੇਅਰ ਸੁਸਾਇਟੀ ਨੇ ਤੀਜ ਦਾ ਤਿਊਹਾਰ ਮਨਾਇਆ

ਤੀਆਂ ਪੰਜਾਬੀ ਸੱਭਿਆਚਾਰ ਦਾ ਅਨਿਖੜਵਾਂ ਅੰਗ : ਪ੍ਰਧਾਨ ਬੀਬੀ ਲੌਂਗੀਆ

Kharar, Kharar News, News of Kharar, Kharar Updates, Jaspreet Kaur Longia, Mayor, Municipal Council, Kharar

Web Admin

Web Admin

5 Dariya News

ਖਰੜ , 31 Jul 2023

ਸਵਰਾਜ਼ ਇੰਨਕਲੇਵ ਵੂਮੈਨ ਵੈਲਫੇਅਰ ਸੁਸਾਇਟੀ ਵੱਲੋਂ ਸਵਰਾਜ ਇੰਨਕਲੇਵ ਨਿੱਝਰ-ਛੱਜੂਮਾਜਰਾ ਕਲੋਨੀ ਵਿੱਚ ਤੀਜ ਦਾ ਤਿਊਹਾਰ ਧੂਮ ਧਾਮ ਨਾਲ ਮਨਾਇਆ ਗਿਆ।ਇਸ ਮੌਕੇ ਨਗਰ ਕੌਂਸਲ ਪ੍ਰਧਾਨ ਬੀਬੀ ਜਸਪ੍ਰੀਤ ਕੌਰ ਲੌਂਗੀਆ ਮੁੱਖ ਮਹਿਮਾਨ ਦੇ ਤੌਰ ਤੇ ਪਹੂੰਚੇ ਜਿਨਾਂ ਦਾ ਸੁਸਾਇਟੀ ਦੀ ਪ੍ਰਧਾਨ ਸੁਨੀਤਾ ਸ਼ਰਮਾਂ, ਕੈਸ਼ੀਅਰ ਬਲਜੀਤ ਕੌਰ ਅਤੇ ਹੋਰਨਾਂ ਆਹੂਦੇਦਾਰਾਂ ਵੱਲੋਂ ਸਿਰੋਪਾਓ ਪਾ ਕੇ ਸਨਮਾਨ ਕੀਤਾ ਗਿਆ। 

ਵੂਮੈਨ ਸੁਸਾਇਟੀ ਕੋਰ ਕਮੇਟੀ ਵੱਲੋਂ ਸਵਰਾਜ ਇੰਨਕਲੇਵ ਕਲੋਨੀ ਦੀਆਂ ਅੰਦਰੂਨੀ ਸੜਕਾਂ ਤੇ ਪ੍ਰੀਮਿਕਸ, ਬਰਮਾ ਤੇ ਇੰਟਰਲਾਕਿੰਗ ਟਾਈਲਾਂ, ਬਰਸਾਤੀ ਪਾਣੀ ਦੀ ਨਿਕਾਸੀ ਲਈ ਸਟੌਰਮ ਵਾਟਰ ਪਾਈਪ, ਪੀਣ ਵਾਲੇ ਪਾਣੀ ਦੀ ਘੱਟ ਪ੍ਰੇਸ਼ਰ ਦੀ ਸਮੱਸਿਆ ਦੂਰ ਕਰਨ ਲਈ ਓਵਰ ਹੈੱਡ ਟੈਂਕੀ ਜਾਂ ਅੰਡਰ ਗਰਾਂਊਂਡ ਟੈਂਕ ਬਣਾ ਕੇ ਬੂਸਟਰ ਲਗਾਊਣ ਆਦਿ ਰਹਿੰਦੇ ਵਿਕਾਸ ਕੰਮਾਂ ਦੇ ਨਾਲ ਨਾਲ ਨਿੱਝਰ-ਛੱਜੂ ਮਾਜਰਾ ਸੜਕ ਦੀ ਮੂਰੰਮਤ ਅਤੇ ਸੜਕ ਕਿਨਾਰੇ ਤੋਂ ਨਜਾਇਜ ਕਬਜੇ ਹਟਾਊਣ , ਮਨਸਾ ਦੇਵੀ ਮੰਦਿਰ ਅਤੇ ਗੁਰਦੁਆਰਾ ਸਾਹਿਬ ਕੋਲ ਖੜਦੇ ਸੀਵਰੇਜ ਪਾਣੀ ਦਾ ਨਿਕਾਸੀ ਪ੍ਰਬੰਧ ਕਰਵਾਊਣ ਸਬੰਧੀ ਮੰਗ ਪੱਤਰ ਸੌਂਪਿਆ ਗਿਆ। 

