ਮਗਨਰੇਗਾ ਸਕੀਮ ਤਹਿਤ ਜਿਥੇ ਪਿੰਡਾਂ ਦਾ ਸਰਵਪੱਖੀ ਵਿਕਾਸ ਕੀਤਾ ਜਾ ਰਿਹਾ ਹੈ ਉਥੇ ਹੀ ਇਸ ਸਕੀਮ ਨਾਲ ਪਿੰਡਾਂ ਦੇ ਲੋੜਵੰਦ ਲੋਕਾਂ ਨੂੰ 100 ਦਿਨਾਂ ਦਾ ਸ਼ਰਤੀਆ ਰੋਜ਼ਗਾਰ ਵੀ ਮੁਹੱਈਆ ਕਰਵਾਇਆ ਜਾ ਰਿਹਾ ਹੈ। ਇਹ ਪ੍ਰਗਟਾਵਾ ਐੱਸ ਡੀ ਐੱਮ ਖਮਾਣੋਂ ਡਾ: ਸੰਜੀਵ ਕੁਮਾਰ ਨੇ ਪਿੰਡ ਨਾਨੋਵਾਲ (ਛੋਟਾ) ਵਿਖੇ ਮਨਰੇਗਾ ਕਾਮਿਆਂ ਦੀ ਹਾਜ਼ਰੀ ਚੈੱਕ ਕਰਨ ਮੌਕੇ ਗੱਲਬਾਤ ਕਰਦਿਆਂ ਕੀਤਾ।
ਉਨ੍ਹਾਂ ਦੱਸਿਆ ਕਿ ਪਿੰਡ ਛੋਟਾ ਨਾਨੋਵਾਲ ਵਿਖੇ 57 ਮਨਰੇਗਾ ਕਾਮੇ ਡਿਊਟੀ ਨਿਭਾ ਰਹੇ ਹਨ ਅੱਜ ਦੀ ਚੈਕਿੰਗ ਦੌਰਾਨ 51 ਕਾਮੇ ਡਿਊਟੀ ਤੇ ਹਾਜ਼ਰ ਪਾਏ ਗਏ ਜਦੋਂ ਕਿ ਗੈਰ ਹਾਜ਼ਰ ਪਾਏ ਗਏ 06 ਕਾਮਿਆਂ ਬਾਰੇ ਹਾਜ਼ਰੀ ਰਜਿਸਟਰ ਵਿੱਚ ਜਾਣਕਾਰੀ ਦਰਜ ਕੀਤੀ ਗਈ ਹੈ। ਡਾ: ਸੰਜੀਵ ਨੇ ਦੱਸਿਆ ਕਿ ਪਿੰਡ ਦੀ ਫਿਰਨੀ ਦਾ ਕੰਮ ਮਨਰੇਗਾ ਸਕੀਮ ਅਧੀਨ ਕਰਵਾਇਆ ਜਾ ਰਿਹਾ ਹੈ ।
ਉਨ੍ਹਾਂ ਇਲਾਕੇ ਦੀਆਂ ਪੰਚਾਇਤਾਂ ਨੂੰ ਅਪੀਲ ਕੀਤੀ ਕਿ ਪਿੰਡਾਂ ਦੇ ਵੱਧ ਤੋਂ ਵੱਧ ਵਿਕਾਸ ਕਾਰਜ ਮਨਰੇਗਾ ਸਕੀਮ ਅਧੀਨ ਕਰਵਾਏ ਜਾਣ। ਉਨ੍ਹਾਂ ਇਸ ਮੌਕੇ ਚੱਲ ਰਹੇ ਵਿਕਾਸ ਕਾਰਜਾਂ ਦੀ ਗੁਣਵੱਤਾ ਦਾ ਵਿਸ਼ੇਸ਼ ਧਿਆਨ ਰੱਖਣ ਦੀ ਵੀ ਹਦਾਇਤ ਕੀਤੀ। ਇਸ ਮੌਕੇ ਸੁਪਰਵਾਈਜ਼ਰ ਹਰਜੀਤ ਕੌਰ ਤੋਂ ਇਲਾਵਾ ਹੋਰ ਪਤਵੰਤੇ ਵੀ ਹਾਜ਼ਰ ਸਨ।