ਸਿਵਲ ਸਰਜਨ ਡਾ. ਪਰਮਿੰਦਰ ਕੁਮਾਰ ਨੇ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਬੀਤੇ ਦਿਨੀਂ ਆਏ ਹੜ੍ਹ ਅਤੇ ਭਾਰੀ ਵਰਖਾ ਦੌਰਾਨ ਸੀ.ਐਚ.ਸੀ. ਮੋਰਿੰਡਾ ਦਾ ਕਾਫੀ ਜਿਆਦਾ ਨੁਕਸਾਨ ਹੋ ਗਿਆ ਸੀ, ਜਿਸ ਕਾਰਨ ਹਸਪਤਾਲ ਵਿੱਚ ਜ਼ਰੂਰੀ ਇਕੂਪਮੈਂਟਸ, ਇਨਸਟਰੂਮੈਂਟ, ਫਰਨੀਚਰ, ਮੈਡੀਕੋਲੀਗਲ ਰਿਕਾਰਡ, ਦਫਤਰੀ ਰਿਕਾਰਡ, ਲੇਖਾ ਸ਼ਾਖਾ ਦਾ ਰਿਕਾਰਡ, ਓ.ਪੀ.ਡੀ. ਅਤੇ ਆਈ.ਪੀ.ਡੀ. ਦਾ ਰਿਕਾਰਡ, ਦਵਾਈਆਂ, ਟੀਕੇ, ਵੈਕਸੀਨ ਆਦਿ ਖਰਾਬ ਹੋ ਗਿਆ ਸੀ।
ਇਸ ਤੋਂ ਇਲਾਵਾ ਹੜ ਆਉਣ ਕਾਰਨ ਹਸਪਤਾਲ ਦੀ ਬਿਲਡਿੰਗ ਵੀ ਨੁਕਸਾਨੀ ਗਈ ਹੈ, ਕਈ ਥਾਵਾਂ ਤੋਂ ਚਾਰ ਦੀਵਾਰੀ ਵੀ ਡਿੱਗ ਗਈ ਹੈ, ਜਿਸਦੀ ਮੁਰੰਮਤ ਜਾਰੀ ਹੈ ਜਿਸ ਨੂੰ ਜਲਦ ਠੀਕ ਕਰਕੇ ਪਬਲਿਕ ਸੇਵਾਵਾਂ ਲਈ ਬਹਾਲ ਕਰ ਦਿੱਤਾ ਜਾਵੇਗਾ। ਡਾ. ਪਰਮਿੰਦਰ ਕੁਮਾਰ ਨੇ ਦੱਸਿਆ ਉਨ੍ਹਾਂ ਵਲੋਂ ਕੁਝ ਦਿਨ ਪਹਿਲਾਂ ਹੀ ਸੀ.ਐੱਚ.ਸੀ ਮੋਰਿੰਡਾ ਦਾ ਦੌਰਾ ਕੀਤਾ ਗਿਆ ਸੀ ਅਤੇ ਹੋਏ ਨੁਕਸਾਨ ਦੀ ਸਮੀਖਿਆ ਕਰਕੇ ਰਿਪੋਰਟ ਸਬੰਧਿਤ ਵਿਭਾਗ ਨੂੰ ਭੇਜ ਦਿੱਤੀ ਗਈ ਸੀ।
ਉਹਨਾ ਦੱਸਿਆ ਕਿ ਰੋਜ਼ਾਨਾ ਸੀ.ਐੱਚ.ਸੀ ਮੋਰਿੰਡਾ ਵਿਖੇ ਓ.ਪੀ.ਡੀ. ਸੇਵਾਵਾਂ ਨਿਰੰਤਰ ਜਾਰੀ ਹਨ ਅਤੇ ਉਹਨਾ ਨੇ ਭਰੋਸਾ ਦਿੰਦਿਆਂ ਕਿਹਾ ਕਿ ਮੁਰੰਮਤ ਜਾਰੀ ਹੈ ਮਰੀਜ਼ਾਂ ਦੀ ਮੰਗ ਨੂੰ ਦੇਖਦੇ ਹੋਏ ਇਸਨੂੰ ਬਹੁਤ ਜਲਦ ਠੀਕ ਕਰ ਦਿੱਤਾ ਜਾਵੇਗਾ ਅਤੇ ਐਮਰਜੈਂਸੀ ਸੇਵਾਵਾਂ ਨੂੰ ਬਹਾਲ ਕਰ ਦਿੱਤਾ ਜਾਵੇਗਾ।