ਇਸ ਮੌਕੇ ਕੌਂਸਲ ਪ੍ਰਧਾਨ ਬੀਬੀ ਲੌਂਗੀਆ ਨੇ ਆਖਿਆ ਕਿ ਮਹਿਲਾਵਾਂ ਵੱਲੋਂ ਆਪਣਾ ਤੀਜ ਤਿਊਹਾਰ ਮਨਾਊਣ ਦਾ ਕੀਤਾ ਉਪਰਾਲਾ ਸੰਲਾਘਾਯੋਗ ਹੈ। ਤੀਆਂ ਪੰਜਾਬੀ ਸੱਭਿਆਚਾਰ ਦਾ ਅਨਿਖੜਵਾਂ ਅੰਗ ਹੈ ਸਾਨੂੰ ਸਾਰਿਆਂ ਨੂੰ ਇਹ ਤਿਊਹਾਰ ਰਲ ਮਿੱਲ ਕੇ ਮਨਾਊਣਾ ਚਾਹੀਦਾ ਹੈ ਤਾਂ ਜੋ ਸਾਡੀ ਆਊਣ ਵਾਲੀ ਪੀੜੀ ਵੀ ਪੰਜਾਬੀ ਸੱਭਿਆਚਾਰ ਨਾਲ ਜੁੜ ਸਕੇ। 

ਉਨਾਂ ਭਰੋਸਾ ਦਿੱਤਾ ਕਿ ਸੁਸਾਇਟੀ ਦੇ ਹੋਣ ਵਾਲੇ ਕੰਮ ਪਹਿਲ ਦੇ ਅਧਾਰ ਤੇ ਕਰਵਾਏ ਜਾਣਗੇ।ਉਨਾਂ ਵਾਰਡ ਦੀ ਕੌਂਸਲਰ ਨੂੰ ਸਲਾਹ ਦਿੱਤੀ ਕਿ ਉਹ ਆਊਂਦੀ ਮੀਟਿੰਗ ਤੋਂ ਪਹਿਲਾਂ ਜੋ ਕੰਮ ਪਾਸ ਨਹੀ ਹੋਏ ਹਨ ਉਨਾਂ ਨੂੰ ਏਜੰਡੇ ਵਿੱਚ ਪਵਾਊਣ ।ਉਨਾਂ ਆਖਿਆ ਕਿ ਉਹ ਸਾਰਿਆਂ ਦੇ ਸਹਿਯੋਗ ਨਾਲ ਸ਼ਹਿਰ ਦੇ ਵਿਕਾਸ ਕੰਮ ਕਰਵਾਊਣ ਲਈ ਤੱਤਪਰ ਹਨ।

ਮਹਿਲਾਵਾਂ ਨੇ ਡੀਜੀ ਫਲੋਰ ਤੇ ਗਿੱਧਾ ਅਤੇ ਬੋਲੀਆਂ ਨਾਲ ਖੂਬ ਧਮਾਲ ਮਚਾਈ। ਸੁਸਾਇਟੀ ਮਹਿਲਾ ਪ੍ਰਧਾਨ ਬੀਬੀ ਸ਼ਰਮਾਂ ਵੱਲੋਂ ਪ੍ਰੋਗਰਾਮ ਦੀ ਸ਼ਾਨ ਵਧਾਊਣ ਅਤੇ ਖੁੱਦ ਲਈ ਕੀਤੇ ਉਪਰਾਲੇ ਲਈ ਸਾਰੀਆਂ ਮਹਿਲਾਵਾਂ ਦਾ ਧੰਨਵਾਦ ਕੀਤਾ ਗਿਆ।

ਸੁਸਾਇਟੀ ਮੈਂਬਰਾਂ ਨੇ ਖਾਣੇ ਦਾ ਆਨੰਦ ਮਾਣਿਆ। ਇਸ ਮੌਕੇ ਜਰਨਲ ਸੈਕਟਰੀ ਰਿੰਕੂ, ਮੀਤ ਪ੍ਰਧਾਨ ਕੁਸਮ ਰਾਣਾ, ਸਲਾਹਕਾਰ ਪਰਮਜੀਤ ਕੌਰ, ਮਮਤਾ ਪਠਾਣੀਆ, ਸਤਵਿੰਦਰ ਪੌਲ, ਕਵਿਤਾ, ਅੰਜੂ ਬਜਾਜ ਆਦਿ ਸਮੇਤ ਸੁਸਾਇਟੀ ਦੀਆਂ ਵੱਡੀ ਗਿਣਤੀ ਮਹਿਲਾ ਮੈਂਬਰ ਅਤੇ ਉਨਾਂ ਦਾ ਪਰਿਵਾਰ ਹਾਜਰ ਸੀ ।   

 

Tags: Kharar , Kharar News , News of Kharar , Kharar Updates , Jaspreet Kaur Longia , Mayor , Municipal Council , Kharar

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD